ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਹੁਸ਼ਿਆਰਪੁਰ ਵੱਲੋਂ ਹਾਕਿੰਨਜ਼ ਕੂਕਰਜ਼ ਲਿਮ: ਹੁਸ਼ਿਆਰਪੁਰ ਵਿੱਚ ਕੇਵਲ ਲੜਕਿਆਂ ਦੀ ਮੈਟੀਰੀਅਲ ਹੈਂਡਲਿੰਗ ਦੀਆਂ ਅਸਾਮੀਆਂ ਲਈ ਭਰਤੀ ਕੀਤੀ ਜਾਵੇਗੀ। ਜ਼ਿਲ੍ਹਾ ਰੋਜ਼ਗਾਰ ਅਫਸਰ ਸ਼੍ਰੀ ਗੁਰਮੇਲ ਸਿੰਘ ਨੇ ਦੱਸਿਆ ਕਿ ਇਸ ਭਰਤੀ ਲਈ ਪੜ੍ਹਾਈ ਘੱਟੋ—ਘੱਟ ਦਸਵੀਂ ਪਾਸ ਲਈ ਵੱਧ ਤੋਂ ਵੱਧ ਉਮਰ 18 ਤੋਂ 24 ਸਾਲ ਅਤੇ ਆਈ. ਟੀ.ਆਈ ਪਾਸ ਲਈ ਵੱਧ ਤੋਂ ਵੱਧ ਉਮਰ 18 ਤੋਂ 27 ਸਾਲ ਹੋਣੀ ਚਾਹੀਦੀ ਹੈ। ਇਸ ਭਰਤੀ ਲਈ ਪ੍ਰਾਰਥੀਆਂ ਦਾ ਲਿਖਤੀ ਪੇਪਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਗਿਆ ਕਿ ਚਾਹਵਾਨ ਯੋਗ ਉਮੀਦਵਾਰ ਮਿਤੀ 10 ਮਾਰਚ 2023 ਨੂੰ ਸਵੇਰੇ 9 ਵਜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਐਮ.ਐਸ.ਡੀ. ਸੀ ਬਿਲਡਿੰਗ, ਪਹਿਲੀ ਮੰਜ਼ਿਲ, ਸਰਕਾਰੀ ਆਈ. ਟੀ.ਆਈ ਕੰਪਲੈਕਸ, ਜਲੰਧਰ ਰੋਡ, ਹੁਸ਼ਿਆਰਪੁਰ ਵਿਖੇ ਆਪਣੀ ਪੜ੍ਹਾਈ ਦੇ ਸਾਰੇ ਸਰਟੀਫੀਕੇਟ, ਰੋਜ਼ਗਾਰ ਕਾਰਡ, ਅਪਡੇਟ ਆਧਾਰ ਕਾਰਡ ਦੀਆਂ ਫੋਟੋਕਾਪੀਆਂ, ਬਿਨੈ ਪੱਤਰ ਜੋ ਕਿ ਮੈਨੇਜਰ ਹਾਕਿੰਨਜ਼ ਕੂਕਰਜ਼ ਲਿਮ: ਹੁਸ਼ਿਆਰਪੁਰ ਨੂੰ ਲਿਖੀ ਜਾਵੇ ਅਤੇ ਉਸ ਬਿਨੈ ਪੱਤਰ ਉੱਤੇ ਐਮ.ਸੀ. ਜਾਂ ਸਰਪੰਚ ਦੇ ਹਸਤਾਖਰ ਸਮੇਤ ਮੋਹਰ ਹੋਵੇ ਅਤੇ 2 ਪਾਸਪੋਰਟ ਸਾਈਜ਼ ਫੋਟੋਆਂ ਨਾਲ ਲੈ ਕੇ ਇਸ ਲਿਖਤੀ ਵਿੱਚ ਭਾਗ ਲੈ ਸਕਦੇ ਹਨ।