15.5 C
Jalandhar
Sunday, March 22, 2026
Home Blog Page 742

ਪੰਜਾਬ 1 ਅਕਤੂਬਰ ( ਨਿਊਜ਼ ਹੰਟ )

ਉਪ ਮੁੱਖ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਸਵੇਰੇ ਸਰਕਾਰੀ ਦਫ਼ਤਰ ਖੁੱਲ੍ਹਣ ਦੇ ਸਮੇਂ 9 ਵਜੇ ਅਚਨਚੇਤੀ ਚੈਕਿੰਗ ਲਈ ਸੈਕਟਰ 9 ਸਥਿਤ ਪੰਜਾਬ ਪੁਲਿਸ ਦੇ ਹੈੱਡਕੁਆਟਰ ਪੁੱਜੇ ਤਾਂ ਜੋ ਸੂਬਾ ਵਾਸੀਆਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਕਿਸੇ ਕਿਸਮ ਦੀ ਖੱਜਲ ਖ਼ੁਆਰੀ ਨਾ ਹੋਵੇ।

श्रध्दा से मनाएं शहीदों के जन्म दिवस, बाद में भी दें सम्मान: संजीव तलवाड़।

होशियारपुर 30 सितंबर (न्यूज़ हंट )- भारतीयों की रगों में देश भक्ति कूट कूट कर भरी हुई है और हम देश की आजादी के नायकों के दिवस भी बहुत श्रध्दा व धूमधाम से मनाते हैं। यही बात भारत को विश्वगुरू बनाने की ओर अग्रसर करती हैं। परन्तु हम यह दिवस मनाने के उपरांत हमारे इन नायकों की लगी प्रतिमाओं के प्रति असंवेदनशील हो जाते है, जिस से इन प्रतिमाओं के गलों में डाले गए फूलों के हार सूख जाने के कारण अशोभनीय दिखाई देते हैं। उपरोक्त शब्द यूथ डिवैलपमैंट बोर्ड पंजाब के पूर्व चेयरमैन संजीव तलवाड़ ने आज स.भगत सिंह के जन्म दिवस के उपरांत उन की शहर में लगी प्रतिमाओं की साफ सफाई के अवसर पर कहे।

इस मौके पर तलवाड़ ने स. भगत सिंह का जन्म दिवस धूमधाम से मनाने वाली संस्थाओं एवं राजनीतिक लोगों का धन्यवाद करते हुए कहा कि आप सभी के प्रयासों से भारत की आजा़दी के नायकों को पूरा सम्मान मिला है और इन से हमारे नौजवानों को देश भक्ति की प्रेरणा मिलती है। उन्होने कहा कि इन नायकों के दिवस बीत जाने के उपरांत इन नायकों के मान सम्मान का भी पूरा ध्यान रखें।
इस मौके पर स. भगत सिंह की प्रतिमाओं के गलों से सूखे फूलों के हारों को उतार कर प्रतिमाओं की साफ सफाई की गई। इस अवसर पर हरभजन सिंह, प्रवीण सैनी, लाडी मेहतपुरिया, बिंदर पाल भी उपस्थित थे।

ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ, ਜਲੰਧਰ ਨੇ ਲਗਾਇਆ ਕਿਸਾਨ ਜਾਗਰੂਕਤਾ ਕੈਂਪ

ਜਲੰਧਰ, 30 ਸਤੰਬਰ (ਨਿਊਜ਼ ਹੰਟ)- ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਵੱਲੋਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਜਾਗਰੂਕ ਕਰਨ ਦੇ ਦਿੱਤੇ ਦਿਸ਼ਾ-ਨਿਰਦੇਸ਼ਾਂ ਤਹਿਤ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ, ਜਲੰਧਰ ਵੱਲੋਂ ਬੁੱਧਵਾਰ ਨੂੰ ਪਿੰਡ ਸਰਾਏਖਾਸ ਬਲਾਕ ਜਲੰਧਰ ਪੱਛਮੀ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ਵਿੱਚ ਕਿਸਾਨਾਂ ਨੂੰ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਆਧੁਨਿਕ ਸੰਦਾਂ ਦੀ ਵਰਤੋਂ ਕਰਨ ਸਬੰਧੀ ਜਾਣਕਾਰੀ ਦਿੱਤੀ ਗਈ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਸੁਰਿੰਦਰ ਸਿੰਘ ਨੇ ਦੱਸਿਆ ਕਿ ਕਿਸਾਨ ਜਾਗਰੂਕਤਾ ਪ੍ਰੋਗਰਾਮ ਤਹਿਤ ਜ਼ਿਲ੍ਹੇ ਸਮੁੱਚੇ ਬਲਾਕਾਂ ਵਿੱਚ ਅਜਿਹੇ ਕੈਂਪ ਲਗਾਏ ਜਾ ਰਹੇ ਹਨ, ਜਿਨ੍ਹਾਂ ਵਿੱਚ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾ ਕੇ ਇਸ ਦੀ ਸੁਚੱਜੀ ਸਾਂਭ-ਸੰਭਾਲ ਲਈ ਆਧੁਨਿਕ ਮਸ਼ੀਨਾਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।

ਕੈਂਪ ਦੌਰਾਨ ਖੇਤੀਬਾੜੀ ਅਫ਼ਸਰ ਡਾ. ਅਰੁਨ ਕੋਹਲੀ ਤੇ ਡਾ. ਸੁਰਜੀਤ ਸਿੰਘ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀ ਡਾ. ਮਨਿੰਦਰ ਸਿੰਘ ਨੇ ਕਿਸਾਨਾਂ ਨੂੰ ਇਨਸੀਟੂ ਪੈਡੀ ਸਟਰਾਅ ਮੈਨੇਜਮੈਂਟ ਬਾਰੇ ਜਾਗਰੂਕ ਕਰਨ ਤੋਂ ਇਲਾਵਾ ਪਰਾਲੀ ਨੂੰ ਅੱਗ ਲਗਾਉਣ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਜਾਣਕਾਰੀ ਦਿੱਤੀ ਅਤੇ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਲਈ ਸੁਪਰ ਸੀਡਰ, ਹੈਪੀਸੀਡਰ, ਐੱਮ ਬੀ ਪਲੋਅ ਆਦਿ ਸੰਦਾਂ ਦੀ ਵਰਤੋਂ ਕਰਨ ਦੀ ਸਲਾਹ ਵੀ ਦਿੱਤੀ।

ਕੈਂਪ ਦੌਰਾਨ ਇਲਾਕੇ ਦੇ ਕਿਸਾਨਾਂ ਨੇ ਸਹਿਕਾਰੀ ਸਭਾ, ਸਰਾਏਖਾਸ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਸੁਸਾਇਟੀ ਕੋਲ ਸਮੁੱਚੀਆਂ ਮਸ਼ੀਨਾਂ ਉਪਲਬਧ ਹਨ, ਜਿਸ ਰਾਹੀਂ ਇਲਾਕੇ ਦੇ ਕਿਸਾਨਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ ਅਤੇ ਸੁਪਰ ਸੀਡਰ, ਆਰ. ਐਮ.ਬੀ. ਪਲੋਅ, ਰੋਟਾਵੇਟਰ, ਮਲਚਰ ਵਰਗੀਆਂ ਮਸ਼ੀਨਾਂ ਕਿਰਾਏ ‘ਤੇ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਸਰਾਏਖਾਸ ਦੇ ਕਿਸਾਨ ਹਰਨੇਕ ਸਿੰਘ, ਸੁਖਬੀਰ ਸਿੰਘ ਤੇ ਪਰਮਜੀਤ ਸਿੰਘ ਅਤੇ ਪਿੰਡ ਬਿਧੀਪੁਰ ਦੇ ਕਿਸਾਨ ਪ੍ਰੀਤਮ ਸਿੰਘ ਨੇ ਇਸ ਮੌਕੇ ਆਪਣੇ ਸਾਥੀ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਬਾਰੇ ਜਾਗਰੂਕ ਕਰਨ ਦਾ ਪ੍ਰਣ ਵੀ ਕੀਤਾ।

ਜਲੰਧਰ ਵਿਖੇ ਵੋਟਿੰਗ ਮਸ਼ੀਨਾਂ ਦੀ ਫਸਟ ਲੈਵਲ ਚੈਕਿੰਗ ਦਾ ਕੰਮ ਸ਼ੁਰੂ

ਜਲੰਧਰ, 30 ਸਤੰਬਰ (ਨਿਊਜ਼ ਹੰਟ)- ਆਗਾਮੀ ਵਿਧਾਨ ਸਭਾ ਚੋਣਾਂ, 2022 ਦੀਆਂ ਤਿਆਰੀਆਂ ਨੂੰ ਮੁੱਖ ਰੱਖਦਿਆਂ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਜਲੰਧਰ ਦੀਆਂ 10279 ਈ.ਵੀ.ਐਮਜ਼ (ਕੰਟਰੋਲ ਯੂਨਿਟ 2810, ਬੈਲਟ ਯੂਨਿਟ 4448, ਵੀ.ਵੀ.ਪੈਟ 3021) ਦੀ ਫਸਟ ਲੈਵਲ ਚੈਕਿੰਗ (ਐਫ.ਐਲ.ਸੀ.) ਦਾ ਕੰਮ ਵੀਰਵਾਰ ਨੂੰ ਭਾਰਤ ਇਲੈਕਟ੍ਰਾਨਿਕ ਲਿਮਟਿਡ, ਬੰਗਲੌਰ ਦੇ ਅਧਿਕਾਰਿਤ ਇੰਜੀਨੀਅਰਾਂ ਵੱਲੋਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਸ਼ੁਰੂ ਕੀਤਾ ਗਿਆ।

ਵੋਟਿੰਗ ਮਸ਼ੀਨਾਂ ਦੀ ਐਫ.ਐਲ.ਸੀ. ਦਾ ਕੰਮ ਜ਼ਿਲ੍ਹਾ ਈ.ਵੀ.ਐਮਜ਼ ਵੇਅਰਹਾਊਸ, ਤੀਜੀ ਮੰਜ਼ਿਲ, ਦਫ਼ਤਰ ਡਾਇਰੈਕਟਰ ਲੈਂਡ ਰਿਕਾਰਡਜ਼ ਪੰਜਾਬ, ਕਪੂਰਥਲਾ ਰੋਡ, ਜਲੰਧਰ ਵਿਖੇ ਕੀਤਾ ਜਾ ਰਿਹਾ ਹੈ, ਜਿਸ ਦਾ ਡਿਪਟੀ ਕਮਿਸ਼ਨਰ, ਜਲੰਧਰ ਸ਼੍ਰੀ ਘਨਸ਼ਿਆਮ ਥੋਰੀ ਦੇ ਹੁਕਮਾਂ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ (ਜ) ਜਲੰਧਰ-ਕਮ-ਜ਼ਿਲ੍ਹਾ ਈ.ਵੀ.ਐਮ. ਨੋਡਲ ਅਫ਼ਸਰ ਸ੍ਰੀ ਅਮਰਜੀਤ ਬੈਂਸ ਵੱਲੋਂ ਜਾਇਜ਼ਾ ਲਿਆ ਗਿਆ।

ਵਧੀਕ ਡਿਪਟੀ ਕਮਿਸ਼ਨਰ ਨੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਦਾ ਵੋਟਿੰਗ ਮਸ਼ੀਨਾਂ ਦੀ ਐਫ.ਐਲ.ਸੀ. ਦੀ ਕਾਰਵਾਈ ਦੌਰਾਨ ਹਾਜ਼ਰ ਹੋਣ ਲਈ ਧੰਨਵਾਦ ਕਰਦਿਆਂ ਉਨ੍ਹਾਂ ਨਾਲ ਵੋਟਿੰਗ ਮਸ਼ੀਨਾਂ ਦੇ ਫੰਕਸ਼ਨ, ਵਰਕਿੰਗ ਬਾਰੇ ਜਾਣਕਾਰੀ ਸਾਂਝੀ ਕੀਤੀ। ਸ਼੍ਰੀ ਬੈਂਸ ਨੇ ਇੰਜੀਨੀਅਰਾਂ ਵੱਲੋਂ ਵੋਟਿੰਗ ਮਸ਼ੀਨਾਂ ਦੀ ਕੀਤੀ ਜਾ ਰਹੀ ਫਸਟ ਲੈਵਲ ਚੈਕਿੰਗ ਦਾ ਕੰਮ ਮੁਕੰਮਲ ਹੋਣ ਤੱਕ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਰੋਜ਼ਾਨਾ ਐਫ.ਐਲ.ਸੀ. ਹਾਲ ਵਿੱਚ ਆਪਣੀ ਹਾਜ਼ਰੀ ਯਕੀਨੀ ਬਣਾਉਣ ਦੀ ਅਪੀਲ ਵੀ ਕੀਤੀ।

ਇਸ ਮੌਕੇ ਜ਼ਿਲ੍ਹਾ ਚੋਣ ਤਹਿਸੀਲਦਾਰ ਸੁਖਦੇਵ ਸਿੰਘ, ਚੋਣ ਕਾਨੂੰਨਗੋ ਰਾਕੇਸ਼ ਕੁਮਾਰ, ਇੰਚਾਰਜ ਈ.ਵੀ.ਐਮ ਚੋਣ ਕਾਨੂੰਨਗੋ ਜਸਪ੍ਰੀਤ ਸਿੰਘ ਅਤੇ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗਿਕ ਕੇਂਦਰ-ਕਮ-ਸਹਾਇਕ ਈ.ਵੀ.ਐਮ. ਨੋਡਲ ਅਫ਼ਸਰ ਤੋਂ ਇਲਾਵਾ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਨੁਮਾਇੰਦੇ ਵੀ ਮੌਜੂਦ ਸਨ।

ਜ਼ਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਵੱਲੋਂ 2 ਅਕਤੂਬਰ ਤੋਂ 14 ਨਵੰਬਰ 2021 ਤੱਕ ਜ਼ਿਲ੍ਹੇ ਵਿੱਚ ਲਗਾਏ ਜਾਣਗੇ ਕਾਨੂੰਨੀ ਜਾਗਰੂਕਤਾ ਕੈਂਪ

ਪਠਾਨਕੋਟ, 30 ਸਤੰਬਰ (ਨਿਊਜ਼ ਹੰਟ)- ਪੰਜਾਬ ਰਾਜ ਕਾਨੂੰਨੀਂ ਸੇਵਾਵਾਂ ਅਥਾਰਟੀ ਐਸ.ਏ.ਐਸ. ਨਗਰ ਦੇ ਆਦੇਸਾਂ ਤਹਿਤ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਵਲੋਂ 2 ਅਕਤੂਬਰ ਤੋਂ 14 ਨਵੰਬਰ 2021 ਤੱਕ ਪਠਾਨਕੋਟ ਜਿਲ੍ਹੇ ਦੇ ਵੱਖ -ਵੱਖ ਪਿੰਡਾਂ ਅਤੇ ਸਕੂਲਾਂ ਵਿੱਚ ਕਾਨੂੰਨੀ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ । ਇਸ ਸਬੰਧੀ ਜ਼ਿਲ੍ਹਾਂ ਅਤੇ ਸ਼ੈਸਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਸ੍ਰੀ ਮਹੁੰਮਦ ਗੁਲਜਾਰ ਨੇ ਦੱਸਿਆ ਕਿ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ , ਨਵੀਂ ਦਿੱਲੀ ਨੇ ਫੈਸਲਾ ਕੀਤਾ ਹੈ ਕਿ ਭਾਰਤ ਦੀ ਆਜਾਦੀ ਦੇ 75 ਸਾਲ ਪੂਰੇ ਹੋਣ ਦੀ ਖੁਸੀ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਮੁਫਤ ਕਾਨੂੰਨੀ ਸਹਾਇਤਾ ਸਬੰਧੀ ਅਤੇ ਨਾਲਸਾ ਸਕੀਮਾਂ ਬਾਰੇ ਜਾਗਰੂਕ ਕੀਤਾ ਜਾਵੇਗਾ । ਇਸ ਲਈ ਆਜਾਦੀ ਕਾ ਅਮਿ੍ਰਤ ਮਹੋਤਸਵ ਮੁਹਿੰਮ ਅਧੀਨ ਮਿਤੀ 2 ਅਕਤੂਬਰ ਤੋਂ ਲੈ ਕੇ 14 ਨੰਵਬਰ ਤੱਕ ਦੇਸ ਭਰ ਦੇ ਵੱਖ ਵੱਖ ਪਿੰਡਾਂ ਵਿੱਚ ਕਾਨੂੰਨੀ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ ।

ਉਨ੍ਹਾਂ ਦੱਸਿਆ ਕਿ ਜਿਸ ਤਹਿਤ ਜਿਲ੍ਹਾ ਪਠਾਨਕੋਟ ਦੇ ਵੱਖ ਵੱਖ ਪਿੰਡਾਂ ਵਿੱਚ ਵੀ ਮੁਫਤ ਕਾਨੂੰਨੀ ਸਹਾਇਤਾ ਸਬੰਧੀ ਅਤੇ ਨਾਲਸਾ ਸਕੀਮਾਂ ਬਾਰੇ ਜਾਗਰੂਕਤਾ ਕੈਂਪ ਲਗਾਏ ਜਾਣਗੇ । ਉਨ੍ਹਾਂ ਦੱਸਿਆ ਕਿ ਇਸ ਦੇ ਸਬੰਧ ਵਿੱਚ ਦਫਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਦੇ ਪੈਰਾ ਲੀਗਲ ਵੰਲਅਟੀਅਰਾਂ ਅਤੇ ਪੈਨਲ ਦੇ ਵਕੀਲਾਂ ਦੀਆਂ ਟੀਮਾਂ ਬਣਾਈਆਂ ਗਈਆਂ ਹਨ ਜੋ ਕਿ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਮੁਫਤ ਕਾਨੂੰਨੀ ਸਹਾਇਤਾ ਸਬੰਧੀ ਵੱਧ ਤੋਂ ਵੱਧ ਜਾਗਰੂਕ ਕਰਨਗੀਆਂ ।

सेकेंडरी विंग की दो दिवसीय व प्राइमरी विंग के विद्यार्थियों की एक दिवसीय अभिभावक -अध्यापक मिलनी संपन्न।

पठानकोट, 30 सितंबर (न्यूज़ हंट)- स्कूल शिक्षा विभाग की तरफ से सरकारी स्कूलों के विद्यार्थियों की शैक्षणिक और सह -शैक्षणिक प्राप्तियों को बेहतरीन बनाने के लिए अभिभावक अध्यापक मिलनी से विद्यार्थियों के अभिभावकों के साथ लगातार संपर्क रखा जा रहा है। सितंबर परीक्षाओं के दौरान विद्यार्थियों की तरफ से की गई प्राप्तियों और नवंबर महीने होने वाले नेशनल अचीवमेंट सर्वेक्षण बारे अभिभावकों को जानकारी देने के उद्देश्य के साथ सेकेंडरी विंग की तरफ से दो दिवसीय 29 और 30 सितंबर को और प्राइमरी विंग की तरफ से एक दिवसीय 30 सितंबर को करवाई गई अभिभावक अध्यापक मिलनी संपन्न हो गई हैं। अभिभावक अध्यापक मिलाप दौरान जहां अभिभावकों की तरफ से उत्साह के साथ शिरकत की गई वहां ही जिला आधिकारियों और ब्लाक आधिकारियों की तरफ से स्कूलों के दौरे कर अभिभावक अध्यापक मिलाप का जायजा लिया गया और अभिभावकों से सहयोग की मांग करते हुए विद्यार्थियों को ओर मेहनत के साथ पढ़ाई करने के लिए प्रेरित किया गया।

इस बारे जानकारी देते जसवंत सिंह जिला शिक्षा अफसर सेकेंडरी और राजेश्वर सलारीया उप जिला शिक्षा अफसर सेकंडरी ने बताया कि विभागीय निर्देशों अनुसार जिले के समूह मिडल, हाई और सीनियर सेकंडरी स्कूलों में दो दिवसीय अभिभावक अध्यापक मिलनी करवाई गई हैं। इस दौरान अध्यापकों की तरफ से अभिभावकों को उनके बच्चों की सितंबर परीक्षा के बेहतर और कमजोर पक्षों से अवगत करवाया गया जिससे विद्यार्थियों की बेहतर प्राप्तियों को ओर बेहतरीन और कमजोर प्राप्तियों में सुधार किया जा सके। अभिभावकों ने अपनी सुविधा अनुसार दोनों दिन स्कूल पहुंच कर अपने बच्चों की प्राप्तियों के बारे अध्यापकों के साथ विचार विमर्श किया। इस दौरान अभिभावकों के साथ साथ पंचायती नुमाइंदों, स्कूल मैनेजमेंट समितियों और समाज की अन्य मोहतबर शख्सियतों के साथ भी स्कूल की बेहतरी के बारे विचार विमर्श किया गया। इस दौरान हर स्कूल की तरफ से अभिभावकों और मोहतबर शख्सियतों के सुझाव प्राप्त करने के लिए एक सुझाव बॉक्स भी उपलब्ध करवाया गया। जिससे अभिभावकों और मोहतबर शख्सियतों के सुझाव अनुसार विद्यार्थियों की पढ़ाई और स्कूल की बेहतरी की कोशिशों को ओर बेहतरीन बनाया जा सके। अलग -अलग स्कूलों में अभिभावकों को प्रोजेक्टर्स और एलईडी के द्वारा शिक्षा विभाग की प्राप्तियों और सरगर्मियों से अवगत करवाया गया। अभिभावकों को सरकारी स्कूलों में स्थापित नईं सहूलतों के बारे बताया गया।

बलदेव राज जिला शिक्षा अफसर एलिमेंट्री और रमेश लाल ठाकुर उप जिला शिक्षा अफसर एलिमेंट्री ने बताया कि प्राइमरी विंग में करवाई गई एक दिवसीय अभिभावक अध्यापक मिलनी दौरान अभिभावकों को 12 नवंबर को होने जा रहे नेशनल अचीवमेंट सर्वेक्षण के बारे भी जानकारी दी गई और इस सर्वेक्षण की अहमीयत से अभिभावकों को अवगत करवाते बच्चों को इस की तैयारी करने के लिए प्रेरित करने के लिए कहा गया। विभाग की तरफ से इस सर्वेक्षण की करवाई जा रही तैयारी के बारे भी अभिभावकों और मोहतबर शख्सियतों को जानकारी दी गई। इस दौरान पढ़ो पंजाब प्राजैकट अधीन काम करते जिला और ब्लाक मैटर ने विभागीय निर्देशानुसार स्कूल मुखियों और अध्यापकों का सहयोग दिया। इस मौके पर डीएसएम बलविंदर सिंह, शिक्षा सुधार टीम मैंबर कमल किशोर, मुनीश कुमार, रमेश कुमार, स्मार्ट स्कूल कोआरडीनेटर संजीव मनी, स्टेनो तरूण पठानिया, जिला कोआरडीनेटर मीडिया सेल बलकार अत्तरी आदि उपस्थित थे।

ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਪੈਦਾ ਹੋਏ ਧੂੰਏਂ ਨਾਲ ਮਨੁੱਖੀ,ਪਸ਼ੂਆਂ ਦੀ ਸਿਹਤ ਅਤੇ ਚੌਗਿਰਦੇ ਤੇ ਬੁਰਾ ਪ੍ਰਭਾਵ ਪੈਂਦਾ ਹੈ: ਡਾ.ਅਮਰੀਕ ਸਿੰਘ

ਪਠਾਨਕੋਟ 30 ਸਤੰਬਰ (ਨਿਊਜ਼ ਹੰਟ)- ਝੋਨੇ ਦੀ ਪਰਾਲੀ ਸਾੜਨ ਕਾਰਨ ਪੈਦਾ ਹੋਣ ਵਾਲੀਆਂ ਜ਼ਹਿਰੀਲੀਆਂ ਗੈਸਾਂ ਅਤੇ ਕੋਵਿਡ-19 ਦੀ ਮਹਾਂਮਾਰੀ ਮਨੁੱਖ ਦੀ ਸਾਹ ਪ੍ਰਣਾਲੀ ਤੇ ਸਿੱਧਾ ਅਸਰ ਪਾਉਂਦੀਆ ਹਨ ਜਿਸ ਨਾਲ ਮਨੁੱਖ ਦੀ ਜਿੰਦਗੀ ਨੂੰ ਖਤਰਾ ਪੈਦਾ ਹੋ ਜਾਂਦਾ ਹੈ।ਇਹ ਵਿਚਾਰ ਡਾ. ਅਮਰੀਕ ਸਿੰਘ ਨੇ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਡਾ. ਸੁਖਦੇਵ ਸਿੰਘ ਸਿੱਧੂ,ਡਿਪਟੀ ਕਮਿਸ਼ਨਰ ਪਠਾਨਕੋਟ ਸ਼੍ਰੀ ਸੰਯਮ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ.ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਪਠਾਨਕੋਟ ਵੱਲੋਂ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ਤਹਿਤ ਸਰਕਲ ਕਾਨਵਾਂ ਦੇ ਕਿਸਾਨ ਮਿੱਤਰਾਂ(ਆਤਮਾ) ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੇ।

ਜ਼ਿਕਰਯੋਗ ਹੈ ਕਿ ਬਲਾਕ ਪਠਾਨਕੋਟ ਨੂੰ ਛੇਵੀਂ ਵਾਰ ਪ੍ਰਦੂਸ਼ਣ ਮੁਕਤ ਬਨਾਉਣ ਲਈ ਬਲਾਕ ਪਠਾਨਕੋਟ ਵੱਲੋਂ ਵਿਸ਼ੇਸ਼ ਯੋਜਨਾਬੰਦੀ ਕੀਤੀ ਗਈ ਹੈ ਅਤੇ ਇਸ ਯੋਜਨਾਬੰਦੀ ਤਹਿਤ ਬਲਾਕ ਪਠਾਨਕੋਟ ਦੇ ਸਮੂਹ ਕਿਸਾਨ ਮਿੱਤਰਾਂ ਨਾਲ ਮਿਤੀ 5 ਅਕਤੂਬਰ ਤੱਕ ਮੀਟਿੰਗਾਂ ਕੀਤੀਆਂ ਜਾਣਗੀਆਂ ਅਤੇ ਬਾਅਦ ਵਿੱਚ ਸਰਕਲ ਪੱਧਰ ਤੇ ਜਾਗਰੁਕਤਾ ਕੈਂਪ ਲਗਾਏ ਜਾਣਗੇ। ਇਸ ਮੌਕੇ ਡਾ.ਪਰਮਿੰਦਰ ਕੁਮਾਰ ਖੇਤੀਬਾੜੀ ਵਿਕਾਸ ਅਫਸਰ,ਸ਼੍ਰੀ ਸੁਭਾਸ਼ ਚੰਦਰ ਖੇਤੀਬਾੜੀ ਵਿਸਥਾਰ ਅਫਸਰ, ਕੁਮਾਰੀ ਮਨਜੀਤ ਕੌਰ ਖੇਤੀ ਉਪ ਨਿਰੀਖਕ, ਸਾਹਿਲ ਕੁਮਾਰ ,ਬਲਵਿੰਦਰ ਕੁਮਾਰ,ਮਨਦੀਪ ਹੰਸ ਸਹਾਇਕ ਤਕਨਾਲੋਜੀ ਪ੍ਰਬੰਧਕ (ਆਤਮਾ) ਮਨਦੀਪ ਸਿੰਘ,ਸੰਦੀਪ ਸਿੰਘ, ਨਵਦੀਪ ਕੁਮਾਰ,ਬਲਵਿੰਦਰ ਸਿੰਘ,ਮਨਿੰਦਰ ਸਿੰਘ ਸਮੇਤ ਸਮੂਹ ਕਿਸਾਨ ਮਿੱਤਰ ਹਾਜ਼ਰ ਸਨ।

ਕਿਸਾਨ ਮਿੱਤਰਾਂ ਨੂੰ ਸੰਬੋਧਨ ਕਰਦਿਆਂ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਪਠਾਨਕੋਟ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਪੈਦਾ ਹੋਏ ਧੂੰਏਂ ਮਨੁੱਖੀ,ਪਸ਼ੂਆਂ ਦੀ ਸਿਹਤ ਅਤੇ ਚੌਗਿਰਦੇ ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ।ਉਨਾਂ ਕਿਹਾ ਕਿ ਹਵਾ ਦੇ ਪ੍ਰਦੂਸ਼ਣ ਦੇ ਬਹੁਤ ਸਾਰੇ ਕਾਰਨਾਂ ਵਿੱਚੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਅਗਲੇ ਕੁਝਹ ਦਿਨਾਂ ਦੌਰਾਨ ਵਾਤਾਵਰਣ ਤੇ ਬੁਰਾ ਪ੍ਰਭਾਵ ਪੈ ਸਕਦਾ ਹੈ ਜਿਸ ਨਾਲ ਮਨੁੱਖੀ ਸਿਹਤ ਤੇ ਵੀ ਬੁਰਾ ਪ੍ਰਭਾਵ ਪੈ ਸਕਦਾ ਹੈ।ਉਨਾਂ ਕਿਹਾ ਕਿ ਕੋਵਿਡ-19 ਦੇ ਚੱਲਦਿਆਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਪੈਦਾ ਹੋਈਆ ਜ਼ਹਿਰੀਲੀਆ ਗੈਸਾਂ ਮਨੁੱਖੀ ਸਿਹਤ ਨੂੰ ਸਭ ਤੋਂ ਵੱਧ ਪ੍ਰਭਾਵਤ ਕਰਦੀਆਂ ਹਨ।ਉਨਾਂ ਕਿਹਾ ਕਿ ਹਵਾ ਦੇ ਪ੍ਰਦੂਸ਼ਣ ਨਾਲ ਅੱਖਾਂ,ਨੱਕ,ਗਲੇ ਵਿੱਚ ਜਲਣ,ਚਮੜੀ ਦੇ ਰੋਗ,ਛਾਤੀ ਦਾ ਜਕੜਣ ਆਦਿ ਅਜਿਹੇ ਰੋਗ ਹਨ ਜੋ ਹਵਾ ਦੇ ਪ੍ਰਦੂਸ਼ਣ ਵਧਣ ਨਾਲ ਵਧਦੇ ਹਨ।
ਉਨਾਂ ਕਿਹਾ ਕਿ ਭਵਿੱਖ ਦੀ ਸੁਰੱਖਿਅਤ ਖੇਤੀ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਝੋਨੇ ਦੀ ਪਰਾਲੀ ਵਿੱਚ ਜੋ ਖੁਰਾਕੀ ਤੱਤ ਮੌਜੂਦ ਹੁੰਦੇ ਹਨ,ਉਨਾਂ ਨੂੰ ਖੇਤ ਵਿੱਚ ਵਾਹ ਕੇ ਦੁਬਾਰਾ ਜ਼ਮੀਨ ਵਿੱਚ ਭੇਜਿਆ ਜਾਵੇ ਤਾਂ ਜੋ ਜ਼ਮੀਨ ਦੀ ਹਿਤ ਵਿੱਚ ਵਾਧਾ ਹੋ ਸਕੇ।ਉਨਾਂ ਕਿਹਾ ਕਿ ਹਰੇਕ ਕਿਸਾਨ ਮਿੱਤਰ ਆਪਣੇ ਦੋ ਪਿੰਡਾਂ ਵਿੱਚ ਧਾਰਮਿਕ ਸਥਾਨਾਂ ਰਾਹੀਂ ਅਨਾਉਂਸਮੈਂਟ ਕਰਕੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾਂ ਸਾੜਣ ਬਾਰੇ ਬੇਨਤੀ ਕਰੇਗਾ।ਉਨਾਂ ਕਿਹਾ ਕਿ ਝੋਨੇ ਦੀ ਪਰਾਲੀ ਦੀ ਖੇਤ ਵਿੱਚ ਸਾਂਭ ਸੰਭਾਲ ਲਈ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕਰਵਾ ਕੇ ਪ੍ਰਦਰਸ਼ਨੀਆਂ ਵੀ ਲਗਾਈ ਜਾਣਗੀਆਂ।ਉਨਾਂ ਕਿਸਾਨ ਮਿੱਤਰਾਂ ਨੂੰ ਆਪੋ ਆਪਣੇ ਪਿੰਡਾਂ ਵਿੱਚੋਂ ਕਿਸਾਨਾਂ ਦੇ ਖੇਤੀਬਾੜੀ ਨਾਲ ਸੰਬੰਧਤ ਮੁਢਲੇ ਅੰਕੜੇ ਇਕੱਤਰ ਕਰਨ ਲਈ ਵੀ ਕਿਹਾ । ਸ੍ਰੀ ਸੁਭਾਸ਼ ਚੰਦਰ ਨੇ ਕਿਹਾ ਕਿ ਕਣਕ ਝੋਨੇ ਦੇ ਫਸਲੀ ਚੱਕਰੀ ਵਿੱਚ ਲਗਾਤਾਰ ਕਣਕ ਦਾ ਨਾੜ ਅਤੇ ਝੋਨੇ ਦੀ ਪਰਾਲੀ ਮਿਲਾਉਣ ਵਾਲੇ ਖੇਤਾਂ ਵਿੱਚ ਖਾਦਾਂ ਦੀ ਵਰਤੋਂ ਸੰਬੰਧੀ ਨਵੀਂ ਸਿਫਾਰਸ਼ ਕੀਤੀ ਗਈ ਹੈ। ਉਨਾਂ ਕਿਹਾ ਕਿ ਝੋਨੇ ਦੀ ਫਸਲ ਦੀ ਕਟਾਈ ਤੋਂ ਬਾਅਦ ਖੇਤਾਂ ਦੀ ਮਿੱਟੀ ਪਰਖ ਕਰਵਾ ਲੈਣੀ ਚਾਹੀਦੀ ਹੈ ਤਾਂ ਜੋ ਮਿੱਟੀ ਪਰਖ ਦੀ ਰਿਪੋਰਟ ਮੁਤਾਬਕ ਖਾਦਾਂ ਦੀ ਵਰਤੋਂ ਕਰਕੇ ਖੇਤੀ ਲਾਗਤ ਖਰਚੇ ਘਟਾਏ ਜਾ ਸਕਣ। ਸਮੂਹ ਕਿਸਾਨ ਮਿੱਤਰਾਂ ਨੇ ਭਰੋਸਾ ਦਿਵਾਇਆ ਕਿ ਬਲਾਕ ਪਠਾਨਕੋਟ ਸਮੇਤ ਘਰੋਟਾ ਨੂੰ ਪੰਜਵੀਂ ਵਾਰ ਪ੍ਰਦੂਸ਼ਣ ਮੁਕਤ ਬਨਾਉਣ ਲਈ ਜ਼ਿਲਾ ਪ੍ਰਸ਼ਾਸ਼ਣ ਨਾਲ ਪੂਰਾ ਸਹਿਯੋਗ ਕੀਤਾ ਜਾਵੇਗਾ ਅਤੇ ਕਿਸਾਨਾਂ ਨੂੰ ਇਸ ਸੰਬੰਧੀ ਪ੍ਰੇਰਿਤ ਵੀ ਕੀਤਾ ਜਾਵੇਗਾ।

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰਸ਼ਾਸਨ ਵੱਲੋਂ ਅੱਜ ਵੱਖ-ਵੱਖ ਵਿਭਾਗਾਂ ਦੇ ਮੁਲਾਜਮ ਅਤੇ ਅਧਿਕਾਰੀਆਂ ਦਾ ਕਰਵਾਇਆ ਗਿਆ ਵਾਲੀਬਾਲ ਟੂਰਨਾਮੈਂਟ

ਪਠਾਨਕੋਟ, 30 ਸਤੰਬਰ (ਨਿਊਜ਼ ਹੰਟ)- ਪਿਛਲੇ ਕਰੀਬ ਦੋ ਸਾਲ ਦੇ ਸਮੇਂ ਦੋਰਾਨ ਕੋਵਿਡ ਨੇ ਹਰੇਕ ਵਰਗ ਨੂੰ ਕਿਸੇ ਨਾ ਕਿਸੇ ਤਰ੍ਹਾਂ ਨਾਲ ਪ੍ਰਭਾਵਿਤ ਕੀਤਾ ਹੈ ਅਤੇ ਕੋਵਿਡ ਕਾਲ ਦੋਰਾਨ ਸਰਕਾਰੀ ਵਿਭਾਗਾਂ ਦੇ ਕਰਮਚਾਰੀਆਂ ਵੱਲੋਂ ਅਪਣੀਆਂ ਡਿਊਟੀਆਂ ਬਹੁਤ ਹੀ ਜਿਮ੍ਹੇਦਾਰੀ ਨਾਲ ਕੀਤੀਆਂ ਹਨ ਉਪਰੋਕਤ ਸਮੇਂ ਦੋਰਾਨ ਮਾਨਸਿਕ ਤੋਰ ਤੇ ਪੂਰੀ ਤਰ੍ਹਾਂ ਨਾਲ ਸਿਹਤਮੰਦ ਰੱਖਣ ਲਈ ਇਹ ਇੱਕ ਛੋਟਾ ਜਿਹਾ ਕਰਮਚਾਰੀਆਂ ਵਿਚਕਾਰ ਵਾਲੀਬਾਲ ਮੈਚ ਕਰਵਾ ਕੇ ਉਪਰਾਲਾ ਕੀਤਾ ਗਿਆ ਹੈ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀਆਂ ਖੇਡਾਂ ਨਾਲ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਜੋੜਿਆ ਜਾਵੇਗਾ। ਇਹ ਪ੍ਰਗਟਾਵਾ ਸ. ਗੁਰਸਿਮਰਨ ਸਿੰਘ ਢਿੱਲੋਂ ਐਸ.ਡੀ.ਐਮ. ਪਠਾਨਕੋਟ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਰਵਾਏ ਵਾਲੀਬਾਲ ਮੈਚ ਦੋਰਾਨ ਸੰਬੋਧਤ ਕਰਦਿਆਂ ਕੀਤਾ।

ਜਿਕਰਯੋਗ ਹੈ ਕਿ ਅੱਜ ਤਹਿਸੀਲਦਾਰ ਪਠਾਨਕੋਟ ਸ. ਲੱਛਮਣ ਸਿੰਘ ਦੇ ਉਪਰਾਲਿਆਂ ਸਦਕਾ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਡਿਪਟੀ ਕਮਿਸ਼ਨਰ ਦਫਤਰ ਦੇ ਸਟਾਫ ਅਤੇ ਪਟਵਾਰੀ ਸਟਾਫ ਵਿੱਚ ਇੱਕ ਵਾਲੀਬਾਲ ਦਾ ਮੈਚ ਕਰਵਾਇਆ ਗਿਆ। ਇਸ ਦੋਰਾਨ ਵਾਲੀਬਾਲ ਦੇ ਤਿੰਨ ਰਾਊਂਡ ਕਰਵਾਏ ਗਏ। ਪਹਿਲੇ ਦੋ ਰਾਊਂਡ ਵਿੱਚ ਦੋਨੋ ਟੀਮਾਂ ਬਰਾਬਰ ਰਹੀਆਂ ਅਤੇ ਤੀਸਰੇ ਰਾਊਂਡ ਦੇ ਮੈਚ ਵਿੱਚ ਡਿਪਟੀ ਕਮਿਸ਼ਨਰ ਦਫਤਰ ਦੇ ਸਟਾਫ ਨੇ ਬਹੁਤ ਹੀ ਵਧੀਆ ਪ੍ਰਦਰਸ਼ਨ ਕਰਦਿਆਂ ਵਾਲੀਬਾਲ ਮੈਚ ਦੀ ਟਰਾਫੀ ਤੇ ਜੇਤੂ ਰਹਿ ਕੇ ਕਬਜਾ ਕੀਤਾ।

ਮੈਚ ਦੇ ਸੁਭਅਰੰਭ ਤੇ ਸ. ਗੁਰਸਿਮਰਨ ਸਿੰਘ ਢਿੱਲੋਂ ਐਸ.ਡੀ.ਐਮ. ਪਠਾਨਕੋਟ ਅਤੇ ਜਗਨੂਰ ਸਿੰਘ ਗਰੇਵਾਲ ਸਹਾਇਕ ਕਮਿਸ਼ਨਰ ਸਿਕਾਇਤਾਂ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਅਤੇ ਵਾਲੀਬਾਲ ਮੈਚ ਦਾ ਸੁਭਅਰੰਭ ਕੀਤਾ। ਉਨ੍ਹਾਂ ਵੱਲੋਂ ਜੇਤੂ ਰਹੇ ਖਿਡਾਰੀਆਂ ਨੂੰ ਟਰਾਫੀ ਅਤੇ ਮੈਡਲ ਨਾਲ ਸਨਮਾਨਤ ਕੀਤਾ ਅਤੇ ਦੂਸਰੀ ਟੀਮ ਨੂੰ ਵੀ ਵਧੀਆ ਪ੍ਰਦਰਸ਼ਨ ਕਰਨ ਦੇ ਲਈ ਯਾਦਗਾਰ ਚਿੰਨ੍ਹ ਅਤੇ ਮੈਡਲ ਦੇ ਕੇ ਸਨਮਾਨਤ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਮੁਲਾਜਮਾਂ ਵੱਲੋਂ ਆਪਣੇ ਕੰਮ ਨੂੰ ਜਿਆਦਾਤਰ ਵਰਕ ਲੋਡ ਹੋਣ ਕਰਕੇ ਇਕ ਤਨਾਓ ਮਹਿਸੂਸ ਕੀਤਾ ਜਾਂਦਾ ਹੈ ਅਤੇ ਇਸ ਤਣਾਅ ਨੂੰ ਕੁਝ ਘੱਟ ਕਰਨ ਦੇ ਲਈ ਪਠਾਨਕੋਟ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਕ ਪਹਿਲ ਕੀਤੀ ਗਈ ਹੈ ਜਿਸ ਦੇ ਵਿਚ ਇਕ ਵਾਲੀਬਾਲ ਟੂਰਨਾਮੈਂਟ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਕਪੁਰ ਵਿਖੇ ਕਰਵਾਇਆ ਗਿਆ। ਜਿੱਥੇ ਪਟਵਾਰੀ ਕਾਨੂੰਗੋ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਖ-ਵੱਖ ਮੁਲਾਜਮਾਂ ਨੇ ਇਸ ਟੂਰਨਾਮੈਂਟ ਦੇ ਵਿੱਚ ਹਿੱਸਾ ਲਿਆ। ਇਸ ਟੂਰਨਾਮੈਂਟ ਦਾ ਮੁੱਖ ਮੰਤਵ ਜਿੱਥੇ ਕਿ ਮੁਲਾਜਮਾਂ ਦੇ ਵਰਕ ਲੋਡ ਤੇ ਤਣਾਅ ਨੂੰ ਕੁਝ ਘੱਟ ਕਰਨਾ ਸੀ ਉੱਥੇ ਹੀ ਅੱਜ ਦੀ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੇ ਲਈ ਪ੍ਰੇਰਿਤ ਕਰਨਾ ਸੀ। ਜਿਸ ਦੇ ਤਹਿਤ ਅੱਜ ਇਹ ਟੂਰਨਾਮੈਂਟ ਕਰਵਾਇਆ ਗਿਆ।

युग सुंदर, सदीयां सुंदर, हर पल सुंदर अगर मानव जीवन हो सुंदर : निरंकारी सतगुरु माता सुदीक्षा जी महाराज

होशियारपुर, 30 सितम्बर (न्यूज़ हंट)-अगर मानव जीवन सुंदर हो तो युग सुंदर, सदीयां सुंदर, हर पल सुंदर होगा। उक्त उद्गार निरंकारी सतगुुरु माता सुदीक्षा जी महाराज ने आनलाइन व्रचुअल समागम के दौरान कहे। उन्होंने फरमाया कि मानव का शरीर प्राप्त करना ही इंसान होने का सबूत नहीं बल्कि इंसान की असली पहचान मानवी गुण होते है। इस बात का असलीयत में पता इस प्रभु परमात्मा की जानकारी हासिल करके ही पता चलता है। ब्रह्मज्ञान की प्राप्ति के बाद इंसान के सारे भरम भूलेखे दूर हो जाते है तथा अपनी असली पहचान का पता चल जाता है। उसे इस बात की जानकारी हो जाती है कि मानव जीवन आखिर मिला किस कार्य के लिए है। जिस प्रभु परमात्मा ने यह जीवन बख्शा है उसकी जानकारी कर ली जाए, यह मानव इंसान मिला ही इसलिए है। उन्होंने फरमाया कि हमने अपने आप को संवारते हुए चले जाना है। खुद को ठीक करने का नजरिया अपनाते हुए सबसे पहले खुद ठीक हो तभी जाकर संसार ठीक हो पाएगा। जब हम अच्छा देखगें, अच्छा करेंगे तो अच्छा होगा। शुरुआत अपने आप को संवारने से करनी है। सत्संग की महत्ता के बारे में उन्होंने समझाते हुए कहा कि सत्संग में संत महापुरुष हमें समझाते है कि जीवन को सुंदरता की तरफ कैसे लेकर जाना है। सत्संग में सब कुछ एकदम साफ व अच्छे ढंग से बताया जाता है अगर उन रास्तों को अगर हम अपने जीवन में अपनाते नहीं है तो कुछ लाभ होने वाला नहीं है। उन्होंने उदाहरण देते हुए समझाया कि अगर कोई दरवाजा चाबी से बंद किया गया हो अगर हम बिना चाबी लगाए ही उस दरवाजे को खोलने की कोशिश करे तो वह कोशिश एकदम बेकार चली जाती है। इसी तरह जो संतो महापुरुषों की सिखलाईयां है, शिक्षाएं है उनको अगर हम जीवन में अप्लाई नहीं करेंगे तो कोई लाभ होने वाला नहीं है।

ਪੰਜਾਬ 30 ਸਤੰਬਰ ( ਨਿਊਜ਼ ਹੰਟ )

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਖਿਆ ਕਿ ਭਾਰਤੀ ਹਾਕੀ ਟੀਮ ਦੇ ਪੰਜਾਬੀ ਖਿਡਾਰੀਆਂ ਨੂੰ ਉਨ੍ਹਾਂ ਦੀ ਇੱਛਾ ਅਨੁਸਾਰ ਨੌਕਰੀ ਦਿੱਤੀ ਜਾਵੇਗੀ ਜਿਸ ਲਈ ਖੇਡ ਵਿਭਾਗ ਨੂੰ ਅਗਲੀ ਕੈਬਨਿਟ ਵਿੱਚ ਏਜੰਡਾ ਲਿਆਉਣ ਲਈ ਆਖਿਆ ਗਿਆ ਹੈ।
ਮੁੱਖ ਮੰਤਰੀ ਨੇ ਸਾਰੇ ਖਿਡਾਰੀਆਂ ਨੂੰ ਯੋਗਤਾ ਅਨੁਸਾਰ ਪੀ.ਸੀ.ਐਸ. ਜਾਂ ਡੀ.ਐਸ.ਪੀ. ਜਾਂ ਖੇਡ ਵਿਭਾਗ ਵਿੱਚ ਇਸ ਦੇ ਬਰਾਬਰ ਦਾ ਕੋਈ ਵੀ ਅਹੁਦਾ ਲੈਣ ਦੀ ਖੁੱਲ੍ਹੀ ਪੇਸ਼ਕਸ਼ ਵੀ ਕੀਤੀ।