19.2 C
Jalandhar
Thursday, March 19, 2026
Home Blog Page 765

ਜ਼ਿਲ੍ਹੇ ਦੇ ਅਨੁਸੂਚਿਤ ਜਾਤੀਆਂ ਨਾਲ ਸਬੰਧਿਤ ਵਿਦਿਆਰਥੀਆਂ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਲਾਭ ਮਿਲਣਾ ਯਕੀਨੀ ਬਣਾਇਆ ਜਾਵੇ : ਵਧੀਕ ਡਿਪਟੀ ਕਮਿਸ਼ਨਰ

ਜਲੰਧਰ, 3 ਸਤੰਬਰ ( ਨਿਊਜ਼ ਹੰਟ )-  ਜ਼ਿਲ੍ਹੇ ਦੇ ਅਨੁਸੂਚਿਤ ਜਾਤੀਆਂ ਨਾਲ ਸਬੰਧਿਤ ਵਿਦਿਆਰਥੀਆਂ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਲਾਭ ਮਿਲਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਇਸ ਵਰਗ ਨਾਲ ਸਬੰਧਤ ਵਿਦਿਆਰਥੀ ਬਿਨਾਂ ਕਿਸੇ ਰੁਕਾਵਟ ਦੇ ਉਚੇਰੀ ਵਿੱਦਿਆ ਹਾਸਲ ਕਰ ਸਕਣ।

ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀ ਅਮਰਜੀਤ ਬੈਂਸ ਨੇ ਅੱਜ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਤੇ ਵੱਖ-ਵੱਖ ਸਕੂਲਾਂ/ਕਾਲਜਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ।

ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਸੂਬੇ ਦੇ ਅਨੁਸੂਚਿਤ ਜਾਤੀ ਦੇ ਵਿਦਿਆਰਥੀ, ਜਿਨ੍ਹਾਂ ਦੇ ਮਾਤਾ-ਪਿਤਾ/ਸਰਪ੍ਰਸਤਾਂ ਦੀ ਸਲਾਨਾ ਆਮਦਨ 2.50 ਲੱਖ ਰੁਪਏ ਤੋਂ ਘੱਟ ਹੈ, ਦਸਵੀਂ ਤੋਂ ਬਾਅਦ ਵੱਖ-ਵੱਖ ਕੋਰਸਾਂ ਲਈ ਪੰਜਾਬ ਅਤੇ ਪੰਜਾਬ ਤੋਂ ਬਾਹਰ ਸਥਿਤ ਸੰਸਥਾਵਾਂ ਵਿੱਚ ਉਚੇਰੀ ਵਿਦਿਆ ਹਾਸਲ ਕਰਨ ਲਈ ਵਜ਼ੀਫੇ ਦੇ ਯੋਗ ਹਨ।

ਉਨ੍ਹਾਂ ਤਹਿਸੀਲਦਾਰਾਂ ਨੂੰ ਵਿਦਿਆਰਥੀਆਂ ਦੇ ਮਾਪਿਆਂ/ਸਰਪ੍ਰਸਤਾਂ ਦੀ ਸਲਾਨਾ ਆਮਦਨ ਸਬੰਧੀ ਸਰਟੀਫਿਕੇਟ ਪਹਿਲ ਦੇ ਆਧਾਰ ‘ਤੇ ਬਣਾਉਣ ਲਈ ਕਿਹਾ ਤਾਂ ਜੋ ਵਜ਼ੀਫੇ ਲਈ ਬਿਨੈ ਕਰਨ ਸਮੇਂ ਵਿਦਿਆਰਥੀਆਂ ਨੂੰ ਆਪਣੇ ਮਾਤਾ-ਪਿਤਾ/ਸਰਪ੍ਰਸਤਾਂ ਦੀ ਸਲਾਨਾ ਆਮਦਨ ਦਾ ਪ੍ਰਮਾਣ ਪੱਤਰ ਪੇਸ਼ ਕਰਨ ਮੌਕੇ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

ਸ਼੍ਰੀ ਬੈਂਸ ਨੇ ਇਸ ਮੌਕੇ ਉਨ੍ਹਾਂ ਕਾਲਜਾਂ, ਜਿਨ੍ਹਾਂ ਵੱਲੋਂ ਸਾਲ 2015 ਵਿੱਚ ਸਰਕਾਰ ਵੱਲੋਂ ਭੇਜੇ ਫੰਡ ਪ੍ਰਾਪਤ ਕਰਨ ਤੋਂ ਇਲਾਵਾ ਵਿਦਿਆਰਥੀਆਂ ਪਾਸੋਂ ਫੀਸ ਵੀ ਜਮ੍ਹਾ ਕਰਵਾਈ ਸੀ, ਨੂੰ 30 ਸਤੰਬਰ ਤੱਕ ਵਿਦਿਆਰਥੀਆਂ ਵੱਲੋਂ ਜਮ੍ਹਾ ਕਰਵਾਈ ਗਈ ਰਾਸ਼ੀ ਵਾਪਸ ਕਰਨ ਦੇ ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਅਜਿਹੇ ਕਾਲਜ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਉਨ੍ਹਾਂ ਨੇ ਅੱਗੇ ਦੱਸਿਆ ਕਿ ਅਨੁਸੂਚਿਤ ਜਾਤੀ ਦੇ ਯੋਗ ਵਿਦਿਆਰਥੀਆਂ ਤੋਂ ਫਰੀਸ਼ਿਪ ਕਾਰਡ ਲਈ ਆਨਲਾਈਨ ਅਰਜ਼ੀਆਂ ਪ੍ਰਾਪਤ ਕਰਨ ਲਈ ਵਿਭਾਗ ਦੀ ਵੈਬਸਾਈਟ www.scholarships.punjab.gov.in  ’ਤੇ ਡਾ. ਅੰਬੇਡਕਰ ਸਕਾਲਰਸ਼ਿਪ ਪੋਰਟਲ 31 ਅਗਸਤ 2021 ਤੋਂ ਸ਼ੁਰੂ ਹੋ ਗਿਆ ਹੈ। ਵਿਦਿਆਰਥੀਆਂ ਲਈ (ਨਵੇਂ ਅਤੇ ਨਵਿਆਉਣਯੋਗ) ਫਰੀਸ਼ਿਪ ਕਾਰਡ ਲਈ ਬਿਨੈਪੱਤਰ ਜਮ੍ਹਾ ਕਰਨ ਦੀ ਆਖਰੀ ਮਿਤੀ 30.09.2021 ਹੈ ਜਦਕਿ ਤਹਿਸੀਲ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਵੱਲੋਂ ਫਰੀਸ਼ਿਪ ਕਾਰਡ ਵੈਰੀਫਾਈ ਕਰਕੇ ਆਨਲਾਈਨ ਜਾਰੀ ਕਰਨ ਦੀ ਆਖਰੀ ਮਿਤੀ 08.10.2021 ਹੈ।

ਵਧੀਕ ਡਿਪਟੀ ਕਮਿਸ਼ਨਰ ਨੇ ਅਨੁਸੂਚਿਤ ਜਾਤੀ ਦੇ ਯੋਗ ਵਿਦਿਆਰਥੀਆਂ ਨੂੰ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਵੀ ਕੀਤੀ।

ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਐਸ.ਡੀ.ਐਮ. ਹਰਪ੍ਰੀਤ ਸਿੰਘ ਅਟਵਾਲ, ਜ਼ਿਲ੍ਹਾ ਭਲਾਈ ਅਫ਼ਸਰ ਲਖਵਿੰਦਰ ਸਿੰਘ, ਤਹਿਸੀਲ ਭਲਾਈ ਅਫ਼ਸਰ ਸਰਬਜੀਤ ਕੌਰ ਅਤੇ ਸਕੂਲਾਂ/ਕਾਲਜਾਂ ਦੇ ਨੁਮਾਇੰਦੇ ਅਤੇ ਵਿਦਿਆਰਥੀ ਮੌਜੂਦ ਸਨ।

उत्तर प्रदेश- शिक्षकों, कर्मचारियों के लिए COVID-19 टीकाकरण अनिवार्य

नई दिल्ली 3  सितंबर (न्यूज़ हंट )-  जैसे ही राज्य में स्कूल फिर से खुल गए, उत्तर प्रदेश सरकार ने गुरुवार (2 सितंबर) को सभी शिक्षकों और स्कूल कर्मचारियों के साथ-साथ उनके परिवारों के लिए COVID-19 टीकाकरण अनिवार्य कर दिया। 

राज्य में प्राथमिक विद्यालय बुधवार को सख्त COVID-19 दिशानिर्देशों के साथ फिर से खुल गए । कक्षा 9 से 12 के लिए, राज्य में 16 अगस्त से कक्षाएं फिर से शुरू हुईं, जबकि मानक 6-8 के लिए, 24 अगस्त से स्कूल फिर से खुल गए। हालांकि, उपस्थिति अनिवार्य नहीं है और ऑनलाइन कक्षाएं जारी हैं। साथ ही, छात्रों को स्कूल जाने के लिए माता-पिता की सहमति आवश्यक है। 

भारत ने 24 घंटे में 45,352 नए COVID-19 मामले दर्ज किए, 4 लाख के करीब सक्रिय मामले

नई दिल्ली 3  सितंबर (न्यूज़ हंट )- भारत ने 45,352 नए सीओवीआईडी ​​​​-19 मामले दर्ज किए, जबकि पिछले 24 घंटों में 366 मौतें हुईं, कुल संक्रमण केसलोएड बढ़कर 3.29 करोड़ हो गया और मरने वालों की संख्या 4,39,895 हो गई, स्वास्थ्य मंत्रालय ने शुक्रवार (3 सितंबर, 2021) को कहा। . भारत के सक्रिय मामले 45 दिनों के बाद फिर से 4 लाख अंक (3,99,778) के करीब हैं।

पिछले दिनों 34,791 ठीक होने की सूचना के साथ, रिकवरी दर 97.45% है और कुल टैली 3,20,63,616 है। गुरुवार शाम 7 बजे तक 67.09 लाख से अधिक वैक्सीन खुराक दी गई और प्रशासित वैक्सीन की संचयी खुराक 67 करोड़ का आंकड़ा पार कर गई।

ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਕੰਮ ਕਰ ਰਹੇ ਟੇ੍ਰਨਿੰਗ ਪਾਰਟਨਰਾਂ ਦੀ ਮਹਿਨਾ ਵਾਰ ਮੀਟਿੰਗ ਆਯੋਜਿਤ

ਪਠਾਨਕੋਟ, 2 ਸਤੰਬਰ ( ਨਿਊਜ਼ ਹੰਟ )- ਦਫਤਰ ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਪਠਾਨਕੋਟ ਵੱਲੋ ਸਰਨਾ ਵਿਖੇ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਵੱਖ-ਵੱਖ ਸਕੀਮਾਂ ਤਹਿਤ ਕੰਮ ਕਰ ਰਹੇ ਟੇ੍ਰਨਿੰਗ ਪਾਰਟਨਰਾਂ ਦੀ ਮੀਟਿੰਗ ਆਯੋਜਿਤ ਕੀਤੀ ਗਈ।
ਮੀਟਿੰਗ ਵਿੱਚ ਮਾਨਯੋਗ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪਠਾਨਕੋਟ ਸ. ਲਖਵਿੰਦਰ ਸਿੰਘ ਰੰਧਾਵਾ ਵੱਲੋ ਟ੍ਰੇਨਿੰਗ ਪਾਰਟਨਰਾਂ ਦੀ ਕਾਰਗੁਜਾਰੀ ਤੇ ਚਰਚਾ ਕੀਤੀ ਗਈ। ਮੀਟਿੰਗ ਦੋਰਾਨ ਉਨਾਂ ਨੂੰ ਬੱਚਿਆਂ ਦੀ ਪਲੈਸਮੇਂਟ ਵੱਲ ਖਾਸ ਧਿਆਨ ਦੇਣ ਨੂੰ ਵੀ ਕਿਹਾ ਗਿਆ। ਉਨ੍ਹਾਂ ਸਰਕਾਰ ਵੱਲੋਂ ਚਲਾਈ ਜਾ ਰਹੀ ਨਵੀਂ ਸਕੀਮ “ਮੇਰਾ ਮਾਨ ਮੇਰਾ ਕਾਮ” ਤੇ ਵੀ ਚਾਨਣ ਪਾਇਆ ਗਿਆ ਅਤੇ ਟ੍ਰੇਨਿੰਗ ਪਾਰਟਨਰਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਇਸ ਸਕੀਮ ਦੇ ਤਹਿਤ ਵੱਧ ਤੋ ਵੱਧ ਬੱਚੇ ਆਪਣੇ ਆਪਣੇ ਸੈਂਟਰਾਂ ਵਿੱਚ ਭਰਤੀ ਕਰਨ।
ਇਸ ਮੋਕੇ ਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਦੀ ਟੀਮ ਪ੍ਰਦੀਪ ਬੈਂਸ (ਬੀ.ਐਮ.ਐਮ), ਵਿਜੈ ਕੁਮਾਰ (ਬੀ.ਟੀ.ਐਮ) ਅਤੇ ਟ੍ਰੇਨਿੰਗ ਪਾਰਟਨਰ ਜੋਗੇਸ਼ ਸ਼ਰਮਾਂ, ਰਜਨੀਸ਼ ਵਰਮਾਂ , ਚਾਂਦ ਕਪਿਲਾ, ਸ਼ਿਵ ਸ਼ਰਮਾ ਆਦਿ ਹਾਜਰ ਸਨ।

ਜਿਲ੍ਹਾ ਆਯੁਰਵੈਦਿਕ ਅਧਿਕਾਰੀ ਡਾ. ਰਾਮੇਸ ਅੱਤਰੀ ਵੱਲੋਂ ਕੀਤੇ ਕੰਮ ਪ੍ਰਸੰਸਾ ਯੋਗ ਹਨ-ਡਿਪਟੀ ਕਮਿਸ਼ਨਰ

ਪਠਾਨਕੋਟ, 2 ਸਤੰਬਰ  ( ਨਿਊਜ਼ ਹੰਟ )- ਡਿਪਟੀ ਕਮਿਸਨਰ ਪਠਾਨਕੋਟ ਵੱਲੋਂ ਜਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਪਠਾਨਕੋਟ ਨੂੰ ਰਿਟਾਇਰਮੈਂਟ ਤੇ ਵਿਦਾਇਗੀ ਪਾਰਟੀ ਦੇ ਕੇ ਓਹਨਾਂ ਦੇ ਆਯੁਰਵੈਦਿਕ ਵਿਭਾਗ ਵਿਚ ਕੀਤੇ ਕੰਮਾ ਦੀ ਪ੍ਰਾਸੰਸਾ ਕੀਤੀ ਅਤੇ ਡਿਸਪੈਂਸਰੀਆਂ ਵਿੱਚ ਆ ਰਹੀਆਂ ਮੁਸਕਿਲਾਂ ਦਾ ਹੱਲ ਕਰਕੇ ਆਯੁਰਵੈਦਿਕ ਡਾਕਟਰਾਂ ਨੂੰ ਲੋਕਾਂ ਦੀਆਂ ਮੁਸਕਿਲਾਂ ਨੂੰ ਮੁੱਖ ਰੱਖ ਕੇ ਓਹਨਾਂ ਦੀਆਂ ਸੇਵਾ ਕਰਨ ਲਈ ਕਿਹਾ।
ਇਸ ਮੋਕੇ ਤੇ ਉਨ੍ਹਾਂ ਡਿਸਪੈਂਸਰੀਆਂ ਵਿੱਚ ਦਵਾਈਆਂ ਦੀ ਕਮੀ ਹੋਣ ਕਰਕੇ ਉਨ੍ਹਾਂ ਨੇ ਆਪਣੇ ਵੱਲੋਂ ਫੰਡ ਜਾਰੀ ਕਰਨ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਜਿਲ੍ਹਾ ਪਠਾਨਕੋਟ ਵਿੱਚ ਡਿਸਪੈਂਸਰੀਆਂ ਵਿੱਚ ਦਵਾਈਆਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਤੇ ਰਿਟਾਇਰ ਹੋਏ ਡਾ.ਰਮੇਸ ਅੱਤਰੀ ਜਿਲ੍ਹਾ ਆਯੁਰਵੈਦਿਕ ਅਧਿਕਾਰੀ ਨੇ ਭਰੋਸਾ ਦਿਲਾਇਆ ਕਿ ਆਯੁਰਵੈਦਿਕ ਵਿਭਾਗ ਦੇ ਡਾਕਟਰ ਕੋਵਿਡ 19 ਦੌਰਾਨ ਸੇਵਾ ਦੇ ਰਹੇ ਹਨ ਅਤੇ ਲੋੜ ਪੈਣ ਤੇ ਜਿਲ੍ਹਾ ਪ੍ਰਸਾਸਨ ਨਾਲ ਪੂਰਾ ਸਹਿਯੋਗ ਦਿੰਦੇ ਰਹਿਣ ਗਏ। ਇਸ ਮੌਕੇ ਤੇ ਚੀਫ ਐਗਰੀਕਲਚਰ ਅਫਸਰ ਪਠਾਨਕੋਟ ਅਤੇ ਗੁਰਦਾਸਪੁਰ ਤੋਂ ਆਏ ਡਾ.ਵਿਜੈ ਬੈਂਸ , ਡਾ. ਸਾਮ ਸਿੰਘ ਡਾਇਰੈਕਟਰ ਪਸੂ ਵਿਭਾਗ ਗੁਰਦਾਸਪੁਰ, ਇੰਜੀਨੀਅਰ ਮਨਮੋਹਨ ਸਾਰੰਗਲ  ਪਠਾਨਕੋਟ ਅਤੇ ਆਯੁਰਵੈਦਿਕ ਵਿਭਾਗ ਦੇ ਸਾਰੇ ਡਾਕਟਰ ਹਾਜਰ ਸਨ। ਇਸ ਮੋਕੇ ਤੇ ਹਾਜ਼ਰ ਸਾਰੇ ਅਧਿਕਾਰੀਆਂ ਅਤੇ ਹੋਰ ਕਰਮਚਾਰੀਆਂ ਵੱਲੋਂ ਰਿਟਾਇਰ ਹੋਏ ਡਾਕਟਰ ਰਮੇਸ ਅੱਤਰੀ ਦੇ ਭਵਿੱਖ ਵਿੱਚ ਤੰਦਰੁਸਤ ਰਹਿਣ ਦੀ ਅਤੇ ਸਮਾਜ ਦੀ ਸੇਵਾ ਕਰਨ ਦੀ ਕਾਮਨਾ ਕੀਤੀ।

पंजाब सरकार ने कर्ज़ राहत योजना के द्वारा राज्य के किसानों को बड़ी राहत दी: विधायक हरदेव सिंह लाडी शेरोवालिया

जलंधर, 2 सितम्बर ( न्यूज़ हंट )- पंजाब सरकार की तरफ से कृषि श्रमिकों और भूमि रहित किसानों को कर्ज़ राहत देने से सम्बन्धित चलाए गए अभ्यान के अंतर्गत आज हलका शाहकोट में विधायक श्री हरदेव सिंह लाडी शेरोवालिया की अध्यक्षता में कर्ज़ राहत समारोह करवाया गया, जिस में गिद्दड़पिंडी सभा के 714 मैंबर भूमि रहित कृषि श्रमिकों को 1करोड़ 68 लाख रुपए की कर्ज़ माफी के चैक बाँटे गए।

इस अवसर पर विधायक श्री हरदेव सिंह लाडी शेरोवालिया ने कहा कि पंजाब सरकार की तरफ से राज्यों के करीब 2.85 लाख खेत मज़दूरों और भूमि रहित किसानों के लिए 520 करोड़ रुपए की कर्ज़ राहत स्कीम की शुरुआत की गई है, जिस के अंतर्गत जिले के 41308 मज़दूरों और भूमि रहित किसानों का 78.48 करोड़ रुपए का कर्ज़ माफ किया गया है।

उन्होंने कहा कि पंजाब सरकार के इस कदम से इस वर्ग को बड़ी राहत मिलेगी और इन की ज़िंदगी बेहतर बन सकेगी। उन्होंने कहा कि मुख्य मंत्री कैप्टन अमरिन्दर सिंह की तरफ से शुरू की गई कर्ज़ राहत योजना राज्य के किसानों के लिए’सुनहरी युग’की शुरूआत करने में अहम भूमिका निभा रही है। यह एक बेमिसाल कदम है, जिस का उदेश किसान भाईचारे की मुश्किलें को दूर करना है। उन्होंने कहा कि इस राहत स्कीम से किसान भाईचारो की परेशानियाँ दूर होंगी।

इस अवसर पर ऐस.डी.ऐम. शाहकोट श्री लाल विश्वास बैंस , डिप्टी रजिस्ट्रार सहकारी सभाएं जालंधर, डा. जगजीत सिंह, ज़िला मैनेजर सी.बी. जालंधर श्री सतनाम सिंह पड्डा, इंस्पेक्टर कोआपरेटिव सुसायटीज़ जालंधर श्री करनवीर सिंह, बैंक मुलाज़ीम और अन्य मौजूद थे।

ਪਠਾਨਕੋਟ, 2 ਸਤੰਬਰ ( ਨਿਊਜ਼ ਹੰਟ )- ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਅਤੇ ਡਿਪਟੀ ਕਮਿਸ਼ਨਰ ਪਠਾਨਕੋਟ ਸ਼੍ਰੀ ਸੰਯਮ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹੇ ਦੇ ਵੱਖ-ਵੱਖ ਆਈ.ਸੀ.ਡੀ.ਐਸ. ਬਲਾਕਾਂ ਵਿੱਚ ਪਿੰਡ ਪੱਧਰ ਤੇ ਆਂਗਣਵਾੜੀ ਵਰਕਰਾਂ ਵੱਲੋਂ ਪੋਸ਼ਣ ਅਭਿਆਨ ਅਧੀਨ ਪੋਸ਼ਣ ਦਿਵਸ ਮਨਾਇਆ  ਜਾ ਰਿਹਾ ਹੈ। ਇਹ ਪ੍ਰਗਟਾਵਾ ਸ. ਮਨਜਿੰਦਰ ਸਿੰਘ ਜਿਲ੍ਹਾ ਪ੍ਰੋਗਰਾਮ ਅਫਸਰ ਪਠਾਨਕੋਟ ਵੱਲੋਂ ਕੀਤਾ ਗਿਆ।
ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਅਭਿਆਨ ਦਾ ਮੁੱਖ ਉਦੇਸ਼ 0-6 ਸਾਲ ਦੇ ਬੱਚਿਆਂ, ਗਰਭਵਤੀ ਔਰਤਾਂ, ਨਰਸਿੰਗ ਮਾਂਵਾਂ ਅਤੇ ਕਿਸ਼ੋਰੀਆਂ ਵਿੱਚ ਕੁਪੋਸ਼ਣ ਦੀ ਸਮੱਸਿਆਂ ਨੂੰ ਦੂਰ ਕਰਨਾ ਅਤੇ ਸਿਹਤ ਪੱਧਰ ਨੂੰ ਉੱਚਾ ਚੁੱਕਣਾ ਹੈ। ਇਸ ਅਭਿਆਨ ਦੇ ਮੁੱਖ ਟੀਚੇ 0-6 ਸਾਲ ਵਾਲੇ ,ਘੱਟ ਵਜਨ ਵਾਲੇ ਬੱਚਿਆਂ ਦਾ ਅੰਕੜਾ 2 ਫੀਸਦੀ ਸਲਾਨਾ ਘਟਾ ਕੇ 6 ਫੀਸਦੀ ਘਟਾਉਣਾ 6 ਤੋ 59 ਮਹੀਨੇ ਦੇ ਬੱਚਿਆਂ ਵਿੱਚ ਅਨੀਮੀਆ ਹਰ ਸਾਲ 3 ਫੀਸਦੀ ਘਟਾਉਣਾ, 5 ਤੋਂ 49 ਸਾਲ ਦੇ ਵਿਚਕਾਰ ਦੀਆਂ ਕਿਸ਼ੋਰ ਲੜਕੀਆਂ ਅਤੇ ਔਰਤਾਂ ਵਿੱਚ ਅਨੀਮੀਆ ਦੀ ਦਰ ਹਰ ਸਾਲ 3 ਫੀਸਦੀ ਨਾਲ ਘਟਾਉਣਾ,ਘੱਟ ਵਜਨ ਵਾਲੇ ਬੱਚਿਆਂ ਦਾ ਅੰਕੜਾ ਹਰ ਸਾਲ 2 ਫੀਸਦੀ ਨਾਲ ਘਟਾਉਣਾ ਹੈ।
ਉਨ੍ਹਾਂ ਦੱਸਿਆ ਕਿ ਪੋਸ਼ਣ ਦਿਵਸ ਦੌਰਾਨ ਜਿਲ੍ਹੇ ਵਿੱਚ ਵੱਖ-ਵੱਖ ਪਿੰਡਾਂ ਵਿੱਚ ਸਮੁਦਾਇਕ ਗਤੀਵਿਧੀਆਂ ਕੀਤੀਆ ਜਾ ਰਹੀਆ ਹਨ ਅਤੇ ਲੋਕਾਂ ਨੂੰ ਪੋਸ਼ਟਿਕ ਖੁਰਾਕ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਆਂਗਣਵਾੜੀ ਵਰਕਰਾਂ ਵੱਲੋਂ ਵੱਖ- ਵੱਖ ਗਤੀਵਿਧੀਆਂ ਜਿਵੇਂ ਗਰਭਵਤੀ ਔਰਤਾਂ ਦੀ ਸੁਪੋਸ਼ਣ ਗੋਦਭਰਾਈ, 6 ਮਹੀਨੇ ਦੇ ਬੱਚਿਆਂ ਦਾ ਅੰਨਪ੍ਰਸ਼ਾਨ, ਹੱਥ ਧੋਣ ਦਾ ਸਹੀ ਤਰੀਕਾ,ਸਾਫ ਸਫਾਈ, ਕਿਸ਼ੋਰੀਆਂ ਲਈ ਸਵੱਸਥ ਮਾਂਹਵਾਰੀ ਪ੍ਰਬੰਧਨ ਦੇ ਤਰੀਕੇ, ਹੈਲਦੀ ਰੈਸਪੀ ਪ੍ਰਦਰਸ਼ਨ ,ਘਰੇਲੂ ਬਗੀਚੀਆਂ ਬਚਾਉਣਾ ਅਤੇ ਵੱਖ ਵੱਖ ਭੋਜਨ ਸਮੂਹਾਂ ਚੋਂ ਸੰਤੁਲਿਤ ਪੋਸ਼ਟਿਕ ਭੋਜਨ ਲੈਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਆਂਗਣਵਾੜੀ ਵਰਕਰਾਂ ਵੱਲੋਂ ਬੱਚੇ ਦੇ ਜਨਮ ਦੇ ਪਹਿਲੇ ਇੱਕ ਹਜ਼ਾਰ ਦਿਨ ਦੀ ਮਹੱਤਤਾ ਬਾਰੇ ਵੀ ਦੱਸਿਆ ਜਾ ਰਿਹਾ ਹੈ ਕਿ ਬੱਚੇ ਦੇ ਬਿਹਤਰ ਸਰੀਰਿਕ ਅਤੇ ਮਾਨਸਿਕ ਵਿਕਾਸ ਵਿੱਚ ਮਹੱਤਵਪੂਰਨ ਯੋਗਤਾ ਪਾਉਂਦੇ  ਹਨ। ਇਸ ਦੇ ਨਾਲ ਹੀ ਗਰਭਵਤੀ ਅਤੇ ਨਰਸਿੰਗ ਮਾਂਵਾਂ ਨੂੰ ਕੁਪੋਸ਼ਣ ਅਤੇ ਅਨੀਮੀਆ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ  ਕਿ ਗਰਭਵਤੀ ਔਰਤਾਂ ਨੂੰ ਗਰਭ ਦੌਰਾਨ ਟੀ.ਟੀ. ਟੀਕਾਕਰਨ, ਆਇਰਨ ਫਾਲਿਕਐਸਿਡ ਦੀਆਂ ਗੋਲੀਆਂ ਅਤੇ ਸੰਤੁਲਿਤ ਭੋਜਨ ਲੈਣਾ ਬਹੁਤ ਜਰੂਰੀ ਹੈ। ਇੱਕ ਸਵੱਸਥ ਸਮਾਜ ਦੀ ਸਿਰਜਨਾ ਤਾਂ ਹਾ ਕੀਤੀ ਜਾ ਸਕਦੀ ਹੈ ਜੇਕਰ ਗਰਭਵਤੀ ਮਾਂ ਅਤੇ ਬੱਚੇ ਦੀ ਸਿਹਤ ਤੇ ਖੁਰਾਕ ਦਾ ਗਰਭ ਧਾਰਨ ਦੇ ਸ਼ੁਰੂ ਤੋਂ ਹੀ ਧਿਆਨ ਰੱਖਿਆ ਜਾਵੇ।
ਉਨ੍ਹਾਂ ਦੱਸਿਆ ਕਿ ਸਾਲ 2021-2022 ਦੌਰਾਨ ਪੋਸ਼ਣ ਮਾਹ ਦੇ ਅਗਾਜ਼ ਵਜੋਂ ਜਿਲ੍ਹੇ ਦੇ ਵੱਖ-ਵੱਖ ਆਂਗਣਵਾੜੀ ਸੈਂਟਰਾਂ ਵਿੱਚ ਪੋਸ਼ਣ ਰੈਲੀਆਂ ਕਰਕੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਇਹਨਾਂ ਗਤੀਵਿਧੀਆਂ ਨੂੰ ਲੋਕਾਂ ਅਤੇ ਪੰਚਾਇਤ ਮੈਂਬਰਾਂ ਵੱਲੋਂ ਭਰਵਾ ਹੁੰਗਾਰਾ ਮਿਲ ਰਿਹਾ ਹੈ ਅਤੇ ਕੀਤੀਆ ਜਾ ਰਹੀਆ ਗਤੀਵਿਧੀਆ ਦੀ ਸ਼ਲਾਘਾ ਵੀ ਕੀਤੀ ਜਾ ਰਹੀ ਹੈ। ਇਸ “ਪੋਸ਼ਣ ਮਾਹ“ ਲਈ ਸ੍ਰੀ ਸੰਜੀਵ ਸ਼ਰਮਾਂ ਬਾਲ ਵਿਕਾਸ ਪ੍ਰਜੈਕਟ ਅਫਸਰ ਧਾਰਕਲਾਂ ਨੂੰ ਨੋਡਲ ਅਫਸਰ ਲਗਾਇਆ ਗਿਆ ਹੈ ਜੋ ਕਿ ਇਸ ਮਹੀਨੇ ਦੌਰਾਨ ਗਤੀਵਿਧੀਆਂ ਆਪਣੀ ਦੇਖ-ਰੇਖ ਹੇਠ ਕਰਵਾਉਣਗੇ।

ਰੁੜਕਾ ਕਲਾਂ ਅਤੇ ਲੋਹੀਆਂ ਖਾਸ ਵਿਖੇ ਲਗਾਏ ਗਏ ਦੋ ਰੋਜ਼ਗਾਰ ਮੇਲੇ, 372 ਨੌਜਵਾਨਾਂ ਦੀ ਰੋਜ਼ਗਾਰ ਲਈ ਚੋਣ

ਜਲੰਧਰ, 2 ਸਤੰਬਰ ( ਨਿਊਜ਼ ਹੰਟ )- ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ (ਬੀ.ਡੀ.ਪੀ.ਓ.) ਰੁੜਕਾ ਕਲਾਂ ਅਤੇ ਲੋਹੀਆਂ ਖਾਸ ਦੇ ਦਫ਼ਤਰ ਵਿਖੇ ਵੀਰਵਾਰ ਨੂੰ ਲਗਾਏ ਗਏ ਦੋ ਰੋਜ਼ਗਾਰ ਮੇਲਿਆਂ ਵਿੱਚ 372 ਬੇਰੋਜ਼ਗਾਰ ਨੌਜਵਾਨ  ਰੋਜ਼ਗਾਰ ਪ੍ਰਾਪਤ ਕਰਨ ਵਿੱਚ ਸਫ਼ਲ ਰਹੇ ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਇਨ੍ਹਾਂ ਰੋਜ਼ਗਾਰ ਮੇਲਿਆਂ ਵਿੱਚ ਜਿਥੇ 454 ਬੇਰੋਜ਼ਗਾਰ ਨੌਜਵਾਨਾਂ ਨੇ ਹਿੱਸਾ ਲਿਆ ਉਥੇ ਪੁਖਰਾਜ ਹੈਲਥ ਕੇਅਰ, ਰੈਂਕ ਸਟੈਪ, ਪਲੇਸਮੈਡਸ, ਸਟਾਰ ਹੈਲਥ ਇੰਸ਼ੋਰੈਂਸ, ਏਅਰਟੈਲ/ਫੋਨ ਪੇ/ਐਸ.ਬੀ.ਆਈ. ਕ੍ਰੈਡਿਸਟ, ਏਜਾਈਲ, ਏ-ਵਨ ਇੰਟਰਨੈਸ਼ਨਲ, ਐਸ.ਆਈ.ਐਸ. ਸਕਿਊਰਟੀਜ਼, ਹੈਲਥ ਹਰਬਲ, ਪੁਖਰਾਜ ਹੈਲਥ, ਐਲ.ਆਈ.ਸੀ. ਆਫ ਇੰਡੀਆ, ਐਸ.ਬੀ.ਆਈ. ਲਾਈਫ਼ ਇੰਸ਼ੋਰੈਂਸ ਅਤੇ ਐਨ.ਆਈ.ਆਈ.ਟੀ. ਲਿਮਟਿਡ ਸਮੇਤ 13 ਕੰਪਨੀਆਂ ਨੇ ਰੋਜ਼ਗਾਰ ਮੇਲੇ ਵਿੱਚ ਸ਼ਿਰਕਤ ਕਰਦਿਆਂ 372 ਬੇਰੋਜ਼ਗਾਰ ਨੌਜਵਾਨਾਂ ਦੀ ਰੋਜ਼ਗਾਰ ਲਈ ਚੋਣ ਕੀਤੀ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਜਿਹੇ ਹੀ ਹੋਰ ਰੋਜ਼ਗਾਰ ਮੇਲੇ  3 ਸਤੰਬਰ ਨੂੰ ਬੀਡੀਪੀਓ ਦਫ਼ਤਰ ਨੂਰਮਹਿਲ ਤੇ ਜਲੰਧਰ ਪੂਰਬੀ ਅਤੇ 7 ਸਤੰਬਰ ਨੂੰ ਬੀਡੀਪੀਓ ਦਫ਼ਤਰ ਜਲੰਧਰ ਪੱਛਮੀ ਤੇ ਮਹਿਤਪੁਰ ਵਿਖੇ ਲਗਾਏ ਜਾ ਰਹੇ ਹਨ, ਜਿਥੇ ਭਾਗ ਲੈਣ ਵਾਲਿਆਂ ਨੂੰ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਮੁਹੱਈਆ ਕਰਵਾਏ ਜਾਣਗੇ।

ਉਨ੍ਹਾਂ ਅੱਗੇ ਦੱਸਿਆ ਕਿ ਨਿਯਮਿਤ ਰੋਜ਼ਗਾਰ ਮੇਲਿਆਂ ਤੋਂ ਇਲਾਵਾ ਜ਼ਿਲ੍ਹੇ ਵਿੱਚ 9 ਤੋਂ 17 ਸਤੰਬਰ ਤੱਕ ਮੈਗਾ ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ, ਜਿਸ ਤਹਿਤ 9 ਸਤੰਬਰ ਨੂੰ ਗੁਰੂ ਨਾਨਕ ਨੈਸ਼ਨਲ ਕਾਲਜ ਨਕੋਦਰ, 10 ਸਤੰਬਰ ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਜਲੰਧਰ, 13 ਸਤੰਬਰ ਨੂੰ ਸੀਟੀ ਗਰੁੱਪ ਆਫ਼ ਇੰਸਟੀਚਿਊਟ ਸ਼ਾਹਪੁਰ ਕੈਂਪਸ, 15 ਸਤੰਬਰ ਨੂੰ ਜਨਤਾ ਕਾਲਜ ਕਰਤਾਰਪੁਰ ਅਤੇ 17 ਸਤੰਬਰ ਨੂੰ ਬੀ.ਡੀ.ਪੀ.ਓ. ਦਫ਼ਤਰ ਭੋਗਪੁਰ ਵਿਖੇ ਰੋਜ਼ਗਾਰ ਮੇਲੇ ਲਗਾਏ ਜਾਣਗੇ, ਜਿਨ੍ਹਾਂ ਵਿੱਚ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਵੱਖ-ਵੱਖ ਨਾਮੀ ਕੰਪਨੀਆਂ ਵੱਲੋਂ ਸ਼ਿਰਕਤ ਕੀਤੀ ਜਾਵੇਗੀ।

ਸ਼੍ਰੀ ਥੋਰੀ ਨੇ ਕਿਹਾ ਕਿ ਅਜਿਹੇ ਰੋਜ਼ਗਾਰ ਮੇਲੇ ਨੌਜਵਾਨਾਂ ਦੀ ਤਕਦੀਰ ਬਦਲਣ ਵਿੱਚ ਸਹਾਇਕ ਸਿੱਧ ਹੋ ਰਹੇ ਹਨ। ਇਨ੍ਹਾਂ ਮੇਲਿਆਂ ਰਾਹੀਂ ਰੋਜ਼ਗਾਰ ਹਾਸਲ ਕਰਨ ਵਾਲੇ ਨੌਜਵਾਨ ਰਾਜ ਦੇ ਆਰਥਿਕ-ਸਮਾਜਿਕ ਵਿਕਾਸ ਵਿੱਚ ਹਿੱਸੇਦਾਰ ਬਣਨਗੇ।ਉਨ੍ਹਾਂ ਕਿਹਾ ਕਿ ਅਸਲ ਵਿੱਚ ਰੋਜ਼ਗਾਰ ਮੇਲੇ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ੀ-ਰੋਟੀ ਮੁਹੱਈਆ ਕਰਵਾਉਣ ਦੀ ਨਿਵੇਕਲੀ ਪਹਿਲਕਦਮੀ ਹਨ।

ਉਨ੍ਹਾਂ ਦੱਸਿਆ ਕਿ ਰੋਜ਼ਗਾਰ ਮੇਲਿਆਂ ਦੌਰਾਨ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸਰਕਾਰ ਵੱਲੋਂ ਜਾਰੀ ਸੁਰੱਖਿਆ ਮਾਪਦੰਡਾ ਦਾ ਖਾਸ ਖਿਆਲ ਰੱਖਿਆ ਜਾ ਰਿਹਾ ਹੈ, ਜਿਸ ਤਹਿਤ ਸਮਾਜਿਕ ਦੂਰੀ, ਮਾਸਕ ਪਹਿਨਣਾ ਅਤੇ ਹੱਥ ਧੋਣ ਵਰਗੀਆਂ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਨੌਕਰੀਆਂ ਲਈ ਨੌਜਵਾਨਾਂ ਦੀ ਚੋਣ ਨਿਰਪੱਖ ਅਤੇ ਪਾਰਦਰਸ਼ੀ ਪ੍ਰਣਾਲੀ ਰਾਹੀਂ ਪੂਰੀ ਤਰ੍ਹਾਂ ਮੈਰਿਟ ਦੇ ਆਧਾਰ ‘ਤੇ ਕੀਤੀ ਜਾ ਰਹੀ ਹੈ।

ਉਨ੍ਹਾਂ ਨੌਜਵਾਨਾਂ ਨੂੰ ਇਨ੍ਹਾਂ ਰੋਜ਼ਗਾਰ ਮੇਲਿਆਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਵਧੇਰੇ ਨੌਕਰੀਆਂ ਲਈ ਨੌਜਵਾਨ ਵਿਭਾਗ ਦੀ ਵੈਬਸਾਈਟ www.pgrkam.com ‘ਤੇ ਰਜਿਸਟਰ ਕਰ ਸਕਦੇ ਹਨ ਅਤੇ ਹੋਰ ਜਾਣਕਾਰੀ ਲਈ ਦਫ਼ਤਰ ਦੇ ਹੈਲਪ ਲਾਈਨ ਨੰਬਰ 90569-20100 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

ਦੇਸ਼ ਸੇਵਾ ਲਈ ਨੌਜਵਾਨਾਂ ਵਿੱਚ ਅਲਖ਼ ਜਗਾਵੇਗਾ ਜ਼ਿਲ੍ਹਾ ਪ੍ਰਸ਼ਾਸਨ

ਜਲੰਧਰ, 2 ਸਤੰਬਰ ( ਨਿਊਜ਼ ਹੰਟ )- ਜ਼ਿਲ੍ਹਾ ਪ੍ਰਸ਼ਾਸਨ, ਜਲੰਧਰ ਵੱਲੋਂ ਨੌਜਵਾਨਾਂ ਵਿੱਚ ਦੇਸ਼ ਦੀ ਸੇਵਾ ਲਈ ਅਲਖ਼ ਜਗਾਉਣ ਵਾਸਤੇ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਗਿਆ ਹੈ, ਜਿਸ ਤਹਿਤ ਪ੍ਰਸ਼ਾਸਨ ਵੱਲੋਂ ਆਰਮੀ ਦੇ ਸਹਿਯੋਗ ਨਾਲ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ/ਅਧਿਆਪਕਾਂ ਲਈ ਵਿਸ਼ੇਸ਼ ਜਾਗਰੂਕਤਾ ਵਰਕਸ਼ਾਪ ਕਰਵਾਈ ਜਾਵੇਗੀ ਤਾਂ ਜੋ ਉਨ੍ਹਾਂ ਰਾਹੀਂ ਜ਼ਿਲ੍ਹੇ ਦੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨ ਲਈ ਉਤਸ਼ਾਹਿਤ ਕੀਤਾ ਜਾ ਸਕੇ।

ਫੌਜ ਵਿੱਚ ਭਰਤੀ ਲਈ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਗਠਿਤ ਕੀਤੀ ਗਈ ਜ਼ਿਲ੍ਹਾ ਪੱਧਰੀ ਸਬ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀ ਅਮਰਜੀਤ ਬੈਂਸ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰ) ਨੂੰ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ/ਅਧਿਆਪਕਾਂ ਦੀ ਆਰਮੀ ਦੇ ਸਹਿਯੋਗ ਨਾਲ ਇਕ ਵਰਕਸ਼ਾਪ ਕਰਵਾਉਣ ਲਈ ਕਿਹਾ ਤਾਂ ਜੋ ਉਨ੍ਹਾਂ ਨੂੰ ਫੌਜ ਵਿੱਚ ਭਰਤੀ ਸਬੰਧੀ ਜਾਣਕਾਰੀ ਦਿੱਤੀ ਜਾ ਸਕੇ ਅਤੇ ਉਨ੍ਹਾਂ ਜ਼ਰੀਏ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਫੌਜ ਦੀ ਭਰਤੀ ਸਬੰਧੀ ਉਤਸ਼ਾਹਿਤ ਕੀਤਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਕੋਰੋਨਾ ਦੇ ਮੱਦੇਨਜ਼ਰ ਵਰਕਸ਼ਾਪ ਦੌਰਾਨ ਪ੍ਰਿੰਸੀਪਲਾਂ/ਅਧਿਆਪਕਾਂ ਨੂੰ ਸ਼ਿਫਟਾਂ ਵਿੱਚ ਬੁਲਾ ਕੇ ਜਾਣਕਾਰੀ ਪ੍ਰਦਾਨ ਕੀਤੀ ਜਾਵੇ ਅਤੇ ਇਸ ਦੌਰਾਨ ਕੋਵਿਡ-19 ਸਬੰਧੀ ਸਮੁੱਚੀਆਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ।

ਸ਼੍ਰੀ ਬੈਂਸ ਨੇ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਦੇ ਅਧਿਕਾਰੀਆਂ ਨੂੰ ਉਨ੍ਹਾਂ ਦੇ ਦਫ਼ਤਰ ਵੱਲੋਂ ਅਤੇ ਸੀ-ਪਾਈਟ ਵਿੱਚ ਫੌਜ ਵਿੱਚ ਭਰਤੀ ਲਈ ਦਿੱਤੀ ਜਾਂਦੀ ਸਿਖਲਾਈ ਸਬੰਧੀ ਨੌਜਵਾਨਾਂ ਨੂੰ ਆਪਣੇ ਪੱਧਰ ‘ਤੇ ਜਾਗਰੂਕ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਫੌਜ ਵਿੱਚ ਭਰਤੀ ਹੋਣ ਦੇ ਚਾਹਵਾਨ ਨੌਜਵਾਨ ਇਨ੍ਹਾਂ ਸੰਸਥਾਵਾਂ ਵਿੱਚ ਸਿਖਲਾਈ ਲੈ ਕੇ ਆਪਣੇ ਫੌਜ ਵਿੱਚ ਭਰਤੀ ਹੋਣ ਦੇ ਸੁਪਨੇ ਨੂੰ ਸਾਕਾਰ ਕਰ ਸਕਣ।

ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਤੋਂ ਇਲਾਵਾ ਪਿੰਡ ਪੱਧਰ ‘ਤੇ ਨੌਜਵਾਨਾਂ ਨੂੰ ਦੇਸ਼ ਦੀ ਸੇਵਾ ਦਾ ਹੌਕਾ ਦੇਣ ਲਈ ਜੀ.ਓ.ਜੀਜ਼ ਦਾ ਸਹਿਯੋਗ ਵੀ ਲਿਆ ਜਾਵੇਗਾ।  ਉਨ੍ਹਾਂ ਮੀਟਿੰਗ ਵਿੱਚ ਹਾਜ਼ਰ ਵੱਖ-ਵੱਖ ਵਿਭਾਗੀ ਅਧਿਕਾਰੀਆਂ ਅਤੇ ਸੰਸਥਾਵਾਂ ਨੂੰ ਸਮੇਂ-ਸਮੇਂ ‘ਤੇ ਫੌਜ ਦੀ ਭਰਤੀ ਪ੍ਰਕਿਰਿਆ ਵਿੱਚ ਹਿੱਸਾ ਲੈਣ ਲਈ ਨੌਜਵਾਨ ਪੀੜ੍ਹੀ ਨੂੰ ਪ੍ਰੇਰਿਤ ਕਰਨ ਵੀ ਲਈ ਕਿਹਾ।

ਇਸ ਦੌਰਾਨ ਕਰਨਲ ਰੂਚਿਰ ਪਾਂਡੇ ਨੇ ਫੌਜ ਵਿੱਚ ਭਰਤੀ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕਿਹਾ ਕਿ ਫੌਜ ਵਿੱਚ ਸਿਪਾਹੀ (ਜਨਰਲ ਡਿਊਟੀ) ਭਰਤੀ ਹੋਣ ਲਈ ਚਾਹਵਾਨ ਨੌਜਵਾਨ ਦੀ ਉਮਰ ਸਾਢੇ 17 ਸਾਲ ਤੋਂ 21 ਸਾਲ ਅਤੇ ਘੱਟੋ-ਘੱਟ 45 ਫੀਸਦੀ ਨੰਬਰਾਂ ਨਾਲ 10ਵੀਂ/ਮੈਟ੍ਰਿਕ ਪਾਸ ਕੀਤੀ ਹੋਵੇ ਅਤੇ ਹਰੇਕ ਵਿਸ਼ੇ ਵਿੱਚ ਘੱਟੋ-ਘੱਟ 33 ਫੀਸਦੀ ਨੰਬਰ ਪ੍ਰਾਪਤ ਕੀਤੇ ਹੋਣ। ਇਸੇ ਤਰ੍ਹਾਂ ਸਿਪਾਹੀ (ਜਨਰਲ ਡਿਊਟੀ) ਗੋਰਖਾ ਮੇਲ ਅਤੇ ਫੀਮੇਲ ਲਈ ਉਮੀਦਵਾਰ ਦਾ 10ਵੀਂ ਪਾਸ ਹੋਣਾ ਜ਼ਰੂਰੀ ਹੈ। ਜਦਕਿ ਸਿਪਾਹੀ ਟੈਕਨੀਕਲ ਅਤੇ ਸਿਪਾਹੀ (ਏਵੀਏਸ਼ਨ ਤੇ ਐਮੂਨੀਸ਼ਨ ਐਗਜ਼ਾਮੀਨਰ) ਲਈ ਚਾਹਵਾਨ ਨੌਜਵਾਨ ਦੀ ਉਮਰ ਸਾਢੇ 17 ਸਾਲ ਤੋਂ 23 ਸਾਲ ਅਤੇ ਫਿਜ਼ੀਕਿਸ, ਕੈਮਿਸਟੀ, ਗਣਿਤ ਅਤੇ ਅੰਗਰੇਜ਼ੀ ਵਿਸ਼ਿਆਂ ਨਾਲ ਸਾਇੰਸ ਵਿੱਚ 12ਵੀਂ/ਇੰਟਰਮੀਡੀਏਟ ਘੱਟੋ-ਘੱਟ 50 ਫੀਸਦੀ ਨੰਬਰਾਂ ਨਾਲ ਪਾਸ ਕੀਤੀ ਹੋਵੇ ਅਤੇ ਹਰੇਕ ਵਿਸ਼ੇ ਵਿੱਚ ਘੱਟੋ-ਘੱਟ 40 ਫੀਸਦੀ ਨੰਬਰ ਹਾਸਲ ਕੀਤੇ ਹੋਣ। ਇਸ ਤੋਂ ਇਲਾਵਾ ਸਿਪਾਹੀ (ਕਲਰਕ/ਸਟੋਰ ਕੀਪਰ ਟੈਕਨੀਕਲ/ ਨਰਸਿੰਗ ਅਸਿਸਟੈਂਟ) ਆਦਿ ਲਈ ਵੀ ਯੋਗ ਉਮੀਦਵਾਰ ਸਮੇਂ-ਸਮੇਂ ‘ਤੇ ਕੀਤੀ ਜਾਂਦੀ ਭਰਤੀ ਰੈਲੀ ਵਿੱਚ ਹਿੱਸਾ ਲੈ ਸਕਦੇ ਹਨ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰ) ਹਰਿੰਦਰਪਾਲ ਸਿੰਘ, ਡੀ.ਐਸ.ਪੀ. (ਐਚ) ਅਜੈ ਸਿੰਘ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

ਬਲਾਕ ਪੱਧਰ ਤੇ ਸਕਿਊਰਟੀ ਗਾਰਡ ਦੀ ਭਰਤੀ ਲਈ 07 ਸਤੰਬਰ ਤੋਂ ਰੋਜਗਾਰ ਮੇਲੇ ਲਗਾਏ ਜਾ ਰਹੇ ਹਨ-ਪ੍ਰਸ਼ੋਤਮ ਸਿੰਘ

ਪਠਾਨਕੋਟ, 2 ਸਤੰਬਰ ( ਨਿਊਜ਼ ਹੰਟ )- ਸ੍ਰੀ ਪ੍ਰਸ਼ੋਤਮ ਸਿੰਘ ਜਿਲ੍ਹਾ ਰੋਜਗਾਰ ਜਨਰੇਸ਼ਨ ਅਤੇ ਸਿਖਲਾਈ ਅਫਸਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਐਸ.ਆਈ.ਐਸ ਸਿਕਊਰਟੀ ਕੰਪਨੀ ਵਲੋਂ 7 ਸਤੰਬਰ ਤੋਂ 10 ਸਤੰਬਰ ਤੱਕ ਜਿਲ੍ਹਾ ਪਠਾਨਕੋਟ ਵਿਚ ਵੱਖ-ਵੱਖ ਬਲਾਕ ਪੱਧਰ ਤੇ ਸਿਕਊਰਟੀ ਗਾਰਡ ਦੀ ਭਰਤੀ ਕਰਨ ਲਈ ਰੋਜਗਾਰ ਮੇਲੇ ਲਗਾਏ ਜਾ ਰਹੇ ਹਨ।
ਉਹਨਾ ਅੱਗੇ ਦੱਸਿਆ ਕਿ  ਜਿਲ੍ਹਾ ਪਠਾਂਨਕੋਟ ਵਿਚ ਵੱਖ ਵੱਖ ਬਲਾਕ ਪੱਧਰ ਤੇ ਸਕਿਊਰਟੀ ਗਾਰਡ ਦੀ ਭਰਤੀ ਲਈ ਰੋਜਗਾਰ ਮੇਲਿਆਂ ਤਹਿਤ ਬੀ ਡੀ ਪੀ ਓ ਦਫਤਰ ਵਿਖੇ 7 ਸਤੰਬਰ ਨੂੰ  ਸੁਜਾਨਪੁਰ, 8 ਸਤੰਬਰ ਨੂੰ ਬਮਿਆਲ ਵਿਖੇ 9 ਸਤੰਬਰ ਨੂੰ ਨਰੋਟ ਜੈਮਲ ਸਿੰਘ ਅਤੇ 10 ਸਤੰਬਰ ਨੂੰ ਘਰੋਟਾ ਬਲਾਕ ਵਿਖੇ ਪਲੇਸਮੈਂਟ ਕੈਂਪ ਲਗਾਏ ਜਾ ਰਹੇ ਹਨ।
ਉਹਨਾਂ ਦੱਸਿਆ ਕਿ ਸਕਿਊਰਟੀ ਗਾਰਡ ਲਈ ਘੱਟੋ-ਘੱਟ ਯੋਗਤਾ 10ਵੀਂ ਪਾਸ, ਉਮਰ 21 ਤੋਂ 37 ਸਾਲ ਅਤੇ ਕੱਦ 5 ਫੁੱਟ  7 ਇੰਚ ਹੋਣਾ ਚਾਹੀਦਾ ਹੈ।ਐਸ ਆਈ ਐਸ ਸਕਿਉਰਟੀ ਕੰਪਨੀ ਵੱਲੋਂ ਪ੍ਰਾਰਥੀਆਂ ਦੀ ਇੰਟਰਵਿਓੂ ਕਰਨ ਉਪਰੰਤ ਚੁਣੇ ਗਏ ਪ੍ਰਾਰਥੀਆਂ ਨੂੰ 1 ਮਹੀਨੇ ਦੀ ਟੇ੍ਰਨਿੰਗ ਦਿੱਤੀ ਜਾਵੇਗੀ, ਟੇ੍ਰਨਿੰਗ ਮੁਕੰਮਲ ਕਰਨ ਉਪਰੰਤ 13000 ਹਜਾਰ ਤੋਂ 16000/ਰੁਪੈ ਤਨਖਾਹ ਮਿਲਣਯੋਗ ਹੋਵੇਗੀ। ਉਨ੍ਹਾਂ ਕਿਹਾ ਕਿ ਚਾਹਵਾਨ ਨੋਜਵਾਨ ਇਨ੍ਹਾਂ ਰੋਜਗਾਰ ਮੇਲਿਆਂ ਤੋਂ ਲਾਭ ਪ੍ਰਾਪਤ ਕਰ ਸਕਦੇ ਹਨ।