ਪਠਾਨਕੋਟ: 2 ਫਰਵਰੀ (ਨਿਊਜ਼ ਹੰਟ)- ਵਿਧਾਨ ਸਭਾ ਦੀਆਂ ਆਮ ਚੋਣਾਂ-2022 ਨੂੰ ਮੁੱਖ ਰੱਖਦਿਆਂ ਹੋਇਆਂ ਭਾਰਤ ਚੋਣ ਕਮਿਸ਼ਨ ਵਲੋਂ ਜ਼ਿਲ੍ਹੇ ਦੇ ਤਿੰਨਾਂ ਵਿਧਾਨ ਸਭਾ ਚੋਣ ਹਲਕਿਆਂ (001-ਸੁਜਾਨਪੁਰ, 002-ਭੋਆ (ਅ.ਜ.) ਅਤੇ 003-ਪਠਾਨਕੋਟ) ਵਿਖੇ ਵਿਧਾਨ ਸਭਾ ਚੋਣਾਂ ਕਰਵਾਈਆਂ ਜਾ ਰਹੀਆਂ ਹਨ ਜਿਸ ਅਧੀਨ ਮਾਨਯੋਗ ਸ਼੍ਰੀ ਸੰਯਮ ਅਗਰਵਾਲ, ਆਈ.ਏ.ਐਸ., ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ, ਪਠਾਨਕੋਟ ਦੀਆਂ ਹਦਾਇਤਾਂ ਅਨੁਸਾਰ ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ ਵਿਖੇ ਜਿਲ੍ਹਾ ਪੱਧਰੀ ਮੀਡੀਆ ਸਰਟੀਫਾਈਂਗ ਐਂਡ ਮੋਨੀਟਰਿੰਗ ਕਮੇਟੀ ਦਾ ਸੈਂਟਰ ਸਥਾਪਿਤ ਕੀਤਾ ਗਿਆ ਹੈ । ਅੱਜ ਜਿਲ੍ਹਾ ਪਠਾਨਕੋਟ ਵਿਖੇ ਵਿਧਾਨ ਸਭਾ ਚੋਣ ਹਲਕਾ 003-ਪਠਾਨਕੋਟ ਲਈ ਨਿਯੁਕਤ ਕੀਤੇ ਜਨਰਲ ਅਬਜਰਵਰ Mr. Pravin Chindhu Darade, IAS ਕਾਡਰ ਮਹਾਂਰਾਸ਼ਟਰ, ਬੈਚ-1998 ਜੀ ਵੱਲੋਂ ਵਿਸੇਸ ਤੋਰ ਤੇ ਦੋਰਾ ਕੀਤਾ ਗਿਆ।
ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਸ੍ਰੀ ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ-ਕਮ-ਨੋਡਲ ਅਫਸਰ ਮੀਡੀਆ ਸਰਟੀਫਾਈਂਗ ਐਂਡ ਮੋਨੀਟਰਿੰਗ ਕਮੇਟੀ ਪਠਾਨਕੋਟ ਵੱਲੋਂ ਦੱਸਿਆ ਗਿਆ ਕਿ ਜਿਲ੍ਹਾ ਪੱਧਰੀ ਕਮੇਟੀ ਵੱਲੋਂ ਭਾਰਤ ਚੋਣ ਕਮਿਸ਼ਨ ਵੱਲੋਂ ਦਿੱਤੀਆਂ ਹਦਾਇਤਾਂ ਦੇ ਅਨੁਸਾਰ ਕਾਰਜ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਟੀਮ ਵੱਲੋਂ ਇਲੈਕਟੋਨਿਕ ਮੀਡੀਆ, ਪਿ੍ਰੰਟ ਮੀਡੀਆ, ਰੇਡੀਓ, ਸੋਸਲ ਮੀਡੀਆ ਤੇ ਵੀ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਿਸ ਰਾਜਨੀਤਿਕ ਪਾਰਟੀ ਵੱਲੋਂ ਵਿਗਿਆਪਨ ਲਈ ਜਾਂ ਕਿਸੇ ਵੀਡਿਓ ਕੰਟੈਂਟ ਸਰਟੀਫਾਈ ਕਰਵਾਉਂਣ ਲਈ ਅਪਲਾਈ ਕੀਤਾ ਜਾਂਦਾ ਹੈ ਤਾਂ ਨਿਰਧਾਰਤ ਸਮੇਂ ਦੇ ਅੰਦਰ ਅੰਦਰ ਐਮ.ਸੀ.ਐਮ.ਸੀ. ਕਮੇਟੀ ਵੱਲੋਂ ਕਾਰਜ ਨੂੰ ਪੂਰਾ ਕੀਤਾ ਜਾਂਦਾ ਹੈ।