ਪਠਾਨਕੋਟ, 5 ਅਕਤੂਬਰ (ਨਿਊਜ਼ ਹੰਟ)- ਅੱਜ ਮਿਤੀ: 05.10.2021 ਨੂੰ ਮਾਨਯੋਗ ਡਿਪਟੀ ਕਮਿਸ਼ਨਰ, ਪਠਾਨਕੋਟ ਸ਼੍ਰੀ ਸੰਯਮ ਅਗਰਵਾਲ ਵਲੋਂ ਨਸ਼ਾ ਛੁੜਾਓ ਕੇਂਦਰ, ਸਿਵਲ ਹਸਪਤਾਲ, ਪਠਾਨਕੋਟ ਦਾ ਬਤੌਰ ਡੀ-ਅਡਿਕਸ਼ਨ ਕਮੇਟੀ ਦੇ ਚੇਅਰਮੈਨ, ਦੌਰਾ ਕੀਤਾ ਗਿਆ। ਇਸ ਮੌਕੇ ਤੇ ਉਹਨਾਂ ਨਾਲ ਇਸ ਕਮੇਟੀ ਦੇ ਮੈਂਬਰ-ਡਾ. ਹਰਵਿੰਦਰ ਸਿੰਘ-ਸਿਵਲ ਸਰਜਨ ਪਠਾਨਕੋਟ, ਹਰਨੇਕ ਸਿੰਘ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਪਠਾਨਕੋਟ, ਡਾ. ਤਰਲੋਕ ਸਿੰਘ ਡਿਪਟੀ ਮੈਡੀਕਲ ਕਮਿਸ਼ਨਰ ਪਠਾਨਕੋਟ ਅਤੇ 02 ਸਵੈਂ -ਸੇਵੀ ਸਸੰਥਾ ਦੇ ਨੁਮਾਂਇੰਦੇ (ਸ਼੍ਰੀਮਤੀ ਕਿਰਨ ਕਪੂਰ ਅਤੇ ਡਾ: ਬੀਨਾ ਮਿਸ਼ਰਾ ਮੌਜੂਦ ਸਨ।
ਉਹਨਾਂ ਵਲੋਂ ਕੀਤੇ ਗਏ ਦੌਰੇ ਦੌਰਾਨ, ਨਸ਼ਾ ਛੁੜਾਊ ਕੇਂਦਰ ਵਿਖੇ ਜੋ 07 ਮਰੀਜ਼ ਦਾਖਿਲ ਸਨ, ਉਨ੍ਹਾਂ ਨਾਲ ਗੱਲਬਾਤ ਕਰਨ ਉਪਰੰਤ ਦਿੱਤੀਆਂ ਗਈਆਂ ਸੇਵਾਂਵਾਂ ਜਿਵੇਂ ਕਿ ਦਵਾਈਆਂ,ਖਾਣਾ,ਇਲਾਜ ਆਦਿ ਸੰਤੁਸ਼ਟੀ ਦਰਸਾਈ ਗਈ ਅਤੇ ਮਾਪ ਦੰਡਾਂ ਮੁਤਾਬਿਕ ਸਾਰਾ ਕੁਝ ਸਹੀ ਵਾ ਦਰੁਸਤ ਪਾਇਆ ਗਿਆ। ਉਹਨਾਂ ਵਲੋਂ ਸਕਿਊਰਿਟੀ ਸੰਬਧੀ ਵੀ ਜਾਇਜ਼ਾ ਲਿਆ ਗਿਆ। ਉਥੇ ਤੈਨਾਤ ਸਾਰਾ ਸਟਾਫ਼ ਵੀ ਮੌਕੇ ਤੇ ਹਾਜ਼ਰ ਪਾਇਆ ਗਿਆ। OO1“ 3entre ਸਿਵਲ ਹਸਪਤਾਲ, ਪਠਾਨਕੋਟ ਦਾ ਦੌਰਾ ਕਰਨ ਉਪਰੰਤ ਸਟਾਫ਼ ਦੀ ਕਮੀ ਨੂੰ ਜਲਦ ਪੂਰਾ ਕਰਨ ਦੇ ਉਪਰਾਲੇ ਚਾਲੂ ਕਰਨ ਬਾਰੇ ਦਿਸ਼ਾ-ਨਿਰਦੇਸ਼ ਦਿੱਤੇ ਗਏ।
ਇਸ ਤੋਂ ਬਾਅਦ ਉਹਨਾਂ ਵਲੋਂ ਡੇਂਗੂ ਵਾਰਡ ਦਾ ਦੌਰਾ / ਨਿਰੀਖਣ ਕੀਤਾ ਗਿਆ ਅਤੇ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂਵਾਂ ਬਾਰੇ ਸੰਤੁਸ਼ਟੀ ਜ਼ਾਹਿਰ ਕੀਤੀ ਗਈ। ਉਹਨਾਂ ਵਲੋਂ ਸ਼ੱਕੀ ਡੇਂਗੂ ਦੇ ਮਰੀਜ਼ਾਂ ਦੇ ਟੈਸਟਾਂ ਦੀ ਗਿਣਤੀ ਨੂੰ ਵਧਾਉਣ ਲਈ ਹੁਕਮ ਜਾਰੀ ਕੀਤੇ ਗਏ। ਉਹਨਾਂ ਵਲੋਂ 03 ਨਵੇਂ ਡੇਂਗੂ ਸੈਂਪਲ ਕਲੈਕਸ਼ਨ ਕੇਂਦਰ -ਸੁਜਾਨਪਰੁ, ਬੁੰਗਲ ਬਧਾਨੀ ਅਤੇ ਨਰੋਟ ਜੈਮਲ ਸਿੰਘ ਵਿਖੇ ਸਥਾਪਿਤ ਕਰਨ ਲਈ ਹਦਾਇਤ ਕੀਤੀ ਗਈ ਅਤੇ ਇਹ ਜਲਦੀ ਹੀ ਸ਼ੁਰੁ੍ਰੂ ਕੀਤੇ ਜਾ ਰਹੇ ਹਨ ।
ਮਾਨਯੋਗ ਡਿਪਟੀ ਕਮਿਸ਼ਨਰ ਪਠਾਨਕੋਟ ਵਲੋਂ 24&7 ਟੈਸਟਿੰਗ ਲੈਬ ਚਾਲੂ ਹਾਲਤ ਵਿਚ ਰੱਖਣ ਦੀ ਹਦਾਇਤ ਪਹਿਲਾਂ ਹੀ ਕੀਤੀ ਗਈ ਸੀ ਤਾਂ ਜੋ ਟੈਸਟ ਕਰਵਾਉਣ ਆ ਰਹੇ ਮਰੀਜ਼ਾਂ ਨੂੰ ਕਿਸੇ ਵੀ ਪ੍ਰਕਾਰ ਦੀ ਪ੍ਰੇਸਾਨੀ ਦਾ ਸਾਹਮਣਾ ਨਾ ਕਰਨਾ ਪਵੇ। ਹੁਣ 24&7 ਟੈਸਟਿੰਗ ਲੈਬ ਦੇ ਸੇਵਾਂਵਾਂ ਲਈ ਨਵਾਂ ਸਟਾਫ਼ ਵੀ ਮੁਹਈਆ ਕਰਵਾਇਆ ਗਿਆ ਹੈ ਅਤੇ ਇਹ ਵਧੀਆਂ ਤਰੀਕੇ ਨਾਲ ਚੱਲ ਰਹੀ ਹੈ।ਉਹਨਾਂ ਵਲੋਂ ਪਹਿਲਾਂ ਜਾਰੀ ਕੀਤੇ ਗਏ ਫ਼ੰਡ ਵਿਚੋਂ ਘਰੋਟਾ ਅਤੇ ਸੁਜਾਨਪੁਰ ਵਿਖੇ 02 ਜਨਰੇਟਰ ਸੈਟ , ਬੁੰਗਲ ਬਧਾਨੀ,ਸੁਜਾਨਪੁਰ ਅਤੇ ਘਰੋਟਾ ਵਿਖੇ 03 ਡਿਜੀਟਲ ਐਕਸ-ਰੇ ਮਸ਼ੀਨਾਂ- ਇੰਸਟਾਲ ਕਰਵਾਈਆਂ ਗਈਆਂ , ਬਮਿਆਲ ਅਤੇ ਤਾਰਾਗੜ੍ਹ ਦੇ ਮਰੀਜ਼ਾਂ ਨੂੰ ਐਕਸ-ਰੇ ਸਹੂਲਤਾਂਵਾਂ ਦੇਣ ਲਈ ਬੰਦ ਪਈਆਂ ਐਕਸ-ਰੇ ਮਸ਼ੀਨਾਂ ਨੂੰ ਠੀਕ ਕਰਵਾ ਕੇ ਚਾਲੂ ਹਾਲਤ ਵਿਚ ਲਿਆਂਦਾ ਗਿਆ ਹੈ।ਇਸ ਤੋਂ ਇਲਾਵਾ ਲੈਬ ਦਾ ਸਾਜੋ ਸਮਾਨ ਅਤੇ ਬਲੱਡ ਸੈਲ ਕਾਊਂਟਰ ਆਦਿ ਇੰਸਟਾਲ ਹੋਣ ਨਾਲ ਮਰੀਜ਼ਾਂ ਦੇ ਹੋ ਰਹੇ ਟੈਸਟਾਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਹੋਇਆ ਹੈ।ਇਸ ਦੇ ਨਾਲ ਹੀ ਅੱਜ ਦੌਰੇ ਤੋਂ ਬਾਅਦ ,ਸਿਵਲ ਸਰਜਨ ਪਠਾਨਕੋਟ , ਸਹਾਇਕ ਸਿਵਲ ਸਰਜਨ ਪਠਾਨਕੋਟ, ਜ਼ਿਲ੍ਹਾ ਟੀਕਾਕਰਣ ਅਫ਼ਸਰ ਪਠਾਨਕੋਟ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਪਠਾਨਕੋਟ ਅਤੇ ਡਿਪਟੀ ਮੈਡੀਕਲ ਕਮਿਸ਼ਨਰ, ਪਠਾਨਕੋਟ ਨਾਲ ਮੀਟਿੰਗ ਲੈਂਦੇ ਹੋਏ, ਮਾਨਯੋਗ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਮਰੀਜ਼ਾਂ ਦੀ ਸਹੂਲਤ ਲਈ ਪਲੇਟਲੈਟ ਸੈਪ੍ਰੇਸ਼ਨ ਕਰਨ ਵਾਲੀ 1phaeresis ਮਸ਼ੀਨ ਜਿਸ ਨਾਲ, ਇਕ ਪਲੇਟਲੈਟ ਯੂਨਿਟ ਜਿਸਦੀ ਬਜ਼ਾਰ ਵਿੱਚ ਲੱਗਭੱਗ 12000 ਕੀਮਤ ਹੈ, ਸਰਕਾਰੀ ਰੇਟ ਮੁਤਾਬਿਕ 8000 ਰੁਪਏ ਵਿੱਚ ਮੁਹਈਆ ਕਰਵਾਇਆ ਜਾਵੇਗਾ ,ਸੰਬਧੀ ਆਪਣੇ ਫ਼ੰਡਾਂ ਵਿੱਚੋਂ ਖਰੀਦ ਕਰਨ ਦੀ ਪ੍ਰਵਾਨਗੀ ਦਿੱਤੀ ਹੈ।ਇਸ ਤੋਂ ਇਲਾਵਾ ਐਮਰਜੈਂਸੀ ਵਾਰਡ ਲਈ 01 ਜਨਰੇਟਰ ਸੈਟ, ਟੈਸਟਾਂ ਲਈ 5lisa Reader ਅਤੇ ਹੋਰ ਲੋੜੀਂਦਾ ਸਾਜੋ-ਸਮਾਨ ਵੀ ਮੁਹਈਆਂ ਕਰਵਾਉਣ ਬਾਰੇ ਪ੍ਰਵਾਨਗੀ ਦਿੱਤੀ ਗਈ ਜੋ ਕਿ ਜਲਦੀ ਹੀ ਮਰੀਜ਼ਾਂ ਲਈ ਮੁਹਈਆ ਕਰਵਾਈ ਜਾਵੇਗੀ।
ਮਾਨਯੋਗ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਬਲਾਕ ਘਰੋਟਾ ਵਿਖੇ 03 ਨਵੇਂ ਸਿਹਤ ਅਤੇ ਤੰਦਰੁਸਤੀ ਸੈਟਰਾਂ ਦੀ ਉਸਾਰੀ, ਬਲਾਕ ਨਰੋਟ ਜੈਮਲ ਸਿੰਘ ਵਿਖੇ 02 ਪੁਰਾਣੇ ਸੈਂਟਰਾਂ ਦੀ ਮੁਰੰਮਤ ਦਾ ਕੰਮ ਚਾਲੂ ਵੀ ਕਰਵਾਇਆ ਗਿਆ ਹੈ।
ਕਿਉਕਿ ਰਣਜੀਤ ਸਾਗਰ ਡੈਮ ਸ਼ਾਹਪੁਰਕੰਡੀ ਟਾਊਨਸ਼ਿਪ ਦਾ ਇਲਾਕਾ ਕਾਫ਼ੀ ਕੰਡੀ ਏਰੀਏ ਵਿੱਚ ਫ਼ੈਲਿਆ ਹੋਇਆ ਹੈ,ਇਸ ਲਈ ਉਥੋਂ ਦੇ ਲੋਕਾਂ ਨੂੰ ਵਧੀਆਂ ਸਹਿਤ ਸਹੂਲਤਾਂਵਾਂ ਪ੍ਰਦਾਨ ਕਰਵਾਉਣ ਲਈ ਮਾਨਯੋਗ ਡਿਪਟੀ ਕਮਿਸ਼ਨਰ ਪਠਾਨਕੋਟ ਜੀ ਵਲੋਂ ਉਥੇ ਜੁਗਿਆਲ ਹਸਪਤਾਲ ਵਿਖੇ ਸਟਾਫ਼ ,ਬਿਲਡਿੰਗ ਅਤੇ ਲੇਬਰ ਰੂਮ ਦੀ ਰਿਪੇਅਰ ,ਡਿਜਿਟਲ ਐਕਸ-ਰੇ ਅਤੇ ਹੋਰ ਲੋੜੀਂਦੇ ਸਾਜੋ-ਸਮਾਨ ਦੀ ਕੰਮੀ ਪੂਰੀ ਕਰਨ ਲਈ ਫ਼ੰਡ ਮੁਹਈਆ ਕਰਵਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਜਲਦ ਇਸ ਫ਼ੰਡ ਨੂੰ ਜਾਰੀ ਕਰਵਾਉਣ ਦਾ ਆਸ਼ਵਾਸਨ ਦਿਤਾ ।
