ਪਠਾਨਕੋਟ: 14 ਮਈ 2021:– ( ਨਿਊਜ਼ ਹੰਟ ) – ਜਿਲ੍ਹਾ ਪਠਾਨਕੋਟ ਵਿੱਚ ਕੋਵਿਡ ਦੇ ਚਲਦਿਆਂ ਕੋਵਿਡ ਮਰੀਜਾਂ ਲਈ ਬੈਡਜ ਦੀ ਕੋਈ ਕਮੀ ਨਹੀਂ ਹੈ ਅਤੇ ਹੁਣ ਪਹਿਲਾ ਨਾਲੋਂ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ ਵਿੱਚ ਬੈਡਜ ਦੀ ਸੰਖਿਆਂ ਵਿੱਚ ਹੋਰ ਵਾਧਾ ਕੀਤਾ ਗਿਆ ਹੈ ਇਸ ਤੋਂ ਇਲਾਵਾ ਹੁਣ ਕੋਈ ਵੀ ਨਾਗਰਿਕ ਕੋਵਾ ਐਪ ਤੇ ਵੀ ਜਿਲ੍ਹੇ ਅੰਦਰ ਸਥਿਤ ਹਸਪਤਾਲਾਂ ਵਿੱਚ ਖਾਲੀ ਬੈਡਜ ਦੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ। ਇਹ ਪ੍ਰਗਟਾਵਾ ਡਾ. ਨਿਧੀ ਕੁਮੁਦ ਬਾਂਬਾ ਸਹਾਇਕ ਕਮਿਸ਼ਨਰ (ਜ)-ਕਮ-ਐਸ.ਡੀ.ਐਮ. ਧਾਰਕਲ੍ਹਾਂ ਵੱਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਿਲ੍ਹਾ ਪਠਾਨਕੋਟ ਵਿੱਚ ਕੋਵਿਡ ਦੀ ਦੂਸਰੀ ਲਹਿਰ ਦੇ ਚਲਦਿਆਂ ਸਾਰੇ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਵਿਡ ਕਾਲ ਨੂੰ ਧਿਆਨ ਵਿੱਚ ਰੱਖਦਿਆਂ ਸੁਖ ਸਦਨ ਹਸਪਤਾਲ ਵਿੱਚ 7 ਬੈਡ ਹੋਰ ਵਧਾਏ ਗਏ ਹਨ ਹੁਣ ਸੁਖ ਸਦਨ ਹਸਪਤਾਲ ਵਿੱਚ ਕਰੋਨਾ ਮਰੀਜਾਂ ਲਈ 21 ਬੈਡ, ਨਵਚੇਤਨ ਹਸਪਤਾਲਾਂ ਵਿੱਚ ਵੀ ਕਰੋਨਾ ਮਰੀਜਾਂ ਲਈ 8 ਬੈਡ ਹੋਰ ਵਧਾਏ ਗਏ ਹਨ ਹੁਣ ਇੱਥੇ ਕਰੋਨਾ ਮਰੀਜਾਂ ਲਈ 18 ਬੈਡ ਰਿਜਰਬ ਹਨ, ਚੋਹਾਣ ਮੈਡੀਸਿਟੀ ਹਸਪਤਾਲ ਵਿੱਚ 20 ਬੈਡ ਦਾ ਹੋਰ ਵਾਧਾ ਕੀਤਾ ਗਿਆ ਹੈ ਅਤੇ ਇੱਥੇ ਹੁਣ ਕਰੋਨਾ ਮਰੀਜਾਂ ਲਈ 120 ਬੈਡ ਰਿਜਰਬ ਹਨ ਅਤੇ ਸਿਵਲ ਹਸਪਤਾਲ ਪਠਾਨਕੋਟ ਵਿੱਚ 25 ਬੈਡ ਦਾ ਵਾਧਾ ਕੀਤਾ ਗਿਆ ਹੈ ਹੁਣ ਇੱਥੇ 90 ਬੈਡ ਕਰੋਨਾ ਮਰੀਜਾਂ ਲਈ ਰਿਜਰਬ ਹਨ।
ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਹੁਣ ਪਹਿਲਾ ਨਾਲੋਂ ਜਿਲ੍ਹੇ ਅੰਦਰ ਕੋਵਿਡ ਮਰੀਜਾਂ ਦੀ ਸੰਖਿਆਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਬੈਡਜ ਦੀ ਸੰਖਿਆ ਵਿੱਚ ਵਾਧਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਕੋਈ ਵੀ ਨਾਗਰਿਕ ਅਪਣੇ ਮੋਬਾਇਲ ਫੋਨ ਤੇ ਕੋਵਾ ਐਪ ਡਾਊਨਲੋਡ ਕਰਕੇ ਜਿਲ੍ਹੇ ਅੰਦਰ ਕੋਵਿਡ ਮਰੀਜਾਂ ਲਈ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਅੰਦਰ ਰਿਜਰਬ ਬੈਡ ਦੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਲਈ ਸਭ ਤੋਂ ਪਹਿਲਾ ਮੋਬਾਇਲ ਵਿੱਚ ਕੋਵਾ ਐਪ ਡਾਊਨਲੋਡ ਕਰਨਾ ਹੋਵੇਗਾ ਅਤੇ ਇਸ ਤੋਂ ਬਾਅਦ ਕੋਵਾ ਐਪ ਵਿੱਚ ਮੋਬਾਇਲ ਨੰਬਰ ਭਰੋ ਅਤੇ ਇੱਕ ਓਟੀਪੀ ਪ੍ਰਾਪਤ ਹੋਵੇਗਾ। ਓਟੀਪੀ ਦਰਜ ਕਰਨ ਮਗਰੋਂ ਕੋਵਾ ਐਪ ਵਿੱਚ ਖੱਬੇ ਪਾਸੇ ਜਿਲ੍ਹੇ ਅੰਦਰ ਬੈਡਜ ਦੀ ਜਾਣਕਾਰੀ ਲਈ ਕਲਿੱਕ ਕਰੋ, ਇਸ ਤਰ੍ਹਾ ਤੁਹਾਨੂੰ ਜਿਲ੍ਹੇ ਅੰਦਰ ਕੋਵਿਡ ਮਰੀਜਾਂ ਲਈ ਰਿਜਰਬ ਬੈਡਜ ਬਾਰੇ ਜਾਣਕਾਰੀ ਮਿਲ ਜਾਵੇਗੀ।