16.5 C
Jalandhar
Sunday, March 22, 2026
Home Blog Page 756

ਪੰਜਾਬ ਰਾਈਟ ਟੂ ਬਿਜ਼ਨਸ ਐਕਟ-2020 ਅਧੀਨ ਤੇਜਿੰਦਰ ਬਾਂਸਲ ਨੂੰ ਰਿਕਾਰਡ ਸਮੇਂ ਵਿੱਚ ਪ੍ਰਾਪਤ ਹੋਇਆ ‘ਇਨ ਪ੍ਰਿੰਸੀਪਲ ਅਪਰੂਵਲ’ ਸਰਟੀਫਿਕੇਟ

ਪੰਜਾਬ  14 ਸਤੰਬਰ ( ਨਿਊਜ਼ ਹੰਟ )-  ਜ਼ਿਲਾ ਰੂਪਨਗਰ ਦੇ ਸ਼੍ਰੀ ਤਜਿੰਦਰ ਕੁਮਾਰ ਬਾਂਸਲ ਨੇ ਆਪਣਾ ਕਾਰੋਬਾਰ ਸਥਾਪਤ ਕਰਨ ਲਈ ਸਿੰਗਲ ਵਿੰਡੋ ਸਿਸਟਮ ਦੇ ਅਧੀਨ ਪੰਜਾਬ ਸਰਕਾਰ ਦੇ ‘ਬਿਜ਼ਨੈਸ ਫਸਟ ਪੋਰਟਲ’ ‘ਤੇ ਬਿਨੈ ਕਰਨ ਦੇ 14 ਦਿਨਾਂ ਦੇ ਅੰਦਰ-ਅੰਦਰ ‘‘ਇਨ ਪ੍ਰਿੰਸੀਪਲ ਅਪਰੂਵਲ’ ਸਰਟੀਫਿਕੇਟ ਪ੍ਰਾਪਤ ਕੀਤਾ ਹੈ।

ਡਿਪਟੀ ਕਮਿਸ਼ਨਰ, ਰੂਪਨਗਰ ਸ੍ਰੀਮਤੀ ਸੋਨਾਲੀ ਗਿਰੀ ਨੇ ਰੂਪਨਗਰ ਜਿਲ੍ਹੇ ਵਿੱਚ ਪ੍ਰਿਟਿੰਗ ਨਾਲ ਪੇਪਰ ਅਤੇ ਪੇਪਰ ਪੈਕੇਜਿੰਗ ਬਾਕਸ ਯੂਨਿਟ ਸਥਾਪਤ ਕਰਨ ਲਈ ਕਾਰੋਬਾਰੀ ਸ੍ਰੀ ਤਜਿੰਦਰ ਕੁਮਾਰ ਬਾਂਸਲ ਨੂੰ ਪੰਜਾਬ ਰਾਈਟ ਟੂ ਬਿਜ਼ਨਸ ਐਕਟ -2020 ਅਧੀਨ ‘ਇਨ ਪ੍ਰਿੰਸੀਪਲ ਅਪਰੂਵਲ’ ਸਰਟੀਫਿਕੇਟ ਸੌਂਪਿਆ।

ਸਿੰਗਲ ਵਿੰਡੋ ਸਿਸਟਮ ‘ਬਿਜ਼ਨਸ ਫਸਟ ਪੋਰਟਲ’ ਅਧੀਨ ਪ੍ਰਵਾਨਗੀ ਦਾ ਸਰਟੀਫਿਕੇਟ ਪ੍ਰਾਪਤ ਕਰਨ ਉਪਰੰਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਸ੍ਰੀ ਤਜਿੰਦਰ ਨੇ ਕਿਹਾ ਕਿ ਇਹ ਅਸਲ ਵਿੱਚ ਇੱਕ ਸੁਪਨੇ ਦੇ ਸੱਚ ਹੋਣ ਵਰਗਾ ਹੈ ਜਿਸ ਰਾਹੀਂ ਬਿਨੈ ਪੱਤਰ ਦਾਖਲ ਕਰਨ ਦੇ 14 ਕਾਰਜਕਾਰੀ ਦਿਨਾਂ ਵਿੱਚ ਨਿਰਵਿਘਨ ਢੰਗ ਨਾਲ ਪ੍ਰਵਾਨਗੀ ਮਿਲ ਗਈ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਪੰਜਾਬ ਸਰਕਾਰ ਦੇ ਉਦਯੋਗ ਅਤੇ ਵਣਜ ਵਿਭਾਗ ਦੀ ਇਹ ਪਹਿਲਕਦਮੀ ‘ਪੰਜਾਬ ਰਾਈਟ ਟੂ ਬਿਜ਼ਨਸ ਐਕਟ-2020’ ਦੇ ਸਫਲਤਾਪੂਰਵਕ ਲਾਗੂਕਰਨ ਨਾਲ ਸੂਬੇ ਵਿੱਚ ਕਾਰੋਬਾਰ ਨੂੰ ਹੋਰ ਹੁਲਾਰਾ ਦੇਵੇਗੀ।

ਸ਼੍ਰੀ ਬਾਂਸਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਉਦਯੋਗਾਂ ਨੂੰ ਹੁਲਾਰਾ ਦੇਣ ਅਤੇ ਨਵੇਂ ਉੱਦਮੀਆਂ ਨੂੰ ਰਿਆਇਤਾਂ ਦੇਣ ਲਈ ਬਣਾਈਆਂ ਜਾ ਰਹੀਆਂ ਵਪਾਰ ਪੱਖੀ ਨੀਤੀਆਂ ਤੋਂ ਉਨ੍ਹਾਂ ਵਰਗੇ ਉੱਦਮੀ ਬਹੁਤ ਖੁਸ਼ ਹਨ।

ਇਸ ਐਕਟ ਦੀਆਂ ਵਿਸ਼ੇਸ਼ਤਾਵਾਂ ‘ਤੇ ਚਾਨਣਾ ਪਾਉਂਦਿਆਂ ਡਿਪਟੀ ਕਮਿਸ਼ਨਰ ਰੂਪਨਗਰ ਨੇ ਦੱਸਿਆ ਕਿ ਇਸ ਐਕਟ ਤਹਿਤ ਨਵਾਂ ਕਾਰੋਬਾਰ ਸਥਾਪਤ ਕਰਨ ਸਬੰਧੀ ਸਾਰੀਆਂ ਐਨਓਸੀਜ਼ ‘ਬਿਜ਼ਨਸ ਫਸਟ ਪੋਰਟਲ’ ‘ਤੇ ਬਿਨੈ ਪੱਤਰ ਜਮ੍ਹਾਂ ਕਰਾਉਣ ਉਪਰੰਤ 15 ਦਿਨਾਂ ਦੇ ਅੰਦਰ ਮੁਕੰਮਲ ਕਰ ਲਈਆਂ ਜਾਣਗੀਆਂ। ਨਵੇਂ ਕਾਰੋਬਾਰ / ਬਿਜਨਸ ਸਟਾਰਟ-ਅੱਪ ਨਾਲ ਸਬੰਧਤ ਸਾਰੀਆਂ ਲੋੜੀਦੀਆਂ ਕਾਰਵਾਈਆਂ ਅਤੇ ਐਨਓਸੀਜ਼ ਨਿਰਧਾਰਤ ਸਮੇਂ ਵਿੱਚ ਇਸ ਮਾਧਿਅਮ ਰਾਹੀਂ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਉਦਯੋਗ ਅਤੇ ਵਣਜ ਵਿਭਾਗ ਨੇ ਸੂਬੇ ਵਿੱਚ ਕਾਰੋਬਾਰ ਨੂੰ ਉਤਸ਼ਾਹਤ ਕਰਨ ਦੇ ਨਾਲ-ਨਾਲ ਲੋੜੀਂਦੀਆਂ ਮਨਜ਼ੂਰੀਆਂ ਦੇ ਕੇ ਕਾਰੋਬਾਰ ਕਰਨ ਨੂੰ ਸੁਖਾਲਾ ਕਰਨ ਲਈ ਨਵੀਂ ਪਹਿਲਕਦਮੀ ਸ਼ੁਰੂ ਕੀਤੀ।

ਉਨ੍ਹਾਂ ਕਿਹਾ ਕਿ ਸ੍ਰੀ ਤਜਿੰਦਰ ਕੁਮਾਰ ਬਾਂਸਲ ਜ਼ਿਲ੍ਹਾ ਰੂਪਨਗਰ ਦੇ ਪਹਿਲੇ ਉੱਦਮੀ ਬਣ ਗਏ ਹਨ ਜਿਨ੍ਹਾਂ ਨੂੰ ਆਨਲਾਈਨ ਬਿਨੈ ਕਰਨ ਦੇ 14 ਕਾਰਜਕਾਰੀ ਦਿਨਾਂ ਅੰਦਰ ਸਾਰੀਆਂ ਪ੍ਰਵਾਨਗੀਆਂ ਮਿਲ ਗਈਆਂ।

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਨੇ ਸੂਬੇ ਵਿੱਚ ਉਦਯੋਗ ਪੱਖੀ ਮਾਹੌਲ ਸਿਰਜਿਆ ਹੈ ਅਤੇ ਹੁਣ ਉਦਯੋਗਿਕ ਕ੍ਰਾਂਤੀ ਨੂੰ ਅੱਗੇ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਬਿਜ਼ਨਸ ਰਾਈਟ ਟੂ ਬਿਜ਼ਨਸ ਐਕਟ-2020 ਤਹਿਤ ਵਿਭਾਗ ਵੱਲੋਂ ਨਵੇਂ ਉਦਮੀਆਂ ਨੂੰ ਪੰਜਾਬ ਬਿਜ਼ਨਸ ਫਸਟ ਪੋਰਟਲ ‘ਤੇ ਅਪਲੋਡ ਕਰਨ ਉਪਰੰਤ ਨਿਰਧਾਰਤ ਸਮੇਂ ਵਿੱਚ ਸਾਰੀਆਂ ਲੋੜੀਂਦੀਆਂ ਪ੍ਰਵਾਨਗੀਆਂ ਜਾਰੀ ਕੀਤੀਆਂ ਗਈਆਂ ਸਨ।

ਪੰਜਾਬ 14 ਸਤੰਬਰ ( ਨਿਊਜ਼ ਹੰਟ )

ਸੂਬੇ ਵਿੱਚ ਵਪਾਰੀਆਂ ਦੀਆਂ ਮੁਸ਼ਕਲਾਂ ਉਨ੍ਹਾਂ ਦੀ ਆਪਣੀ ਜਗ੍ਹਾਂ ਉਤੇ ਹੀ ਸੁਣਨ ਅਤੇ ਇਸ ਦੇ ਮੌਕੇ ਉਤੇ ਹੱਲ ਲਈ ਪੰਜਾਬ ਟਰੇਡਰਜ਼ ਬੋਰਡ ਵੱਲੋਂ ਡਿਵੀਜ਼ਨ ਅਨੁਸਾਰ ਮੀਟਿੰਗਾਂ ਕੀਤੀਆਂ ਜਾਣਗੀਆਂ। ਇਹ ਫੈਸਲਾ ਚੇਅਰਮੈਨ ਪੁਨੀਤ ਸੈਣੀ ਪਿੰਟਾ ਵੱਲੋਂ ਬੋਰਡ ਦੀ ਸੱਦੀ ਮੀਟਿੰਗ ਵਿੱਚ ਕੀਤਾ ਗਿਆ। ਯਕਮੁਸ਼ਤ ਨਿਪਟਾਰਾ (ਓ.ਟੀ.ਐਸ.) ਸਕੀਮ ਦਾ 29500 ਵਪਾਰੀਆਂ ਨੇ ਲਾਭ ਲਿਆ। ਸਮੂਹ ਵਪਾਰੀਆਂ ਵੱਲੋਂ ਮੁੱਖ ਮੰਤਰੀ ਦਾ ਉਚੇਚਾ ਧੰਨਵਾਦ ਕੀਤਾ ਗਿਆ ਹੈ।

ਬਾਬੇ ਦੇ ਵਿਆਹ ਪੁਰਬ ਦੇ ਪਾਵਨ ਮੌਕੇ ਮੁੱਖ ਮੰਤਰੀ ਵੱਲੋਂ ਬਟਾਲਾ ਅਤੇ ਮੁਹਾਲੀ ਤੋਂ ਰਾਜ-ਵਿਆਪੀ ਰੇਡੀਓਲੌਜੀ ਅਤੇ ਡਾਇਗਨੌਸਿਟਕ ਪ੍ਰਾਜੈਕਟਾਂ ਦੀ ਡਿਜੀਟਲ ਸ਼ੁਰੂਆਤ

ਪੰਜਾਬ  13 ਸਤੰਬਰ ( ਨਿਊਜ਼ ਹੰਟ )- ਵਧੀਆ ਤੇ ਕਿਫ਼ਾਇਤੀ ਸਿਹਤ ਸੇਵਾਵਾਂ ਮੁਹੱਈਆ ਕਰਾਉਣ ਵੱਲ ਕ੍ਰਾਂਤੀਕਾਰੀ ਕਦਮ ਪੁੱਟਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ 125 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰਾਜੈਕਟ ‘ਰਾਜ-ਵਿਆਪੀ ਰੇਡੀਓ ਡਾਇਗਨੌਸਟਿਕ ਅਤੇ ਲੈਬਾਰਟਰੀ ਸੇਵਾ’ ਅਤੇ ‘ਨਵੇਂ-ਮੁਹਾਂਦਰੇ ਵਾਲੀ 108 ਐਂਬੂਲੈਂਸ ਐਮਰਜੈਂਸੀ ਰਿਸਪਾਂਸ ਸੇਵਾ’ ਵਰਚੁਅਲ ਢੰਗ ਨਾਲ ਸੂਬਾ ਵਾਸੀਆਂ ਨੂੰ ਸਮਰਪਿਤ ਕੀਤੀ।
ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ 534ਵੇਂ ਵਿਆਹ ਪੁਰਬ ਦੇ ਪਾਵਨ ਮੌਕੇ ਮੁੱਖ ਮੰਤਰੀ ਨੇ ਸਿਵਲ ਹਸਪਤਾਲ ਬਟਾਲਾ ਵਿਖੇ ਨਿਵੇਕਲੀ ‘ਮੁੱਖ ਮੰਤਰੀ ਈ-ਕਲੀਨਿਕ ਸੇਵਾ’ ਦੀ ਸ਼ੁਰੂਆਤ ਵੀ ਕੀਤੀ, ਜਿਸ ਨਾਲ ਪੇਂਡੂ ਖੇਤਰ ਵਿੱਚ ਵਸਦੇ ਲੋਕਾਂ ਨੂੰ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਆਸਾਨੀ ਨਾਲ ਮਿਲ ਸਕਣਗੀਆਂ।
ਸਮੂਹ ਲੋਕਾਂ ਨੂੰ ਵਿਆਹ ਪੁਰਬ ਦੀ ਵਧਾਈ ਦਿੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਸੇਵਾਵਾਂ ਨੂੰ ਸ਼ੁਰੂ ਕਰਨ ਲਈ ਇਸ ਤੋਂ ਵਧੀਆ ਦਿਨ ਕੋਈ ਹੋਰ ਨਹੀਂ ਸੀ ਹੋ ਸਕਦਾ। ਉਨ੍ਹਾਂ ਕਿਹਾ ਕਿ ਨਵੰਬਰ ਦੇ ਅਖ਼ੀਰ ਤੱਕ ਰਾਜ ਭਰ ਵਿੱਚ ਸ਼ੁਰੂ ਹੋਣ ਵਾਲੀਆਂ ਇਹ ਵਿਸ਼ੇਸ਼ੀਕ੍ਰਿਤ ਮੈਡੀਕਲ ਸਹੂਲਤਾਂ ਨਾਲ ਗ਼ਰੀਬ ਤੇ ਲੋੜਵੰਦਾਂ ਨੂੰ ਵੀ ਨਿੱਜੀ ਖੇਤਰ ਵਿੱਚ ਸਿਹਤ ਸੇਵਾਵਾਂ ਦੇ ਰਹੇ ਸੁਪਰ-ਸਪੈਸ਼ਲਿਟੀ ਡਾਕਟਰਾਂ ਦੀਆਂ ਸੇਵਾਵਾਂ ਵੀ ਮਿਲ ਸਕਣਗੀਆਂ, ਜੋ ਪਹਿਲਾਂ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਸਨ।

ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਪੰਜਾਬ ਨੂੰ ਛੇ ਭਾਗਾਂ ਵਿੱਚ ਵੰਡਿਆ ਗਿਆ ਹੈ ਜਿਸ ਤਹਿਤ 80 ਕਰੋੜ ਰੁਪਏ ਦੀ ਲਾਗਤ ਨਾਲ ਹਰੇਕ ਜ਼ਿਲ੍ਹਾ ਹਸਪਤਾਲ ਲਈ ਇੱਕ ਐਮ.ਆਰ.ਆਈ. ਅਤੇ 25 ਸੀ.ਟੀ. ਸਕੈਨ ਸਹੂਲਤਾਂ ਤੋਂ ਇਲਾਵਾ 23 ਜ਼ਿਲ੍ਹਿਆ ਵਿੱਚ 25 ਕਰੋੜ ਦੀ ਲਾਗਤ ਨਾਲ ਸਾਡੇ ਲੋਕਾਂ ਨੂੰ 24 ਘੰਟੇ ਡਾਕਟਰੀ ਸੇਵਾਵਾਂ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਰੈਫਰੈਂਸ ਲੈਬ, 30 ਜ਼ਿਲ੍ਹਾ ਲੈਬਾਰਟਰੀਆਂ ਅਤੇ 95 ਕੁਲੈਕਸ਼ਨ ਕੇਂਦਰ ਸ਼ਾਮਲ ਹੋਣਗੇ, ਜੋ ਸਾਰੇ ਜ਼ਿਲ੍ਹਿਆਂ ਨੂੰ ਕਵਰ ਕਰਨਗੇ। ਉਨ੍ਹਾਂ ਕਿਹਾ ਕਿ ਲੈਬ ਟੈਸਟ ਬੜੀਆਂ ਕਿਫ਼ਾਇਤੀ ਦਰਾਂ ‘ਤੇ ਮੁਹੱਈਆ ਕੀਤੇ ਜਾਣਗੇ ਅਤੇ ਕੁਲ ਮਰੀਜ਼ਾਂ ਵਿਚੋਂ 5 ਫੀਸਦੀ ਗਰੀਬ ਤੇ ਲੋੜਵੰਦ ਮਰੀਜ਼ਾਂ ਨੂੰ ਇਹ ਸਹੂਲਤ ਬਿਲਕੁਲ ਮੁਫ਼ਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ ਇਸ ਪ੍ਰੋਗਰਾਮ ਜ਼ਰੀਏ 750 ਨੌਜਵਾਨਾਂ ਲਈ ਨੌਕਰੀ ਦੇ ਰਾਹ ਖੁੱਲ੍ਹੇ ਹਨ, ਜਿਨ੍ਹਾਂ ਨੂੰ ਤਕਨੀਸ਼ੀਅਨ ਦੇ ਤੌਰ ‘ਤੇ ਟਰੇਂਡ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਦੇ ਚੱਲਦਿਆਂ ਪੰਜਾਬ ਸਰਕਾਰ ਨੇ ਆਪਣੀਆਂ ਸਿਹਤ ਸੇਵਾਵਾਂ ਨੂੰ ਅੱਪਗਰੇਡ ਕੀਤਾ ਹੈ, ਜੋ ਕੋਵਿਡ ਮਹਾਂਮਾਰੀ ਸਮੇਂ ਬਹੁਤ ਜ਼ਰੂਰੀ ਸੀ। ਉਨ੍ਹਾਂ ਕਿਹਾ ਕਿ ਮੈਡੀਕਲ ਡਿਲੀਵਰੀ ਪ੍ਰਣਾਲੀ ‘ਚ ਵਾਧੇ ਨਾਲ ਲਾਭਪਾਤਰੀਆਂ ਲਈ ਮੈਡੀਕਲ ਟੈਸਟਿੰਗ ਦਾ ਖ਼ਰਚ 65 ਤੋਂ 70 ਫ਼ੀਸਦੀ ਘਟੇਗਾ।

ਮੁੱਖ ਮੰਤਰੀ ਨੇ ਦੱਸਿਆ ਕਿ ਬਟਾਲਾ ਤੋਂ ਸ਼ੁਰੂ ਕੀਤੇ ਗਏ ਈ-ਕਲੀਨਿਕ ਪਾਇਲਟ ਪ੍ਰਾਜੈਕਟ ਤਹਿਤ ਪਿੰਡਾਂ ਅਤੇ ਦੂਰ-ਦੁਰਾੜੇ ਇਲਾਕੇ ਦੇ ਮਰੀਜ਼ ਟੈਲੀ-ਕੰਸਲਟੈਂਸੀ ਰਾਹੀਂ ਮਾਹਿਰਾਂ ਡਾਕਟਰਾਂ ਦੀਆਂ ਸੇਵਾਵਾਂ ਲੈ ਸਕਣਗੇ ਅਤੇ ਇਸ ਦੀ ਸਫ਼ਲਤਾ ਪਿੱਛੋਂ ਇਸ ਨੂੰ ਨੇੜ ਭਵਿੱਖ ਵਿੱਚ ਪੰਜਾਬ ਭਰ ਵਿੱਚ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਪਾ੍ਰਜੋਕਟ ਪੰਜਾਬ ਸਰਕਾਰ ਵੱਲੋਂ ਪੀ.ਪੀ.ਪੀ. ਮੋਡ ਰਾਹੀਂ ‘ਕਰਸਨਾ ਡਾਇਗਨੌਸਿਟਕ ਲਿਮਟਿਡ’ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ ਹੈ।
ਇਸ ਮੌਕੇ ਮੁੱਖ ਮੰਤਰੀ ਨੇ ਬਟਾਲਾ ਦੀਆਂ 13 ਪੇਂਡੂ ਡਿਸਪੈਂਸਰੀਆਂ ਦੀ ਬਾਰਡਰ ਏਰੀਆ ਵਿਕਾਸ ਫੰਡ ਰਾਹੀਂ ਮੁਰੰਮਤ ਕਰਨ ਨੂੰ ਪ੍ਰਵਾਨਗੀ ਦਿੱਤੀ ਤਾਂ ਜੋ ਇਲਾਕੇ ਵਿੱਚ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਤੇ ਬਿਹਤਰ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਨਵੇਂ-ਮੁਹਾਂਦਰੇ ਵਾਲੀ 108 ਐਂਬੂਲੈਂਸ ਐਮਰਜੈਂਸੀ ਰਿਸਪਾਂਸ ਸਿਸਟਮ ਸਰਵਿਸ ਨੂੰ ਹੋਰ ਬਿਹਤਰ ਬਣਾਇਆ ਗਿਆ ਹੈ ਅਤੇ 104 ਅਤੇ 112 ਮੈਡੀਕਲ ਹੈਲਪ ਲਾਈਨਾਂ ਹੁਣ ਐਮਰਜੈਂਸੀ ਸਮੇਂ ਹੋਰ ਵੀ ਤੇਜ਼ ਰਿਸਪਾਂਸ ਦੇਣਗੀਆਂ। ਹੁਣ ਮਰੀਜ਼ ਦੇ ਰਿਸ਼ਤੇਦਾਰ ਐਂਬੂਲੈਂਸ ਦੀ ਲੋਕੇਸ਼ਨ ਆਨ-ਲਾਈਨ ਟਰੇਸ ਕਰ ਸਕਣਗੇ।
ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਪਹਿਲਾਂ ਹੀ ਐਂਬੂਲੈਂਸਾਂ ਦੀ ਗਿਣਤੀ ਵਧਾ ਕੇ 325 ਕੀਤੀ ਗਈ ਸੀ, ਜੋ ਅਗਲੇ ਦਿਨਾਂ ਦੌਰਾਨ ਹੋਰ ਵਧਾ ਕੇ 400 ਕੀਤੀ ਜਾ ਰਹੀ ਹੈ ਅਤੇ 23 ਐਡਵਾਂਸ ਲਾਈਫ ਸਪੋਰਟ ਐਂਬੂਲੈਂਸਾਂ ਨੂੰ ਵੀ ਬੇੜੇ ‘ਚ ਸ਼ਾਮਲ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਆਪਣੇ ਸੰਬੋਧਨ ਦੌਰਾਨ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੇ ਸ਼ੁਭ ਮੌਕੇ ਮੁਹਾਲੀ ਨੂੰ ਇਹ ਕੀਮਤੀ ਤੋਹਫ਼ਾ ਦੇਣ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਪੰਜਾਬ ਨੂੰ ਵਧੀਆ ਮੈਡੀਕਲ ਬੁਨਿਆਦੀ ਢਾਂਚੇ ਵਾਲਾ ਪਹਿਲੇ ਨੰਬਰ ਦਾ ਸੂਬੇ ਬਣਾਉਣ ਦੇ ਮੁੱਖ ਮੰਤਰੀ ਦੇ ਦ੍ਰਿਸ਼ਟੀਕੋਣ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਬੀਤੇ ਸਾਢੇ ਚਾਰ ਸਾਲਾਂ ਵਿੱਚ ਸਿਹਤ ਦੇ ਖੇਤਰ ਵਿੱਚ ਬਹੁਤ ਵੱਡੇ ਸੁਧਾਰ ਕੀਤੇ ਹਨ ਅਤੇ ਜਿਹੜਾ ਪ੍ਰੋਗਰਾਮ ਅੱਜ ਸ਼ੁਰੂ ਕੀਤਾ ਗਿਆ ਹੈ ਇਸ ਨਾਲ ਹਰ ਬਿਮਾਰ ਵਿਅਕਤੀ ਨੂੰ ਸੁਪਰਸਪੈਸ਼ਲਿਟੀ ਡਾਕਟਰਾਂ ਦੀਆਂ ਸੇਵਾਵਾਂ ਮਿਲਣ ਦੇ ਨਾਲ-ਨਾਲ ਬਹੁਤ ਹੀ ਸਸਤੀਆਂ ਦਰਾਂ ‘ਤੇ ਟੈਸਟਾਂ ਦੀ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਈ-ਕਲੀਨਿਕ ਸੇਵਾ ਸ਼ੁਰੂ ਹੋਣ ਨਾਲ ਪਿੰਡਾਂ ਅਤੇ ਦੂਰ-ਦੁਰਾਡੇ ਦੇ ਇਲਾਕਿਆਂ ਦੇ ਵਸਨੀਕਾਂ ਨੂੰ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਆਸਾਨੀ ਨਾਲ ਮਿਲ ਸਕਣਗੀਆਂ।

ਵਿਆਹ ਪੁਰਬ ਮੌਕੇ ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਵਿਖੇ ਈ-ਕਲੀਨਿਕ ਅਤੇ ਲੈਬ ਡਾਇਗੋੋਸਟਿਕ ਕੇਂਦਰ ਦੀ ਸ਼ੁਰੂਆਤ ਕਰਨ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਅਸ਼ਵਨੀ ਸੇਖੜੀ ਨੇ ਕਿਹਾ ਕਿ ਉਨ੍ਹਾਂ ਨੇ ਚੇਅਰਮੈਨ ਬਣਦੇ ਸਾਰ ਹੀ ਇਹ ਸੁਪਨਾ ਲਿਆ ਸੀ ਕਿ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਈ-ਕਲੀਨਿਕ ਸੇਵਾ ਅਤੇ ਲੈਬ ਡਾਇਗੋੋਸਟਿਕ ਕੇਂਦਰ ਦੀ ਸ਼ੁਰੂਆਤ ਕੀਤੀ ਜਾਵੇ। ਉਨ੍ਹਾਂ ਕਿਹਾ ਕਿ 35 ਦਿਨਾਂ ਦੇ ਰਿਕਾਰਡ ਸਮੇਂ ਵਿੱਚ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਵੱਲੋਂ ਇਸ ਪ੍ਰਾਜੈਕਟ ਨੂੰ ਮਨਜ਼ੂਰ ਕਰਕੇ ਸ਼ੁਰੂ ਵੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਸੇਵਾਵਾਂ ਦੇਣ ਦੀ ਸ਼ੁਰੂਆਤ ਕਰਨ ਵਾਲਾ ਸੂਬਾ ਪੰਜਾਬ ਹੁਣ ਦੇਸ਼ ਦਾ ਮੋਹਰੀ ਸੂਬਾ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਬਟਾਲਾ ਨੂੰ ਈ-ਕਲੀਨਿਕ ਸਹੂਲਤ ਸ਼ੁਰੂ ਕਰਨ ਲਈ ਚੁਣਨ ਵਾਸਤੇ ਬਟਾਲਾ ਵਾਸੀ ਮੁੱਖ ਮੰਤਰੀ ਦੇ ਸ਼ੁਕਰਗੁਜ਼ਾਰ ਹਨ ਜਿਸ ਨਾਲ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਵੀ ਮਰੀਜ਼ਾਂ ਨੂੰ ਵਿਸ਼ਵ ਪੱਧਰੀ ਮੈਡੀਕਲ ਕੌਂਸਲਿੰਗ ਸਹੂਲਤ ਮਿਲੇਗੀ।
ਇਸ ਮੌਕੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੀ ਐਮ.ਡੀ. ਤਨੂ ਕਸ਼ਅਪ ਨੇ ਸਾਰਿਆਂ ਦਾ ਧੰਨਵਾਦ ਕੀਤਾ।

Voter helpline Mobile app ਰਾਹੀਂ ਕੋਈ ਵਿਅਕਤੀ ਨਵੀਂ ਵੋਟ ਬਣਾਉਣ/ਕਟਵਾਉਣ ਆਦਿ ਲਈ ਘਰੇ ਬੈਠੇ ਆਪਣੇ ਮੋਬਾਇਲ ਰਾਹੀਂ ਆਨ ਲਾਈਨ ਅਪਲਾਈ ਕਰ ਸਕਦਾ ਹੈ

ਪਠਾਨਕੋਟ, 13 ਸਤੰਬਰ ( ਨਿਊਜ਼ ਹੰਟ )- ਸ਼੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ, ਪਠਾਨਕੋਟ ਨੇ ਜ਼ਿਲ੍ਹੇ ਦੇ ਤਿੰਨਾਂ ਵਿਧਾਨ ਸਭਾ ਚੋਣ ਹਲਕਿਆਂ (001-ਸੁਜਾਨਪੁਰ, 002-ਭੋਆ (ਅ.ਜ.), 003-ਪਠਾਨਕੋਟ) ਦੇ ਵੋਟਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਆਮ ਜਨਤਾ ਦੀ ਸਹੂਲਤ ਲਈ ਤਿਆਰ  Voter helpline Mobile app   ਰਾਹੀਂ ਕੋਈ ਵਿਅਕਤੀ ਨਵੀਂ ਵੋਟ ਬਣਾਉਣ/ਕਟਵਾਉਣ,ਵੋਟ ਦੇ ਵੇਰਵਿਆਂ ਵਿੱਚ ਸੋਧ ਅਤੇ ਡੁਪਲਟੀਕੇਟ ਵੋਟਰ ਫੋਟੋ ਸ਼ਨਾਖਤੀ ਕਾਰਡ (EPIC) ਲਈ ਘਰੇ ਬੈਠੇ ਆਪਣੇ ਮੋਬਾਇਲ ਰਾਹੀਂ ਆਨ ਲਾਈਨ ਅਪਲਾਈ ਕਰ ਸਕਦਾ ਹੈ। ਇਸ ਐਪ ਰਾਹੀਂ ਕਿਸੇ ਵੀ ਸਮੇਂ ਆਪਣੇ ਵੋਟ ਦੇ ਵੇਰਵਿਆਂ ਨੂੰ ਚੈੱਕ ਵੀ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਐਪ ਰਾਹੀਂ ਪੋਲਿੰਗ ਸਟੇਸ਼ਨਾਂ ਬਾਰੇ ਅਤੇ ਚੋਣਾਂ ਸਬੰਧੀ ਹੋਰ ਵੱਖ-ਵੱਖ ਜਾਣਕਾਰੀਆਂ ਲਈਆਂ ਜਾ ਸਕਦੀਆਂ ਹਨ।

ਡਿਪਟੀ ਕਮਿਸ਼ਨਰ ਵੱਲੋਂ ਦੱਸਿਆ ਗਿਆ ਕਿ  Voter helpline Mobile app    ਨੂੰ google Play Store/ iOS ਵਿੱਚੋਂ ਡਾਊਨ ਲੋਡ ਕਰਨ ਉਪਰੰਤ ਮੋਬਾਇਲ ਨੰਬਰ ਨਾਲ ਰਜਿਸਟਰਡ ਕਰਨ ਕਰਕੇ ਇਸ ਐਪ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਦੇ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਤਿਆਰ  Voter helpline Mobile app  ਨੂੰ ਆਪਣੇ ਮੋਬਾਇਲ ਵਿੱਚ ਜਰੂਰ ਡਾਊਨਲੋਡ ਕਰਨ।

ਉਨ੍ਹਾਂ ਦੱਸਿਆ ਕਿ ਇਸ ਮੋਬਾਇਲ ਐਪ ਨੂੰ ਡਾਊਨਲੋਡ ਕਰਨ ਵਿੱਚ ਕਿਸੇ ਕਿਸਮ ਦੀ ਮੁਸ਼ਕਿਲ ਆਉਣ ਦੀ ਸੂਰਤ ਵਿੱਚ ਟੋਲ ਫ੍ਰੀ ਵੋਟਰ ਹੈਲਪਲਾਈਨ ਨੰਬਰ 1950 ਤੇ ਕੰਮ ਵਾਲੇ ਦਿਨਾਂ ਦੌਰਾਨ ਸਵੇਰੇ 09:00 ਵਜੇ ਤੋਂ ਸ਼ਾਮ 05:00 ਵਜੇ ਤੱਕ ਜਾਂ ਆਪਣੇ ਪੋਲਿੰਗ ਏਰੀਏ ਦੇ ਬੂਥ ਲੈਵਲ ਅਫ਼ਸਰ (ਬੀ.ਐਲ.ਓ.) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

ਝੋਨੇ ਦੀ ਫਸਲ ਉੱਪਰ ਕੇਵਲ ਜ਼ਰੂਰਤ ਅਨੁਸਾਰ ਹੀ ਕੀਟਨਾਸ਼ਕ ਜਾਂ ਉੱਲੀਨਾਸ਼ਕ ਦਾ ਛਿੜਕਾਅ ਕੀਤਾ ਜਾਵੇ: ਡਾ.ਅਮਰੀਕ ਸਿੰਘ

ਪਠਾਨਕੋਟ: 13 ਸਤੰਬਰ ( ਨਿਊਜ਼ ਹੰਟ )- ਡਿਪਟੀ ਕਮਿਸ਼ਨਰ ਸ਼੍ਰੀ ਸੰਯਮ ਅਗਰਵਾਲ  ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ.ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ  ਹੇਠ ਚਲਾਈ ਜਾ ਰਹੀ ਮੁਹਿੰਮ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਪਠਾਨਕੋਟ ਦੀ ਟੀਮ ਵੱਲੋਂ ਸਰਕਲ ਭੋਆ ਦੇ ਪਿੰਡ ਐਮਾਂ ਮੁਗਲਾਂ ਦਾ ਦੌਰਾ ਕਰਕੇ ਭੂਰੇ ਧੱਬਿਆਂ ਨਾਲ ਪ੍ਰਭਾਵਤ ਝੋਨੇ ਦੀ ਫਸਲ ਦਾ ਜਾਇਜ਼ਾ ਲਿਆ ਅਤੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾਂ ਸਾੜਣ ਬਾਰੇ ਜਾਗਰੁਕ ਵੀ ਕੀਤਾ। ਇਸ ਟੀਮ ਵਿੱਚ ਡਾ.ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ,ਸ਼੍ਰੀ ਅੰਸ਼ੁਮਨ ਸ਼ਰਮਾ ਖੇਤੀ ਉਪ ਨਿਰੀਖਕ ਸ਼ਾਮਿਲ ਸਨ।

ਪਿੰਡ ਐਮਾਂ ਮੁਗਲਾਂ ਦੇ ਨੌਜਵਾਨ ਕਿਸਾਨ ਅਨੂਪ ਸਿੰਘ ਦੇ ਖੇਤਾਂ ਵਿੱਚ ਗੱਲਬਾਤ ਕਰਦਿਆਂ  ਕਿਸਾਨਾਂ ਨੂੰ ਝੋਨੇ ਦੀ ਜੋ ਫਸਲ ਨਿੱਸਰ ਗਈ ਹੈ,ਉਸ ਉਪੱਰ ਝੂਠੀ ਕਾਂਗਿਆਰੀ ਅਤੇ  ਭੂਰੇ ਧੱਬਿਆਂ ਨਾਮਕ ਬਿਮਾਰੀ ਨੇ ਕੁਝ ਜਗਾ ਤੇ ਹਮਲਾ ਕੀਤਾ ਹੈ।ਉਨਾਂ ਕਿਹਾ ਕਿ ਜੇਕਰ ਫਸਲ ਦੇ ਨਿਸਰਣ ਸਮੇਂ ਮੀਂਹ,ਬੱਦਲਵਾਈ ਅਤੇ ਵਧੇਰੇ ਸਿੱਲ ਰਹੇ ਤਾਂ ਝੂਠੀ ਕਾਂਗਿਆਰੀ (ਹਲਦੀ ਰੋਗ) ਬਿਮਾਰੀ ਜ਼ਿਆਦਾ ਲੱਗਦੀ ਹੈ। ਉਨਾਂ ਕਿਹਾ ਕਿ ਜਿਹੜੇ ਖੇਤਾਂ ਵਿੱਚ ਪਿਛਲੇ ਸਾਲ ਝੂਠੀ ਕਾਂਗਿਆਰੀ (ਹਲਦੀ ਰੋਗ)  ਬਿਮਾਰੀ ਨੇ ਝੋਨੇ ਦੀ ਫਸਲ ਉੱਪਰ ਹਮਲਾ ਕੀਤਾ ਸੀ,ਉਨਾਂ ਖੇਤਾਂ ਵਿੱਚ  ਫਸਲ ਦੇ ਗੱਭ ਭਰਨ ਦੀ ਅਵਸਥਾ ਆਉਣ ਤੇ ਸਿਫਾਰਸ਼ ਕੀਤੀਆਂ ਉੱਲੀਨਾਸ਼ਕਾਂ ਵਿੱਚੋਂ ਕਿਸੇ ਇੱਕ ਦਾ ਛਿੜਕਾਅ ਕਰ ਦੇਣਾ ਚਾਹੀਦਾ।ਉਨਾਂ ਕਿਹਾ ਕਿ ਝੂਠੀ ਕਾਂਗਿਆਰੀ ਦੀ ਬਿਮਾਰੀ ਕਾਰਨ ਦਾਣਿਆਂ ਦੀ ਜਗਾ ਪੀਲੇ ਤੋਂ ਹਰੇ ਰੰਗ ਦੀ ਧੂੜੇਦਾਰ ਉੱਲੀ ਦੇ ਗੋਲੇ ਜਿਹੇ ਬਣ ਜਾਂਦੇ ਹਨ। ਉਨਾਂ ਕਿਹਾ ਕਿ ਜਿੰਨਾਂ ਖੇਤਾਂ ਵਿੱਚ ਯੂਰੀਆ ਖਾਦ ਦੀ ਵਰਤੋਂ ਸਿਫਾਰਸ਼ਾਂ ਤੋਂ ਵਧੇਰੇ ਕੀਤੀ ਹੋਵੇ, ਉਥੇ ਵੀ ਇਸ ਬਿਮਾਰੀ ਦੀ ਵਧੇਰੇ ਸੰਭਾਵਨਾ ਰਹਿੰਦੀ ਹੈ।

ਉਨਾਂ ਕਿਹਾ ਕਿ ਕਿਸਾਨਾਂ ਵੱਲੋਂ ਇਸ ਬਿਮਾਰੀ ਦੀ ਰੋਕਥਾਮ ਲਈ ਦਵਾਈਆਂ ਦਾ ਛਿੜਕਾਅ ਕੀਤਾ ਜਾ ਰਿਹਾ ਹੈ ਜਿਸ ਦਾ ਹੁਣ ਕੋਈ ਫਾਇਦਾ ਨਹੀਂ।ਉਨਾਂ ਕਿਹਾ ਕਿ ਝੋਨਾ ਅਤੇ ਬਾਸਮਤੀ ਦੀ ਫਸਲ ਦੇ ਨਿਸਰਣ ਤੋਂ ਬਾਅਦ ਕਿਸੇ ਕਿਸਮ ਦਾ ਕੋਈ ਛਿੜਕਾਅ ਨਹੀਂ ਕਰਨਾ ਚਾਹੀਦਾ ਤਾਂ ਜੋ ਦਾਣੇ ਬਨਣ ਦੀ ਪ੍ਰਕਿਰਿਆ ਪ੍ਰਭਾਵਤ ਨਾਂ ਹੋ ਸਕੇ।ਉਨਾਂ ਕਿਹਾ ਕਿ  ਨਿਸਰਣ ਉਪਰੰਤ ਫੁਲਾਂ ਤੇ ਫਸਲ ਹੋਣ ਜੇਕਰ ਛਿੜਕਾਅ ਕੀਤਾ ਜਾਵੇ ਤਾਂ ਦਾਣੇ ਪ੍ਰਭਾਵਤ ਹੋ ਕੇ ਕਾਲੇ ਹੋ ਸਕਦੇ ਹਨ।ਉਨਾਂ ਕਿਹਾ ਕਿ ਕੁਝ ਥਾਵਾਂ ਤੇ ਝੋਨੇ ਦੀ ਫਸਲ ਉੱਪਰ ਭੂਰੇ ਧੱਬਿਆਂ ਦਾ ਹਮਲਾ ਵੀ ਹੋਇਆ ਹੈ ,ਜਿਸ ਦੀ ਰੋਕਥਾਮ ਲਈ ਫਸਲ ਦੇ ਗੱਭ ਭਰਨ ਸਮੇਂ 80 ਗ੍ਰਾਮ ਨੈਟੀਵੋ ਜਾਂ 200 ਮਿਲੀ ਲਿਟਰ ਐਮੀਸਟਾਰ ਟਾਪ ਨੂੰ200 ਲਿਟਰ ਪਾਣੀ ਦੇ ਘੋਲ ਵਿੱਚ ਛਿੜਕਾਅ ਕਰ ਦੇਣਾ ਚਾਹੀਦਾ।

ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜ਼ਰੂਰਤ ਤੋਂ ਬਗੈਰ ਕਿਸੇ ਦੇ ਕਹੇ ਤੇ ਜਾਂ ਦੇਖਾ ਦੇਖੀ ਕਿਸੇ ਉੱਲੀਨਾਸ਼ਕ ਜਾਂ ਕੀਟਨਾਸ਼ਕ ਦਾ ਛਿੜਕਾਅ ਨਾਂ ਕਰਨ।ਸ਼੍ਰੀ ਅੰਸ਼ੁਮਾਨ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਾਸਮਤੀ ਦੀ ਬਰਾਮਦ ਨੂੰ ਉਤਸਾਹਿਤ ਕਰਨ ਲਈ 9 ਕੀਟਨਾਸ਼ਕਾਂ ਐਸੀਫੇਟ, ਟਰਾਈਜੋਫਾਸ, ਥਾਈਮੈਥਾਕਸਮ, ਕਾਰਬੈਂਡਾਜ਼ਿਮ, ਟ੍ਰਾਈਸਾਈਕਲਾਜ਼ੋਲ, ਬੂਪਰੋਫੀਜਨ, ਪ੍ਰੋਪੀਕੋਨਾਜ਼ੋਲ, ਕਾਰਬੋਫਿਊਰਾਨ ,ਥਾਇਉਫੀਨੇਟ ਮੀਥਾਇਲ ਦੀ ਵਰਤੋਂ ਝੋਨੇ/ਬਾਸਮਤੀ ਦੀ ਫਸਲ ਉੱਪਰ ਕਰਨ ਤੇ ਪਾਬੰਦੀ ਲਗਾਈ ਗਈ ਹੈ,ਇਸ ਲਈ  ਇਨ੍ਹਾਂ ਪਾਬੰਦੀਸ਼ੁਦਾ ਕੀਟਨਾਸ਼ਕਾਂ ਦਾ ਛਿੜਕਾਅ ਝੋਨੇ ਜਾਂ ਬਾਸਮਤੀ ਦੀ ਫਸਲ ਤੇ ਛਿੜਕਾਅ ਨਾਂ ਕੀਤਾ ਜਾਵੇ।ਉਨਾਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾਂ ਲਗਾਉਣ ਬਾਰੇ ਵੀ ਪ੍ਰੇਰਿਤ ਕੀਤਾ

सरकारी स्कूलों के विद्यार्थियों की सितंबर परीक्षा शुरू- जिला शिक्षा अधिकारी

पठानकोट, 13 सितंबर ( न्यूज़ हंट )-  स्कूल शिक्षा विभाग पंजाब की तरफ से घोषित डेटशीट अनुसार जिले के सरकारी स्कूलों के विद्यार्थियों की सितंबर परीक्षा विद्यार्थियों की उत्साहजनक उपस्थित के साथ कोविड 19 के दिशा-निर्देशों की पालना करते हुए शुरू हो गई हैं और जिला आधिकारियों की तरफ से स्कूलों के दौरे कर विद्यार्थियों को शुभकामनाएं दी गई।
इस संबंधी जानकारी देते जिला शिक्षा अफसर सेकंडरी जसवंत सिंह और जिला शिक्षा अफसर एलिमेंट्री बलदेव राज ने बताया कि जिले के समूह सरकारी प्राइमरी, मिडल, हाई और सीनियर सेकंडरी स्कूलों में सितंबर परीक्षा शुरू हो गई है।शिक्षा आधिकारियों ने बताया कि आफलाईन तरीके शुरू हुई परीक्षा के पहले दिन तीसरी,चौथी और पांचवी कक्षा के विद्यार्थियों की पंजाबी विषय की परीक्षा हुई जबकि छठी कक्षा की अंग्रेजी, सातवीं कक्षा की पंजाबी, आठवीं कक्षा की गणित, नौवीं कक्षा की हिंदी, दसवीं कक्षा की विज्ञान, ग्यारहवीं कक्षा की पंजाबी जनरल और बारहवीं कक्षा की अंग्रेज़ी जनरल विषय की परीक्षा हुई। सभी कक्षाओं के प्रश्न पत्र मुख्य दफ़्तर की तरफ से मुहैया करवाए गए थे और सभी ही कक्षाओं के प्रश्न पत्र बहु -विकल्पी पैटर्न अनुसार थे जबकि तीसरी,पांचवी, आठवीं और दसवीं कक्षाओं के प्रश्न पत्र नवंबर महीने होने वाले नेशनल अचीवमेंट सर्वेक्षण की तैयारी पैटर्न अनुसार थे। शिक्षा आधिकारियों ने बताया कि परीक्षा के पहले दिन विद्यार्थियों की उपस्थिति बहुत ही श्लाघनीय रही और केन्द्रों का दौरा करने पर विद्यार्थी परीक्षाओं के प्रति बहुत ही उत्साहित नजर आए। सभी ही स्कूलों में सरकार की तरफ से जारी कोविड निर्देशों की पालना की गई।शिक्षा आधिकारियों ने कहा कि परीक्षाओं दौरान विद्यार्थियों की उपस्थिति और कोविड निर्देशों की पालना में विद्यार्थियों के अभिभावकों का योगदान प्रशंसनीय रहा।
जिला शिक्षा अफसर एलिमेंट्री बलदेव राज ने विद्यार्थियों को बांटे पैन।
जिला शिक्षा अफसर एलिमेंट्री बलदेव राज की तरफ से जिले के अलग -अलग स्कूलों का दौरा करके जहां विद्यार्थियों को पैन देकर शुभकामनाएं दीं गई वहां ही अध्यापकों को परीक्षाओं संबंधी और नेशनल अचीवमेंट सर्वेक्षण संबंधी विद्यार्थियों को पूरी तनदेही के साथ नेतृत्व देने के लिए प्रेरित किया।
सितंबर महीने की परीक्षाएं विद्यार्थियों के वार्षिक नतीजों और नेशनल अचीवमेंट सर्वेक्षण की तैयारी के लिए बहुत अहम।
उप जिला शिक्षा अफसर सेकंडरी राजेश्वर सलारीया और उप जिला शिक्षा अफसर एलिमेंट्री रमेश लाल ठाकुर ने बताया कि सितंबर महीने की परीक्षाएं विद्यार्थियों के वार्षिक नतीजों और नेशनल अचीवमेंट सर्वेक्षण तैयारी के लिए बहुत अहम हैं। उन्होंने कहा कि अध्यापकों की तरफ से विद्यार्थियों को डिजिटल साधनों से करवाई जा रही पढ़ाई का प्रभाव परीक्षा के पहले दिन बखूबी देखने को मिला। विद्यार्थियों की तरफ से की गई मेहनत का प्रभाव परीक्षा के प्रति आत्म विस्वास के रूप में देखने को मिला।
इस मौके पर स्टेनो अरुण महाजन, स्टेनो तरूण पठानिया, कमल किशोर, मुनीश कुमार, रमेश शर्मा, जिला कोआरडीनेटर पढ़ो पंजाब पढ़ाओ पंजाब वनीत महाजन, स्मार्ट स्कूल कोआरडीनेटर संजीव मनी, जिला कोआरडीनेटर मीडिया सेल बलकार अत्तरी आदि उपस्थित थे।

जातिगत गणना से ही होगा पिछड़ी श्रेणियों का उत्त्थान: तलवाड़।

होशियारपुर 13 सितंबर (न्यूज़ हंट )-  पिछड़ी श्रेणियों को आज तक उन के बनते अधिकार केवल इस लिए ही नहीं मिल सके, क्योंकि आज तक उन की जन गणना के सही आंकड़े दर्ज ही नहीं किए गए। उपरोक्त शब्द यूथ डिवैलपमैंट बोर्ड पंजाब के पूर्व चेयरमैन संजीव तलवाड़ ने अपने कार्यालय में पिछड़ी श्रेणियों के नुमांईदों की एक बैठक को संबोधित करते हुए कहे।

बैठक को संबोधित करते हुए संजीव तलवाड़ ने कहा कि यह भी र्दुभागयपूर्ण रहा है कि पिछड़ा समाज एक मंच पर एकत्रित न होने के कारण अपने अधिकारों की रक्षा खुद ही नहीं कर पाया, जिस का फायदा सभी राजनीतिक पार्टियों ने अपने अपने लाभ के लिए उठाया।
तलवाड़ ने कहा कि हमारे सामने सभी राजनातिक पार्टियों के राजनातिक ऐजंडे आ चुके हैं, अब फैंसला हमें  खुद लेना है कि कैसे पिछड़ी श्रेणियों को हम उन के बनते अधिकार दिलवा सकते हैं। उन्होने कहा कि आने वाले समय में पूरे पंजाब में पिछड़ी श्रेणियों को आबादी के हिसाब से राजनीतिक हिस्सेदारी दिलवाने के लिए आंदेलन शुरू किया जाएगा।

बैठक में पिछड़ी श्रेणियों के उत्थान के लिए सर्वसम्मति से कई मते पास किए गए। इस अवसर पर अशोक मल्ली, बृज भूषण, रंजीव तलवाड़, संजीव कुमार, सुनील कुमार अहितां, अजय संघर, विजय संघर, रमित दिओल, विपन कुमार, कमल मल्ली आदि ने भी अपने विचार प्रस्तुत किए।

COVID-19 मामलों में गिरावट, भारत में 30,000 से कम नए संक्रमण, 24 घंटे में 291 मौतें

भारत 13 सितंबर (न्यूज़ हंट )- भारत में सोमवार को लगातार दूसरे दिन COVID-19 संक्रमण के दैनिक नए मामलों में उल्लेखनीय गिरावट देखी गई। केंद्रीय स्वास्थ्य और परिवार कल्याण मंत्रालय के अनुसार, भारत ने 27,254 कोरोनावायरस संक्रमणों की एक दिन में वृद्धि दर्ज की, जिससे कुल मिलाकर 33,264,175 हो गए।

स्वास्थ्य मंत्रालय ने कहा, “भारत में पिछले 24 घंटों में 27,254 नए सीओवीआईडी ​​​​-19 मामलों और 219 मौतों में से केरल में 20,240 सीओवीआईडी ​​​​-19 मामले और 67 मौतें दर्ज की गईं।” इस अवधि के दौरान, COVID-19 संक्रमण के सक्रिय मामलों में भी लगभग 10,652 की गिरावट आई और अब यह 3,74,269 हो गया है। सुबह 8 बजे जारी आंकड़ों के अनुसार, सोमवार को प्रतिदिन 219 लोगों की मौत के साथ सीओवीआईडी ​​​​-19 से संबंधित मौत का आंकड़ा 44,28, 74 तक पहुंच गया है। 

स्वास्थ्य मंत्रालय ने कहा, “सक्रिय मामले घटकर 3,74,269 हो गए हैं, जो कुल संक्रमणों का 1.16 प्रतिशत है, जबकि COVID-19 की वसूली दर 97.51 प्रतिशत दर्ज की गई है।” 24 घंटे के भीतर सक्रिय मामलों की संख्या में 10,652 की गिरावट आई है।

भारत में पिछले 24 घंटों में 28,591 नए COVID-19 मामले, 338 मौतें दर्ज की गईं

नई दिल्ली 12 सितंबर (न्यूज़ हंट )-  भारत ने पिछले 24 घंटों में 28,591 नए सीओवीआईडी ​​​​-19 मामले दर्ज किए, स्वास्थ्य मंत्रालय ने रविवार (12 सितंबर) को एक बयान में कहा। इसी अवधि में 338 मौतों की सूचना मिली थी। मौतों की संचयी संख्या 4,42,655 तक पहुंच गई।

34,848 नए स्वस्थ होने के साथ, अब तक संक्रमण से उबरने वाले रोगियों की कुल संख्या 3,24,09,345 है।

कोरोनावायरस मामलों की कुल संख्या 3,32,36,921 तक पहुंच गई। सक्रिय मामलों की संख्या 3,84,921 थी। पिछले 24 घंटों में दर्ज किए गए नए मामलों में से 20,487 मामले अकेले केरल के थे। राज्य ने 181 मौतों के साथ सबसे अधिक मृत्यु के आंकड़े भी दर्ज किए।

मंत्रालय ने आगे बताया कि राष्ट्रव्यापी टीकाकरण अभियान के तहत अब तक 73.82 करोड़ COVID वैक्सीन की खुराक दी जा चुकी है। देश में किए गए परीक्षणों की कुल संख्या 54.18 करोड़ तक पहुंच गई।

भूपेंद्र पटेल सोमवार को गुजरात के सीएम पद की शपथ लेंगे

नई दिल्ली 12 सितंबर (न्यूज़ हंट )-  भूपेंद्र पटेल सोमवार को गुजरात के नए मुख्यमंत्री के रूप में शपथ लेंगे, राज्य भाजपा अध्यक्ष सीआर पाटिल ने रविवार (12 सितंबर, 2021) को जानकारी दी। पाटिल ने यह भी कहा कि केवल मुख्यमंत्री सोमवार को शपथ लेंगे और कहा कि एक दो दिनों में वरिष्ठ नेताओं के साथ परामर्श के बाद नया मंत्रिमंडल बनाया जाएगा।

उन्होंने कहा, “विधायक दल की बैठक में उपमुख्यमंत्री पद को लेकर कोई चर्चा नहीं हुई।” शपथ लेने समारोह में 2:20 जगह लेने के लिए निर्धारित है गांधीनगर में राजभवन में।

इससे पहले दिन में 59 वर्षीय पटेल को सर्वसम्मति से भाजपा विधायक दल का नेता चुना गया। पटेल ने कहा कि वह प्रधानमंत्री नरेंद्र मोदी, भाजपा अध्यक्ष जेपी नड्डा और केंद्रीय मंत्री अमित शाह के उन पर भरोसा करने के लिए उनके आभारी हैं। घाटलोडिया विधायक ने व्यक्त किया कि वह निवर्तमान सीएम विजय रूपाणी और डिप्टी सीएम नितिन पटेल, सीआर पाटिल और अन्य नेताओं सहित गुजरात नेतृत्व द्वारा उन पर दिखाए गए विश्वास के लिए भी आभारी हैं।

उन्होंने कहा कि गुजरात की पूर्व सीएम आनंदीबेन पटेल का आशीर्वाद हमेशा उनके साथ था।