22.5 C
Jalandhar
Friday, March 29, 2024

18 ਸਾਲ ਜਾਂ 18 ਸਾਲ ਤੋਂ ਵੱਧ ਦੇ ਹੋ ਚੁੱਕੇ ਨੋਜਵਾਨ ਜਿਨ੍ਹਾਂ ਦੀ ਬਤੌਰ ਵੋਟਰ ਰਜਿਸਟੇ੍ਰਸ਼ਨ ਨਹੀਂ ਹੋਈ, ਨੂੰ ਬਤੌਰ ਵੋਟਰ ਰਜਿਸਟਰਡ ਕਰਨ ਲਈ ਦਾਅਵੇ/ਇਤਰਾਜ ਕੀਤੇ ਜਾ ਰਹੇ ਹਨ ਪ੍ਰਾਪਤ |

ਪਠਾਨਕੋਟ, 2 ਜੂਨ 2021 ( ਨਿਊਜ਼ ਹੰਟ ) : ਸ਼੍ਰੀ ਸੰਯਮ ਅਗਰਵਾਲ (ਆਈ.ਏ.ਐਸ.) ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ, ਪਠਾਨਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ 01 ਜਨਵਰੀ, 2021 ਦੇ ਅਧਾਰ ਤੇ ਫੋਟੋ ਵੋਟਰ ਸੂਚੀ ਦੀ ਲਗਾਤਾਰ ਸੁਧਾਈ ਦੌਰਾਨ ਜਨਮ ਮਿਤੀ 02 ਜਨਵਰੀ, 2002 ਤੋਂ ਲੈ ਕੇ 01 ਜਨਵਰੀ 2003 ਤੱਕ ਜਿਨ੍ਹਾਂ ਨੌਜਵਾਨਾਂ ਦੀ ਉਮਰ 18 ਸਾਲ ਜਾਂ 18 ਸਾਲ ਤੋਂ ਵੱਧ ਹੋ ਚੁੱਕੀ ਹੈ, ਪਰ ਹਾਲ੍ਹਾਂ ਤੱਕ ਉਨ੍ਹਾਂ ਦੀ ਬਤੌਰ ਵੋਟਰ ਰਜਿਸਟੇ੍ਰਸ਼ਨ ਨਹੀਂ ਹੋਈ, ਨੂੰ ਬਤੌਰ ਵੋਟਰ ਰਜਿਸਟਰਡ ਕਰਨ ਲਈ ਦਾਅਵੇ/ਇਤਰਾਜ ਪ੍ਰਾਪਤ ਕੀਤੇ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਪਠਾਨਕੋਟ ਨੇ ਜ਼ਿਲ੍ਹੇ ਵਿਚਲੇ 18 ਤੋਂ 19 ਸਾਲ ਦੇ ਬਿਨਾਂ ਵੋਟਰ ਰਜਿਸਟੇ੍ਰਸ਼ਨ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਭਾਰਤ ਚੋਣ ਕਮਿਸ਼ਨ ਵੱਲੋਂ ਤਿਆਰ ਕਰਵਾਏ ਗਏ ਪੋਰਟਲ https://voterportal.eci.gov.in ਅਤੇ https://www.nvsp.in ਤੇ ਆਪਣੀ ਵੋਟ ਜਰੂਰ ਅਪਲਾਈ ਕਰਨ ਅਤੇ ਦੇਸ਼ ਦੇ ਜਿੰਮੇਵਾਰ ਨਾਗਰਿਕ ਹੋਣ ਦਾ ਫਰਜ਼ ਨਿਭਾਉਣ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਦੀ ਆਮ ਜਨਤਾ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਜ਼ਿਲ੍ਹੇ ਦਾ ਕੋਈ ਵੀ ਨਾਗਰਿਕ ਵੋਟ ਬਣਵਾਉਣ, ਕਟਵਾਉਣ ਜਾਂ ਵੋਟਾਂ ਦੇ ਵੇਰਵਿਆਂ ਵਿੱਚ ਕਿਸੇ ਕਿਸਮ ਦੀ ਸੋਧ ਕਰਵਾਉਣ ਲਈ ਨਿਰਧਾਰਿਤ ਫਾਰਮ ਸਮੇਤ ਲੌੜੀਂਦੇ ਦਸਤਾਵੇਜ਼ (ਰੰਗੀਨ ਪਾਸਪੋਰਟ ਸਾਈਜ ਫੋਟੋ, ਜਨਮ ਮਿਤੀ, ਰਿਹਾਇਸ਼ ਦੇ ਪਤੇ ਦਾ ਪ੍ਰਮਾਣ ਅਤੇ ਆਪਣੇ ਪਰਿਵਾਰਿਕ ਮੈਂਬਰ (ਜਿਸ ਦੀ ਪਹਿਲਾਂ ਤੋਂ ਵੋਟ ਬਣੀ ਹੈ) ਦੇ ਵੋਟਰ ਫੋਟੋ ਸ਼ਨਾਖਤੀ ਕਾਰਡ ਦੀ ਫੋਟੋ ਕਾਪੀ ਸਬੰਧਤ ਬੀ.ਐਲ.ਓਜ./ਚੋਣਕਾਰ ਰਜਿਸਟੇ੍ਰਸ਼ਨ ਅਫ਼ਸਰਾਂ ਅਤੇ ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਦੇ ਦਫ਼ਤਰਾਂ (ਵਿਧਾਨ ਸਭਾ ਚੋਣ ਹਲਕਾ 001-ਸੁਜਾਨਪੁਰ ਦੇ ਚੋਣਕਾਰ ਰਜਿਸਟੇ੍ਰਸ਼ਨ ਅਫ਼ਸਰ ਉਪ-ਮੰਡਲ ਮੈਜਿਸਟੇ੍ਰਟ ਧਾਰਕਲਾਂ, ਵਿਧਾਨ ਸਭਾ ਚੋਣ ਹਲਕਾ 002-ਭੋਆ (ਅ.ਜ.) ਲਈ ਚੋਣਕਾਰ ਰਜਿਸਟੇ੍ਰਸ਼ਨ ਅਫ਼ਸਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪਠਾਨਕੋਟ, ਅਤੇ ਵਿਧਾਨ ਸਭਾ ਚੋਣ ਹਲਕਾ 003-ਪਠਾਨਕੋਟ ਲਈ ਚੋਣਕਾਰ ਰਜਿਸਟੇ੍ਰਸ਼ਨ ਅਫ਼ਸਰ ਉਪ ਮੰਡਲ ਮੈਜਿਸਟ੍ਰੇਟ ਪਠਾਨਕੋਟ) ਜਾਂ ਜ਼ਿਲ੍ਹਾ ਚੋਣ ਦਫ਼ਤਰ ਵਿੱਚ ਜਮ੍ਹਾਂ ਕਰਵਾਉਣ ਜਾਂ ਆਨ ਲਾਈਨ ਵਿਧੀ ਦਾ ਲਾਭ ਉਠਾਉਂਦੇ ਹੋਏ ਚੋਣ ਕਮਿਸ਼ਨ ਵੱਲੋਂ ਤਿਆਰ ਕੀਤੇ ਗਏ ਵੋਟਰ ਪੋਰਟਲ https://voterportal.eci.gov.in ਅਤੇ https://www.nvsp.in ਤੇ  ਅਪਲਾਈ ਕਰਨ।
ਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹੇ ਦੀਆਂ ਸਮੂਹ ਰਾਜਨੀਤਿਕ ਪਾਰਟੀਆਂ ਦੇ ਪ੍ਰਧਾਨਾਂ/ਸਕੱਤਰਾਂ, ਕਲੱਬਾਂ, ਵਾਰਡ ਸੋਸਾਈਟੀਜ, ਐਨ.ਜੀ.ਓਜ਼ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ 18 ਤੋਂ 19 ਸਾਲ ਦੇ ਨੌਜਵਾਨਾਂ ਅਤੇ ਆਮ ਜਨਤਾ ਦੀ ਬਤੌਰ ਵੋਟਰ ਵੱਧ ਤੋਂ ਵੱਧ ਰਜਿਸਟੇ੍ਰਸ਼ਨ ਕਰਵਾਉਣ ਵਿੱਚ ਜ਼ਿਲ੍ਹਾ ਪ੍ਰਸ਼ਾਸ਼ਨ, ਚੋਣਕਾਰ ਰਜਿਸਟੇ੍ਰਸ਼ਨ ਅਫ਼ਸਰਾਂ, ਸਹਾਇਕ ਚੋਣਕਾਰ ਰਜਿਸਟੇ੍ਰਸ਼ਨ ਅਫ਼ਸਰ, ਸੁਪਰਵਾਈਜਰਾਂ, ਬੀ.ਐਲ.ਓਜ਼., ਸਕੂਲਾਂ ਕਾਲਜਾਂ ਦੇ ਨੋਡਲ ਅਫ਼ਸਰਾਂ ਅਤੇ ਕੈਂਪਸ ਅੰਬੈਸਡਰਾਂ ਨੂੰ ਆਪਣਾ ਵੱਧ ਤੋਂ ਵੱਧ ਸਹਿਯੋਗ ਦੇਣ ਤਾਂ ਜੋ ਕੋਈ ਵੀ ਵਿਅਕਤੀ ਵੋਟਰ ਸੂਚੀ ਵਿੱਚ ਸ਼ਾਮਲ ਹੋਣ ਤੋਂ ਵਾਂਝਾ ਨਾ ਰਹਿ ਸਕੇ ਅਤੇ 18 ਤੋਂ 19 ਸਾਲ ਦੇ ਵੋਟਰ ਰਜਿਸਟੇ੍ਰਸ਼ਨ ਦਾ 100% ਟੀਚਾ ਮੁਕੰਮਲ ਕੀਤਾ ਜਾ ਸਕੇ।

Related Articles

LEAVE A REPLY

Please enter your comment!
Please enter your name here

Stay Connected

0FansLike
3,912FollowersFollow
21,600SubscribersSubscribe
- Advertisement -spot_img

Latest Articles