20 C
Jalandhar
Saturday, April 20, 2024

ਨਸੇ ਦੀ ਹਾਲਤ ਵਿੱਚ ਮਿਲੀ ਮਹਿਲਾ ਲਈ ਮਸੀਹਾ ਬਣ ਕੇ ਸਾਹਮਣੇ ਆਇਆ ਸਖੀ ਵਨ ਸਟਾਪ ਸੈਂਟਰ ਪਠਾਨਕੋਟ

ਪਠਾਨਕੋਟ, 28 ਸਤੰਬਰ (ਨਿਊਜ਼ ਹੰਟ)- ਸਰਨਾ ਦੇ ਨਜਦੀਕ ਸੜਕ ਕਿਨਾਰੇ ਨਸ਼ੇ ਦੀ ਹਾਲਤ ਵਿੱਚ ਇੱਕ ਮਹਿਲਾ ਜਿਸ ਨੂੰ ਅਪਣੀ ਕੋਈ ਹੋਸ ਨਹੀਂ ਸੀ ਦੇ ਲਈ ਸਖੀ ਵਨ ਸਟਾਪ ਸੈਂਟਰ ਪਠਾਨਕੋਟ ਮਸੀਹਾ ਬਣ ਕੇ ਸਾਹਮਣੇ ਆਈ ਅਤੇ ਉਸ ਮਹਿਲਾਂ ਦੇ ਬੱਚਿਆਂ ਨੂੰ ਸੁਰੱਖਿਆ ਪ੍ਰਦਾਨ ਕੀਤੀ, ਮਹਿਲਾ ਨੂੰ ਹੋਸ ਵਿੱਚ ਲਿਆਂਦਾ ਗਿਆ ਅਤੇ ਉਸ ਦੇ ਕਿਰਾਏ ਦੀ ਵਿਵਸਥਾ ਕਰਕੇ ਉਸ ਨੂੰ ਅਪਣੇ ਘਰ ਦੇ ਲਈ ਰਵਾਨਾ ਕੀਤੀ ਗਿਆ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਲਲਿਤਾ ਪੈਰਾ ਲੀਗਲ ਪਰਸੋਨਲ ਅਤੇ ਹੋਰ ਸਟਾਫ ਨੇ ਦੱਸਿਆ ਕਿ ਸੋਮਵਾਰ ਬਾਅਦ ਦੁਪਿਹਰ ਇਥ ਅਣਪਛਾਤੇ ਵਿਅਕਤੀ ਵੱਲੋਂ ਸਖੀ ਵਨ ਸਟਾਪ ਸੈਂਟਰ ਪਠਾਨਕੋਟ ਵਿੱਚ ਸੂਚਿਤ ਕੀਤਾ ਗਿਆ ਕਿ ਜਿਲ੍ਹਾ ਪਠਾਨਕੋਟ ਅਧੀਨ ਸਰਨਾ ਦੇ ਨਜਦੀਕ ਇੱਕ ਮਹਿਲਾ ਜੋ ਕਿ ਸੜਕ ਦੇ ਕਿਨਾਰੇ ਪਈ ਹੋਈ ਹੈ ਅਤੇ ਨਸ਼ੇ ਦੀ ਹਾਲਤ ਵਿੱਚ ਹੈ ਜਿਸ ਨੂੰ ਅਪਣੀ ਕੋਈ ਵੀ ਹੋਸ ਨਹੀਂ ਹੈ ।

ਉਨ੍ਹਾਂ ਦੱਸਿਆ ਕਿ ਸਖੀ ਵਨ ਸਟਾਪ ਸੈਂਟਰ ਦੀ ਟੀਮ ਜਦੋੋਂ ਮੋਕੇ ਤੇ ਪਹੁੰਚੀ ਤਾਂ ਮਹਿਲਾ ਜੋ ਕਰੀਬ 30 ਸਾਲ ਦੀ ਉਮਰ ਦੀ ਸੀ ਅਤੇ ਹੋਸ ਵਿੱਚ ਨਹੀਂ ਸੀ । ਉਨ੍ਹਾਂ ਦੱਸਿਆ ਕਿ ਮਹਿਲਾ ਨੇ ਕਾਫੀ ਮਾਤਰਾ ਵਿੱਚ ਨਸਾ ਕੀਤਾ ਹੋਇਆ ਸੀ ਅਤੇ ਨਜਦੀਕ ਹੀ ਇੱਕ 4-5 ਸਾਲ ਦੀ ਲੜਕੀ ਅਤੇ 7-8 ਮਹੀਨੇ ਦਾ ਲੜਕਾ ਖੇਡ ਰਿਹਾ ਸੀ। ਉਨ੍ਹਾਂ ਦੱਸਿਆ ਕਿ ਮਹਿਲਾ ਦੀ ਹਾਲਤ ਨੂੰ ਦੇਖਦਿਆਂ ਹੋਏ ਸਖੀ ਵਨ ਸਟਾਪ ਟੀਮ ਵੱਲੋਂ ਥਾਨਾ ਸਦਰ ਦੀ ਪੁਲਿਸ ਟੀਮ ਨਾਲ ਸੰਪਰਕ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕਾਰਵਾਈ ਕਰਦਿਆਂ ਹੋਏ ਬੱਚਿਆਂ ਨੂੰ ਚਾਈਲਡ ਹੈਲਪ ਲਾਈਨ ਦੀ ਟੀਮ ਅਪਣੇ ਸੈਲਟਰ ਹੌਮ ਲੈ ਗਈ। ਅਗਲੀ ਕਾਰਵਾਈ ਦੋਰਾਨ ਨਸੇ ਦੀ ਹਾਲਤ ਵਿੱਚ ਮਹਿਲਾ ਨੂੰ ਹੋਸ ਵਿੱਚ ਲਿਆਉਂਣ ਲਈ ਖਾਣ ਪੀਣ ਦੀਆਂ ਵਸਤੂਆਂ ਉਪਲੱਬਦ ਕਰਵਾਈਆਂ ਗਈਆਂ ਅਤੇ ਐਂਬੂਲੈਂਸ ਦੀ ਸਹਾਇਤਾ ਨਾਲ ਮਹਿਲਾ ਨੂੰ ਮੈਡੀਕਲ ਕਰਵਾਉਂਣ ਲਈ ਸਿਵਲ ਹਸਪਤਾਲ ਪਠਾਨਕੋੇਟ ਲਿਆਂਦਾ ਗਿਆ।

ਉਨ੍ਹਾਂ ਦੱਸਿਆ ਕਿ ਮਹਿਲਾ ਨੂੰ ਹੋਸ ਵਿੱਚ ਆਉਂਣ ਤੋਂ ਬਾਅਦ ਬੱਚਿਆਂ ਨਾਲ ਮਿਲਾਇਆ ਗਿਆ ਅਤੇ ਪੁੱਛ ਪੜਤਾਲ ਤੋਂ ਬਾਅਦ ਉਸ ਨੂੰ ਅਪਣੇ ਘਰ ਜਾਣ ਦੇ ਲਈ ਕਿਰਾਏ ਦੀ ਵਿਵਸਥਾ ਕਰਕੇ ਉਸ ਨੂੰ ਅਪਣੇ ਬੱਚਿਆਂ ਸਮੇਤ ਘਰ ਲਈ ਰਵਾਨਾਂ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਸਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਗਰ ਅਜਿਹੀ ਕੋਈ ਘਟਨਾ , ਘਰੇਲੂ ਹਿੰਸਾ ਤੋਂ ਪੀੜਿਤ, ਸਰੀਰਿਕ ਸੋਸਣ ਦਾ ਸਿਕਾਰ ਹੋਣਾ, ਪੁਲਿਸ ਸਹਾਇਤਾਂ ਆਦਿ ਮਾਮਲੇ ਧਿਆਨ ਵਿੱਚ ਆਉਂਦੇ ਹਨ ਤਾਂ 181 ਜਾਂ ਮੋਬਾਇਲ ਨੰਬਰ 79735 35412, 9041681983, 9855644644, 9988144801, 7837822923 ਆਦਿ ਤੇ ਸੰਪਰਕ ਕਰਕੇ ਜਾਣਕਾਰੀ ਦੇ ਸਕਦੇ ਹਨ ਜਾਂ ਸਿਕਾਇਤ ਦੇ ਸਕਦੇ ਹਨ ਤਾਂ ਜੋ ਲੋਕਾਂ ਨੂੰ ਇੰਨਸਾਫ ਮਿਲ ਸਕੇ।

Related Articles

LEAVE A REPLY

Please enter your comment!
Please enter your name here

Stay Connected

0FansLike
3,912FollowersFollow
21,600SubscribersSubscribe
- Advertisement -spot_img

Latest Articles