25.7 C
Jalandhar
Wednesday, June 4, 2025

ਪਿੰਡ ਚੱਕੜ ਵਿਖੇ ਡਿਪਟੀ ਕਮਿਸਨਰ ਪਠਾਨਕੋਟ ਨੇ ਕੀਤਾ ਡਿਸਪੈਂਸਰੀ ਦਾ ਸੁਭਾਅਰੰਭ

ਪਠਾਨਕੋਟ, 23 ਦਸੰਬਰ (ਨਿਊਜ਼ ਹੰਟ)- ਜਿਲਾ ਪ੍ਰਸਾਸਨ ਵੱਲੋਂ ਪ੍ਰਾਪਤ ਹੋਈ ਪੰਜ ਡਿਸਪੈਂਸਰੀਆਂ ਦੀ ਗ੍ਰਾਂਟ ਵਿਚੋਂ ਅੱਜ ਮਿਤੀ 23.12.2021 ਨੂੰ ਜੀ. ਏ. ਡੀ. ਚੱਕੜ ਦੀ ਉਸਾਰੀ ਦਾ ਕੰਮ ਮੁਕੰਮਲ ਹੋਣ ਤੇ ਡਿਪਟੀ ਕਮਿਸਨਰ ਪਠਾਨਕੋਟ ਸ੍ਰੀ ਸੰਯਮ ਅੱਗਰਵਾਲ ਅਤੇ ਜਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਡਾ. ਨਰੇਸ ਕੁਮਾਰ ਮਾਹੀ ਨੇ ਆਪਣੇ ਕਰ ਕਮਲਾਂ ਨਾਲ ਇਸ ਡਿਸਪੈਂਸਰੀ ਦਾ ਉਦਘਾਟਨ ਕੀਤਾ ਅਤੇ ਡਾ.ਮੰਜੂ ਯਾਦਵ ਏ. ਐਮ. ਓ. ਨੂੰ ਡਾਕਟਰ ਦੀ ਕੁਰਸੀ ਤੇ ਬਿਠਾ ਕੇ ਪਿੰਡ ਵਾਸੀਆਂ ਅਤੇ ਰੋਗੀਆਂ ਦੀ ਸੇਵਾ ਕਰਨ ਦਾ ਨਿਰਦੇਸ ਦਿੱਤਾ।

ਇਸ ਮੌਕੇ ਤੇ ਆਯੁਰਵੈਦਿਕ ਵਿਭਾਗ ਤੋਂ ਆਏ ਡਾਕਟਰ ਪੰਕਜ ਠਾਕੁਰ, ਡਾਕਟਰ ਮੀਨਾ, ਡਾਕਟਰ ਮਾਲਤੀ, ਡਾਕਟਰ ਸਾਹਿਲ, ਡਾਕਟਰ ਯਸਵਿੰਦਰ,ਡਾਕਟਰ ਵਿਪਨ ਉਪਵੈਦ ਵਿਕਾਸ ਸੇਠੀ,ਦਫਤਰੀ ਸਟਾਫ ਵਿਚੋਂ ਸ੍ਰੀ ਜਤਿਨ ਸਰਮਾ ਅਤੇ ਅੰਕੁਸ ਸਰਮਾ ਅਤੇ ਪਿੰਡ ਦੀ ਸਰਪੰਚ ਵੀਨਾ ਦੇਵੀ ਸਮੂਹ ਗ੍ਰਾਮ ਪੰਚਾਇਤ ਨਾਲ ਹਾਜਰ ਸਨ।
ਡਾਇਰੈਕਟਰ ਆਯੁਰਵੈਦਾ ਪੂਨਮ ਵਸਸਿਟ, ਡਾਕਟਰ ਨਰੇਸ ਕੁਮਾਰ ਮਾਹੀ ਅਤੇ ਸਮੂਹ ਐ. ਐਮ. ਓ ਆਯੁਰਵੈਦਾ ਨੇ ਡਿਪਟੀ ਕਮਿਸਨਰ ਪਠਾਨਕੋਟ ਸ੍ਰੀ ਸੰਯਮ ਅਗਰਵਾਲ ਦੇ ਇਸ ਉਪਰਾਲੇ ਲਈ ਬਹੁਤ ਬਹੁਤ ਧੰਨਵਾਦ ਕੀਤਾ।

Related Articles

LEAVE A REPLY

Please enter your comment!
Please enter your name here

Stay Connected

0FansLike
3,912FollowersFollow
22,400SubscribersSubscribe
- Advertisement -spot_img

Latest Articles