46 C
Jalandhar
Tuesday, June 18, 2024

ਫਰਾਂਸ ’ਚ ਆਯੋਜਿਤ ਅੰਤਰਰਾਸ਼ਟਰੀ ਚੈਂਪੀਅਨਸ਼ਿਪ ਅਤੇ ਸੈਮੀਨਾਰ ’ਚ ਹਿੱਸਾ ਲੈਣ ਉਪਰੰਤ ਵਤਨ ਪਰਤੇ ਕਰਾਟੇ ਕੋਚ ਨਰੇਸ਼ ਕੁਮਾਰ

ਫਗਵਾੜਾ 13 ਮਈ (ਸ਼ਿਵ ਕੋੜਾ) ਸੈਣੀ ਇੰਡੀਅਨ ਸਕੂਲ ਆਫ ਸੈਲਫ ਡਿਫੈਂਸ ਕਲੱਬ ਦੇ ਮੁੱਖ ਕਰਾਟੇ ਕੋਚ ਨਰੇਸ਼ ਕੁਮਾਰ (ਥਰਡ ਡਿਗਰੀ ਬਲੈਕ ਬੈਲਟ) ਨੇ ਇੰਟਰਨੈਸ਼ਨਲ ਓਪਨ ਕਰਾਟੇ ਚੈਂਪੀਅਨਸ਼ਿਪ ਅਤੇ ਸੈਮੀਨਾਰ ਵਿਚ ਭਾਗ ਲੈਣ ਉਪਰੰਤ ਵਤਨ ਪਰਤਣ ਸਮੇਂ ਦੱਸਿਆ ਕਿ ਐਡੀਡਾਸ ਓਪਨ ਇੰਟਰਨੈਸ਼ਨਲ ਚੈਂਪੀਅਨਸ਼ਿਪ 6 ਅਤੇ 7 ਮਈ ਨੂੰ ਫਰਾਂਸ ਵਿਚ ਕਰਵਾਈ ਗਈ। ਇਸ ਚੈਂਪੀਅਨਸ਼ਿਪ ਤਹਿਤ ਕਾਤਾ (75-79 ਕਿਲੋ) ਭਾਰ ਵਰਗ ਵਿੱਚ ਭਾਗ ਲੈਂਦੇ ਹੋਏ ਉਹਨਾਂ ਨੇ ਵਧੀਆ ਪ੍ਰਦਰਸ਼ਨ ਕੀਤਾ। ਇਸ ਚੈਂਪੀਅਨਸ਼ਿਪ ਵਿੱਚ ਭਾਰਤ ਅਤੇ ਫਰਾਂਸ ਤੋਂ ਇਲਾਵਾ ਇਟਲੀ, ਸਵੀਡਨ, ਬੈਲਜੀਅਮ, ਪੋਲੈਂਡ, ਅਮਰੀਕਾ ਅਤੇ ਕੈਨੇਡਾ ਦੇ ਕਰੀਬ 500 ਕਰਾਟੇ ਖਿਡਾਰੀਆਂ ਨੇ ਭਾਗ ਲਿਆ। ਚੈਂਪੀਅਨਸ਼ਿਪ ਤੋਂ ਇਲਾਵਾ ਇੱਕ ਸਿਖਲਾਈ ਸੈਮੀਨਾਰ ਵੀ ਕਰਵਾਇਆ ਗਿਆ ਜਿਸ ਵਿੱਚ ਵਿਸ਼ਵ ਦੇ 7ਵੀਂ ਅਤੇ 8ਵੀਂ ਡਿਗਰੀ ਬਲੈਕ ਬੈਲਟ ਚੈਂਪੀਅਨਾਂ ਨੇ ਆਪਣੇ ਤਜ਼ਰਬੇ ਸਾਂਝੇ ਕੀਤੇ ਅਤੇ ਸਿਖਲਾਈ ਦਿੱਤੀ। ਨਰੇਸ਼ ਕੁਮਾਰ ਅਨੁਸਾਰ ਵਿਸ਼ਵ ਭਰ ਦੀਆਂ ਔਰਤਾਂ ਜਿਸ ਤਰ੍ਹਾਂ ਸਵੈ-ਰੱਖਿਆ ਪ੍ਰਤੀ ਜਾਗਰੂਕ ਹਨ, ਉਸ ਤੋਂ ਪ੍ਰੇਰਨਾ ਲੈਂਦਿਆਂ ਭਾਰਤੀ ਔਰਤਾਂ ਖਾਸ ਕਰਕੇ ਨੌਜਵਾਨ ਲੜਕੀਆਂ ਨੂੰ ਸਵੈ-ਰੱਖਿਆ ਲਈ ਸੈਲਫ ਡਿਫੈਂਸ ਦੀ ਸਿਖਲਾਈ ‘ਚ ਦਿਲਚਸਪੀ ਲੈਣੀ ਚਾਹੀਦੀ ਹੈ। ਉਹਨਾਂ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਆਸਟ੍ਰੇਲੀਆ, ਨਿਊਜ਼ੀਲੈਂਡ, ਜਾਪਾਨ ਅਤੇ ਕੈਨੇਡਾ ਵਿਚ ਹੋਣ ਜਾ ਰਹੀ ਕਰਾਟੇ ਚੈਂਪੀਅਨਸ਼ਿਪ ਲਈ ਉਹਨਾਂ ਵਲੋਂ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ।

Related Articles

LEAVE A REPLY

Please enter your comment!
Please enter your name here

Stay Connected

0FansLike
3,912FollowersFollow
21,800SubscribersSubscribe
- Advertisement -spot_img

Latest Articles