ਦੀਵਾਲੀ ਦੇ ਸ਼ੁਭ ਮੌਕੇ ‘ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇੰਦਰਾ ਕਲੋਨੀ ਦੇ 269 ਝੁੱਗੀ-ਝੌਂਪੜੀ ਵਾਲਿਆਂ ਨੂੰ ‘ਬਸੇਰਾ’ ਸਕੀਮ ਤਹਿਤ ਮਲਕੀਅਤ ਦੇ ਅਧਿਕਾਰ ਦਿੱਤੇ। ਮੁੱਖ ਮੰਤਰੀ ਨੇ ਕੁਝ ਲਾਭਪਾਤਰੀਆਂ ਦੇ ਘਰਾਂ ਵਿੱਚ ਜਾ ਕੇ ਦੀਵੇ ਜਗਾਏ ਅਤੇ ਮਾਲਕੀ ਹੱਕ ਦੇਣ ਵਾਲੇ ‘ਸਨਦ’ ਸੌਂਪੇ। ਬਾਕੀ ਲਾਭਪਾਤਰੀਆਂ ਨੂੰ ਸਿਟੀ ਸੈਂਟਰ, ਸ੍ਰੀ ਚਮਕੌਰ ਸਾਹਿਬ ਵਿਖੇ ਇੱਕ ਸਮਾਗਮ ਦੌਰਾਨ ‘ਸਨਦ’ ਦਿੱਤੇ ਗਏ।
