26 C
Jalandhar
Thursday, March 12, 2026
Home Blog Page 833

सेवा एवं संघर्ष का मिश्रण हैं भाजपा कार्यकर्ता: नीति तलवाड़।

0

होशियारपुर 10 जून (न्यूज़ हंट ):

देश की जनता पर जब भी कोई मुश्किल आई है, तो भारतीय जनता पार्टी के कार्यकर्ताओं ने सेवा को अपना ध्येय मान कर लोगों को हर सहूलत पहुंचाने के लिए  दिन रात एक कर दिया है। उपरोक्त शब्द भाजपा महिला मोर्चा पंजाब की प्रदेश उपाध्यक्ष नीति तलवाड़ ने मोहल्ला फतेहगढ़ चौंक मेंं भाजपा जिला महांमंत्री मीनू सेठी की अध्यक्षता में आयोजित जन जागरण अभियान के तहत लोगों को मास्क, सैनेटाईकार व आर्युवैदिक काढ़ा वितरण करने के अवसर पर कहे।
नीति तलवाड़ ने कहा कि सेवा व संघर्ष के मिश्रण से भाजपा कार्यकर्ता तैयार होता है। उन्होने कहा कि अवसरवादी लोग हर लम्हे में राजनीति ढूंढते हैं, पर भाजपा का कार्यकर्ता पहले देश, फिर पार्टी के सिध्दांत पर कार्य करता है।
इस अवसर पर भाजपा जिला महांमंत्री मीनू सेठी ने कहा कि आज अन्य पार्टियों के कार्यकर्ता घर में दुबके बैठे हैं और भाजपा की महिला कार्यकर्ता तक रोजाना लोगों की सेवा में सर्मपित हैं। उन्होने कहा कि इस बात की जिंदा उदाहरण यह है कि भाजपा महिला मोर्चा पंजाब की प्रदेश उपाध्यक्ष नीति तलवाड़ पिछले 2 महीने से लगातार हर रोज लोगों को कोरोना महामारी से बचाव के लिए जागरूकता अभियान चला रही है। मीनू सेठी ने लोगों से अपील की कि वो सभी सावधानियों को ध्यान में रखते हुए सरकार दवारा जारी दिशा निर्देशों का पालन करें।
इस मौके पर जागरण अभियान के तहत लोगों को मास्क, सैनेटाईकार व आर्युवैदिक काढ़ा आदि भी वितरण किया गया।
इस मौके पर सुषमा सेतिया, पूजा वशिष्ट, रजनी तलवाड़, मुस्कान अंर्तयामी, संदीप कौर, मीनू, अमिता, गुरमिंदर कौर लाडी, मनजीत कौर, सुचित्रा तलवाड़, प्रवीण सैनी, बिंदर पाल आदि भी उपस्थित थे।

नए सरकारी मेडिकल कॉलेज स्थापित किए जाएंगे |

0

पंजाब 9 जून (न्यूज़ हंट ):

1500 करोड़ रुपये की लागत से मोहाली, होशियारपुर, कपूरथला और मलेरकोटला में चार नए सरकारी मेडिकल कॉलेज स्थापित किए जाएंगे, जो राज्य में चिकित्सा शिक्षा को एक बड़ा प्रोत्साहन देंगे।

चिकित्सा शिक्षा एवं अनुसंधान मंत्री श्री ओम प्रकाश सोनी ने बताया कि मोहाली, होशियारपुर, कपूरथला और मलेरकोटला में ₹ 1,500 करोड़ की लागत से चार नए सरकारी मेडिकल कॉलेज बनने से राज्य में चिकित्सा शिक्षा को बड़ा बढ़ावा मिलेगा ।

ਪੰਜਾਬ 9 ਜੂਨ 2021 ( ਨਿਊਜ਼ ਹੰਟ ) :

0

ਕੋਵਿਡ-19 ਮਹਾਂਮਾਰੀ ਦੌਰਾਨ ਪੰਜਾਬ ਦੀਆਂ ਜੇਲ੍ਹਾਂ ਨੂੰ ਸਹਾਇਤਾ ਪ੍ਰਦਾਨ ਕਰਨ ਦੇ ਉਦੇਸ਼ ਨਾਲ `ਰਾਜ ਵਿੱਦਿਆ ਕੇਂਦਰ` ਵੱਲੋਂ ਸੂਬੇ ਦੇ ਕੈਦੀਆਂ ਅਤੇ ਵੱਖ-ਵੱਖ ਜੇਲ੍ਹਾਂ ਵਿੱਚ ਤਾਇਨਾਤ ਸਟਾਫ਼ ਲਈ ਕੋਵਿਡ ਤੋਂ ਬਚਾਅ ਦੀਆਂ ਵਸਤਾਂ ਦਾਨ ਕੀਤੀਆਂ ਗਈਆਂ ਹਨ।

ਸੇਵਾ ਕੇਂਦਰਾਂ `ਚ 7 ਵਿਭਾਗਾਂ ਦੀਆਂ 192 ਹੋਰ ਨਾਗਰਿਕ ਸੇਵਾਵਾਂ ਮੁੱਹਈਆ ਹੋਣਗੀਆਂ: ਮੁੱਖ ਸਕੱਤਰ

0

ਪੰਜਾਬ 9 ਜੂਨ 2021 ( ਨਿਊਜ਼ ਹੰਟ )

ਸੇਵਾਵਾਂ ਦੇ ਸਰਲੀਕਰਨ ਅਤੇ ਰੀ-ਇੰਜਨੀਅਰਿੰਗ ਦੇ ਆਦੇਸ਼; ਨਾਗਰਿਕ ਸੇਵਾਵਾਂ ਵਿਚ ਸੋਧਾਂ ਨੂੰ ਅੰਤਿਮ ਰੂਪ ਦੇਣ ਅਤੇ ਲਾਗੂ ਕਰਨ ਲਈ ਪੈਨਲ ਦਾ ਗਠਨ

ਪੰਜਾਬ ਸਰਕਾਰ ਨੇ ਅੱਜ ਸੂਬੇ ਭਰ ਦੇ ਸੇਵਾ ਕੇਂਦਰਾਂ ਵਿੱਚ 7  ਵਿਭਾਗਾਂ ਦੀਆਂ 192 ਹੋਰ ਨਾਗਰਿਕ ਸੇਵਾਵਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਸ ਦਾ ਉਦੇਸ਼ ਨਾਗਰਿਕਾਂ ਨੂੰ ਸਮਾਂਬੱਧ ਅਤੇ ਪ੍ਰੇਸ਼ਾਨੀ ਰਹਿਤ ਨਾਗਰਿਕ ਸੇਵਾਵਾਂ ਮੁੱਹਈਆ ਕਰਵਾਉਣਾ ਹੈ ਤਾਂ ਕਿ ਉਨ੍ਹਾਂ ਨੂੰ ਵਾਰ-ਵਾਰ ਦਫ਼ਤਰਾਂ ਦੇ ਗੇੜੇ ਨਾ ਲਗਾਉਣੇ ਪੈਣ।
ਇਸ ਸਬੰਧੀ ਫੈਸਲਾ ਅੱਜ ਇਥੇ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਦੀ ਪ੍ਰਧਾਨਗੀ ਹੇਠ ਹੋਈ ਇੱਕ ਉੱਚ ਪੱਧਰੀ ਮੀਟਿੰਗ ਵਿੱਚ ਲਿਆ ਗਿਆ।
ਸੂਬੇ ਵਿੱਚ ਚੱਲ ਰਹੇ ਪ੍ਰਸ਼ਾਸਨਿਕ ਸੁਧਾਰਾਂ ਦੀ ਪ੍ਰਗਤੀ ਦੀ ਸਮੀਖਿਆ ਕਰਦਿਆਂ ਮੁੱਖ ਸਕੱਤਰ ਨੇ ਪ੍ਰਸ਼ਾਸਨਿਕ ਸੁਧਾਰਾਂ ਅਤੇ ਲੋਕ ਸ਼ਿਕਾਇਤਾਂ ਬਾਰੇ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਨਾਗਰਿਕਾਂ ਦੀ ਸਹੂਲਤ ਲਈ ਸੇਵਾ ਕੇਂਦਰਾਂ ਤੋਂ ਇਨ੍ਹਾਂ ਸੇਵਾਵਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇਨ੍ਹਾਂ ਸਰਲ ਬਣਾਉਣ ਦੇ ਨਾਲ-ਨਾਲ ਇਨ੍ਹਾਂ ਦੀ ਰੀ-ਇੰਜਨੀਅਰਿੰਗ ਕੀਤੀ ਜਾਵੇ।
ਸ੍ਰੀਮਤੀ ਮਹਾਜਨ ਨੇ ਵਿਭਾਗ ਨੂੰ ਇਹ ਸੇਵਾਵਾਂ ਵਧੇਰੇ ਸਰਲ ਅਤੇ ਸਮਾਂਬੱਧ ਢੰਗ ਨਾਲ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਨਾਗਰਿਕਾਂ ਨੂੰ ਸਰਕਾਰੀ ਦਫ਼ਤਰਾਂ ਦੇ ਵਾਰ-ਵਾਰ ਗੇੜੇ ਨਾ ਲਾਉਣੇ ਪੈਣ।
ਇਸ ਬਾਰੇ ਪੇਸ਼ਕਾਰੀ ਦਿੰਦਿਆਂ ਵਧੀਕ ਮੁੱਖ ਸਕੱਤਰ (ਪ੍ਰਸ਼ਾਸਨਿਕ ਸੁਧਾਰਾਂ) ਅਨਿਰੁਧ ਤਿਵਾੜੀ ਨੇ ਕਿਹਾ ਕਿ ਨਾਗਰਿਕ ਸੇਵਾਵਾਂ ਦਾ ਲਾਭ ਲੈਣ ਲਈ ਲਗਭਗ 10 ਲੱਖ ਨਾਗਰਿਕ ਹਰ ਮਹੀਨੇ ਸੇਵਾ ਕੇਂਦਰਾਂ ਵਿੱਚ ਆਉਂਦੇ ਹਨ ਅਤੇ ਸਾਰੇ ਜ਼ਿਲ੍ਹਿਆਂ ਵਿੱਚ 0.5 ਫੀਸਦੀ ਤੋਂ ਵੀ ਘੱਟ ਸੇਵਾਵਾਂ ਲੰਬਿਤ ਹਨ।
ਜ਼ਿਕਰਯੋਗ ਹੈ ਕਿ ਪੁਲਿਸ ਵਿਭਾਗ ਨਾਲ ਸਬੰਧਤ ਨਾਗਰਿਕ ਸੇਵਾਵਾਂ ਜਿਵੇਂ ਫਰਦ, ਸਾਂਝ ਕੇਂਦਰ ਸੇਵਾਵਾਂ, ਆਯੂਸ਼ਮਾਨ ਭਾਰਤ ਕਾਰਡ ਅਤੇ ਈ-ਕੋਰਟ ਫੀਸ ਪਹਿਲਾਂ ਹੀ ਸੇਵਾ ਕੇਂਦਰਾਂ ਤੋਂ ਸਫਲਤਾਪੂਰਵਕ ਸ਼ੁਰੂ ਕੀਤੀਆਂ ਜਾ ਚੁੱਕੀਆਂ ਹਨ ਜੋ ਕਿ ਸਰਕਾਰ ਦੇ ਨਜ਼ਰੀਏ ਤੋਂ ਸਮਾਂਬੱਧ ਨਾਗਰਿਕ ਸੇਵਾਵਾਂ ਪ੍ਰਦਾਨ ਕਰਨ ਲਈ ਇਕ ਪ੍ਰਭਾਵਸ਼ਾਲੀ ਪ੍ਰਣਾਲੀ ਸਾਬਿਤ ਹੋਈ ਹੈ।
ਸੇਵਾ ਕੇਂਦਰਾਂ ਤੋਂ 192 ਹੋਰ ਨਾਗਰਿਕ ਸੇਵਾਵਾਂ ਦੀ ਸ਼ੁਰੂਆਤ ਦੀ ਯੋਜਨਾ ਨੂੰ ਅੰਤਿਮ ਰੂਪ ਦੇਣ ਦੀ ਪ੍ਰਵਾਨਗੀ ਦਿੰਦਿਆਂ ਮੁੱਖ ਸਕੱਤਰ ਨੇ ਪ੍ਰਸ਼ਾਸਨਿਕ ਸੁਧਾਰਾਂ ਬਾਰੇ ਵਿਭਾਗ ਨੂੰ ਇਨ੍ਹਾਂ ਸੇਵਾਵਾਂ ਦੀ ਸ਼ੁਰੂਆਤ ਦੀ ਰੂਪ-ਰੇਖਾ ਨੂੰ ਅੰਤਿਮ ਰੂਪ ਦੇਣ ਲਈ ਸਬੰਧਤ ਵਿਭਾਗਾਂ ਨਾਲ ਮੀਟਿੰਗਾਂ ਕਰਨ ਦੇ ਨਿਰਦੇਸ਼ ਦਿੱਤੇ।
ਉਨ੍ਹਾਂ ਲਾਭਪਾਤਰੀਆਂ ਦੀ ਸਹੂਲਤ ਲਈ ਅਰਜ਼ੀ ਫਾਰਮ, ਵਰਕਫਲੋਜ਼ ਅਤੇ ਆਉਟਪੁੱਟ ਸਰਟੀਫਿਕੇਟ ਜਿਹੀਆਂ ਪ੍ਰਕਿਰਿਆਵਾਂ ਦੇ ਸਰਲੀਕਰਨ, ਮੁੜ ਇੰਜੀਨੀਅਰਿੰਗ, ਮਿਆਰ ਅਤੇ ਸੁਧਾਰ ਦੀ ਜ਼ਰੂਰਤ `ਤੇ ਜ਼ੋਰ ਦਿੱਤਾ।
ਵਧੀਕ ਮੁੱਖ ਸਕੱਤਰ (ਪ੍ਰਸ਼ਾਸਨਿਕ ਸੁਧਾਰਾਂ) ਨੇ ਵੱਖ-ਵੱਖ ਨਾਗਰਿਕ ਸੇਵਾਵਾਂ ਜਿਵੇਂ ਕਿ ਰਿਹਾਇਸ਼ੀ, ਆਮਦਨ, ਖੇਤਰ, ਵਿਆਹ ਅਤੇ ਸੁਸਾਇਟੀਆਂ ਦੀ ਰਜਿਸਟ੍ਰੇਸ਼ਨ ਦੇ ਸਰਟੀਫਿਕੇਟ ਜਾਰੀ ਕਰਨ ਦੀਆਂ ਸਿਫਾਰਿਸ਼ਾਂ ਦੀ ਰੀ-ਇੰਜਨੀਅਰਿੰਗ ਦੀ ਸਰਕਾਰੀ ਪ੍ਰਕਿਰਿਆ ਬਾਰੇ ਵਿਸਥਾਰ ਵਿੱਚ ਪੇਸ਼ਕਾਰੀ ਦਿੱਤੀ।
ਇਹ ਸਿਫ਼ਾਰਿਸ਼ਾਂ ਅਰਜ਼ੀ ਫਾਰਮਾਂ ਦੇ ਸਰਲੀਕਰਨ, ਐਪਲੀਕੇਸ਼ਨ ਦੀ ਪ੍ਰਕਿਰਿਆ ਲਈ ਮੰਗੇ ਜਾਣ ਵਾਲੇ ਦਸਤਾਵੇਜ਼ਾਂ ਦੀ ਗਿਣਤੀ ਨੂੰ ਘਟਾਉਣਾ, ਕੰਮ ਦੀ ਪ੍ਰਗਤੀ ਨੂੰ ਤੇਜ਼ ਕਰਨਾ, ਆਉਟਪੁੱਟ ਸਰਟੀਫਿਕੇਟਾਂ ਦਾ ਮਾਨਕੀਕਰਨ, ਦਫ਼ਤਰਾਂ ਵਿੱਚ ਨਾਗਰਿਕ ਦੇ ਗੇੜੇ ਘਟਾਉਣਾ ਅਤੇ ਹੋਰ ਸੁਧਾਰਾਂ ਉੱਤੇ ਕੇਂਦਰਤ ਹਨ।
ਰੀ-ਇੰਜੀਨੀਅਰਿੰਗ ਦੀ ਸਿਫਾਰਿਸ਼, ਆਈ.ਟੀ. ਯੋਗਤਾ ਅਤੇ ਅੰਤਿਮ ਅਮਲ ਦੀ ਸਰਕਾਰੀ ਪ੍ਰਕਿਰਿਆ ਨੂੰ ਮੁਕੰਮਲ ਰੂਪ ਦੇਣ ਲਈ ਵਧੀਕ ਮੁੱਖ ਸਕੱਤਰ, ਪ੍ਰਸ਼ਾਸਨਿਕ ਸੁਧਾਰਾਂ ਦੀ ਅਗਵਾਈ ਹੇਠ ਇਕ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿਚ ਜਨਰਲ ਪ੍ਰਸ਼ਾਸਨ, ਮਾਲ ਅਤੇ ਪ੍ਰਸ਼ਾਸਨ ਸੁਧਾਰਾਂ ਵਿਭਾਗਾਂ ਦੇ ਮੈਂਬਰ ਸ਼ਾਮਲ ਹਨ। ਕਮੇਟੀ ਸੇਵਾ ਕੇਂਦਰਾਂ ਤੋਂ ਜਨਤਕ ਸੇਵਾਵਾਂ ਪ੍ਰਦਾਨ ਕਰਨ ਦੀ ਪ੍ਰਕਿਰਿਆ ਵਿੱਚ ਸੁਧਾਰ ਲਿਆਉਣ ਅਤੇ ਪਬਲਿਕ ਸਰਵਿਸ ਡਲਿਵਰੀ ਰਿਫਾਰਮਜ਼ ’ਤੇ ਵੀ ਧਿਆਨ ਕੇਂਦਰਤ ਕਰੇਗੀ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਪ੍ਰਮੁੱਖ ਸਕੱਤਰ ਜਨਰਲ ਪ੍ਰਸ਼ਾਸਨ ਵੀ.ਪੀ. ਸਿੰਘ, ਡਾਇਰੈਕਟਰ ਪ੍ਰਸ਼ਾਸਨਿਕ ਸੁਧਾਰਾਂ ਪਰਮਿੰਦਰਪਾਲ ਸਿੰਘ, ਸਟੇਟ ਨੋਡਲ ਅਫਸਰ ਗਵਰਨੈਂਟ ਪ੍ਰੋਸੈਸ ਰੀ-ਇੰਜਨੀਅਰਿੰਗ ਮਨਪ੍ਰੀਤ ਸਿੰਘ ਅਤੇ ਸਟੇਟ ਨੋਡਲ ਅਫ਼ਸਰ ਸੇਵਾ ਕੇਂਦਰ ਪ੍ਰਾਜੈਕਟ ਵਿਨੇਸ਼ ਗੌਤਮ ਮੌਜੂਦ ਸਨ।

स्कूल शिक्षा के क्षेत्र में देश का नंबर एक राज्य बनने पर शैक्षणिक क्षेत्र में ख़ुशी की लहर |

0
पठानकोट,  9 जून  ( न्यूज़ हंट ): केंद्र सरकार की तरफ से स्कूल शिक्षा के क्षेत्र में की गई ताजा-तरीन दर्जाबंदी  (परफॉरमेंस ग्रेडिंग इंडैक्स) के अंतर्गत देश भर में से पंजाब के पहला स्थान हासिल करने के साथ शैक्षणिक क्षेत्रों में ख़ुशी की लहर दौड़ गई है। इस बड़ी प्राप्ति के साथ राज्य के स्कूल शिक्षा विभाग के साथ जुड़ा हर शख्स गौरवशाली महसूस करने लगा है। इस संबंधी जिला शिक्षा अफसर (सै.शि) जसवंत सिंह और उप जिला शिक्षा अफ़सर सेकंडरी राजेश्वर सलारीया का कहना है कि पंजाब सरकार की सरप्रस्ती में स्कूल शिक्षा विभाग पंजाब की तरफ से पिछले कुछ सालों से जो बड़े उपराले किये जा रहे थे, उन की वजह से पंजाब देश भर में से पहले स्थान पर आया है। इस प्राप्ति ने विभाग में नया उत्साह भर दिया है। जिला शिक्षा अफसर (ऐली.शि) बलदेव राज का कहना है कि शिक्षा मंत्री विजय इंद्र सिंगला के नेतृत्व में विभाग के उच्च आधिकारियों की योजनाबंदी, स्कूल मुखियों के बढ़िया नेतृत्व और अध्यापकों की सख़्त मेहनत की बदौलत पंजाब को यह राष्ट्रीय स्तर की प्राप्ति हुई है। उन्होंने कहा कि केंद्र सरकार की तरफ से पिछले समय दौरान राज्य के स्कूली ढांचे में आए बदलाव पर मोहर लगा दी गई है। उन्होंने कहा कि वह इस ऐतिहासिक प्राप्ति का हिस्सा बनने पर अपने आपको गौरवशाली महसूस करते हैं।
पंजाब के अव्वल नंबर स्कूल का ख़िताब विजेता सरकारी माध्यमिक स्कूल जसवाली की इंचार्ज किरण बाला, सरकारी माध्यमिक स्कूल सिम्बली गुज्जरा के इंचार्ज सुशील कुमार, सरकारी हाई स्कूल थरियाल की हैडमिस्टरेस सुमन बाला और सरकारी सीनियर सेकंडरी स्कूल दतियाल फ़िरोज़ा के प्रिंसिपल कम बीएनओ बम्याल रमेश कुमार का कहना है कि सचिव स्कूल शिक्षा कृष्ण कुमार की देख -रेख में पंजाब के स्कूली ढांचे को हर पक्ष से समय के हम उम्र का बनाने के लिए किये गए उपरालों के साथ पंजाब का शैक्षणिक क्षेत्र में सिर गर्व से ऊंचा हुआ है और सरकारी स्कूलों के अध्यापकों, अभिभावकों और विद्यार्थियों में राज्य का शैक्षणिक क्षेत्र में देश का अव्वल नंबर राज्य बनने के साथ उनमें पहले से ज्यादा जोश पैदा हो गया है।
जिला कोआरडीनेटर मीडिया सेल बलकार अत्तरी का कहना है कि अध्यापक वर्ग की मेहनत के साथ पंजाब के देश भर में से नंबर एक बनने पर जो ख़ुशी हुई है उसे ब्यान नहीं किया जा सकता। यह शिक्षा विभाग के साथ जुड़े हर शख्स के लिए बड़ा पुरुस्कार है।

कोरोना महामारी के दौरान जननायक बन कर उभरे हैं प्रधानमंत्री मोदी: नीति तलवाड़।

0

होशियारपुर, 8 जून : ( न्यूज़ हंट )

कोरोना महामारी के दौरान चल रही पाबंदियों के कारण बहुत से लोगों को आर्थिक परेशानियों का सामना  करना पड़ा है। ऐसे में प्रधानमंत्री  श्री नरेन्द्र मोदी ने देश वासियों के लिए राहत के कई कदम उठाए हैं, जिस से वह एक सच्चे जननायक बन कर उभरे हैं। उपरोक्त शब्द भाजपा महिला मोर्चा पंजाब की प्रदेश उपाध्यक्ष नीति तलवाड़ ने गाँव शेरपुर बाहतियां में जन जागरण अभियान के तहत लोगों को मास्क, सैनेटाईकार व आर्युवैदिक काढ़ा वितरण करने के अवसर पर कहे।
नीति तलवाड़ ने कहा कि प्रधानमंत्री जी के अनुसार देश के 80 करोड़ लोगों को दीवाली तक मुफ्त राशन दिया जाएगा। उन्होने कहा कि इस से पहले भी उन्होने बिना किसी पक्षपात, देश के हर प्रदेश को सहूलतें उपलब्ध करवाई, पर कई प्रदेश सरकारों ने महामारी के इस दौर का भी राजनीतिक लाभ लेने की खातिर राशन वितरण में भेदभाव किया, जिस में पंजाब भी शामिल है।
नीति तलवाड़ ने कहा कि प्रदेश सरकार की नाकामियों के कारण लोगों को वैक्सीन लगवाने में असुविधा हो रही थी और उन का पैसा भी व्यर्थ जा रहा था। इस लिए अब वैक्सीन का सारा कार्य केन्द्र खुद करने जा रहा है, जिस से सभी प्रदेशों को यह वैक्सीन निशुल्क दी जाएगी और ीदसंबर 2021 तक देश का हर नागरिक वैक्सीन लगवा चुका होगा। उन्होने  गांव वासियों से अपील की कि प्रधानमंत्री के फैंसलों से केवल उन लोगों को तकलीफ  है, जिन की चोर रास्ते से हो रही कमाई अब बन्द हो गई है, इस लिए विपक्ष के झूठे प्रचार का पर्दाफाश करने के लिए अपनी भूमिका अदा करें।
इस मौके पर जागरण अभियान के तहत लोगों को मास्क, सैनेटाईकार व आर्युवैदिक काढ़ा आदि भी वितरण किया गया।
इस मौके पर गाँव के पूर्व सरपंच धनी राम, राज कुमार डोगरा, जोगा सिंह, बाबा सोढी, शेर सिंह, योधबीर, रजनी तलवाड़, मुस्कान अंर्तयामी, संदीप कौर, मीनू, अमिता, गुरमिंदर कौर लाडी, तृप्ता देवी, प्रवीण सैनी, बिंदर पाल आदि भी उपस्थित थे।

ਸੇਵਾ ਕੇਂਦਰਾਂ ’ਤੇ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਮਿਲਣਗੀਆਂ ਸੇਵਾਵਾਂ

0

ਪਠਾਨਕੋਟ: 9 ਜੂਨ 2021  ( ਨਿਊਜ਼ ਹੰਟ ) : ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜ਼ਿਲ੍ਹੇ ਅੰਦਰ ਸੇਵਾ ਕੇਂਦਰਾਂ ਦਾ ਸਮਾਂ ਹੁਣ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗਾ ਅਤੇ ਹੁਣ ਸੇਵਾ ਕੇਂਦਰ ਸ਼ਨੀਵਾਰ ਨੂੰ ਵੀ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਨਗੇ।
ਉਨ੍ਹਾਂ ਦੱਸਿਆ ਕਿ ਕੂਝ ਨਿਰਧਾਰਤ ਸੇਵਾਂ ਕੇਂਦਰਾਂ ਵਿੱਚ ਆਨ ਲਾਈਨ ਅਪਾਉਂਟਮੈਂਟ ਦੀ ਵੀ ਵਿਵਸਥਾ ਰਹੇਗੀ ਅਤੇ ਹਰੇਕ ਸੇਵਾ ਕੇਂਦਰ ਵਿੱਚ ਅਪਾਉਂਟਮੈਂਟ ਲਈ ਵੱਖਰੇ ਕਾਊਂਟਰ ਲਗਾਏ ਗਏ ਹਨ। ਇਸ ਤੋਂ ਇਲਾਵਾ ਬਿਨਾਂ ਅਪਾਉਂਟਮੈਂਟ ਦੇ ਵੀ ਸੇਵਾਵਾਂ ਲੈਣ ਲਈ ਸੇਵਾ ਕੇਂਦਰ ’ਚ ਆਇਆ ਜਾ ਸਕਦਾ ਹੈ ਅਤੇ ਅਪਾਉਂਟਮੈਂਟ ਦਾ ਸਮਾਂ ਲੈਕੇ ਆਉਣ ਦੀ ਸਹੂਲਤ ਵੀ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਕੁਝ ਕਾਊਂਟਰ ਅਗਾਊਂ ਪ੍ਰਵਾਨਗੀ ਲੈਕੇ ਆਉਣ ਵਾਲਿਆਂ ਲਈ ਰਾਖਵੇਂ ਰੱਖੇ ਗਏ ਹਨ ਤਾਂ ਜੋ ਅਗਾਊਂ ਪ੍ਰਵਾਨਗੀ ਦਾ ਸਿਸਟਮ ਵੀ ਨਾਲੋਂ ਨਾਲ ਚਲਦਾ ਰਹੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਹੜੇ ਵਿਅਕਤੀ ਪਹਿਲਾਂ ਸਮਾਂ ਲੈਕੇ ਸੇਵਾ ਕੇਂਦਰ ’ਚ ਆਉਣਾ ਚਾਹੁੰਦੇ ਹਨ ਉਹ ਆਨ ਲਾਈਨ ਰਜਿਸਟ੍ਰੇਸ਼ਨ ਵੀ ਕਰ ਸਕਦੇ ਹਨ।  ਉਨ੍ਹਾਂ ਦੱਸਿਆ ਕਿ ਸੇਵਾ ਕੇਂਦਰਾਂ ਅੰਦਰ ਸਟਾਫ਼ ਅਤੇ ਨਾਗਰਿਕਾਂ ਲਈ ਮਾਸਕ ਪਾਉਣਾ ਅਤਿ ਲਾਜ਼ਮੀ ਹੈ। ਇਸ ਤੋਂ ਇਲਾਵਾ ਜਿਲ੍ਹਾ ਨਿਵਾਸੀਆਂ ਨੂੰ ਅਪੀਲ ਹੈ ਕਿ ਜੋ ਵੀ ਜਿਲ੍ਹਾ ਨਿਵਾਸੀ ਸੇਵਾ ਕੇਂਦਰਾਂ ਵਿੱਚ ਕਿਸੇ ਕੰਮ ਲਈ ਆਉਂਦੇ ਹਨ ਮਾਸਕ ਪਾ ਕੇ ਆਉਂਣ ਅਤੇ ਸਮਾਜਿੱਕ ਦੂਰੀ ਬਣਾ ਕੇ ਰੱਖਣ।

ਸੰਭਾਵੀ ਹੜ੍ਹਾਂ ਦੀ ਰੋਕਥਾਮ ਅਤੇ ਹੜ੍ਹਾਂ ਦੌਰਾਨ ਪ੍ਰਭਾਵਿਤ ਹੋਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਂਵਾਂ ‘ਤੇ ਪਹੁੰਚਾਉਣ ਲਈ ਕੀਤੇ ਜਾਣ ਵਾਲੇ ਅਗੇਤੇ ਪ੍ਰਬੰਧਾਂ ਸਬੰਧੀ ਮੀਟਿੰਗ ਆਯੋਜਿਤ

0

ਪਠਾਨਕੋਟ, 9 ਜੂਨ 2021   ( ਨਿਊਜ਼ ਹੰਟ ) : ਜ਼ਿਲ੍ਹਾ ਪਠਾਨਕੋਟ ਅੰਦਰ ਸੰਭਾਵੀ ਹੜ੍ਹਾਂ ਦੀ ਰੋਕਥਾਮ ਅਤੇ ਹੜ੍ਹਾਂ ਦੌਰਾਨ ਪ੍ਰਭਾਵਿਤ ਹੋਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਂਵਾਂ ’ਤੇ ਪਹੁੰਚਾਉਣ ਲਈ ਕੀਤੇ ਜਾਣ ਵਾਲੇ ਅਗੇਤੇ ਪ੍ਰਬੰਧਾਂ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਿਤ ਮੀਟਿੰਗ ਹਾਲ ਵਿੱਚ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਦੀ ਪ੍ਰਧਾਨਗੀ ਹੇਠ ਵਿਸੇਸ ਮੀਟਿੰਗ ਆਯੋਜਿਤ ਕੀਤੀ ਗਈ।  ਜਿਸ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਗੁਰਸਿਮਰਨ ਸਿੰਘ ਢਿੱਲੋਂ ਐਸ.ਡੀ.ਐਮ. ਪਠਾਨਕੋਟ , ਲਛਮਣ ਸਿੰਘ ਤਹਿਸੀਲਦਾਰ ਪਠਾਨਕੋਟ, ਜਸਵੰਤ ਸਿੰਘ ਜਿਲ੍ਹਾ ਸਿੱਖਿਆ ਅਫਸ਼ਰ ਪਠਾਨਕੋਟ ਸੈਕੰਡਰੀ, ਰਾਜੇਸਵਰ ਸਿੰਘ ਸਲਾਰੀਆਂ ਉਪ ਜਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ, ਬੀ.ਐਸ.ਐਫ. ਅਤੇ ਆਰਮੀ ਦੇ ਅਧਿਕਾਰੀ ਅਤੇ ਵੱਖ ਵੱਖ ਵਿਭਾਗਾਂ ਦੇ ਜਿਲ੍ਹਾ ਅਧਿਕਾਰੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਮੀਟਿੰਗ ਨੂੰ ਸੰਬੋਧਤ ਕਰਦਿਆਂ ਕਿਹਾ ਕਿ ਇਸ ਸਮੇਂ ਅਸੀਂ ਸਾਰੀ ਦੁਨੀਆਂ ਦੇ ਲੋਕ ਕਰੋਨਾ ਵਾਈਰਸ ਤੋਂ ਪ੍ਰਭਾਵਿਤ ਹੋ ਰਹੇ ਹਨ ਅਤੇ ਜਿਲ੍ਹਾ ਪਠਾਨਕੋਟ ਵਿੱਚ ਵੀ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ 2.0 ਅਧੀਨ ਲੋਕਾਂ ਨੂੰ ਕਰੋਨਾ ਤੋਂ ਬਚਾਓ ਲਈ ਜਾਗਰੁਕ ਕੀਤਾ ਜਾ ਰਿਹਾ ਹੈ ਅਤੇ ਉਪਰਾਲੇ ਕੀਤੇ ਜਾ ਰਹੇ ਹਨ ਕਿ ਕਰੋਨਾ ਦੇ ਵਿਸਥਾਰ ਨੂੰ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ ਜਿਵੇ ਕੋਵਿਡ-19 ਦੋਰਾਨ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ  ਕਰੋਨਾ ਮਿਸ਼ਨ ਫਤਿਹ ਕਰਨ ਲਈ ਸਹਿਯੋਗ ਦਿੱਤਾਂ ਹੈ ਇਸੇ ਹੀ ਤਰ੍ਹਾਂ ਸੰਭਾਵਿਤ ਹੜ੍ਹਾਂ ਲਈ ਵੀ ਸਾਰੇ ਸਬੰਧਤ ਕਰਮਚਾਰੀਆਂ ਅਤੇ ਅਧਿਕਾਰੀਆਂ ਨੇ ਮਿਲਕੇ ਆਪਣੀਆਂ ਜਿਮ੍ਹੇਦਾਰੀਆਂ ਨਿਭਾਉਂਣੀਆਂ ਹਨ।
ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸੰਭਾਵੀ ਹੜ੍ਹਾਂ ਦੀ ਰੋਕਥਾਮ ਲਈ ਲੋੜੀਂਦੇ ਪ੍ਰਬੰਧ ਪਹਿਲਾਂ ਹੀ ਕਰਕੇ ਰੱਖਣ ਤਾਂ ਜੋ ਲੋੜ ਪੈਣ ਤੇ ਕੋਈ ਮੁਸ਼ਕਲ ਪੇਸ਼ ਨਾ ਆਵੇ। ਉਨ੍ਹਾਂ ਨੇ ਸਮੂਹ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣਾ ਕਮਿਊਨੀਕੇਸ਼ਨ ਪਲੈਨ ਤਿਆਰ ਕਰਕੇ ਡਿਪਟੀ ਕਮਿਸ਼ਨਰ ਦਫਤਰ ਨੂੰ ਭੇਜਣਾ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਸਾਰੇ ਵਿਭਾਗ ਤੋਂ ਕਮਿਊਨੀਕੇਸ਼ਨ ਪਲੈਨ ਪ੍ਰਾਪਤ ਕਰਨ ਉਪਰੰਤ ਇੱਕ ਕੰਸੋਲੀਡੇਟ ਕਮਿਊਨੀਕੇਸ਼ਨ ਪਲੈਨ ਤਿਆਰ ਕਰਕੇ ਸਬੰਧਤ ਅਧਿਕਾਰੀਆਂ ਨੂੰ ਭੇਜ ਦਿੱਤਾ ਜਾਵੇਗਾ। ਜਿਸ ਨਾਲ ਹੜ੍ਹ ਰੋਕੂ ਕੰਮਾਂ ਨੂੰ ਸਮੇਂ ਸਿਰ ਪੂਰਾ ਕਰਨ ਵਿੱਚ ਅਸਾਨੀ ਹੋਵੇਗੀ ਅਤੇ ਲੋੜ ਪੈਣ ‘ਤੇ ਸਬੰਧਤ ਅਧਿਕਾਰੀਆਂ ਨਾਲ ਸਹੀ ਢੰਗ ਨਾਲ ਤਾਲਮੇਲ ਕਰਕੇ ਹੜ੍ਹ ਦੀ ਸਥਿਤੀ ਨਾਲ ਨਜਿਠਣਾ ਵੀ ਸੋਖਾ ਹੋ ਜਾਵੇਗਾ।
ਉਨ੍ਹਾਂ ਨੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਸੰਭਾਵੀ ਹੜ੍ਹਾਂ ਤੋਂ ਪ੍ਰਭਾਵਿਤ ਹੋਣ ਵਾਲੀਆਂ ਥਾਵਾਂ ਦੀ ਸ਼ਨਾਖਤ ਕਰਕੇ ਲੋੜੀਂਦੇ ਪ੍ਰਬੰਧ ਮੁਕੰਮਲ ਕਰਨ। ਉਨ੍ਹਾਂ ਨੇ ਨਗਰ ਨਿਗਮ ਅਤੇ ਸੀਵਰੇਜ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸ਼ਹਿਰੀ ਖੇਤਰਾਂ ਵਿੱਚ ਸੰਭਾਵੀ ਹੜ੍ਹਾਂ /ਬਰਸਾਤ ਦੇ ਜਮ੍ਹਾਂ ਹੋਏ ਪਾਣੀ ਨੂੰ ਡਰੇਨ ਆਉਟ ਕਰਨ ਲਈ ਪੰਪ ਤਿਆਰ ਰੱਖਣ ਅਤੇ ਨਿਕਾਸੀ ਨਾਲਿਆਂ ਦੀ ਸਫਾਈ ਨੂੰ ਯਕੀਨੀ ਬਣਾਉਣ। ਉਨ੍ਹਾਂ ਨੇ ਪਸ਼ੂ ਪਾਲਣ ਵਿਭਾਗ ਨੂੰ  ਹਦਾਇਤ ਕਰਦਿਆਂ ਕਿਹਾ ਕਿ ਬਰਸਾਤ ਦੇ ਮੌਸਮ ਦੌਰਾਨ ਪਸ਼ੂਆਂ ਨੂੰ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਪਸ਼ੂਆਂ ਨੂੰ ਟੀਕੇ ਲਗਾਉਣ ਅਤੇ ਚਾਰੇ ਦਾ ਅਗੇਤਾ ਪ੍ਰਬੰਧ ਕਰਨ। ਉਨ੍ਹਾਂ ਨੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸੰਭਾਵੀ ਹੜ੍ਹਾਂ ਦੌਰਾਨ ਪ੍ਰਭਾਵਿਤ ਲੋਕਾਂ ਦੀ ਸਿਹਤ ਸੰਭਾਲ ਲਈ ਵੱਖ ਵੱਖ ਡਾਕਟਰਾਂ ਦੀਆਂ ਟੀਮਾਂ ਗਠਿਤ ਕਰਨ ਅਤੇ ਦਵਾਈਆਂ ਆਦਿ ਦਾ ਅਗੇਤੇ ਪ੍ਰਬੰਧ ਕਰਨ। ਉਨ੍ਹਾਂ ਕਿਹਾ ਕਿ ਇਸੇ ਹੀ ਤਰ੍ਹਾਂ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੌਲਰ ਸੰਭਾਵੀ ਹੜ੍ਹਾਂ ਦੌਰਾਨ ਪ੍ਰਭਾਵਿਤ ਲੋਕਾਂ ਲਈ ਖਾਣ ਪੀਣ ਦੀਆਂ ਵਸੂਤਾਂ ਦਾ ਪਹਿਲਾਂ ਹੀ ਪ੍ਰਬੰਧ ਕਰਕੇ ਰੱਖਣ। ਉਨ੍ਹਾਂ ਨੇ ਸਿੱਖਿਆ ਵਿਭਾਗ ਅਧਿਕਾਰੀਆਂ ਨੂੰ ਕਿਹਾ ਕਿ ਉਹ ਹੜ੍ਹਾਂ ਦੌਰਾਨ ਪ੍ਰਭਾਵਿਤ ਲੋਕਾਂ ਲਈ ਸੁਰੱਖਿਅਤ ਥਾਵਾਂ ਦੀ ਸ਼ਨਾਖਤ ਕਰਨ ਤਾਂ ਜੋ ਲੋੜ ਪੈਣ ਤੇ ਪ੍ਰਭਾਵਿਤ ਲੋਕਾਂ ਨੂੰ ਟਰਾਂਸਪੋਰਟ ਰਾਹੀਂ ਸ਼ਨਾਖਤ ਕੀਤੀਆਂ ਗਈਆਂ ਸੁਰੱਖਿਆਤ ਥਾਵਾਂ ’ਤੇ ਪਹੁੰਚਾਇਆ ਜਾ ਸਕੇ। ਮੀਟਿੰਗ ਦੋਰਾਨ ਵੱਖ ਵੱਖ ਜਿਲ੍ਹਾ ਅਧਿਕਾਰੀਆਂ ਨੇ ਡਿਪਟੀ ਕਮਿਸ਼ਨਰ ਨੂੰ ਭਰੋਸਾ ਦਿੱਤਾ ਕਿ ਉਪਰੋਕਤ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।

ਜਿਲ੍ਹਾ ਪਠਾਨਕੋਟ ਵਿੱਚ ਨਸ਼ਾ ਰੋਕਣ ਲਈ ਪੰਜਾਬ ਪੁਲਿਸ ਪੂਰੀ ਤਰ੍ਹਾਂ ਮੂਸਤੈਦ |

0

ਪਠਾਨਕੋਟ: 9 ਜੂਨ 2021   ( ਨਿਊਜ਼ ਹੰਟ ) : ਕੈਪਟਨ ਅਮਰਿੰਦਰ ਸਿੰਘ ਮੁੱੱਖ ਮੰਤਰੀ ਪੰਜਾਬ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਨਸ਼ਿਆ ਦੀ ਰੋਕਥਾਮ ਸਬੰਧੀ ਚਲਾਈ ਜਾ ਰਹੀ ਸਪੈਸ਼ਲ ਮੁਹਿੰਮ ਤਹਿਤ ਅਤੇ ਸੀਨੀਅਰ ਅਫਸਰਾ ਵੱਲੋ ਦਿੱਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ. ਗੁਲਨੀਤ ਸਿੰਘ ਖੁਰਾਣਾ ਐਸ.ਐਸ.ਪੀ. ਪਠਾਨਕੋਟ ਦੀ ਰਹਿਨੁਮਾਈ ਹੇਠ, ਜਿਲ੍ਹਾ ਪਠਾਨਕੋਟ ਦੇ ਏਰੀਆ ਵਿੱਚ ਨਸ਼ਿਆ ਦੀ ਰੋਕਥਾਮ ਸਬੰਧੀ ਚਲਾਈ ਗਈ ਮੁਹਿੰਮ ਤਹਿਤ ਇੱੱਕ ਡਰੱੱਗ ਸਮੱੱਗਲਰ ਸੁਨੀਤਾ ਪਤਨੀ ਰਾਕੇਸ ਕੁਮਾਰ ਵਾਸੀ ਪ੍ਰੇਮ ਨਗਰ ਸੁਜਾਨਪੁਰ ਨੂੰ ਗਿਰਫਤਾਰ ਕੀਤਾ ਗਿਆ ਹੈ ਅਤੇ ਉਸ ਪਾਸੋ 250 ਗ੍ਰਾਮ ਚਰਸ, 4,25,000/- ਰੁਪਏ ਨਕਲੀ ਕਰੰਸੀ ਅਤੇ 1,25,000/-ਰੁਪਏ ਭਾਰਤੀ ਕਰੰਸੀ (ਡਰੱੱਗ ਮਨੀ) ਬਾ੍ਰਮਦ ਕਰਕੇ ਮੁਕੱਦਮਾ ਨੰਬਰ 116 ਮਿਤੀ 08.06.2021 ਜੁਰਮ 20-61-85 ਐਨ.ਡੀ.ਪੀ.ਐਕਟ, 489-3 9P3 ਥਾਣਾ ਸੁਜਾਨਪੁਰ ਦਰਜ ਰਜਿਸਟਰ ਕੀਤਾ।
ਇਸ ਤੋ ਇਲਾਵਾ ਸੁਨੀਤਾ ਪਤਨੀ ਕਮਲਦੀਪ ਵਾਸੀ ਪੇ੍ਰਮ ਨਗਰ ਸੁਜਾਨਪੁਰ ਪਾਸੋ 100 ਬੋਤਲਾਂ ਸ਼ਰਾਬ ਨਜਾਇਜ ਬਾ੍ਰਮਦ ਕਰਕੇ ਮੁਕੱੱਦਮਾ ਨੰਬਰ 117 ਮਿਤੀ 09.06.2021 ਜੁਰਮ 61/1/14 ਆਬਕਾਰੀ ਐਕਟ ਥਾਣਾ ਸੁਜਾਨਪੁਰ ਦਰਜ ਰਜਿਸਟਰ ਕੀਤਾ ਗਿਆ ਹੈ ਅਤੇ ਪੂਨਮ ਪਤਨੀ ਅਸ਼ਵਨੀ ਕੁਮਾਰ ਵਾਸੀ ਪੇ੍ਰਮ ਨਗਰ ਸੁਜਾਨਪੁਰ ਪਾਸੋ 100 ਬੋਤਲਾਂ ਨਜਾਇਜ ਸ਼ਰਾਬ ਬਾ੍ਰਮਦ ਕਰਕੇ ਮੁਕੱੱਦਮਾ ਨੰਬਰ 118 ਮਿਤੀ 09.06.2021 ਜੁਰਮ 61/1/14 ਆਬਕਾਰੀ ਐਕਟ,188 ਆਈ.ਪੀ.ਸੀ. ਥਾਣਾ ਸੁਜਾਨਪੁਰ ਦਰਜ ਰਜਿਸਟਰ ਕੀਤਾ ।
ਇਸ ਤਰ੍ਹਾਂ ਪ੍ਰਵੀਨ ਕੁਮਾਰੀ ਪਤਨੀ ਗੁਰਦੇਵ ਵਾਸੀ ਪਿੰਡ ਉਪਰਲੀ ਜੈਨੀ ਪਾਸੋ 1,20,000 ਐਮ.ਐਲ ਸ਼ਰਾਬ ਨਜਾਇਜ ਬਾ੍ਰਮਦ ਕਰਕੇ ਮੁਕੱੱਦਮਾ ਨੰਬਰ 121 ਮਿਤੀ 08.06.2021 ਜੁਰਮ 61-1-14 ਆਬਕਾਰੀ ਐਕਟ ਥਾਣਾ ਸ਼ਾਹਪੁਰਕੰਡੀ ਦਰਜ ਰਜਿਸਟਰ ਕੀਤਾ ਗਿਆ ਹੈ।
ਇਸ ਤੋ ਇਲਾਵਾ ਲਖਵਿੰਦਰ ਸਿੰਘ ਪੁੱੱਤਰ ਸ਼ਾਮ ਲਾਲ ਵਾਸੀ ਸਿਵਾਜੀ ਨਗਰ ਮਾਡਲ ਟਾਉਨ ਪਠਾਨਕੋਟ ਪਾਸੋ 05 ਮੋਬਾਇਲ ਫੋਨ ਮਾਰਕਾ ਵੀਵੋ (2) ਅਤੇ ਐਮ.ਆਈ.(2) ਅਤੇ ਇਕ ਨੋਕੀਆ ਚੋਰੀ ਸੂਦਾ ਬਾ੍ਰਮਦ ਕਰਕੇ ਮੁਕੱੱਦਮਾ ਨੰਬਰ 76 ਮਿਤੀ 08.06.2021 ਜੁਰਮ 379,411 ਆਈ.ਪੀ.ਸੀ. ਥਾਣਾ ਡਵੀਜਨ ਨੰਬਰ-01 ਪਠਾਨਕੋਟ ਦਰਜ ਰਜਿਸਟਰ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਜਿਕਰਯੋਗ ਹੈ ਕਿ ਜਿਲ੍ਹਾ ਪਠਾਨਕੋਟ ਵਿੱਚ ਸ. ਗੁਲਨੀਤ ਸਿੰਘ ਖੁਰਾਣਾ, ਸੀਨੀਅਰ ਕਪਤਾਨ ਪੁਲਿਸ ਪਠਾਨਕੋਟ ਦੀ ਰਹਿਨੁਮਾਈ ਹੇਠ,ਨਸ਼ੇ ਦੇ ਪ੍ਰਭਾਵ ਨੂੰ ਰੋਕਣ ਅਤੇ ਨਸ਼ਾ ਤਸਕਰਾਂ ਦੀ ਧਰ-ਪਕੜ ਲਈ ਨਿਰਵਿਘਣ ਕਾਰਵਾਈ ਜਾਰੀ ਹੈ।

ਹੁਣ ਕੈਂਪਸ ਅੰਬੈਸਡਰਾਂ ਦੀ ਹਰ ਮਹੀਨੇ ਹੋਵੇਗੀ ਇਲੈਕਸ਼ਨ ਸਟਾਰ ਵਜੋਂ ਚੋਣ।

0

ਪਠਾਨਕੋਟ: 9 ਜੂਨ 2021  ( ਨਿਊਜ਼ ਹੰਟ ) : ਸ਼੍ਰੀ ਸੰਯਮ ਅਗਰਵਾਲ (ਆਈ.ਏ.ਐਸ.) ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ, ਪਠਾਨਕੋਟ ਨੇ ਜਾਣਕਾਰੀ ਦਿੰਦਿਆ  ਦੱਸਿਆ ਕਿ ਮੁੱਖ ਚੋਣ ਅਫਸਰ, ਪੰਜਾਬ ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਅਗਾਮੀ ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜਰ 18 ਤੋਂ 19 ਸਾਲ ਉਮਰ ਦੇਨੋਜਵਾਨਾਂ ਦੀ ਵੋਟਰ ਰਜਿਸਟ੍ਰੇਸ਼ਨ ਕਰਨ ਲਈ ਜ਼ਿਲ੍ਹੇ ਵਿਚਲੇ ਵੱਖ-ਵੱਖ ਕਾਲਜਾਂ ‘ਚ ਨਿਯੁਕਤ ਕੀਤੇ ਗਏ ਕੈਂਪਸ ਅੰਬੈਸਡਰਾਂ ਵੱਲੋਂ ਵੋਟਰ ਹੈਲਪਲਾਈਨ ਮੋਬਾਇਲ ਐਪ ਜਾਂ ਭਾਰਤ ਚੋਣ ਕਮਿਸ਼ਨ ਦੇ ਪੋਰਟਲ www.nvsp.in ਜਾਂ voterportal.eci.gov.in ਰਾਹੀਂ ਸਭ ਤੋਂ ਵੱਧ ਵੋਟਰ ਰਜਿਸਟ੍ਰੇਸ਼ਨ ਕਰਵਾਉਣ ’ਤੇ ਹਰ ਮਹੀਨੇ ਇਲੈਕਸ਼ਨ ਸਟਾਰ ਬਣਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ।
ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ 5 ਜੂਨ, 2021 ਤੋਂ 4 ਜੁਲਾਈ, 2021 ਤੱਕ ਦੇ ਸਮੇਂ ਵਿਚਕਾਰ 18 ਤੋਂ 19 ਸਾਲ ਦੇ ਨੋਜਵਾਨਾਂ ਦੀ ਕੀਤੀ ਗਈ ਰਜਿਸਟ੍ਰੇਸ਼ਨ ਦੀ ਗਿਣਤੀ ਦੇ ਅਧਾਰ ’ਤੇ ਪਹਿਲੇ ਜੇਤੂ ਨੂੰ ਪ੍ਰਮਾਣ-ਪੱਤਰ ਅਤੇ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ।
ਜ਼ਿਲ੍ਹੇ ਦੇ ਸਮੂਹ ਕੈਂਪਸ ਅੰਬੈਸਡਰਾਂ ਵੱਲੋਂ ਨਵੀਂ ਵੋਟਰ ਰਜਿਸਟ੍ਰੇਸ਼ਨ ਦੀ ਰਿਪਰੋਟ ਜ਼ਿਲ੍ਹਾ ਚੋਣ ਦਫਤਰ, ਪਠਾਨਕੋਟ, ਕਮਰਾ ਨੰਬਰ 314, ਦੂਜ਼ੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਪਠਾਨਕੋਟ ਵਿਖੇ 4 ਜੁਲਾਈ, 2021 ਤੱਕ ਜਮ੍ਹਾ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਦਸੰਬਰ, 2021 ਦੇ ਅੰਤ ਤੱਕ 18 ਤੋਂ 19 ਸਾਲ ਦੇ ਨੋਜਵਾਨਾ ਦੀ ਸਭ ਤੋਂ ਵੱਧ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਕੈਂਪਸ ਅੰਬੈਸਡਰ ਨੂੰ 25 ਜਨਵਰੀ, 2022 ਨੂੰ ਰਾਸ਼ਟਰੀ ਵੋਟਰ ਦਿਵਸ ਸਮਾਰੋਹ ਦੇ ਮੌਕੇ ’ਤੇ ਵਿਸ਼ੇਸ਼ ਸਨਮਾਨਿਤ ਵੀ ਕੀਤਾ ਜਾਵੇਗਾ।