ਪਠਾਨਕੋਟ, 30 ਦਸੰਬਰ (ਨਿਊਜ਼ ਹੰਟ)-ਪਿਛਲੇ ਕੁਝ ਸਮੇਂ ਤੋਂ ਪਠਾਨਕੋਟ ਸਹਿਰ ਵਿੱਚ ਹੋ ਰਹੀਆ ਵਾਰਦਾਤਾ ਨੂੰ ਟਰੇਸ ਕਰਨ ਅਤੇ ਰੋਕਣ ਲਈ ਮਾਣਯੋਗ ਐਸ.ਐਸ.ਪੀ. ਪਠਾਨਕੋਟ ਸ੍ਰੀ ਸੁਰਿੰਦਰ ਲਾਂਬਾ ਵੱਲੋ ਵਿਸੇਸ ਮੁਹਿਮ ਚਲਾਈ ਗਈ ਹੈ ਜਿਸ ਦੇ ਅਧੀਨ ਡੀ.ਐਸ.ਪੀ. ਪਠਾਨਕੋਟ ਦੀ ਨਿਗਰਾਨੀ ਵਿੱਚ ਚਲਾਈ ਗਈ ਇਸ ਮੁਹਿਮ ਨੂੰ ਉਸ ਵੇਲੇ ਹੁੰਗਾਰਾ ਮਿਲਿਆ ਜਦ ਦੋਸੀ ਜਸਵੀਰ ਸਿੰਘ ਪੁੱਤਰ ਅਮਰ ਸਿੰਘ ਵਾਸੀ ਪਿੰਡ ਝੰਜੇਲੀ ਥਾਨਾ ਸਾਹਪੁਰ ਕੰਡੀ ਪਠਾਨਕੋਟ ਜਿਸਨੇ ਮੋਨਿਕਾ ਪੁੱਤਰੀ ਬਲਵਾਨ ਸਿੰਘ ਵਾਸੀ ਸੁੰਦਰ ਨਗਰ ਪਠਾਨਕੋਟ ਨੂੰ ਕਾਲੇਜ ਪਠਾਨਕੋਟ ਵਿਖੇ ਛੁਰਾ ਮਾਰ ਕੇ ਮਾਰ ਦਿੱਤਾ ਸੀ । ਜਿਸ ਤੇ ਦੋਸੀ ਜਸਵੀਰ ਸਿੰਘ ਉਕਤ ਦੇ ਖਿਲਾਫ ਮੁੱਕਦਮਾ ਨੰਬਰ 42 ਮਿਤੀ 13.05.2008 ਜੁਰਮ 302 ਥਾਣਾ ਡਵੀਜਨ ਨੰਬਰ 02 ਪਠਾਨਕੋਟ ਦਰਜ ਰਜਿਸਟਰ ਹੋਇਆ ਸੀ ਜੋ ਇਸ ਮੁੱਕਦਮਾ ਵਿੱਚ ਦੋਸੀ ਜਸਵੀਰ ਸਿੰਘ ਪੁੱਤਰ ਅਮਰ ਸਿੰਘ ਵਾਸੀ ਪਿੰਡ ਝੰਜੋਲੀ ਥਾਨਾ ਸਾਹਪੁਰ ਕੰਡੀ ਪਠਾਨਕੋਟ ਨੂੰ ਮਿਤੀ 04.12.2008 ਨੂੰ ਮਾਨਯੋਗ ਅਦਾਲਤ ਵਲੋਂ ਉਮਰ ਕੈਦ ਦੀ ਸਜਾ ਦਾ ਹੁਕਮ ਹੋਇਆ ਸੀ ਜੋ ਉਮਰ ਕੈਦ ਦੀ ਸਜਾ ਕੱਟ ਰਿਹਾ ਸੀ ਤੇ ਸਜਾ ਕੱਟਣ ਤੋਂ ਬਾਅਦ ਉਹ 4 ਹਫਤੇ ਦੀ ਪੈਰੋਲ ਛੁੱਟੀ ਕੱਟਣ ਲਈ ਮਿਤੀ 27/07/2011 ਨੂੰ ਘਰ ਆਇਆ ਤੇ ਪੈਰੋਲ ਛੁੱਟੀ ਕੱਟ ਕੇ ਮਿਤੀ 25.08.2011 ਨੂੰ ਜੇਲ ਵਿੱਚ ਹਾਜਰ ਹੋਣਾ ਸੀ ਪ੍ਰੰਤੂ ਜੇਲ ਵਿੱਚ ਹਾਜਰ ਨਹੀਂ ਹੋਇਆ ਸੀ। ਜਿਸ ਤੇ ਦੋਸੀ ਜਸਵੀਰ ਸਿੰਘ ਉਕਤ ਪਰ ਮੁੱਕਦਮਾ ਨੰਬਰ 147 ਮਿਤੀ 08.12.2016 ਜੁਰਮ 8,9 Punjab Good Conduct Prisoners Temporary Release Act 1950 ਥਾਣਾ ਡਵੀਜਨ ਨੰਬਰ 02 ਪਠਾਨਕੋਟ ਪੈਰੋਲ ਜੰਪਰ ਸਬੰਧੀ ਦਰਜ ਰਜਿਸਟਰ ਹੋਇਆ ਸੀ।ਜੋ ਦੋਸੀ ਜਸਵੀਰ ਸਿੰਘ ਉਕਤ ਜੇਲ ਤੋਂ ਪਿੱਛਲੇ ਕਰੀਬ 10 ਸਾਲ ਤੋਂ ਭਗੌੜਾ ਸੀ। ਜੋ ਦੋਸੀ ਜਸਵੀਰ ਸਿੰਘ ਉਕਤ ਜੇਰ ਧਾਰਾ 302 ਆਈ.ਪੀ.ਸੀ. ਦਾ ਕਰੀਮੀਨਲ ਵਿਅਕਤੀ ਹੋਣ ਕਰਕੇ ਉਸਦਾ ਆਮ ਪਬਲਿਕ ਨੂੰ ਖਤਰਾ ਸੀ ਕਿ ਉਕਤ ਦੋਸੀ ਜਸਵੀਰ ਸਿੰਘ ਕੋਈ ਹੋਰ ਸੰਗੀਨ ਜੁਰਮ ਨਾ ਕਰ ਦੇਵੇ। ਜੋ ਮਿਤੀ 27.12.2021 ਨੂੰ ਪਠਾਨਕੋਟ ਪੁਲਿਸ ਪਾਰਟੀ ਨੇ ਦੋਸੀ ਜਸਵੀਰ ਸਿੰਘ ਉਕਤ ਨੂੰ ਕਾਬੂ ਕਰਕੇ ਕਾਮਯਾਬੀ ਹਾਸਲ ਕੀਤੀ ਹੈ।