26 C
Jalandhar
Thursday, March 12, 2026
Home Blog Page 832

डिप्टी कमिश्नर ने बी.डी.पी.ओज़ को कहा 61 माडल खेल मैदानों का निर्माण एक हफ़्ते में पूरा किया जाए |

0

जालंधर, 11 जून ( न्यूज़ हंट ) :

          डिप्टी कमिश्नर घनश्याम थोरी ने शुक्रवार को सभी ब्लाक विकास और पंचायत अधिकारियों (बी.डी.पी.ओज़) को अलग -अलग योजनाओं के अंतर्गत ग्रामीण क्षेत्रों में चल रहे विकास प्रोजैक्टों को समय पर पूरा करने को यकीनी बनाने के आदेश दिए है,जिससे जिले के लोग इन लोक समर्थकी योजनाओं का लाभ ले सकें।

          डिप्टी कमिश्नर घनश्याम थोरी ने अतिरिक्त डिप्टी कमिश्नर (विकास) विशेष सारंगल और अतिरिक्त डिप्टी कमिश्नर (जनरल) जसबीर सिंह के साथ खेल मैदानों सम्बन्धित प्राजैक्ट की समीक्षा करते हुए आधिकारियों को इन प्रोजैक्टों को एक हफ़्ते में पूरा मुकम्मल करने के आदेश दिए है और कहा है कि किसी भी प्रकार की देरी को सख़्ती से निपटा जायेगा।

           डिप्टी कमिश्नर ने बताया कि सभी 11 ब्लाकों में 463.91 लाख की लागत के साथ 61 माडल खेल मैदान बनाए जाने है और अब तक 349 लाख की लागत के साथ लगभग 44 खेल मैदानों को पूरा किया जा चुका है। इन माडलों के खेल मैदानों में आदमपुर, जालंधर पश्चिमी, लोहियाँ, महतपुर, नूरमहल, फिल्लौर, रुड़कां कलाँ और शाहकोट विकास ब्लाकों में पाँच -पाँच, भोगपुर में नौ और जालंधर पूर्वी में और नकोदर छह -छह शामिल है।

          इसी तरह डिप्टी कमिश्नर की तरफ से महात्मा गांधी नैशनल रुरल् रोज़गार गारंटी एक्ट (मगनरेगा) अधीन शुरू किये गए स्कूल प्रोजैक्टों में हुई प्रगति का भी जायज़ा लिया गया। उन्होनें बताया कि जिले में 1000.78 लाख की लागत से कुल 664 स्कूल प्राजैक्ट शुरू किये जाने थे, जिनमें से 553 कार्य अथारिटी की तरफ से आरंभ किये जा चुके है, जिन पर 402.39 लाख रुपए ख़र्च किये गए हैं। श्री थोरी ने सभी फील्ड आधिकारियों को बाकी प्रोजैक्टों को शुरू करने के साथ ही अगले हफ़्ते के में 50 प्रतिशत से अधिक पूरा करने को यकीनी बनाने के निर्देश दिए।

          डिप्टी कमिश्नर ने आधिकारियों /कर्मचारियों को लोक भलाई के कामों को पहल देने के लिए कहा ताकि राज्य सरकार की लोक भलाई और विकास समर्थकी नीतियों का लाभ निचले स्तर पर लोगों तक पहुँचाया जा सके। उन्होनें कहा कि इसके लिए आधिकारियों /कर्मचारियों को पूरी तनदेही के साथ काम करना चाहिए, जिससे समाज के जरूरतमंद और कमज़ोर वर्ग राज्य सरकार की नीतियों का लाभ मिल सके। सरकारी योजनाओं के अंतर्गत फंड के सही प्रयोग पर ज़ोर देते हुए उन्होनें कहा कि इससे साथ पैसा सही दिशा में ख़र्च किया जाना यकीनी बनेगा।

ਸੇਵਾ ਕੇਂਦਰਾਂ ਦੇ ਸਮੇਂ ਵਿੱਚ ਤਬਦੀਲੀ, ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਮਿਲਣਗੀਆਂ ਸੇਵਾਵਾਂ : ਡਿਪਟੀ ਕਮਿਸ਼ਨਰ

0

ਜਲੰਧਰ, 11 ਜੂਨ ( ਨਿਊਜ਼ ਹੰਟ ) :

ਕੋਵਿਡ-19 ਮਹਾਂਮਾਰੀ ਕਾਰਨ ਪੈਦਾ ਹੋਏ ਹਾਲਾਤ ਵਿੱਚ ਹੋ ਰਹੇ ਸੁਧਾਰ ਦੇ ਮੱਦੇਨਜ਼ਰ ਕੋਰੋਨਾ ਕਾਲ ਵਿਚ ਜਾਰੀ ਪਾਬੰਦੀਆਂ ਵਿੱਚ ਪ੍ਰਸ਼ਾਸਨ ਵੱਲੋਂ ਵਾਰੀ-ਵਾਰੀ ਕੁਝ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ, ਜਿਸ ਦੇ ਚੱਲਦਿਆਂ ਹੁਣ ਸੇਵਾ ਕੇਂਦਰਾਂ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕਰ ਦਿੱਤਾ ਗਿਆ ਹੈ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਨਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਇਸ ਦੇ ਨਾਲ ਹੀ ਹੁਣ ਸੇਵਾ ਕੇਂਦਰ ਵੱਲੋਂ ਸ਼ਨੀਵਾਰ ਨੂੰ ਵੀ ਨਾਗਰਿਕਾਂ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ।

ਉਨ੍ਹਾਂ ਅੱਗੇ ਦੱਸਿਆ ਕਿ ਨਾਗਰਿਕਾਂ ਲਈ ਆਨਲਾਈਨ ਅਤੇ ਆਫਲਾਈਨ ਢੰਗ ਨਾਲ ਮੁਲਾਕਾਤ ਦਾ ਸਮਾਂ ਲੈਣ ਦੀ ਸਹੂਲਤ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਕੁਝ ਕਾਊਂਟਰ ਅਗਾਊਂ ਪ੍ਰਵਾਨਗੀ ਲੈਕੇ ਆਉਣ ਵਾਲਿਆਂ ਲਈ ਰਾਖਵੇਂ ਰੱਖੇ ਗਏ ਹਨ ਤਾਂ ਜੋ ਅਗਾਊਂ ਪ੍ਰਵਾਨਗੀ ਦਾ ਸਿਸਟਮ ਵੀ ਨਾਲੋਂ-ਨਾਲ ਚਲਦਾ ਰਹੇ।

ਜ਼ਿਕਰਯੋਗ ਹੈ ਕਿ ਕੋਵਿਡ-19 ਦੇ ਕੇਸਾਂ ਵਿੱਚ ਵਾਧੇ ਦੇ ਮੱਦੇਨਜ਼ਰ ਸੇਵਾ ਕੇਂਦਰਾਂ ਵਿੱਚ ਸੇਵਾਵਾਂ ਪ੍ਰਾਪਤ ਕਰਨ ਲਈ ਆਉਣ ਵਾਲੇ ਲੋਕਾਂ ਅਤੇ ਸਟਾਫ਼ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਈ ਮਹੀਨੇ ਦੀ ਸ਼ੁਰੂਆਤ ਵਿੱਚ  ਸੇਵਾ ਕੇਂਦਰਾਂ ਦੇ ਸਮੇਂ ਵਿਚ ਤਬਦੀਲੀ ਕਰਦਿਆਂ ਸੇਵਾ ਕੇਂਦਰਾਂ ਦੇ ਖੁੱਲ੍ਹਣ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਕੀਤਾ ਗਿਆ ਸੀ।

ਸੰਸਦ ਮੈਂਬਰ, ਵਿਧਾਇਕਾਂ, ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਧਿਆਤਮਕ ਯਾਤਰਾ ਨੂੰ ਦਰਸਾਉਂਦੀ ਕਾਫੀ ਟੇਬਲ ਬੁੱਕ ਲਾਂਚ |

0

ਜਲੰਧਰ, 11 ਜੂਨ ( ਨਿਊਜ਼ ਹੰਟ ) :

ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ, ਵਿਧਾਇਕ ਰਜਿੰਦਰ ਬੇਰੀ, ਵਿਧਾਇਕ ਸੁਰਿੰਦਰ ਚੌਧਰੀ, ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਅਤੇ ਐਸ.ਐਸ.ਪੀ. ਨਵੀਨ ਸਿੰਗਲਾ ਵੱਲੋਂ ਸ਼ੁੱਕਰਵਾਰ ਨੂੰ ਐਡਵੋਕੇਟ ਅਤੇ ਲੇਖਕ ਹਰਪ੍ਰੀਤ ਸੰਧੂ ਦੁਆਰਾ ਸੰਕਲਿਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਧਿਆਤਮਕ ਯਾਤਰਾ ਨੂੰ ਦਰਸਾਉਂਦੀ ਕਾਫੀ ਟੇਬਲ ਬੁੱਕ ਦਾ ਅੰਕ ਲਾਂਚ ਕੀਤਾ ਗਿਆ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਕਿਤਾਬ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਪ੍ਰੋਫੈਸਰ ਐਸ. ਐਸ. ਮਰਵਾਹਾ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਹੈ।

ਮੈਂਬਰ ਪਾਰਲੀਮੈਂਟ ਨੇ ਕਾਫੀ ਟੇਬਲ ਬੁੱਕ ਨੂੰ ਬੇਹੱਦ ਮਹੱਤਵਪੂਰਨ ਦੱਸਦਿਆਂ ਕਿਹਾ ਕਿ ਇਸ ਕਾਫੀ ਟੇਬਲ ਬੁੱਕ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਜਨਮ ਤੋਂ ਲੈ ਕੇ ਸ਼ਹਾਦਤ ਤੱਕ ਦੀ ਉਨ੍ਹਾਂ ਦੀ ਪਵਿੱਤਰ ਯਾਤਰਾ ਨੂੰ ਗੁਰਦੁਆਰਾ ਗੁਰੂ ਕਾ ਮਹਿਲ (ਅੰਮ੍ਰਿਤਸਰ), ਗੁਰਦੁਆਰਾ ਵਿਆਹ ਅਸਥਾਨ (ਕਰਤਾਰਪੁਰ, ਜ਼ਿਲ੍ਹਾ ਜਲੰਧਰ) ਗੁਰਦੁਆਰਾ ਭੋਰਾ ਸਾਹਿਬ (ਬਾਬਾ ਬਕਾਲਾ) ਤੋਂ ਗੁਰਦੁਆਰਾ ਤਖਤ ਸ੍ਰੀ ਕੇਸਗੜ੍ਹ ਸਾਹਿਬ (ਸ੍ਰੀ ਆਨੰਦਪੁਰ ਸਾਹਿਬ) ਦੀਆਂ ਰੰਗੀਨ ਤਸਵੀਰਾਂ ਦੇ ਮਾਧਿਅਮ ਰਾਹੀਂ ਦਰਸਾਇਆ ਗਿਆ ਹੈ।

ਸੰਸਦ ਮੈਂਬਰ ਨੇ ਅੱਗੇ ਕਿਹਾ ਕਿ ਅਸੀਂ ਬੜੇ ਖੁਸ਼ਕਿਸਮਤ ਹਾਂ ਕਿ ਹਰਪ੍ਰੀਤ ਸੰਧੂ ਵੱਲੋਂ ਫੋਟੋਗ੍ਰਾਫੀ ਅਤੇ ਦਸਤਾਵੇਜ਼ੀ ਪ੍ਰੋਗਰਾਮਾਂ ਲਈ ਆਪਣੇ ਜਨੂੰਨ ਰਾਹੀਂ ਸਮਾਜ ਨੂੰ ਸਾਡੇ ਮਹਾਨ ਗੁਰੂ ਜੀ ਦੇ ਨਕਸ਼-ਏ-ਕਦਮਾਂ ‘ਤੇ ਚੱਲਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਐਡਵੋਕੇਟ ਹਰਪ੍ਰੀਤ ਸੰਧੂ, ਜੋ ਇਸ ਕਾਫੀ ਟੇਬਲ ਬੁੱਕ ਦੇ ਲੇਖਕ ਹਨ, ਦੇ ਸੁਹਿਰਦ ਯਤਨਾਂ ਦੀ ਸ਼ਲਾਘਾ ਕੀਤੀ । ਉਨ੍ਹਾਂ ਅੱਗੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਸਿੱਖਿਆਵਾਂ ਅਤੇ ਫਲਸਫਾ ਅਜੋਕੇ ਸਮੇਂ ਵਿੱਚ ਵੀ ਸਾਰਥਕ ਹੈ।

ਚੌਧਰੀ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੀ ਸਾਰਿਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਸਿੱਖਿਆਵਾਂ ਅਤੇ ਉਪਦੇਸ਼ਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਨ ਦਾ ਪ੍ਰਣ ਕਰਨਾ ਚਾਹੀਦਾ ਹੈ, ਜਿਨ੍ਹਾਂ ਨਿਰਸਵਾਰਥ ਹੋ ਕੇ ਸਮਾਜ ਦੀ ਸੇਵਾ ਕੀਤੀ ਅਤੇ ਸ਼ਾਂਤੀ ਤੇ ਵਿਸ਼ਵ ਭਾਈਚਾਰੇ ਦੇ ਸੰਦੇਸ਼ ਦਿੱਤਾ।

ਇਸ ਦੌਰਾਨ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਾਫੀ ਟੇਬਲ ਬੁੱਕ ਨੂੰ ਦੇਖਦਿਆਂ ਕਿਹਾ ਕਿ ਇਸ ਕਿਤਾਬ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਅਸਥਾਨਾਂ ਨੂੰ ਦ੍ਰਿਸ਼ਾਂ ਰਾਹੀਂ ਖੂਬਸੂਰਤੀ ਨਾਲ ਦਰਸਾਇਆ ਗਿਆ ਹੈ।ਉਨ੍ਹਾਂ ਕਿਹਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਲਈ ਅਜਿਹੀਆਂ ਕੋਸ਼ਿਸ਼ਾਂ ਸਮੇਂ ਦੀ ਲੋੜ ਹਨ।

ਇਸ ਮੌਕੇ ਐਡਵੋਕੇਟ ਹਰਪ੍ਰੀਤ ਸੰਧੂ ਨੇ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜੀਵਨ ਯਾਤਰਾ ਨਾਲ ਸਬੰਧਤ ਗੁਰਦੁਆਰਿਆਂ, ਜਿਥੇ ਨੌਂਵੇਂ ਸਿੱਖ ਗੁਰੂ ਜੀ ਵੱਲੋਂ ਆਪਣੇ ਚਰਨ ਪਾਏ ਗਏ ਅਤੇ ਉਨ੍ਹਾਂ ਦੀ ਇਤਿਹਾਸਕ ਮਹੱਤਤਾ ਨੂੰ ਪੇਸ਼ ਕਰਨ ਦੇ ਇਕਮਾਤਰ ਉਦੇਸ਼ ਨਾਲ ਉਨ੍ਹਾਂ ਵੱਲੋਂ ਪਦਮ ਸ਼੍ਰੀ ਸੁਰਜੀਤ ਪਾਤਰ ਦੇ ਮਾਰਗ ਦਰਸ਼ਨ ਵਿੱਚ ਇਹ ਕਿਤਾਬ ਲਿਖੀ ਗਈ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸਹਾਇਕ ਕਮਿਸ਼ਨਰ ਹਰਦੀਪ ਸਿੰਘ, ਕਾਂਗਰਸ ਦੇ ਬੁਲਾਰੇ ਜੈਵੀਰ ਸ਼ੇਰਗਿੱਲ, ਯੂਥ ਕਾਂਗਰਸ ਦੇ ਆਗੂ ਅੰਗਦ ਦੱਤਾ ਅਤੇ ਪੀਪੀਸੀਬੀ ਦੇ ਅਧਿਕਾਰੀ ਮੌਜੂਦ ਸਨ।

नर सेवा-नारायण सेवा के मूल मंत्र पर कार्य करती है सेवा भारती: संत सरवण दास।

0

होशियारपुर 11 जून (न्यूज़ हंट ):

सेवा भारती समाज के सहयोगियों के साथ मिल कर नर सेवा नारायण सेवा  के मूल मंत्र पर कार्य कर रही है। सेवा का कोई भी क्षेत्र हो, सेवा भारती के कार्यकर्ता तन, मन,धन से अपना सहयोग सेवा कार्यों के लिए देते हैं। उपरोक्त शब्द संत सरवण दास जी बोहन वालों ने अज सेवा भारती दवारा सिवल हस्पताल होशियारपुर में 6 लाख रूपए की लागत से शव गृह के लिए बनाए गए दो कमरों को विभाग को सौंपने के अवसर पर कहे।
संत सरवण दास जी ने कहा कि मानवता की सेवा से बड़ा कोई भी धर्म नहीं है। आज माटी में जो  कर्म हम बीज रहे हंै, उस का फल बड़ी मात्रा में हमें मिलने वाला है। अब देखना यह है कि हमने बीज कौन सा बीजा है।
इस मौके पर प्रांत सेवा भारती के अध्यक्ष अमृत सागर जी ने  कहा कि कोरोना काल में समाज में अस्थिरता पैदा न हो, इस के लिए हर क्षेत्र में सेवा भारती के कार्यकर्ता अपना योगदान दे रहे हैं। उन्होने कहा कि सिवल हस्पताल में इन कमरों का निर्माण इस बात की उदाहरण है कि जीवन से जुड़ी हर समस्या हमारे कार्यकर्ताओं के ध्यान में है।
समारोह में सीनियर मैडीकल अधिकारी जसविंद्र सिंह ने कहा कि समाज सेवी संस्थाओं का सहयोग सरकार का बहुत सा पैसा बचाता है और उन की देखरेख में जो भी निर्माण कार्य होता है, वह भी उच्च स्तर का होता है। उन्होने सेवा भारती के इस कार्य की प्रशंसा करते हुए  इसे समाज सेवा के लिए एक मील पत्थर बताया।
इस मौके पर जिला संचालक अशोक चोपड़ा जी, मनोज गुप्ता, वी.के. भारदवाज, संदीप भागियां, राजीव महाजन, यूथ डिवैलपमैंट बोर्ड पंजाब के पूर्व चेयरमैन संजीव तलवाड़ व शहर के अन्य गणमान्य भी उपस्थित थे।

आम आदमी पार्टी ने पोस्ट मैट्रिक स्कॉलरशिप घोटाला करने वाली सरकार के विरुद्ध किया पुतला फूंक प्रदर्शन |

0

जलंधर, 11 जून 2021 ( न्यूज़ हंट ):

पंजाब के एस.सी एस.टी विद्यार्थियों की पोस्ट मैट्रिक स्कॉलरशिप में किये घोटालों के विरुद्ध आज आम आदमी पार्टी (आप) पंजाब ने विधान सभा में नेता प्रतिपक्ष की उप नेता सरबजीत कौर माणूंके के नेतृत्व में जालंधर के अम्बेडकर चौंक पर कैप्टन अमरिन्दर सिंह के नेतृत्व वाली कांग्रेस सरकार के विरुद्ध पुतला फूंक प्रदर्शन किया। प्रदर्शनकारियों ने कांग्रेस सरकार के खिलाफ नारेबाज़ी करते घोटाले में शामिल मंत्रियों और आधिकारियों के खिलाफ सख्त कार्यवाही करने की मांग की। इस समय आम आदमी पार्टी ने दलित विद्यार्थियों के लिए हेल्पलाइन नंबर 7827273487 जारी किया, जिस पर विद्यार्थी अपनी समस्या दर्ज करवा सकते हैं।
अम्बेडकर चौंक पर प्रदर्शनकारियों को संबोधन करते आप की सीनियर नेता और विधायक सरबजीत कौर माणूंके ने कहा कि कांग्रेस सरकार के शिक्षा मंत्री शिक्षा प्रणाली में विकास करने के खोखले दावे करते हैं, जबकि पंजाब की शिक्षा प्रणाली की यह असली तस्वीर है कि पंजाब के 2 लाख से ज़्यादा एस.सी एस.टी विद्याथीं परीक्षाएं नहीं दे सकते। उन्होंने कहा कि पंजाब सरकार को पोस्ट मैट्रिक स्कॉलरशिप में किये घोटाले के मुद्दे पर व्हाइट पेपर जारी करना चाहिए, जिससे स्कॉलरशिप घोटाले की सच्चाई लोगों के सामने आ सके।
आप नेता विधायक बलजिंदर कौर ने कहा कि भले ही पंजाब सरकार ने अनुसूचित जाति के विद्यार्थियों के 2020-21 शैक्षिक वर्ष की पोस्ट मैट्रिक स्कॉलरशिप की अंतिम किश्त जारी करने का ऐलान किया है परंतु केंद्र और प्रदेश सरकार के खेल में बाकी तीन सैशन के बच्चों का भविष्य अभी भी दाव पर लगा हुआ है, क्योंकि संयुक्त एसोसिएशन ऑफ़ कालेजिस (जे.ए.सी.) ने अपना पक्ष स्पष्ट कर दिया है कि बाकी सालों की बकाया राशि के कारण विद्यार्थियों के रोल नंबर जारी नहीं करेगी।
‘आप’ नेताओं ने कहा कि एस.सी विद्यार्थियों की स्कॉलरशिप में घोटाले करके कैप्टन अमरिन्दर सिंह ने लाखों विद्यार्थियों का जीवन बर्बाद करके रख दिया है, क्योंकि प्रदेश के बहुत से कालेजों ने जहां विद्यार्थियों को परीक्षाओं के रोल नंबर देने से मना कर दिए है, वहीं कालेजों ने विद्यार्थियों के अहम प्रमाण पत्र और डिग्रियां भी अपने कब्ज़े में रखी हुई हैं। जिस कारण विद्यार्थी नौकरियां लेने के लिए अप्लाई करने से भी वंचित रह गए हैं। उन्होंने कहा कि मुख्यमंत्री कैप्टन अमरिन्दर सिंह के बड़े बड़े ऐलान कर रहे हैं, परन्तु पंजाब के लोगों का अब उनसे विश्वास उठ गया है।
‘आप’ नेताओं ने मांग की है कि कैप्टन सरकार पंजाब के एस.सी एस.टी विद्यार्थियों की पोस्ट मैट्रिक स्कॉलरशिप तुरंत जारी करे और स्कॉलरशिप रकम में घोटाला करने वाले मंत्रियों मनप्रीत बादल, साधु सिंह धर्मसोत और आधिकारियों के खिलाफ अपराधिक मामला दर्ज करे। इस समय विधायक जगतार सिंह जग्गा हिस्सोवाल, सीनियर नेता मनविन्दर सिंह ग्यासपुरा व लाल चंद कटारूचक्क और राजविन्दर कौर ने भी संबोधन किया।

-ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਨਰੋਟ ਜੈਮਲ ਸਿੰਘ ਅਤੇ ਬਮਿਆਲ ਖੇਤਰ ਦੇ ਸੰਭਾਵਿਤ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਕੀਤਾ ਦੋਰਾ |

0

ਪਠਾਨਕੋਟ: 10 ਜੂਨ 2021 ( ਨਿਊਜ਼ ਹੰਟ ) :

ਅੱਜ ਡਿਪਟੀ ਕਮਿਸਨਰ ਪਠਾਨਕੋਟ ਸ੍ਰੀ ਸੰਯਮ ਅਗਰਵਾਲ ਅਤੇ ਹਲਕਾ ਭੋਆ ਦੇ ਵਿਧਾਇਕ ਸ੍ਰੀ ਜੋਗਿੰਦਰ ਪਾਲ ਵੱਲੋਂ ਨਰੋਟ ਜੈਮਲ ਸਿੰਘ ਅਤੇ ਬਮਿਆਲ ਖੇਤਰ ਅਧੀਨ ਆਉਂਦੇ ਸੰਭਾਵਿਤ ਹੜ ਪ੍ਰਭਾਵਿਤ ਖੇਤਰਾਂ ਦਾ ਦੋਰਾ ਕਰਕੇ ਜਾਇਜਾ ਲਿਆ। ਉਨ੍ਹਾਂ ਨਾਲ ਸ. ਗੁਰਸਿਮਰਨ ਸਿੰਘ ਢਿੱਲੋਂ ਐਸ.ਡੀ.ਐਮ. ਪਠਾਨਕੋਟ, ਅਰਵਿੰਦ ਪ੍ਰਕਾਸ ਵਰਮਾ ਡੀ.ਆਰ.ਓ. ਪਠਾਨਕੋਟ, 121 ਬਟਾਲੀਅਨ ਕਮਾਂਡੈਂਟ ਐਚ.ਪੀ. ਸੋਹੀ, ਸਹਾਇਕ ਕਮਾਂਡੈਂਟ 121 ਬਟਾਲੀਅਨ ਹਿਮਾਂਸੂ ਉਦੇਰੀਆ, 58 ਬਟਾਲੀਅਨ ਦੇ ਕਮਾਂਡੈਂਟ ਨਿਲਾਦਰੀ ਗਾਊਂਗਲੀ, ਬੀ.ਐਸ.ਐਫ. ਟੂ ਆਈ ਸੀ ਸੰਜੇ ਕੁਮਾਰ ਗੁਪਤਾ ਅਤੇ ਹੋਰ ਵਿਭਾਗੀ ਅਧਿਕਾਰੀ ਵੀ ਮੋਜੂਦ ਸਨ।
ਸਭ ਤੋਂ ਪਹਿਲਾ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਨਰੋਟ ਜੈਮਲ ਸਿੰਘ ਤਹਿਸੀਲ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਵੱਲੋਂ ਸੇਵਾ ਕੇਂਦਰ ਲਈ ਬਣਾਈ ਜਾ ਰਹੀ ਬਿਲਡਿੰਗ ਦਾ ਨਿਰੀਖਣ ਕੀਤਾ ਗਿਆ, ਜਿੱਥੇ ਉਨ੍ਹਾਂ ਵੱਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੁਲਤਾ ਦਾ ਜਾਇਜਾ ਵੀ ਲਿਆ, ਇਸ ਤੋਂ ਬਾਅਦ ਉਨ੍ਹਾਂ ਵੱਲੋਂ ਫਰਦ ਕੇਂਦਰ ਦਾ ਨਿਰੀਖਣ ਕੀਤਾ ਜਿੱਥੇ ਸੇਵਾ ਕੇਂਦਰ ਸਿਫਟ ਕੀਤਾ ਜਾਣਾ ਹੈ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਬੀ.ਡੀ.ਪੀ.ਓ. ਦਫਤਰ ਨਰੋਟ ਜੈਮਲ ਸਿੰਘ ਪਹੁੰਚੇ ਅਤੇ ਦਫਤਰ ਦੇ ਨਾਲ ਨਾਲ ਨਗਰ ਪੰਚਾਇਤ ਦੀ ਬਿਲਡਿੰਗ ਦਾ ਵੀ ਨਿਰੀਖਣ ਕੀਤਾ ਗਿਆ।
ਇਸ ਤੋਂ ਬਾਅਦ ਸਿਵਲ ਹਸਪਤਾਲ ਨਰੋਟ ਜੈਮਲ ਸਿੰਘ ਵਿਖੇ ਪਹੁੰਚੇ ਅਤੇ ਕੋਵਿਡ ਦੋਰਾਨ ਹਸਪਤਾਲ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਜਾਇਜਾ ਲਿਆ। ਉਨ੍ਹਾਂ ਵੱਲੋਂ ਨਰੋਟ ਜੈਮਲ ਸਿੰਘ ਦੇ ਬੱਸ ਸਟੈਂਡ ਦਾ ਵੀ ਨਿਰੀਖਣ ਕੀਤਾ ਗਿਆ, ਜਿੱਥੇ ਲੋਕਾਂ ਨੇ ਸਮੱਸਿਆ ਤੋਂ ਜਾਣੂ ਕਰਵਾਇਆ ਕਿ ਇੱਥੇ ਬੱਸ ਸਟੈਂਡ ਤਾ ਬਣਾਇਆ ਗਿਆ ਪਰ ਫਰਸ ਦਾ ਕੰਮ ਅੱਜ ਤੱਕ ਅਧੂਰਾ ਪਿਆ ਹੈ ਜਿਸ ਕਰਕੇ ਲੋਕਾਂ ਨੂੰ ਪ੍ਰੇਸਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਸਿੰਬਲ ਸਕੋਲ ਵਿਖੇ ਤੈਨਾਤ 121 ਬਟਾਲੀਅਨ ਵਿਖੇ ਪਹੁੰਚੇ, ਪਲਟੂਨ ਪੁਲ ਅਤੇ ਵੋਟ ਤੋਂ ਹੁੰਦੇ ਹੋਏ ਉਹ ਚੱਕਰੀ ਵਿਖੇ ਪਹੁੰਚੇ ਅਤੇ ਚਲ ਰਹੇ ਡਰੇਨਜ ਦੇ ਕੰਮ ਦੀ ਜਾਂਚ ਕੀਤੀ। ਜਿਕਰਯੋਗ ਹੈ ਕਿ ਦਰਿਆ ਦੇ ਪਾਣੀ ਨਾਲ ਇਹ ਖੇਤਰ ਪ੍ਰਭਾਵਿਤ ਹੋ ਰਿਹਾ ਸੀ ਜਿਸ ਦੇ ਚਲਦਿਆਂ ਭਵਿੱਖ ਵਿੱਚ ਨਜਦੀਕ ਲਗਦੇ ਪਿੰਡ ਨੂੰ ਖਤਰਾ ਹੋ ਸਕਦਾ ਸੀ ਜਿਸ ਕਰਕੇ ਇੱਥੇ ਡਰੇਨਜ ਦਾ ਕੰਮ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਵੱਲੋਂ ਵਿਭਾਗੀ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਚਲ ਰਹੇ ਕੰਮ ਦਾ ਜਾਇਜਾ ਲਿਆ।  ਉਨ੍ਹਾਂ ਵੱਲੋਂ ਬੀ.ਐਸ.ਐਫ. ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਅਤੇ ਸਰਹੱਦੀ ਖੇਤਰ ਅੰਦਰ ਆਉਂਦੀਆਂ ਸਮੱਸਿਆਵਾਂ ਤੇ ਵੀ ਵਿਚਾਰ ਕੀਤਾ ਗਿਆ।
ਇਸ ਮੋਕੇ ਤੇ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਤਾਸ ਪੱਤਨ ਆਦਿ ਦੇ ਸੁਰੱਖਿਆ ਪ੍ਰਬੰਧਾਂ ਸੰਬੰਧੀ ਬੀਐਸਐਫ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ। ਦੋਰੇ ਦੋਰਾਨ ਉਨ੍ਹਾਂ ਵੱਲੋਂ ਸਰਹੱਦੀ ਖੇਤਰ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ, ਲੋਕਾਂ ਨੂੰ ਉਨ੍ਹਾਂ ਦੀਆ ਸਮੱਸਿਆਵਾਂ ਨੂੰ ਹੱਲ ਕਰਨ ਦਾ ਭਰੋਸਾ ਵੀ ਦਿੱਤਾ। ਇਸ ਮੋਕੇ ਤੇ ਸ੍ਰੀ ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ ਵੱਲੋਂ ਵੀ ਡਿਪਟੀ ਕਮਿਸ਼ਨਰ ਪਠਾਨਕੋਟ ਨੂੰ ਸਰਹੱਦੀ ਖੇਤਰ ਦੀਆਂ ਸਮੱਸਿਆਵਾਂ ਤੋਂ ਵੀ ਜਾਣੂ ਕਰਵਾਇਆ ਗਿਆ, ਲੋਕਾਂ ਨੂੰ ਬਮਿਆਲ ਬੱਸ ਅੱਡੇ ਤੇ ਆਉਂਦੀਆਂ ਸਮੱਸਿਆਵਾਂ, ਸਿਹਤ ਸਹੂਲਤ ਵਿੱਚ ਪਾਈਆਂ ਜਾ ਰਹੀਆਂ ਕਮੀਆਂ, ਖੇਤਰ ਅੰਦਰ ਪੀਣ ਵਾਲੇ ਪਾਣੀ ਦੀ ਸਮੱਸਿਆ ਅਤੇ ਲੋਕਾਂ ਨੂੰ ਪੇਸ ਆ ਰਹੀਆਂ ਹੋਰ ਸਮੱਸਿਆਵਾਂ ਤੋਂ ਵੀ ਜਾਣੂ ਕਰਵਾਇਆ ਗਿਆ। ਡਰੇਨਜ ਸਬ ਤਹਿਸੀਲ ਆਦਿ ਵਿਖੇ ਪਾਣੀ ਦੀ ਸਮੱਸਿਆ, ਨਰੋਟ ਜੈਮਲ ਸਿੰਘ ਵਿਖੇ ਸਥਿਤ ਰੈਸਟ ਹਾਊਸ ਅਤੇ ਫਤਿਹਪੁਰ ਵਿਖੇ ਸਥਿਤ ਸੁਵਿਧਾ ਕੇਂਦਰ ਨੂੰ ਨਰੋਟ ਜੈਮਲ ਸਿੰਘ ਵਿਖੇ ਤਬਦੀਲ ਕਰਨ ਦੀ ਮੰਗ ਰੱਖੀ। ਇਸ ਸਬੰਧੀ ਡਿਪਟੀ ਕਮਿਸਨਰ ਪਠਾਨਕੋਟ ਨੇ ਸਬੰਧਤ ਵਿਭਾਗ  ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬਮਿਆਲ ਹਸਪਤਾਲ ਵਿੱਚ ਡਾਕਟਰਾਂ ਅਤੇ ਸਟਾਫ ਦੀ ਘਾਟ, ਐਕਸ-ਰੇ, ਟੈਸਟ ਆਦਿ ਸਬੰਧੀ ਆ ਰਹੀਆਂ ਸਮੱਸਿਆਵਾਂ ਨੂੰ ਜਲਦੀ ਹੱਲ ਕੀਤਾ ਜਾਵੇਗਾ।
ਇਸ ਮੌਕੇ ਤੇ ਹੋਰਨਾ ਤੋਂ ਇਲਾਵਾ ਨਾਇਬ ਤਹਿਸੀਲਦਾਰ ਸਤੀਸ ਕੁਮਾਰ, ਬਮਿਆਲ ਨਾਇਬ ਤਹਿਸੀਲਦਾਰ ਅਭਿਸੇਕ ਵਰਮਾ, ਨਗਰ ਪੰਚਾਇਤ ਪ੍ਰਧਾਨ ਦੀਕਸਾ ਠਾਕੁਰ ਨਰੋਟ ਜੈਮਲ ਸਿੰਘ, ਰਾਜਕੁਮਾਰ ਸਿਹੋੜਾ, ਸੁਰਿੰਦਰ ਮਹਾਜਨ, ਸਰਪੰਚ ਵਿਕਰਮ ਸਿੰਘ ਵਿੱਕੀ, ਸਰਪੰਚ ਰਵਿੰਦਰ ਸਰਮਾ,  ਸਰਪੰਚ ਰਮੇਸ ਸਿੰਘ,  ਮਾਂ ਵੈਸਨੋ ਕਲੱਬ ਦੇ ਪ੍ਰਧਾਨ ਜਸਪਾਲ ਵਰਮਾ,  ਲੁਕਿੰਦਰ ਸਰਮਾ,  ਰਿੰਕੂ ਕਲਾਰਕ,  ਬਮਿਆਲ ਕਾਨੂੰਗੋ ਜਤਿੰਦਜ ਕੁਮਾਰ, ਥਾਣਾ ਇੰਚਾਰਜ ਨਰੋਟ ਜੈਮਲ ਸਿੰਘ ਪ੍ਰੀਤਮ ਲਾਲ,  ਚੋਕੀ ਇੰਚਾਰਜ ਬਮਿਆਲ ਤਰਸੇਮ ਸਿੰਘ ਆਦਿ ਵੱਡੀ ਗਿਣਤੀ ਵਿਚ ਹਾਜਰ ਸਨ।

ਪੰਜਾਬ ਨੂੰ ਸਿੱਖਿਆ ਦੇ ਖੇਤਰ ਵਿੱਚ ਮੋਹਰੀ ਸੂਬਾ ਬਣਾਉਣ ‘ਤੇ ਅਧਿਆਪਕਾਂ ਨੂੰ ਮੁਬਾਰਕਬਾਦ ਦੇਣ ਲਈ ਮੁੱਖ ਮੰਤਰੀ ਨਾਲ ਸ਼ਾਮਲ ਹੋਏ ਵਿਧਾਇਕ ਅਤੇ ਡਿਪਟੀ ਕਮਿਸ਼ਨਰ |

ਜਲੰਧਰ, 10 ਜੂਨ ( ਨਿਊਜ਼ ਹੰਟ ) :

ਸਿੱਖਿਆ ਦੇ ਖੇਤਰ ਵਿਚ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਅਧਿਆਪਕ ਭਾਈਚਾਰੇ ਵੱਲੋਂ ਕੀਤੇ ਗਏ ਯਤਨਾਂ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਕਿਹਾ ਕਿ ਰਾਜ ਸਰਕਾਰ ਸੂਬੇ ਵਿੱਚ ਸਿੱਖਿਆ ਦੇ ਖੇਤਰ ਦੀ ਪੁਰਾਣੀ ਸ਼ਾਨ ਨੂੰ ਬਹਾਲ ਕਰਨ ਲਈ ਵਚਨਬੱਧ ਹੈ।

ਇਸ ਪ੍ਰਾਪਤੀ ਨੂੰ ਚਿੰਨ੍ਹਿਤ ਕਰਨ ਲਈ ਕਰਵਾਏ ਵਰਚੁਅਲ ਪ੍ਰੋਗਰਾਮ ਵਿਚ ਹਿੱਸਾ ਲੈਂਦਿਆਂ ਵਿਧਾਇਕ ਸੁਸ਼ੀਲ ਰਿੰਕੂ ਅਤੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਪੂਰੇ ਦੇਸ਼ ਵਿਚ ਸਿੱਖਿਆ ਦੇ ਖੇਤਰ ਵਿਚ ਪੰਜਾਬ ਨੂੰ ਇਕ ਉਭਰਦਾ ਰਾਜ ਬਣਾ ਕੇ ਆਪਣਾ ਵਾਅਦਾ ਨਿਭਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਰਾਜ ਸਕੂਲੀ ਸਿੱਖਿਆ ਦੇ ਮਾਮਲੇ ਵਿੱਚ ਪੰਜਾਬ ਨੂੰ ਦੇਸ਼ ਦਾ ਨੰਬਰ ਇਕ ਸੂਬਾ ਬਣਾਉਣ ਲਈ ਕੀਤੇ ਗਏ ਅਣਥੱਕ ਯਤਨਾਂ ਲਈ ਹਮੇਸ਼ਾ ਅਧਿਆਪਕਾਂ ਦਾ ਕਰਜ਼ਦਾਰ ਰਹੇਗਾ।

ਵਿਧਾਇਕ ਅਤੇ ਡਿਪਟੀ ਕਮਿਸ਼ਨਰ ਨੇ ਇਸ ਮੌਕੇ ਮੁੱਖ ਮੰਤਰੀ ਵੱਲੋਂ ਸਿੱਖਿਆ ਵਿਭਾਗ ਨੂੰ ਸਰਕਾਰੀ ਸਕੂਲਾਂ ਦੇ ਚਾਹਵਾਨ ਵਿਦਿਆਰਥੀਆਂ ਲਈ ਵਿਦੇਸ਼ੀ ਭਾਸ਼ਾ ਨੂੰ ਵਿਕਲਪਿਕ ਵਿਸ਼ੇ ਵਜੋਂ ਪੇਸ਼ ਕਰਨ ਵਾਸਤੇ ਇਕ ਪ੍ਰੋਗਰਾਮ ਸ਼ੁਰੂ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਲਈ ਦਿੱਤੇ ਨਿਰਦੇਸ਼ਾਂ ਦੀ ਵੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹਾ ਕੋਰਸ ਵਿਦਿਆਰਥੀਆਂ ਨੂੰ ਵਿਦੇਸ਼ੀ ਭਾਸ਼ਾਵਾਂ ਸਿੱਖ ਕੇ ਵਿਸ਼ਵ ਪੱਧਰ ‘ਤੇ ਮੁਕਾਬਲਾ ਕਰਨ ਦੇ ਯੋਗ ਬਣਾਏਗਾ ਅਤੇ ਉਨ੍ਹਾਂ ਦੇ ਕੈਰੀਅਰ ਨੂੰ ਬਣਾਉਣ ਵਿਚ ਵੀ ਮਦਦ ਕਰੇਗਾ।

ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਸੂਬੇ ਦੇ ਸਿੱਖਿਆ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਿਆਉਣ ਲਈ ਬਹੁਤ ਸਾਰੀਆਂ ਪਹਿਲਕਦਮੀਆਂ ਕੀਤੀਆਂ ਗਈਆਂ, ਜਿਨ੍ਹਾਂ ਵਿਚ ਸਮਾਰਟ ਸਕੂਲ, ਅਧਿਆਪਕਾਂ ਲਈ ਆਨਲਾਈਨ ਟਰਾਂਸਫਰ ਨੀਤੀ, ਨਵੇਂ ਕਲਾਸ ਰੂਮਾਂ ਦੀ ਉਸਾਰੀ ਅਤੇ ਦਾਖਲਾ ਵਧਾਉਣਾ ਆਦਿ ਸ਼ਾਮਲ ਹਨ, ਜਿਨ੍ਹਾਂ ਨੇ ਇਸ ਸ਼ਾਨਦਾਰ ਪ੍ਰਾਪਤੀ ਲਈ ਰਾਹ ਪੱਧਰਾ ਕੀਤਾ। ਇਸ ਮੌਕੇ ਸਹਾਇਕ ਕਮਿਸ਼ਨਰ ਹਰਦੀਪ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਹਰਿੰਦਰਪਾਲ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਰਾਮਪਾਲ, ਯੂਥ ਕਾਂਗਰਸੀ ਆਗੂ ਅੰਗਦ ਦੱਤਾ ਅਤੇ ਹੋਰ ਹਾਜ਼ਰ ਸਨ।

ज़िला रोज़गार और कारोबार ब्यूरो ने राधिका को दिलाई डाटा एंटरी आपरेटर की नौकरी ब्यूरो ने परिवार की आर्थिक तौर पर मदद के काबिल बनाया: राधिका

जालंधर, 10 जून ( न्यूज़ हंट ) :

ज़िला रोज़गार और कारोबार ब्यूरो (डी.बी.ई.ई.) पंजाब सरकार के घर -घर रोज़गार और कारोबार मिशन के अंतर्गत बेरोजगार युवाओं को नौकरियाँ और स्व- रोज़गार के अवसर प्रदान करने में अहम भूमिका निभा रहा है, विशेषकर कोविड -19 महामारी के दौर में ब्यूरो की तरफ से बेरोजगार लड़के -लड़कियों को नौकरियों के अवसर दिलवा कर उनकी ज़िंदगी को फिर से सही करने की मदद की जा रही है।
इस सम्बन्धित नीला महल जालंधर की रहने वाली राधिका बेटी राकेश कुमार ने बताया कि वह बी.काम पास है। करीब 10 साल पहले उसके पिता की मौत हो गई थी, जिस कारण उसकी पढ़ाई का सारा ख़र्च उसकी माता ने किया ,डिगरी पूरी करने के बाद घर की आर्थिक हालात को सहारा देने के लिए उसे काफ़ी समय से अच्छी नौकरी की तलाश थी, परन्तु उसे कहीं भी कोई अच्छी नौकरी नहीं मिली।
उसने बताया कि करीब डेढ़ साल नौकरी ढूँढने के बाद जब उसने डिप्टी कमिश्नर दफ़्तर में पहुँच की ,तो उसे ज़िला रोज़गार और कारोबार ब्यूरो में विजीट करने के लिए कहा गया, जहाँ पहुँचने पर उसकी आनलाइन और मैनुअल रजिस्ट्रेशन की गई और कोविड -19 के चलते ब्यूरो के दफ़्तर में दी जाने वाली सुविधाओं के सभी में बारे जानकारी दी गई और नौकरी दिलाने का भरोसा दिलाया गया।
राधिका ने बताया कि प्लेसमैंट अधिकारी ने उसे एक कंपनी में डाटा एंटरी आपरेटर की नौकरी के बारे में जानकारी दी, जहाँ उसका रिज़्यूम भेजा गया और उसकी इंटरव्यू करवाई गई। इंटरव्यू के बाद कंपनी ने उसकी नौकरी के लिए चुन लिया गया।
उसने कहा कि,”मैं बहुत खुश हूँ, क्योंकि मैं जिस तरह की नौकरी करना चाहती थी, उस तरह की नौकरी करन का मुझे मौका मिल गया है।”
राधिका ने पंजाब सरकार की तरफ से घर -घर रोज़गार मिशन के अंतर्गत युवाओं को रोज़गार के अवसर दिलवाने के लिए किये जा रहे प्रयत्नों की प्रशंसा करते हुए कहा कि,”मैं ज़िला रोज़गार और कारोबार ब्यूरो की बहुत धन्यवादी हूँ, जिन्होनें मुझे अपने पैरों पर खडा होने के समर्थ बनाया है और कोविड -19 संकट के दौर में नौकरी प्राप्त करने मंो मेरी मदद की।”
उसने सभी बेरोजगार युवाओं को आत्म- निर्भर बनने के लिए ज़िला रोज़गार और कारोबार ब्यूरो, जालंधर की तरफ से प्रदान की जा रही सुविधाओं की जानकारी प्राप्त करने और अपने भविष्य को संवारने के लिए ब्यूरो से संपर्क करने की अपील की।
इस सम्बन्धित डिप्टी कमिश्नर घनश्याम थोरी ने कहा कि ज़िला रोज़गार और कारोबार ब्यूरो की तरफ से जहाँ बड़ी संख्या में बेरोजगार युवाओं को रोज़गार के अवसर प्रदान करवाए जा रहे है, वहीं युवा लड़के -लड़कियों में जागरूकता पैदा करने के लिए सक्रियता से काम किया जा रहा है, जिससे उनको सरकारी योजनाओं का लाभ मिलना सुनिश्चित किया जा सके, और उनको आत्म -निर्भर बनने में मदद मिलेगी।
उन्होनें युवाओं को और ज्यादा नौकरियों के लिए www.pgrkam.com पर रजिस्टर करने की अपील भी की।

ਵਰਚੁਅਲ ਸਮਾਗਮ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਧਿਆਪਕਾਂ ਨੂੰ ਦਿੱਤੀ ਹੱਲਾਸ਼ੇਰੀ, ਅਧਿਆਪਕ ਵਰਗ ‘ਚ ਭਰਿਆ ਨਵਾਂ ਜੋਸ਼ |

ਪਠਾਨਕੋਟ: 10 ਜੂਨ 2021 ( ਨਿਊਜ਼ ਹੰਟ ) :

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਕੂਲ ਸਿੱਖਿਆ ਦੇ ਖੇਤਰ ਵਿਚ ਸਾਲ 2019-20 ਲਈ ਕਾਰਗੁਜ਼ਾਰੀ ਗ੍ਰੇਡਿੰਗ ਇੰਡੈਕਸ (ਪੀ. ਜੀ. ਆਈ) ਵਿਚ ਪੰਜਾਬ ਵੱਲੋਂ ਮੁਲਕ ਭਰ ਵਿਚੋਂ ਪਹਿਲਾ ਸਥਾਨ ਹਾਸਲ ਕਰਨ ’ਤੇ ਸੂਬੇ ਦੇ ਸਿੱਖਿਆ ਵਿਭਾਗ ਅਤੇ ਸਮੂਹ ਅਧਿਆਪਕਾਂ ਦੀ ਸ਼ਲਾਘਾ ਕੀਤੀ ਹੈ। ਇਸ ਸਬੰਧੀ ਸੂਬਾ ਪੱਧਰੀ ਵਰਚੁਅਲ ਸਮਾਗਮ ਦੌਰਾਨ ਮੁੱਖ ਮੰਤਰੀ ਨੇ ਅਧਿਆਪਕਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦਾ ਮਾਣ ਵਧਾਉਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਸਿੱਖਿਆ ਵਿਭਾਗ ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਅਧਿਆਪਕਾਂ ਨੇ ਅਣਥੱਕ ਯਤਨਾਂ ਅਤੇ ਜੀਅ ਤੋੜ ਮਿਹਨਤ ਨਾਲ ਸੂਬੇ ਨੂੰ ਇਸ ਸਨਮਾਨਯੋਗ ਸਥਾਨ ’ਤੇ ਲਿਆ ਖੜ੍ਹਾ ਕੀਤਾ ਹੈ।
ਇਸ ਅਧੀਨ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਜਿਲ੍ਹਾ ਪੱਧਰੀ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਜਿਸ ਵਿੱਚ ਸਰਵਸ੍ਰੀ ਅਨਿਲ ਦਾਰਾ ਚੈਅਰਮੈਨ ਜਿਲ੍ਹਾ ਪਲਾਨਿੰਗ ਬੋਰਡ ਪਠਾਨਕੋਟ , ਜਸਵੰਤ ਸਿੰਘ ਜਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ, ਬਲਦੇਵ ਰਾਜ ਜਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ, ਰਾਜੇਸਵਰ ਸਿੰਘ ਸਲਾਰੀਆਂ ਉਪ ਜਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸ਼ਰ ਪਠਾਨਕੋਟ , ਬਲਕਾਰ ਅੱਤਰੀ ਜਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਸਿੱਖਿਆ ਵਿਭਾਗ ਪਠਾਨਕੋਟ, ਤਰੁਣ ਪਠਾਨਿਆ ਕਲਰਕ, ਸੰਭੂ ਨਾਥ ਯੂਨੀਅਰ ਸਹਾਇਕ ਅਤੇ ਹੋਰ ਵਿਭਾਗੀ ਅਧਿਕਾਰੀ ਵੀ ਹਾਜ਼ਰ ਸਨ।
ਇਸ ਮੋਕੇ ਤੇ ਬਲਦੇਵ ਰਾਜ ਜਿਲ੍ਹਾ ਸਿੱਖਿਆ ਅਫਸ਼ਰ ਐਲੀਮੈਂਟਰੀ  ਨੇ ਕਿਹਾ ਕਿ ਅੱਜ ਪੰਜਾਬ ਦੇ ਸਰਕਾਰੀ ਸਕੂਲ ਅਧਿਆਪਕਾਂ ਲਈ ਬਹੁਤ ਹੀ ਸੁਭਾਗਾ ਦਿਨ ਹੈ, ਜਦੋਂ ਸੂਬੇ ਦੇ ਮੁੱਖ ਮੰਤਰੀ ਨੇ ਅਧਿਆਪਕਾਂ ਨੂੰ ਕੌਮੀ ਪੱਧਰ ਦੀ ਪ੍ਰਾਪਤੀ ਲਈ ਪ੍ਰਸ਼ੰਸ਼ਾ ਕੀਤੀ ਅਤੇ ਧੰਨਵਾਦ ਕੀਤਾ। ਮੁੱਖ ਮੰਤਰੀ ਵੱਲੋਂ ਦਿੱਤੀ ਗਈ ਹੱਲਾਸ਼ੇਰੀ ਸਦਕਾ ਰਾਜ ਦੇ ਅਧਿਆਪਕ ਹੋਰ ਵਧੇਰੇ ਜੋਸ਼ ਨਾਲ ਕੰਮ ਕਰਨਗੇ ਤੇ ਪੰਜਾਬ ਕੌਮੀ ਪੱਧਰ ‘ਤੇ ਅੱਵਲ ਨੰਬਰ ਦਾ ਰੁਤਬਾ ਕਾਇਮ ਰੱਖੇਗਾ। ਉਨ੍ਹਾਂ ਇਸ ਦੌਰਾਨ ਸਕੂਲ ਸਿੱਖਿਆ ਦੇ ਖੇਤਰ ਵਿਚ ਪੰਜਾਬ ਨੂੰ ਨੰਬਰ ਇਕ ਸੂਬਾ ਚੁਣੇ ਜਾਣ ’ਤੇ ਮੁੱਖ ਮੰਤਰੀ ਨੂੰ ਵਧਾਈ ਦਿੰਦਿਆਂ ਉਨ੍ਹਾਂ ਵੱਲੋਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਕੀਤੀਆਂ ਗਈਆਂ ਕ੍ਰਾਂਤੀਕਾਰੀ ਪਹਿਲਕਦਮੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੀ ਕਾਇਆ ਕਲਪ ਕਰਕੇ ਇਨ੍ਹਾਂ ਨੂੰ ਸਮਾਰਟ ਸਕੂਲਾਂ ਵਿਚ ਤਬਦੀਲ ਕਰਨ ਦੇ ਨਾਲ-ਨਾਲ ਮਿਆਰੀ ਅਤੇ ਆਧੁਨਿਕ ਸਿੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ, ਜਿਸ ਨਾਲ ਲੋਕਾਂ ਦਾ ਸਰਕਾਰੀ ਸਕੂਲਾਂ ’ਤੇ ਵਿਸ਼ਵਾਸ ਵਧਿਆ ਹੈ। ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਸਰਕਾਰੀ ਸਕੂਲ ਵਿਚ ਦਾਖ਼ਲੇ ’ਚ ਵਾਧਾ ਹੋਇਆ ਹੈ।
ਸ੍ਰੀ ਰਾਜੇਸਵਰ ਸਿੰਘ ਸਲਾਰੀਆ ਉਪ ਜਿਲ੍ਹਾ ਸਿੱਖਿਆ ਅਫਸ਼ਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਾਜ ਦੇ ਸਰਕਾਰੀ ਸਕੂਲਾਂ ‘ਚ ਪ੍ਰਦਾਨ ਕੀਤੀਆਂ ਗਈਆਂ ਸਹੂਲਤਾਂ ਤੇ ਅਧਿਆਪਕ ਵਰਗ ਵੱਲੋਂ ਕੀਤੀ ਗਈ ਮਿਹਨਤ ਸਦਕਾ ਹੀ, ਰਾਜ ਨੂੰ ਸਿੱਖਿਆ ਦੇ ਖੇਤਰ ‘ਚ ਦੇਸ਼ ਦਾ ਸਭ ਤੋਂ ਵੱਡਾ ਖਿਤਾਬ ਮਿਲਿਆ ਹੈ। ਉਨ੍ਹਾਂ ਇਸ ਪ੍ਰਾਪਤੀ ਨੂੰ ਸਮੁੱਚੇ ਰਾਜ ਲਈ ਵੱਡਾ ਮਾਣ ਕਰਾਰ ਦਿੱਤਾ।
ਇਸ ਮੌਕੇ ਸਕੂਲ ਅਧਿਆਪਕਾਂ ਨੇ ਕਿਹਾ ਕਿ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਤੇ ਸਕੱਤਰ ਸਕੂਲ ਸਿੱਖਿਆ ਕਿ੍ਰਸ਼ਨ ਕੁਮਾਰ ਦੀ ਜਾਦੂਮਈ ਅਗਵਾਈ ਨੇ ਪੰਜਾਬ ਨੂੰ ਪਹਿਲੀ ਵਾਰ ਸਿੱਖਿਆ ਦੇ ਖੇਤਰ ‘ਚ ਦੇਸ਼ ਦਾ ਅੱਵਲ ਨੰਬਰ ਸੂਬਾ ਬਣਾਉਣ ਦੀ ਸਫਲਤਾ ਦਿਵਾਈ ਹੈ। ਜਿਸ ਨੇ ਪੂਰੇ ਅਧਿਆਪਕ ਤੇ ਵਿਦਿਆਰਥੀ ਵਰਗ ਦਾ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ ਰਾਜ ਦੇ ਸਰਕਾਰੀ ਸਕੂਲਾਂ ‘ਚ ਜੋ ਸਹੂਲਤਾਂ ਸਥਾਪਤ ਹੋਈਆਂ ਹਨ, ਉਹ ਦੇਸ਼ ਦੇ ਕਿਸੇ ਵੀ ਹੋਰ ਰਾਜ ‘ਚ ਦੇਖਣ ਨੂੰ ਨਹੀਂ ਮਿਲਦੀਆਂ। ਜਿੰਨ੍ਹਾਂ ਸਦਕਾ ਰਾਜ ਦੇ ਸਰਕਾਰੀ ਸਕੂਲਾਂ ‘ਚ ਬੱਚਿਆਂ ਦੀ ਗਿਣਤੀ ਲੱਖਾਂ ‘ਚ ਵਧੀ ਹੈ। ਉਨ੍ਹਾਂ ਮੁੱਖ ਮੰਤਰੀ ਪੰਜਾਬ ਤੇ ਸਰਕਾਰ ਦਾ ਸਕੂਲਾਂ ਨੂੰ ਪ੍ਰਦਾਨ ਕੀਤੀਆਂ ਸਹੂਲਤਾਂ ਲਈ ਧੰਨਵਾਦ ਕੀਤਾ।

ਘਰ ਘਰ ਰੁਜਗਾਰ ਮਿਸ਼ਨ ਤਹਿਤ ਆਰਟੀਫੀਸਲ ਇੰਟੈਲੀਜੈਸ਼ ਅਤੇ ਡਾਟਾ ਸਾਇੰਸ ਦਾ ਕਰਵਾਇਆ ਜਾਵੇਗਾ ਮੁਫਤ ਕੋਰਸ।

ਪਠਾਨਕੋਟ: 10 ਜੂਨ 2021 ( ਨਿਊਜ਼ ਹੰਟ ) :

ਪੰਜਾਬ ਸਰਕਾਰ ਵੱਲੋ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਪੰਜਾਬ ਦੇ ਨੋਜਵਾਨ ਲੜਕੇ-ਲੜਕੀਆਂ ਲਈ ਆਰਟੀਫੀਸਲ ਇੰਟਲੀਜੈਸ਼ ਅਤੇ ਡਾਟਾ ਸਾਇੰਸ ਤਾ ਮੁਫਤ ਕੋਰਸ ਦਾ ਮੋਕਾ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ. ਲਖਵਿੰਦਰ ਸਿੰਘ ਰੰਧਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਦੱਸਿਆ ਕਿ ਇਹ ਕੋਰਸ ਆਈ.ਆਈ.ਟੀ ਰੋਪੜ ਅਤੇ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਸਹਿਯੋਗ ਨਾਲ ਚਲਾਇਆ ਜਾਣਾ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਕੋਰਸ ਦੇ 2 ਮਡਿਊਲ ਹੋਣਗੇ, ਪਹਿਲਾ ਮਡਿਊਲ 4 ਹਫਤਿਆਂ ਦਾ ਅਤੇ ਦੂਜਾ ਮਡਿਊਲ 12 ਹਫਤਿਆਂ ਹੋਵਾਗਾ। ਉਨਾਂ ਦੱਸਿਆਂ ਕਿ ਇਸ ਕੋਰਸ ਵਿੱਚ ਦਾਖਲਾ ਲੈਣ ਲਈ ਉਮੀਦਵਾਰ ਨੂੰ ਇਕ ਆਨਲਾਈਨ ਐਡਵਾਂਸਡ ਡਾਟਾ ਸਾਇੰਸ ਐਪੀਟਯੂਡ ਟੈਸਟ ਦੇਣਾ ਹੋਵੇਗਾ।
ਉਨਾ ਦੱਸਿਆ ਕਿ ਜ਼ੋ ਉਮੀਦਵਾਰ ਇਹ ਕੋਰਸ ਕਰਨ ਦੇ ਚਾਹਵਾਨ ਹਨ ਅਤੇ ਵਿੱਦਿਅਕ ਯੋਗਤਾ ਪੂਰੀ ਕਰਦੇ ਹਨ, https://www.iitrpr.ac.in/aiupskilling/L2Program.html?#ouch ਤੇ ਅਪਣੇ ਆਪ ਨੂੰ ਰਜਿਸਟ੍ਰਰਡ ਕਰ ਸਕਦੇ ਹਨ ਅਤੇ ਵਧੇਰੇ ਜਾਣਕਾਰੀ ਲਈ  ਜਿਲ੍ਹਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਕਮਰਾਂ ਨੰਬਰ 352  ਜਿਲ੍ਹਾ ਰੋਜਗਾਰ ਦਫਤਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।