ਪਠਾਨਕੋਟ 29 ਅਪ੍ਰੈਲ (ਨਿਊਜ਼ ਹੰਟ)- ਸ੍ਰੀ ਸੁਭਾਸ ਚੰਦਰ ਵਧੀਕ ਜਿਲ੍ਹਾ ਮੈਜਿਸਟਰੇਟ ਪਠਾਨਕੋਟ ਨੇ ਇੱਕ ਹੁਕਮ ਜਾਰੀ ਕਰਦਿਆਂ ਕਿਹਾ ਕਿ 30 ਅਪ੍ਰੈਲ 2022 ਦਿਨ ਸਨੀਵਾਰ ਨੂੰ ਜਵਾਹਰ ਨਵੋਦਿਆ ਵਿਦਿਆਲਿਆ ਸੰਗਠਨ ਪ੍ਰੀਖਿਆ ਹੋਣ ਕਰਕੇ ਜਿਲ੍ਹਾ ਪਠਾਨਕੋਟ ਦੇ ਕੁੱਲ 14 ਸਕੂਲਾਂ ਅੰਦਰ ਇਹ ਪ੍ਰੀਖਿਆ ਕਰਵਾਈ ਜਾਣੀ ਹੈ ਜਿਸ ਦੇ ਚਲਦਿਆਂ ਇਨ੍ਹਾਂ ਸਕੂਲਾਂ ਅੰਦਰ ਪੜਣ ਵਾਲੇ ਵਿਦਿਆਰਥੀਆਂ ਨੂੰ 30 ਅਪ੍ਰੈਲ ਦੀ ਛੁੱਟੀ ਘੋਸਿਤ ਕੀਤੀ ਜਾਂਦੀ ਹੈੇ।
ਉਨ੍ਹਾਂ ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿੱਚ ਜਵਾਹਰ ਨਵੋਦਿਆ ਵਿਦਿਆਲਿਆ ਸੰਗਠਨ ਪ੍ਰੀਖਿਆ ਵਿੱਚ ਕੁੱਲ 2897 ਵਿਦਿਆਰਥੀ ਅਪੀਅਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕੋਵਿਡ ਨਿਯਮਾਂ ਦੀ ਪਾਲਣਾ ਕਰਦੇ ਹੋਏ ਪ੍ਰਤੀ ਕਲਾਸ ਰੂਮ ਵਿੱਚ 12 ਵਿਦਿਆਰਥੀਆਂ ਨੂੰ ਬੈਠਣ ਦੀ ਹਦਾਇਤ ਹੈ। ਇਸ ਲਈ ਇਹਨਾਂ ਪ੍ਰੀਖਿਆ ਕੇਂਦਰਾਂ ਦੇ ਲਗਭਗ ਸਾਰੇ ਕਮਰੇ ਉਪਲਬੱਧ ਕਰਵਾਉਣ ਦੀ ਲੋੜ ਹੈ ਅਤੇ ਇਹਨਾਂ 14 ਸਕੂਲਾਂ ਦਾ ਸਟਾਫ ਹੀ ਪ੍ਰੀਖਿਆ ਦੌਰਾਨ ਬਤੌਰ ਨਿਗਰਾਨ ਡਿਊਟੀ ਨਿਭਾ ਰਿਹਾ ਹੈ। ਇਸ ਲਈ ਪ੍ਰੀਖਿਆ ਵਾਲੇ ਦਿਨ ਮਿਤੀ 30/04/2022 ਨੂੰ ਇਹਨਾਂ 14 ਪ੍ਰੀਖਿਆ ਕੇਂਦਰਾਂ ਵਿੱਚ ਕੇਵਲ ਵਿਦਿਆਰਥੀਆਂ ਨੂੰ ਛੁੱਟੀ ਘੋਸਤਿ ਕੀਤੀ ਜਾਂਦੀ ਹੈ।