ਪੰਜਾਬ ਸਰਕਾਰ ਦੀ ਘੜਿਆਲ ਆਬਾਦੀ ਨੂੰ ਸਥਾਪਤ ਕਰਨ ਅਤੇ ਇਸ ਪ੍ਰਜਾਤੀ ਨੂੰ ਲੁਪਤ ਹੋਣ ਤੋਂ ਬਚਾਉਣ ਲਈ ਬਿਆਸ ਕੰਜਰਵੇਸ਼ਨ ਰਿਜਰਵ ਵਿਚ ਘੜਿਆਲ ਪੂਨਰਵਾਸ ਪ੍ਰੋਜੈਕਟ ਦੇ ਤੀਸਰੇ ਪੜਾਅ ਤਹਿਤ ਟਾਂਡਾ ਦੇ ਪਿੰਡ ਕੁੱਲਾ ਫੱਤਾ ਦੇ ਜੰਗਲ ਨੇੜੇ ਬਿਆਸ ਦਰਿਆ ਵਿਚ ਵਣ, ਜੰਗਲੀ ਜੀਵ ਤੇ ਕਿਰਤ ਮੰਤਰੀ ਸ੍ਰੀ ਸੰਗਤ ਸਿੰਘ ਗਿਲਜੀਆਂ ਦੀ ਮੌਜੂਦਗੀ ਵਿਚ ਵਣ ਜੀਵ ਵਿਭਾਗ ਵਲੋਂ 24 ਘੜਿਆਲ ਛੱਡੇ ਗਏ। ਉਨਾਂ ਕਿਹਾ ਕਿ ਘੜਿਆਲ ਪ੍ਰਜਾਤੀ ਨੂੰ ਲੁਪਤ ਹੋਣ ਤੋਂ ਬਚਾਉਣ ਲਈ ਪੰਜਾਬ ਸਰਕਾਰ ਦੇ ਵਣ ਜੀਵ ਵਿਭਾਗ ਵਲੋਂ ਘੜਿਆਲ ਦੀ ਆਬਾਦੀ ਨੂੰ ਸਥਾਪਿਤ ਕਰਨ ’ਤੇ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ।
