33.7 C
Jalandhar
Saturday, March 14, 2026
Home Blog Page 801

ਜਿਲ੍ਹਾ ਰੈਡ ਕਰਾਸ ਸੁਸਾਇਟੀ ਵੱਲੋ ਸਿਵਲ ਹਸਪਤਾਲ, ਮੁਹਾਲੀ ਦੇ ਡਾਕਟਰਾਂ ਲਈ 200 ਕੋਵਿਡ ਕਿੱਟਾ ਮੁਹੱਈਆ ਕਰਵਾਈਆਂ ਗਈਆਂ

0

ਐਸ.ਏ.ਐਸ ਨਗਰ, 15 ਜੁਲਾਈ :
ਡਿਪਟੀ ਕਮਿਸ਼ਨਰ, ਸ੍ਰੀ ਗਰੀਸ ਦਿਆਲਣ ਦੀ ਅਗਵਾਈ ਹੇਠ ਜਿਲਾ ਰੈਡ ਕਰਾਸ ਸ਼ਾਖਾ ਵਲੋਂ ਕੋਵਿਡ 19 ਮਹਾਂਮਾਰੀ ਦੋਰਾਨ ਜਿਲਾ ਐਸ.ਏ.ਐਸ.ਨਗਰ ਵਿਖੇ ਵੱਖ—ਵੱਖ ਥਾਵਾਂ ਤੇ ਲੋਕ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ ਅਤੇ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ।

ਮਿਸ਼ਨ ਫਤਿਹ ਨੂੰ ਮੁੱਖ ਰੱਖਦੇ ਹੋਏ ਜਿਲ੍ਹਾ ਰੈਡ ਕਰਾਸ ਸੁਸਾਇਟੀ ਵੱਲੋ ਸਿਵਲ ਹਸਪਤਾਲ, ਮੁਹਾਲੀ ਦੇ ਡਾਕਟਰਾਂ ਲਈ 200 ਕੋਵਿਡ ਕਿੱਟਾ ਐਸ.ਐਮ.ਓ. ਨੂੰ ਮੁਹੱਈਆ ਕਰਵਾਈਆਂ ਗਈਆਂ। ਡਾਕਟਰਾਂ ਦੀ ਦੇਖ—ਭਾਲ ਅਤੇ ਕੋਰਨਾ ਤੋਂ ਬਚਾਓ ਲਈ ਪੀ.ਪੀ.ਕੀਟਾਂ ਵੀ ਬਹੁਤ ਜਰੂਰੀ ਹਨ। ਇਸ ਸਮੇਂ ਸਿਵਲ ਹਸਪਤਾਲ, ਮੁਹਾਲੀ ਦੇ ਡਾਕਟਰਾਂ ਨੂੰ ਲੋੜੀਂਦੀ ਸਮਾਗਰੀ ਰੈਡ ਕਰਾਸ ਵਲੋਂ ਸਮੇਂ ਸਮੇਂ ਤੇ ਮੁਹੱਈਆਂ ਕਰਵਾਈ ਜਾ ਰਹੀ ਹੈ।

ਸ੍ਰੀ ਕਮਲੇਸ਼ ਕੁਮਾਰ ਕੋਸ਼ਲ ਸਕੱਤਰ ਜਿਲਾ ਰੈਡ ਕਰਾਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਰੈਡ ਕਰਾਸ ਇੱਕ ਰਾਹਤ ਸੰਸਥਾ ਹੈ ਜੋ ਕਿ ਮੁਸਬਿਤ ਵਿੱਚ ਮਨੁੱਖਤਾ ਦੀ ਸੇਵਾ ਕਰਦੀ ਹੈ। ਰੈਡ ਕਰਾਸ ਦਾ ਮੁੱਖ ਉਦੇਸਾ ਵਿੱਚ ਸਿਹਤ ਦੀ ਉਨਤੀ ਬਿਮਾਰੀਆਂ ਤੋ ਰੋਕਥਾਮ ਅਤੇ ਮਨੁੱਖੀ ਦੁੱਖ ਨੂੰ ਘੱਟ ਕਰਨਾ ਹੈ। ਕੋਵਿਡ—19 ਦੀ ਮਹਾਮਾਰੀ ਦੋਰਾਨ ਜਿਲੇ ਦੇ ਲੋੜਵੰਦ ਵਿਅਕਤੀਆਂ ਨੂੰ ਸਮੇਂ—ਸਮੇਂ ਤੇ ਰਾਸ਼ਣ, ਦਵਾਈਆਂ, ਕੱਪੜੇ ਅਤੇ ਹੋਰ ਲੋੜੀਂਦਾ ਸਮਾਨ ਆਪਣੇ ਸਮਾਜ—ਸੇਵਕਾਂ ਰਾਹੀਂ ਇਕੱਠਾ ਕਰਕੇ ਮੁਹੱਈਆਂ ਕਰਵਾਇਆ ਗਿਆ। ਉਨ੍ਹਾਂ ਵੱਲੋ ਦੱਸਿਆ ਗਿਆ ਕਿ ਮਿਸਨ ਫਤਿਹ ਨੂੰ ਮੁੱਖ ਰੱਖਦੇ ਹੋਏ ਕੋਵਿਡ—19 ਦੀ ਬਿਮਾਰੀ ਤੋ ਬਚਣ ਲਈ ਸਹਿਰ ਵਿੱਚ ਵੱਖ ਵੱਖ ਥਾਵਾਂ ਤੇ ਮਾਸਕ, ਸੈਨੀਟਾਈਜਰ, ਸਾਬਣ ਆਦਿ ਵੰਡ ਕੇ ਲਗਾਤਾਰ ਲੋਕਾ ਨੂੰ ਜਾਗੂਰਕ ਕੀਤਾ ਜਾ ਰਿਹਾ ਹੈ।

ਕਮਲੇਸ਼ ਕੁਮਾਰ ਵੱਲੋ ਜਿਲੇ ਦੀ ਆਮ ਜਨਤਾ ਨੂੰ ਕੋਵਿਡ—19 ਦੀ ਤੀਜੀ ਲਹਿਰ ਬਾਰੇ ਜਾਗੂਰਕ ਕਰਦਿਆਂ ਦੱਸਿਆ ਗਿਆ ਕਿ ਜੇਕਰ ਅਸੀ ਕੋਵਿਡ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰੀਏ ਤਾਂ ਇਸ ਨੂੰ ਰੋਕਿਆ ਜਾ ਸਕਦਾ ਹੈ। ਜਿਵੇ ਕਿ ਇਸ ਸਮੇਂ ਲੋਕ ਪਹਾੜੀ ਇਲਾਕਿਆਂ ਵਿਚ ਘੁਮਣ ਜਾ ਰਹੇ ਹਨ ਅਤੇ ਉੱਥੇ ਮਾਸਕ ਪਾਉਣ ਅਤੇ ਆਪਸੀ ਦੂਰੀ ਦਾ ਧਿਆਨ ਨਹੀਂ ਰੱਖਿਆ ਜਾ ਰਿਹਾ। ਅਜਿਹਾ ਟੀ.ਵੀ. ਤੇ ਵੀ ਦੇਖਣ ਨੂੰ ਮਿਲ ਰਿਹਾ ਹੈ ਅਤੇ ਅਖਬਾਰਾਂ ਵਿੱਚ ਵੀ ਲਗਾਤਾਰ ਖਬਰਾ ਆ ਰਹੀਂਆਂ ਹਨ। ਇਸ ਲਈ ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਹਾਲ ਦੀ ਘੜੀ ਕੇਵਲ ਜਰੂਰੀ ਕੰਮ ਪੈਣ ਤੇ ਹੀ ਘਰੋਂ ਬਾਹਰ ਨਕਲੀਆਂ ਜਾਵੇ ਕਿਉਂਕਿ ਇਸ ਸਮੇਂ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਬਚਾਉਣੀ ਜਰੂਰੀ ਹੈ; ਘੁਮਣ ਲਈ ਅਸੀ ਤਾ ਹੀ ਜਾ ਸਕਾਂਗੇ ਜੇਕਰ ਅਸੀ ਤੰਦਰੁਸਤ ਰਾਹਾਂਗੇ। ਕੋਵਿਡ ਮਹਾਂਮਾਰੀ ਨੂੰ ਖਤਮ ਕਰਨ ਲਈ ਸਾਡਾ ਸਹਿਯੋਗ ਬਹੁਤ ਜਰੂਰੀ ਹੈ, ਜੇਕਰ ਅਸੀ WHO ਵਲੋਂ ਜਾਰੀ ਕੀਤੀਆਂ ਕੋਵਿਡ ਸਬੰਧੀ ਗਾਇਡਲਾਈਨ ਦੀ ਉਲੰਘਣਾ ਕਰਾਗੇ ਤਾਂ ਇਹ ਮਹਾਂਮਾਰੀ ਕਦੇਂ ਵੀ ਖਤਮ ਨਹੀਂ ਹੋਵੇਗੀ। ਇੱਕ ਅੱਛੇ ਨਾਗਰਿਕ ਹੋਣ ਦੇ ਨਾਤੇ ਸਾਡੀ ਜਿੰਮੇਦਾਰੀ ਬਣਦੀ ਹੈ ਕਿ ਅਸੀ ਸਖਤੀ ਨਾਲ ਕੋਵਿਡ ਸਬੰਧੀ ਗਾਇਡਲਾਈਨਜ਼ ਦਾ ਪਾਲਣ ਕਰੀਏ ਅਤੇ ਦੂਜਿਆਂ ਤੋਂ ਵੀ ਕਰਵਾਈਏ ਤਾਂ ਕਿ ਇਸ ਮਹਾਂਮਾਰੀ ਦਾ ਜੜ ਤੋਂ ਖਾਤਮਾ ਕੀਤਾ ਜਾ ਸਕੇ।

ਪੰਜਾਬ 15 ਜੁਲਾਈ 2021 ( ਨਿਊਜ਼ ਹੰਟ )

0

ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮਟਿਡ’ ਦੇ ਨਵੇਂ ਚੁਣੇ ਹੋਏ ਬੋਰਡ ਆਫ ਡਾਇਰੈਕਟਰਜ਼ ਦੇ ਮੈਂਬਰਾਂ ਦੀ ਪਹਿਲੀ ਬੋਰਡ ਮੀਟਿੰਗ ਦੌਰਾਨ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਬੈਂਕ ਦੇ ਨਵੇਂ ਚੁਣੇ ਹੋਏ ਬੋਰਡ ਆਫ ਡਾਇਰੈਕਟਰਜ਼ ਦੇ ਮੈਂਬਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਆਸ ਕਰਦੇ ਹਨ ਕਿ ਉਹ ਜ਼ਮੀਨੀ ਪੱਧਰ ‘ਤੇ ਡਟ ਕੇ ਕੰਮ ਕਰਨਗੇ ਤਾਂ ਜੋ ਬੈਂਕ ਦੇ ਕੰਮ ਵਿੱਚ ਸੁਧਾਰ ਹੋ ਸਕੇ ਅਤੇ ਕਿਸਾਨਾ ਨੂੰ ਹੋਰ ਰਾਹਤ ਮਿਲ ਸਕੇ।

ਸੈਨਿਕ ਇੰਸਟੀਚਿਊਟ ਵਿੱਚ ਐਮ.ਐਸ.ਸੀ. (ਆਈ.ਟੀ.), ਬੀ.ਐਸ.ਸੀ. (ਆਈ.ਟੀ.) ਅਤੇ ਪੀ.ਜੀ.ਡੀ.ਸੀ.ਏ. ਕੋਰਸਾਂ ਲਈ ਦਾਖਲੇ ਸ਼ੁਰੂ

0

ਜਲੰਧਰ, 15 ਜੁਲਾਈ 2021 ( ਨਿਊਜ਼ ਹੰਟ ) :

ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ, ਜਲੰਧਰ ਵਿਖੇ ਚੱਲ ਰਹੇ ਪੰਜਾਬ ਸਰਕਾਰ ਤੋਂ ਪ੍ਰਮਾਣਿਤ ਸੈਨਿਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ, ਜਲੰਧਰ ਵਿਖੇ ਐਮ.ਐਸ.ਸੀ. (ਆਈ.ਟੀ.), ਬੀ.ਐਸ.ਸੀ. (ਆਈ.ਟੀ.) ਅਤੇ ਪੀ.ਜੀ.ਡੀ.ਸੀ.ਏ. ਕੋਰਸਾਂ ਲਈ ਦਾਖਲੇ ਸ਼ੁਰੂ ਹੋ ਗਏ ਹਨ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਇੰਸਟੀਚਿਊਟ ਦੇ ਡਾਇਰੈਕਟਰ -ਕਮ-ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਰਨਲ ਦਲਵਿੰਦਰ ਸਿੰਘ (ਰਿਟਾ.) ਨੇ ਕਿਹਾ ਕਿ ਸ਼ਾਸਤਰੀ ਮਾਰਕੀਟ ਵਿੱਚ ਸਥਿਤ ਸੈਨਿਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ, ਜਲੰਧਰ ਸਾਬਕਾ/ਸਰਵਿੰਗ ਫੌਜੀਆਂ,ਐਸ.ਸੀ., ਐਸ.ਟੀ. ਅਤੇ ਗਰੀਬ ਬੱਚਿਆਂ ਲਈ ਵਰਦਾਨ ਬਣ ਗਿਆ ਹੈ, ਜਿਥੇ ਉਕਤ ਵਰਗ ਦੇ ਬੱਚਿਆਂ ਨੂੰ ਪੇਸ਼ੇਵਰ ਅਤੇ ਡਿਗਰੀ ਕੰਪਿਊਟਰ ਕੋਰਸਾਂ ਦੀ ਸਿਖਲਾਈ ਦੇ ਕੇ ਰੋਜ਼ਗਾਰ ਦੇ ਯੋਗ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਸੰਸਥਾ ਆਈ. ਕੇ. ਜੀ. ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਹੈ।

ਕਾਲਜ ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਸੈਣੀ ਨੇ ਦੱਸਿਆ ਕਿ ਐਮ.ਐਸ.ਸੀ. (ਆਈ.ਟੀ.), ਬੀ.ਐਸ.ਸੀ. (ਆਈ.ਟੀ.) ਅਤੇ ਪੀ.ਜੀ.ਡੀ.ਸੀ.ਏ. ਕੋਰਸ ਯੂਨੀਵਰਸਿਟੀ ਦੇ ਸਿਲੇਬਸ ਅਨੁਸਾਰ ਕਰਵਾਏ ਜਾਂਦੇ ਹਨ। ਇਸ ਤੋਂ ਇਲਾਵਾ ਇਥੇ ਵਿਦਿਆਰਥੀਆਂ ਦੀ ਬਹੁਪੱਖੀ ਸ਼ਖਸੀਅਤ ਦੇ ਨਿਰਮਾਣ ਲਈ ਵੱਖ-ਵੱਖ ਗਤੀਵਿਧੀਆਂ ਵੀ ਕਰਵਾਈਆਂ ਜਾਂਦੀਆਂ ਹਨ, ਜਿਸ ਲਈ ਸੰਸਥਾ ਪਾਸ ਬਹੁਤ ਹੀ ਯੋਗ ਸਟਾਫ਼ ਮੌਜੂਦ ਹੈ।

ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 94786-18790, 84279-68374, 62398-80841 ‘ਤੇ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਕਿਸੇ ਵੀ ਕੰਮ-ਕਾਜ ਵਾਲੇ ਦਿਨ ਦਫ਼ਤਰ ਆ ਕੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇੰਸਟੀਚਿਊਟ ਵਿੱਚ ਸੀਟਾਂ ਸੀਮਤ ਹਨ, ਇਸ ਲਈ ਇਥੇ ਦਾਖਲਾ ਪਹਿਲ ਦੇ ਆਧਾਰ ‘ਤੇ ਹੀ ਹੋਵੇਗਾ।

ਉਸਾਰੀ ਕਾਮਿਆਂ ਨੂੰ ਵਿੱਤੀ ਸਹਾਇਤਾ ਦੇਣ ਲਈ ਸੇਵਾ ਕੇਂਦਰਾਂ ਵਿਖੇ ਰਜਿਸਟਰੇਸ਼ਨ ਸ਼ੁਰੂ

0

ਪਠਾਨਕੋਟ,  15 ਜੁਲਾਈ 2021 ( ਨਿਊਜ਼ ਹੰਟ ) :

ਸ੍ਰੀ ਰੂਬਲ ਸੈਣੀ ਜਿਲ੍ਹਾ ਈ ਗਵਰਨੈਂਸ ਕੋਆਰਡੀਨੇਟਰ ਪਠਾਨਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਾਰੀ ਕਾਮਿਆਂ ਨੂੰ ਵਿੱਤੀ ਸਹਾਇਤਾ ਦੇਣ ਲਈ ਹੁਣ ਸੇਵਾ ਕੇਂਦਰਾਂ ਵਿੱਚ ਰਜਿਸਟਰੇਸ਼ਨ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਰਜਿਸਟਰਡ ਉਸਾਰੀ ਕਾਮੇ ਜੋ ਕੋਰੋਨਾ ਪਾਜ਼ਿਟੀਵ ਆਏ ਹਨ ਜਾਂ ਜਿੰਨ੍ਹਾਂ ਦੇ ਕਿਸੇ ਪਰਿਵਾਰਕ ਮੈਂਬਰ ਨੂੰ ਕੋਰੋਨਾ ਪਾਜ਼ਿਟੀਵ ਆਉਣ ਕਰਕੇ ਇਕਾਂਤਵਾਸ ਵਿਚ ਰੱਖਿਆ ਗਿਆ ਹੈ, ਉਹ ਇਸ ਸਕੀਮ ਦਾ ਲਾਭ ਲੈਣ ਦੇ ਯੋਗ ਹਨ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਆਪਣੇ ਨੇੜਲੇ ਦੇ ਸੇਵਾ ਕੇਂਦਰ ਵਿਖੇ ਜਾ ਕੇ ਲੋੜੀਂਦੇ ਦਸਤਾਵੇਜ਼ਾਂ ਦੇ ਆਧਾਰ ਤੇ ਰਜਿਸਟਰੇਸ਼ਨ ਕਰਵਾਈ ਜਾ ਸਕਦੀ ਹੈ। ਇਹ ਰਜਿਸਟਰੇਸ਼ਨ ਸਿਰਫ ਆਨ ਲਾਈਨ ਹੀ ਉਪਲੱਬਧ ਹੈ, ਕੋਈ ਵੀ ਫਾਰਮ ਆਦਿ ਭਰ ਕੇ ਲੈ ਕੇ ਆਉਣ ਦੀ ਜ਼ਰੂਰਤ ਨਹੀਂ ਹੈ।

ਜ਼ਿਲ੍ਹਾਂ ਪਠਾਨਕੋਟ ਦੇ ਸਕਿੱਲ ਸੈਂਟਰਾਂ ਵਿੱਚ ਵਰਲਡ ਯੂਥ ਸਕਿੱਲ ਡੇ ਮਨਾਇਆ

0

ਪਠਾਨਕੋਟ,  15 ਜੁਲਾਈ 2021 ( ਨਿਊਜ਼ ਹੰਟ ) :

15 ਜੁਲਾਈ 2021 ਨੂੰ ਪੂਰੇ ਦੇਸ਼ ਵਿਚ 6 ਵਾਂ ਵਰਲਡ ਯੂਥ ਸਕਿੱਲ ਡੇ ਮਨਾਇਆ ਗਿਆ ਜਿਸ ਵਿਚ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਵੱਲੋਂ ਵੀ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਅਤੇ ਕਰੋਨਾ ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਵਿਚ ਵੀ ਵਰਲਡ ਯੂਥ ਸਕਿੱਲ ਡੇ ਮਨਾਇਆ ਗਿਆ।
ਇਸ ਦੋਰਾਨ ਜ਼ਿਲਾਂ ਪਠਾਨਕੋਟ ਦੇ ਚੱਲ ਰਹੇ ਵੱਖ ਵੱਖ ਸਕਿੱਲ ਡਿਵੈਲਪਮੈਂਟ ਸੈਂਟਰਾਂ ਨੇ ਵੀ ਬਹੁਤ ਉਤਸ਼ਾਹ ਨਾਲ ਆਪਣਾ ਯੋਗਦਾਨ ਪਾਇਆ। ਇਸ ਦੋਰਾਨ ਜਿਲ੍ਹਾ ਰੋਜਗਾਰ ਦਫਤਰ ਪਠਾਨਕੋਟ ਵਿਖੇ ਪਹੁੰਚਣ ਵਾਲੇ ਬੱਚਿਆਂ ਨੇ ਵੀ ਪ੍ਰੋਗਰਾਮ ਵਿੱਚ ਹਿੱਸਾ ਲਿਆ। ਇਸ ਮੌਕੇ ਵੱਖ ਵੱਖ ਸਕਿੱਲ ਸੈਂਟਰਾਂ ਵਿੱਚ  ਅਤੇ ਰੰਗੋਲੀ ਮੁਕਾਬਲੇ ਕਰਵਾਏ ਗਏ ਅਤੇ ਜੇਤੂਆਂ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਮਾਨਯੋਗ ਵਧੀਕ ਡਿਪਟੀ ਕਮਿਸ਼ਨਰ ਵਿਕਾਸ, ਪਠਾਨਕੋਟ, ਸ. ਲਖਵਿੰਦਰ ਸਿੰਘ ਰੰਧਾਵਾ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕਿੱਲ ਕੋਰਸ ਨੋਜਵਾਨਾਂ ਦੀ ਜ਼ਿੰਦਗੀ ਚ ਬਹੁਤ ਤੇਜੀ ਨਾਲ ਬਦਲਾਵ ਲਿਆ ਰਹੇ ਹਨ ਅਤੇ ਨੋਜਵਾਨਾਂ ਨੂੰ ਆਪਣੇ ਪੈਰਾਂ ਤੇ ਖੜੇ ਹੋਣ ਦਾ ਬਹੁਤ ਵਧੀਆ ਮੌਕਾ ਪ੍ਰਦਾਨ ਕਰ ਰਹੇ ਹਨ।
ਉਨ੍ਹਾਂ ਸੰਬੋਧਤ ਕਰਦਿਆਂ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੀ ਆਨ ਵਾਲੇ ਸਮੇਂ ਵਿਚ ਵਿਸ਼ੇਸ ਭੂਮਿਕਾ ਬਾਰੇ ਵੀ ਜਾਣਕਾਰੀ ਦਿੱਤੀ। ਉਹਨਾ ਕਿਹਾ ਕਿ ਜਿਲ੍ਹੇ ਦੇ ਨੋਜਵਾਨਾਂ ਨੂੰ ਇਸ ਸਕੀਮ ਦਾ ਲਾਭ ਲੈਣ ਲਈ ਅੱਗੇ ਆਉਣਾ ਚਾਹੀਦਾ ਹੈ।  ਇਸ ਦੋਰਾਨ  ਸਰਵਸ੍ਰੀ ਪਰਸੋਤਮ ਸਿੰਘ  ਜਿਲ੍ਹਾ ਰੋਜਗਾਰ ਅਫਸਰ,  ਪਰਦੀਪ ਬੈਂਸ ਮੈਨੇਜਰ ਸਕਿੱਲ ਡਿਵੈਲਪਮੈਂਟ, ਆਂਚਲ  ਸਰਮਾ,  ਮੈਨੇਜਰ (ਰੋਜਗਾਰ ਅਤੇ ਸਿਖਲਾਈ),  ਰਾਕੇਸ ਕੁਮਾਰ (ਪਲੇਸਮੈਂਟ ਅਫਸਰ)  ਆਦਿ ਹਾਜਰ ਸਨ ।

भारत में 24 घंटे में 581 मौतें, 41, 806 नए COVID-19 मामले दर्ज किए गए |

0

नई दिल्ली 15 जुलाई (न्यूज़ हंट ): भारत ने पिछले 24 घंटों में 41,806 नए सीओवीआईडी ​​​​-19 मामले और 581 मौतें दर्ज कीं, केंद्रीय स्वास्थ्य मंत्रालय ने गुरुवार (15 जुलाई, 2021) को सूचित किया। भारत के सक्रिय कोरोनावायरस के मामले अब बढ़कर 4,32,041 हो गए हैं। 

भारत का कुल कोरोनावायरस केसलोएड अब बढ़कर 3,09,87,880 हो गया है, जिनमें से 4,11,989 ने वायरस के कारण दम तोड़ दिया है। देश में COVID-19 संक्रमण से कुल 3,01,43,850 लोग ठीक हो चुके हैं, जिनमें से 39,130 ​​लोग गुरुवार को संक्रमण से उबर चुके हैं | भारतीय आयुर्विज्ञान अनुसंधान परिषद (आईसीएमआर) ने गुरुवार को कहा कि कोविड-19 बीमारी के लिए अब तक कुल 438,011,958 नमूनों का परीक्षण किया गया है, जिनमें से पिछले 24 घंटों में 1,943,488 नमूनों का परीक्षण किया गया।

इसके अतिरिक्त, केंद्रीय गृह मंत्रालय ने बुधवार (14 जुलाई, 2021) को सभी राज्यों और केंद्र शासित प्रदेशों को लिखे पत्र में कहा कि हिल स्टेशनों सहित देश के कई हिस्सों में COVID-19 मानदंडों का घोर उल्लंघन देखा गया है और कहा है कि निर्धारित दिशा-निर्देशों का अनुपालन सुनिश्चित करने के लिए कहा गया है।

गुजरात में आज से 12वीं कक्षा के स्कूल, कॉलेज 50% उपस्थिति के साथ फिर से खुले

0

नई दिल्ली 15 जुलाई (न्यूज़ हंट ): गुजरात में कक्षा 12 के छात्रों, कॉलेजों और तकनीकी संस्थानों के लिए स्कूल गुरुवार (15 जुलाई) को जगह-जगह COVID-19 प्रोटोकॉल के साथ फिर से खुल गए। सरकार ने कक्षा 12 और कॉलेज के छात्रों के लिए 50 प्रतिशत उपस्थिति के साथ शारीरिक कक्षाएं फिर से शुरू करने का फैसला किया था। 

हालांकि, छात्रों के लिए शारीरिक उपस्थिति अनिवार्य नहीं है, और अगर छात्रों को व्यक्तिगत रूप से उपस्थित होने के लिए कहा जाना है तो स्कूलों और कॉलेजों के अधिकारियों को माता-पिता की सहमति लेनी होगी।

9 जुलाई को, सीएम विजय रूपाणी ने COVID-19 स्थिति की समीक्षा के बाद निर्णय लिया और स्कूलों और कॉलेजों को 50 प्रतिशत क्षमता के साथ फिर से खोलने की अनुमति दी। “गुजरात 15 जुलाई से कक्षा 12 के छात्रों और स्नातक और स्नातकोत्तर छात्रों के लिए कॉलेजों को फिर से खोलने के लिए। पचास प्रतिशत छात्रों को परिसरों में भाग लेने की अनुमति दी जाएगी। छात्र स्वैच्छिक आधार पर शारीरिक कक्षाओं में भाग ले सकते हैं। उपस्थिति अनिवार्य नहीं होगी, ”एएनआई ने सीएम के हवाले से कहा। 

इस बीच, गुजरात ने बुधवार (14 जुलाई) को 41 नए सीओवीआईडी ​​​​-19 मामले दर्ज किए, जिसने कुल टैली को 8,24,346 तक पहुंचा दिया।राज्य के स्वास्थ्य विभाग के एक अधिकारी ने कहा कि कोई ताजा मौत नहीं होने से मरने वालों की संख्या 10,074 हो गई।

एकाग्रता, सख़्त मेहनत और समर्पण सफलता की कुंजी: गुरप्रीत सिंह भुल्लर

0

जालंधर, 14 जुलाई 2021 ( न्यूज़ हंट ) :

पुलिस कमिश्नर गुरप्रीत सिंह भुल्लर ने आज चल रही पुलिस भर्ती रैली के इच्छुक युवा पीढी को इस सुनहरी अवसर को प्राप्त करने के लिए स्वंय को पूरी तरह समर्पित करने की अपील की। पुलिस लाईन, जालंधर में युवाओं के साथ बातचीत करते हुए पुलिस कमिश्नर ने कहा कि एकाग्रता, सख़्त मेहनत और समर्पण सफलता की कुंजी है और उन्हें पूरे जोश और उत्साह के साथ अपने लक्ष्य का पीछा करना चाहिए।

श्री भुल्लर ने सुझाव दिया कि इच्छुक उम्मीदवारों को अपना पूरा ध्यान अकादमिक और शारीरिक प्रशिक्षण पर केंद्रित करना चाहिए, जो कि पुलिस लाईन में कमिश्नरेट पुलिस की तरफ से दी जा रही है। उन्होनें इस अवसर पर अर्जुन की मिसाल भी दी, जिसने अपने निशाने को दृढ़ता और एकाग्रता के साथ प्राप्त किया । उन्होनें इच्छुक उम्मीदवारों को भी पुलिस भर्ती रैली में इसी तरह का जोश और जुनून दिखाने की बात की।

पुलिस कमिश्नर ने कहा कि पुलिस कमिश्नरेट की तरफ से उम्मीदवारों को शारीरिक के इलावा अकादमिक प्रशिक्षण प्रदान करने के लिए प्रसिद्ध कोचिंग संस्थानों के साथ परीक्षा की तैयारी को भी यकीनी बनाया गया है। उन्होनें एक दिव्यांग व्यक्ति, जिसने बनावटी अंगों की सहायता के साथ माउंट एवरेस्ट के अभियान को जीतने में सफलता प्राप्त की, की कहानी सांझी करते हुए कहा कि यदि कोई व्यक्ति अपने लक्ष्य को प्राप्त करने का पक्का इरादा रखता है तो उसके लिए कुछ भी असंभव नहीं है। पुलिस कमिश्नर ने इस अवसर पर मेगा पुलिस भर्ती अभियान में हिस्सा लेने जा रहे सभी इच्छुक उम्मीदवारों की सफलता के लिए परमात्मा से प्रार्थना भी की।

ਕੋਵਿਡ ਪਾਜਿਟਿਵ ਆਏ ਰਜਿਸਟਰਡ ਉਸਾਰੀ ਕਾਮਿਆਂ ਨੂੰ ਵਿੱਤੀ ਸਹਾਇਤਾ ਦੇਣ ਲਈ ਰਜਿਸਟ੍ਰੇਸ਼ਨ ਸੇਵਾ ਕੇਂਦਰਾਂ ‘ਚ ਹੋਵੇਗੀ

0
ਪਟਿਆਲਾ, 14 ਜੁਲਾਈ 2021 ( ਨਿਊਜ਼ ਹੰਟ ) :
ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕੋਵਿਡ ਪਾਜਿਟਿਵਿ ਆਉਣ ਵਾਲੇ ਰਜਿਸਟਰਡ ਉਸਾਰੀ ਕਿਰਤੀਆਂ ਨੂੰ ਵਿੱਤੀ ਸਹਾਇਤਾ ਦੇਣ ਦਾ ਅਹਿਮ ਫੈਸਲਾ ਕੀਤਾ ਗਿਆ ਸੀ। ਕਿਰਤ ਵਿਭਾਗ ਵੱਲੋਂ ਪ੍ਰਦਾਨ ਕੀਤੀ ਜਾਣ ਵਾਲੀ ਇਸ ਸਹਾਇਤਾ ਲਈ ਹੁਣ ਸੂਚੀਬੱਧ ਉਸਾਰੀ ਕਿਰਤੀ ਕਾਮੇ ਜਾਂ ਉਸਦੇ ਪਰਿਵਾਰ ਦੇ ਨਜਦੀਕੀ ਮੈਂਬਰ ਨੂੰ ਕੋਵਿਡ-19 ਮਹਾਂਮਾਰੀ ਦੀ ਲਾਗ ਤੋਂ ਪੀੜਤ ਹੋਣ ਉਪਰੰਤ ਵਿੱਤੀ ਸਹਾਇਤਾ ਲੈਣ ਲਈ ਰਜਿਸਟਰੇਸ਼ਨ ਕਰਵਾਉਣ ਲਈ ਕੇਵਲ ਆਪਣੇ ਨੇੜਲੇ ਸੇਵਾ ਕੇਂਦਰ ਵਿਖੇ ਜਾਣਾ ਪਵੇਗਾ।
ਇਸ ਸਬੰਧੀ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਕੋਵਿਡ ਪਾਜਿਟਿਵ ਆਉਣ ਵਾਲੇ ਅਤੇ ਇਕਾਂਤਵਾਸ ਰਹਿਣ ਵਾਲੇ ਉਸਾਰੀ ਕਿਰਤੀ ਕਾਮਿਆਂ ਨੂੰ ਵਿੱਤੀ ਸਹਾਇਤਾ ਦੇਣ ਲਈ ਫਾਰਮ ਜਮ੍ਹਾਂ ਤੇ ਰਜਿਸਟਰ੍ਰੇਸ਼ਨ ਕਰਵਾਉਣ ਲਈ ਸੇਵਾ ਕੇਂਦਰਾਂ ਵਿਖੇ ਇਸ ਸੇਵਾ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਸੇਵਾ ਈ-ਸੇਵਾ ਪੰਜਾਬ ਪੋਰਟਲ ਰਾਹੀਂ ਸੇਵਾ ਕੇਂਦਰਾਂ ਵਿਖੇ ਉਪਲਬਧ ਹੋਵੇਗੀ ਅਤੇ ਇਸ ਲਈ ਕੇਵਲ 10 ਰੁਪਏ ਦੀ ਸੇਵਾ ਫੀਸ ਰੱਖੀ ਗਈ ਹੈ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਕੋਵਿਡ ਪਾਜਿਟਿਵ ਆਉਣ ਮਗਰੋਂ ਇਕਾਂਤਵਾਸ ਰਹੇ ਹੋਏ ਉਸਾਰੀ ਕਿਰਤੀ ਕਾਮੇ ਨੂੰ ਇਸ ਵਿੱਤੀ ਸਹਾਇਤਾ ਲਈ ਯੋਗ ਮੰਨਿਆ ਗਿਆ ਹੈ। ਇਸ ਲਈ ਕਿਰਤ ਵਿਭਾਗ ਕੋਲ ਸੂਚੀਬੱਧ ਕਾਮੇ ਨੂੰ ਆਪਣੇ ਨੇੜਲੇ ਸੇਵਾ ਕੇਂਦਰ ਵਿਖੇ ਜਾਣਾ ਪਵੇਗਾ, ਜਿੱਥੇ ਉਸਨੂੰ ਲੋੜੀਂਦੇ ਦਸਤਾਵੇਜਾਂ ਨਾਲ ਆਪਣੀ ਅਰਜ਼ੀ ਆਨਲਾਈਨ ਜਮ੍ਹਾ ਕਰਵਾਉਣੀ ਹੋਵੇਗੀ। ਇਸ ਲਈ ਕੋਈ ਵੀ ਅਰਜ਼ੀ ਦਸਤੀ ਜਾਂ ਨਿਜੀ ਤੌਰ ‘ਤੇ ਸਵਿਕਾਰ ਨਹੀਂ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ ਸਾਰੇ ਸੇਵਾ ਕੇਂਦਰਾਂ ਵਿਖੇ ਇਹ ਸੇਵਾ ਉਪਲਬੱਧ ਹੋਵੇਗੀ ਅਤੇ ਯੋਗ ਤੇ ਰਜਿਸਟਰਡ ਉਸਾਰੀ ਕਿਰਤੀ ਇਹ ਸੇਵਾ ਪ੍ਰਾਪਤ ਕਰ ਸਕਦਾ ਹੈ।

ਪੰਜਾਬ ਸਰਕਾਰ ਵਲੋਂ ਸੇਵਾ ਕੇਂਦਰਾਂ ਰਾਹੀਂ ਕੋਰੋਨਾ ਪ੍ਰਭਾਵਿਤ ਰਜਿਸਟਰਡ ਉਸਾਰੀ ਕਾਮਿਆਂ ਨੂੰ ਵਿੱਤੀ ਮਦਦ ਦੀ ਸ਼ੁਰੂਆਤ

0
ਅੰਮ੍ਰਿਤਸਰ, 14 ਜੁਲਾਈ 2021 ( ਨਿਊਜ਼ ਹੰਟ ) :
ਪੰਜਾਬ ਸਰਕਾਰ ਵਲੋਂ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਰਜਿਸਟਰਡ ਉਸਾਰੀ ਕਾਮੇ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਜੋ ਕੋਰੋਨਾ ਪਾਜੀਟਿਵ ਹੋ ਗਏ ਸਨ, ਲਈ ਵਿੱਤੀ ਮਦਦ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਤਹਿਤ ਰਜਿਸਟਰਡ ਉਸਾਰੀ ਕਾਮੇ ਆਪਣੇ ਨਜ਼ਦੀਕੀ ਸੇਵਾ ਕੇਂਦਰਾਂ ਵਿੱਚ ਜਾ ਕੇ ਇਸ ਸਕੀਮ ਦਾ ਲਾਭ ਲੈ ਸਕਦੇ ਹਨ।
ਡਿਪਟੀ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਖਹਿਰਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਕਿਰਤ ਵਿਭਾਗ ਵਲੋਂ ਅੱਜ ਤੋਂ ਸ਼ੁਰੂ ਕੀਤੀ ਇਸ ਸਕੀਮ ਦਾ ਲਾਭ ਉਨ੍ਹਾਂ ਰਜਿਸਟਰਡ ਉਸਾਰੀ ਕਾਮਿਆਂ ਨੂੰ ਮਿਲੇਗਾ ਜੋ ਖੁਦ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਕੋਰੋਨਾ ਪਾਜੀਟਿਵ ਹੋ ਗਏ ਸਨ ਅਤੇ ਇਕਾਂਤਵਾਸ ਵਿੱਚ ਰਹੇ ਸਨ। ਉਨ੍ਹਾਂ ਦੱਸਿਆ ਕਿ ਬਿਨੈਕਾਰ ਨੂੰ ਆਪਣਾ ਜਾਂ ਪਰਿਵਾਰਕ ਮੈਂਬਰਾਂ ਦਾ ਕੋਰੋਨਾ ਪਾਜੀਟਿਵ ਸਰਟੀਫਿਕੇਟ, ਉਸਾਰੀ ਕਾਮੇ ਵਜੋਂ ਰਜਿਸਟਰੇਸ਼ਨ ਕਾਰਡ ਅਤੇ ਬੈਂਕ ਦੀ ਕਾਪੀ ਲੈ ਕੇ ਆਪਣੇ ਨੇੜਲੇ ਸੇਵਾ ਕੇਂਦਰ ਵਿਚ ਜਾਣਾ ਪਵੇਗਾ ਜਿਥੇ ਸਕੀਮ ਦਾ ਲਾਭ ਦੇਣ ਲਈ ਪ੍ਰਕਿਰਿਆ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਸਕੀਮ ਦਾ ਲਾਭ ਲੈਣ ਲਈ ਕੋਈ ਫਾਰਮ ਜਾਂ ਬੇਨਤੀ ਪੱਤਰ ਨਹੀਂ ਦੇਣਾ ਪਵੇਗਾ ਸਗੋਂ ਸੇਵਾ ਕੇਂਦਰ ਵਿਚ ਸਿੱਧੇ ਤੌਰ ’ਤੇ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ ਜਿਸ ਲਈ 10 ਰੁਪਏ ਸਹੂਲਤ ਚਾਰਜ ਵਜੋਂ ਲਏ ਜਾਣਗੇ।