14.7 C
Jalandhar
Sunday, March 22, 2026
Home Blog Page 734

दूसरे राज्य से धान की ग़ैर कानूनी आमद को रोकने के लिए प्रशासन की तरफ से विशेष दस्तों का गठन: डिप्टी कमिश्नर

जालंधर, 8 अक्तूबर ( न्यूज़ हंट )- अन्य राज्य से पंजाब में धान की ग़ैर कानूनी आमद को रोकने के लिए एक महत्वपूर्ण कदम उठाते हुए ज़िला प्रशासन जालंधर की तरफ से ज़िले में नक़ली बिलिंग और धान की ग़ैर – कानूनी आमद को रोकने के लिए विशेष दस्तों का गठन किया गया है।

इस बारे में और ज्यादा जानकारी देते हुए डिप्टी कमिश्नर श्री घनश्याम थोरी ने बताया कि टीम की तरफ से ज़िले के सभी एंट्री प्वाइंट पर 24 घंटे विशेष नाके लगाए जा रहे है, जहाँ सिविल प्रशासन और पुलिस आधिकारियों की सांझी टीमो की तरफ से वाहनों की चैकिंग की जा रही है। उन्होंने बताया कि एक ज़िला स्तरीय टास्क फोर्स का गठन किया गया है, जिसमें पुलिस विभाग, ख़ुराक और सिविल सपलाईज़ विभाग और पंजाब मंडी बोर्ड के आधिकारियों को शामिल किया गया है ,जिससे यह यकीनी बनाया जा सके कि कोई भी वाहन किसी भी मार्ग पर ऐसीं ग़ैर कानूनी गतिविधियों न करसके।

श्री थोरी ने आगे बताया कि राज्य सरकार की तरफ से अपने दिशा-निर्देशो में ज़िला आधिकारियों को दूसरे राज्य से धान की ग़ैर -कानूनी आमद को रोकने के लिए ऐसी चैकिंगें शुरू करने के लिए कहा गया था, जिसके बाद प्रशासन की तरफ से ज़िला जालंधर में से निकलने वाले वाहनों की 24 घंटे निगरानी को यकीनी बनाया गया है। उन्होंने बताया कि फ़िल्लौर में एक स्थायी चैक पोस्ट स्थापित किया गया है, जहाँ दूसरे राज्यों से आने वाले वाहनों की बारीकी के साथ जांच की जा रही है।

डिप्टी कमिश्नर ने आगे कहा कि चालू खरीद सीज़न के पूरा होने तक इन दस्तों की तरफ से अपनी कार्यवाही जारी रखी जायेगी। उन्होंने यह भी कहा कि धान की ग़ैर -कानूनी आमद को रोकने का फ़ैसला राज्य की किसानी के बड़े हितों में लिया गया है ,क्योंकि पिछले कुछ सालों में अथारटी की तरफ से पंजाब में धान की ग़ैर -कानूनी ट्रांसपोटशन के कई मामले रिपोर्ट किये गए है। उन्होंने कहा कि यदि ज़िले में इस तरह की कोई घटना घटती है तो ऐसीं गतिविधियों करने वालों विरुद्ध सख़्त कार्यवाही की जायेगी ,क्योंकि पंजाब सरकार राज्य के किसानों के हितों की रक्षा के लिए वचनबद्ध है

ਡੋਰ ਟੂ ਡੋਰ ਡੇਂਗੂ ਸਰਵੇ ਦੀ ਟੀਮ ਨਾਲ ਦੁਰਵਿਵਹਾਰ ਨਹੀਂ ਕੀਤਾ ਜਾਵੇਗਾ ਬਰਦਾਸ਼ਤ : ਅਪਨੀਤ ਰਿਆਤ

ਹੁਸ਼ਿਆਰਪੁਰ, 8 ਅਕਤੂਬਰ (ਨਿਊਜ਼ ਹੰਟ)- ਜ਼ਿਲ੍ਹਾ ਪ੍ਰਸ਼ਾਸਨ ਵਲੋਂ ਡੇਂਗੂ ਦੀ ਰੋਕਥਾਮ ਲਈ ਨਿਯੁਕਤ ਕੀਤੇ ਗਏ ਡੇਂਗੂ ਸਰਵੀਲੈਂਸ ਟੀਮ ਦੇ ਇਕ ਵਲੰਟੀਅਰ ’ਤੇ ਹਮਲੇ ਦੇ ਦੋਸ਼ੀਆਂ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਡੇਂਗੂ ਸਰਵੀਲੈਂਸ ਟੀਮ ਦੀ ਵਲੰਟੀਅਰ ਰਮਨਪ੍ਰੀਤ ਨਿਵਾਸੀ ਪੁਰਹੀਰਾਂ ਨੇ ਦੱਸਿਆ ਕਿ ਉਹ ਡੇਂਗੂ ਸਰਵੇ ਦੌਰਾਨ ਵਲੰਟੀਅਰ ਦੇ ਤੌਰ ’ਤੇ ਸੇਵਾ ਨਿਭਾਅ ਰਹੀ ਹੈ ਅਤੇ ਇਸੇ ਲੜੀ ਤਹਿਤ ਉਹ 6 ਅਕਤੂਬਰ ਨੂੰ ਆਪਣੇ ਹੋਰ ਵਲੰਟੀਅਰ ਸਾਥੀਆਂ ਨਾਲ ਗੌਤਮ ਨਗਰ ਵਿਚ ਸਰਵੇ ਕਰ ਰਹੀ ਸੀ। ਇਸ ਦੌਰਾਨ ਉਸ ਨੇ ਗੌਤਮ ਨਗਰ ਗਲੀ ਨੰਬਰ 5 ਦੇ ਸਾਹਮਣੇ ਇਕ ਘਰ, ਜਿਸ ਦੇ ਬਾਹਰ ਚਾਹ ਦੀ ਦੁਕਾਨ ਸੀ ਦਾ ਸਰਵੇ ਕੀਤਾ ਤਾਂ ਉਥੇ ਲਾਰਵਾ ਪਾਇਆ ਗਿਆ। ਇਸ ਸਬੰਧ ਵਿਚ ਉਨ੍ਹਾਂ ਨੇ ਘਰ ਵਿਚ ਮੌਜੂਦ ਸੰਗੀਤਾ ਨੂੰ ਦੱਸਿਆ ਕਿ ਡੇਂਗੂ ਸੀਜਨ ਵਿਚ ਘਰ ਵਿਚ ਲਾਰਵਾ ਹੋਣਾ ਨੁਕਸਾਨ ਕਰ ਸਕਦਾ ਹੈ ਅਤੇ ਇਸ ਲਈ ਉਹ ਘਰ ਦੇ ਸਾਰੇ ਕੰਟੇਨਰਾਂ ਨੂੰ ਸਾਫ਼ ਕਰਨ। ਇਸ ਦੌਰਾਨ ਸੰਗੀਤਾ ਗੁੱਸੇ ਵਿਚ ਆ ਗਈ ਅਤੇ ਡੰਡੇ ਨਾਲ ਉਸ ’ਤੇ ਹਮਲਾ ਕਰ ਦਿੱਤਾ। ਉਸ ਤੋਂ ਬਾਅਦ ਉਸ ਦੀ ਲੜਕੀ ਮੋਹਿਤ ਵੀ ਘਰ ਤੋਂ ਬਾਹਰ ਆ ਗਈ ਅਤੇ ਉਸ ਨੇ ਵੀ ਕੁੱਟਮਾਰ ਸ਼ੁਰੂ ਕਰ ਦਿੱਤੀ, ਅਪਸ਼ਬਦ ਬੋਲੇ ਅਤੇ ਉਸ ਨੂੰ ਸੜਕ ’ਤੇ ਧੱਕਾ ਦੇ ਦਿੱਤਾ, ਜਿਸ ਕਾਰਨ ਉਹ ਇਕ ਗੱਡੀ ਦੇ ਥੱਲੇ ਆਉਣ ਤੋਂ ਬਾਲ-ਬਾਲ ਬਚੀ। ਇਸ ਦੌਰਾਨ ਹੋਰ ਵਲੰਟੀਅਰ ਸਾਥੀਆਂ ਨੇ ਆ ਕੇ ਉਸ ਨੂੰ ਬਚਾਇਆ। ਰਮਨਪ੍ਰੀਤ ਦੀ ਸ਼ਿਕਾਇਤ ’ਤੇ ਥਾਣਾ ਸਿਟੀ ਪੁਲਿਸ ਨੇ ਦੋਸ਼ੀ ਸੰਗੀਤਾ ਤੇ ਉਸ ਦੀ ਲੜਕੀ ਮੋਹਿਤ ਦੇ ਖਿਲਾਫ਼ ਆਈ.ਪੀ.ਸੀ. ਦੇ ਐਕਟ 1860 ਦੀ ਧਾਰਾ 186, 353, 332 ਤਹਿਤ ਮਾਮਲਾ ਦਰਜ ਕਰ ਲਿਆ ਹੈ।
ਉਧਰ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਇਸ ਘਟਨਾ ’ਤੇ ਸਖਤ ਨੋਟਿਸ ਲੈਂਦੇ ਹੋਏ ਕਿਹਾ ਕਿ ਡੇਂਗੂ ਸਰਵੀਲੈਂਸ ਟੀਮ ਨਾਲ ਦੁਰਵਿਵਹਾਰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਲੋਕਾਂ ਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਡੇਂਗੂ ਦੀ ਰੋਕਥਾਮ ਲਈ ਸਰਵੇ ਕਰਵਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਡੇਂਗੂ ਦੇ ਖਤਰੇ ਤੋਂ ਬਚਾਇਆ ਜਾ ਸਕੇ ਪਰੰਤੂ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਸਰਵੇ ਕਰਨ ਵਾਲੇ ਸਟਾਫ਼ ਦੇ ਮਨੋਬਲ ’ਤੇ ਬੁਰਾ ਪ੍ਰਭਾਵ ਪੈਂਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦੇ ਹੋਏ ਡੇਂਗੂ ਨਾਲ ਸਬੰਧਤ ਡਿਊਟੀ ਕਰ ਰਹੇ ਸਟਾਫ਼ ਨਾਲ ਸਹਿਯੋਗ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਇਸ ਮੁਸ਼ਕਲ ਘੜੀ ਵਿਚ ਸਭ ਦੇ ਸਹਿਯੋਗ ਦੀ ਜ਼ਰੂਰਤ ਹੈ, ਤਾਂ ਜੋ ਸਾਰੇ ਸਿਹਤਮੰਦ ਰਹਿ ਸਕਣ। ਉਨ੍ਹਾਂ ਕਿਹਾ ਕਿ ਜੇਕਰ ਡੇਂਗੂ ਸਰਵੀਲੈਂਸ ਟੀਮ ਨਾਲ ਦੁਰਵਿਵਹਾਰ ਦਾ ਮਾਮਲਾ ਦੁਬਾਰਾ ਸਾਹਮਣੇ ਆਇਆਂ ਤਾਂ ਸਬੰਧਤਾਂ ਖਿਲਾਫ਼ ਕੜੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਹੜੇ ਘਰਾਂ ਵਿਚ ਡੇਂਗੂ ਦਾ ਲਾਰਵਾ ਪਾਇਆ ਗਿਆ, ਉਨ੍ਹਾਂ ਦੇ ਚਾਲਾਨ ਵੀ ਕੀਤੇ ਜਾ ਰਹੇ ਹਨ। ਉਨ੍ਹਾਂ ਟੀਮਾਂ ਵਲੋਂ ਕੀਤੇ ਗਏ ਕੰਮਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਵਲੋਂ ਕੀਤੇ ਜਾ ਰਹੇ ਡੋਰ ਟੂ ਡੋਰ ਸਰਵੇ ਕਾਰਨ ਕਈ ਥਾਵਾਂ ’ਤੇ ਡੇਂਗੂ ਦੇ ਫੈਲਾਅ ਨੂੰ ਪਹਿਲਾਂ ਹੀ ਕੰਟਰੋਲ ਕਰ ਲਿਆ ਗਿਆ ਹੈ।

ਅਪਨੀਤ ਰਿਆਤ ਨੇ ਕਿਹਾ ਕਿ ਜ਼ਿਲ੍ਹੇ ਵਿਚ ਡੇਂਗੂ ਵਿਸ਼ੇਸ਼ ਕਰਕੇ ਹੁਸ਼ਿਆਰਪੁਰ ਸ਼ਹਿਰ ਵਿਚ ਕਾਫ਼ੀ ਜ਼ਿਆਦਾ ਫੈਲ ਗਿਆ ਹੈ, ਇਸ ਲਈ ਸਾਨੂੰ ਸਾਰਿਆਂ ਨੂੰ ਕਾਫ਼ੀ ਸਾਵਧਾਨੀ ਅਪਨਾਉਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਡੇਂਗੂ ਨਾਲ ਨਿਪਟਣ ਲਈ ਹਰ ਵਿਅਕਤੀ ਦਾ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ ਅਤੇ ਜਾਗਰੂਕਤਾ ਨਾਲ ਹੀ ਇਸ ਬੀਮਾਰੀ ਦੀ ਦਸਤਕ ਨੂੰ ਰੋਕਿਆ ਜਾ ਸਕਦਾ ਹੈ ਕਿਉਂਕਿ ਡੇਂਗੂ ਦੀ ਰੋਕਥਾਮ ਕੇਵਲ ਸਰਕਾਰ ਦੇ ਯਤਨਾਂ ਨਾਲ ਨਹੀਂ ਬਲਕਿ ਹਰ ਜ਼ਿਲ੍ਹਾ ਨਿਵਾਸੀਆਂ ਦੇ ਸਹਿਯੋਗ ਨਾਲ ਹੀ ਕੀਤੀ ਜਾ ਸਕਦੀ ਹੈ ਜਿਸ ਲਈ ਉਹ ਆਪਣੀ ਜ਼ਿੰਮੇਵਾਰੀ ਸਮਝ ਕੇ ਆਪਣਾ ਘਰ ਅਤੇ ਆਸ-ਪਾਸ ਸਾਫ਼ ਰੱਖਣ। ਉਨ੍ਹਾਂ ਦੱਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਿਹਤ ਵਿਭਾਗ ਤੇ ਨਗਰ ਨਿਗਮ, ਨਗਰ ਪ੍ਰੀਸ਼ਦਾਂ ਦੀਆਂ ਟੀਮਾਂ ਵਲੋਂ ਵੱਡੇ ਪੱਧਰ ’ਤੇ ਫੌਗਿੰਗ, ਘਰਾਂ ਦੀ ਚੈਕਿੰਗ ਕਰਕੇ ਜਾਗਰੂਕਤਾ ਫੈਲਾਉਣ ਦੇ ਨਾਲ-ਨਾਲ ਡੇਂਗੂ ਦੇ ਲਾਰਵੇ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਡੇਂਗੂ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਅਤੇ ਇਹ ਮੱਛਰ ਖੜ੍ਹੇ ਪਾਣੀ ਵਿਚ ਪੈਦਾ ਹੁੰਦਾ ਹੈ, ਇਸ ਲਈ ਘਰਾਂ ਦੇ ਆਸ-ਪਾਸ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ, ਛੱਪੜ ਜਾਂ ਖੜ੍ਹੇ ਪਾਣੀ ਵਿਚ ਕਾਲੇ ਤੇਲ ਦਾ ਛਿੜਕਾਅ ਕੀਤਾ ਜਾਵੇ ਤਾਂ ਜੋ ਮੱਛਰ ਦਾ ਲਾਰਵਾ ਪੈਦਾ ਹੀ ਨਾ ਹੋ ਸਕੇ। ਉਨ੍ਹਾਂ ਦੱਸਿਆ ਕਿ ਮੱਛਰ ਦੇ ਕੱਟਣ ਤੋਂ ਬਚਾਅ ਲਈ ਦਿਨ ਦੇ ਸਮੇਂ ਪੂਰੇ ਸਰੀਰ ਨੂੰ ਢੱਕਣ ਵਾਲੇ ਕੱਪੜੇ ਪਹਿਨੇ ਜਾਣ, ਸੋਣ ਸਮੇਂ ਮੱਛਰਦਾਨੀ ਤੇ ਮੱਛਰ ਭਜਾਉਣ ਵਾਲੀ ਕਰੀਮ ਜਾਂ ਤੇਲ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਜੇਕਰ ਕਿਸੇ ਨੂੰ ਕੰਬਣੀ ਨਾਲ ਤੇਜ ਬੁਖਾਰ, ਤੇਜ ਸਿਰਦਰਦ ਜਾਂ ਜੋੜਾਂ ਵਿਚ ਦਰਦ ਆਦਿ ਹੋਵੇ ਤਾਂ ਨਜਦੀਕੀ ਸਿਹਤ ਕੇਂਦਰ ਵਿਚ ਤੁਰੰਤ ਸੰਪਰਕ ਕੀਤਾ ਜਾਵੇ।

ਪੰਜਾਬ ਮੈਡੀਕਲ ਕਾਊਂਸਲ ਨਾਲ ਸਬੰਧਤ 15 ਸੇਵਾਵਾਂ ਹੁਣ ਸੇਵਾ ਕੇਂਦਰਾਂ ਰਾਹੀਂ ਮਿਲਣਗੀਆਂ : ਡਿਪਟੀ ਕਮਿਸ਼ਨਰ

ਹੁਸ਼ਿਆਰਪੁਰ, 8 ਅਕਤੂਬਰ (ਨਿਊਜ਼ ਹੰਟ)- ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਲੋਕਾਂ ਦੀਆਂ ਸੁਵਿਧਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਪੰਜਾਬ ਸਰਕਾਰ ਵਲੋਂ ਸੇਵਾ ਕੇਂਦਰਾਂ ਵਿਚ ਮਿਲਣ ਵਾਲੀਆਂ ਸੇਵਾਵਾਂ ਨੂੰ ਲਗਾਤਾਰ ਵਧਾਇਆ ਜਾ ਰਿਹਾ ਹੈ। ਇਸੇ ਲੜੀ ਵਿਚ ਸਰਕਾਰ ਨੇ ਸੇਵਾ ਕੇਂਦਰਾਂ ਵਿਚ 15 ਨਵੀਆਂ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲ੍ਹੇ ਦੇ ਸਾਰੇ 25 ਸੇਵਾ ਕੇਂਦਰਾਂ ਵਿਚ ਪੰਜਾਬ ਮੈਡੀਕਲ ਕਾਊਂਸਲ (ਮੈਡੀਕਲ ਸਿੱਖਿਆ ਤੇ ਖੋਜ ਵਿਭਾਗ) ਦੀਆਂ 15 ਨਵੀਆਂ ਸੇਵਾਵਾਂ ਸੇਵਾ ਕੇਂਦਰਾਂ ਨਾਲ ਜੋੜ ਦਿੱਤੀਆਂ ਗਈਆਂ ਹਨ। ਇਨ੍ਹਾਂ ਸੇਵਾਵਾਂ ਵਿਚ ਐਮ.ਬੀ.ਬੀ.ਐਸ. ਪਾਸ ਕਰਨ ਤੋਂ ਬਾਅਦ ਇਕ ਸਾਲ ਦੀ ਇੰਟਰਨਸ਼ਿਪ ਟਰੇਨਿੰਗ ਲਈ ਪ੍ਰੋਵੀਜਨਲ ਰਜਿਸਟਰੇਸ਼ਨ ਲਈ ਅਰਜ਼ੀਆਂ, ਪੰਜਾਬ ਰਾਜ ਤੋਂ ਬਾਹਰ ਤੋਂ ਗ੍ਰੈਜੂਏਸ਼ਨ ਕਰਕੇ ਆਏ ਡਾਕਟਰਾਂ ਲਈ ਪ੍ਰੋਵਿਜਨਲ ਰਜਿਸਟਰੇਸ਼ਨ ਲਈ ਅਰਜ਼ੀਆਂ, ਵਿਦੇਸ਼ ਤੋਂ ਗ੍ਰੈਜੂਏਟ ਕਰਕੇ ਆਏ ਡਾਕਟਰਾਂ ਲਈ ਪ੍ਰੋਵੀਜਨਲ ਰਜਿਸਟਰੇਸ਼ਨ ਲਈ, ਰਜਿਸਟਰੇਸ਼ਨ ਟਰਾਂਸਫਰ ਲਈ ਆਰਜੀ ਫਾਰਮ, ਵਿਦੇਸ਼ ਤੋਂ ਰਜਿਸਟਰੇਸ਼ਨ ਟਰਾਂਸਫਰ ਲਈ ਐਪਲੀਕੇਸ਼ਨ ਫਾਰਮ, ਏ.ਬੀ.ਬੀ.ਐਸ. ਪਾਸ ਕਰਨ ਤੋਂ ਬਾਅਦ ਪੱਕੇ ਤੌਰ ’ਤੇ ਕਰਵਾਈ ਜਾਣ ਵਾਲੀ ਰਜਿਸਰੇਸ਼ਨ ਲਈ ਐਪਲੀਕੇਸ਼ਨ ਫਾਰਮ, ਪੰਜਾਬ ਰਾਜ ਤੋਂ ਬਾਹਰ ਗ੍ਰੈਜੂਏਟ ਕਰਨ ਵਾਲੇ ਡਾਕਟਰਾਂ ਲਈ ਪੱਕੀ ਰਜਿਸਟਰੇਸ਼ਨ ਤੇ ਪੰਜਾਬ ਰਾਜ ਤੋਂ ਬਾਹਰ ਵਿਦੇਸ਼ ਵਿਚ ਗ੍ਰੈਜੂਏਸ਼ਨ ਕਰਕੇ ਆਏ ਡਾਕਟਰਾਂ ਲਈ ਪੱਕੀ ਰਜਿਸਟਰੇਸ਼ਨ ਹੁਣ ਸੇਵਾ ਕੇਂਦਰਾਂ ਰਾਹੀਂ ਕਰਵਾਈ ਜਾ ਸਕਦੀ ਹੈ।

ਇਸ ਤੋਂ ਇਲਾਵਾ ਹੋਰ ਯੋਗਤਾਵਾਂ ਲਈ ਐਪਲੀਕੇਸ਼ਨ ਫਾਰਮ, ਸਿਰਫ ਐਮ.ਡੀ./ਐਮ.ਐਚ. ਡਾਕਟਰਾਂ ਲਈ ਸਪੈਸ਼ਲਾਈਜੇਸ਼ਨ ਰਜਿਸਟਰੇਸ਼ਨ ਲਈ ਐਪਲੀਕੇਸ਼ਨ ਫਾਰਮ, ਡੁਪਲੀਕੇਟ ਰਜਿਸਟਰੇਸ਼ਨ ਸਰਟੀਫਿਕੇਟ ਲਈ ਫਾਰਮ, ਰਜਿਸਟਰੇਸ਼ਨ ਰਿਨਿਊ ਸਬੰਧੀ ਫਾਰਮ, ਇਤਰਾਜਹੀਣਤਾ ਸਰਟੀਫਿਕੇਟ, ਚੰਗੇ ਵਿਵਹਾਰ/ਵੈਰੀਫਿਕੇਸ਼ਨ ਸਬੰਧੀ ਫਾਰਮ, ਰਿਸਟੋਰੇਸ਼ਨ ਲਈ ਐਪਲੀਕੇਸ਼ਨ ਫਾਰਮ ਦੀ ਸੁਵਿਧਾ ਵੀ ਸੇਵਾ ਕੇਂਦਰਾਂ ਰਾਹੀਂ ਮਿਲੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਰਜਿਸਟਰੇਸ਼ਨ ਅਤੇ ਲਾਇਸੰਸ ਸੇਵਾਵਾਂ ਲਈ ਨਜਦੀਕੀ ਸੇਵਾ ਕੇਂਦਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

ਜਿਲ੍ਹੇ ਦੀਆਂ ਮੰਡੀਆਂ ’ਚ 19646 ਮੀਟ੍ਰਿਕ ਟਨ ਝੋਨੇ ਦੀ ਹੋਈ ਖਰੀਦ : ਅਪਨੀਤ ਰਿਆਤ ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਮੰਡੀਆਂ ’ਚ ਸੁੱਕਾ ਝੋਨਾ ਲਿਆਉਣ ਤੇ ਖੇਤਾਂ ’ਚ ਫ਼ਸਲਾਂ ਦੀ ਰਹਿੰਦ-ਖੂਹੰਦ ਨੂੰ ਅੱਗ ਨਾ ਲਗਾਉਣ ਦੀ ਕੀਤੀ ਅਪੀਲ

ਹੁਸ਼ਿਆਰਪੁਰ, 8 ਅਕਤੂਬਰ (ਨਿਊਜ਼ ਹੰਟ)- ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਝੋਨੇ ਦੀ ਖਰੀਦ ਬਹੁਤ ਹੀ ਸੁਚਾਰੂ ਢੰਗ ਨਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਵੀਰਵਾਰ ਤੱਕ ਮੰਡੀਆਂ ਵਿਚ 21516 ਮੀਟ੍ਰਿਕ ਝੋਨੇ ਦੀ ਆਮਦ ਹੋ ਚੁੱਕੀ ਹੈ ਅਤੇ 19646 ਮੀਟ੍ਰਿਕ ਟਨ ਝੋਨੇ ਦੀ ਖਰੀਦ ਵੱਖ-ਵੱਖ ਏਜੰਸੀਆਂ ਵਲੋਂ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਮੰਡੀਆਂ ਵਿਚ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ, ਇਸ ਲਈ ਪ੍ਰਸ਼ਾਸਨਿਕ ਅਧਿਕਾਰੀ ਲਗਾਤਾਰ ਮੰਡੀਆਂ ਦਾ ਦੌਰਾ ਕਰਕੇ ਚੈਕਿੰਗ ਕਰ ਰਹੇ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਨਗਰੇਨ ਵਲੋਂ 9368 ਮੀਟ੍ਰਿਕ ਟਨ, ਮਾਰਕਫੈਡ ਵਲੋਂ 4778 ਮੀਟ੍ਰਿਕ ਟਨ, ਪਨਸਪ ਵਲੋਂ 3368 ਮੀਟ੍ਰਿਕ ਟਨ, ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਵਲੋਂ 520 ਮੀਟ੍ਰਿਕ ਟਨ, ਐਫ.ਸੀ.ਆਈ. ਵਲੋਂ 1426 ਮੀਟ੍ਰਿਕ ਟਨ ਅਤੇ ਵਪਾਰੀਆਂ ਵਲੋਂ 186 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ। ਇਸ ਦੌਰਾਨ ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਫ਼ਸਲ ਸੁੱਕਾ ਕੇ ਹੀ ਮੰਡੀਆਂ ਵਿਚ ਲਿਆਉਣ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਰਾਤ ਸਮੇਂ ਫ਼ਸਲ ਦੀ ਕਟਾਈ ਨਾ ਕੀਤੀ ਜਾਵੇ ਕਿਉਂਕਿ ਇਸ ਸਮੇਂ ਦੌਰਾਨ ਕੀਤੀ ਗਈ ਕਟਾਈ ਵਿਚ ਨਮੀ ਜ਼ਿਆਦਾ ਹੁੰਦੀ ਹੈ।

ਅਪਨੀਤ ਰਿਆਤ ਨੇ ਇਸ ਦੌਰਾਨ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਖੇਤਾਂ ਵਿਚ ਫ਼ਸਲਾਂ ਦੀ ਰਹਿੰਦ-ਖੂਹੰਦ ਨੂੰ ਅੱਗ ਨਾ ਲਗਾਉਣ ਅਤੇ ਖੇਤਾਂ ਵਿਚ ਹੀ ਇਸ ਦਾ ਸਹੀ ਪ੍ਰਬੰਧਨ ਕਰਨ। ਉਨ੍ਹਾਂ ਦੱਸਿਆ ਕਿ ਸੂਬੇ ਵਿਚ ਕਿਸਾਨਾਂ ਵਿਸ਼ੇਸ਼ ਤੌਰ ’ਤੇ ਬਹੁ ਗਿਣਤੀ ਛੋਟੇ ਅਤੇ ਦਰਮਿਆਨੇ ਕਿਸਾਨਾਂ ਲਈ ਸਰਕਾਰ ਵਲੋਂ ਖੇਤੀ ਮਸ਼ੀਨਰੀ ਨੂੰ ਕਿਰਾਏ ’ਤੇ ਲੈਣ ਲਈ ਵਾਜ਼ਬ ਰੇਟ ਨਿਰਧਾਰਤ ਕੀਤੇ ਗਏ ਹਨ। ਕਸਟਮ ਹਾਇਰਿੰਗ ਸੈਂਟਰਾਂ ਅਤੇ ਉਨ੍ਹਾਂ ਕੋਲ ਉਪਲਬੱਧ ਮਸ਼ੀਨਾਂ ਦੀ ਸੂਚੀ ਸਬੰਧਤ ਬਲਾਕ ਖੇਤੀਬਾੜੀ ਦਫ਼ਤਰ ਨਾਲ ਸੰਪਰਕ ਕਰਕੇ ਲਈ ਜਾ ਸਕਦੀ ਹੈ। ਇਸ ਤੋਂ ਇਲਾਵਾ ਸਰਕਾਰ ਵਲੋਂ ਰਿਮੋਟ ਸੈਂਸਿੰਗ ਸੈਂਟਰ ਲੁਧਿਆਣਾ ਦੀ ਸਹਾਇਤਾ ਨਾਲ ਮਸ਼ੀਨਾਂ ਦੀ ਉਪਲਬੱਧਤਾ ਦਰਸਾਉਣ ਲਈ ਇਕ ਮੋਬਾਇਲ ਐਪ ਆਈ-ਖੇਤ ਪੰਜਾਬ ਵੀ ਤਿਆਰ ਕੀਤਾ ਗਿਆ ਹੈ, ਜਿਸ ਵਿਚ ਕਿਸਾਨ ਆਪਣੇ ਆਪ ਨੂੰ ਰਜਿਸਟਰ ਕਰਕੇ ਆਪਣੀ ਲੋਕੇਸ਼ਨ ਨਾਲ ਕੁਝ ਕਿਲੋਮੀਟਰ ਦੀ ਸੀਮਾ ਅੰਦਰ ਉਪਲਬੱਧ ਕਸਟਮ ਹਾਇਰਿੰਗ ਸੈਂਟਰਾਂ ਅਤੇ ਉਨ੍ਹਾਂ ਦੇ ਕੋਲ ਉਪਲਬੱਧ ਮਸ਼ੀਨਾਂ ਦਾ ਵਿਵਰਣ ਪ੍ਰਾਪਤ ਕਰਕੇ ਮਸ਼ੀਨਾਂ ਨੂੰ ਕਿਰਾਏ ’ਤੇ ਬੁੱਕ ਕਰਵਾ ਸਕਦੇ ਹਨ। ਉਨ੍ਹਾਂ ਕਿਸਾਨਾਂ ਨੂੰ ਵਾਤਾਵਰਣ ਦੀ ਸ਼ੁੱਧਤਾ ਬਰਕਰਾਰ ਰੱਖਣ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਬਰਕਰਾਰ ਰੱਖਣ ਲਈ ਕਿਸਾਨ ਪਰਾਲੀ ਅਤੇ ਫ਼ਸਲਾਂ ਦੀ ਰਹਿੰਦ-ਖੂਹੰਦ ਨੂੰ ਅੱਗ ਨਾ ਲਗਾਉਣ ਦੀ ਪੁਰਜ਼ੋਰ ਅਪੀਲ ਕੀਤੀ।

ਇਸ ਦੌਰਾਨ ਜ਼ਿਲ੍ਹਾ ਮੰਡੀ ਅਫ਼ਸਰ ਰਜਿੰਦਰ ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਸਾਰੀਆਂ ਮੰਡੀਆਂ ਵਿਚ ਗੇਟ ’ਤੇ ਹੀ ਫ਼ਸਲਾਂ ਦੀ ਨਮੀ ਨੂੰ ਚੈਕ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਮੰਡੀ ਅਤੇ ਮੰਡੀ ਤੋਂ ਬਾਹਰ ਜਾਗਰੂਕਤਾ ਹੋਰਡਿੰਗਜ਼ ਵੀ ਲਗਾਏ ਗਏ ਹਨ, ਜਿਸ ਰਾਹੀਂ ਫ਼ਸਲ ਵਿਚ ਨਮੀ ਦੀ ਮਾਤਰਾ 17 ਪ੍ਰਤੀਸ਼ਤ ਤੋਂ ਜ਼ਿਆਦਾ ਨਾ ਹੋਣ, ਕੰਬਾਇਨ ਚਲਾਉਣ ਦਾ ਸਮਾਂ ਅਤੇ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਜਾਗਰੂਕ ਕੀਤਾ ਗਿਆ ਹੈ।

ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ ਪੰਜਾਬ ਸਰਕਾਰ : ਸੁੰਦਰ ਸ਼ਾਮ ਅਰੋੜਾ ਵਿਧਾਇਕ ਅਰੋੜਾ ਨੇ ਪਿੰਡ ਅਲਾਹਾਬਾਦ ਦੇ 61 ਬੇਜ਼ਮੀਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ 13,58,699 ਲੱਖ ਰੁਪਏ ਦੇ ਕਰਜ਼ਾ ਮੁਆਫ਼ੀ ਦੇ ਚੈਕ ਸੌਂਪੇ

ਹੁਸ਼ਿਆਰਪੁਰ, 8 ਅਕਤੂਬਰ (ਨਿਊਜ਼ ਹੰਟ)- ਵਿਧਾਇਕ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਕਿਸਾਨਾਂ ਦਾ ਹਮੇਸ਼ਾਂ ਮਾਣ-ਸਨਮਾਨ ਵਧਾਇਆ ਹੈ ਅਤੇ ਹਮੇਸ਼ਾਂ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਉਹ ਪਿੰਡ ਅਲਾਹਾਬਾਦ ਵਿਚ ਸਹਿਕਾਰੀ ਖੇਤੀ ਸਭਾਵਾਂ ਦੇ ਬੇਜ਼ਮੀਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਕਰਜਾ ਮੁਆਫ਼ੀ ਦੇ ਚੈਕ ਸੌਂਪਣ ਦੌਰਾਨ ਸੰਬੋਧਨ ਕਰ ਰਹੇ ਸਨ।

ਵਿਧਾਇਕ ਸੁੰਦਰ ਸ਼ਾਮ ਅਰੋੜਾ ਨੇ ਇਸ ਦੌਰਾਨ ਸਹਿਕਾਰੀ ਖੇਤੀ ਸਭਾ ਬਜਵਾੜਾ ਅਧੀਨ ਆਉਂਦੇ ਪਿੰਡ ਅਲਾਹਾਬਾਦ ਦੇ 61 ਬੇਜ਼ਮੀਨੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ 13,58,699 ਰੁਪਏ ਕਰਜ਼ਾ ਮੁਆਫੀ ਦੇ ਚੈਕ ਸੌਂਪੇ। ਉਨ੍ਹਾਂ ਕਿਹਾ ਕਿ ਇਸ ਰਾਸ਼ੀ ਨਾਲ ਪਿੰਡ ਦੇ ਇਨ੍ਹਾਂ ਕਿਸਾਨਾਂ ਨੂੰ ਕਾਫ਼ੀ ਰਾਹਤ ਮਿਲੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਨਾ ਸਿਰਫ਼ ਪੂਰੇ ਜ਼ਿਲ੍ਹੇ ਬਲਕਿ ਪੂਰੇ ਸੂਬੇ ਦੇ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਕਿਸਾਨਾਂ ਦੇ ਸਰਵਪੱਖੀ ਵਿਕਾਸ ਲਈ ਹਰ ਸੰਭਵ ਯਤਨ ਕਰ ਰਹੀ ਹੈ।

ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ 2019 ਵਿਚ ਸ਼ੁਰੂ ਕੀਤੀ ਇਸ ਸਕੀਮ ਨੂੰ ਅੱਗੇ ਵਧਾਉਂਦੇ ਹੋਏ 2.85 ਲੱਖ ਤੋਂ ਵੱਧ ਲਾਭਪਾਤਰੀਆਂ ਦਾ ਕਰਜ਼ਾ ਮੁਆਫ਼ ਕੀਤਾ ਜਾ ਰਿਹਾ ਹੈ, ਜਿਸ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਦੇ 46565 ਲਾਭਪਾਤਰੀਆਂ ਦਾ ਕਰਜ਼ਾ ਮੁਆਫ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਖੇਤੀ ਸਹਿਕਾਰੀ ਸਭਾਵਾਂ ਦੇ ਇਨ੍ਹਾਂ ਮੈਂਬਰਾਂ ਦੇ 104 ਕਰੋੜ ਰੁਪਏ ਤੋਂ ਵੱਧ ਦੇ ਕਰਜ਼ਾ ਮੁਆਫ਼ ਕੀਤੇ ਜਾ ਰਹੇ ਹਨ, ਜਿਸ ਨਾਲ ਇਨ੍ਹਾਂ ਪਰਿਵਾਰਾਂ ਨੂੰ ਮੌਜੂਦਾ ਸਮੇਂ ਵਿਚ ਬਹੁਤ ਵੱਡੀ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਬੇਹਤਰੀਨ ਸੇਵਾਵਾਂ ਮੁਹੱਈਆ ਕਰਵਾਉਣ ਲਈ 8.50 ਲੱਖ ਪਰਿਵਾਰਾਂ ਨੂੰ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਲਿਆਂਦਾ ਗਿਆ ਹੈ।
ਇਸ ਮੌਕੇ ਸਰਪੰਚ ਬਲਜਿੰਦਰ ਸਿੰਘ ਸੋਨੂੰ, ਬਲਾਕ ਸੰਮਤੀ ਮੈਂਬਰ ਰਵਿੰਦਰ ਕੌਰ, ਕਿਰਨ ਮੱਲੀ, ਰਿਟਾਇਰਡ ਐਸ.ਪੀ. ਰਾਮ ਲਾਲ ਬੈਂਸ, ਸਰਪੰਚ ਤੇਜਿੰਦਰ ਸਿੰਘ, ਸਰਪੰਚ ਕੁਲਦੀਪ ਅਰੋੜਾ, ਸੰਜੀਵ ਮਿੰਟੂ, ਸਰਬਜੀਤ ਸਾਬੀ, ਬਲਦੇਵ ਸਿੰਘ, ਸਾਬਕਾ ਸਰਪੰਚ ਭਗਤ ਰਾਮ ਵੀ ਮੌਜੂਦ ਸਨ।

ਪੰਜਾਬ 8 ਅਕਤੂਬਰ ( ਨਿਊਜ਼ ਹੰਟ )

ਸਿਹਤ ਵਿਭਾਗ ਪੰਜਾਬ ਦੇ ਜ਼ਿਲਾ ਸਿਹਤ ਅਫ਼ਸਰਾਂ ਅਤੇ ਡਰੱਗ ਕੰਟਰੋਲ ਅਫ਼ਸਰਾਂ ਨਾਲ ਮੀਟਿੰਗ ਕਰਦਿਆਂ, ਉਪ ਮੁੱਖ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਜ਼ਿਲਿ੍ਆਂ ਵਿਚ ਤਾਇਨਾਤ ਫੂਡ ਅਤੇ ਡਰੱਗ ਪ੍ਰਬੰਧਨ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਆਪਣੀਆਂ ਡਿਊਟੀਆਂ ਦਾ ਨਿਰਵਾਹ ਪੂਰੀ ਤਨਦੇਹੀ ਨਾਲ ਕਰਨ ਅਤੇ ਡਰੱਗ ਬ੍ਰਾਂਚ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਸੂਬੇ ਵਿੱਚ ਕਿਸੇ ਵੀ ਪ੍ਰਕਾਰ ਦਾ ਮੈਡੀਕਲ ਨਸ਼ਾ ਨਾ ਵਿਕੇ।

ਪੰਜਾਬ 8 ਅਕਤੂਬਰ ( ਨਿਊਜ਼ ਹੰਟ )

ਆਗਾਮੀ ਵਿਧਾਨ ਸਭਾ ਚੋਣਾਂ 2022 ਲਈ ਜਾਣਕਾਰੀ ਦੇ ਵਿਆਪਕ ਅਤੇ ਸਹੀ ਪ੍ਰਸਾਰ ਨੂੰ ਯਕੀਨੀ ਬਣਾਉਣ ਲਈ ਡਿਜੀਟਲ ਮੀਡੀਆ ਭਾਈਚਾਰੇ ਨੂੰ ਚੋਣ ਪ੍ਰਕਿਰਿਆ ਬਾਰੇ ਜਾਣੂ ਕਰਵਾਉਣ ਵਾਸਤੇ ਮੁੱਖ ਚੋਣ ਅਧਿਕਾਰੀ ਦਫ਼ਤਰ ਵੱਲੋਂ ਵੈਬ ਨਿਊਜ ਚੈਨਲਾਂ ਅਤੇ ਨਿਊਜ ਪੋਰਟਲ ਦੇ ਨੁਮਾਇੰਦਿਆਂ ਨਾਲ ਇੱਕ ਵਰਕਸਾਪ ਦਾ ਆਯੋਜਨ ਕੀਤਾ ਗਿਆ।

ਪੰਜਾਬ 08 ਅਕਤੂਬਰ ( ਨਿਊਜ਼ ਹੰਟ )

ਕੈਬਨਿਟ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਨੇ ਆਪਣੇ ਹੋਰ ਕੈਬਨਿਟ ਸਾਥੀਆਂ ਨਾਲ ਲਖੀਮਪੁਰ ਖੀਰੀ ਵਿਖੇ ਸ਼ਹੀਦ ਕਿਸਾਨਾਂ ਦੇ ਘਰ ਜਾ ਕੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਅਤੇ ਭਰੋਸਾ ਦਿੱਤਾ ਕਿ ਪੂਰਾ ਦੇਸ਼ ਉਨ੍ਹਾਂ ਦੇ ਨਾਲ ਖੜ੍ਹਾ ਹੈ। ਉਨ੍ਹਾਂ ਨੇ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ।

ਜਵਾਹਰ ਨਵੋਦਿਆ ਵਿਦਿਆਲਿਆ ਵਿਖੇ 6ਵੀਂ ਅਤੇ 9ਵੀਂ ਜਮਾਤ ਦੇ ਦਾਖ਼ਲਾ ਟੈਸਟ ਲਈ ਰਜਿਸਟਰੇਸ਼ਨ ਸ਼ੁਰੂ

ਜਲੰਧਰ, 8 ਅਕਤੂਬਰ (ਨਿਊਜ਼ ਹੰਟ)- ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜਵਾਹਰ ਨਵੋਦਿਆ ਵਿਦਿਆਲਿਆ ਵਿਖੇ ਸੈਸ਼ਨ 2022-23 ਲਈ ਨੌਵੀਂ ਅਤੇ ਛੇਵੀਂ ਜਮਾਤ ਵਿੱਚ ਵਿਦਿਆਰਥੀਆਂ ਦੇ ਦਾਖ਼ਲੇ ਲਈ ਕ੍ਰਮਵਾਰ 9 ਅਪ੍ਰੈਲ 2022 ਅਤੇ 30 ਅਪ੍ਰੈਲ 2022 ਨੂੰ ਲਏ ਜਾ ਰਹੇ ਟੈਸਟ ਲਈ ਵਿਦਿਆਰਥੀਆਂ ਦੀ ਆਨਲਾਈਨ ਰਜਿਸਟਰੇਸ਼ਨ ਸ਼ੁਰੂ ਹੋ ਗਈ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨੌਵੀਂ ਜਮਾਤ ਵਿੱਚ ਦਾਖ਼ਲੇ ਲਈ ਟੈਸਟ ਵਾਸਤੇ ਆਨਲਾਈਨ ਰਜਿਸਟਰੇਸ਼ਨ ਦੀ ਆਖਿਰੀ ਮਿਤੀ 31 ਅਕਤੂਬਰ 2021 ਹੈ ਜਦਕਿ ਛੇਵੀਂ ਜਮਾਤ ਵਿੱਚ ਦਾਖ਼ਲੇ ਲਈ ਟੈਸਟ ਵਾਸਤੇ 30 ਨਵੰਬਰ 2021 ਤੱਕ ਆਨਲਾਈਨ ਰਜਿਸਟਰੇਸ਼ਨ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਕਲਾਸਾਂ ਸਬੰਧੀ ਦਾਖ਼ਲਾ ਟੈਸਟ ਲਈ ਰਜਿਸਟਰੇਸ਼ਨ ਆਨਲਾਈਨ ਪੋਰਟਲ ਰਾਹੀਂ ਕੀਤੀ ਜਾ ਰਹੀ ਹੈ, ਜਿਸ ਲਈ ਲਿੰਕ ਐਨਵੀਐਸ ਵੈਬਸਾਈਟ www.navodaya.gov.in ‘ਤੇ ਉਪਲਬਧ ਹੈ।

ਉਨ੍ਹਾਂ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਨੂੰ ਦੋਵੇਂ ਕਲਾਸਾਂ ਲਈ ਰਜਿਸਟਰੇਸ਼ਨ ਪ੍ਰਕਿਰਿਆ ਵਿੱਚ ਸਹਿਯੋਗ ਦੇਣ ਲਈ ਕਿਹਾ।ਡਿਪਟੀ ਕਮਿਸ਼ਨਰ, ਜੋ ਕਿ ਵਿਦਿਆਲਿਆ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਵੀ ਹਨ, ਨੇ ਲੋਕਾਂ ਨੂੰ ਆਪਣੇ ਬੱਚਿਆਂ ਲਈ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉਣ ਦਾ ਸੱਦਾ ਦਿੱਤਾ ਕਿਉਂਕਿ ਜ਼ਿਲ੍ਹੇ ਦੇ ਪਿੰਡ ਤਲਵੰਡੀ ਮਾਧੋ ਵਿਖੇ ਸਹਿ ਸਿੱਖਿਆ ਵਾਲੇ ਇਸ ਸਕੂਲ ਵੱਲੋਂ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਸਕੂਲ ਵੱਲੋਂ ਵਿਦਿਆਰਥੀਆਂ ਨੂੰ ਮੁਫ਼ਤ ਮਿਆਰੀ ਸਿੱਖਿਆ ਅਤੇ ਆਉਣ-ਜਾਣ ਅਤੇ ਰਿਹਾਇਸ਼ ਦੀ ਸਹੂਲਤ ਮੁਹੱਈਆ ਕਰਵਾਉਣ ਤੋਂ ਇਲਾਵਾ ਬੱਚਿਆਂ ਦੇ ਸਰਵਪੱਖੀ ਵਿਕਾਸ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ।

भारत में 21,257 नए COVID-19 मामले दर्ज, सक्रिय केसलोड 205 दिनों में सबसे कम

नई दिल्ली 8 अक्टूबर (न्यूज़ हंट )- भारत ने पिछले 24 घंटों में 21,257 नए सीओवीआईडी ​​​​-19 संक्रमणों की सूचना दी, स्वास्थ्य और परिवार कल्याण मंत्रालय ने शुक्रवार (8 अक्टूबर) को कहा।

271 लोगों की मौत के साथ, मरने वालों की संख्या बढ़कर 4,50,127 हो गई। मंत्रालय ने कहा कि सक्रिय केसलोड 2,40,221 तक पहुंच गया, जो 205 दिनों में सबसे कम है। पिछले 24 घंटों में सक्रिय केसलोएड में 3,977 मामलों में गिरावट आई है।