24.9 C
Jalandhar
Wednesday, March 25, 2026
Home Blog Page 708

PARGAT SINGH CALLS UPON YOUTHS TO ALWAYS BE OPTIMISTIC IN LIFE, INAUGURATES COMMUNITY RADIO AT GNA

Phagwara, November 12 (NEWS HUNT)- Sports and Education Minister Pargat Singh today called upon youngsters to always be optimistic to achieve success in their lives while assuring best possible help from the state government to bring about the best career and education opportunity for them.

The Minister was speaking at the GNA University on the occasion of launching their community radio station – GNA Radio 90.0 where he revealed that the state government was working hard to transform the education system into a skill oriented affair so that a large number of youths get better employment opportunities in the state. He also stressed that it was the need of the hour to transform education and sports sectors by triggering major reforms which would ultimately transform the destiny of our youths.

Pointing out further, Mr. Pargat Singh said that the government is working on a knowledge sharing pattern by bringing all experts including government and private educational institutions on a single platform with a common motto to make education fine-tune with contemporary times. He also added that special expert committees were being formed at both the education and sports departments with top educationist, industrialists on its panel to make the education system an instrument in shaping the future of youngsters.

Sharing his personal story of struggle and hardworking as a sportsman, the Minister also exhorted students to follow the path of struggle over an easy one as it would make them strong and confident in their lives. He said that the educational institutions bear a major responsibility of character building of children which finally translates into nation building.

Meanwhile, the Minister launched the FM Radio of GNA University namely GNA Community Radio- GNA Radio 90.0 ‘Duniya Badal Denge’ besides expressing hopes this community radio would go a long way in educating people with its unique and innovative ideas. He also recorded a live inaugural speech at the studio of the radio station situated at university campus.

Throwing a light on the project, Pro-Chancellor Gurdeep Singh Sihra said that GNA Radio 90.0 will be a non-commercial radio setup aimed at benefiting the local residents within a 20 km radius. The people living in the vicinity can listen to the GNA Radio 90.0 ‘Duniya Badal Denge’ at a frequency of 90.0 fm on the University webpage adding that he said that the objective behind the GNA Community Radio is to impart the necessary life skills, the apt education & hands on training making the targeted udience self-reliant & self- sufficient. The Community Radio will focus on Naturopathy, Ayurveda, career counselling sessions for grade 12 th pass outs, personality development sessions, ample of motivational lectures, unleashing of hobbies, thus making these all the attached self-sufficient for a happier life ahead.

Vice-Chancellor Dr. VK Rattan, Faculty dean Dr. Disha Khanna, Dr. Monika Hanspal and other dignitaries welcomed the guest and presented him a souvenir of the university as a token of love.

100 प्रतिशत कोविड टीकाकरण यकीनी बनाने के लिए ‘हर घर दस्तक प्रोगराम के अंतर्गत घरों में दी जायेगी दस्तक

जालंधर, 12 नवम्बर (न्यूज़ हंट)- जालंधर में सौ प्रतिशत कोविड टीकाकरण को यकीनी बनाने के उदेश्य से ज़िला प्रशासन की तरफ से ‘हर घर दस्तक प्रोगराम के अंतर्गत जिले के हर घर में पहुँच की जाएगी, जिससे वैक्सीनेशन से रहते लोगों को प्रेरित कर टीकाकरण के अंतर्गत कवर किया जा सके।

यह बात डिप्टी कमिश्नर श्री घनश्याम थोरी ने मुख्य सचिव, पंजाब श्री अनिरुद्ध तिवाड़ी की अध्यक्षता में वीडियो कानफ्रासिंग के द्वारा हुई बैठक में भाग लेते हुए कही। उन्होंने बताया कि जिले में ‘हर घर दस्तक अभियान को प्रभावशाली ढंग के साथ लागू करने के लिए बहुपक्षीय योजना तैयार की जा चुकी है ,जिससे कोई भी योग्य लाभपातरी टीकाकरण से खाली न रहे।

श्री थोरी ने बताया कि इस अभियान के अंतर्गत आशा और ए.एन.एम. वर्करों की तरफ से वैकसीनेशन से रहते व्यक्तियों और जिन की दूसरी ख़ुराक रहती है, की पहचान का काम शुरू कर दिया गया है, जिनको टीकाकरण के लिए प्रेरित किया जाएगा। उन्होंने आगे बताया कि जिनकी दूसरी ख़ुराक रहती है, उनको दूसरी ख़ुराक प्राप्त करने के लिए फ़ोन करके प्रेरित किया जाएगा।

श्री थोरी ने बताया कि लाभपातरियों को उनके स्थान पर टीकाकरण की सुविधा प्रदान करने के लिए मोबायल यूनिट स्थापित किये गए है और औद्योगिक इकाईयों के साथ उनके टीकाकरण से रहते वर्करों की वैकसीनेशन के लिए तालमेल किया जा रहा है। इसके इलावा पी.डब्यू.डी और गर्भवती औरतों के टीकाकरण के लिए विशेष प्रयत्न किए जाएंगे, जिसके अंतर्गत टीमों की तरफ से घरों में टीकाकरण की सुविधा प्रदान की जायेगी।

डिप्टी कमिश्नर ने बताया कि जिले में अब तक योग्य लाभपातरियों को कोविड वैक्सीन की 14,45131 पहली और 7,14,676 दूसरी ख़ुराक सहित 21,59,808 ख़ुराकें दी जा चुकी है, जिससे जालंधर ज़िला पंजाब के तीन अग्रणी जिलों में शामिल हो गया है। उन्होंने अपील करते हुए कहा कि जिन व्यक्तियों ने अभी तक वैक्सीनेशन नहीं करवाई, वह पहल के आधार पर वैक्सीनेशन करवाए, जिससे कोविड महामारी से बचा जा सके।

इस अवसर पर सिविल सर्जन डा. रणजीत सिंह, ज़िला टीकाकरण अधिकारी डा.राकेश चोपड़ा के इलावा अन्य भी अधिकारी उपस्थित थे।

ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਪੰਜਾਬ ਵਿਧਾਨ ਸਭਾ ਵਿੱਚ ਪੇਸ ਪ੍ਰਸਤਾਵ

ਪੰਜਾਬ 12 ਨਵੰਬਰ (ਨਿਊਜ਼ ਹੰਟ)- “ਪੰਜਾਬ ਸ਼ਹੀਦਾਂ ਅਤੇ ਸੂਰਬੀਰਾਂ ਦੀ ਧਰਤੀ ਹੈ। ਦੇਸ਼ ਦੀ ਅਜ਼ਾਦੀ ਦੀ ਜੰਗ ਵਿੱਚ ਅਤੇ ਉਸ ਤੋਂ ਬਾਅਦ 1962, 1965, 1971 ਅਤੇ 1999 ਦੀਆਂ ਜੰਗਾਂ ਵਿੱਚ ਪੰਜਾਬੀਆਂ ਨੇ ਬੇਮਿਸਾਲ ਕੁਰਬਾਨੀਆਂ ਦਿੱਤੀਆਂ ਹਨ। ਦੇਸ਼ ਵਿੱਚ ਸਭ ਤੋਂ ਵੱਧ “Gallantry Awards” ਪੰਜਾਬੀਆਂ ਨੂੰ ਮਿਲੇ ਹਨ। ਪੰਜਾਬ ਪੁਲਿਸ ਦੁਨੀਆਂ ਵਿੱਚ ਅਜਿਹੀ ਬੇਮਿਸਾਲ ਦੇਸ਼ ਭਗਤ ਪੁਲਿਸ ਫੋਰਸ ਹੈ ਜਿਸਨੇ ਹਮੇਸ਼ਾ ਸਾਹਸ ਅਤੇ ਹੌਸਲੇ ਨਾਲ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਆਪਣਾ ਯੋਗਦਾਨ ਪਾਇਆ ਹੈ। ਭਾਰਤ ਦੇ ਸੰਵਿਧਾਨ ਅਨੁਸਾਰ ਕਾਨੂੰਨ ਵਿਵਸਥਾ ਬਣਾ ਕੇ ਰੱਖਣਾ ਰਾਜ ਸਰਕਾਰ ਦੀ ਜ਼ਿੰਮੇਵਾਰੀ ਹੈ ਅਤੇ ਪੰਜਾਬ ਸਰਕਾਰ ਇਸ ਮੰਤਵ ਲਈ ਪੂਰੀ ਤਰ੍ਹਾਂ ਸਮਰੱਥ ਹੈ। ਕੇਂਦਰ ਸਰਕਾਰ ਵੱਲੋਂ ਬੀ.ਐਸ.ਐਫ. ਦਾ ਅਧਿਕਾਰ ਖੇਤਰ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਕਰਨ ਦਾ ਫੈਸਲਾ ਪੰਜਾਬ ਦੇ ਲੋਕਾਂ ਅਤੇ ਪੰਜਾਬ ਦੀ ਪੁਲਿਸ ਉਤੇ ਬੇਇਤਬਾਰੀ ਦਾ ਪ੍ਰਗਟਾਵਾ ਹੈ। ਇਹ ਉਨ੍ਹਾਂ ਦਾ ਅਪਮਾਨ ਵੀ ਹੈ। ਕੇਂਦਰ ਸਰਕਾਰ ਨੂੰ ਐਨਾ ਵੱਡਾ ਫੈਸਲਾ ਲੈਣ ਤੋਂ ਪਹਿਲਾਂ ਪੰਜਾਬ ਸਰਕਾਰ ਨਾਲ ਵਿਚਾਰ-ਵਟਾਂਦਰਾ ਕਰਨਾ ਚਾਹੀਦਾ ਸੀ। ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਮਜ਼ਬੂਤ ਹੈ ਅਤੇ ਬੀ.ਐਸ.ਐਫ. ਦਾ ਅਧਿਕਾਰ ਖੇਤਰ ਵਧਾਉਣ ਦੀ ਕੋਈ ਲੋੜ ਨਹੀਂ ਹੈ। ਇਹ ਭਾਰਤੀ ਸੰਵਿਧਾਨ ਦੇ ਸੰਘੀ ਢਾਂਚੇ ਦੀ ਭਾਵਨਾ ਦੀ ਘੋਰ ਉਲੰਘਣਾ ਹੈ। BSF ਦਾ ਅਧਿਕਾਰ ਖੇਤਰ ਵਧਾਉਣਾ ਇੱਕ ਸੌੜੀ ਰਾਜਨੀਤੀ ਹੈ। ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਸਰਬ-ਸੰਮਤੀ ਨਾਲ ਕੇਂਦਰ ਸਰਕਾਰ ਦੀ ਇਸ ਕਾਰਵਾਈ ਦੀ ਨਿਖੇਧੀ ਕੀਤੀ ਹੈ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਉਹ ਮਿਤੀ 11-10-2021 ਨੂੰ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਕੀਤੀ ਨੋਟੀਫਿਕੇਸ਼ਨ ਨੂੰ ਤੁਰੰਤ ਵਾਪਿਸ ਲਵੇ। ਇਸ ਲਈ, ਪੰਜਾਬ ਵਿਧਾਨ ਸਭਾ ਵੱਲੋਂ ਸਰਬ-ਸੰਮਤੀ ਨਾਲ ਇਸ ਸਬੰਧੀ ਕੇਂਦਰ ਸਰਕਾਰ ਦੀ ਨੋਟੀਫਿਕੇਸ਼ਨ ਨੂੰ ਰੱਦ ਕਰਨ ਸਬੰਧੀ ਮਤਾ ਪਾਸ ਕੀਤਾ ਗਿਆ।”

ਮੁੱਖ ਮੰਤਰੀ ਚੰਨੀ ਵੱਲੋਂ ਅਕਾਲੀ-ਭਾਜਪਾ ਸਰਕਾਰ ਦੌਰਾਨ ਬਿਜਲੀ ਖਰੀਦ ਇਕਰਾਰਨਾਮਿਆਂ ਸਮੇਤ ਭ੍ਰਿਸ਼ਟਾਚਾਰ ਦੇ ਸਮੂਹ ਮਾਮਲਿਆਂ ਅਤੇ ਬੇਨਿਯਾਮੀਆਂ ਦੀ ਵਿਜੀਲੈਂਸ ਜਾਂਚ ਕਰਵਾਉਣ ਦਾ ਐਲਾਨ

ਪੰਜਾਬ 12 ਨਵੰਬਰ (ਨਿਊਜ਼ ਹੰਟ)- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀਰਵਾਰ ਨੂੰ ਇਹ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਅਕਾਲੀ-ਭਾਜਪਾ ਸਰਕਾਰ ਦੌਰਾਨ ਕੀਤੇ ਗਏ ਵਿਵਾਦਪੂਰਨ ਬਿਜਲੀ ਖਰੀਦ ਇਕਰਾਰਨਾਮਿਆਂ ਸਮੇਤ ਭ੍ਰਿਸ਼ਟਾਚਾਰ ਅਤੇ ਬੇਨਿਯਾਮੀਆਂ ਦੇ ਸਾਰੇ ਮਾਮਲਿਆਂ ਦੀ ਛੇਤੀ ਹੀ ਵਿਜੀਲੈਂਸ ਜਾਂਚ ਕਰਵਾਈ ਜਾਵੇਗੀ ਤਾਂ ਜੋ ਉਨ੍ਹਾਂ ਸਭਨਾਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾ ਸਕੇ, ਜਿਨ੍ਹਾਂ ਨੇ ਆਪਣੇ ਸੌੜੇ ਨਿੱਜੀ ਹਿੱਤਾਂ ਲਈ ਲੋਕਾਂ ਦੇ ਖੂਨ-ਪਸੀਨੇ ਦੀ ਕਮਾਈ ਦੀ ਲੁੱਟ ਕਰਕੇ ਸੂਬੇ ਦੇ ਅਰਥਚਾਰੇ ਨੂੰ ਢਾਹ ਲਾਈ।

ਵਿਧਾਨ ਸਭਾ ਵਿੱਚ ਬਿਜਲੀ ਖੇਤਰ (2006-07 ਤੋਂ ਲੈਕੇ 2020-21) ਸਬੰਧੀ ਵਾਈਟ ਪੇਪਰ ਰੱਖੇ ਜਾਣ ਮੌਕੇ ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਨੇ ਆਪਣੀ ਸਰਕਾਰ ਦੀ ਵਚਨਬੱਧਤਾ ਜ਼ਾਹਿਰ ਕਰਦਿਆਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਉਨ੍ਹਾਂ ਸਾਰੇ ਬੇਈਮਾਨ ਆਗੂਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ ਜਿਨ੍ਹਾਂ ਨੇ ਰੇਤਾ, ਟਰਾਂਸਪੋਰਟ ਅਤੇ ਨਸ਼ਿਆਂ ਦੇ ਵੱਖੋ-ਵੱਖ ਮਾਫੀਆ ਰਾਹੀਂ ਨਾਜਾਇਜ਼ ਤਰੀਕੇ ਨਾਲ ਆਪਣੀਆਂ ਜੇਬਾਂ ਭਰੀਆਂ।

ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿੱਚ ਸ਼ਾਮਲ ਸਮੂਹ ਲੋਕਾਂ ਨੂੰ ਸਜ਼ਾ ਦਿਵਾਉਣ ਦਾ ਆਪਣੀ ਸਰਕਾਰ ਵੱਲੋਂ ਅਹਿਦ ਕਰਦੇ ਹੋਏ ਮੁੱਖ ਮੰਤਰੀ ਨੇ ਇਸ ਸਬੰਧੀ ਚੱਲ ਰਹੀ ਜਾਂਚ-ਪੜਤਾਲ ਦਾ ਢੁਕਵਾਂ ਸਿੱਟਾ ਨਿਕਲੇਗਾ ਤਾਂ ਜੋ ਇਸ ਘਿਨੌਣੇ ਜੁਰਮ ਦੇ ਜ਼ਿੰਮੇਵਾਰ ਵਿਅਕਤੀਆਂ ਨੂੰ ਸਜ਼ਾ ਮਿਲ ਸਕੇ ਜਿਸ ਨਾਲ ਦੂਸਰਿਆਂ ਨੂੰ ਵੀ ਕੰਨ ਹੋ ਜਾਣ।

ਇਸੇ ਤਰ੍ਹਾਂ ਹੀ ਡਰੱਗ ਮਾਫੀਆ ਦੀਆਂ ਵੱਡੀਆਂ ਮੱਛੀਆਂ ਭਾਵੇਂ ਉਹ ਕਿੰਨੇ ਵੀ ਰਸੂਖਦਾਰ ਕਿਉਂ ਨਾ ਹੋਣ, ਨੂੰ ਕਿਸੇ ਵੀ ਕੀਮਤ ‘ਤੇ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਅੱਗੇ ਕਿਹਾ, ”ਕੋਈ ਵੀ ਮੈਨੂੰ ਕਮਜ਼ੋਰ ਨਾ ਸਮਝੇ। ਹਾਲਾਂਕਿ ਜ਼ਮੀਨ ਨਾਲ ਜੁੜਿਆਂ ਹੋਇਆ ਹਾਂ ਪਰ ਆਪਣੇ ਰਸਤੇ ਤੋਂ ਭਟਕਾਉਣ ਲਈ ਕਿਸੇ ਵੱਲੋਂ ਵੀ ਪਾਏ ਗਏ ਦਬਾਅ ਵਿੱਚ ਮੈਂ ਨਹੀਂ ਆਵਾਂਗਾ।” ਉਨ੍ਹਾਂ ਅੱਗੇ ਦੱਸਿਆ ਕਿ ਸੂਬੇ ਅਤੇ ਇੱਥੋਂ ਦੇ ਲੋਕਾਂ ਦੀ ਭਲਾਈ ਹਿੱਤ ਜ਼ਰੂਰੀ ਤੌਰ ‘ਤੇ ਚੁੱਕੇ ਜਾਣ ਵਾਲੇ ਕਿਸੇ ਵੀ ਕਦਮ ਸਬੰਧੀ ਉਹ ਕੋਈ ਵੀ ਕੋਤਾਹੀ ਬਰਦਾਸ਼ਤ ਨਹੀਂ ਕਰਨਗੇ।

ਮੁੱਖ ਮੰਤਰੀ ਨੇ ਅਗਾਂਹ ਦੱਸਿਆ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਨਸ਼ਿਆਂ ਸਬੰਧੀ ਰਿਪੋਰਟ 18 ਨਵੰਬਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਦਖਲ ਨਾਲ ਖੋਲ੍ਹ ਦਿੱਤੀ ਜਾਵੇਗੀ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਯਕੀਨ ਦੁਆਉਂਦਿਆਂ ਕਿਹਾ ਕਿ ਉਹ ਨਸ਼ਾ ਮਾਫੀਆ ਦਾ ਲੱਕ ਤੋੜਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ ਅਤੇ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ।

ਮਜੀਠੀਆ ਨੂੰ ਨਿਸ਼ਾਨੇ ‘ਤੇ ਲੈਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਆਗੂ ਵੱਲੋਂ ਜਾਣਬੁੱਝ ਕੇ ਸਵੇਰ ਤੋਂ ਹੀ ਇਸ ਵਿਸ਼ੇਸ਼ ਸੈਸ਼ਨ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਜੋ ਉਸ ਨੂੰ ਸਦਨ ਤੋਂ ਬਾਹਰ ਕੱਢੇ ਜਾਣ ਦਾ ਬਹਾਨਾ ਮਿਲ ਸਕੇ ਅਤੇ ਆਖਿਰਕਾਰ ਉਸ ਨੂੰ ਕਾਮਯਾਬੀ ਮਿਲ ਹੀ ਗਈ ਜਦੋਂ ਸਪੀਕਰ ਨੇ ਮਜਬੂਰ ਹੋਕੇ ਉਸ ਦਾ ਅਤੇ ਉਸਦੀ ਪਾਰਟੀ ਦੇ ਸਾਥੀਆਂ ਦਾ ਬਾਕੀ ਦੇ ਦਿਨ ਲਈ ਨੇਮ ਕਰ ਦਿੱਤਾ। ਮੁੱਖ ਮੰਤਰੀ ਨੇ ਅੱਗੇ ਕਿਹਾ, ”ਮਜੀਠੀਆ ਅਤੇ ਉਸ ਦੀ ਪਾਰਟੀ ਦੇ ਵਿਅਕਤੀਆਂ ਵਿੱਚ ਇੰਨੀ ਹਿੰਮਤ ਨਹੀਂ ਸੀ ਕਿ ਉਹ ਬੀਤੇ 10 ਸਾਲ ਦੌਰਾਨ ਵਿਆਪਕ ਭ੍ਰਿਸ਼ਟਾਚਾਰ ਅਤੇ ਭਾਈ-ਭਤੀਜਾਵਾਦ ਦੇ ਅਕਾਲੀ ਦਲ ਵੱਲੋਂ ਕੀਤੇ ਗੁਨਾਹਾਂ ਲਈ ਆਲੋਚਨਾ ਦਾ ਸਾਹਮਣਾ ਕਰ ਸਕਣ।”

ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਲੋਕ ਪੱਖੀ ਫੈਸਲੇ ਲੈਣ ਲਈ ਸੂਬਾ ਸਰਕਾਰ ਦਾ ਮਜਾਕ ਉਡਾਉਣ ਲਈ ਆਮ ਆਦਮੀ ਪਾਰਟੀ ਉਤੇ ਵਰ੍ਹਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਹ (ਚਰਨਜੀਤ ਸਿੰਘ ਚੰਨੀ) ਬਹੁਤ ਸਧਾਰਨ ਪਰਿਵਾਰ ਵਿੱਚੋਂ ਹਨ ਅਤੇ ਸਹੀ ਮਾਅਨਿਆਂ ਵਿਚ ਆਮ ਆਦਮੀ ਹੋਣ ਕਰਕੇ ਹੇਠਲੇ ਪੱਧਰ ਉਤੇ ਆਮਲ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਚਿੰਤਾਵਾਂ ਨੂੰ ਭਲੀ-ਭਾਂਤ ਸਮਝਦੇ ਹਨ। ਇਸ ਮੌਕੇ ਉਨ੍ਹਾਂ ਨੇ ਆਪ ਦੇ ਰਾਏਕੋਟ ਦੇ ਵਿਧਾਇਕ ਜਗਤਾਰ ਸਿੰਘ ਜੱਗਾ ਦੀ ਵੀ ਵਾਹ-ਵਾਹ ਖੱਟੀ। ਵਿਧਾਇਕ ਨੇ ਮਹਿਜ਼ 50 ਦਿਨਾਂ ਦੇ ਅੰਦਰ ਚੰਨੀ ਸਰਕਾਰ ਵੱਲੋਂ ਕੀਤੇ ਲੀਹੋਂ ਹਟਵੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਮੁੱਖ ਮੰਤਰੀ ਨੇ ਕਿਹਾ, “ ਆਪ ਦੇ ਕਨਵੀਨਰ ਸੂਬੇ ਵਿਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਝੂਠਾ ਵਾਅਦੇ ਕਰਕੇ ਵੱਖ-ਵੱਖ ਵਰਗਾਂ ਨੂੰ ਖੁਸ਼ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਪਰ ਦੂਜੇ ਪਾਸੇ ਮੈਂ ਇਨ੍ਹਾਂ ਵਾਅਦਿਆਂ ਨੂੰ ਬਹੁਤ ਥੋੜ੍ਹੇ ਸਮੇਂ ਵਿਚ ਹੀ ਇੰਨ-ਬਿੰਨ ਲਾਗੂ ਵੀ ਕਰ ਦਿੱਤਾ ।”

ਆਪਣੇ ਦਾਅਵੇ ਨੂੰ ਸਿੱਧ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ 7 ਕਿਲੋਵਾਟ ਤੱਕ ਲੋਡ ਵਾਲੀਆਂ ਸਾਰੀਆਂ ਸ਼੍ਰੇਣੀਆਂ ਨੂੰ ਰਾਹਤ ਪ੍ਰਦਾਨ ਕਰਦੇ ਹੋਏ ਪ੍ਰਤੀ ਯੂਨਿਟ ਤਿੰਨ ਰੁਪਏ ਦੀ ਕਟੌਤੀ ਕਰ ਦਿੱਤੀ ਹੈ। ਦੂਜੇ ਪਾਸੇ ਦਿੱਲੀ ਦੇ ਮੁੱਖ ਮੰਤਰੀ ਵਜੋਂ ਆਪ ਕਨਵੀਨਰ ਖਪਤਕਾਰਾਂ ਨੂੰ 400 ਯੂਨਿਟ ਮੁਫ਼ਤ ਬਿਜਲੀ ਦੇ ਰਹੇ ਹਨ ਅਤੇ ਜੇਕਰ ਮੁਫਤ ਬਿਜਲੀ ਤੋਂ ਇਕ ਯੂਨਿਟ ਤੋਂ ਵੱਧ ਖਪਤ ਹੋ ਗਈ ਤਾਂ ਪੂਰਾ ਬਿੱਲ ਦੇਣਾ ਪੈਂਦਾ ਹੈ ਜਿਸ ਕਰਕੇ ਆਪ ਦਾ ਇਹ ਫੈਸਲਾ ਨਿਰੋਲ ਸਿਆਸੀ ਢਕਵੰਜ ਹੈ।

ਆਪਣੀ ਸਰਕਾਰ ਦੇ ਹੋਰ ਇਤਿਹਾਸਕ ਫੈਸਲੇ ਗਿਣਾਉਂਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਬਿਜਲੀ ਖਰੀਦ ਸਮਝੌਤੇ ਰੱਦ ਕੀਤੇ, ਤਿੰਨ ਰੁਪਏ ਪ੍ਰਤੀ ਯੂਨਿਟ ਬਿਜਲੀ ਦਰ ਘਟਾਈ, ਸੂਬੇ ਵਿਚ ਸੌਰ ਊਰਜਾ 2.38 ਰੁਪਏ ਪ੍ਰਤੀ ਯੂਨਿਟ ਦੇ ਘੱਟ ਰੇਟਾਂ ਉਤੇ ਖਰੀਦੀ ਜਦਕਿ ਇਸ ਦੇ ਮੁਕਾਬਲੇ ਅਕਾਲੀ-ਭਾਜਪਾ ਸਰਕਾਰ ਦੇ ਵੇਲੇ ਸੌਰ ਊਰਜਾ ਦੀ ਖਰੀਦ 17.38 ਰੁਪਏ ਪ੍ਰਤੀ ਯੂਨਿਟ ਹੋਈ ਸੀ। ਇਨ੍ਹਾਂ ਤੋਂ ਇਲਾਵਾ ਪੇਂਡੂ ਇਲਾਕਿਆਂ ਵਿਚ ਬਿਜਲੀ ਬਿੱਲ ਦੀਆਂ ਦਰਾਂ 160 ਰੁਪਏ ਘਟਾ ਕੇ 50 ਰੁਪਏ ਮਹੀਨਾ, ਸ਼ਹਿਰੀ ਇਲਾਕਿਆਂ ਵਿਚ 105-250 ਰੁਪਏ ਤੋਂ ਘਟਾ ਕੇ 50 ਰੁਪਏ, ਸ਼ਹਿਰੀ ਇਲਾਕਿਆਂ ਵਿਚ ਘਰੇਲੂ ਖਪਤਕਾਰਾਂ ਦੇ 700 ਕਰੋੜ ਦੇ ਪਾਣੀ ਤੇ ਸੀਵਰੇਜ ਬਿੱਲ ਮੁਆਫ਼ ਕੀਤੇ, ਗਰੁੱਪ ਡੀ ਦੇ ਮੁਲਾਜ਼ਮਾਂ ਦੀ ਰੈਗੂਲਰ ਭਰਤੀ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਮਹਿੰਗਾਈ ਭੱਤੇ ਵਿਚ 11 ਫੀਸਦੀ ਵਾਧਾ, ਪੰਜਾਬ ਸਰਕਾਰ ਦੇ ਪੈਨਸ਼ਨਰਾਂ ਨੂੰ ਛੇਵੇਂ ਤਨਖਾਹ ਕਮਿਸ਼ਨ ਦਾ ਲਾਭ ਅਤੇ 31 ਦਸੰਬਰ, 2015 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਦੀ ਤਨਖਾਹ ਵਿਚ ਘੱਟੋ-ਘੱਟ 15 ਫੀਸਦੀ ਵਾਧਾ ਕੀਤਾ।

ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਨਵੀਂ ਪੈਨਸ਼ਨ ਸਕੀਮ ਅਧੀਨ ਮੁਲਾਜ਼ਮਾਂ ਅਤੇ ਉਨ੍ਹਾਂ ਉਤੇ ਨਿਰਭਰ ਜੀਆਂ ਨੂੰ ਪਰਿਵਾਰਕ ਪੈਨਸ਼ਨ ਦਾ ਲਾਭ ਯਕੀਨੀ ਬਣਾਇਆ ਅਤੇ ਉਨ੍ਹਾਂ ਦੀ ਸਰਕਾਰ ਨੇ ਸੇਵਾ-ਮੁਕਤ ਤੋਂ ਬਾਅਦ ਸੇਵਾ ਵਿਚ ਵਾਧੇ ਨੂੰ ਰੱਦ ਕਰਨ ਦਾ ਠੋਸ ਫੈਸਲਾ ਲਿਆ।

ਮੁੱਖ ਮੰਤਰੀ ਚੰਨੀ ਨੇ ਕਿਹਾ ਕਿ 36000 ਠੇਕਾ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ, 28 ਸਾਲਾਂ ਦੇ ਵਕਫੇ ਬਾਅਦ 5000 ਹੋਮਗਾਰਡ ਵਲੰਟੀਅਰਾਂ ਦੀ ਭਰਤੀ, 62748 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਅਤੇ 45000 ਹੋਰ ਭਰਤੀਆਂ ਪ੍ਰਕਿਰਿਆ ਅਧੀਨ, ਦੰਗਾ ਅਤੇ ਅੱਤਵਾਦ ਪੀੜਤ ਪਰਿਵਾਰਾਂ ਦੇ ਪੋਤੇ-ਪੋਤੀਆਂ ਨੂੰ ਵੀ ਨੌਕਰੀਆਂ ਲਈ ਯੋਗਤਾ ਦੇ ਘੇਰੇ ਵਿੱਚ ਲਿਆਉਣ, `ਮੇਰਾ ਘਰ ਮੇਰੇ ਨਾਮ` ਸਕੀਮ ਤਹਿਤ ਲਾਲ ਲਕੀਰ ਦੇ ਅੰਦਰ ਰਹਿਣ ਵਾਲੇ ਲੋਕਾਂ ਨੂੰ ਮਲਕੀਅਤ ਦੇ ਅਧਿਕਾਰ ਅਤੇ ਬਸੇਰਾ ਸਕੀਮ ਅਧੀਨ 80000 ਝੁੱਗੀ-ਝੌਂਪੜੀ ਵਾਲਿਆਂ ਨੂੰ ਮਾਲਕੀ ਹੱਕ, ਮਿਸ਼ਨ ਦੇ ਰੂਪ ਵਿੱਚ 5 ਮਰਲੇ ਦੇ ਪਲਾਟ ਅਲਾਟ ਕਰਨ, ਵੱਖ-ਵੱਖ ਸ਼ਹਿਰਾਂ ਵਿੱਚ ਆਰਥਿਤ ਤੌਰ `ਤੇ ਕਮਜ਼ੋਰ ਵਰਗਾਂ ਲਈ 25000 ਤੋਂ ਵੱਧ ਮਕਾਨ ਦੀ ਉਸਾਰੀ, ਇੰਪਰੂਵਮੈਂਟ ਟਰੱਸਟਾਂ ਦੁਆਰਾ ਅਲਾਟੀਆਂ ਦੁਆਰਾ ਅਦਾ ਕੀਤੀ ਜਾਣ ਵਾਲੀ ਰਕਮ `ਤੇ ਵਿਆਜ ਦਰ ਨੂੰ 15 ਪ੍ਰਤੀਸ਼ਤ ਸਲਾਨਾ ਤੋਂ ਘਟਾ ਕੇ 7 ਪ੍ਰਤੀਸ਼ਤ ਕਰਨ, ਸਾਢੇ ਚਾਰ ਸਾਲਾਂ ਵਿੱਚ 1.02 ਕਰੋੜ ਰੁਪਏ ਦਾ ਨਿਵੇਸ਼ ਅਤੇ ਸਾਡੀ ਸਰਕਾਰ ਦੇ 52 ਦਿਨਾਂ ਦੌਰਾਨ 6522 ਕਰੋੜ ਰੁਪਏ ਦਾ ਨਿਵੇਸ਼ ਸ਼ਾਮਲ ਹੈ।

ਆਰਥਿਕਤਾ ਨੂੰ ਹੁਲਾਰਾ ਦੇ ਕੇ ਸੂਬੇ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਕੀਤੀਆਂ ਹੋਰ ਵੱਡੀਆਂ ਪਹਿਲਕਦਮੀਆਂ `ਤੇ ਚਾਨਣਾ ਪਾਉਂਦਿਆਂ ਮੁੱਖ ਮੰਤਰੀ ਚੰਨੀ ਨੇ ਉਦਯੋਗਾਂ ਦੇ ਸਥਿਰ ਬਿਜਲੀ ਖਰਚਿਆਂ ਵਿੱਚ 50 ਪ੍ਰਤੀਸ਼ਤ ਦੀ ਕਟੌਤੀ, ਬਕਾਇਆ 48000 ਵੈਟ ਕੇਸਾਂ ਵਿੱਚੋਂ 40000 ਨੂੰ ਰੱਦ ਕਰਕੇ ਛੋਟੇ ਵਪਾਰੀਆਂ ਨੂੰ ਵੱਡੀ ਰਾਹਤ, ਪੰਜਾਬ ਇੰਸਟੀਚਿਊਸ਼ਨਜ਼ ਐਂਡ ਬਿਲਡਿੰਗਜ਼ ਟੈਕਸ 2011 ਨੂੰ ਰੱਦ ਕਰਨ, ਪੀ.ਐਸ.ਆਈ.ਡੀ.ਸੀ., ਪੀ.ਐਫ.ਸੀ. ਅਤੇ ਪੀ.ਐਸ.ਆਈ.ਈ.ਸੀ. ਨੂੰ ਓ.ਟੀ.ਐਸ. ਦੇ ਅਧੀਨ ਲਿਆਉਣਾ, ਪੰਜਾਬ ਵਿੱਚ ਇੰਸਪੈਕਟਰ ਰਾਜ ਖਤਮ ਕਰਨਾ, ਪੱਟੀ-ਮੱਖੂ ਰੇਲ ਲਿੰਕ, ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕ੍ਰਮਵਾਰ 10 ਰੁਪਏ ਅਤੇ 5 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕਰਨਾ, ਦੇਵੀ ਤਾਲਾਬ ਮੰਦਿਰ ਦੇ ਲੰਗਰ ਨੂੰ ਜੀਐਸਟੀ ਤੋਂ ਛੋਟ, 340 ਪ੍ਰਾਈਵੇਟ ਕੰਪਨੀਆਂ ਦੇ 806 ਬੱਸ ਪਰਮਿਟ ਰੱਦ, 52 ਦਿਨਾਂ ਵਿੱਚ 304 ਬੱਸਾਂ ਜ਼ਬਤ ਅਤੇ 68 ਦੇ ਚਲਾਨ, 842 ਨਵੀਆਂ ਬੱਸਾਂ ਖਰੀਦਣ ਦੀ ਯੋਜਨਾ, ਯੂਨੀਵਰਸਲ ਹੈਲਥ ਕੇਅਰ ਦਾ ਸੁਪਨਾ ਸਾਕਾਰ, ਰੇਤ ਦੇ ਰੇਟ 9 ਰੁਪਏ ਪ੍ਰਤੀ ਕਿਊਬਿਕ ਫੁੱਟ ਤੋਂ ਘਟਾ ਕੇ 5.50 ਰੁਪਏ ਪ੍ਰਤੀ ਕਿਊਬਿਕ ਫੁੱਟ, ਸ੍ਰੀ ਚਮਕੌਰ ਸਾਹਿਬ ਵਿਖੇ ਦਾਸਤਾਨ-ਏ-ਸ਼ਹਾਦਤ ਥੀਮ ਪਾਰਕ ਦਾ 19 ਨਵੰਬਰ ਨੂੰ ਉਦਘਾਟਨ, ਵੱਖ-ਵੱਖ ਉੱਘੀਆਂ ਸ਼ਖ਼ਸੀਅਤਾਂ ਦੇ ਫਲਸਫੇ `ਤੇ ਖੋਜ ਲਈ ਚੇਅਰ ਸਥਾਪਤ ਕਰਨਾ, ਆਈ.ਕੇ.ਜੀ.ਪੀ.ਟੀ.ਯੂ. ਕਪੂਰਥਲਾ ਵਿਖੇ 100 ਕਰੋੜ ਰੁਪਏ ਦੀ ਲਾਗਤ ਨਾਲ ਡਾ. ਭੀਮ ਰਾਓ ਅੰਬੇਡਕਰ ਅਜਾਇਬ ਘਰ ਦੀ ਸਥਾਪਨਾ ਕਰਨ, ਸਾਰੇ ਜ਼ਿਲ੍ਹਿਆਂ ਵਿੱਚ ਅੰਬੇਡਕਰ ਭਵਨਾਂ ਦੀ ਉਸਾਰੀ ਅਤੇ ਨਵੀਨੀਕਰਨ, ‘ਦਿ ਪੰਜਾਬ ਕੰਟਰੈਕਟ ਫਾਰਮਿੰਗ ਐਕਟ, 2013’ ਨੂੰ ਰੱਦ ਕਰਨ ਜਿਹੇ ਕਦਮਾਂ ਦਾ ਜ਼ਿਕਰ ਕੀਤਾ।

ਧਾਰਮਿਕ ਸਹਿ-ਹੋਂਦ ਵਿੱਚ ਆਪਣੀ ਸਰਕਾਰ ਦੇ ਵਿਸ਼ਵਾਸ ਨੂੰ ਦੁਹਰਾਉਂਦੇ ਹੋਏ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਭਾਈ ਜੈਤਾ ਜੀ, ਮਹਾਰਾਜਾ ਅਗਰਸੇਨ, ਭਗਵਾਨ ਪਰਸ਼ੂਰਾਮ ਅਤੇ ਗੁਰੂ ਰਵਿਦਾਸ ਜੀ ਦੇ ਨਾਮ `ਤੇ ਉਨ੍ਹਾਂ ਦੀ ਵਿਚਾਰਧਾਰਾ ਦੇ ਪ੍ਰਚਾਰ ਲਈ ਚੇਅਰਾਂ ਸਥਾਪਿਤ ਕੀਤੀਆਂ ਜਾਣਗੀਆਂ। ਇਸੇ ਤਰ੍ਹਾਂ ਸ਼੍ਰੀਮਦ ਭਗਵਦ ਗੀਤਾ, ਮਹਾਭਾਰਤ ਅਤੇ ਰਾਮਾਇਣ ਦੇ ਪਵਿੱਤਰ ਗ੍ਰੰਥਾਂ ਬਾਰੇ ਵਿਆਪਕ ਖੋਜ ਲਈ ਖੋਜ ਕੇਂਦਰ ਵੀ ਸਥਾਪਿਤ ਕੀਤੇ ਜਾਣਗੇ ਅਤੇ ਸ਼ੰਕਰਾਚਾਰੀਆ ਜੀ ਨੂੰ ਇਸ ਸਬੰਧ ਵਿਚ ਲੋੜੀਂਦੀ ਅਗਵਾਈ ਪ੍ਰਦਾਨ ਕਰਨ ਲਈ ਬੇਨਤੀ ਕੀਤੀ ਜਾਵੇਗੀ।

ਮੁੱਖ ਮੰਤਰੀ ਨੇ ਅੱਗੇ ਮਲੇਰਕੋਟਲਾ ਵਿਖੇ ਹੱਜ ਭਵਨ ਲਈ 7 ਕਰੋੜ, ਰੁਪਏ, ਗੁਰਦਾਸਪੁਰ ਵਿਖੇ ਈਸਾਈ ਭਵਨ ਲਈ 10 ਕਰੋੜ ਰੁਪਏ ਅਤੇ ਫਗਵਾੜਾ ਨੇੜੇ ਖਾਟੀ ਵਿਖੇ ਬ੍ਰਾਹਮਣ ਭਵਨ ਲਈ 10 ਕਰੋੜ ਦਾ ਐਲਾਨ ਕੀਤਾ।

ਪੈਨ ਇੰਡੀਆਂ ਜਾਗਰੁਕਤਾਂ ਮੁਹਿੰਮ ਅਧੀਨ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਲੋਕ ਸੁਵਿਧਾ ਕੈਂਪ ਲਗਾਇਆ

ਪਠਾਨਕੋਟ, 12 ਨਵੰਬਰ (ਨਿਊਜ਼ ਹੰਟ)- ਮਾਨਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾ ਅਥਾਰਟੀ, ਐਸ.ਏ.ਐਸ ਨਗਰ, ਰਾਹੀਂ ਪ੍ਰਾਪਤ ਹੋਏ ਦਿਸਾ ਨਿਰਦੇਸ਼ਾ ਦੀ ਪਾਲਣਾ ਕਰਦੇ ਹੋਏ ਹੋਏ “Pan India Awareness and Outreach Programme” from 2nd October, 2021 to 14thNovember, 2021 as a part of “Azadi Ka Amrit Mahotsav” and Legal Services Week from 08th to 14th November, 2021 ਦੇ ਤੋਰ ਤੇ ਮਨਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਸਬੰਧ ਸ੍ਰੀ ਮਹੁੰਮਦ ਗੁਲਜਾਰ, ਮਾਨਯੋਗ ਜਿਲਾ ਅਤੇ ਸੈਸਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਦੀ ਅਗਵਾਈ ਹੇਠ ਅੱਜ ਮਿਤੀ 12.11.2021 ਨੂੰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਵਲੋਂ ਜਿਲਾ ਪ੍ਰੰਬਧਕੀ ਕੰਪਲੈਕਸ ਵਿਖੇ ਲੇਬਰ ਵਿਭਾਗ ਦੇ ਸਹਿਯੋਗ ਨਾਲ ਲੋਕ ਸੁਵਿਧਾ ਕੈਂਪ ਲਗਾਇਆ ਗਿਆ , ਜਿਸ ਵੱਖ ਵੱਖ ਵਿਭਾਗਾਂ ਦੇ ਅਧਿਆਕੀਆਂ ਵਲੋਂ ਆਪਣੇ ਆਪਣੇ ਵਿਭਾਗ ਵਿੱਚ ਚਲਾਈਆਂ ਜਾ ਰਹੀਆਂ ਜਨ ਭਲਾਈ ਸਕੀਮਾਂ ਦੇ ਟੇਬਲ ਲਗਾ ਕੇ ਲੋਕਾਂ ਨੂੰ ਸਕੀਮਾਂ ਬਾਰੇ ਜਾਗਰੁਕ ਕੀਤਾ ਗਿਆ ਅਤੇ ਇਸ ਮੋਕੇ ਤੇ ਲੋਕਾਂ ਵੱਲੋਂ ਇਸ ਸੁਵਿਧਾ ਕੈਂਪ ਦਾ ਪੂਰਾ ਲਾਭ ਉਠਾਇਆ ਗਿਆ ।
ਇਸ ਮੋਕੇ ਤੇ ਸ੍ਰੀ ਰੰਜੀਵ ਪਾਲ ਸਿੰਘ ਚੀਮਾ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ, ਪਠਾਨਕੋਟ ਵਲੋਂ ਪਿੰਡ ਦੇ ਲੋਕਾਂ ਨੂੰ ਨਾਲਸਾ ਸਕੀਮ ਅਤੇ ਪੰਜਾਬ ਸਰਕਾਰ ਵਲੋਂ ਚਲਾਈਆ ਜਾ ਰਹੀਆਂ ਵਿਕਟਮ ਮੁਆਵਜਾ ਸਕੀਮ, ਲੋਕ ਅਦਾਲਤਾਂ/ ਸਥਾਈ ਲੋਕ ਅਦਾਲਤਾਂ, ਮੈਡੀਏਸਨ ਅਤੇ ਮੁਫਤ ਕਾਨੂੰਨੀ ਸਹਾਇਤਾ ਸਕੀਮ ਦੇ ਬਾਰੇ ਵਿਸਥਾਰਪੁਰਵਕ ਦੱਸਿਆ ਗਿਆ।
ਇਸ ਤੋਂ ਇਲਾਵਾ ਕੈਂਪ ਦੋਰਾਨ ਲੋਕਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਹਰ ਤਰ੍ਹਾ ਦੀ ਕਾਨੂੰਨੀ ਸਲਾਹ ਤੇ ਮੁਫ਼ਤ ਕਾਨੂੰਨੀ ਸਹਾਇਤਾ ਵੀ ਪ੍ਰਦਾਨ ਕਰਦੀ ਹੈ ਅਤੇ ਕਿਸੇ ਵੀ ਤਰ੍ਹਾ ਦੀ ਕਾਨੂੰਨੀ ਸਹਾਇਤਾ ਲੈਣ ਲਈ ਟੋਲ ਫ੍ਰੀ ਨੰਬਰ 1968 ਜਾਂ ਜਿਲਾ ਕਾਨੂੰਨੀ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਦੇ ਦਫਤਰ ਟੈਲੀਫੋਨ ਨੰ. 0186-2345370 ਡਾਇਲ ਕਰੋ ਜਾਂ ਦਫ਼ਤਰ ਦੀ ਈ-ਮੇਲ dtlsa.ptk@punjab.gov.in ਤੇ ਸੰਪਰਕ ਕਰ ਸਕਦੇ ਹੋ । ਅਤੇ ਇਸ ਮੋਕੇ ਤੇ ਸ੍ਰੀ ਕੁੰਵਰ ਡਾਬਰ (ਕਿਰਤ ਤੇ ਸਲਾਹ ਅਫਸਰ), ਸ੍ਰੀ ਮਨੋਜ ਕੁਮਾਰ (ਲੇਬਰ ਇਮਫੋਰਸਮੈਂਟ ਅਫਸਰ) ਆਦਿ ਮੌਜੂਦ ਸਨ।

गोपाष्टमी पर भारतीय गऊ की संभाल का लें संकल्प: मनोज गुप्ता।

होशियारपुर 12 नवंबर (न्यूज़ हंट )- भारतीय संस्कृति में उन सभी संजीव व निर्जीव वस्तुओं, जिन का इंसानी जीवन में महत्तव है, उन के संरक्षण के लिए कोई न कोई दिवस बनाया गया है और इस दिवस को मनाने के लिए वैज्ञानिक व धार्मिक दोनों तथ्यों को प्रमुखता दी गई है। उपरोक्त शब्द राष्ट्रीय स्वंय सेवक संघ के विभाग संर्पक प्रमुख मनोज गुप्ता ने गोपाष्टमी दिवस के अवसर पर इस दिवस की महत्ता बताते हुए कहे।
मनोज गुप्ता ने कहा कि वैज्ञानिक तरीके से देखा जाए, तो कार्तिक मास में जलवायु में बदलाव के कारण छोटी छोटी संक्रमित बीमारियां होना आम बात है और इन बीमारियों से लडऩे के लिए भारतीय गऊ का हर अंश लाभदायक है। उन्होने कहा कि भारतीय गऊ के मल मूत्र से लेकर श्वास तक से आदमी को निरोग रहने में मदद मिलती है।

मनोज गुप्ता ने कहा कि धार्मिक दृष्टि से भी इस दिन की महत्ता हमारे ग्रंथों में दर्ज है।
इस मौके पर मनोज गुप्ता ने भारतीयों से अपील की कि साजिश के तहत भारतीय गऊ का स्वरूप बदलने की कोशिश की जाती रही है, पर असल गऊ माता का दर्जा केवल भारतीय गऊ को ही प्राप्त है, इसलिए ज्यादा से ज्यादा भारतीय गऊ की संभाल का प्रयास करें।

ਵਨ ਟਾਈਮ ਸੈਟਲਮੈਂਟ ਸਕੀਮ ਅਧੀਨ ਪ੍ਰਾਪਰਟੀ ਟੈਕਸ ਦੀ ਬਕਾਇਆ ਰਕਮ ਅਦਾ ਕਰਨ ਦਾ ਸੁਨਿਹਰੀ ਮੋਕਾ

ਪਠਾਨਕੋਟ, 11 ਨਵੰਬਰ (ਨਿਊਜ਼ ਹੰਟ)- ਪੰਜਾਬ ਸਰਕਾਰ ਵਲੋਂ ਲੋਕ ਹਿਤ ਵਿਚ ਫੈਸਲਾ ਲੈੰਦੇ ਹੋਏ ਵਨ ਟਾਈਮ ਸੈਟਲਮੈਂਟ ਸਕੀਮ ਅਧੀਨ ਪ੍ਰਾਪਰਟੀ ਟੈਕਸ ਦੀ ਬਕਾਇਆ ਰਕਮ ਦਫਤਰ ਨਗਰ ਨਿਗਮ ਨੂੰ ਅਦਾ ਕਰਨ ਦਾ ਸੁਨਿਹਰੀ ਮੋਕਾ ਦਿੱਤਾ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸਨਰ ਪਠਾਨਕੋਟ ਸੰਯਮ ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪ੍ਰਾਪਰਟੀ ਟੈਕਸ ਦੀ ਬਕਾਇਆ ਰਕਮ ਦੀ ਅਦਾਇਗੀ ਸਬੰਧੀ ਮਿਤੀ 15 ਸਤੰਬਰ 2021 ਤੋ ਵਨ-ਟਾਈਮ-ਸੈਟਲਮੈਟ ਸਕੀਮ ਜਾਰੀ ਕੀਤੀ ਹੈ।
ਉਨ੍ਹਾਂ ਦੱਸਿਆ ਕਿ 30 ਅਪ੍ਰੈਲ 2013 ਤੋ ਨਗਰ ਨਿਗਮ ਪਠਾਨਕੋਟ ਦੀ ਹਦੂਦ ਅੰਦਰ ਸਾਮਿਲ ਹਰੇਕ ਤਰ੍ਹਾਂ ਦੀਆਂ ਪ੍ਰਾਪਰਟੀਆਂ (ਰਿਹਾਇਸੀ,ਗੈਰ-ਰਿਹਾਇਸੀ, ਇੰਡਸਟਰੀਅਲ, ਸੋਪਿੰਗ ਕੰਪਲੈਕਸ, ਫਲੈਟਸ ਆਦਿ) ਤੇ ਸੈਲਫ ਅਸੈਸਮੈਂਟ ਅਧਾਰ ਤੇ ਪ੍ਰਾਪਰਟੀ ਟੈਕਸ ਲਾਗੂ ਕੀਤਾ ਗਿਆ ਸੀ, ਪ੍ਰੰਤੂ ਕੁੱਝ ਪ੍ਰਾਪਰਟੀਆਂ ਦੇ ਮਾਲਕਾ/ਕਾਬਜਕਾਰਾਂ ਵੱਲੋਂ ਅਜੇ ਤੱਕ ਵੀ ਆਪਣੀਆਂ ਸਬੰਧਤ ਪ੍ਰਾਪਰਟੀਆਂ ਦਾ ਬਣਦਾ ਪ੍ਰਾਪਰਟੀ ਟੈਕਸ ਦਫਤਰ ਨਗਰ ਨਿਗਮ ਨੂੰ ਅਦਾ ਨਹੀ ਕੀਤਾ ਗਿਆ ਹੈ। ਇਸ ਸਬੰਧੀ ਸੁਨਹਿਰੀ ਮੋਕਾ ਦਿੰਦੇ ਹੋਏ ਪੰਜਾਬ ਸਰਕਾਰ ਵੱਲੋਂ ਪ੍ਰਾਪਰਟੀ ਟੈਕਸ ਦੀ ਬਕਾਇਆ ਰਕਮ ਦੀ ਅਦਾਇਗੀ ਸਬੰਧੀ 15 ਸਤੰਬਰ 2021 ਤੋ ਵਨ-ਟਾਈਮ-ਸੈਟਲਮੈਟ ਸਕੀਮ ਜਾਰੀ ਕੀਤੀ ਹੈ।
ਡਿਪਟੀ ਕਮਿਸਨਰ ਨੇ ਅੱਗੇ ਦੱਸਿਆ ਕਿ ਇਸ ਸਕੀਮ ਅਨੁਸਾਰ ਵਿਤੀ ਸਾਲ 2013-14 ਤੋ ਵਿਤੀ ਸਾਲ 2019-20 ਤੱਕ ਬਣਦੀ ਪ੍ਰਾਪਰਟੀ ਟੈਕਸ ਦੀ ਰਕਮ ਸਮੇਤ ਵਿਆਜ ਅਤੇ ਪੈਨੇਲਟੀ (ਕੁੱਲ ਆਊਟ ਸਟੇਡਿੰਗ ਰਕਮ) ਅਤੇ ਵਿੱਤੀ ਸਾਲ 2020-21 ਤੱਕ ਬਣਦੀ ਪ੍ਰਾਪਰਟੀ ਟੈਕਸ ਦੀ ਰਕਮ ਇੱਕ ਮੁਸਤ ਜਮ੍ਹਾਂ ਕਰਵਾਉਣ ਤੇ 30 ਨਵੰਬਰ 2021 ਤੱਕ 10 ਫੀਸਦ ਰਾਹਤ ਪ੍ਰਾਪਤ ਕੀਤੀ ਜਾ ਸਕਦੀ ਹੈ । ਇਸ ਲਈ ਕਰਦਾਤਵਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਪ੍ਰਾਪਰਟੀ ਟੈਕਸ ਦੇ ਬਕਾਏ ਦੀ ਕੁੱਲ ਆਊਟ ਸਟੈਡਿੰਗ ਰਕਮ ਇਕ ਮੁਸਤ ਜਮ੍ਹਾਂ ਕਰਵਾ ਕੇ ਪੰਜਾਬ ਸਰਕਾਰ ਦੀ ਇਸ ਸੁਨਿਹਰੀ ਸਕੀਮ ਦਾ ਲਾਭ ਲੈਣ।

ਜਿਲ੍ਹਾ ਪਠਾਨਕੋਟ ਵਿੱਚ ਨੈਸਨਲ ਅਚੀਵਮੈਂਟ ਸਰਵੇ ਦੀਆਂ ਤਿਆਰੀਆਂ ਮੁਕੰਮਲ।

ਪਠਾਨਕੋਟ, 11 ਨਵੰਬਰ (ਨਿਊਜ਼ ਹੰਟ)- 12 ਨਵੰਬਰ ਨੂੰ ਦੇਸ ਭਰ ਵਿੱਚ ਕੇਂਦਰ ਸਰਕਾਰ ਵੱਲੋਂ ਕੀਤੇ ਜਾ ਰਹੇ ਨੈਸਨਲ ਅਚੀਵਮੈਂਟ ਸਰਵੇ ਦੀਆਂ ਸਾਰੀਆਂ ਤਿਆਰੀਆਂ ਜਿਲ੍ਹਾ ਪਠਾਨਕੋਟ ਵਿੱਚ ਮੁਕੰਮਲ ਹੋ ਗਈਆਂ ਹਨ। ਸਰਵੇ ਸਬੰਧੀ ਸਮੂਹ ਅਮਲੇ ਨੂੰ ਪੂਰੀ ਤਰ੍ਹਾਂ ਨਾਲ ਸਰਵੇ ਕੰਡਕਟ ਕਰਵਾਉਣ ਦੀ ਜਾਣਕਾਰੀ ਦਿੱਤੀ ਜਾ ਚੁੱਕੀ ਹੈ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਜਸਵੰਤ ਸਿੰਘ ਅਤੇ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਬਲਦੇਵ ਰਾਜ ਨੇ ਨੈਸਨਲ ਅਚੀਵਮੈਂਟ ਸਰਵੇ ਲਈ ਚੁਣੇ ਗਏ ਸਕੂਲਾਂ ਵਿੱਚ ਕੀਤੇ ਗਏ ਪ੍ਰਬੰਧਾਂ ਦਾ ਜਾਇਜਾ ਲੈਂਦੇ ਹੋਏ ਕੀਤਾ। ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿੱਚ 175 ਸਕੂਲਾਂ ਦੀ ਨੈਸਨਲ ਅਚੀਵਮੈਂਟ ਸਰਵੇ ਲਈ ਕੇਂਦਰ ਸਰਕਾਰ ਵੱਲੋਂ ਚੋਣ ਕੀਤੀ ਗਈ ਹੈ। ਵਿਭਾਗ ਵਲੋਂ 175 ਸਕੂਲਾਂ ਵਿੱਚ ਹਰ ਤਰ੍ਹਾਂ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਸਰਵੇ ਕਰਨ ਵਾਲੇ ਸਾਰੇ ਅਮਲੇ ਨੂੰ ਪੂਰੀ ਤਰ੍ਹਾਂ ਨਾਲ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਜਿਲ੍ਹਾ ਭਰ ਦੇ ਸਕੂਲਾਂ ਅੰਦਰ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਇਸ ਸਰਵੇ ਸਬੰਧੀ ਭੇਜੇ ਗਏ ਅਭਿਆਸ ਪੇਪਰਾਂ ਤੋਂ ਲਗਾਤਾਰ ਅਭਿਆਸ ਕਰਵਾਇਆ ਗਿਆ ਹੈ।

ਤੀਜੀ, ਪੰਜਵੀਂ, ਅਠਵੀਂ ਅਤੇ ਦਸਵੀਂ ਜਮਾਤ ਦਾ ਹੋਵੇਗਾ ਸਰਵੇ—ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਰਾਜੇਸਵਰ ਸਲਾਰੀਆ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਰਮੇਸ ਲਾਲ ਠਾਕੁਰ ਨੇ ਦੱਸਿਆ ਕਿ ਤੀਜੀ, ਪੰਜਵੀਂ, ਅਠਵੀਂ ਅਤੇ ਦਸਵੀਂ ਜਮਾਤ ਦੇ ਹੋਣ ਵਾਲੇ ਨੈਸਨਲ ਅਚੀਵਮੈਂਟ ਸਰਵੇ ਵਿੱਚ ਸਰਕਾਰੀ, ਪ੍ਰਾਈਵੇਟ ਅਤੇ ਏਡਿਡ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੀ ਇਸ ਵਾਰ ਸਾਮਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿਲ੍ਹਾ ਪਠਾਨਕੋਟ ਦੇ ਸਰਵੇ ਲਈ ਚੁਣੇ 175 ਸਕੂਲਾਂ ਵਿੱਚ 94 ਸਰਕਾਰੀ ਸਕੂਲ, 9 ਏਡਿਡ ਸਕੂਲ, 11 ਸੈਂਟਰਲ ਗੌਰਮਿੰਟ ਸਕੂਲ ਅਤੇ 61 ਪ੍ਰਾਈਵੇਟ ਸਕੂਲ ਸਾਮਿਲ ਹਨ। ਪ੍ਰੀਖਿਆ ਵਿੱਚ ਪ੍ਰਸਨ ਪੱਤਰ ਬਹੁ-ਵਿਕਲਪੀ ਹੋਣਗੇ। ਤੀਜੀ ਅਤੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਕੋਲੋਂ ਗਣਿਤ, ਭਾਸਾ ਅਤੇ ਈਵੀਐਸ ਨਾਲ ਸਬੰਧਤ ਪ੍ਰਸਨ ਪੁੱਛੇ ਜਾਣਗੇ। ਅਠਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਕੋਲੋਂ ਸਮਾਜਿਕ ਵਿਗਿਆਨ, ਗਣਿਤ, ਹਿੰਦੀ ਅਤੇ ਅੰਗਰੇਜੀ ਵਿਸੇ ਨਾਲ ਸਬੰਧਤ ਪ੍ਰਸਨ ਪੁੱਛੇ ਜਾਣਗੇ।
ਪੀਜੀਆਈ ਇੰਡੈਕਸ ਦੀ ਤਰ੍ਹਾਂ ਨੈਸਨਲ ਅਚੀਵਮੈਂਟ ਸਰਵੇ ਵਿੱਚ ਵੀ ਨੰਬਰ ਇੱਕ ਰਹੇਗਾ ਪੰਜਾਬ।

ਜਿਲ੍ਹਾ ਅਧਿਕਾਰੀਆਂ ਨੇ ਕਿਹਾ ਕਿ ਜਿਸ ਤਰ੍ਹਾਂ ਅਧਿਆਪਕਾਂ ਦੀ ਮਿਹਨਤ ਦੀ ਬਦੌਲਤ ਪੀਜੀਆਈ ਇੰਡੈਕਸ ਵਿੱਚ ਪੰਜਾਬ ਨੇ ਸਿੱਖਿਆ ਦੇ ਖੇਤਰ ਵਿੱਚ ਨੰਬਰ ਇੱਕ ਸਥਾਨ ਹਾਸਲ ਕੀਤਾ ਹੈ ਉਸੇ ਤਰ੍ਹਾਂ ਹੀ ਨੈਸਨਲ ਅਚੀਵਮੈਂਟ ਸਰਵੇ ਵਿੱਚ ਵੀ ਪੰਜਾਬ ਨੰਬਰ ਇੱਕ ਸਥਾਨ ਹਾਸਲ ਕਰੇਗਾ। ਸਾਰੇ ਹੀ ਅਧਿਆਪਕਾਂ ਵੱਲੋਂ ਬਹੁਤ ਹੀ ਮਿਹਨਤ ਨਾਲ ਵਿਦਿਆਰਥੀਆਂ ਨੂੰ ਇਸ ਸਰਵੇ ਦੀ ਤਿਆਰੀ ਕਰਵਾਈ ਗਈ ਹੈ।

ਘਰ-ਘਰ ਰੋਜਗਾਰ ਮੁਹਿੰਮ ਤਹਿਤ ਚੱਲ ਰਹੀਆਂ ਗਤੀਵਧੀਆਂ ਸਬੰਧੀ CSC (VLE) ਨੂੰ ਕਰਵਾਇਆ ਗਿਆ ਜਾਣੂ।

ਪਠਾਨਕੋਟ, 11 ਨਵੰਬਰ (ਨਿਊਜ਼ ਹੰਟ)- ਘਰ-ਘਰ ਰੋਜਗਾਰ ਮੁਹਿੰਮ ਤਹਿਤ ਚੱਲ ਰਹੀਆਂ ਗਤੀ ਵਧੀਆਂ ਸਬੰਧੀ CSC (VLE) ਨਾਲ ਮੀਟਿੰਗ ਕਰਦੇ ਹੋਏ ਉਹਨਾਂ ਨੂੰ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ,ਪਠਾਨਕੋਟ ਵਿਚ ਚੱਲ ਰਹੀਆਂ ਗਤੀ ਵਧੀਆਂ ਸਬੰਧੀ ਜਾਣਕਾਰੀ ਦਿੱਤੀ ਗਈ ।

ਰਾਕੇਸ਼ ਕੁਮਾਰ ਪਲੇਸਮੈਂਟ ਅਫਸਰ ਵਲੋਂ ਆਏ ਹੋਏ ਸਾਰੇ ਵੀ.ਐਲ.ਈ. ਦਾ ਸਵਾਗਤ ਕਰਦਿਆਂ ਉਹਨਾਂ ਨੇ ਦੱਸਿਆ ਕਿ ਇੱਕ ਛੱਤ ਥੱਲੇ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਜਿਵੇਂ ਕਿ ਪੜ੍ਹੇ ਲਿਖੇ ਬੇਰੋਜਗਾਰ ਪ੍ਰਾਰਥੀਆਂ ਨੂੰ ਪ੍ਰਾਈਵੇਟ ਕੰਪਨੀਆਂ ਵਿਚ ਰੋਜਗਾਰ ਮਹੁੱਈਆ ਕਰਵਾਉਣਾ, ਅਪਣਾ ਕੰਮ-ਕਾਜ ਕਰਨ ਲਈ ਸਵੈ-ਰੋਜਗਾਰ ਲੋਨ ਮਹੁੱਈਆ ਕਰਵਾਉਣਾ, ਪ੍ਰਾਰਥੀਆਂ ਦੀ ਆਨਲਾਈਲ ਅਤੇ ਅਫਲਾਈਨ ਰਜਿਸਟੇ੍ਰਸ਼ਨ ਕਰਨ ਸਬੰਧੀ ਅਤੇ ਪੰਜਾਬ ਸਰਕਾਰ ਵਲੋਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਫਰੀ ਅਨਲਾਈਨ ਕੋਚਿੰਗ ਕਲਾਸਾਂ ਲਗਾਈਆਂ ਜਾਂਦੀਆਂ ਹਨ।ਚਾਹਵਾਨ ਪ੍ਰਾਰਥੀ ਦਿੱਤੇ ਹੋਏ ਲਿੰਕ ਤੇ ਵੀ ਅਪਣੇ ਆਪ ਨੂੰ ਰਜਿਸਟਰ ਕਰ ਸਕਦਾ ਹੈ।ਇਸ ਤੋਂ ਇਲਾਵਾ ਲੇਬਰ ਵਿਭਾਗ ਵਲੋਂ ਇਸ ਮੋਕੇ ਤੇ ਅਪਣੇ ਵਿਭਾਗ ਨਾਲ ਸਬੰਧਤ ਸਕੀਮਾਂ ਦੀ ਜਾਣਕਾਰੀ ਦਿੱਤੀ ਗਈ। ਇਸ ਮੋਕੇ ਤੇ ਰਾਕੇਸ਼ ਕੁਮਾਰ ਪਲੇਸਮੈਂਟ ਅਫਸਰ, ਰਕੇਸ਼ ਕੁਮਾਰ ਜਿਲ੍ਹਾ ਮੈਨੇਜਰ ਸੀ.ਐਸ.ਸੀ, ਸੁਰਿੰਦਰ ਕੁਮਾਰ, ਮਨੋਜ ਸਰਮਾ ਲੇਬਰ ਇੰਸਪੈਕਟਰ ਆਦਿ ਸਾਮਲ ਸਨ।

ਪੈਨ ਇੰਡੀਆਂ ਜਾਗਰੁਕ ਮੁਹਿੰਮ ਤਹਿਤ ਮਿਤੀ 11.11.2021 ਨੂੰ NALSA-NCW “Empowerment of Women through Legal Awareness” ਦਾ ਪ੍ਰੋਗਰਾਮ ਕਰਵਾਇਆ ਗਿਆ ।

ਪਠਾਨਕੋਟ, 11 ਨਵੰਬਰ (ਨਿਊਜ਼ ਹੰਟ)- ਮਾਨਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾ ਅਥਾਰਟੀ, ਐਸ.ਏ.ਐਸ ਨਗਰ, ਜੀਆਂ ਰਾਹੀਂ ਪ੍ਰਾਪਤ ਹੋਏ ਦਿਸਾ ਨਿਰਦੇਸ਼ਾ ਦੀ ਪਾਲਣਾ ਕਰਦੇ ਹੋਏ “Pan India Awareness and Outreach Programme” from 2nd October, 2021 to 14thNovember, 2021 as a part of “Azadi Ka Amrit Mahotsav” and Legal Services Week from 08th to 14th November, 2021 ਦੇ ਤੋਰ ਤੇ ਮਨਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਸਬੰਧ ਸ੍ਰੀ ਮਹੁੰਮਦ ਗੁਲਜਾਰ, ਮਾਨਯੋਗ ਜਿਲਾ ਅਤੇ ਸੈਸਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਦੀ ਅਗਵਾਈ ਹੇਠ ਅੱਜ ਮਿਤੀ 11.11.2021 ਨੂੰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਵਲੋਂ ਸਰਕਾਰੀ ਸੀਨੀਅਰ ਸਕੈਂਡੰਰੀ ਸਕੂਲ, ਮਲਕਪੁਰ ਵਿਖੇ Empowerment of Women through Legal Awareness” ਦੇ ਸਬੰਧ ਤੇ ਸੈਮੀਨਾਰ ਲਗਾਇਆ ਗਿਆ।

ਜੋ NALSA-National Commission for women- ਦੇ Collaborative Project “Empowerment of Women through Legal Awareness” ਦੇ ਸਬੰਧ ਵਿੱਚ ਸੀ ਜਿਸ ਵਿੱਚ ਇੰਨਜਾਰਜ, ਵਨ ਸਟੋਪ ਸੈਂਟਰ ਅਤੇ ਸਟਾਫ ਮੈਂਬਰ, ਵੱਖ-ਵੱਖ ਸਕੂਲਾ ਦੇ ਪਿ੍ਰੰਸੀਪਲ (ਔਰਤਾਂ) ਅਤੇ ਜਿਲਾ ਪਠਾਨਕੋਟ ਦੇ ਵੱਖ ਵੱਖ ਅੰਗੜਵਾੜੀ ਸੈਂਟਰਾਂ ਦੀਆਂ ਸੁਪਰਵਾਇਜਰ (ਔਰਤਾਂ) ਅਤੇ ਆਸਾ ਵਰਕਰਾਂ (ਔਰਤਾਂ) ਆਦਿ ਵਲੋਂ ਸੈਮੀਨਾਰ ਵਿੱਚ ਭਾਗ ਲਿਆ ਗਿਆ ਇਸ ਮੋਕੇ ਸ੍ਰੀ ਰੰਜੀਵ ਪਾਲ ਸਿੰਘ ਚੀਮਾ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ, ਪਠਾਨਕੋਟ, ਮਿਸ ਆਸਾ ਮਹਾਜਨ, ਐਡਵੋਕੇਟ ਅਤੇ ਮਿਸ ਰੋਮੀਕਾ, ਐਡਵੋਕੇਟ ਵਲੋਂ ਹਾਜਰ ਹੋਇਆ ਔਰਤਾਂ ਨੂੰ ਉਹਨਾਂ ਦੇ ਹੱਕਾ ਬਾਰੇ ਜਾਣੂ ਕਰਵਾਇਆ ਗਿਆ ਅਤੇ ਨਾਲ ਹੀ ਨਾਲਸਾ ਸਕੀਮ ਅਤੇ ਪੰਜਾਬ ਸਰਕਾਰ ਵਲੋਂ ਚਲਾਈਆ ਜਾ ਰਹੀਆਂ ਵਿਕਟਮ ਮੁਆਵਜਾ ਸਕੀਮ, ਲੋਕ ਅਦਾਲਤਾ/ ਸਥਾਈ ਲੋਕ ਅਦਾਲਤਾ, ਮੈਡੀਏਸਨ ਅਤੇ ਮੁੱਫਤ ਕਾਨੂੰਨੀ ਸਹਾਇਤਾ ਸਕੀਮ ਦੇ ਬਾਰੇ ਵਿਸਥਾਰਪੁਰਵਕ ਦੱਸਿਆ ਗਿਆ ਅਤੇ ਨਾਲ ਹੀ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਹਰ ਤਰ੍ਹਾ ਦੀ ਕਾਨੂੰਨੀ ਸਲਾਹ ਤੇ ਮੁਫ਼ਤ ਕਾਨੂੰਨੀ ਸਹਾਇਤਾ ਵੀ ਪ੍ਰਦਾਨ ਕਰਦੀ ਹੈ ਅਤੇ ਕਿਸੇ ਵੀ ਤਰ੍ਹਾ ਦੀ ਕਾਨੂੰਨੀ ਸਹਾਇਤਾ ਲੈਣ ਲਈ 1968 ਟੋਲ ਫ੍ਰੀ ਨੰਬਰ ਜਾਂ ਜਿਲਾ ਕਾਨੂੰਨੀ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਦੇ ਦਫਤਰ ਨੰ. 0186-2345370 ਡਾਇਲ ਕਰੋ ਜਾਂ ਦਫ਼ਤਰ ਦੀ ਈ-ਮੇਲ dtlsa.ptk@punjab.gov.in ਤੇ ਸੰਪਰਕ ਕਰ ਸਕਦੇ ਹੋ ।