20.2 C
Jalandhar
Tuesday, March 24, 2026
Home Blog Page 727

डिप्टी कमिश्नर ने युवा वोटरों की रजिस्ट्रेशन बढ़ाने पर दिया ज़ोर

जालंधर, 18 अक्तूबर (न्यूज़ हंट)- डिप्टी कमिश्नर, जालंधर श्री घनश्याम थोरी ने आज ज़िले के सभी मतदाता रजिस्ट्रेशन अधिकारियों और दूसरे आधिकारियों के साथ मतदान की तैयारियों को मुख्य रखते हुए समीक्षा बैठक की , जिसमें उन्होंने युवा वोटरों की रजिस्ट्रेशन बढ़ाने पर ज़ोर देते हुए इलैकटोरल रोल हैल्थ (ELECTORAL ROLL HEALTH) में सुधार के लिए मर चुके /शिफट हो चुके वोटरों की वोट काटने सम्बन्धित आदेश दिए।

उन्होंने हर पोलिंग स्टेशन पर बी.ऐल.ओ की नियुक्ति करने के इलावा उनके मोबायल फ़ोन में गरुड़ एप (GARUDA APP) डाउनलोड करवाने और इसके प्रयोग करने सम्बन्धित सभी बी.ऐल.ओज़ को प्रशिक्षण देने पर ज़ोर दिया ,जिससे वोटर रजिस्ट्रेशन प्रक्रिया को और आसान बनाया जा सके।

डिप्टी कमिश्नर ने बैठक में उपस्थित मतदाता रजिस्टरेशन अधिकारियों और दूसरे आधिकारियों को कहा कि ज़िला जालंधर में 18 -19 साल आयु ग्रुप के युवा वर्ग की वोट बनाने के लिए हलका स्तर और बूथ स्तर पर विशेष प्रयास किये जाएँ।

इसके इलावा स्पेशल समरी रवीज़न 01 -01 -2022 दौरान 6और 7नवंबर 2021 और 20 और 21 नवंबर 2021 को लगाए जाने वाले विशेष कैंपों दौरान बी.ऐल.ओंज़ को अपने पोलिंग बूथ पर बैठ कर युवा वर्ग की वोट बनाने सम्बन्धित फार्म 6 भरवाए जाने के आदेश दिए । जिससे ज़िले में युवा वोटर रजिस्ट्रेशन को और बढ़ाया जा सके ।

ਪੇਂਡੂ ਅਤੇ ਸ਼ਹਿਰੀ ਇਲਾਕਿਆਂ ਦੇ ਵਾਸੀਆਂ ਨੂੰ ਵੱਡਾ ਤੋਹਫਾ, ਜਲ ਸਪਲਾਈ ਦੀਆਂ ਦਰਾਂ ਘਟਾਈਆਂ

ਪੰਜਾਬ 18 ਅਕਤੂਬਰ ( ਨਿਊਜ਼ ਹੰਟ )- ਸੂਬੇ ਦੇ ਸਾਰੇ ਪਿੰਡਾਂ ਦੇ ਲੋਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਮੰਤਰੀ ਮੰਡਲ ਨੇ ਅੱਜ ਸਾਰੀਆਂ ਪੇਂਡੂ ਜਲ ਸਪਲਾਈ ਸਕੀਮਾਂ ਲਈ ਇਕ ਅਕਤੂਬਰ, 2021 ਤੋਂ ਮੁਫ਼ਤ ਬਿਜਲੀ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਹੈ।

ਇਹ ਫੈਸਲਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪ੍ਰਧਾਨਗੀ ਹੇਠ ਅੱਜ ਸਵੇਰੇ ਇੱਥੇ ਮੁੱਖ ਮੰਤਰੀ ਦਫ਼ਤਰ ਵਿਖੇ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ।
ਇਸ ਫੈਸਲੇ ਨਾਲ ਸੂਬੇ ਦੇ ਖਜ਼ਾਨੇ ਉਤੇ ਸਾਲਾਨਾ 440 ਕਰੋੜ ਦਾ ਬੋਝ ਪਵੇਗਾ। ਇਸੇ ਦੌਰਾਨ ਮੰਤਰੀ ਮੰਡਲ ਨੇ ਸਾਰੀਆਂ ਪੇਂਡੂ ਜਲ ਸਕੀਮਾਂ ਦੀਆਂ ਸੇਵਾ ਦਰਾਂ ਵਿਚ 70 ਫੀਸਦੀ ਕਟੌਤੀ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਨਾਲ ਪਿੰਡਾਂ ਵਿਚ ਹਰੇਕ ਘਰ ਲਈ ਇਹ ਦਰ ਪ੍ਰਤੀ ਮਹੀਨਾ 166 ਰੁਪਏ ਤੋਂ ਘਟਾ ਕੇ 50 ਰੁਪਏ ਹੋ ਗਈ ਹੈ।
ਮੀਟਿੰਗ ਵਿਚ ਪੇਂਡੂ ਜਲ ਸਪਲਾਈ ਸਕੀਮਾਂ ਦੇ ਬਿਜਲੀ ਬਿੱਲਾਂ ਦੇ 1168 ਕਰੋੜ ਰੁਪਏ ਦੇ ਬਕਾਏ ਦਾ ਨਿਪਟਾਰਾ ਕਰਨ ਲਈ ਬਜਟਰੀ ਸਹਾਇਤਾ/ਗਰਾਂਟ ਰਾਹੀਂ ਫੰਡ ਮੁਹੱਈਆ ਕਰਵਾਉਣ ਦਾ ਫੈਸਲਾ ਵੀ ਕੀਤਾ ਗਿਆ।

ਸ਼ਹਿਰੀ ਇਲਾਕਿਆਂ ਵਿਚ ਰਹਿ ਰਹੇ ਲੋਕਾਂ ਨੂੰ ਵੀ ਵੱਡੀ ਰਾਹਤ ਦਿੰਦੇ ਹੋਏ ਮੰਤਰੀ ਮੰਡਲ ਨੇ ਨਗਰ ਕੌਂਸਲਾਂ/ਨਗਰ ਪੰਚਾਇਤਾਂ ਅਤੇ ਨਗਰ ਨਿਗਮਾਂ ਵਿਚ 125 ਗਜ਼ ਤੋਂ ਵੱਧ ਦੇ ਪਲਾਟ ਵਾਲੇ ਸਾਰੇ ਵਰਗਾਂ ਦੇ ਘਰੇਲੂ ਕੁਨੈਕਸ਼ਨਾਂ ਲਈ ਪਾਣੀ ਦੀ ਵਰਤੋਂ ਦਰ ਘਟਾ ਕੇ 50 ਰੁਪਏ ਪ੍ਰਤੀ ਮਹੀਨਾ ਕਰਨ ਦਾ ਫੈਸਲਾ ਕੀਤਾ ਹੈ। ਦੱਸਣਯੋਗ ਹੈ ਕਿ ਸ਼ਹਿਰੀ ਇਲਾਕਿਆਂ ਵਿਚ 125 ਗਜ਼ ਤੱਕ ਦੇ ਪਲਾਟ ਵਾਲਿਆਂ ਨੂੰ ਪਾਣੀ ਅਤੇ ਸੀਵਰਜੇ ਦੀਆਂ ਦਰਾਂ ਦੀ ਅਦਾਇਗੀ ਕਰਨ ਤੋਂ ਪਹਿਲਾਂ ਹੀ ਛੋਟ ਦਿੱਤੀ ਜਾ ਚੁੱਕੀ ਹੈ। ਇਨ੍ਹਾਂ ਰਿਆਇਤਾਂ ਨਾਲ ਸ਼ਹਿਰੀ ਇਲਾਕਿਆਂ ਵਿਚ 25 ਲੱਖ ਪਰਿਵਾਰਾਂ ਨੂੰ ਲਾਭ ਪਹੁੰਚੇਗਾ।
ਇਸੇ ਤਰ੍ਹਾਂ ਮੰਤਰੀ ਮੰਡਲ ਨੇ ਸ਼ਹਿਰਾਂ ਵਿਚ ਘਰੇਲੂ ਕੁਨੈਕਸ਼ਨਾਂ ਲਈ ਜਲ ਸਪਲਾਈ ਅਤੇ ਸੀਵਰੇਜ ਦਰਾਂ ਦੇ ਬਕਾਏ ਵੀ ਮੁਆਫ਼ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਫੈਸਲੇ ਨਾਲ ਸਰਕਾਰ ਦੇ ਖਜ਼ਾਨੇ ਉਤੇ ਲਗਪਗ 700 ਕਰੋੜ ਰੁਪਏ ਦਾ ਬੋਝ ਪਵੇਗਾ।

ਪੰਜਾਬ 18 ਅਕਤੂਬਰ ( ਨਿਊਜ਼ ਹੰਟ )

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਸੰਪੂਰਨ, ਨਿਰੰਤਰ ਅਤੇ ਵਿਆਪਕ ਵਿਕਾਸ ਲਈ ਪੂਰੀ ਤਰਾਂ ਵਚਨਬੱਧ ਹੈ।ਮੁੱਖ ਮੰਤਰੀ ਨੇ ਪਠਾਨਕੋਟ ਦੇ ਸਵਾਮੀ ਜਗਤ ਗਿਰੀ ਆਸ਼ਰਮ ਵਿਖੇ ਮੱਥਾ ਟੇਕਿਆ ਅਤੇ ਆਸ਼ਰਮ ਨੂੰ ਜਾਂਦੀ ਸੜਕ ਨੂੰ ਚੌੜਾ ਕਰਨ ਵਾਲੇ ਪ੍ਰਾਜੈਕਟ ਲਈ 51 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ।

ਕਣਕ ਦਾ ਬੀਜ ਸਬਸਿਡੀ ਤੇ ਲੈਣ ਲਈ ਕਿਸਾਨ, ਮਿਤੀ 20 ਅਕਤੂਬਰ 2021 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ: ਡਾ.ਅਮਰੀਕ ਸਿੰਘ

ਪਠਾਨਕੋਟ: 18 ਅਕਤੂਬਰ (ਨਿਊਜ਼ ਹੰਟ)- ਬਲਾਕ ਪਠਾਨਕੋਟ ਵਿੱਚ ਜ਼ਮੀਨ ਦੀ ਸਿਹਤ ਸੁਧਾਰਨ ਅਤੇ ਵਾਤਾਵਰਣ ਦੀ ਸ਼ੁਧਤਾ ਲਈ ਕਣਕ ਦੀ ਬਿਜਾਈ ਸੁਪਰ/ਹੈਪੀ ਸੀਡਰ ਨਾਲ ਕਰਨ ਬਾਰੇ ਕਿਸਾਨਾਂ ਨੂੰ ਪੇ੍ਰਰਿਤ ਕਰਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਿੰਡ ਝਲੋਆ ਵਿੱਚ ਕਿਸਾਨ ਜਾਗਰੁਕਤਾ ਕੈਂਪ ਲਗਾਇਆ ਗਿਆ। ਡਿਪਟੀ ਕਮਿਸ਼ਨਰ ਸ਼੍ਰੀ ਸ਼ੰਯਮ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਹਰਤਰਨਪਾਲ ਸਿੰਘ ਦੀ ਅਗਵਾਈ ਹੇਠ ਚਲੲਾ ਜਾ ਮੁਹਿੰਮ ਤਹਿਤ ਲਗਾਏ ਇਸ ਜਾਗਰੁਕਤਾ ਕੈਂਪ ਵਿੱਚ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ,ਤਜਿੰਦਰ ਸਿੰਘ,ਜੋਤੀ ਬਾਲਾ ਸਹਾਇਕ ਤਕਨਾਲੋਜੀ ਪ੍ਰਬੰਧਕ(ਆਤਮਾ),ਜੀਵਨ ਲਾਲ, ਸਰਪੰਚ/ਕਿਸਾਨ ਮਿੱਤਰ ਸ਼੍ਰੀ ਯੁੱਧਵੀਰ ਸਿੰਘ, ਗੌਰਵ ਕੁਮਾਰ,ਵਿਨੋਦ ਕੁਮਾਰ,ਹਰਦੇਵ ਸਿੰਘ,ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।

ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਬਲਾਕ ਪਠਾਨਕੋਟ ਵਿੱਚ ਪਿਛਲੇ ਕਈ ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦਾ ਕੋਈ ਵੀ ਵਾਕਿਆ ਦਰਜ਼ ਨਹੀਂ ਕੀਤਾ ਗਿਆ।ਉਨਾਂ ਕਿਹਾ ਕਿ ਕਿਸਾਨਾਂ ਵੱਲੋਂ ਸਮੁੱਚੀ ਪਰਾਲੀ ਪਸ਼ੂ ਪਾਲਕਾਂ ਨੂੰ ਚੁਕਵਾ ਦਿੱਤੀ ਜਾਂਦੀ ਹੈ ਅਤੇ ਕੁਝ ਰਕਬੇ ਵਿੱਚ ਪਰਾਲੀ ਨੂੰ ਖੇਤ ਵਿੱਚ ਵਾਹ ਕੇ ਜਾਂ ਸੁਪਰ /ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ। ਉਨਾਂ ਕਿਹਾ ਕਿ ਬਲਾਕ ਪਠਾਨਕੋਟ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਵੱਖ-ਵੱਖ ਕਿਸਾਨਾਂ ਨੂੰ 8 ਸੁਪਰ ਸੀਡਰ ਸਬਸਿਡੀ ਤੇ ਮੁਹੱਈਆ ਕਰਵਾਏ ਗਏ ਹਨ। ਉਨਾਂ ਕਿਹਾ ਕਿ ਪਰਾਲੀ ਨੂੰ ਅੱਗ ਲਗਾਏ ਬਗੈਰ ਸਭ ਤੋਂ ਵਧੀਆ ਪ੍ਰਬੰਧਨ ਕਰਨ ਵਾਲੀ ਗ੍ਰਾਮ ਪੰਚਾਇਤ ਦੀ ਚੋਣ ਕਰਕੇ 50,000/-ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨਾਂ ਕਿਹਾ ਕਿ ਇਨਾਮ ਲਈ ਉਸ ਪੰਚਾਇਤ ਨੂੰ ਹੀ ਚੁਣਿਆ ਜਾਵੇਗਾ ਜਿਸ ਪਿੰਡ ਵਿੱਚ ਝੋਨੇ ਹੇਠ ਰਕਬਾ 60 ਫੀਸਦੀ ਤੋਂ ਵੱਧ ਹੋਵੇਗਾ ਅਤੇ ਪਿੰਡ ਵਿੱਚ ਪਰਾਲੀ ਨੂੰ ਅੱਗ ਲੱਗਣ ਦਾ ਕੋਈ ਵੀ ਵਾਕਿਆ ਦਰਜ ਨਾਂ ਕੀਤਾ ਗਿਆ ਹੋਵੇ। ਉਨਾਂ ਕਿਹਾ ਕਿ ਬਲਾਕ ਵਿੱਚ ਜੋ ਵੀ ਸੁਪਰ/ਹੈਪੀ ਸੀਡਰ ਮਾਲਕ ਕਿਸਾਨ ਪਰਾਲੀ ਪ੍ਰਬੰਧਨ ਦਾ ਸਭ ਤੋਂ ਵੱਧ ਕੰਮ ਕਰੇਗਾ ਉਸ ਨੂੰ 11000/- ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ ਅਤੇ ਕਿਸਾਨਾਂ ਦੁਆਰਾ ਪਰਾਲੀ ਪ੍ਰਬੰਧਨ ਦੇ ਕੰਮ ਦਾ ਲੇਖਾ ਜੋਖਾ i khet ਐਪ ਰਾਹੀਂ ਰੱਖਿਆ ਜਾਵੇਗਾ। ਉਨਾਂ ਕਿਹਾ ਕਿ ਸਬਸਿਡੀ ਤੇ ਕਣਕ ਦਾ ਬੀਜ ਲੈਣ ਲਈ ਕਿਸਾਨ ਆਨਲਾਈਨ ਪੋਰਟਲ http://agrimachinerypb.com ਉੱਤੇ ਆਪਣੀ ਆਈ.ਡੀ. ਬਣਾ ਕੇ ਮਿਤੀ 20 ਅਕਤੂਬਰ 2021 ਤੱਕ ਅਪਲਾਈ ਕਰ ਸਕਦੇ ਹਨ।

ਯੁੱਧਵੀਰ ਸਿੰਘ ਨੇ ਕਿਹਾ ਕਿ ਸੁਪਰ ਸੀਡਰ ਮਸ਼ੀਨ ਖੇਤ ਵਿੱਚ ਖੜੀ ਝੋਨੇ ਦੀ ਰਹਿੰਦਖੂੰਹਦ ਨੂੰ ਨਸ਼ਟ ਕਰਕੇ ਕਣਕ ਦੀ ਬਿਜਾਈ ਕਰ ਦਿੰਦੀ ਹੈ ਜਿਸ ਨਾਲ ਖੇਤੀ ਲਾਗਤ ਖਰਚੇ ਘੱਟ ਕਰਨ ਵਿੱਚ ਮਦਦ ਮਿਲਦੀ ਹੈ। ਗੌਰਵ ਕੁਮਾਰ ਨੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਪਰਾਲੀ ਅਤੇ ਹੋਰ ਫਸਲਾਂ ਦੀ ਰਹਿੰਦ ਖੂੰਹਦ ਨੂਮ ਖੇਤਾਂ ਵਿੱਚ ਨਸ਼ਟ ਕਰਨ ਨਾਲ ਜ਼ਮੀਨ ਦੀ ਸਿਹਤ ਵਿੱਚ ਸੁਧਾਰ ਹੋਣ ਦੇ ਨਾਲ ਸਿਉਂਕ ਦੀ ਸਮੱਸਿਆ ਵੀ ਖਤਮ ਹੋ ਜਾਂਦੀ ਹੈ। ਉਨਾਂ ਕਿਸਾਨਾਂ ਨੂੰ ਕਣਕ ਝੋਨੇ ਤੋਂ ਇਲਾਵਾ ਦਾਲਾਂ,ਤੇਲ ਬੀਜ ਫਸਲਾਂ ਦੀ ਕਾਸਤ ਕਰਨ ਲਈ ਪ੍ਰੁੇਰਿਤ ਵੀ ਕੀਤਾ। ਇਸ ਮੌਕੇ ਮੌਜੂਦ ਸਮੂਹ ਕਿਸਾਨਾਂ ਨੇ ਭਰੋਸਾ ਦਿਵਾਇਆ ਕਿ ਬਲਾਕ ਪਠਾਨਕੋਟ ਸਮੇਤ ਘਰੋਟਾ ਨੂੰ ਛੇਵੀ ਵਾਰ ਪ੍ਰਦੂਸ਼ਣ ਮੁਕਤ ਬਨਾਉਣ ਲਈ ਜ਼ਿਲਾ ਪ੍ਰਸ਼ਾਸ਼ਣ ਨਾਲ ਪੂਰਾ ਸਹਿਯੋਗ ਕੀਤਾ ਜਾਵੇਗਾ ਅਤੇ ਹੋਰਨਾਂ ਕਿਸਾਨਾਂ ਨੂੰ ਇਸ ਸੰਬੰਧੀ ਪ੍ਰੇਰਿਤ ਵੀ ਕੀਤਾ ਜਾਵੇਗਾ।

ਪੰਜਾਬ 17 ਅਕਤੂਬਰ ( ਨਿਊਜ਼ ਹੰਟ )

ਟਰਾਂਸਪੋਰਟ ਮੰਤਰੀ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੰਮ੍ਰਿਤਸਰ ਦੇ ਸ਼ਹੀਦ ਮਦਨ ਲਾਲ ਢੀਂਗਰਾ ਅੰਤਰਰਾਜੀ ਬੱਸ ਅੱਡੇ ਅਤੇ ਸਿਟੀ ਸੈਂਟਰ, ਜਿੱਥੇ ਕਿ ਜ਼ਿਆਦਾਤਰ ਯਾਤਰੀ ਬੱਸਾਂ ਗ਼ੈਰ-ਕਾਨੂੰਨੀ ਢੰਗ ਨਾਲ ਪਾਰਕ ਕੀਤੀਆਂ ਜਾਂਦੀਆਂ ਹਨ, ਵਿਖੇ ਛਾਪਾ ਮਾਰਿਆ। ਇਸ ਮੌਕੇ ਉਨ੍ਹਾਂ ਦੇ ਨਿਰਦੇਸ਼ਾਂ ‘ਤੇ ਵਿਭਾਗ ਦੇ ਅਧਿਕਾਰੀਆਂ ਨੇ ਦਸਤਾਵੇਜ਼ਾਂ ਦੀ ਘਾਟ ਕਾਰਨ 20 ਵੱਖ-ਵੱਖ ਟਰਾਂਸਪੋਰਟ ਕੰਪਨੀਆਂ ਦੀਆਂ ਬੱਸਾਂ ਜ਼ਬਤ ਕੀਤੀਆਂ।

ਪੰਜਾਬ 17 ਅਕਤੂਬਰ ( ਨਿਊਜ਼ ਹੰਟ )

ਸੂਬੇ ਦੇ ਲੱਖਾਂ ਪਰਿਵਾਰਾਂ ਖਾਸ ਕਰਕੇ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਵੱਡੀ ਰਾਹਤ ਦਿੰਦਿਆਂ ਮੁੱਖ ਮੰਤਰੀ ਸ੍ਰ.ਚਰਨਜੀਤ ਸਿੰਘ ਚੰਨੀ ਨੇ ‘ਮੇਰਾ ਘਰ ਮੇਰੇ ਨਾਮ’ ਸਕੀਮ ਦੀ ਸ਼ੁਰੂਆਤ ਕੀਤੀ, ਜਿਸ ਨਾਲ ਪਿੰਡਾਂ ਅਤੇ ਸ਼ਹਿਰਾਂ ਵਿੱਚ ਲਾਲ ਲਕੀਰ ਅੰਦਰ ਆਉਂਦੇ ਘਰਾਂ ਵਿੱਚ ਰਹਿ ਰਹੇ ਪਰਿਵਾਰਾਂ ਨੂੰ ਜਾਇਦਾਦਾਂ ਦੇ ਮਾਲਕੀ ਹੱਕ ਦਿੱਤੇ ਜਾਣਗੇ।

CM reiterates commitment for for holistic, sustained and inclusive development of state

Pathankot, October 17 (NEWS HUNT)- Punjab Chief Minister Mr Charanjit Singh Channi today said that the state government is committed for holistic, sustained and inclusive development of state.

The Chief Minister, accompanied by Deputy Chief Minister Mr Sukhjinder Singh Randhawa and Revenue Minister Ms Aruna Chaudhary, paid obeisance at Swami Jagat Giri Ashram in Pathankot. Mr Channi, who attended the Satsang while sitting amongst the people, announced a grant of Rs 51 lakh for Ashram, road widening project that leads to the Ashram and also laid the foundation stone of a hostel in MKM Public School at Ashram premises. He said that Punjab Government has already announced to set up a Sri Guru Ravidas Chair at Dera Sachkhand Ballan, Jalandhar and it would soon get stamp of the Cabinet in the coming days.

The Chief Minister said that he is duty bound to ensure comprehensive development of the state and well being of its people. He said that though the government has limited time but he has already set the wheels of government machinery in motion to accelerate the progress of the state. Mr Channi reiterated that the state government will leave no stone unturned for ensuring progress of the state and prosperity of its people.

Seeking blessings from Swami Gurdip Giri Ji, Chief Minister emphasized that his government has been working overnight to ensure implementation of pro-poor initiatives in a time-bound manner. He said that special focus is being laid to strengthen the education and health sectors for ensuring affordable quality healthcare and education to the weaker sections of the society so that young minds from the unprivileged part of the society can contribute towards society’s development. Mr Channi said that whatever Swami Gurdip Giri Ji would ask him, would be done instantly.

Deputy Chief Minister Sukhjinder Singh Randhawa and Revenue Minister Aruna Chaudhary also addressed the gathering.

During the Satsang, Swami Gurdip Giri Ji honoured Chief Minister with a turban and memento.

Later, Chief Minister also visited Kali Mata Temple.

Prominent among present on the occasion included MLAs Amit Vij, Sushil Kumar Rinku, and Joginder Pal, Mayor Panna Lal Bhatia, Senior Superintendent of Police Surender Lamba, Additional Deputy Commissioner Sandeep Singh Garha and others.

ਝੋਨੇ ਦੀ ਪਰਾਲੀ ਪ੍ਰਬੰਧਨ ਸਦਕਾ ਖਾਦਾਂ ‘ਤੇ ਘਟਿਆ ਖਰਚ, ਚੌਖੀ ਬੱਚਤ ਕਰ ਰਹੇ ਕਿਸਾਨ

ਜਲੰਧਰ, 17 ਅਕਤੂਬਰ (ਨਿਊਜ਼ ਹੰਟ)- ਝੋਨੇ ਦੀ ਪਰਾਲੀ ਦਾ ਸੁਚੱਜਾ ਪ੍ਰਬੰਧਨ ਜਿਥੇ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਜਿੱਠਣ ਵਿੱਚ ਮਹੱਤਵਪੂਰਨ ਭੁਮਿਕਾ ਅਦਾ ਕਰ ਰਿਹਾ ਹੈ ਉਥੇ ਪਿਛਲੇ ਕੁਝ ਸਾਲਾਂ ਤੋਂ ਖੇਤਾਂ ਵਿਚ ਪਰਾਲੀ ਦਾ ਪ੍ਰਬੰਧਨ ਕਰ ਰਹੇ ਕਿਸਾਨਾਂ ਲਈ ਲਾਹੇਵੰਦ ਵੀ ਸਾਬਤ ਹੋ ਰਿਹਾ ਹੈ।

ਖੇਤਾਂ ਵਿਚ ਪਰਾਲੀ ਦਾ ਪ੍ਰਬੰਧਨ ਕਰਨ ਵਾਲੇ ਕਿਸਾਨਾਂ ਦਾ ਕਹਿਣਾ ਹੈ ਇਸ ਨਾਲ ਨਾ ਸਿਰਫ਼ ਖਾਦ ‘ਤੇ ਖਰਚ ਹੋਣ ਵਾਲੇ ਪੈਸੇ ਦੀ ਬੱਚਤ ਹੋ ਰਹੀ ਹੈ ਸਗੋਂ ਉਨ੍ਹਾਂ ਦੇ ਖੇਤਾਂ ਵਿਚਲੀ ਮਿੱਟੀ ਦੀ ਸਿਹਤ ਵਿਚ ਵੀ ਸੁਧਾਰ ਹੋਇਆ ਹੈ।

ਗੋਲ ਪਿੰਡ ਦੇ ਕਿਸਾਨ ਅਮਰਜੀਤ ਸਿੰਘ ਨੇ ਦੱਸਿਆ ਕਿ ਉਹ 2012 ਤੋਂ ਇਨ-ਸੀਟੂ ਤਕਨੀਕ ਰਾਹੀਂ ਪਰਾਲੀ ਦਾ ਪ੍ਰਬੰਧਨ ਕਰ ਰਿਹਾ ਹੈ, ਜਿਸ ਸਦਕਾ ਹੁਣ ਉਸ ਵੱਲੋਂ ਖੇਤ ਵਿੱਚ 50 ਫੀਸਦੀ ਘੱਟ ਡੀਏਪੀ ਅਤੇ ਯੂਰੀਆ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਮਿੱਟੀ ਦੀ ਸਿਹਤ ਵਿੱਚ ਵੀ ਸੁਧਾਰ ਹੋਇਆ ਹੈ।

ਉਸ ਨੇ ਅੱਗੇ ਕਿਹਾ ਕਿ ਉਸ ਵੱਲੋਂ ਸੁਪਰ ਐਸਐਮਐਸ ਦੀ ਵਰਤੋਂ ਕਰਨ ਤੋਂ ਬਾਅਦ 38 ਏਕੜ ਵਿੱਚ ਕਣਕ ਦੀ ਬਿਜਾਈ ਲਈ ਮਲਚਰ ਅਤੇ ਐਮਬੀ ਪਲੋਅ ਦੀ ਵਰਤੋਂ ਕਰਕੇ ਕੀਤੀ ਜਾਵੇਗੀ । ਇਸ ਤੋਂ ਇਲਾਵਾ ਕੁਝ ਖੇਤਾਂ ਵਿੱਚ ਐਸਐਮਐਸ ਤਕਨੀਕ ਰਾਹੀਂ ਕਟਾਈ ਤੋਂ ਬਾਅਦ ਸੁਪਰਸੀਡਰ ਦਾ ਇਸਤੇਮਾਲ ਕੀਤਾ ਜਾਵੇਗਾ। ਕਿਸਾਨ ਨੇ ਦੱਸਿਆ ਕਿ ਫ਼ਸਲ ਦਾ ਝਾੜ 1 ਤੋਂ 1.5 ਕੁਇੰਟਲ ਪ੍ਰਤੀ ਏਕੜ ਤੱਕ ਵਧ ਗਿਆ ਹੈ ਅਤੇ ਬਰਸਾਤੀ ਪਾਣੀ ਠਹਿਰਣ ਦੀ ਵੀ ਕੋਈ ਸਮੱਸਿਆ ਨਹੀਂ ਹੈ।

ਪਿੰਡ ਕਾਲਾ ਬਕਰਾ ਦਾ ਕਿਸਾਨ ਦਵਿੰਦਰ ਸਿੰਘ ਧਾਲੀਵਾਲ ਵੀ 2012 ਤੋਂ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਲਈ ਮਸ਼ੀਨਾਂ ਦੀ ਵਰਤੋਂ ਕਰ ਰਿਹਾ ਹੈ। 50 ਏਕੜ ਵਿੱਚ ਕਣਕ ਅਤੇ 60 ਏਕੜ ਵਿੱਚ ਆਲੂ ਦੀ ਕਾਸ਼ਤ ਕਰਨ ਵਾਲੇ ਇਸ ਕਿਸਾਨ ਨੇ ਫ਼ਸਲਾਂ ਦੀ ਰਹਿੰਦ-ਖੂਹੰਦ ਦੇ ਪ੍ਰਬੰਧਨ ਦੇ ਫਾਇਦਿਆਂ ਬਾਰੇ ਆਪਣਾ ਤਜ਼ਰਬਾ ਸਾਂਝੇ ਕਰਦਿਆਂ ਕਿਹਾ ਕਿ ਉਸ ਦੇ ਖੇਤ ਦੀ ਮਿੱਟੀ ਦੀ ਗੁਣਵੱਤਾ ਅਤੇ ਸਿਹਤ ਵਿਚ ਸੁਧਾਰ ਹੋਇਆ ਹੈ। ਇਸ ਤੋਂ ਇਲਾਵਾ ਕਣਕ ਦੀ ਫ਼ਸਲ ਦੇ ਨਾਲ-ਨਾਲ ਆਲੂ ਦੇ ਝਾੜ ਵਿਚ ਵੀ ਕਾਫ਼ੀ ਵਾਧਾ ਹੋਇਆ ਹੈ ਅਤੇ ਖਾਦਾਂ ਦੀ ਲਾਗਤ ਘੱਟ ਗਈ ਹੈ।

ਇਸੇ ਤਰ੍ਹਾਂ ਦਿਆਲਪੁਰ ਦੇ ਸੁਖਵਿੰਦਰ ਸਿੰਘ ਅਤੇ ਪਿੰਡ ਉਧੋਪੁਰ ਦੇ ਤਰਲੋਚਨ ਸਿੰਘ ਨੇ ਕਿਹਾ ਪਰਾਲੀ ਦੇ ਸੁਚੱਜੇ ਪ੍ਰਬੰਧਨ ਸਦਕਾ ਉਹ ਘੱਟ ਖਾਦਾਂ ਦੀ ਵਰਤੋਂ ਨਾਲ ਵਧੀਆ ਝਾੜ ਪ੍ਰਾਪਤ ਕਰ ਰਹੇ ਹਨ। ਪਿੰਡ ਅਡਰਾਮਨ ਦੇ ਹਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਸੁਪਰ ਐਸਐਮਐਸ ਨਾਲ ਝੋਨੇ ਦੀ ਕਟਾਈ ਤੋਂ ਬਾਅਦ ਉਸ ਵੱਲੋਂ ਸੁਪਰਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਜਾਵੇਗੀ। ਉਸ ਨੇ ਹੋਰਨਾਂ ਕਿਸਾਨਾਂ ਨੂੰ ਵੀ ਕਿਰਾਏ ‘ਤੇ ਮਸ਼ੀਨ ਮੁਹੱਈਆ ਕਰਵਾਉਣ ਦੀ ਗੱਲ ਕਹੀ ।

ਮੁੱਖ ਖੇਤੀਬਾੜੀ ਅਫਸਰ ਡਾ. ਸੁਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਸਮੁੱਚੇ ਕਿਸਾਨ ਜਲੰਧਰ ਵਿੱਚ ਇਨ੍ਹਾਂ ਤਕਨੀਕਾਂ ਨੂੰ ਅਪਣਾ ਲੈਣ, ਜੋ ਕਿ 4.25 ਲੱਖ ਏਕੜ ਰਕਬਾ ਹੈ ਤਾਂ 80 ਕਰੋੜ ਰੁਪਏ ਦੀ ਬੱਚਤ ਕੀਤੀ ਜਾ ਸਕਦੀ ਹੈ, ਜੋ ਕਿ ਕਿਸਾਨ ਪੌਸ਼ਟਿਕ ਤੱਤਾਂ ਜਿਵੇਂ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ ਖਰੀਦ ‘ਤੇ ਖਰਚ ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਪਰਾਲੀ ਪ੍ਰਬੰਧਨ ਸਦਕਾ ਮੁੱਖ ਪੌਸ਼ਟਿਕ ਤੱਤਾਂ ਤੋਂ ਇਲਾਵਾ ਸੂਖਮ ਪੌਸ਼ਟਿਕ ਤੱਤਾਂ ਦੀ ਉਪਲਬਧਤਾ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਹੁੰਦਾ ਹੈ।

अष्टाम फरोशों के लायसंसों के लिए आवेदन देने की अंतिम तारीख़ 25 अक्तूबर, अब तक 300 ने करवाई रजिस्ट्रेशन: डिप्टी कमिश्नर घनश्याम थोरी

जलंधर, 17 अक्तूबर (न्यूज़ हंट)- डिप्टी कमिश्नर श्री घनश्याम थोरी ने आज इच्छुक उम्मीदवारों को ज़िला प्रशासन की तरफ से जल्दी ही जारी किये जा रहे अष्टाम फरोशों के लायसैंसों के लिए बड़ी संख्या में आवेदन दे कर यह लायसेंस प्राप्त करने के लिए रोज़गार के अवसर का लाभ उठाने की अपील की। उन्होंने कहा कि उम्मीदवारों के लिए लायसेंस के लिए आवेदन देने की अंतिम तारीख़ 25 अक्तूबर, 2021 है। इसके बाद पंजाब टैकनिकल यूनिवर्सिटी, कपूरथला की तरफ से आयोजित प्रतियोगी परीक्षायों के बाद योग्य उम्मीदवारों को लायसेंस जारी किये जाएंगे।

डिप्टी कमिश्नर ने बताया कि ज़िला प्रशासन की तरफ से जालंधर की अलग -अलग सब -डवीजनों में स्टैंप विक्रेताओं (अष्टाम फ़रोशों) के 157 लायसेंस जारी करने के लिए इच्छुक व्यक्तियों से आवेदन माँगे गये। उन्होंने बताया कि यह 157 लायसेंस जालंधर -1, जालंधर -2, नकोदर, फ़िल्लौर और शाहकोट सब -डिवीजनों में दिए जाएंगे।

उन्होंने आगे कहा कि 31 अक्तूबर को एक लिखित परीक्षा होगी और इच्छुक व्यक्ति 11 से 25 अक्तूबर तक स्टैंप विक्रेताओं के लायसैंसों के लिए http://www.af.ptuexam.com / पर आवेदन दे सकते है। उन्होंने बताया कि अब तक 300 से अधिक उम्मीदवार यह लायसेंस प्राप्त करने के लिए स्वयं को रजिस्टर्ड करवा चुके है । उन्होंने कहा कि लिखित परीक्षा दसवीं के सिलेबस पर आधारित होगी और उसके बाद इंटरव्यू के ली जायेगी।

श्री थोरी ने कहा कि उम्मीदवार केवल जालंधर ज़िले के निवासी और किसी भी मान्यता प्राप्त बोर्ड से मैट्रिक के पास होने चाहिए ।उन्होंने इच्छुक उम्मीदवारों को इस अवसर का अधिक से अधिक लाभ उठाने की अपील की जिससे अधिक से अधिक बेरोजगार युवाओं को लायसेंस मिल सकें।

ज़िक्रयोग्य है कि अतिरिक्त डिप्टी कमिश्नर (जनरल) के नेतृत्व वाली एक समिति की तरफ से पूरी भर्ती प्रक्रिया की निगरानी की जा रही है। अतिरिक्त डिप्टी कमिश्नर श्री अमरजीत बैस ने आगे जानकारी देते हुए कहा कि पंजाब टैकनिकल यूनिवर्सिटी की तरफ से पूरे पारदर्शी ढंग से 70 अंकों की लिखित परीक्षा ली जायेगी। इसके बाद 10 नंबरों की इंटरव्यू होगी और 10वीं क्लास की परीक्षा में प्राप्त किये अंकों के लिए 20 प्वाइंट दिए जाएंगे। उन्होंने आगे कहा कि’घर -घर रोज़गार और करोबार मिशन’के अंतर्गत युवाओं को रोज़गार के अवसर प्रदान करने के लिए यह लायसेंस जारी किये जाएंगे।

ਪੰਜਾਬ ਵਿੱਚ ਸਿੱਖਿਆ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਨਵੰਬਰ ਦੇ ਅੰਤ ਤੱਕ 1200 ਲੈਕਚਰਾਰ ਭਰਤੀ ਕੀਤੇ ਜਾਣਗੇ : ਪਰਗਟ ਸਿੰਘ

ਜਲੰਧਰ, 17 ਅਕਤੂਬਰ (ਨਿਊਜ਼ ਹੰਟ)- ਸਿੱਖਿਆ, ਖੇਡਾਂ ਅਤੇ ਐਨ.ਆਰ.ਆਈ. ਮਾਮਲਿਆਂ ਬਾਰੇ ਮੰਤਰੀ ਸ. ਪਰਗਟ ਸਿੰਘ ਨੇ ਅੱਜ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਇਸ ਨਵੰਬਰ ਦੇ ਅੰਤ ਤੱਕ 1200 ਲੈਕਚਰਾਰਾਂ ਦੀ ਭਰਤੀ ਕੀਤੀ ਜਾਵੇਗੀ, ਜਿਸ ਸਬੰਧੀ ਪ੍ਰਕਿਰਿਆ ਤੇਜ਼ੀ ਨਾਲ ਚੱਲ ਰਹੀ ਹੈ।

ਕਰਜ਼ਾ ਮੁਆਫੀ ਸਕੀਮ ਅਧੀਨ ਬੇਜ਼ਮੀਨੇ ਕਿਸਾਨਾਂ ਨੂੰ ਚੈੱਕ ਵੰਡਣ ਲਈ ਇੱਕ ਸਮਾਗਮ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੰਤਰੀ ਨੇ ਕਿਹਾ ਕਿ ਸਿੱਖਿਆ ਅਤੇ ਖੇਡਾਂ ਦੋਵੇਂ ਮੁੱਖ ਖੇਤਰਾਂ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ਦੋਵੇਂ ਵਿਭਾਗਾਂ ਵੱਲੋਂ ਤਾਲਮੇਲ ਨਾਲ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਸਕੂਲ ਪੱਧਰ ‘ਤੇ ਖੇਡ ਗਤੀਵਿਧੀਆਂ ਨੂੰ ਹੋਰ ਹੁਲਾਰਾ ਦੇ ਕੇ ਵਿਦਿਆਰਥੀਆਂ ਦੀ ਊਰਜਾ ਨੂੰ ਸਹੀ ਦਿਸ਼ਾ ਵੱਲ ਲਿਜਾਣ ਦੇ ਉਦੇਸ਼ ਨਾਲ ਸਮੁੱਚੇ 3.5 ਲੱਖ ਸਕੂਲੀ ਬੱਚਿਆਂ ਵਿੱਚ ਖੇਡ ਕਿੱਟਾਂ ਵੰਡਣ ਲਈ ਇੱਕ ਵਿਸ਼ਾਲ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।

ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਕੀਤੇ ਗਏ ਬਿਜਲੀ ਖ਼ਰੀਦ ਸਮਝੌਤਿਆਂ ਸਬੰਧੀ ਬੋਲਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਸੂਬੇ ਵਿੱਚ ਪਾਵਰ ਟੈਰਿਫ਼ ਦੋ ਤੋਂ ਤਿੰਨ ਰੁਪਏ ਤੱਕ ਘੱਟ ਕਰਨ ਲਈ ਸਖ਼ਤ ਮਿਹਨਤ ਕੀਤੀ ਜਾ ਰਹੀ ਹੈ, ਜੋ ਕਿ ਸਰਕਾਰ ਵੱਲੋਂ ਦੋ ਕਿਲੋਵਾਟ ਤੱਕ ਦੇ ਲੋਡ ਵਾਲੇ ਖਪਤਕਾਰਾਂ ਦੇ 1200 ਕਰੋੜ ਰੁਪਏ ਦੇ ਬਕਾਇਆ ਬਿਜਲੀ ਬਿੱਲ ਮੁਆਫ਼ ਕਰਨ ਦੇ ਪਹਿਲੇ ਫੈਸਲੇ ਤੋਂ ਬਾਅਦ ਬਿਜਲੀ ਖਪਤਕਾਰਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਇੱਕ ਹੋਰ ਮਹੱਤਵਪੂਰਨ ਫੈਸਲਾ ਹੋਵੇਗਾ।

ਸਮਾਗਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਪਰਗਟ ਸਿੰਘ ਨੇ ਅੱਗੇ ਕਿਹਾ ਕਿ ਸਰਕਾਰ ਸਕੂਲਾਂ ਵਿੱਚ ਹੋਰ ਸਰੀਰਕ ਸਿੱਖਿਆ ਅਧਿਆਪਕਾਂ ਦੀ ਭਰਤੀ ਦੀ ਪ੍ਰਕਿਰਿਆ ਵਿੱਚ ਹੈ। ਇਸ ਤੋਂ ਇਲਾਵਾ ਇਹ ਯਕੀਨੀ ਬਣਾਉਣ ਲਈ ਇੱਕ ਸਿਸਟਮ ਵਿਕਸਿਤ ਕੀਤਾ ਜਾ ਰਿਹਾ ਕਿ ਮੌਜੂਦਾ 5500 ਅਧਿਆਪਕ (ਸਰੀਰਕ ਸਿੱਖਿਆ) ਸਕੂਲ ਮੈਦਾਨਾਂ ਵਿੱਚ ਦਿਖਾਈ ਦੇਣ। ਮੰਤਰੀ ਵੱਲੋਂ ਕੁੱਕੜ ਪਿੰਡ ਅਤੇ ਫੋਲੜੀਵਾਲ ਪਿੰਡਾਂ ਵਿੱਚ ਸਰਕਾਰੀ ਸਕੂਲਾਂ ਦਾ ਵੀ ਐਲਾਨ ਕੀਤਾ ਗਿਆ । ਉਨ੍ਹਾਂ ਕਿਹਾ ਕਿ ਫੋਲੜੀਵਾਲ ਵਿੱਚ ਇੱਕ ਹਾਕੀ ਅਤੇ ਫੁੱਟਬਾਲ ਅਕੈਡਮੀ ਵੀ ਸਥਾਪਤ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਪਿੰਡ ਧੀਨਾ ਵਿੱਚ 65 ਲੱਖ ਦੀ ਲਾਗਤ ਵਾਲਾ ਇੱਕ ਮਾਡਲ ਸਪੋਰਟਸ ਪਾਰਕ ਨਿਰਮਾਣ ਅਧੀਨ ਹੈ, ਜੋ ਪੇਂਡੂ ਖੇਤਰਾਂ ਵਿੱਚ ਖੇਡ ਗਤੀਵਿਧੀਆਂ ਨੂੰ ਹੋਰ ਹੁਲਾਰਾ ਦੇਵੇਗਾ।

ਇਸ ਦੌਰਾਨ ਕੈਬਨਿਟ ਮੰਤਰੀ ਵੱਲੋਂ ਸੱਤ ਸਹਿਕਾਰੀ ਸੁਸਾਇਟੀਆਂ ਨਾਲ ਸਬੰਧਤ 1466 ਲਾਭਪਾਤਰੀਆਂ ਨੂੰ 3.59 ਕਰੋੜ ਰੁਪਏ ਦੇ ਕਰਜ਼ਾ ਰਾਹਤ ਸਕੀਮ ਦੇ ਚੈਕ ਵੀ ਵੰਡੇ ਗਏ। ਅੱਜ ਦੇ ਸਮਾਗਮ ਵਿੱਚ ਧਨਾਲ ਦੇ 266 ਲਾਭਪਾਤਰੀਆਂ ਨੂੰ 56.10 ਲੱਖ ਰੁਪਏ, ਖਾਂਭੜਾ ਤੋਂ 292 ਲਾਭਪਾਤਰੀਆਂ ਨੂੰ 59.33 ਲੱਖ ਰੁਪਏ, ਕਾਦੀਆਂਵਾਲੀ ਦੇ 153 ਲਾਭਪਾਤਰੀਆਂ ਨੂੰ 33.66 ਲੱਖ ਰੁਪਏ, ਫੋਲੜੀਵਾਲ ਦੇ 127 ਲਾਭਪਾਤਰੀਆਂ ਨੂੰ 21.02 ਲੱਖ ਰੁਪਏ, ਹਮੀਰੀ ਖੇੜਾ ਦੇ 286 ਲਾਭਪਾਤਰੀਆਂ ਨੂੰ 61.16 ਲੱਖ ਰੁਪਏ, ਕੁੱਕੜ ਪਿੰਡ ਦੇ 84 ਲਾਭਪਾਤਰੀਆਂ ਨੂੰ 45.43 ਲੱਖ ਰੁਪਏ ਅਤੇ ਰਾਏਪੁਰ ਫਰਾਲਾ ਪਿੰਡ ਦੇ 258 ਲਾਭਪਾਤਰੀਆਂ ਨੂੰ 82.44 ਲੱਖ ਰੁਪਏ ਦੀ ਕਰਜ਼ਾ ਰਾਹਤ ਪ੍ਰਦਾਨ ਕੀਤੀ ਗਈ । ਕੈਬਨਿਟ ਮੰਤਰੀ ਨੇ ਅੱਗੇ ਕਿਹਾ ਕਿ ਜਲੰਧਰ ਕੈਂਟ ਹਲਕੇ ਦੇ 3177 ਤੋਂ ਵੱਧ ਲਾਭਪਾਤਰੀਆਂ ਨੂੰ ਰਾਹਤ ਦਿੰਦਿਆਂ ਕੁੱਲ 6.75 ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕੀਤਾ ਜਾਣਾ ਹੈ।