ਪਠਾਨਕੋਟ: 28 ਅਕਤੂਬਰ 2023- ਅੱਜ ਸਰਨਾ ਵਿਖੇ ਨਹਿਰ ਦੇ ਕਿਨਾਰੇ ਬਣਾਈ ਗਈ ਪਾਰਕ ਵਿਖੇ ਸ੍ਰੀ ਲਾਲ ਚੰਦ ਕਟਾਰੂਚੱਕ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਵਿਸੇਸ ਤੋਰ ਤੇ ਪਹੁੰਚੇ ਉਨ੍ਹਾਂ ਵੱਲੋਂ ਸਾਰੀ ਪਾਰਕ ਦਾ ਨਿਰੀਖਣ ਕੀਤਾ ਗਿਆ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਉਨ੍ਹਾਂ ਨਾਲ ਸਰਵਸ੍ਰੀ ਧਰਮਵੀਰ ਸਿੰਘ ਵਣ ਮੰਡਲ ਅਫਸਰ ਪਠਾਨਕੋਟ, ਨਰੇਸ ਕੁਮਾਰ ਸੈਣੀ ਪ੍ਰਧਾਨ ਬੀ.ਸੀ. ਵਿੰਗ ਪਠਾਨਕੋਟ, ਸੋਹਣ ਲਾਲ ਸਾਬਕਾ ਕੌਂਸਲਰ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ, ਅਜੀਤ ਸੈਣੀ, ਵਰਿੰਦਰ ਜੀਤ ਸਿੰਘ ਰੇਂਜ ਅਫਸਰ, ਸੰਦੀਪ ਕੁਮਾਰ ਅਤੇ ਹੋਰ ਪਾਰਟੀ ਕਾਰਜਕਰਤਾ ਹਾਜਰ ਸਨ।
ਇਸ ਮੋਕੇ ਤੇ ਸੰਬੋਧਤ ਕਰਦਿਆਂ ਸ੍ਰੀ ਲਾਲ ਚੰਦ ਕਟਾਰੂਚੱਕ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਨੇ ਕਿਹਾ ਕਿ ਸਰਨਾ ਵਿਖੇ ਵਣ ਵਿਭਾਗ ਵੱਲੋਂ ਬਣਾਈ ਗਈ ਪਾਰਕ ਬਹੁਤ ਹੀ ਵੱਡਾ ਤੋਹਫਾ ਹੈ ਸਰਨਾ ਨਿਵਾਸੀਆਂ ਦੇ ਲਈ। ਉਨ੍ਹਾਂ ਕਿਹਾ ਕਿ ਪਾਰਕ ਵਿੱਚ ਹੋਰ ਵੀ ਜਿਆਦਾ ਕੰਮ ਕਰਵਾਏ ਜਾ ਸਕਦੇ ਹਨ ਤਾਂ ਜੋ ਲੋਕਾਂ ਨੂੰ ਸਵੇਰ ਅਤੇ ਸਾਮ ਦੇ ਸਮੇਂ ਇੱਕ ਵਧੀਆ ਸੈਰਗਾਹ ਮਿਲ ਸਕੇ। ਉਨ੍ਹਾਂ ਇਸ ਮੋਕੇ ਤੇ ਵਣ ਮੰਡਲ ਅਫਸਰ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਪਰਾਲੇ ਕੀਤੇ ਜਾਣ ਕਿ ਇਸ ਪਾਰਕ ਨੂੰ ਹੋਰ ਬਿਹਤਰ ਢੰਗ ਦੇ ਨਾਲ ਕਿਸ ਤਰ੍ਹਾਂ ਸੁੰਦਰ ਬਣਾਇਆ ਜਾ ਸਕਦਾ ਹੈ ਤਾਂ ਜੋ ਲੋਕ ਇਸ ਤੋਂ ਲਾਹਾ ਲੈ ਸਕਣ। ਉਨ੍ਹਾਂ ਕਿਹਾ ਕਿ ਇਸ ਪਾਰਕ ਦਾ ਉਪਯੋਗ ਸਰਨਾ ਨਿਵਾਸੀ ਯੋਗਾ ਦੇ ਲਈ ਕਰ ਸਕਦੇ ਹਨ, ਕਿਉਕਿ ਕੁਦਰਤ ਦੀ ਗੋਦ ਵਿੱਚ ਬਣਾਈ ਗਈ ਇਹ ਪਾਰਕ ਲੋਕਾਂ ਦੀ ਸਿਹਤ ਦੇ ਲਈ ਬਹੁਤ ਲਾਹੇਮੰਦ ਹੋ ਸਕਦੀ ਹੈ। ਇਸ ਮੋਕੇ ਤੇ ਪਾਰਕ ਵਿੱਚ ਲੇਬਰ ਦਾ ਕੰਮ ਕਰ ਰਹੀਆਂ ਮਹਿਲਾਵਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ । ਕੈਬਨਿਟ ਮੰਤਰੀ ਪੰਜਾਬ ਨੇ ਉਨ੍ਹਾਂ ਮਹਿਲਾਵਾਂ ਨੂੰ ਉਨ੍ਹਾਂ ਦੀਆਂ ਮੰਗਾਂ ਜਲਦੀ ਪੂਰੀਆਂ ਕਰਨ ਦਾ ਭਰੋਸਾ ਵੀ ਦਿੱਤਾ।