ਪਠਾਨਕੋਟ, 27 ਅਕਤੂਬਰ (ਨਿਊਜ਼ ਹੰਟ)- ਪੰਜਾਬ ਵਿਧਾਨ ਸਭਾ ਦੀਆਂ ਅਗਾਮੀ ਆਮ ਚੋਣਾਂ-2022 ਸਬੰਧੀ ਅੱਜ ਮਿਤੀ 27.10.2021ਨੂੰ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਫਾਰ ਪਠਾਨਕੋਟ ਸ੍ਰੀ ਸੰਯਮ ਅਗਰਵਾਲ ਦੀ ਪ੍ਰਧਾਨਗੀ ਹੇਠ ਨੋਡਲ ਅਫਸਰ Vulnerability Mapping -ਕਮ-ਉਪ ਮੰਡਲ ਮੈਜਿਸਟ੍ਰੇਟ, ਪਠਾਨਕੋਟ ਵਲੋਂ Vulnerability Mapping ਸਬੰਧੀ ਜਿਲੇ ਵਿਚਲੇ 3 ਵਿਧਾਨ ਸਭਾ ਚੋਣ ਹਲਕੇ 001-ਸੁਜਾਨਪੁਰ, 002-ਭੋਆਂ (ਅ.ਜ) ਅਤੇ 003-ਪਠਾਨਕੋਟ ਦੇ ਸਮੂਚੇ 580 ਪੋਲਿੰਗ ਸਟੇਸ਼ਨਾਂ ਦੇ ਤਿਆਰ ਕੀਤੇ ਗਏ 55 ਸੈਕਟਰਾਂ ਦੇ ਪੁਲਿਸ ਅਤੇ ਸਿਵਲ ਵਿਭਾਗ ਦੇ ਨਿਯੁਕਤ ਕੀਤੇ ਗਏ ਸੈਕਟਰ ਅਫਸਰਾਂ ਦੀਆਂ ਟੀਮਾਂ ਨੂੰ ਟ੍ਰੇਨਿੰਗ ਦਿੱਤੀ ਗਈ ਅਤੇ ਕਮਿਸ਼ਨ ਦੀਆਂ ਹਦਾਇਤਾਂ ਬਾਰੇ ਜਾਣੂੰ ਕਰਵਾਇਆ ਗਿਆ ਅਤੇ ਨਾਲ ਹੀ Vulnerability Mapping ਸਬੰਧੀ ਪੁਲਿਸ ਵਿਭਾਗ ਅਤੇ ਸਿਵਲ ਵਿਭਾਗ ਦੀਆਂ ਫੀਲਡ ਵਿਚ ਵਿਜਟ ਕਰਨ ਵਾਲੀਆਂ ਟੀਮਾਂ ਨੂੰ 01 ਤੋਂ 5 ਵੀ ਸਪਲਾਈ ਕੀਤੇ ਗਏ।