ਪਠਾਨਕੋਟ 09 ਫਰਵਰੀ (ਨਿਊਜ਼ ਹੰਟ)- ਜ਼ਿਲ੍ਹਾ ਪਠਾਨਕੋਟ ‘ਚ ਵਿਧਾਨ ਸਭਾ ਚੋਣਾਂ -2022 ਦੇ ਅਧੀਨ 8 ਫਰਵਰੀ ਨੂੰ ਭਾਰਤੀ ਚੋਣ ਕਮਿਸ਼ਨ ਵੱਲੋਂ ਜਿਲ੍ਹਾ ਪਠਾਨਕੋਟ ਦੇ ਤਿੰਨਾਂ ਵਿਧਾਨ ਸਭਾ ਚੋਣ ਹਲਕਿਆਂ (001-ਸੁਜਾਨਪੁਰ, 002-ਭੋਆ (ਅ.ਜ.) ਅਤੇ 003-ਪਠਾਨਕੋਟ) ਲਈ ਨਿਯੁਕਤ ਖਰਚਾ ਅਬਜਰਵਰ ਸ਼੍ਰੀ ਅਮਿਤ ਕੁਮਾਰ ਸੋਨੀ ਵੱਲੋਂ 8 ਫਰਵਰੀ ਨੂੰ ਖਰਚਾ ਰਜਿਸਟਰਾਂ ਦੀ ਜਾਂਚ ਲਈ ਅਤੇ ਮਿਲਾਣ ਲਈ ਕਮਰਾ ਨੰਬਰ 118 ਬਲਾਕ-ਏ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਨਿਰਧਾਰਤ ਕੀਤਾ ਗਿਆ ਸੀ। ਜਿਸ ਵਿੱਚ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰ ਅਤੇ ਨੁਮਾਇੰਦਿਆਂ ਵੱਲੋਂ ਖਰਚਾ ਰਜਿਸਟਰ ਲੈ ਕੇ ਪਹੁੰਚੇ ਪਰ ਸ੍ਰੀ ਕਰਤਾਰ ਸਿੰਘ ਸਪੁੱਤਰ ਸ੍ਰੀ ਗੁਰਬਚਨ ਸਿੰਘ ਉਮੀਦਵਾਰ ਸ਼ਿਰੋਮਣੀ ਅਕਾਲੀ ਦਲ (ਅੰਮ੍ਰਿਤਸਰ) (ਸ. ਸਿਮਰਨਜੀਤ ਸਿੰਘ ਮਾਨ) ਨਿਵਾਸੀ ਪਿੰਡ ਬਾਰਠ ਸਾਹਿਬ ਸਰਨਾ ਪਠਾਨਕੋਟ ਨਾ ਤਾਂ ਖਰਚਾ ਰਜਿਸਟਰ ਮਿਲਾਣ ਲਈ ਆਪ ਹਾਜਰ ਹੋਏ ਅਤੇ ਨਾਂ ਹੀ ਉਨ੍ਹਾਂ ਦਾ ਕੋਈ ਨੁਮਾਇੰਦਾ ਹਾਜਰ ਹੋ ਸਕਿਆ ਜਿਸ ਦੇ ਚਲਦਿਆਂ ਰਿਟਰਨਿੰਗ ਅਫਸਰ 003 ਪਠਾਨਕੋਟ ਵੱਲੋਂ ਉਪਰੋਕਤ ਉਮੀਦਵਾਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ. ਗੁਰਸਿਮਰਨ ਸਿੰਘ ਢਿੱਲੋਂ ਐਸ.ਡੀ.ਐਮ. ਪਠਾਨਕੋਟ-ਕਮ- ਰਿਟਰਨਿੰਗ ਅਫਸਰ ਵਿਧਾਨ ਸਭਾ ਹਲਕਾ 003 ਪਠਾਨਕੋਟ ਨੇ ਦੱਸਿਆ ਕਿ ਸ੍ਰੀ ਕਰਤਾਰ ਸਿੰਘ ਸਪੁੱਤਰ ਸ੍ਰੀ ਗੁਰਬਚਨ ਸਿੰਘ ਉਮੀਦਵਾਰ ਸ਼ਿਰੋਮਣੀ ਅਕਾਲੀ ਦਲ (ਅੰਮ੍ਰਿਤਸਰ) (ਸ. ਸਿਮਰਨਜੀਤ ਸਿੰਘ ਮਾਨ) ਨਿਵਾਸੀ ਪਿੰਡ ਬਾਰਠ ਸਾਹਿਬ ਸਰਨਾ ਪਠਾਨਕੋਟ ਨਾਂ ਤਾਂ ਖਰਚਾ ਰਜਿਸਟਰ ਮਿਲਾਣ ਲਈ ਆਪ ਹਾਜਰ ਹੋਏ ਅਤੇ ਨਾਂ ਹੀ ਉਨ੍ਹਾਂ ਦਾ ਕੋਈ ਨੁਮਾਇੰਦਾ ਹਾਜਰ ਹੋ ਸਕਿਆ ਜਿਸ ਦੇ ਚਲਦਿਆਂ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਹਦਾਇਤ ਕੀਤੀ ਗਈ ਹੈ ਕਿ 10 ਫਰਵਰੀ ਨੂੰ ਸਵੇਰੇ 11 ਵਜੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਕਮਰਾ ਨੰਬਰ 118 ਵਿਖੇ ਚੋਣ ਖਰਚਾ ਰਜਿਸਟਰ ਦੇ ਨਾਲ ਹਾਜਰ ਹੋਣ। ਉਨ੍ਹਾਂ ਕਿਹਾ ਕਿ ਹਾਜਰ ਨਾ ਹੋਣ ਦੀ ਸੂਰਤ ਵਿੱਚ ਉਪਰੋਕਤ ਦੇ ਖਿਲਾਫ ਸੈਕਸਨ 77 ,ਆਰ.ਪੀ. ਐਕਟ 1951 ਅਧੀਨ ਬਣਦੀ ਕਾਰਵਾਈ ਕੀਤੀ ਜਾਵੇਗੀ।