ਭਵਿੱਖ ਵਿੱਚ ਬਿਹਤਰੀਨ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਅਤੇ ਬੁਨਿਆਦੀ ਸਿਹਤ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਮੁੱਖ ਸਕੱਤਰ, ਸ੍ਰੀਮਤੀ ਵਿਨੀ ਮਹਾਜਨ ਵੱਲੋਂ ਬਠਿੰਡਾ ਏਮਜ਼ ਵਿਖੇ ਆਈਪੀਡੀ ਸੇਵਾਵਾਂ ਸਤੰਬਰ ਦੇ ਅੰਤ ਤੱਕ ਸ਼ੁਰੂ ਕਰਨ ਦੇ ਆਦੇਸ਼। ਸੰਗਰੂਰ ਪੀਜੀਆਈ ਨੂੰ ਅਗਲੇ ਸਾਲ ਅਕਤੂਬਰ ਤੱਕ ਕਾਰਜਸ਼ੀਲ ਕਰਨ ਦੀ ਹਦਾਇਤ ; ਫਿਰੋਜ਼ਪੁਰ ਪੀ.ਜੀ.ਆਈ. ਦਾ ਕੰਮ ਸ਼ੁਰੂ ਹੋਇਆ। ਉਨ੍ਹਾਂ ਨੇ 13,315 ਕਰੋੜ ਰੁਪਏ ਦੇ 19 ਅਹਿਮ ਬੁਨਿਆਦੀ ਢਾਂਚਾ ਵਿਕਾਸ ਪ੍ਰਾਜੈਕਟ ਮੁਕੰਮਲ ਕਰਨ ਲਈ ਵਿਭਾਗਾਂ ਦੀ ਸ਼ਲਾਘਾ ਕੀਤੀ।