ਐਜੂਸੈਟ ਰਾਹੀਂ ਸੂਬੇ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਰੂਬਰੂ ਹੁੰਦਿਆਂ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਨੌਜਵਾਨਾਂ ਨੂੰ ਨਿਸ਼ਾਨੇ ਦੀ ਪ੍ਰਾਪਤੀ ਲਈ ਸਖਤ ਮਿਹਨਤ, ਦਿ੍ਰੜ ਇਰਾਦੇ ਤੇ ਸਮਰਪਣ ਭਾਵਨਾ ਨਾਲ ਆਪਣ ਕੰਮ ਕਰਨਾ ਚਾਹੀਦਾ ਹੈ। ਟੀਚਾ ਕਿੰਨਾ ਵੀ ਮੁਸ਼ਕਲ ਹੋਵੇ, ਉਹ ਅਸੰਭਵਨ ਨਹੀਂ ਹੁੰਦਾ ਜਿਸ ਲਈ ਹਾਂਪੱਖੀ ਰਵੱਈਆ ਨਹੀਂ ਛੱਡਣਾ ਚਾਹੀਦਾ।