ਅਕਾਲੀ ਦਲ “ਵਾਰਿਸ ਪੰਜਾਬ ਦੇ” ਦੇ ਵਫ਼ਦ ਨੇ ਰਾਜਪਾਲ ਕੋਲ ਉਠਾਇਆ ਪਾਰਟੀ ਰਜਿਸਟਰੇਸ਼ਨ ਦਾ ਮੁੱਦਾ ਅਤੇ ਚੰਡੀਗੜ੍ਹ ਵਿੱਚ ਪੰਜਾਬ ਦੀਆਂ ਸਰਕਾਰੀ ਕੋਠੀਆਂ ਤੇ ਕਬਜੇ ਮਾਮਲੇ ਨੂੰ ਲੈਕੇ ਮੁੱਖ ਮੰਤਰੀ ਦੇ ਅਸਤੀਫ਼ੇ ਦੀ ਮੰਗ

ਦੇਸ਼ ਦੀ ਆਜ਼ਾਦੀ ਵਿੱਚ ਸਭ ਤੋਂ ਕੁਰਬਾਨੀਆਂ ਅਸੀਂ ਦਿੱਤੀਆਂ, ਸਾਡੇ ਤੋਂ ਦੇਸ਼ ਦੀ ਸੁਰੱਖਿਆ ਨੂੰ ਖਤਰੇ ਦਾ ਹਵਾਲਾ ਦੇਕੇ ਪਾਰਟੀ ਰਜਿਸਟਰੇਸ਼ਨ ਰੋਕਣਾ ਸਰਾਸਰ ਬੇਇਨਸਾਫ਼ੀ – ਇਯਾਲੀ

ਚੰਡੀਗੜ੍ਹ ( ਸ਼ਰਮਿੰਦਰ ਸਿੰਘ ਕਿਰਨ) ਪਾਰਟੀ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਵਿੱਚ ਕਰਵਾਈ ਜਾ ਰਹੀ ਦੇਰੀ ਅਤੇ ਚੰਡੀਗੜ ਵਿੱਚ ਪੰਜਾਬ ਦੀਆਂ ਸਰਕਾਰੀ ਕੋਠੀਆਂ ਉਤੇ ਹੋਏ ਨਜਾਇਜ ਸਿਆਸੀ ਕ਼ਬਜ਼ੇ ਦੇ ਮਸਲੇ ਨੂੰ ਲੈਕੇ ਅਕਾਲੀ ਦਲ “ਵਾਰਿਸ ਪੰਜਾਬ ਦੇ” ਦੇ ਉੱਚ ਪੱਧਰੀ ਵਫ਼ਦ ਰਾਜਪਾਲ ਪੰਜਾਬ ਸ੍ਰੀ ਗੁਲਾਬ ਚੰਦ ਕਟਾਰੀਆਂ ਨੂੰ ਮਿਲਿਆ, ਵਫ਼ਦ ਵਿੱਚ ਪਾਰਟੀ ਦੇ ਸੀਨੀਅਰ ਲੀਡਰ ਸਰਦਾਰ ਮਨਪ੍ਰੀਤ ਸਿੰਘ ਇਯਾਲੀ ਵਿਧਾਇਕ, ਭਾਈ ਸਰਬਜੀਤ ਸਿੰਘ ਖਾਲਸਾ ਮੈਬਰ ਪਾਰਲੀਮੈਟ, ਸਰਦਾਰ ਕਾਬਲ ਸਿੰਘ ਕਨਵੀਨਰ ਪਾਰਲੀਮੈਂਟ ਬੋਰਡ ਹਾਜ਼ਰ ਰਹੇ।

ਸਰਦਾਰ ਮਨਪ੍ਰੀਤ ਸਿੰਘ ਇਯਾਲੀ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆਂ ਕੋਲ ਪਾਰਟੀ ਦੀ ਰਜਿਸਟਰੇਸ਼ਨ ਨੂੰ ਲੈਕੇ ਗਿਣੀ ਮਿਥੀ ਸਾਜਿਸ਼ ਹੇਠ ਪਾਈ ਜਾ ਰਹੀ ਰੁਕਾਵਟ ਤੇ ਸਖ਼ਤ ਸ਼ਬਦਾਂ ਵਿੱਚ ਇਤਰਾਜ਼ ਪ੍ਰਗਟ ਕੀਤਾ। ਸਰਦਾਰ ਇਯਾਲੀ ਨੇ ਕਿਹਾ ਕਿ, ਅੱਜ ਦੇਸ਼ ਦੇ ਕਾਨੂੰਨ ਹੇਠ ਹੋਈਆਂ ਚੋਣਾਂ ਲੜ ਕੇ ਪਾਰਟੀ ਦੇ ਦੋ ਸਾਂਸਦ ਮੈਂਬਰ ਅਤੇ ਉਨ੍ਹਾਂ ਦੇ ਰੂਪ ਵਿੱਚ ਇੱਕ ਵਿਧਾਇਕ ਮੌਜੂਦ ਹਨ। ਇਸ ਦੇ ਬਾਵਜੂਦ ਪਾਰਟੀ ਦੀ ਰਜਿਸਟਰੇਸ਼ਨ ਵਿੱਚ ਜਾਣਬੁੱਝ ਕੇ ਰੁਕਾਵਟਾਂ ਖੜੀਆਂ ਕੀਤੀਆਂ ਜਾ ਰਹੀਆਂ ਹਨ। ਸਰਦਾਰ ਇਯਾਲੀ ਨੇ ਕਿਹਾ ਕਿ, ਜਿਸ ਕੌਮ ਅਤੇ ਸੂਬੇ ਨੇ ਦੇਸ਼ ਦੀ ਆਜ਼ਾਦੀ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ, ਅੱਜ ਸਾਡੇ ਤੋ ਹੀ ਦੇਸ਼ ਦੀ ਸੁਰੱਖਿਆ ਨੂੰ ਖਤਰੇ ਦਾ ਹਵਾਲਾ ਦੇਕੇ ਬੇਬੁਨਿਆਦ ਸਵਾਲ ਖੜੇ ਕੀਤੇ ਜਾ ਰਹੇ ਹਨ। ਓਹਨਾ ਕਿਹਾ ਕਿ, ਅੱਜ ਸਿੱਖ ਰੈਜੀਮੈਂਟ ਦੇ ਜਵਾਨ ਦੇਸ਼ ਦੀ ਸਰਹੱਦਾਂ ਉਪਰ ਦੇਸ਼ ਦੀ ਰਾਖੀ ਲਈ ਤੈਨਾਤ ਹਨ, ਦੇਸ਼ ਦੀ ਰਾਖੀ ਕਰਦੇ ਸਭ ਤੋ ਵੱਧ ਸ਼ਹਾਦਤਾਂ ਵੀ ਸਿੱਖ ਰੈਜੀਮੈਂਟ ਦੇ ਹਿੱਸੇ ਆਈਆਂ ਹਨ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਭ ਤੋ ਵੱਧ ਧੱਕਾ ਅਤੇ ਬੇਇਨਸਾਫ਼ੀ ਵੀ ਸਿੱਖ ਕੌਮ ਅਤੇ ਪੰਜਾਬ ਨਾਲ ਹੋਈ। ਪੰਜਾਬ ਪੁਨਰਗਠਨ ਐਕਟ ਤਹਿਤ ਸਾਡੇ ਤੋਂ ਸਾਡੇ ਪਾਣੀ, ਰਾਜਧਾਨੀ ਅਤੇ ਪੰਜਾਬੀ ਬੋਲਦੇ ਇਲਾਕੇ ਖੋਹੇ ਗਏ, ਪਰ ਹਰ ਵਾਰ ਝੂਠਾ ਵਿਸ਼ਵਾਸ ਦਿੱਤਾ ਗਿਆ। ਅਜ਼ਾਦੀ ਤੋਂ ਬਾਅਦ ਅਜ਼ਾਦ ਭਾਰਤ ਵਿੱਚ ਹੀ ਦਰਬਾਰ ਸਾਹਿਬ ਤੇ ਹਮਲਾ ਹੋਇਆ, ਦਿੱਲੀ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ, ਅੱਜ ਤੱਕ ਇਨਸਾਫ ਨਹੀਂ ਮਿਲਿਆ। ਦੇਸ਼ ਨੂੰ ਹਰੀ ਕ੍ਰਾਂਤੀ ਦੇ ਨਾਮ ਹੇਠ ਅੰਨ ਭੰਡਾਰ ਵਿੱਚ ਸਭ ਤੋਂ ਵੱਧ ਯੋਗਦਾਨ ਪੰਜਾਬ ਦਾ ਰਿਹਾ, ਦੇਸ਼ ਨੂੰ ਭੁੱਖ ਮਰੀ ਤੋ ਨਿਜ਼ਾਤ ਪੰਜਾਬ ਨੇ ਦਿਵਾਈ ਪਰ ਸਵਾਲ ਸਾਡੇ ਤੇ ਹੀ ਚੁੱਕੇ ਜਾ ਰਹੇ ਹਨ।

ਸਰਦਾਰ ਇਯਾਲੀ ਨੇ ਕਿਹਾ ਕਿ, ਅਸੀ ਸੰਵਿਧਾਨ ਅਤੇ ਕਾਨੂੰਨ ਦੇ ਦਾਇਰੇ ਹੇਠ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ, ਕੋਈ ਵੀ ਕਾਨੂੰਨ ਇਜਾਜਤ ਨਹੀਂ ਦਿੰਦਾ ਕਿ, ਕਾਨੂੰਨੀ ਜਾਮੇ ਹੇਠ ਫਰਕ ਕੀਤਾ ਜਾਵੇ। ਸਜਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਨਾ ਹੋਣਾ, ਕਾਨੂੰਨ ਹੇਠ ਹੀ ਬੇਇਨਸਾਫ਼ੀ ਹੈ। ਸਾਨੂੰ ਰਾਜਧਾਨੀ ਦੇ ਹੱਕ ਤੋ ਵਾਂਝਾ ਰੱਖਣਾ, ਪੰਜਾਬ ਦੇ ਪਾਣੀਆਂ ਦੀ ਲੁੱਟ ਕਰਨਾ, ਇਹ ਸਭ ਕੁਝ ਕਾਨੂੰਨ ਅਤੇ ਸੰਵਿਧਾਨ ਹੇਠ ਕੀਤਾ ਜਾ ਰਿਹਾ ਹੈ ਜਦੋਂ ਕਿ ਪੀੜਤ ਵੀ ਅਸੀਂ ਹਾਂ, ਸਵਾਲ ਵੀ ਸਾਡੇ ਤੇ ਕੀਤੇ ਜਾ ਰਹੇ ਹਨ। ਸਰਦਾਰ ਇਯਾਲੀ ਨੇ ਕਿਹਾ ਕਿ, ਕਿਸੇ ਵੀ ਕਾਨੂੰਨ, ਸੰਵਿਧਾਨ ਦੇ ਦੋਹਰੇ ਮਾਪਦੰਡ ਨਹੀਂ ਹੋ ਸਕਦੇ।ਸਰਦਾਰ ਇਯਾਲੀ ਨੇ ਕਿਹਾ ਕਿ, ਅਜਿਹੇ ਵਿੱਚ ਸਾਡੀ ਪਾਰਟੀ ਨੂੰ ਰਜਿਸਟਰੇਸ਼ਨ ਵਿੱਚ ਦੇਰੀ ਕਰਵਾਉਣਾ ਅਤੇ ਅੜਿੱਕਾ ਪਾਉਣਾ, ਇਹ ਸਰਾਸਰ ਕਾਨੂੰਨੀ ਅਤੇ ਸੰਵਿਧਾਨਿਕ ਬੇਇਨਸਾਫ਼ੀ ਹੈ।

ਚੰਡੀਗੜ੍ਹ ਸਥਿਤ ਪੰਜਾਬ ਦੀ ਸਰਕਾਰੀ ਕੋਠੀਆਂ ਤੇ ਹੋ ਚੁੱਕੇ ਸਿਆਸੀ ਕ਼ਬਜ਼ੇ ਦੇ ਮਾਮਲੇ ਨੂੰ ਉਠਾਉਦੇ ਹੋਏ ਸਰਦਾਰ ਇਯਾਲੀ ਨੇ ਕਿਹਾ ਕਿ, ਅੱਜ ਪੰਜਾਬ ਦੇ ਵਸੀਲਿਆਂ ਦੀ ਖੁੱਲੀ ਲੁੱਟ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਅਸਤੀਫ਼ੇ ਦੀ ਮੰਗ ਕਰਦਿਆਂ ਕਿਹਾ ਕਿ, ਭ੍ਰਿਸ਼ਟਾਚਾਰ ਦੇ ਨਾਮ ਹੇਠ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਸਭ ਤੋ ਵੱਧ ਭ੍ਰਿਸ਼ਟਾਚਾਰੀ ਨਿਕਲੀ। ਅੱਜ ਦੇ ਪੰਜਾਬ ਦੇ ਵਿੱਤੀ ਵਸੀਲਿਆਂ ਨੂੰ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਲੀਡਰ ਹਰ ਪਹਿਲੂ ਤੋਂ ਲੁੱਟ ਰਹੇ ਹਨ। ਪੰਜਾਬ ਦੀਆਂ ਸਰਕਾਰੀ ਕੋਠੀਆਂ ਤੇ ਸਿਆਸੀ ਕ਼ਬਜ਼ੇ ਦੀ ਜਾਂਚ ਕੀਤੀ ਜਾਵੇ ਅਤੇ ਪੰਜਾਬ ਦੇ ਵਸੀਲਿਆਂ ਦੀ ਅੰਨੀ ਲੁੱਟ ਤਰੁੰਤ ਬੰਦ ਕੀਤੀ ਜਾਵੇ। ਇਸ ਦੇ ਨਾਲ ਹੀ ਸਰਦਾਰ ਇਯਾਲੀ ਨੇ ਕਿਹਾ ਕਿ, ਬੀਤੇ ਦਿਨ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਸੀਬੀਆਈ ਜਾਂਚ ਦੇ ਆਦੇਸ਼ ਦੇਣਾ, ਸਾਬਿਤ ਕਰਦਾ ਹੈ ਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਤੋਂ ਲੈਕੇ ਮੁੱਖ ਮੰਤਰੀ ਦਫ਼ਤਰ ਤੱਕ ਲੁੱਟ ਦਾ ਕੇਂਦਰ ਬਣ ਚੁੱਕੇ ਹਨ ।

ਸਮਾਪਤ

Related Articles

LEAVE A REPLY

Please enter your comment!
Please enter your name here

Stay Connected

0FansLike
3,912FollowersFollow
22,900SubscribersSubscribe
- Advertisement -spot_img

Latest Articles