ਸਾਰੇ ਛੋਟੇ ਪ੍ਰਾਈਵੇਟ ਬੱਸ ਆਪਰੇਟਰਾਂ, ਸੈਲਾਨੀ, ਮਿੰਨੀ ਅਤੇ ਸਕੂਲ ਬੱਸ ਆਪਰੇਟਰਾਂ ਅਤੇ ਟੈਕਸੀ ਯੂਨੀਅਨਾਂ ਦੀ ਜ਼ੋਰਦਾਰ ਮੰਗ ‘ਤੇ ਟਰਾਂਸਪੋਰਟ ਮੰਤਰੀ ਸ. ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਭਰੋਸਾ ਦਿਵਾਇਆ ਕਿ ਇੱਕ ਪਾਰਦਰਸ਼ੀ ਅਤੇ ਢੁਕਵਾਂ ਬੱਸ ਟਾਈਮ ਟੇਬਲ ਜਲਦੀ ਹੀ ਲਾਗੂ ਕੀਤਾ ਜਾਵੇਗਾ ਅਤੇ ਇਸ ਦੇ ਨਾਲ #ਕੋਵਿਡ19 ਲਈ ਟੈਕਸਾਂ ਤੋਂ ਛੋਟ ਵੀ ਦਿੱਤੀ ਜਾਵੇਗੀ।