26 C
Jalandhar
Friday, November 22, 2024

ਜ਼ਿਲ੍ਹਾ ਪ੍ਰਸ਼ਾਸਨ ਦੀ ਵਿਸ਼ੇਸ਼ ਪਹਿਲ : ਵਿਦਿਆਰਥੀਆਂ ਦੀ ਵਿਗਿਆਨਕ ਸੋਚ ਪ੍ਰਫੁਲਤ ਕਰਨ ਲਈ ਸਟੈਮ ਲੈਬਜ਼ ਦੀ ਸ਼ੁਰੂਆਤ

ਹੁਸ਼ਿਆਰਪੁਰ (ਨਿਊਜ਼ ਹੰਟ)- ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਵਿਗਿਆਨ ਤੇ ਗਣਿਤ ਵਰਗੇ ਵਿਸ਼ਿਆਂ ਨੂੰ ਆਸਾਨ, ਦਿਲਚਸਪ ਬਣਾਉਣ ਦੇ ਨਾਲ-ਨਾਲ ਉਨ੍ਹਾਂ ਦੀ ਵਿਗਿਆਨਕ ਸੋਚ ਨੂੰ ਪ੍ਰਫੁਲਤ ਕਰਨ ਦੇ ਉਦੇਸ਼ ਨਾਲ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਕ ਬੇਹਤਰੀਨ ਪਹਿਲ ਕੀਤੀ ਗਈ ਹੈ। ਜ਼ਿਲ੍ਹੇ ਦੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ 2 ਕਰੋੜ 41 ਲੱਖ 90 ਹਜ਼ਾਰ ਰੁਪਏ ਦੀ ਲਾਗਤ ਨਾਲ ਸਟੈਮ (ਸਾਇੰਸ, ਟੈਕਨਾਲਜੀ, ਇੰਜੀਨੀਅਰਿੰਗ, ਮੈਥਸ ਲਰਨਿੰਗ) ਲੈਬਜ਼ ਸਥਾਪਿਤ ਕਰਕੇ ਵਿਦਿਆਰਥੀਆਂ ਨੂੰ ਇਕ ਇਸ ਤਰ੍ਹਾਂ ਦਾ ਮਾਹੌਲ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ, ਜਿਸ ਨਾਲ ਉਹ ਇਨ੍ਹਾਂ ਵਿਸ਼ਿਆਂ ਪ੍ਰਤੀ ਜਿਥੇ ਆਕਰਸ਼ਿਤ ਹੋਣਗੇ, ਉਥੇ ਵੱਧ ਤੋਂ ਵੱਧ ਪ੍ਰੈਕਟੀਕਲ ਪ੍ਰਦਰਸ਼ਨ ਰਾਹੀਂ ਇਸ ਨੂੰ ਆਸਾਨੀ ਨਾਲ ਸਮਝ ਸਕਣਗੇ। ਇਹ ਸੰਭਵ ਹੋ ਸਕਿਆ ਹੈ ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਦੀ ਦੂਰਦਰਸ਼ੀ ਸੋਚ ਕਾਰਨ, ਜਿਸ ਤਹਿਤ ਅੱਜ ਸਰਕਾਰੀ ਸਕੂਲਾਂ ਦੇ ਬੱਚੇ ਆਪਣੇ ਹੀ ਸਕੂਲ ਵਿਚ ਆਧੁਨਿਕ ਲੈਬਜ਼ ਰਾਹੀਂ ਵਿਗਿਆਨ, ਤਕਨੀਕ ਤੇ ਗਣਿਤ ਵਰਗੇ ਔਖੇ ਵਿਸ਼ਿਆਂ ਨੂੰ ਆਸਾਨੀ ਨਾਲ ਜਾਣੂ ਹੋ ਸਕਣਗੇ।

ਰਾਸ਼ਟਰੀ ਵਿਗਿਆਨ ਦਿਵਸ ’ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਲਾਹੀ ਵਿਚ ਪੌਦਾ ਲਗਾ ਕੇ ਇਸ ਇਨੋਵੇਸ਼ਨ ਸਟੈਮ ਲੈਬ ਦੀ ਸ਼ੁਰੂਆਤ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ 41 ਸਰਕਾਰੀ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਸਟੈਮ ਲੈਬਜ਼ ਮਡਿਊਲ ਨੂੰ ਨੌਵੀਂ ਤੋਂ ਬਾਹਰਵੀਂ ਜਮਾਤ ਲਈ ਸ਼ੁਰੂ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿਚੋਂ 36 ਸਕੂਲਾਂ ਵਿਚ ਲੈਬ ਤਿਆਰ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪ੍ਰਤੀ ਲੈਬ 5 ਲੱਖ 90 ਹਜ਼ਾਰ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹਰੇਕ ਲੈਬ ਵਿਚ ਉਪਕਰਨ, ਕੰਪੋਨੈਂਟਸ, ਸਾਇੰਸ ਲੈਬ ਸੈਟਅਪ, ਪ੍ਰਦਰਸ਼ਨ ਦੇ ਹਿੱਸੇ, ਟੇਬਲ ਟਾਪ ਮਾਡਲ, ਰੋਬੋਟਿਕਸ ਕਿੱਟਸ, ਅਡਵਾਂਸਡ ਰੋਬੋਟਿਕਸ ਕਿੱਟਸ, ਸਟੈਮ ਲੈਬ ਐਕਟੀਵੀਟਿਜ਼, ਫਰਨੀਚਰ ਐਂਡ ਸਟੋਰੇਜ ਟ੍ਰੇਜ ਫਾਰ ਲੈਬ ਸੈਟਅਪਸ ਦਿੱਤੇ ਜਾਣਗੇ ਤਾਂ ਜੋ ਵਿਦਿਆਰਥੀ ਨਵੀਂ ਸਿੱÇਖਆ ਪਾਲਿਸੀ ਦੇ ਹਿਸਾਬ ਨਾਲ ਗਤੀਵਿਧੀਆਂ ਤੇ ਪ੍ਰਯੋਗ ਕਰਕੇ ਸਿੱਖਿਆ ਹਾਸਲ ਕਰ ਸਕਣ।

ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਗੁਣਵੱਤਾਪੂਰਨ ਸਿੱਖਿਆ ਦੇਣ ਲਈ ਸਟੈਮ ਲੈਬ ਵਿਚ ਵਿਦਿਆਰਥੀਆਂ ਨੂੰ ਹਰ ਵਿਸ਼ੇ ਪ੍ਰਯੋਗਆਤਮਕ ਤਰੀਕੇ ਨਾਲ ਸਮਝਾਉਣ ਦੇ ਨਾਲ-ਨਾਲ ਉਨ੍ਹਾਂ ਤੋਂ ਸਾਇੰਟੀਫਿਕ ਐਕਸਪੈਰੀਮੈਂਟ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਕ ਸਟੈਮ ਲੈਬ ਵਿਚ ਵੱਖ-ਵੱਖ ਉਮਰ ਵਰਗ ਦੇ ਬੱਚਿਆਂ ਤੋਂ ਇਕ ਹਜ਼ਾਰ ਐਕਸਪੈਰੀਮੈਂਟ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਇਹ ਮਡਿਊਲ ਹੋਰ ਸਕੂਲਾਂ ਵਿਚ ਵੀ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਬੇਹਤਰੀਨ ਸਿੱਖਿਆ ਤੇ ਸੁਵਿਧਾਵਾਂ ਦੇਣ ਲਈ ਜਿਲ੍ਹਾ ਪ੍ਰਸ਼ਾਸਨ ਵਚਨਬੱਧ ਹੈ ਅਤੇ ਵਿਦਿਆਰਥੀਆਂ ਦੀ ਪ੍ਰਗਤੀ ਲਈ ਹੋਰ ਉਪਯੋਗੀ ਕਦਮ ਉਠਾਏ ਜਾਣਗੇ। ਇਸ ਮੌਕੇ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ੍ਰੀ ਗੁਰਮੇਲ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ) ਸ੍ਰੀ ਰਾਕੇਸ਼ ਕੁਮਾਰ, ਜ਼ਿਲ੍ਹਾ ਵਿਕਾਸ ਫੈਲੋ ਸ੍ਰੀ ਅਦਿਤਿਆ ਮਦਾਨ, ਪ੍ਰਿੰਸੀਪਲ ਮਰਿਦੁਲਾ ਸ਼ਰਮਾ, ਪਲੇਸਮੈਂਟ ਅਫ਼ਸਰ ਮੰਗੇਸ਼ ਸੂਦ, ਕੈਰੀਅਰ ਕਾਊਂਸਲਰ ਅਦਿਤਿਆ ਰਾਣਾ, ਲੈਕਚਰਾਰ ਵਰਿੰਦਰ ਸੈਣੀ, ਰੁਪਿੰਦਰ ਕੌਰ, ਬਬਿਤਾ, ਅਰਚਨਾ ਕਾਲੀਆ ਤੋਂ ਇਲਾਵਾ ਸਕੂਲ ਦਾ ਹੋਰ ਸਟਾਫ਼ ਵੀ ਮੌਜੂਦ ਸੀ।

ਇਨ੍ਹਾਂ ਸਕੂਲਾਂ ’ਚ ਸਥਾਪਿਤ ਕੀਤੇ ਜਾਣਗੇ ਸਟੈਮ ਲੈਬਜ਼
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੱਜੋਵਾਲ, ਪੁਰਹੀਰਾਂ, ਪਿੱਪਲਾਂਵਾਲਾ, ਨਾਰਾ, ਖੜ੍ਹਕਾਂ, ਮਹਿਲਾਂਵਾਲੀ, ਸ਼ੇਰਗੜ੍ਹ, ਚੌਹਾਲ, ਨਾਰੂ ਨੰਗਲ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੰਟਾ ਘਰ (ਕੋ-ਐਜੂਕੇਸ਼ਨ), ਸਰਕਾਰੀ ਹਾਈ ਸਕੂਲ ਬਸੀ ਗੁਲਾਮ ਹੁਸੈਨ, ਕਮਾਲਪੁਰ, ਜਹਾਨਖੇਲਾਂ, ਡਾਡਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੱਡੇ ਫਤਿਹ ਸਿੰਘ, ਕੋਟਲਾ ਨੌਧ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਦਸੂਹਾ, ਲਮੀਨ, ਬੋਦਲ, ਝਿੰਗੜ ਕਲਾਂ, ਸਫਦਰਪੁਰ, ਰਾਮਗੜ੍ਹ ਸੀਕਰੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਾਂਡਾ (ਲੜਕੇ), ਫਲਾਹੀ, ਪੱਦੀ ਸੂਰਾ ਸਿੰਘ, ਗੜ੍ਹਸ਼ੰਕਰ, ਬੀਨੇਵਾਲ, ਪੱਖੋਵਾਲ ਬਿਹਰਾ, ਬੋਰਾ, ਦੇਨੋਵਾਲ ਕਲਾਂ, ਪਨਾਮ, ਭਵਾਨੀਪੁਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਹਿਲਪੁਰ (ਲੜਕੇ), ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਫਤਿਹਪੁਰ ਖੁਰਦ, ਮੇਘੋਵਾਲ ਦੋਆਬਾ, ਸਰਕਾਰੀ ਹਾਈ ਸਕੂਲ ਸਿੰਬਲੀ, ਡਗਾਮ ਤੇ ਸਰਕਾਰੀ ਹਾਈ ਸਕੂਲ ਟੂਟੋ ਮਾਜਰਾ।

Related Articles

LEAVE A REPLY

Please enter your comment!
Please enter your name here

Stay Connected

0FansLike
3,912FollowersFollow
22,100SubscribersSubscribe
- Advertisement -spot_img

Latest Articles