होशियारपुर 21 अगस्त (न्यूज़ हंट )- डाक्टरों को भगवान का दूसरा रूप कहा गया है और पिछले डेढ़ साल में अपनी सुरक्षा व जान की पहवाह किए बिना जिस कद्र डाक्टरों ने कोविड-19 से मरीजों की सुरक्षा की है, उस से यब बात सार्थक सिध्द हुई है। उपरोक्त शब्द भारतीय जनता पार्टी महिला मोर्चा की प्रदेश उपाध्यक्ष नीति तलवाड़ ने आज स्थानीय सिविल अस्पताल में डाक्टरों व पैरा मैडीकल स्टाफ को राखी बाँध कर राखी का त्यौहार मनाते हुए कहे।
नीति तलवाड़ ने कहा कि रक्षाबंधन वाले दिन भाई अपनी बहनों को उन की सुरक्षा का वचन देते हैं, पर हमारे इन भाईयों ने खून के रिश्तों से ज्यादा महत्तव इंसानियत के रिश्तों को देते हुए असल में एक भाई की तरह कोविड-19 से मरीजों की देखभाल की है।
इस मौके पर सिविल अस्पताल के सीनियर मैडीकल अधिकारी डा़ जसविंदर सिंह ने कहा कि कोविड-19 ने दुनिया को विज्ञान सीखने के लिए बहुत से पहलू दिए हैं, पर जनमानस को इंसानियत का पाठ भी पढ़ाया है। उन्होने कहा कि समाज से मिले प्यार व सत्कार की बदौलत मैं आज गर्व से कह सकता हूँ कि डाक्टर और मरीज के रिश्ते में इस दौरान विश्वास और भी बढ़ा है।
इस अवसर पर डा़ जतिंदरपाल सिंह, डा. खुशबीर सिंह, अजय कुमार, रूद्र प्रताप, प्रिया सैनी, मुस्कान पराशर, कुलदीप कौर, दृष्टि तलवाड़, गुरमिंदर कौर लाडी, अनुष्का, रीतिका आदि भी उपस्थित थी।
डाक्टरों ने भाई बन कर की कोविड-19 से मरीजों की रक्षा : नीति तलवाड़।
ਪੰਜਾਬ 21 ਅਗਸਤ 2021 ( ਨਿਊਜ਼ ਹੰਟ )
ਮੁੱਖ ਸਕੱਤਰ ਸ਼੍ਰੀਮਤੀ ਵਿਨੀ ਮਹਾਜਨ ਨੇ ਦੱਸਿਆ ਕਿ ਸੂਬੇ ਵਿੱਚ ਪੀਣ ਵਾਲੇ ਪਾਣੀ ਦੀ ਕਿਫ਼ਾਇਤੀ ਰੇਟ ਉਤੇ ਸਹੀ ਤੇ ਭਰੋਸੇਯੋਗ ਜਾਂਚ ਅਤੇ ਗੁਣਵੱਤਾ ਨੂੰ ਯਕੀਨੀ ਬਣਾਉਣ ਵਾਸਤੇ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਦੀਆਂ ਸਰਕਾਰੀ ਲੈਬਾਰਟਰੀਆਂ ਵਿੱਚ ਪਾਣੀ ਦੀ ਗੁਣਵੱਤਾ ਸਬੰਧੀ ਸੂਚੀਬੱਧ ਕੀਤੇ 18 ਟੈਸਟਾਂ ਦੀ ਫੀਸ 630 ਰੁਪਏ ਤੈਅ ਕਰ ਦਿੱਤੀ ਗਈ ਹੈ।
ਪੰਜਾਬ 21 ਅਗਸਤ 2021 ( ਨਿਊਜ਼ ਹੰਟ )
ਮੁੱਖ ਸਕੱਤਰ ਨੇ ਹੋਮੀ ਭਾਭਾ ਕੈਂਸਰ ਹਸਪਤਾਲ ਦੇ ਨਿਊ ਚੰਡੀਗੜ੍ਹ ਵਿਖੇ ਨਿਰਮਾਣ ਸਥਾਨ ਦਾ ਦੌਰਾ ਕਰਕੇ ਪ੍ਰਗਤੀ ਦੀ ਕੀਤੀ ਸਮੀਖਿਆ। ਉਨ੍ਹਾਂ ਨੇ ਦੱਸਿਆ ਕਿ 664 ਕਰੋੜ ਰੁਪਏ ਦੀ ਲਾਗਤ ਵਾਲੀ 300 ਬੈੱਡਾਂ ਵਾਲੀ ਇਹ ਅਤਿ-ਆਧੁਨਿਕ ਸਹੂਲਤ ਤੀਜੇ ਦਰਜੇ ਦੇ ਕੇਅਰ ਸੈਂਟਰ ਵਜੋਂ ਉੱਤਰੀ ਖੇਤਰ ਦੇ ਕੈਂਸਰ ਦੇ ਮਰੀਜ਼ਾਂ ਦੀਆਂ ਲੋੜਾਂ ਦੀ ਪੂਰਤੀ ਕਰੇਗੀ।
डिप्टी कमिशनर, पुलिस कमिश्नर और एस.एस.पी. ने किसान यूनियनों के साथ की मुलाकात, राष्ट्रीय राजमार्ग खोलने की अपील की
जालंधर, 20 अगस्त ( न्यूज़ हंट )- डिप्टी कमिश्नर घनश्याम थोरी, पुलिस कमिश्नर गुरप्रीत सिंह भुल्लर और एस.एस.पी. नवीन सिंगला की तरफ से शुक्रवार को परागपुर नज़दीक नैशनल हाईवे पर प्रर्दशन कर रहे किसानों के साथ मुलाकात और यूनियन नेताओं के साथ विचार विर्मश किया गया।
डिप्टी कमिश्नर ने कहा कि किसानों को अपना धरना राष्ट्रीय मार्ग से हटाने की अपील की गई है, जिससे बड़े जनतक हितों में निर्विघ्न और उचित यातायात को यकीनी बनाया जा सके।
उन्होनें बताया कि किसानों की माँगों के चलते राज्य सरकार की तरफ से पहले ही गन्ने की फ़सल की स्टेट अपरूवड प्राईज़ (एस.ए.पी.) को 310 से बढा कर 325 कर दिया गया है, हालाकि, किसानों ने एस.ए.पी. में ओर वृद्धि की माँग की। डिप्टी कमिश्नर, पुलिस कमिश्नर और एस.एस.पी. ने किसानों को अवगत करवाया कि उनकी माँगों को सरकार के उच्च आधिकारियों के पास उठाया जा रहा है ,जिससे उनकी माँगों का जल्दी निपटारा सुनिश्चित किया जा सके।
होशियारपुर ने सीनियर क्रिकेट कटोच शीलड में गुरदासपुर को हराकर अर्जिथ किए 3 अंक
होशियारपुर 20 अगस्त (न्यूज़ हंट )- पंजाब क्रिकेट एसोसिएसन की तरफ से रेलवे मंडी की ग्राउंड में खेले गए मैच में अशीष घई की बेहतरीन बल्लेबाजी व रजत शर्मा की बेहतरीन गेंदबाजी की बदौलत होशियारपुर ने गुरदासपुर को पहली पारी में बढ़त के आधार पर हराकर तीन अंक अर्जित किए है। इस संबंधी जानकारी देते हुए जिला क्रिकेट एसोसिएसन के सचिव डा. रमन घई ने बताया कि होशियारपुर की टीम ने पहले बल्लेबाजी करते हुए 162 रन बनाए। जिसमें अशीष घई ने 32, निमिश धवन ने 23 व रजत शर्मा ने 22 रन बनाए। गुरदासपुर की तरफ से गेंदबाजी करते हुए अभिषेक ने 3, अमित शर्मा ने 2, वाभव सैनी ने 2 व राजीव ठाकुर ने 2 विकेट लिए। गुरदासपुर की टीम पहली पारी में बल्लेबाजी करते हुए 152 रन पर ऑल आऊट हो गई। जिसमें अदित्य नारायण मेहता ने 39, अंशुमन ने 32, वाभव सैनी ने 31 रनों का योगदान दिया। होशियारपुर की तरफ से गेंदबाजी करते हुए रजत शर्मा ने 6 विकेट, राहुल कश्यप ने 2 व अर्जुन कुमार ने 1 विकेट ली। होशियारपुर की टीम ने पहली पारी के आधार पर 10 रन की बढ़त लेने वाले दूसरी पारी में बल्लेबाजी करते हुए 222 रन बनाकर 4 विकेटों के नुकसान पर पारी समापती की घोषणा की। जिसमें अशीष घई ने 105 व रमन अरोड़ा ने 91 रन बनाए। खेल समाप्त होने से पहले गुरदासपुर ने दूसरी पारी में एक खिलाड़ी के नुकसान पर 38 रन बनाए। होशियारपुर ने पहली पारी की बढ़त के आधार पर जीतकर 3 अंक अर्जित किए। होशियारपुर का अगला मैच 25 व 26 अगस्त को जालंधर के साथ होशियारपुर की रेलवे मंडी की ग्राउंड में खेला जाएगा। इस मौके पर होशियारपुर टीम के सीनियर कोच व पूर्व राष्ट्रीय क्रिकेटर कुलदीप धामी, जिला कोच दलजीत सिंह, रमनीश घई व अन्य ने टीम को बधाई देते हुए अपनी शुभकामनाएं दी।
ਵਧੀਕ ਡਿਪਟੀ ਕਮਿਸ਼ਨਰ ਵੱਲੋਂ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਵਿਖੇ ਜਨਰਲ ਡਿਊਟੀ ਅਸਿਸਟੈਂਟ ਕੋਰਸ ਦੀ ਸ਼ੁਰੂਆਤ
ਜਲੰਧਰ, 20 ਅਗਸਤ ( ਨਿਊਜ਼ ਹੰਟ )- ਕੋਵਿਡ ਯੋਧਿਆਂ ਨੂੰ ਹੁਨਰਮੰਦ ਅਤੇ ਨਿਪੁੰਨ ਬਣਾਉਣ ਦੇ ਉਦੇਸ਼ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਜਸਪ੍ਰੀਤ ਸਿੰਘ ਵੱਲੋਂ ਅੱਜ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਵਿਖੇ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ 3.0 ਤਹਿਤ ਜਨਰਲ ਡਿਊਟੀ ਅਸਿਸਟੈਂਟ ਕੋਰਸ ਦੀ ਸ਼ੁਰੂਆਤ ਕਰਵਾਈ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਜਲੰਧਰ ਵਿਖੇ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਵਿੱਚ ਜਨਰਲ ਡਿਊਟੀ ਅਸਿਸਟੈਂਟ ਦਾ ਕੋਰਸ ਕਰਵਾਇਆ ਜਾ ਰਿਹਾ ਹੈ ਅਤੇ ਕੁਲ 40 ਸਿਖਿਆਰਥੀ ਇਸ ਕਰੈਸ਼ ਕੋਰਸ ਦਾ ਲਾਭ ਲੈ ਰਹੇ ਹਨ ।ਇਨ੍ਹਾਂ ਵਿੱਚ ਕੁੱਲ 18 ਸਿਖਿਆਰਥੀ 21 ਦਿਨ ਦੀ ਸਿਖਲਾਈ ਲੈਣ ਉਪਰੰਤ ਸਿਵਲ ਹਸਪਤਾਲ, ਜਲੰਧਰ ਵਿਖੇ 90 ਦਿਨ ਲਈ ਆਨ ਜਾਬ ਟ੍ਰੇਨਿੰਗ ਲੈ ਰਹੇ ਹਨ, ਜਿਨ੍ਹਾਂ ਨੂੰ ਟ੍ਰੇਨਿੰਗ ਲੈਣ ਉਪਰੰਤ ਜਲੰਧਰ ਵਿਖੇ ਹਸਪਤਾਲਾਂ ਵਿੱਚ ਰੋਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਇਹ ਕੋਰੋਨਾ ਯੋਧੇ ਆਉਣ ਵਾਲੇ ਸਮੇਂ ਵਿੱਚ ਕੋਵਿਡ-19 ਮਹਾਂਮਾਰੀ ਨਾਲ ਨਜਿੱਠਣ ਵਿੱਚ ਸਹਾਈ ਸਾਬਤ ਹੋਣਗੇ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਹਸਪਤਾਲਾਂ ਅਤੇ ਸਿਹਤ ਸੰਸਥਾਵਾਂ ਵਿੱਚ ਸਿਹਤ ਸੁਵਿਧਾਵਾਂ ਵਿੱਚ ਵਾਧਾ ਕਰਨ ਲਈ ਸਰਕਾਰ ਵੱਲੋਂ ਇਸ ਸਿਖਲਾਈ ਦੀ ਸ਼ੁਰੂਆਤ ਕੀਤੀ ਗਈ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਇਸ ਸਕੀਮ ਦਾ ਲਾਭ ਲੈਣ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਦੇ ਨਾਲ ਜਿੱਥੇ ਉਮੀਦਵਾਰਾਂ ਨੂੰ ਰੋਜ਼ਗਾਰ ਪ੍ਰਾਪਤ ਹੋਵੇਗਾ ਉਥੇ ਇਸ ਮਹਾਂਮਾਰੀ ਦੌਰਾਨ ਉਨ੍ਹਾਂ ਨੂੰ ਸਮਾਜ ਸੇਵਾ ਕਰਨ ਦਾ ਮੌਕਾ ਵੀ ਹਾਸਲ ਹੋਵੇਗਾ।
ਮੁੱਖ ਮੰਤਰੀ ਵੱਲੋਂ 2.85 ਲੱਖ ਖੇਤ ਮਜ਼ਦੂਰਾਂ ਅਤੇ ਬੇਜ਼ਮੀਨੇ ਕਿਸਾਨਾਂ ਲਈ 520 ਕਰੋੜ ਰੁਪਏ ਦੀ ਕਰਜ਼ਾ ਰਾਹਤ ਸਕੀਮ ਦੀ ਸ਼ੁਰੂਆਤ
ਪਠਾਨਕੋਟ, 20 ਅਗਸਤ ( ਨਿਊਜ਼ ਹੰਟ )- ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ 2.85 ਲੱਖ ਖੇਤ ਮਜ਼ਦੂਰਾਂ ਅਤੇ ਬੇਜ਼ਮੀਨੇ ਕਿਸਾਨਾਂ ਲਈ 520 ਕਰੋੜ ਰੁਪਏ ਦੀ ਕਰਜ਼ਾ ਰਾਹਤ ਸਕੀਮ ਦੀ ਸ਼ੁਰੂਆਤ ਕਰਕੇ ਕੀਤੀ ਅਤੇ ਇਸ ਨੂੰ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਗਰੀਬ ਪੱਖੀ ਸੋਚ ਵੱਲ ਇਕ ਸ਼ਰਧਾਂਜਲੀ ਦੱਸਿਆ। ਜਿਕਰਯੋਗ ਹੈ ਕਿ ਇਸ ਸਮਾਗਮ ਨੂੰ ਦਿਖਾਉਂਣ ਦੇ ਲਈ ਜਿਲ੍ਹਾ ਪਠਾਨਕੋਟ ਵਿੱਚ ਵੀ ਵੱਖ ਵੱਖ ਸਥਾਨਾਂ ਤੇ ਆਨ ਲਾਈਨ ਪ੍ਰੋਗਰਾਮ ਦਿਖਾਇਆ ਗਿਆ। ਜਿਲ੍ਹਾ ਪੱਧਰੀ ਪ੍ਰੋਗਰਾਮ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਕਰਵਾਇਆ ਗਿਆ । ਜਿਸ ਦੀ ਪ੍ਰਧਾਨਗੀ ਸ੍ਰੀ ਸੁਨੀਲ ਕਾਟਲ ਸਹਾਇਕ ਰਜਿਸਟ੍ਰਾਰ ਪਠਾਨਕੋਟ ਅਤੇ ਰੋਹਿਤ ਗਿੱਲ ਸਹਾਇਕ ਰਜਿਸਟ੍ਰਾਰ ਧਾਰ ਕਲ੍ਹਾਂ ਵੱਲੋਂ ਸੰਯੁਕਤ ਤੋਰ ਤੇ ਕੀਤੀ ਗਈ।
ਸਮਾਗਮ ਦੋਰਾਨ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਉਨਾਂ ਦੀ ਸਰਕਾਰ ਨੇ ਖੇਤ ਮਜ਼ਦੂਰਾਂ ਅਤੇ ਬੇਜ਼ਮੀਨੇ ਕਿਸਾਨਾਂ ਦੇ 520 ਕਰੋੜ ਰੁਪਏ ਦੇ ਕਰਜ਼ੇ 31 ਜੁਲਾਈ, 2017 ਨੂੰ ਉਨਾਂ ਦੇ ਸਹਿਕਾਰੀ ਕਰਜ਼ਿਆਂ ’ਤੇ ਬਣਦੀ ਅਸਲ ਰਕਮ ਅਤੇ 6 ਮਾਰਚ, 2019 ਤੱਕ ਉਪਰੋਕਤ ਰਕਮ ’ਤੇ ਸਾਲਾਨਾ 7 ਫੀਸਦੀ ਆਮ ਵਿਆਜ ਮੁਆਫ ਕਰਨ ਦਾ ਫੈਸਲਾ ਕੀਤਾ ਹੈ। ਜਿਕਰਯੋਗ ਹੈ ਕਿ ਸੂਬਾ ਸਰਕਾਰ ਨੇ ਇਸ ਤੋਂ ਪਹਿਲਾਂ 5.85 ਲੱਖ ਛੋਟੇ ਅਤੇ ਸੀਮਾਂਤ ਕਿਸਾਨਾਂ ਦੇ 4700 ਕਰੋੜ ਰੁਪਏ ਦੇ ਕਰਜੇ (2 ਲੱਖ ਰੁਪਏ ਪ੍ਰਤੀ ਤੱਕ ਦੇ ਫਸਲੀ ਕਰਜੇ) ਮੁਆਫ ਕਰ ਦਿੱਤੇ ਸਨ।
ਉਨ੍ਹਾਂ ਕਿਹਾ ਕਿ 15.7 ਲੱਖ ਬੇਜ਼ਮੀਨੇ ਕਿਸਾਨ ਅਤੇ ਖੇਤ ਮਜ਼ਦੂਰ ਸੂਬੇ ਦੇ 32.7 ਲੱਖ ਪੇਂਡੂ ਘਰਾਂ (2011 ਦੀ ਜਨਗਣਨਾ ਮੁਤਾਬਿਕ) ਦਾ 48 ਫੀਸਦੀ ਹਿੱਸਾ ਹਨ। ਉਨਾਂ ਅੱਗੇ ਦੱਸਿਆ ਕਿ ਹੋਰ 9.8 ਲੱਖ ਖੇਤੀਬਾੜੀ ਕਰਦੇ ਪੇਂਡੂ ਪਰਿਵਾਰ ਹਨ (30 ਫੀਸਦੀ) ਅਤੇ ਇਨਾਂ ਦੋਵਾਂ ਨੂੰ ਮਿਲਾ ਕੇ ਖੇਤੀਬਾੜੀ ਕਰਦੇ ਲੋਕਾਂ ਦੀ ਗਿਣਤੀ ਪੇਂਡੂ ਘਰਾਂ ਦੇ 78 ਫੀਸਦੀ ਦੇ ਬਰਾਬਰ ਪੁੱਜਦੀ ਹੈ। ਉਨਾਂ ਅਜਿਹੇ ਲੋਕਾਂ ਨੂੰ ਕੋਵਿਡ ਮਹਾਂਮਾਰੀ, ਜਿਸ ਨੇ ਹੁਣ ਤੱਕ 16,000 ਪੰਜਾਬੀਆਂ ਦੀਆਂ ਜਾਨਾਂ ਲਈਆਂ ਹਨ, ਦੇ ਬਾਵਜੂਦ ਵੀ ਭਰਪੂਰ ਫਸਲ ਪੈਦਾ ਕਰ ਕੇ ਸੂਬੇ ਦੇ ਅਰਥਚਾਰੇ ਵਿੱਚ ਆਪਣਾ ਯੋਗਦਾਨ ਪਾਉਣ ਲਈ ਸ਼ਲਾਘਾ ਕੀਤੀ।
ਇਸ ਮੌਕੇ ਮੁੱਖ ਮੰਤਰੀ ਨੇ ਹੋਰ ਕਰਜ਼ਾ ਰਾਹਤ ਸਕੀਮਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਕਮੁਸ਼ਤ ਨਿਪਟਾਰਾ ਸਕੀਮ-2017 ਸਹਿਕਾਰੀ ਬੈਂਕਾਂ ਦੇ ਕਰਜ਼ਦਾਰਾਂ ਲਈ ਸ਼ੁਰੂ ਕੀਤੀ ਗਈ ਸੀ ਜਿਸ ਨਾਲ 128 ਕਰੋੜ ਰੁਪਏ ਦੇ ਕਰਜ਼ਾਈ 5941 ਵਿਅਕਤੀਆਂ ਨੂੰ ਲਾਭ ਪਹੁੰਚਿਆ ਹੈ। ਇਸ ਤੋਂ ਇਲਾਵਾ ਨਵਾਂ ਕਰਜ਼ਾ ਨਿਪਟਾਰਾ-2020 ਤਹਿਤ ਕੁੱਲ 78.04 ਕਰੋੜ ਰੁਪਏ ਦੇ ਕਰਜ਼ਦਾਰ 3369 ਵਿਅਕਤੀਆਂ ਨੂੰ ਹੁਣ ਤੱਕ ਰਾਹਤ ਦਿੱਤੀ ਗਈ ਹੈ ਅਤੇ ਇਹ 31 ਜਨਵਰੀ, 2022 ਤੱਕ ਜਾਰੀ ਰਹੇਗੀ।
ਸਮਾਗਮ ਦੋਰਾਨ ਸਪੀਕਰ ਰਾਣਾ ਕੇ.ਪੀ. ਸਿੰਘ ਵੱਲੋਂ ਕੋਵਿਡ ਮਹਾਂਮਾਰੀ ਦੌਰਾਨ ਛੋਟੇ ਵਪਾਰੀਆਂ ਅਤੇ ਸ਼ਹਿਰੀ ਦੁਕਾਨਦਾਰਾਂ ਦੀ ਹਾਲਤ ’ਤੇ ਪ੍ਰਗਟਾਈ ਗਈ ਚਿੰਤਾ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਇਨਾਂ ਲੋਕਾਂ ਦੀ ਭਲਾਈ ਲਈ ਵੀ ਕਦਮ ਚੁੱਕੇ ਜਾਣਗੇ ਅਤੇ ਹੋਰ ਲਾਕਡਾਊਨ ਨਹੀਂ ਲਾਗੂ ਕੀਤਾ ਜਾਵੇਗਾ। ਉਨਾਂ ਇਹ ਉਮੀਦ ਜ਼ਾਹਿਰ ਕੀਤੀ ਕਿ ਸੂਬੇ ਵਿੱਚ ਕੋਵਿਡ ਦੀ ਤੀਜੀ ਲਹਿਰ ਦੀ ਆਮਦ ਨਹੀਂ ਹੋਵੇਗੀ।
ਇਸ ਤੋਂ ਪਹਿਲਾਂ ਸਮਾਗਮ ਦੋਰਾਨ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਖੇਤ ਮਜ਼ਦੂਰਾਂ ਅਤੇ ਬੇਜ਼ਮੀਨੇ ਕਿਸਾਨਾਂ ਦੀ ਕਰਜ਼ਾ ਰਾਹਤ ਨੂੰ ਰਾਜੀਵ ਗਾਂਧੀ ਦੀ ਸੋਚ ਪੂਰੀ ਕਰਨ ਵੱਲ ਇਕ ਇਤਿਹਾਸਿਕ ਕਦਮ ਦੱਸਿਆ। ਕੈਪਟਨ ਅਮਰਿੰਦਰ ਸਿੰਘ ਨੂੰ ਵਿਕਾਸਪੁਰਸ਼ ਅਤੇ ਸੂਬੇ ਦੇ ਹੱਕਾਂ ਦਾ ਰਾਖਾ ਕਹਿੰਦੇ ਹੋਏ ਰਾਜਕੁਮਾਰ ਵੇਰਕਾ ਨੇ ਇਹ ਕਿਹਾ ਕਿ ਅੱਜ ਸ਼ੁਰੂ ਕੀਤੀ ਗਈ ਸਕੀਮ ਤਾਂ ‘ਖੁਸ਼ਹਾਲ ਪੰਜਾਬ’ ਵੱਲ ਸਿਰਫ ਪਹਿਲਾ ਕਦਮ ਹੈ।
ਕੈਪਟਨ ਸਰਕਾਰ ਨੇ ਜਲੰਧਰ ਦੇ 41308 ਮਜ਼ਦੂਰਾਂ ਅਤੇ ਬੇਜ਼ਮੀਨੇ ਕਿਸਾਨਾਂ ਦਾ 78.48 ਕਰੋੜ ਦਾ ਕਰਜ਼ਾ ਕੀਤਾ ਮੁਆਫ਼
ਜਲੰਧਰ, 20 ਅਗਸਤ ( ਨਿਊਜ਼ ਹੰਟ )- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਕਰਜ਼ਾ ਰਾਹਤ ਸਕੀਮ ਦੇ ਪੰਜਵੇਂ ਪੜਾਅ ਤਹਿਤ ਵੱਡੀ ਰਾਹਤ ਦਿੰਦਿਆਂ ਜ਼ਿਲ੍ਹੇ ਦੇ 41308 ਮਜ਼ਦੂਰਾਂ ਅਤੇ ਬੇਜ਼ਮੀਨੇ ਕਿਸਾਨਾਂ ਦਾ 78.48 ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕਰ ਦਿੱਤਾ ਹੈ।
ਵਿਧਾਇਕ ਸੁਰਿੰਦਰ ਚੌਧਰੀ, ਮੇਅਰ ਜਗਦੀਸ਼ ਰਾਜ ਰਾਜਾ, ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਸ਼ੁੱਕਰਵਾਰ ਨੂੰ ਵਰਚੁਅਲ ਸਮਾਗਮ ਵਿੱਚ ਹਿੱਸਾ ਲੈਂਦਿਆਂ ਲਾਭਪਾਤਰੀਆਂ ਨੂੰ ਚੈੱਕ ਵੰਡ ਕੇ ਜਲੰਧਰ ਵਿੱਚ ਇਸ ਯੋਜਨਾ ਦੇ ਪੰਜਵੇਂ ਪੜਾਅ ਦੀ ਸ਼ੁਰੂਆਤ ਕੀਤੀ।
ਇਸ ਨਿਵੇਕਲੀ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕੀਤੀ ਗਈ ਕਰਜ਼ਾ ਰਾਹਤ ਯੋਜਨਾ ਸੂਬੇ ਦੇ ਕਿਸਾਨਾਂ ਲਈ ‘ਸੁਨਹਿਰੀ ਯੁੱਗ’ ਦੀ ਸ਼ੁਰੂਆਤ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਬੇਮਿਸਾਲ ਕਦਮ ਹੈ, ਜਿਸ ਦਾ ਉਦੇਸ਼ ਕਿਸਾਨ ਭਾਈਚਾਰੇ ਦੀਆਂ ਮੁਸ਼ਕਲਾਂ ਨੂੰ ਦੂਰ ਕਰਨਾ ਹੈ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ 41308 ਮਜ਼ਦੂਰਾਂ ਅਤੇ ਬੇਜ਼ਮੀਨੇ ਕਿਸਾਨਾਂ ਦਾ 78.48 ਕਰੋੜ ਦਾ ਬਕਾਇਆ ਕਰਜ਼ਾ ਮੁਆਫ਼ ਕਰ ਦਿੱਤਾ ਗਿਆ ਹੈ, ਜਿਸ ਵਿੱਚ ਮੂਲ ਕਰਜ਼ਾ ਰਾਸ਼ੀ ਵਜੋਂ 64.22 ਕਰੋੜ ਰੁਪਏ ਅਤੇ ਵਿਆਜ ਦੀ ਰਾਸ਼ੀ ਵਜੋਂ 14.25 ਕਰੋੜ ਰੁਪਏ ਮੁਆਫ਼ ਕੀਤੇ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁੱਲ 78.48 ਕਰੋੜ ਰੁਪਏ ਦੀ ਰਾਸ਼ੀ ਵਿੱਚੋਂ 9.64 ਕਰੋੜ ਨਕੋਦਰ ਹਲਕੇ ਦੇ ਮਜ਼ਦੂਰਾਂ ਅਤੇ ਬੇਜ਼ਮੀਨੇ ਕਿਸਾਨਾਂ ਨਾਲ ਸਬੰਧਤ ਹਨ। ਇਸੇ ਤਰ੍ਹਾਂ 17.23 ਕਰੋੜ, 11.51, 15.76, 15.10, 6.75, 0.89 ਅਤੇ 1.59 ਕ੍ਰਮਵਾਰ ਸ਼ਾਹਕੋਟ, ਫਿਲੌਰ, ਆਦਮਪੁਰ, ਕਰਤਾਰਪੁਰ, ਜਲੰਧਰ ਕੈਂਟ, ਜਲੰਧਰ ਕੇਂਦਰੀ ਅਤੇ ਜਲੰਧਰ ਉੱਤਰੀ ਵਿਧਾਨ ਸਭਾ ਹਲਕਿਆਂ ਨਾਲ ਸਬੰਧਤ ਹਨ। ਇਸ ਤਰ੍ਹਾਂ ਨਕੋਦਰ, ਸ਼ਾਹਕੋਟ, ਫਿਲੌਰ, ਆਦਮਪੁਰ, ਕਰਤਾਰਪੁਰ, ਜਲੰਧਰ ਕੈਂਟ, ਜਲੰਧਰ ਕੇਂਦਰੀ ਅਤੇ ਜਲੰਧਰ ਉੱਤਰੀ ਹਲਕਿਆਂ ਦੇ ਕ੍ਰਮਵਾਰ 6109, 9477, 6156, 7699, 7405, 3177, 509 ਅਤੇ 776 ਲਾਭਪਾਤਰੀਆਂ ਨੂੰ ਇਸ ਪੰਜਵੇਂ ਪੜਾਅ ਤਹਿਤ ਲਾਭ ਪ੍ਰਾਪਤ ਹੋਏ ਹਨ।
ਇਸ ਦੌਰਾਨ ਵਿਧਾਇਕ, ਮੇਅਰ ਅਤੇ ਡਿਪਟੀ ਕਮਿਸ਼ਨਰ ਨੇ ਸਾਂਝੇ ਤੌਰ ‘ਤੇ ਹਰੇਕ ਵਿਧਾਨ ਸਭਾ ਹਲਕੇ ਤੋਂ ਆਏ ਲਾਭਪਾਤਰੀਆਂ ਨੂੰ ਚੈੱਕ ਸੌਂਪਦਿਆਂ ਲਾਭਪਾਤਰੀਆਂ ਨੂੰ ਲਾਭ ਵੰਡ ਦੀ ਸੰਕੇਤਕ ਸ਼ੁਰੂਆਤ ਕੀਤੀ।
ਉਨ੍ਹਾਂ ਇਹ ਵੀ ਕਿਹਾ ਕਿ ਕਰਜ਼ਾ ਰਾਹਤ ਸਕੀਮ ਦੇ ਪੰਜਵਾਂ ਪੜਾਅ ਸਦਕਾ ਕਿਸਾਨ ਭਾਈਚਾਰੇ ਦੀਆਂ ਪ੍ਰੇਸ਼ਾਨੀਆਂ ਦੂਰ ਹੋਣਗੀਆਂ । ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨ ਭਾਈਚਾਰੇ ਦੀ ਬਾਂਹ ਫੜਨ ਲਈ ਇਹ ਇਤਿਹਾਸਕ ਕਦਮ ਚੁੱਕਣ ਦੀ ਸ਼ਲਾਘਾ ਵੀ ਕੀਤੀ।
ਜਿਨ੍ਹਾਂ ਲਾਭਪਾਤਰੀਆਂ ਵੱਲੋਂ ਸਮਾਗਮ ਦੌਰਾਨ ਚੈੱਕ ਪ੍ਰਾਪਤ ਕੀਤੇ ਗਏ, ਉਨ੍ਹਾਂ ਵਿੱਚ ਸ਼ੇਖੇ ਪਿੰਡ ਦੇ ਰਣਜੀਤ ਕੁਮਾਰ, ਜਿਨ੍ਹਾਂ ਉੱਤੇ 32245 ਰੁਪਏ ਦਾ ਕਰਜ਼ਾ ਸੀ, ਸਮੇਤ ਕਬੂਲਪੁਰ ਦੇ ਕੁਲਦੀਪ ਚੰਦ (31189), ਲੱਧੇਵਾਲੀ ਦੇ ਜੋਗਿੰਦਰ ਸਿੰਘ (23820), ਲੱਧੇਵਾਲੀ ਦੇ ਕਰਨੈਲ ਸਿੰਘ (23730), ਨਿਰਮਲ ਸਿੰਘ (29705), ਭੋਡੇ ਸਪਰਾਏ ਦੇ ਪਲਵਿੰਦਰ ਸਿੰਘ (21396), ਸਾਧੂ ਸਿੰਘ (22110), ਨਾਗਰਾ ਦੇ ਜੋਗਿੰਦਰ ਸਿੰਘ (27696), ਟੁੱਟ ਕਲਾਂ ਦੇ ਹਰਬੰਸ ਸਿੰਘ (25708), ਸੈਦਪੁਰ ਦੇ ਗੁਰਮੀਤ ਸਿੰਘ, ਲਸਾੜਾ ਦੇ ਚਰਨਜੀਤ ਸਿੰਘ (15472) ਪ੍ਰਕਾਸ਼ ਕੌਰ (21927), ਪ੍ਰਿਤਪਾਲ ਸਿੰਘ (25743), ਆਦਮਪੁਰ ਦੇ ਸ਼ਿਵ ਰਾਮ (23506) ਮੰਗਲ ਸਿੰਘ (26828) ਅਤੇ ਗਿੱਦੜਪਿੰਡੀ ਦੇ ਰਾਮ ਸਿੰਘ (11952) ਸ਼ਾਮਲ ਹਨ।
ਇਸ ਰਾਹਤ ਲਈ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਆਦਮਪੁਰ ਦੇ ਇੱਕ ਲਾਭਪਾਤਰੀ ਸ਼ਿਵ ਰਾਮ ਨੇ ਕਿਹਾ ਕਿ ਉਹ ਦਹਾਕਿਆਂ ਤੋਂ ਖੇਤ ਮਜ਼ਦੂਰ ਵਜੋਂ ਕੰਮ ਕਰ ਰਿਹਾ ਹੈ ਅਤੇ ਅੱਜ ਦੇ ਸਮਾਗਮ ਦੌਰਾਨ ਉਸਦਾ 23,506 ਰੁਪਏ ਦਾ ਕਰਜ਼ਾ ਮੁਆਫ਼ ਕੀਤਾ ਗਿਆ ਹੈ। ਉਨ੍ਹਾਂ ਕੋਵਿਡ -19 ਮਹਾਂਮਾਰੀ ਦੌਰਾਨ ਸਭ ਤੋਂ ਵੱਧ ਪ੍ਰਭਾਵਿਤ ਹੋਏ ਮਜ਼ਦੂਰ ਭਾਈਚਾਰੇ ਵੱਲ ਵਿਸ਼ੇਸ਼ ਧਿਆਨ ਦੇਣ ਲਈ ਰਾਜ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਯਤਨ ਸਮਾਜ ਦੇ ਕਮਜ਼ੋਰ ਵਰਗ ਨੂੰ ਉੱਚਾ ਚੁੱਕਣ ਵਿੱਚ ਬਹੁਤ ਸਹਾਈ ਹੋਣਗੇ।
ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਲਾਲੀ, ਕੌਂਸਲਰ ਜਸਲੀਨ ਸੇਠੀ, ਵਧੀਕ ਡਿਪਟੀ ਕਮਿਸ਼ਨਰ ਅਮਰਜੀਤ ਬੈਂਸ, ਸੰਯੁਕਤ ਰਜਿਸਟਰਾਰ ਸਹਿਕਾਰੀ ਸਭਾਵਾਂ ਡਾ. ਜਗਜੀਤ ਸਿੰਘ, ਜ਼ਿਲ੍ਹਾ ਮੈਨੇਜਰ ਸਤਨਾਮ ਸਿੰਘ ਪੱਡਾ ਅਤੇ ਯੂਥ ਕਾਂਗਰਸੀ ਆਗੂ ਅੰਗਦ ਦੱਤਾ ਵੀ ਮੌਜੂਦ ਸਨ।
ਪੀ ਐਮ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਲਾਭਪਾਤਰੀ ਕਿਸਾਨਾਂ ਦੀ ਭੌਤਿਕੀ ਤਸਦੀਕ ਕਰਨ ਦਾ ਕੰਮ ਸੁਚਾਰੂ ਢੰਗ ਨਾਲ ਜਾਰੀ : ਡਾ. ਅਮਰੀਕ ਸਿੰਘ
ਪਠਾਨਕੋਟ 20 ਅਗਸਤ ( ਨਿਊਜ਼ ਹੰਟ )- ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਡਾ. ਸੁਖਦੇਵ ਸਿੰਘ ਸਿੱਧੂ,ਡਿਪਟੀ ਕਮਿਸ਼ਨਰ ਸ਼੍ਰੀ ਸੰਯਮ ਅਗਰਵਾਲ ਦੇ ਹੁਕਮਾਂ ਅਤੇ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਲਾਭਪਾਤਰੀ ਕਿਸਾਨਾਂ ਦੀ ਭੌਤਿਕੀ ਤਸਦੀਕ ਕਰਨ ਲਈ ਵਿਸ਼ੇਸ਼ ਮੁਹਿੰੰਮ ਚਲਾਈ ਜਾ ਰਹੀ ਹੈ।ਇਸ ਮੁਹਿੰਮ ਤਹਿਤ ਬਲਾਕ ਪਠਾਨਕੋਟ,ਸੁਜਾਨਪੁਰ ਅਤੇ ਘਰੋਟਾ ਵਿੱਚ ਸਮੂਹ ਸਟਾਫ ਵੱਲੋਂ ਪਿੰਡ-ਪਿੰਡ ਜਾ ਕੇ ਲਾਭਪਾਤਰੀ ਕਿਸਾਨਾਂ ਦੀ ਤਸਦੀਕ ਕੀਤੀ ਜਾ ਰਹੀ ਹੈ ਤਾਂ ਜੋ ਜੇਕਰ ਕਿਸੇ ਲਾਭਪਾਤਰੀ ਦੀ ਮੌਤ/ਬੇਜ਼ਮੀਨੇ ਹੋਣ ਦੀ ਸੂਰਤ ਵਿੱਚ ਅਯੋਗ ਕਰਾਰ ਦਿੱਤਾ ਜਾ ਸਕੇ।
ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਅਮਰੀਕ ਸਿੰਘ ਮਾਸਟਰ ਟਰੇਨਰ -ਕਮ-ਬਲਾਕ ਖੇਤੀਬਾੜੀ ਅਫਸਰ ਪਠਾਨਕੋਟ ਨੇ ਦੱਸਿਆ ਕਿ ਕੁੱਲ ਲਾਭਪਾਤਰੀਆਂ ਵਿੱਚੋਂ ਸਾਲ 2020-21 ਦੌਰਾਨ 5% ਅਤੇ ਸਾਲ 2021-22 ਦੌਰਾਨ 10% ਲਾਭਪਾਤਰੀਆ ਦੀ ਭੌਤਿਕੀ ਤਸਦੀਕ ਕੀਤੀ ਜਾ ਰਹੀ ਹੈ।ਉਨਾਂ ਕਿਹਾ ਕਿ ਬਲਾਕ ਪਠਾਨਕੋਟ ਵਿੱਚ ਪੀ ਐਮ ਕਿਸਾਨ ਤਹਿਤ ਕੁੱਲ 575 ਲਾਭਪਾਤਰੀਆ ਦੀ ਤਸਦੀਕ ਕੀਤੀ ਜਾਣੀ ਸੀ ਜਿਸ ਵਿੱਚ ਤਸਦੀਖ ਕਰਨ ਉਪਰੰਤ 512 ਯੋਗ ਅਤੇ 20 ਅਯੋਗ ਪਾਏ ਗਏ ਹਨ ਅਤੇ 43 ਲਾਭਪਾਤਰੀਆ ਦੀ ਤਸਦੀਕ ਹੋਣੀ ਬਕਾਇਆ ਹੈ।ਉਨਾਂ ਕਿਹਾ ਕਿ ਇਸ ਯੋਜਨਾ ਤਹਿਤ ਘਰੋਟਾ ਬਲਾਕ ਨਾਲ ਸੰਬੰਧਤ ਜਿੰਨਾਂ ਲਾਭਪਾਤਰੀਆਂ ਦੀਆਂ ਕਿਸ਼ਤਾਂ ਬੰਦ ਹੋ ਕੇ ਖਾਤੇ ਇਨਐਕਟਿਵ ਹੋ ਗਏ ਹਨ,ਉਹ ਆਪਣੇ ਆਧਾਰ ਕਾਰਡ,ਬੈਂਕ ਪਾਸ ਬੁੱਕ ਦੀ ਕਾਪੀ, ਜਮਾਂਬੰਦੀ ਅਤੇ ਸਰਪੰਚ ਦੁਆਰਾ ਤਸਦੀਕ ਸ਼ੁਧਾ ਸਵੈ ਘੋਸ਼ਣਾ ਪੱਤਰ ਭੋਆ, ਪਰਮਾਨੰਦ ਅਤੇ ਨਰੋਟ ਮਹਿਰਾ ਪੁਲੀ ਸਰਨਾ ਵਿਖੇ ਖੇਤੀਬਾੜੀ ਦਫਤਰ ਵਿੱਚ ਜਮਾਂ ਕਰਵਾ ਸਕਦੇ ਹਨ,ਇਸੇ ਤਰਾਂ ਬਲਾਕ ਪਠਾਨਕੋਟ ਨਾਲ ਸੰਬੰਧਤ ਕਿਸਾਨ ਆਪਣੀਆਂ ਦਰਖਾਸਤਾਂ ਨੰਗਲਭੂਰ ਅਤੇ ਇੰਦਰਾ ਕਲੋਨੀ ਪਠਾਨਕੋਟ ਸਥਿਤ ਖੇਤੀਬਾੜੀ ਦਤਰ ਵਿੱਚ ਜਮਾਂ ਕਰਵਾਉਣ ਤਾ ਜੋ ਬੰਦ ਹੋਏ ਖਾਤਿਆਂ ਨੂੰ ਚਾਲੂ ਕਰਨ ਲਈ ਅਗਲੇਰੀ ਕਾਰਵਾਈ ਕੀਤੀ ਜਾ ਸਕੇ।
ਉਨਾਂ ਦੱਸਿਆ ਕਿ ਜਿੰਨਾਂ ਕਿਸਾਨਾਂ ਨੇ ਆਨਲਾਈਨ/ਕਾਮਨ ਸਰਵਿਸ ਸੈਂਟਰਾਂ ਰਾਹੀਂ ਅਪਲਾਈ ਕੀਤਾ ਸੀ ਉਨਾਂ ਦੀ ਤਸਦੀਕ ਦਾ ਕੰਮ ਸਾਈਟ ਬੰਦ ਹੋਣ ਕਾਰਨ ਨਹੀਂ ਹੋ ਰਿਹਾ ਅਤੇ ਜਦੋਂ ਵੀ ਸਾਈਟ ਖੁੱਲੇਗੀ ,ਆਨਲਾਈਨ ਅਪਲਾਈ ਕਰਨ ਵਾਲੇ ਲਾਭਪਾਤਰੀ ਕਿਸਾਨਾਂ ਦੀ ਤਸਦੀਕ ਕਰ ਦਿੱਤੀ ਜਾਵੇਗੀ।
ਨੋਡਲ ਅਫਸਰ ਬਲਾਕ ਸੁਜਾਨਪੁਰ ਸ੍ਰੀ ਗੁਰਦਿੱਤ ਸਿੰਘ ਨੇ ਦੱਸਿਆ ਕਿ ਬਲਾਕ ਸੁਜਾਨਪੁਰ ਵਿੱਚ ਇਸ ਸਕੀਮ ਤਹਿਤ ਕੁੱਲ 622 ਲਾਭਪਾਤਰੀ ਤਸਦੀਕ ਕੀਤੇ ਜਾਣੇ ਹਨ, ਜਿੰਨਾਂ ਵਿੱਚੋਂ 148 ਕਿਸਾਨਾਂ ਵੱਲੋਂ ਆਪਣੇ ਕਾਗਜ਼ ਜਮਾਂ ਕਰਵਾ ਦਿੱਤੇ ਹਨ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਿੰਨਾਂ ਲਾਭਪਾਤਰੀਆਂ ਦੀ ਤਸਦੀਕ ਕੀਤੀ ਜਾਣੀ ਹੈ ਉਹ ਸੰਬੰਧਤ ਜ਼ਰੂਰੀ ਕਾਗਜ਼ਾਤ ਅਤੇ ਸਰਪੰਚ ਦੁਆਰਾ ਤਸਦੀਕਸ਼ੁਦਾ ਸਵੈ ਘਸ਼ਣਾ ਪੱਤਰ ਜਲਦ ਤੋਂ ਜਲਦ ਜਮਾਂ ਕਰਵਾਉਣ ਤਾਂ ਅਗਲੇਰੀ ਕਾਰਵਾਈ ਕੀਤੀ ਜਾ ਸਕੇ।
ਉਨਾਂ ਦੱਸਿਆ ਤਸਦੀਕ ਕਰਨ ਯੋਗ ਲਾਭਪਾਤਰੀਆਂ ਦੀਆ ਸੂਚੀਆਂ ਸੰਬੰਧਤ ਪਿੰਡਾਂ ਦੇ ਸਰਪੰਚਾਂ ਨੂੰ ਪਹੁੰਚਾ ਦਿੱਤੀਆਂ ਗਈਆਂ ਹਨ। ਜਿਨਾਂ ਦੀ ਤਸਦੀਕ ਅਗਲੇ ਹਫਤੇ ਤੱਕ ਮੁਕੰਮਲ ਕਰ ਦਿੱਤੀ ਜਾਵੇਗੀ। ਇਸ ਮੌਕੇ ਸ਼੍ਰੀ ਨਿਰਪਜੀਤ ਸਿੰਘ ਖੇਤੀ ਉਪ ਨਿਰੀਖਕ, ਸ੍ਰੀ ਅਮਨਦੀਪ ਸਿੰਘ ਸਹਾਇਕ ਤਕਨਾਲੋਜੀ ਮੈਨੇਜਰ (ਆਤਮਾ), ਸ਼੍ਰੀ ਕੇਵਲ ਕਿ੍ਰਸ਼ਣ, ਸ਼੍ਰੀ ਬਹਾਦਰ ਸਿੰਘ ਹਾਜ਼ਰ ਸਨ।
ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ-ਕਮ ਚੋਣਕਾਰ ਰਜਿਸਟਰੇਸ਼ਨ ਅਫਸਰ-002 ਭੋਆ ਨੇ ਹਲਕੇ ਦੇ ਸਮੂਹ ਸੈਕਟਰ ਅਫਸਰਾਂ ਨਾਲ ਕੀਤੀ ਮੀਟਿੰਗ
ਪਠਾਨਕੋਟ , 20 ਅਗਸਤ ( ਨਿਊਜ਼ ਹੰਟ )- ਮਾਨਯੋਗ ਚੋਣ ਕਮਿਸ਼ਨ ਪੰਜਾਬ ਦੀਆਂ ਹਦਾਇਤਾ ਦੀ ਪਾਲਣਾ ਕਰਦੇ ਹੋਏ ਜਿਲ੍ਹਾ ਚੋਣ ਅਧਿਕਾਰੀ ਦੇ ਹੁਕਮਾਂ ਅਨੁਸਾਰ ਅੱਜ ਵਿਧਾਨ ਸਭਾ ਹਲਕਾ 002 ਭੋਆ ਦੇ ਚੋਣਕਾਰ ਰਜਿਸਟਰੇਸ਼ਨ ਅਫਸਰ ਸ਼੍ਰੀ ਸਤੀਸ਼ ਕੁਮਾਰ, ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ-ਕਮ ਚੋਣਕਾਰ ਰਜਿਸਟਰੇਸ਼ਨ ਅਫਸਰ-002 ਭੋਆ ਨੇ ਹਲਕੇ ਦੇ ਸਮੂਹ ਸੈਕਟਰ ਅਫਸਰਾਂ ਨਾਲ ਮੀਟਿੰਗ ਕੀਤੀ ।
ਮੀਟਿੰਗ ਵਿੱਚ ਜਾਣਕਾਰੀ ਦਿੰਦੇ ਹੋਏ ਸਤੀਸ਼ ਕੁਮਾਰ, ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ-ਕਮ ਚੋਣਕਾਰ ਰਜਿਸਟਰੇਸ਼ਨ ਅਫਸਰ-002 ਭੋਆ ਨੇ ਦੱਸਿਆ ਕਿ ਵਿਧਾਨ ਸਭਾ ਚੋਣ ਹਲਕਾ 002 ਭੋਆ ਵਿੱਚ ਬੂਥਾਂ ਦੀ ਰੈਸਨਾਲਾਈਜੇਸ਼ਨ ਅਤੇ ਬੀ.ਐਲ.ਓਜ ਵਲੋਂ ਘਰ-ਘਰ ਜਾ ਕੇ ਸਰਵੇ ਦਾ ਕੰਮ ਮਿਤੀ 09-08-2021 ਤੋਂ ਸ਼ੁਰੂ ਹੋ ਚੁੱਕਾ ਹੈ ਅਤੇ 08-09-2021 ਤੱਕ ਇਸਨੂੰ ਮੁਕੰਮਲ ਕੀਤਾ ਜਾਣਾ ਹੈ । ਜਿਸ ਵਿੱਚ ਵੋਟਾਂ ਬਨਾਉਣ ਤੋਂ ਵਾਂਝੇ ਰਹਿ ਚੁੱਕੇ ਇਲਾਕਾ ਨਿਵਾਸੀਆਂ ਦੀਆਂ ਵੋਟਾ ਬਣਾਈਆਂ ਜਾਣਗੀਆਂ, ਇਸ ਤੋਂ ਇਲਾਵਾ ਮਰ ਚੁੱਕੇ /ਵਿਆਹ ਹੋ ਚੁੱਕੇ ਅਤੇ ਪੱਕੇ ਤੋਰ ਤੇ ਸਿਫਟ ਹੇ ਚੁਕੇ ਵੋਟਰਾਂ ਦੀਆਂ ਵੋਟਾਂ ਕੱਟੀਆਂ ਜਾਣੀਆਂ ਹਨ।
ਸਤੀਸ਼ ਕੁਮਾਰ, ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ-ਕਮ ਚੋਣਕਾਰ ਰਜਿਸਟਰੇਸ਼ਨ ਅਫਸਰ-002 ਭੋਆ ਨੇ ਸੈਕਟਰ ਅਫਸਰਾਂ ਨੂੰ ਹਦਾਇਤ ਜਾਰੀ ਕੀਤੀ ਕਿ ਕਿਸੇ ਵੀ ਨੋਜਵਾਨ ਦੀ ਵੋਟ ਬਣਨ ਤੋਂ ਰਹਿ ਨਾ ਜਾਵੇ ਇਸ ਤੋ ਇਲਾਵਾ ਮਰ ਚੁੱਕੇ/ਵਿਆਹ ਹੋ ਚੁੱਕੇ ਵੋਟਰਾਂ ਦੀ ਵੋਟ ਕੱਟਣੀ ਯਕੀਨੀ ਬਨਾਈ ਜਾਵੇ ।
ਉਨ੍ਹਾ ਹਲਕਾ ਨਿਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਜਿਸ ਨੇ ਨਵੀਂ ਵੋਟ ਬਨਾਉਣੀ ਹੈ ਜਾਂ ਕਟਵਾਉਣੀ ਹੈ ਜਾਂ ਕੋਈ ਸੋਧ ਕਰਵਾਉਣੀ ਹੈ ਤਾਂ ਉਹ ਆਪਣੇ ਬੀ.ਐਲ.ਓਜ. ਨਾਲ ਤਾਲਮੇਲ ਕਰ ਸਕਦਾ ਹੈ ਜੋ ਕਿਸੇ ਵਿਅਕਤੀ ਨੂੰ ਕੋਈ ਪਰੇਸ਼ਾਨੀ ਆਉਦੀ ਹੈ ਤਾਂ ਉਹ ਕਿਸੇ ਵੀ ਕੰਮ ਵਾਲੇ ਦਿਨ ਸਵੇਰੇ 9:00 ਤੋਂ 5:00 ਵਜੇ ਤੱਕ ਇਲੈਕਸ਼ਨ ਸੈਲ ਇੰਚਾਰਜ ਸ਼੍ਰੀ ਅਜੀਤ ਕੁਮਾਰ ਸੈਣੀ ਨਾਲ ਉਹਨਾ ਦੇ ਸੰਪਰਕ ਨੰ: 83028-60006 ਤੇ ਸੰਪਰਕ ਕਰ ਸਕਦਾ ਹੈ । ਇਸ ਮੀਟਿੰਗ ਵਿੱਚ ਹੋਰਨਾ ਤੋਂ ਇਲਾਵਾ ਸਰਵਸ੍ਰੀ ਪ੍ਰਭਦੀਪ ਸਿੰਘ, ਬੀ.ਡੀ.ਪੀ.ੳ. ਨਰੋਟ ਜੈਮਲ ਸਿੰਘ ਅਤੇ ਵਿਜੈ ਸੈਣੀ ਬੀ.ਡੀ.ਪੀ.ੳ.ਘਰੋਟਾ, ਅਸਿਸਟੈਂਟ ਇਲੈਕਸ਼ਨ ਸਹਾਇਕ ਰਮੇਸ ਕੁਮਾਰ ਤੋ ਇਲਾਵਾ ਹਲਕੇ ਦੇ ਸਮੂਹ ਸੈਕਟਰ ਅਫਸਰ ਸ਼ਾਮਲ ਸਨ ।
