ਜਲੰਧਰ, 15 ਨਵੰਬਰ (ਨਿਊਜ਼ ਹੰਟ)- ਪ੍ਰਵਾਸੀ ਭਾਰਤੀ ਸਭਾ (ਯੂ.ਕੇ.) ਦੇ ਪ੍ਰਧਾਨ ਅਤੇ ਸਪੋਕਸ ਪ੍ਰਧਾਨ ਇੰਡੀਅਨ ਓਵਰਸੀਜ਼ ਕਾਂਗਰਸ (ਯੂ.ਕੇ.) ਤੇ ਯੂਰਪ ਦੇ ਪ੍ਰਧਾਨ ਨਛੱਤਰ ਕਲਸੀ ਸਰਬੱਤ ਭਲਾ ਆਸ਼ਰਮ, ਮਕਸੂਦਾਂ ਵਿਖੇ ਨਤਮਸਤਕ ਹੋਏ, ਜਿੱਥੇ ਸੰਤ ਜਗੀਰ ਸਿੰਘ ਚੇਅਰਮੈਨ ਸਰਬੱਤ ਭਲਾ ਚੈਰੀਟੇਬਲ ਸੁਸਾਇਟੀ ਯੂ.ਕੇ. ਤੇ ਭਾਰਤ ਨੇ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਨੂੰ ਐਨ.ਆਰ.ਆਈ. ਸਭਾ (ਯੂ.ਕੇ.) ਦਾ ਪ੍ਰਧਾਨ ਬਣਨ ‘ਤੇ ਸੰਤ ਜਗੀਰ ਸਿੰਘ ਤੇ ਪ੍ਰਬੰਧਕਾਂ ਵੱਲੋਂ ਵਧਾਈ ਵੀ ਦਿੱਤੀ ਗਈ। ਪ੍ਰਧਾਨ ਨਛੱਤਰ ਕਲਸੀ ਨੇ ਇਸ ਸਮੇਂ ਸੰਗਤਾਂ ਤੋਂ ਅਸ਼ੀਰਵਾਦ ਲੈਣ ਉਪਰੰਤ ਧਾਰਮਿਕ ਤੇ ਸਮਾਜਿਕ ਮੁੱਦਿਆਂ ‘ਤੇ ਵੀ ਵਿਚਾਰਾਂ ਕੀਤੀਆਂ। ਸੰਗਤ ‘ਚ ਵਿਸ਼ੇਸ਼ ਤੌਰ ‘ਤੇ ਅਹੁਦੇਦਾਰ ਰਾਮ ਸਿੰਘ ਬੱਧਣ ਸਾਬਕਾ ਡੀ.ਐਸ.ਓ., ਅਮਿਤ ਕੁਮਾਰ ਪਾਲ ਕੌਮੀ ਕੈਸ਼ੀਅਰ ਆਲ ਇੰਡੀਆ ਆਦਿ ਧਰਮ ਮਿਸ਼ਨ ਰਜਿ. ਭਾਰਤ, ਗਿਆਨ ਚੰਦ ਮੱਲ ਜਨ. ਸਕੱਤਰ ਸ੍ਰੀ ਗੁਰੂ ਰਵਿਦਾਸ ਭਵਨ ਰੰਧਾਵਾ ਮਸੰਦਾਂ, ਬੀਰ ਚੰਦ ਸੁਰੀਲਾ ਪ੍ਰਧਾਨ ਗੁਰੂ ਕਿਰਪਾ ਇੰਟਰਨੈਸ਼ਨਲ ਕੰਨਿਆਦਾਨ ਸੰਸਥਾ ਤੇ ਸੰਪਦਾਕ ”ਆਦਿ ਧਰਮ ਪੱਤ੍ਰਿਕਾ”, ਗੁਰਦਿਆਲ ਭੱਟੀ ਜਨ. ਸਕੱਤਰ ਆਲ ਇੰਡੀਆ ਆਦਿ ਧਰਮ ਮਿਸ਼ਨ, ਸੁਰੇਸ਼ ਕਲੇਰ ਸੰਸਥਾ ਸੰਸਥਾਪਕ ਤੇ ਜੈਦੀਪ ਧਾਮੀ ਤੋਂ ਇਲਾਵਾ ਹੋਰ ਵੀ ਪਤਵੰਤੇ ਹਾਜ਼ਰ ਸਨ।
