14.7 C
Jalandhar
Sunday, March 22, 2026
Home Blog Page 753

ਕੋਵਿਡ -19 ਦੇ ਚੱਲਦਿਆਂ ਅਤੇ ਮਨੁੱਖੀ ਸਿਹਤ ਦੀ ਸੁਰੱਖਿਆ ਲਈ ਝੋਨੇ ਦੀ ਪਰਾਲੀ ਨੂੰ ਅੱਗ ਨਾਂ ਲਗਾਈ ਜਾਵੇ: ਡਾ.ਅਮਰੀਕ ਸਿੰਘ

ਪਠਾਨਕੋਟ: 17 ਸਤੰਬਰ ( ਨਿਊਜ਼ ਹੰਟ )- ਡਿਪਟੀ ਕਮਿਸ਼ਨਰ  ਸ਼੍ਰੀ ਸੰਯਮ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ  ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਪਠਾਨਕੋਟ ਵੱਲੋਂ ਬਲਾਕ ਪਠਾਨਕੋਟ ਨੂੰ ਲਗਾਤਾਰ ਪੰਜਵੀਂ ਵਾਰ ਪ੍ਰਦੂਸ਼ਣ ਮੁਕਤ ਬਨਾਉਣ ਦੇ ਟੀਚੇ ਨਾਲ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾਂ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ। ਇਸ ਸੰਬੰਧੀ ਪਿੰਡ ਭਨਵਾਲ ਵਿੱਚ ਕਿਸਾਨਾਂ ਦੀ ਇਕੱਤਰਤਤਾ ਕਰਕੇ ਪਰਾਲੀ ਨੂੰ ਅੱਗ ਲਗਾਉਣ ਨਾਲ ਹੋਣ ਨੁਕਸਾਨ ਅਤੇ ਸਾਂਭ ਸੰਭਾਲ ਬਾਰੇ ਤਕਨੀਕਾਂ ਬਾਰੇ ਜਾਣੂ ਕਰਵਾਇਆ ਗਿਆ।

ਇਸ ਬਾਰੇ ਜਾਣਕਾਰੀ ਦਿੰਦਿਆਂ ਡਾ.ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਪਠਾਨਕੋਟ ਨੇ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਮਨੁੱਖੀ,ਪਸ਼ੂਆਂ  ਦੀ ਸਿਹਤ ਅਤੇ ਚੌਗਿਰਦੇ ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਉਨਾਂ ਕਿਹਾ ਕਿ ਕੋਵਿਡ-19 ਦੇ ਚੱਲਦਿਆਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਪੈਦਾ ਹੋਈਆ ਜ਼ਹਿਰੀਲੀਆ ਗੈਸਾਂ ਬੱਚਿਆਂ, ਬਜੁਰਗਾਂ ਅਤੇ ਗਰਭਵਤੀ ਔਰਤਾਂ ਦੀ ਸਿਹਤ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦੀਆਂ ਹਨ। ਉਨਾਂ ਕਿਹਾ ਕਿ ਹਵਾ ਦੇ ਪ੍ਰਦੂਸ਼ਣ ਨਾਲ ਅੱਖਾਂ ਦਾ ਜਲਣਾ,ਨੱਕ ਵਿੱਚ ਜਲਣ,ਗਲੇ ਵਿੱਚ ਜਲਣ,ਚਮੜੀ ਦੇ ਰੋਗ,ਛਾਤੀ ਦਾ ਜਕੜਣ ਆਦਿ ਅਜਿਹੇ ਰੋਗ ਹਨ ਜੋ ਹਵਾ ਦੇ ਪ੍ਰਦੂਸ਼ਣ ਵਧਣ ਨਾਲ ਵਧਦੇ ਹਨ। ਉਨਾਂ ਕਿਹਾ ਕਿ ਇੱਕ ਅਨੁਮਾਨ ਅਨੁਸਾਰ ਪੰਜਾਬ ਵਿੱਚ ਤਕਰੀਬਨ 200 ਲੱਖ ਟਨ ਫਸਲੀ ਰਹਿੰਦ ਖੂੰਹਦ ਨੂੰ ਅੱਗ ਲਗਾ ਕੇ ਸਾੜ ਦਿੱਤਾ ਜਾਂਦਾ ਹੈ।ਉਨਾਂ ਕਿਹਾ ਕਿ ਝੋਨੇ ਦੀ ਪਰਾਲੀ ਸਾੜਣ ਦੀ ਬਿਜਾਏ ਖੇਤ ਵਿੱਚ ਹੀ ਤਵੀਆਂ ਨਾਲ ਵਾਹ ਦੇਣਾ ਚਾਹੀਦਾ।ਉਨਾਂ ਕਿਹਾ ਕਿ ਝੋਨੇ ਦੀ ਕਟਾਈ ਉਪਰੰਤ ਕਟਰ ਕਮ ਸ਼ਰੈਡਰ ਜਾਂ ਚੌਪਰ ਨਾਲ ਰਹਿੰਦ ਖੂੰਹਦ ਨੂੰ ਖੇਤ ਵਿੱਚ ਇੱਕਸਾਰ ਖਿਲਾਰ ਕੇ ਪੀ.ਏ.ਯੂ. ਹੈਪੀ ਸੀਡਰ ਜਾਂ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਖੇਤ ਨੂੰ ਬਗੈਰ ਵਾਹੇ ਕੀਤੀ ਜਾ ਸਕਦੀ ਹੈ। ਉਨਾਂ ਕਿਹਾ ਕਿ ਕਣਕ ਦੀ ਬਿਜਾਈ ਲਈ ਮਲਚਿੰਗ ਤਕਨੀਕ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।

ਸ਼੍ਰੀ ਗੁਰਦਿੱਤ ਸਿੰਘ ਨੇ ਦੱਸਿਆ ਕਿ ਪਿੰਡਾਂ ਵਿੱਚ ਜਾਗਰੁਕਤਾ ਪੈਦਾ ਕਰਨ ਲਈ ਪਹਿਲੇ ਪੜਾਅ ਵਿੱਚ ਗ੍ਰਾਮ ਪੰਚਾਇਤਾਂ ਕੋਲੋਂ ਝੋਨੇ ਦੀ ਪਰਾਲੀ ਨਾਂ ਸਾੜਣ ਬਾਰੇ ਮਤੇ ਪਵਾਏ ਜਾ ਰਹੇ ਹਨ ਅਤੇ 10 ਅਕਤੂਬਰ ਤੱਕ ਬਲਾਕ ਪਠਾਨਕੋਟ (ਸਮੇਤ ਘਰੋਟਾ ਬਲਾਕ)ਦੀਆਂ ਸਮੂਹ ਗ੍ਰਾਮ ਪੰਚਾਇਤਾਂ ਕੋਲੋਂ ਮਤੇ ਪਵਾਏ ਜਾਣਗੇ। ਉਨਾਂ ਕਿਹਾ ਕਿ ਬਲਾਕ ਘਰੋਟਾ ਵਿੱਚ ਡਿਪਟੀ ਕਮਿਸ਼ਨਰ ਪਠਾਨਕੋਟ ਸ਼੍ਰੀ ਸ਼ੰਯਮ ਅਗਰਵਾਲ ਵੱਲੋਂ ਨਿਗਰਾਨ ਟੀਮਾਂ ਬਣਾਈਆਂ ਗਈਆਂ ਹਨ ਅਤੇ ਹਰੇਕ ਟੀਮ ਦਾ  ਇੰਚਾਰਜ ਕਲੱਸਟਰ ਇੰਚਾਰਜ ਹੋਵੇਗਾ ਅਤੇ 3-6 ਪਿੰਡਾਂ ਪਿੱਛੇ ਇੱਕ ਨੋਡਲ ਅਫਸਰ ਹੋਵੇਗਾ। ਇਸ ਮੌਕੇ ਸ਼੍ਰੀ ਗੁਰਦਿੱਤ ਸਿੰਘ, ਸ਼੍ਰੀ ਸੁਭਾਸ਼ ਚੰਦਰ ਖੇਤੀ ਵਿਸਥਾਰ ਅਫਸਰ, ਨਿਰਪਜੀਤ ਸਿੰਘ ਖੇਤੀ ਉਪ ਨਿਰੀਖਕ, ਅਮਨਦੀਪ ਸਿੰਘ ਸਹਾਇਕ ਤਕਨਾਲੋਜੀ ਪ੍ਰਬੰਧਕ(ਆਤਮਾ), ਉੱਤਮ ਚੰਦ, ਕਿਸਾਨ ਪ੍ਰਭਾਤ ਸਿੰਘ,ਸੱਤਪਾਲ ਸਿੰਘ ਸਮੇਤ ਹੋਰ ਕਿਸਾਨ ਹਾਜ਼ਰ ਸਨ।

ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਵਲੋਂ ਪਠਾਨਕੋਟ ਦੇ ਵੱਖ-ਵੱਖ ਪਿੰਡਾਂ ਦੇ ਮੁੱਫਤ ਕਾਨੂੰਨੀ ਸਹਾਇਤਾ ਸਬੰਧੀ ਸੈਮੀਨਾਰ ਲਗਾਏ ਗਏ

ਪਠਾਨਕੋਟ, 17 ਸਤੰਬਰ ( ਨਿਊਜ਼ ਹੰਟ )- ਮਾਨਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਮੋਹਾਲੀ ਦੇ ਦਿਸ਼ਾ ਨਿਰਦੇਸਾ ਦੀ ਪਾਲਣਾ ਕਰਦੇ ਹੋਏ ਅਤੇ ਮਾਨਯੋਗ ਜਿਲ੍ਹਾ ਅਤੇ ਸੈਸਨ ਜੱਜ ਕਮ- ਚੈਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਸ੍ਰੀ ਮੁਹੰਮਦ ਗੁਲਜਾਰ ਦੀ ਅਗਵਾਈ ਹੇਠ ਸ਼੍ਰੀ ਰੰਜੀਵ ਪਾਲ ਸਿੰਘ ਚੀਮਾ, ਸੀ.ਜੇ.ਐਮ-ਕਮ-ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ, ਪਠਾਨਕੋਟ ਵਲੋ ਜਿਲ੍ਹਾ ਪਠਾਨਕੋਟ ਦੇ ਵੱਖ-ਵੱਖ ਪਿੰਡ ਛਤਬਾਲ, ਜੰਡਵਾਲ, ਬੁਗੰਲ, ਬੰਧਾਨੀ ਅਤੇ ਹਰਿਆਲ ਦੇ  ਦੇ ਵਿੱਚ ਮੁਫਤ ਕਾਨੂੰਨੀ ਸਹਾਇਤਾ ਸਬੰਧੀ ਸੈਮੀਨਾਰ ਲਗਾਏ ਗਏ ।
ਇਸ ਮੋਕੇ ਤੇ ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ, ਪਠਾਨਕੋਟ ਵਲੋਂ ਪਿੰਡ ਦੇ ਲੋਕਾਂ ਨੂੰ ਨਾਲਸਾ ਸਕੀਮ ਅਤੇ ਪੰਜਾਬ ਸਰਕਾਰ ਵਲੋਂ ਚਲਾਈਆ ਜਾ ਰਹੀਆਂ ਵਿਕਟਮ ਮੁਆਵਜਾ ਸਕੀਮ, ਲੋਕ ਅਦਾਲਤਾ/ ਸਥਾਈ ਲੋਕ ਅਦਾਲਤਾ, ਮੈਡੀਏਸਨ ਅਤੇ ਮੁੱਫਤ ਕਾਨੂੰਨੀ ਸਹਾਇਤਾ ਸਕੀਮ ਦੇ ਬਾਰੇ ਵਿਸਥਾਰਪੁਰਵਕ ਦੱਸਿਆ ਗਿਆ ਅਤੇ ਨਾਲ ਹੀ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਹਰ ਤਰ੍ਹਾ ਦੀ ਕਾਨੂੰਨੀ ਸਲਾਹ ਤੇ ਮੁਫ਼ਤ ਕਾਨੂੰਨੀ ਸਹਾਇਤਾ ਵੀ ਪ੍ਰਦਾਨ ਕਰਦੀ ਹੈ ਅਤੇ ਕਿਸੇ ਵੀ ਤਰ੍ਹਾ  ਦੀ ਕਾਨੂੰਨੀ ਸਹਾਇਤਾ ਲੈਣ ਲਈ 1968 ਟੋਲ ਫ੍ਰੀ ਨੰਬਰ ਜਾਂ ਜਿਲਾ ਕਾਨੂੰਨੀ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਦੇ ਦਫਤਰ ਨੰ. 0186-2345370 ਡਾਇਲ ਕਰੋ ਜਾਂ ਦਫ਼ਤਰ ਦੀ ਈ-ਮੇਲ dtlsa.ptk@punjab.gov.in ਤੇ ਸੰਪਰਕ ਕਰ ਸਕਦੇ ਹੋ । ਅਤੇ ਇਸ ਮੋਕੇ ਤੇ ਪਿੰਡਾਂ ਦਾ ਸਰਪੰਚ ਵੀ ਮੌਜੂਦ ਸਨ।

जालंधर सौ प्रतिशत ई -गिरदावरी को पूर्ण करने वाला पंजाब का पहला ज़िला बना: डिप्टी कमिश्नर

जालंधर, 17 सितम्बर ( न्यूज़ हंट )- एक ओर सफलता प्राप्त करते हुए जालंधर निर्धारित समय -सीमा के भीतर  13.53 लाख से अधिक खसरा इंदराजों को आनलाइन करके सौ प्रतिशत ई -गिरदावरी को पूर्ण करने  वाला पहला ज़िला बन गया है।

इससे  सम्बन्धित और ज्यादा जानकारी देते हुए डिप्टी कमिश्नर  श्री घनश्याम थोरी ने बताया कि जिले  में इस कार्य को पूर्ण करने  के लिए एक विशाल अभ्यास शुरू किया गया था, जिस के अंतर्गत 13,53,542 खसरा नंबर आनलाइन किये गए हैं। उन्होंने बताया कि महितपुर सब तहसील में 59540 खसरा इंदराज आनलाइन किये गए हैं। जबकि 98,244, 1,61,865, 96,301, 1,33,767, 76,031, 1,41,764, 1,72,979, 79,388, 1,17,465, 1,04,858 और 1,10683 इंदराज क्रमवार जालंधर -2, शाहकोट, गुराया , फिल्लौर, लोहियाँ, नूरमहल, नकोदर, करतारपुर, जालंधर -1, आदमपुर और भोगपुर की तहसीलों /उप तहसीलों में किये गए हैं।

प्रोजैकट पर रौशनी डालते हुए डिप्टी कमिश्नर ने कहा कि राज्य सरकार की तरफ से डिजीटाईज़ेशन की दिशा  में एक अन्य कदम उठाते हुए 2020 के खरीफ की फ़सल सीजन के लिए फसलों की ई -गिरदावरी करने के आदेश दिए गए थे। उन्होंने  कहा कि गिरदावरी एक दस्तावेज़ है, जिस में पटवारी की तरफ से मालिक के नाम, काश्तकार का नाम, ज़मीन /खसरा नंबर, क्षेत्र, ज़मीन की किस्म, खेती और ग़ैर खेती क्षेत्र, सिंचाई के साधन, फ़सल का नाम और इस की हालत, मालीया और मालीए की दर आदि साल में कम से कम दो बार दर्ज किया जाता है।

डिप्टी कमिश्नर  घनश्याम थोरी ने कहा, “कई आधिकारियों को गिरदावरी को आनलाइन करने  की ज़िम्मेदारी सौंपी गई थी और सौ प्रतिशत रिकार्ड को निर्धारित समय में आनलाइन अपडेट किया गया है।”

श्री थोरी ने बताया कि ज़िला प्रशासन की तरफ से इस कार्य को निर्धारित समय सीमा के भीतर पूर्ण करने  को यकीनी बनाने के लिए चौबीस घंटे काम किया गया, जिससे किसान भाईचारे को रेवेन्यू रिकार्ड के डिजीटाईज़ होने से लाभ प्राप्त हो सके।

अतिरिक्त डिप्टी कमिश्नर ने ज़िला प्रशासन के अलग -अलग दफ़्तरों का किया निरीक्षण

जालंधर, 17 सितम्बर ( न्यूज़ हंट )- लोगों को ज़िला प्रशासन द्वारा बिना किसी परेशानी के सुचारू ढंग से सेवाएं प्रदान करने के उदेश्य से अतिरिक्त डिप्टी कमिश्नर जालंधर (जनरल) अमरजीत सिंह बैंस ने शुक्रवार को ज़िला प्रशास्निक कंपलैक्स में प्रशासन के अलग -अलग दफ़्तरों / शाखाओं में चैकिंग की।

अतिरिक्त डिप्टी कमिश्नर ने निरीक्षण दौरान इन शाखाओं के मुखियों को कहा कि यह यकीनी बनाया जाये कि लोगों को अपने नियमित प्रशासनिक काम करवाने में किसी किस्म की मुश्किल का सामना न करना पड़े। श्री बैंस ने कहा कि यह निरीक्षण अलग -अलग विभागों के कामकाज की सुपोरटिव सुपरवीजन के लिए किया गया है और इस का उदेश शाखाओं के कामकाज में यदि कोई कमीआं हो तो उसे दूर करना है।

अतिरिक्त डिप्टी कमिश्नर की तरफ से उप मंडल मैजिस्ट्रेट -2 के दफ़्तर से निरीक्षण की शुरूआत की गई, जहाँ उन्होंने आधिकारियों को सभी रिकार्ड को सही ढंग से मेन्टेन करने के निर्देश दिए। उन्होने आधिकारियों को कम्प्यूटरीकरण के द्वारा सभी रिकार्ड को उचित ढंग के साथ सरंक्षित रखने को यकीनी बनाने के लिए भी कहा।

एस.डी.एम. -2 के दफ़्तर में निरीक्षण के  दौरान अतिरिक्त डिप्टी कमिश्नर की तरफ से विशेष तौर पर पैंडैंसी चैक की गई और एस.डी.एम. को कहा कि यह यकीनी बनाया जाये की दफ़्तर में किसी किस्म की कोई पैंडैंसी न हो और व्यवस्था में उचित पारदर्शिता और जवाबदेही की महत्ता पर ज़ोर दिया। उन्होने  कहा कि राज्य सरकार की तरफ से शुरू किये गए नागरिक केंद्रित फ़ैसलों और सेवाओं का लोगों को लाभ दिया जाये।

उपरांत अतिरिक्त डिप्टी कमिश्नर की तरफ से लाईसैंसिंग शाखा का दौरा किया गया, जहाँ उन्होने हथियारों के लायसैंसों से सम्बन्धित रिकार्ड की जांच की। इस के बाद ज़िला विकास और पंचायत अधिकारी (डी.डी.पी.ओ.), चुनाव दफ़्तर, डी.आर.ए. (टी) और पी.जी.ए. ब्रांच के दफ़्तरों में भी चैकिंग की। इन शाखाओं में श्री बैंस ने रिकार्ड की योजनाबद्ध संभाल को यकीनी बनाने के इलावा इन शाखाओं के आधुनिकीकरण की ज़रूरत पर ज़ोर दिया। उन्होंने कहा कि समुच्चय पैंडैंसी को दूर करने के  साथ-साथ विभागों / शाखाओं को यह यकीनी बनाना चाहिए कि लोगों को उन के रोज़मर्रा के प्रशासकी कामों को करवाने के लिए किसी किस्म की समस्या का सामना न करना पड़े।

तमिलनाडु में 1 सितंबर से 117 स्कूली छात्रों ने COVID-19 का परीक्षण सकारात्मक

चेन्नई 16 सितंबर (न्यूज़ हंट )-  तमिलनाडु में जहां अधिकारी जूनियर कक्षाओं के लिए स्कूलों को फिर से खोलने पर विचार कर रहे हैं, वहीं स्कूली छात्रों में कोविड-19 के मामलों में बढ़ोतरी राज्य के स्वास्थ्य और शिक्षा विभागों के लिए चिंता का विषय बन गई है। 1 सितंबर को राज्य में स्कूल फिर से खुलने के बाद से कुछ शिक्षकों ने भी सकारात्मक परीक्षण किया है।

1 सितंबर से तमिलनाडु में कक्षा 9 से 12 तक के स्कूल फिर से खुलने के बाद से कुल 34 छात्रों ने बुधवार को कोविड सकारात्मक परीक्षण किया है, जिसमें छात्रों की कुल संख्या 117 हो गई है। हालांकि, तमिलनाडु के स्कूल शिक्षा मंत्री अंबिल महेश पोय्यामोझी ने कहा है कि विभाग ने राज्य के स्वास्थ्य विभाग के साथ हाथ मिलाया है और पर्याप्त उपाय करते हुए इस बीमारी को फैलने से रोकेगा।

मंत्री ने यह भी कहा कि कक्षा 1 से 8 तक के छात्रों के लिए कक्षाओं का उद्घाटन तमिलनाडु में जमीनी स्तर की स्थिति पर राज्य के शिक्षा और स्वास्थ्य विभागों के इनपुट के साथ समीक्षा बैठक के बाद ही किया जाएगा। उन्होंने यह भी कहा कि 30 सितंबर को होने वाली समीक्षा बैठक के बाद इस पर फैसला लिया जाएगा. मद्रास उच्च न्यायालय की मदुरै खंडपीठ ने राज्य सरकार को एक जनहित याचिका (पीआईएल) याचिका में एक काउंटर दायर करने का निर्देश दिया था, जिसमें कोविड के मामलों में स्पाइक के बाद स्कूलों में शारीरिक कक्षाओं को रोकने का निर्देश देने की मांग की गई थी।

तिरुनेलवेली के एक अभिभावक के. अब्दुल वहाबुद्दीन ने भौतिक कक्षाओं को बंद करने के लिए मद्रास उच्च न्यायालय की मदुरै पीठ में जनहित याचिका दायर की थी क्योंकि 1 सितंबर को स्कूल फिर से खुलने के बाद से कोविड के मामलों में तेजी आई है।

ਪੰਜਾਬ 16 ਸਤੰਬਰ ( ਨਿਊਜ਼ ਹੰਟ )

ਪੇਂਡੂ ਤੇ ਸ਼ਹਿਰੀ ਖੇਤਰਾਂ ਵਿੱਚ ਅਵਾਰਾ ਕੁੱਤਿਆਂ ਦੀ ਸਮੱਸਿਆ ’ਤੇ ਕਾਬੂ ਪਾਉਣ ਅਤੇ ਜਾਨਵਰਾਂ ਖ਼ਿਲਾਫ਼ ਬੇਰਹਿਮ ਰਵੱਈਏ ਨੂੰ ਰੋਕਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਪ੍ਰਗਤੀ ਦੀ ਸਮੀਖਿਆ ਕਰਦਿਆਂ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਅਵਾਰਾ ਕੁੱਤਿਆਂ ਦੀ ਸੰਖਿਆ ਨੂੰ ਕੰਟਰੋਲ ਕਰਨ ਅਤੇ ਇਨ੍ਹਾਂ ਕਾਰਨ ਹੋਣ ਵਾਲੇ ਹਾਦਸਿਆਂ ਨੂੰ ਰੋਕਣ ਲਈ ਨਸਬੰਦੀ ਮੁਹਿੰਮ ਨੂੰ ਹੋਰ ਤੇਜ਼ ਕਰਨ ਦਾ ਫੈਸਲਾ ਕੀਤਾ ਹੈ।

डिप्टी कमिशनर संयम अग्रवाल ने सरकारी हाई स्कूल थरियाल में 45.50 लाख की लागत के साथ बने स्मार्ट कलासरूमों का किया उद्घाटन।

पठानकोट, 16 सितम्बर ( न्यूज़ हंट )-  शिक्षा विभाग ने सरकारी स्कूलों के स्तर को ऊंचा उठा कर राज्य के भविष्य यानि विद्यार्थी वर्ग की उस नींव को मजबूत कर दिया है, जिस के साथ राज्य पंजाब सदा ही तरक्की के रास्ते पर चलेगा। इस के पुख्ता प्रमाण सामने आ रहे हैं। यह शब्द डिप्टी कमिशनर संयम अग्रवाल ने सरकारी हाई स्कूल थरियाल में स्कूल मुख्य अध्यापिका सुमन बाला के नेतृत्व में 45.50 लाख की लागत के साथ तैयार किये कमरों के उद्घाटन करने के समय बोले। प्रोग्राम में उप जिला शिक्षा अफसर सेकंडरी राजेश्वर सलारीया, लोक निर्माण विभाग के जेई परमजीत सिंह, स्टेट अवार्डी नरिन्दर लाल, जिला कोआरडीनेटर मीडिया सेल बलकार अत्तरी, सरपंच थरियाल कैंडी सिंह, एसडीओ सुभाष कुमार विशेष तौर पर शामिल हुए।
इस मौके पर संबोधन करते डिप्टी कमिश्नर संयम अग्रवाल ने पीजीआई इंडैक्स में पंजाब के नंबर एक स्थान हासिल करने पर बधाई देते कहा कि जिला पठानकोट का सरकारी हाई स्कूल थरियाल जो कि स्मार्ट स्कूल की संख्या में अगुवा है और पंजाब सरकार के पास से अगुवा स्कूलों का इनाम भी जीत चुका है, इलाके के नामी प्राईवेट स्कूलों को मात दे रहा है। इस सरकारी स्कूल में विद्यार्थी प्राईवेट स्कूलों में से हट कर लगातार दाखिला ले रहे हैं। जो कि शिक्षा विभाग की तरफ से शिक्षा के स्तर को ऊंचा उठाने के लिए की कोशिशों का नतीजा है और एक सपने के सत्य होने से कम नहीं। उन्होंने स्कूल को स्मार्ट बनाने के लिए स्कूल स्टाफ के यत्नों की भी श्लाघा की।
इस मौके पर डिप्टी डीईओ राजेश्वर सलारीया ने अपने संबोधन दौरान कहा कि इस स्कूल की दिक्ख बाहर से ही स्मार्ट नहीं बल्कि अंदरूनी दिक्ख उस से भी और ज्यादा प्रभावशाली है। उन्होंने स्कूल की लैबों और कमरों की ख़ास तौर पर श्लाघा की। उन्होंने कहा कि स्कूल को स्मार्ट बनाने के लिए सरकार के यत्नों के साथ साथ स्कूल का समूह स्टाफ, ग्राम पंचायत और गांव वासी भी बधाई के पात्र हैं। स्कूल मुख्य अध्यापिका सुमन बाला की तरफ से इस मौके पर उपस्थित समूह वरिष्ठ लोगों का विशेष धन्यवाद किया गया और आए हुए वरिष्ठ सज्जनों को सम्मान चिह्न दे कर सम्मानित किया गया। इस मौके कनदीप काटल, देवराज, बिट्टा काटल, लखबीर सिंह, प्रताप सिंह, अमित कुमार, नेहा, कुलजीत सिंह सैनी, मनजीत कौर, रजनी बाला, काजल, कुलजिन्दर कौर, सलोनी, संजीव सिंह, राकेश कुमार आदि उपस्थित थे।

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਟੀਮ ਵੱਲੋਂ ਝੋਨੇ ਦੀ ਫਸਲ ਦਾ ਜਾਇਜ਼ਾ ਲੈਣ ਲਈ ਵੱਖ ਵੱਖ ਪਿੰਡਾਂ ਦਾ ਕੀਤਾ ਦੌਰਾ, ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾਂ ਸਾੜਣ ਬਾਰੇ ਜਾਗਰੁਕ ।

ਪਠਾਨਕੋਟ 16 ਸਤੰਬਰ ( ਨਿਊਜ਼ ਹੰਟ )- ਡਿਪਟੀ ਕਮਿਸ਼ਨਰ ਸ਼੍ਰੀ ਸੰਯਮ ਅਗਰਵਾਲ  ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ.ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ  ਹੇਠ ਚਲਾਈ ਜਾ ਰਹੀ ਮੁਹਿੰਮ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਪਠਾਨਕੋਟ ਦੀ ਟੀਮ ਵੱਲੋਂ ਸਰਕਲ ਕਾਨਵਾਂ ਦੇ ਪਿੰਡ ਗੁਜਰਾਂ ਲਾਹਰੀ ,ਠਾਕੁਰਪੁਰ ਆਦਿ ਪਿੰਡਾਂ ਦਾ ਦੌਰਾ ਕਰਕੇ ਝੋਨੇ ਦੀ ਫਸਲ ਦਾ ਜਾਇਜ਼ਾ ਲਿਆ ਅਤੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾਂ ਸਾੜਣ ਬਾਰੇ ਜਾਗਰੁਕ ਵੀ ਕੀਤਾ। ਇਸ ਟੀਮ ਵਿੱਚ ਡਾ.ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ, ਸ਼੍ਰੀ ਸੁਭਾਸ਼ ਚੰਦਰ ,ਸ਼੍ਰੀ ਗੁਰਦਿੱਤ ਸਿੰਘ ਖੇਤੀ ਵਿਸਥਾਰ ਅਫਸਰ,ਨਿਰਪਜੀਤ ਖੇਤੀ ਉਪ ਨਿਰੀਖਕ,ਬਲਵਿੰਦਰ ਕੁਮਾਰ, ਮਨਦੀਪ ਹੰਸ,ਸਾਹਿਲ ਵਾਲੀਆ, ਦੇਵ ਰਾਜ ਸਰਪੰਚ,ਸੁਰਿੰਦਰ ਸੈਣੀ,ਰਜਿੰਦਰ ਕੁਮਾਰ,ਸਾਗਰ ਸ਼ਾਮਿਲ ਸਨ।

ਪਿੰਡ ਗੁਜਰਾਂ ਲਾਹੜੀ ਵਿਚ ਕਿਸਾਨਾਂ ਨੂੰ  ਸੰਬੋਧਨ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਹ ਪੱਕਾ ਇਰਾਦਾ ਕਰਨਾ ਚਾਹੀਦਾ ਹੈ ਕਿ ਇਸ ਵਾਰ ਅਸੀਂ ਖੇਤਾਂ ਅੰਦਰ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾਵਾਂਗੇ ਅਤੇ ਸਰਕਾਰ ਦੇ ਉਦੇਸ਼ ਨੂੰ ਪੂਰਾ ਕਰਦਿਆਂ ਵਾਤਾਵਰਣ ਵਿੱਚ ਸੁੱਧਤਾ ਬਣਾਈ ਰੱਖਣ ਵਿੱਚ ਸਹਾਇਕ ਸਿੱਧ ਹੋਵਾਂਗੇ। ਉਨ੍ਹਾਂ ਕਿਹਾ ਕਿ ਝੋਨੇ ਦੀ ਜੋ ਫਸਲ ਨਿੱਸਰ ਗਈ ਹੈ,ਉਸ ਉਪੱਰ ਝੂਠੀ ਕਾਂਗਿਆਰੀ ਅਤੇ  ਭੂਰੇ ਧੱਬਿਆਂ ਨਾਮਕ ਬਿਮਾਰੀ ਨੇ ਕੁਝ ਜਗਾ ਤੇ ਹਮਲਾ ਕੀਤਾ ਹੈ। ਉਨਾਂ ਕਿਹਾ ਕਿ ਜੇਕਰ ਫਸਲ ਦੇ ਨਿਸਰਣ ਸਮੇਂ ਮੀਂਹ,ਬੱਦਲਵਾਈ ਅਤੇ ਵਧੇਰੇ ਸਿੱਲ ਰਹੇ ਤਾਂ ਝੂਠੀ ਕਾਂਗਿਆਰੀ (ਹਲਦੀ ਰੋਗ) ਬਿਮਾਰੀ ਜ਼ਿਆਦਾ ਲੱਗਦੀ ਹੈ। ਉਨਾਂ ਕਿਹਾ ਕਿ ਝੂਠੀ ਕਾਂਗਿਆਰੀ ਦੀ ਬਿਮਾਰੀ ਕਾਰਨ ਦਾਣਿਆਂ ਦੀ ਜਗ੍ਹਾ ਪੀਲੇ ਤੋਂ ਹਰੇ ਰੰਗ ਦੀ ਧੂੜੇਦਾਰ ਉੱਲੀ ਦੇ ਗੋਲੇ ਜਿਹੇ ਬਣ ਜਾਂਦੇ ਹਨ। ਉਨਾਂ ਕਿਹਾ ਕਿ ਜਿੰਨਾਂ ਖੇਤਾਂ ਵਿੱਚ ਯੂਰੀਆ ਖਾਦ ਦੀ ਵਰਤੋਂ ਸਿਫਾਰਸ਼ਾਂ ਤੋਂ ਵਧੇਰੇ ਕੀਤੀ ਹੋਵੇ, ਉਥੇ ਵੀ ਇਸ ਬਿਮਾਰੀ ਦੀ ਵਧੇਰੇ ਸੰਭਾਵਨਾ ਰਹਿੰਦੀ ਹੈ। ਉਨਾਂ ਕਿਹਾ ਕਿ ਕਿਸਾਨਾਂ ਵੱਲੋਂ ਇਸ ਬਿਮਾਰੀ ਦੀ ਰੋਕਥਾਮ ਲਈ ਦਵਾਈਆਂ ਦਾ ਛਿੜਕਾਅ ਕੀਤਾ ਜਾ ਰਿਹਾ ਹੈ ਜਿਸ ਦਾ ਹੁਣ ਕੋਈ ਫਾਇਦਾ ਨਹੀਂ।ਉਨਾਂ ਕਿਹਾ ਕਿ ਝੋਨਾ ਅਤੇ ਬਾਸਮਤੀ ਦੀ ਫਸਲ ਦੇ ਨਿਸਰਣ ਤੋਂ ਬਾਅਦ ਕਿਸੇ ਕਿਸਮ ਦਾ ਕੋਈ ਛਿੜਕਾਅ ਨਹੀਂ ਕਰਨਾ ਚਾਹੀਦਾ ਤਾਂ ਜੋ ਦਾਣੇ ਬਨਣ ਦੀ ਪ੍ਰਕਿਰਿਆ ਪ੍ਰਭਾਵਤ ਨਾਂ ਹੋ ਸਕੇ।ਉਨਾਂ ਕਿਹਾ ਕਿ  ਨਿਸਰਣ ਉਪਰੰਤ ਅਤੇ ਫੁੱਲਾਂ ਤੇ ਫਸਲ ਹੋਣ ਤੇ ਜੇਕਰ ਛਿੜਕਾਅ ਕੀਤਾ ਜਾਵੇ ਤਾਂ ਦਾਣੇ ਪ੍ਰਭਾਵਿਤ ਹੋ ਕੇ ਕਾਲੇ ਹੋ ਸਕਦੇ ਹਨ। ਉਨਾਂ ਕਿਹਾ ਕਿ ਖੇਤੀ ਲਾਗਤ ਖਰਚੇ ਘਟਾਉਣ ਲਈ ਜ਼ਰੂਰੀ ਹੈ ਕਿ ਆਪਸੀ ਮੇਲ ਮਿਲਾਪ ਨਾਲ ਸਹਿਕਾਰੀ ਪੱਧਰ ਤੇ ਖੇਤੀ ਕੀਤੀ ਜਾਵੇ।  ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜ਼ਰੂਰਤ ਤੋਂ ਬਗੈਰ ਕਿਸੇ ਦੇ ਕਹੇ ਤੇ ਜਾਂ ਦੇਖਾ ਦੇਖੀ ਕਿਸੇ ਉੱਲੀਨਾਸ਼ਕ ਜਾਂ ਕੀਟਨਾਸ਼ਕ ਦਾ ਛਿੜਕਾਅ ਨਾਂ ਕਰਨ।

ਸ਼੍ਰੀ ਗੁਰਦਿੱਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਾਸਮਤੀ ਦੀ ਬਰਾਮਦ ਨੂੰ ਉਤਸਾਹਿਤ ਕਰਨ ਲਈ 9 ਕੀਟਨਾਸ਼ਕਾਂ ਐਸੀਫੇਟ, ਟਰਾਈਜੋਫਾਸ, ਥਾਈਮੈਥਾਕਸਮ, ਕਾਰਬੈਂਡਾਜ਼ਿਮ, ਟ੍ਰਾਈਸਾਈਕਲਾਜ਼ੋਲ, ਬੂਪਰੋਫੀਜਨ, ਪ੍ਰੋਪੀਕੋਨਾਜ਼ੋਲ, ਕਾਰਬੋਫਿਊਰਾਨ ,ਥਾਇਉਫੀਨੇਟ ਮੀਥਾਇਲ ਦੀ ਵਰਤੋਂ ਝੋਨੇ/ਬਾਸਮਤੀ ਦੀ ਫਸਲ ਉੱਪਰ ਕਰਨ ਤੇ ਪਾਬੰਦੀ ਲਗਾਈ ਗਈ ਹੈ,ਇਸ ਲਈ  ਇਨ੍ਹਾਂ ਪਾਬੰਦੀਸ਼ੁਦਾ ਕੀਟਨਾਸ਼ਕਾਂ ਦਾ  ਬਾਸਮਤੀ ਦੀ ਫਸਲ ਤੇ ਛਿੜਕਾਅ ਨਾਂ ਕੀਤਾ ਜਾਵੇ। ਸ੍ਰੀ ਸੁਭਾਸ਼ ਚੰਦਰ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾਂ ਲਗਾਉਣ ਬਾਰੇ ਵੀ ਪ੍ਰੇਰਿਤ ਕੀਤਾ ।

शिक्षा विभाग के विभिन्न संगठनों ने जसवीर सिंह गढ़ी के साथ की मुलाकात, मांगे माने जाने का दिया आश्वासन

फगवाड़ा, 16 सितंबर ( न्यूज़ हंट )- बहुजन समाज पार्टी पंजाब के प्रधान जसवीर सिंह गढ़ी की हाजिरी में विभिन्न मुलाज़िम संगठनों द्वारा मीटिंग्स करके अपनी-अपनी मुश्किलों से स. गढ़ी को अवगत करवाने का सिलसिला लगातार जारी है। इस क्रम के चलते शिक्षा विभाग के विभिन्न संगठनों के नेताओं ने बसपा प्रधान जसवीर सिंह गढ़ी के साथ मुलाकात की और उन्हें दरपेश समस्याओं से स. गढ़ी को अवगत करवाया। इस दौरान एडिड स्कूल इंप्लाईजड एसोसिएशन के प्रतिनिधिमंडल ने भी प्रदेशाध्यक्ष मास्टर बलदेव सिंह के नेतृत्व में बसपा प्रधान जसवीर सिंह गढ़ी से मुलाकात की। शिक्षा विभाग के इन नेताओं ने मुद्दा रखते हुए बताया कि पे-कमिशन में 2.25 से 2.59 तक की वृद्धि दी गई है जोकि त्रुटियों वाला है। उन्होंने कहा कि एडिड स्कूलों के तकरीबन 7 हज़ार पद रिक्त पड़े हैं जिन्हें तत्काल प्रभाव से भरा जाना चाहिए और हिमाचल प्रदश व हरियाणा क पेट्रन पर एडिड स्कूलों को सरकार एडाप्ट करे। इसके साथ ही पुरानी पेंशन बहाली संघर्ष कमेटी के नेता परमिंदरपाल सिंह ने बसपा प्रधान जसवीर सिंह गढ़ी के साथ मुलाताक के दौरान पुरानी पेंशन स्कील लागू करने की मांग रखी।

इस दौरान उक्त नेताओं के नेतृत्व में बसपा प्रधान गढ़ी से मुलाकात करने के लिए आए प्रतिनिधिमंडल के सदस्यों ने एक लिखित ज्ञापन भी स. गढ़ी को सौंपा। इस दौरान बसपा प्रधान जसवीर सिंह गढ़ी ने आए हुए सभी मुलाज़िम नेताओं से बातचीत करत हुए कहा कि समय की हकूमत द्वारा ना तो लोगों की भलाई के लिए कुछ किया जा रहा है और ना ही मुलाज़िमों की मांगों पर गौर फरमाया जा रहा है जिसके चलते प्रदेश में हर तरफ हर वर्ग के लोग सरकार से दुखी देखे जा सकते हैं। स. गढ़ी ने सभी नेताओं को आश्वासन दिलाते हुए कहा कि 2022 में अकाली-बसपा के सत्ता में आने पर हर विभाग की मांगों को कानून के दायरे में रहकर प्रवान किया जाएगा ता जो मुलाजिम वर्ग, जो अपने भविष्य को लेकर चिंतित चला आ रहा है, को अपना भविष्य सुरक्षित होने का अहसास हो सके।

उन्होंने कहा कि बसपा सुप्रीमो बहन कुमारी मायावती के एक ही संदेश होता है कि वादा वह ही करना है जिसे पूरा किया जा सके और बसपा का यह इतिहास रहा है कि बसपा अपने किए वादों को हर हाल में पूरा करती है और जिस वादे को बसपा पूरा ना कर सकती हो, वह वादा बसपा द्वारा कभी किया ही नहीं जाता। इस दौरान आए हुए सभी नेताओं ने बसपा प्रधान जसवीर सिंह गढ़ी का उनकी समस्याओं को पूरी संजीदगी के साथ सुनते हुए उनके समाधान का आश्वासन दिलाए जाने के लिए आभार भी व्यक्त किया। इस दौरान मास्टर जसवीर सिंह सैणी, मास्टर बलदेव सिंह, मुकेश गुप्ता, मनी उप्पल, नरेश धीर, परमिंदरपाल सिंह, बसपा के वरिष्ठ नेता मास्टर हरभजन सिंह बलालों व लेखराज जमालपुरी के साथ-साथ बड़ी संख्या में विभिन्न संगठनों के नेता व सदस्य उपस्थित रहे।

ਡਿਪਟੀ ਕਮਿਸ਼ਨਰ ਵੱਲੋਂ ਵੈਕਟਰ ਬੋਰਨ ਡਿਸੀਜਿਜ਼ ਦੀ ਰੋਕਥਾਮ ਲਈ ਵਿਆਪਕ ਮੁਹਿੰਮ ਚਲਾਉਣ ਦੇ ਹੁਕਮ

ਜਲੰਧਰ, 16 ਸਤੰਬਰ ( ਨਿਊਜ਼ ਹੰਟ )- ਡਿਪਟੀ ਕਮਿਸ਼ਨਰ ਜਲੰਧਰ ਸ਼੍ਰੀ ਘਨਸ਼ਿਆਮ ਥੋਰੀ ਨੇ ਅੱਜ ਨਗਰ ਨਿਗਮ ਜਲੰਧਰ, ਸਿਹਤ, ਪੇਂਡੂ ਵਿਕਾਸ ਤੇ ਪੰਚਾਇਤ ਅਤੇ ਸਥਾਨਕ ਸਰਕਾਰਾਂ ਵਿਭਾਗ ਨੂੰ ਜ਼ਿਲ੍ਹੇ ਵਿੱਚ ਵੈਕਟਰ ਬੋਰਨ ਡਿਸੀਜਿਜ਼ (ਮੱਛਰ ਜਾਂ ਕੀਟ ਕਾਰਨ ਫੈਲਣ ਵਾਲੀਆਂ ਬਿਮਾਰੀਆਂ) ਨੂੰ ਫੈਲਣ ਤੋਂ ਰੋਕਣ ਲਈ ਵਿਆਪਕ ਮੁਹਿੰਮ ਵਿੱਢਣ ਦੀਆਂ ਹਦਾਇਤਾਂ ਦਿੱਤੀਆਂ।

ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਜਿਹੀਆਂ ਨਾਜ਼ੁਕ ਥਾਵਾਂ, ਜਿਥੇ ਮੱਛਰ ਦਾ ਲਾਰਵਾ ਪੈਦਾ ਹੁੰਦਾ ਹੈ, ਦੀ ਪਹਿਲਾਂ ਤੋਂ ਹੀ ਪਛਾਣ ਕੀਤੀ ਜਾਣੀ ਚਾਹੀਦੀ ਹੈ ਅਤੇ ਇਸ ਸਬੰਧੀ ਸਿਹਤ ਅਤੇ ਨਗਰ ਨਿਗਮ ਅਧਿਕਾਰੀਆਂ ਵੱਲੋਂ ਕਾਰਵਾਈ ਕੀਤੀ ਜਾਵੇ ।ਉਨ੍ਹਾਂ ਕਿਹਾ ਕਿ ਇਸ ਸਬੰਧੀ ਸਿਹਤ ਵਿਭਾਗ ਅਤੇ ਨਗਰ ਨਿਗਮ ਦੀ ਸਾਂਝੀ ਟੀਮ ਵੱਲੋਂ ਘਰ-ਘਰ ਜਾ ਕੇ ਸਰਵੇਖਣ ਕੀਤਾ ਜਾਵੇ ਅਤੇ ਉਨ੍ਹਾਂ ਸਥਾਨਾਂ ਦੀ ਚੈਕਿੰਗ ਕੀਤੀ ਜਾਵੇ ਜਿਥੇ ਮਾਲਕਾਂ ਦੀ ਅਣਗਿਹਲੀ ਕਰਕੇ ਏਅਰ-ਕੂਲਰਾਂ ਜਾਂ ਹੋਰ ਬੇਕਾਰ ਪਏ ਸਮਾਨ ਵਿੱਚ ਪਾਣੀ ਦੇ ਭੰਡਾਰਨ ਕਾਰਨ ਮੱਛਰ ਦਾ ਲਾਰਵਾ ਪੈਦਾ ਹੋ ਰਿਹਾ ਹੈ।

ਸ਼੍ਰੀ ਥੋਰੀ ਨੇ ਕਿਹਾ ਕਿ ਇਸ ਸਬੰਧ ਵਿੱਚ ਸਰਕਾਰੀ ਦਫ਼ਤਰਾਂ ਦਾ ਵੀ ਵਿਸ਼ੇਸ਼ ਨਿਰੀਖਣ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਏਅਰ-ਕੂਲਰਾਂ, ਪੁਰਾਣੇ/ਖਰਾਬ ਹੋਏ ਬਰਤਨਾਂ ਆਦਿ ਵਿੱਚ ਮੱਛਰ ਪੈਦਾ ਨਾ ਹੋਣ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਦੀ ਨਰੋਈ ਸਿਹਤ ਨੂੰ ਯਕੀਨੀ ਬਣਾਉਣ ਲਈ ਇਸ ਸਮੱਸਿਆ ਨਾਲ ਨਜਿੱਠਣ ਲਈ ਵਚਨਬੱਧ ਹੈ।

ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਇਨ੍ਹਾਂ ਵੈਕਟਰ ਬੋਰਨ ਡਿਸੀਜਿਜ਼ ਨਾਲ ਸਮੇਂ ਸਿਰ ਨਜਿੱਠਣ ਲਈ ਵਿਆਪਕ ਪ੍ਰਬੰਧ ਕਰਨ ਦੀ ਲੋੜ ਹੈ। ਸ਼੍ਰੀ ਥੋਰੀ ਨੇ ਕਿਹਾ ਕਿ ਵਿਸ਼ੇਸ਼ ਕਰਕੇ ਸ਼ਹਿਰੀ ਖੇਤਰਾਂ ਵਿੱਚ ਉਚਿਤ ਜਾਗਰੂਕਤਾ ਅਤੇ ਲਾਗੂਕਰਨ ਨਾਲ ਹੀ ਡੇਂਗੂ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਉਨ੍ਹਾਂ ਸਿਹਤ ਅਧਿਕਾਰੀਆਂ ਨੂੰ ਡੇਂਗੂ ਦੀ ਬਿਮਾਰੀ ਖਿਲਾਫ਼ ਪੇਂਡੂ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਪਿੰਡਾਂ ਵਿੱਚ ਜੀ.ਓ.ਜੀਜ਼ ਨਾਲ ਸਾਂਝੀ ਮੁਹਿੰਮ ਵਿੱਢਣ ਦੀਆਂ ਹਦਾਇਤਾਂ ਦਿੱਤੀਆਂ।

ਉਨ੍ਹਾਂ ਲੋਕਾਂ ਨੂੰ ਜਾਗਰੂਕ ਕਰਨ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਦੋਹਰੇ ਉਦੇਸ਼ ਨਾਲ ਵਿਆਪਕ ਮੁਹਿੰਮ ਚਲਾਉਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਉਲੰਘਣਾ ਕਰਨ ਵਾਲਿਆਂ ਵਿਰੁੱਧ ਨਿਯਮਿਤ ਚਲਾਨ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਲੋਕਾਂ ਨੂੰ ਡੇਂਗੂ ਤੋਂ ਬਚਾਇਆ ਜਾ ਸਕੇ।