24.8 C
Jalandhar
Saturday, March 21, 2026
Home Blog Page 761

केंद्रीय मंत्री गजेंद्र शेखावत पंजाब विधानसभा चुनाव के लिए भाजपा प्रभारी नियुक्त

नई दिल्ली, 8 सितंबर ( न्यूज़ हंट )-  भाजपा ने बुधवार को केंद्रीय मंत्री गजेंद्र सिंह शेखावत को पंजाब विधानसभा चुनावों के लिए अपना प्रभारी नियुक्त किया, जो अगले साल की शुरुआत में होने वाले हैं।

पार्टी ने केंद्रीय मंत्री हरदीप सिंह पुरी और मीनाक्षी लेखी के साथ-साथ सांसद विनोद चावड़ा को विधानसभा चुनाव के लिए अपना सह प्रभारी नियुक्त किया है।

पंजाब में अगले साल उत्तर प्रदेश, उत्तराखंड, गोवा और मणिपुर के साथ चुनाव होंगे। आंदोलन से सबसे ज्यादा प्रभावित राज्य पंजाब में तीन कृषि कानूनों के खिलाफ किसानों के विरोध का सामना भाजपा कर रही है।

ਪੰਜਾਬ 8 ਸਤੰਬਰ ( ਨਿਊਜ਼ ਹੰਟ )

ਗ਼ੈਰਕਾਨੂੰਨੀ ਲਾਟਰੀ/ਪਰਚੀ/ਦੜਾ-ਸੱਟਾ ਦੀ ਵਿਕਰੀ ‘ਤੇ ਰੋਕ ਲਗਾਉਣ ਲਈ ਵਿਸ਼ੇਸ਼ ਮੁਹਿੰਮ ਤਹਿਤ ਪੰਜਾਬ ਰਾਜ ਲਾਟਰੀਜ਼ ਵਿਭਾਗ ਦੀ ਵਿਸ਼ੇਸ਼ ਟੀਮ ਨੇ ਲੁਧਿਆਣਾ ਵਿੱਚ ਅਚਨਚੇਤ ਛਾਪੇਮਾਰੀ ਕੀਤੀ। ਛਾਪੇਮਾਰੀ ਦੌਰਾਨ ਟੀਮ ਵੱਲੋਂ ਲਾਟਰੀ ਟਿਕਟਾਂ ਵੇਚਣ ਵਾਲੇ ਵੱਖ-ਵੱਖ ਸਟਾਲਾਂ ਦੀ ਚੈਕਿੰਗ ਕੀਤੀ ਗਈ।

लुधियाना जिले में एक की मौत, 5 टेस्ट पॉजिटिव

लुधियाना, 7 सितंबर ( न्यूज़ हंट )-  पांच व्यक्तियों ने कोविड के लिए सकारात्मक परीक्षण किया, जबकि एक व्यक्ति ने आज इस बीमारी से अपनी जान गंवा दी। कोविड-19 मरीजों के ठीक होने की दर 97.58 फीसदी तक पहुंच गई है. जिले में 27 एक्टिव मरीज थे।

पिछले 24 घंटों में कुल छह रोगियों – लुधियाना के पांच और दूसरे राज्य / जिले के एक ने सकारात्मक परीक्षण किया है। जिस व्यक्ति की जान चली गई, वह लुधियाना जिले के माछीवाड़ा के फतेहपुर बेट के 57 वर्षीय व्यक्ति थे।

अब तक कुल 23,28,518 सैंपल लिए गए हैं, जिनमें से 22,29,368 सैंपल नेगेटिव पाए गए हैं। लुधियाना के मरीजों की कुल संख्या 87,488 है, जबकि 11,662 मरीज दूसरे जिलों/राज्यों के हैं।

ਪੰਜਾਬ 7 ਸਤੰਬਰ ( ਨਿਊਜ਼ ਹੰਟ )

26 ਜਨਵਰੀ ਨੂੰ ਦਿੱਲੀ ਵਿਖੇ ਵਾਪਰੇ ਘਟਨਾਕ੍ਰਮ ਤੋਂ ਬਾਅਦ ਪੰਜਾਬ ਦੇ ਕਿਸਾਨਾਂ, ਨੌਜਵਾਨਾਂ ਅਤੇ ਹੋਰ ਲੋਕਾਂ ‘ਤੇ ਦਿੱਲੀ ਪੁਲਿਸ ਵੱਲੋਂ ਕੀਤੇ ਤਸ਼ੱਦਦ ਸਬੰਧੀ ਵਿਧਾਨ ਸਭਾ ਦੀ ਵਿਸ਼ੇਸ਼ ਕਮੇਟੀ ਵੱਲੋਂ ਪੜਤਾਲੀਆ ਰਿਪੋਰਟ ਸਪੀਕਰ ਰਾਣਾ ਕੇ.ਪੀ. ਸਿੰਘ ਨੂੰ ਸੌਂਪ ਦਿੱਤੀ ਗਈ ਹੈ।

ਪੰਜਾਬ 7 ਸਤੰਬਰ ( ਨਿਊਜ਼ ਹੰਟ )

ਸੰਗਰੂਰ ਪੁਲਿਸ ਨੇ ਮਿਲੀ ਸੂਹ ‘ਤੇ ਕਾਰਵਾਈ ਕਰਦੇ ਹੋਏ ਸੁਨਾਮ ਇਲਾਕੇ ਵਿੱਚ 15 ਕਿਲੋਮੀਟਰ ਪਿੱਛਾ ਕਰਨ ਤੋਂ ਬਾਅਦ ਕਤਲ ਅਤੇ ਫਿਰੌਤੀ ਦੇ 17 ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦੇ ਖਤਰਨਾਕ ਗੈਂਗਸਟਰ ਜਸਪ੍ਰੀਤ ਬੱਬੀ ਨੂੰ ਚਾਰ ਹਥਿਆਰਾਂ, ਗੋਲੀ ਸਿੱਕਾ ਅਤੇ ਇੱਕ ਚੋਰੀ ਦੀ ਕਾਰ ਸਮੇਤ ਕਾਬੂ ਕੀਤਾ।

ਪੰਜਾਬ 7 ਸਤੰਬਰ ( ਨਿਊਜ਼ ਹੰਟ )

ਰਾਜਿੰਦਰਾ ਕਾਲਜ ਪਟਿਆਲਾ ਵਿਖੇ ਨਵੀਂ ਤਿਆਰ ਕੀਤੀ ਗਈ ਕੈਥ ਲੈਬ ਦਾ ਉਦਘਾਟਨ 14 ਸਤੰਬਰ, 2021 ਨੂੰ ਡਾਕਟਰੀ ਸਿੱਖਿਆ ਅਤੇ ਖੋਜ ਬਾਰੇ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਅਤੇ ਮੈਂਬਰ ਪਾਰਲੀਮੈਂਟ ਪਟਿਆਲਾ ਸ੍ਰੀਮਤੀ ਪਰਨੀਤ ਕੌਰ ਵੱਲੋਂ ਕੀਤਾ ਜਾਵੇਗਾ।

ਜਲੰਧਰ ਅਤੇ ਮਹਿਤਪੁਰ ਵਿਖੇ ਦੋ ਰੋਜ਼ਗਾਰ ਮੇਲਿਆਂ ਦੌਰਾਨ 398 ਨੌਜਵਾਨਾਂ ਦੀ ਰੋਜ਼ਗਾਰ ਲਈ ਚੋਣ

ਜਲੰਧਰ, 7 ਸਤੰਬਰ ( ਨਿਊਜ਼ ਹੰਟ )- ‘ਘਰ-ਘਰ ਰੋਜ਼ਗਾਰ ਤੇ ਕਾਰੋਬਾਰ’ ਮਿਸ਼ਨ ਤਹਿਤ ਜ਼ਿਲ੍ਹਾ ਪ੍ਰਸ਼ਾਸਨ, ਜਲੰਧਰ ਵੱਲੋਂ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ (ਬੀ.ਡੀ.ਪੀ.ਓ.) ਦਫ਼ਤਰ ਜਲੰਧਰ ਪੱਛਮੀ ਅਤੇ ਮਹਿਤਪੁਰ ਵਿਖੇ ਮੰਗਲਵਾਰ ਨੂੰ ਲਗਾਏ ਗਏ ਦੋ ਰੋਜ਼ਗਾਰ ਮੇਲਿਆਂ ਵਿੱਚ 398 ਬੇਰੋਜ਼ਗਾਰ ਨੌਜਵਾਨ ਪਲੇਸਮੈਂਟ ਹਾਸਲ ਕਰਨ ਵਿੱਚ ਸਫ਼ਲ ਰਹੇ ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਦੋਵਾਂ ਕੈਂਪਾਂ ਵਿੱਚ 451 ਬੇਰੋਜ਼ਗਾਰ ਨੌਜਵਾਨਾਂ ਨੇ ਭਾਗ ਲਿਆ, ਜਿਨ੍ਹਾਂ ਵਿੱਚੋਂ 398 ਦੀ ਵੱਖ-ਵੱਖ ਕੰਪਨੀਆਂ ਵੱਲੋਂ ਰੋਜ਼ਗਾਰ ਲਈ ਚੋਣ ਕੀਤੀ ਗਈ ।

ਉਨ੍ਹਾਂ ਅੱਗੇ ਦੱਸਿਆ ਕਿ ਏ-ਵਨ ਇੰਟਰਨੈਸ਼ਨਲ, ਫਿਊਚਰ ਜਨਰਲੀ, ਪਲੇਸਮੈਡਸ, ਪੁਖਰਾਜ ਹੈਲਥ ਕੇਅਰ, ਹਰਬਲਾਈਫ ਨਿਊਟਰਿਸ਼ਨ, ਐਨ.ਆਈ.ਆਈ.ਟੀ., ਐਲ.ਆਈ.ਸੀ. ਨਕੋਦਰ, ਹੈਲਥ ਹਰਬਲ, ਸਟਾਰ ਹੈਲਥ ਇੰਸ਼ੋਰੈਂਸ, ਏਜਾਈਲ, ਆਈ.ਸੀ.ਆਈ. ਸੀ.ਆਈ. ਬੈਂਕ ਸਮੇਤ ਕੁੱਲ 13 ਕੰਪਨੀਆਂ ਨੇ ਰੋਜ਼ਗਾਰ ਮੇਲਿਆਂ ਸ਼ਿਰਕਤ ਕੀਤੀ ਅਤੇ ਰੋਜ਼ਗਾਰ ਲਈ ਮੌਕੇ ‘ਤੇ 398 ਬੇਰੋਜ਼ਗਾਰ ਨੌਜਵਾਨਾਂ ਦੀ ਚੋਣ ਕੀਤੀ।

ਸ਼੍ਰੀ ਥੋਰੀ ਨੇ ਅੱਗੇ ਦੱਸਿਆ ਕਿ ਬੀ.ਡੀ.ਪੀ.ਓ. ਪੱਛਮੀ ਦੇ ਦਫ਼ਤਰ ਵਿਖੇ ਲਗਾਏ ਗਏ ਪਲੇਸਮੈਂਟ ਕੈਂਪ ਵਿੱਚ 167 ਨੌਜਵਾਨਾਂ ਨੂੰ ਰੋਜ਼ਗਾਰ ਲਈ ਚੁਣਿਆ ਗਿਆ ਜਦਕਿ ਮਹਿਤਪੁਰ ਵਿਖੇ 231 ਦੀ ਨੌਕਰੀਆਂ ਲਈ ਚੋਣ ਕੀਤੀ ਗਈ । ਉਨ੍ਹਾਂ ਕਿਹਾ ਕਿ ਅਜਿਹੇ ਰੋਜ਼ਗਾਰ ਮੇਲੇ ਨੌਜਵਾਨਾਂ ਦੀ ਤਕਦੀਰ ਬਦਲਣ ਵਿੱਚ ਸਹਾਇਕ ਸਿੱਧ ਹੋ ਰਹੇ ਹਨ ਅਤੇ ਇਨ੍ਹਾਂ ਮੇਲਿਆਂ ਰਾਹੀਂ ਰੋਜ਼ਗਾਰ ਹਾਸਲ ਕਰਨ ਵਾਲੇ ਨੌਜਵਾਨ ਰਾਜ ਦੇ ਆਰਥਿਕ-ਸਮਾਜਿਕ ਵਿਕਾਸ ਵਿੱਚ ਹਿੱਸੇਦਾਰ ਬਣਨਗੇ।

ਉਨ੍ਹਾਂ ਦੱਸਿਆ ਕਿ ਰੋਜ਼ਗਾਰ ਮੇਲਿਆਂ ਦੌਰਾਨ ਕੋਵਿਡ ਪ੍ਰੋਟੋਕੋਲਜ਼ ਦਾ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ, ਜਿਸ ਤਹਿਤ ਸਮਾਜਿਕ ਦੂਰੀ, ਮਾਸਕ ਪਹਿਨਣਾ ਅਤੇ ਹੱਥ ਧੋਣ ਵਰਗੀਆਂ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ।

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਨਿਯਮਿਤ ਰੋਜ਼ਗਾਰ ਮੇਲਿਆਂ ਤੋਂ ਇਲਾਵਾ ਜ਼ਿਲ੍ਹੇ ਵਿੱਚ 9 ਤੋਂ 17 ਸਤੰਬਰ ਤੱਕ ਮੈਗਾ ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ, ਜਿਸ ਤਹਿਤ 9 ਸਤੰਬਰ ਨੂੰ ਗੁਰੂ ਨਾਨਕ ਨੈਸ਼ਨਲ ਕਾਲਜ ਨਕੋਦਰ, 10 ਸਤੰਬਰ ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਜਲੰਧਰ, 13 ਸਤੰਬਰ ਨੂੰ ਸੀਟੀ ਗਰੁੱਪ ਆਫ਼ ਇੰਸਟੀਚਿਊਟ ਸ਼ਾਹਪੁਰ ਕੈਂਪਸ, 15 ਸਤੰਬਰ ਨੂੰ ਜਨਤਾ ਕਾਲਜ ਕਰਤਾਰਪੁਰ ਅਤੇ 17 ਸਤੰਬਰ ਨੂੰ ਬੀ.ਡੀ.ਪੀ.ਓ. ਦਫ਼ਤਰ ਭੋਗਪੁਰ ਵਿਖੇ ਰੋਜ਼ਗਾਰ ਮੇਲੇ ਲਗਾਏ ਜਾਣਗੇ।

ਉਨ੍ਹਾਂ ਨੌਜਵਾਨਾਂ ਨੂੰ ਇਨ੍ਹਾਂ ਰੋਜ਼ਗਾਰ ਮੇਲਿਆਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਵਧੇਰੇ ਨੌਕਰੀਆਂ ਲਈ ਨੌਜਵਾਨ ਵਿਭਾਗ ਦੀ ਵੈਬਸਾਈਟ www.pgrkam.com ‘ਤੇ ਰਜਿਸਟਰ ਕਰ ਸਕਦੇ ਹਨ ਅਤੇ ਹੋਰ ਜਾਣਕਾਰੀ ਲਈ ਦਫ਼ਤਰ ਦੇ ਹੈਲਪ ਲਾਈਨ ਨੰਬਰ 90569-20100 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

नेशनल अचीवमेंट सर्वेक्षण को ले कर ब्लाक पठानकोट -1और पठानकोट -2 के प्राईवेट स्कूलों के मुखियों की लगाई वर्कशाप।

पठानकोट, 7 सितम्बर ( न्यूज़ हंट )-  पी.जी.आई. सर्वेक्षण में पंजाब के शिक्षा विभाग जहां पूरे भारत के राज्यों में अव्वल रहा है, वहां नेशनल प्राप्ति सर्वेक्षण के लिए भी अध्यापकों की तरफ से बच्चों पर फोकस करते हुए हर पक्ष से तैयारी करवाई जा रही है। इन शब्दों का प्रगटावा जिला शिक्षा अफसर एलिमेंट्री बलदेव राज ने डीपीएस स्कूल में ब्लाक पठानकोट -1 और ब्लाक पठानकोट -2 के प्राईवेट स्कूलों के मुखियों की लगाई गई वर्कशाप को संबोधन करते हुए बोले। उन्होंने सभी स्कूल मुखियों को प्रत्येक बच्चे तक पहुंच बनाने के लिए योजनाबंदी करने के लिए कहा। वर्कशाप संबंधी जानकारी देते जिला शिक्षा अफसर एलिमेंट्री बलदेव राज ने बताया कि नेशनल अचीवमेंट सर्वे में प्राईवेट स्कूलों के विद्यार्थियों को भी शामिल किया जाना है। इस लिए प्राईवेट स्कूलों के अध्यापकों को भी नेशनल अचीवमेंट सर्वे संबंधी पूरी तरह जागरूक करने के लिए वर्कशाप का आयोजन किया गया है।
 उन्होंने बताया कि नेशनल अचीवमेंट सर्वेक्षण संबंधी सभी शिक्षा आधिकारियों और अध्यापकों को प्रशिक्षण दिया जा चुकी है और स्कूल स्तर पर अध्यापकों की तरफ से योजनाबद्ध तरीके के साथ तैयारी करवाई जा रही है। इस के चलते शिक्षा विभाग की तरफ से समय समय पर अभ्यास प्रश्नावली की शीटे भेजी जा रही हैं, जो कि बच्चों के लिए वरदान साबित हो रही हैं।
इस मौके पर बीपीईयो पठानकोट -1 पंकज अरोड़ा, बीपीईयो पठानकोट -2 नरेश पनियाड़, सहायक जिला कोआरडीनेटर पढ़ो पंजाब पढ़ायो पंजाब राजेश कुमार, बीएमटी वीनू प्रताप, जिला कोआरडीनेटर मीडिया सेल बलकार अत्तरी आदि उपस्थित थे।

डिप्टी कमिश्नर ने 7वें मेगा रोज़गार मेलो की तैयारियों का लिया जायज़ा

जालंधर, 7 सितम्बर ( न्यूज़ हंट )- ज़िला प्रशासन की तरफ से पंजाब सरकार के ‘घर -घर रोज़गार और कारोबार’ मिशन के अंतर्गत ज़िले में 9 से 17 सितम्बर 2021 तक लगाए जाने वाले 7वें मेगा रोज़गार मेलों की तैयारियों का जायज़ा लेते हुए डिप्टी कमिश्नर श्री घनश्याम थोरी ने आज अलग -अलग विभागों द्वारा नौजवानों को प्रदान करने के लिए एकत्रित किये गए रोज़गार के अवसरों की समीक्षा की।

ज़िला प्रशासकीय कंपलैक्स में डिप्टी कमिश्नर, जिनके साथ अतिरिक्त डिप्टी कमिश्नर (विकास) श्री जसप्रीत सिंह और अतिरिक्त डिप्टी कमिश्नर (शहरी विकास) हिमांशु जैन भी मौजूद, ने ब्लाक विकास और पंचायत अधिकारियों, नगर कौंसिलों के कार्यकारी अधिकारियों सहित अलग -अलग विभागों के आधिकारियों के साथ बैठक की अध्यक्षता की और उनकी तरफ से रोज़गार मेलों में नौजवानों को आफर किये जाने के लिए एकत्रित की गई नौकरियों की समीक्षा की, साथ ही विभागों की तरफ से सौंपे गए लक्ष्य से अधिक नौकरिया एकत्रित करने पर संतोष व्यक्त किया।

उन्होनें सम्बन्धित आधिकारियों को मेगा रोज़गार मेले सम्बन्धित शहर सहित गाँवों में बड़े स्तर पर जागरूकता पैदा करने के निर्देश भी दिए, जिससे ज़िले के अधिक से अधिक बेरोजगार नौजवान इन रोज़गार मेलों का लाभ ले कर आत्म निर्भर बन सकें।

श्री थोरी ने आगे बताया कि 9 सितम्बर को गुरू नानक नैशनल कालेज नकोदर, 10 सितम्बर को ज़िला रोज़गार और कारोबार ब्यूरो, जालंधर, 13 सितम्बर को सिटी ग्रुप आफ इंस्टीट्यूट शाहपुर, 15 सितम्बर को जनता कालेज करतारपुर और 17 सितम्बर को बी.डी.पी.ओ. दफ़्तर भोगपुर में रोज़गार मेले लगाए जाएंगे, जिनमें युवाओं को 15 हज़ार से अधिक नौकरियाँ प्रदान की जाएंगी।

डिप्टी कमिश्नर ने आशा व्यक्त की कि राज्य सरकार की तरफ से लगाए जा रहे मेगा रोज़गार मेले जिले के नौजवानों के लिए रोज़गार के नये रास्ता खोलने में सहायक साबित होंगे। उन्होंने ज़िले के युवाओं को इन मेगा रोज़गार मेलो का अधिक से अधिक लाभ उठाने की अपील भी की गई। बैठक में दूसरो के इलावा अतिरिक्त मुख्य सचिव जे.डी.ए. पुड्डा अनुपम कलेर, डी.डी.पी.ओ. इकबाल सिंह, मुख्य कृषि अधिकारी डा. सुरिन्दर सिंह, ज़िला रोज़गार और कारोबार ब्यूरो के डिप्टी डायरैक्टर यशवंत राय सहित अलग -अलग विभागों के अधिकारी भी मौजूद थे।

ਰਜਿਸਟਰਡ ਕਾਮਿਆਂ ਨੂੰ ਆਰਥਿਕ ਤੌਰ ‘ਤੇ ਹੋਰ ਹੁਲਾਰਾ ਦੇਵੇਗੀ `ਮੇਰਾ ਕਾਮ ਮੇਰਾ ਮਾਨ’ ਯੋਜਨਾ

ਜਲੰਧਰ, 7 ਸਤੰਬਰ ( ਨਿਊਜ਼ ਹੰਟ )- ਪੰਜਾਬ ਸਰਕਾਰ ਵੱਲੋਂ ਜਿਥੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਮੈਗਾ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ ਉਥੇ ਰਜਿਸਟਰਡ ਕਾਮਿਆਂ ਨੂੰ ਆਰਥਿਕ ਤੌਰ ‘ਤੇ ਹੋਰ ਮਜ਼ਬੂਤ ਕਰਨ ਲਈ ਇਕ ਨਿਵੇਕਲੀ ਯੋਜਨਾ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ‘ਮੇਰਾ ਕਾਮ ਮੇਰਾ ਮਾਨ’ ਨਾਂਅ ਦੀ ਇਹ ਯੋਜਨਾ ਕਾਮਿਆਂ ਨੂੰ ਆਪਣੇ ਪੈਰਾਂ ਸਿਰ ਖੜ੍ਹਾ ਕਰਨ ਲਈ ਮੀਲ ਦਾ ਪੱਥਰ ਸਾਬਿਤ ਹੋਵੇਗੀ।

7ਵੇਂ ਮੈਗਾ ਰੋਜ਼ਗਾਰ ਮੇਲੇ ਅਤੇ ‘ਮੇਰਾ ਕਾਮ ਮੇਰਾ ਮਾਨ’ ਯੋਜਨਾ ਸਬੰਧੀ ਅੱਜ ਰੋਜ਼ਗਾਰ ਉੱਤਪਤੀ ਅਤੇ ਸਿਖਲਾਈ ਵਿਭਾਗ ਦੇ ਸਕੱਤਰ ਸ਼੍ਰੀ ਰਾਹੁਲ ਤਿਵਾੜੀ ਦੀ ਪ੍ਰਧਾਨਗੀ ਹੇਠ ਹੋਈ ਵਰਚੂਲਅ ਮੀਟਿੰਗ ਵਿੱਚ ਹਿੱਸਾ ਲੈਂਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਨੇ ਉਨ੍ਹਾਂ ਨੂੰ ਜ਼ਿਲ੍ਹੇ ਵਿੱਚ 7ਵੇਂ ਮੈਗਾ ਰੋਜ਼ਗਾਰ ਮੇਲੇ ਦੇ ਸੁਚਾਰੂ ਢੰਗ ਨਾਲ ਆਯੋਜਨ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲਂ  ਕੀਤੇ ਗਏ ਪ੍ਰਬੰਧਾਂ ਤੋਂ ਜਾਣੂੰ ਕਰਵਾਇਆ।

ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ 9 ਸਤੰਬਰ ਤੋਂ 17 ਸਤੰਬਰ ਤੱਕ ਲਗਾਏ ਜਾ ਰਹੇ 7ਵੇਂ ਮੈਗਾ ਰੋਜ਼ਗਾਰ ਮੇਲੇ ਨੂੰ ਵੱਡੇ ਪੱਧਰ ‘ਤੇ ਸਫ਼ਲ ਬਣਾਇਆ ਜਾਵੇਗਾ ਅਤੇ ਜ਼ਿਲ੍ਹੇ ਨੂੰ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਪ੍ਰਦਾਨ ਕਰਨ ਸਬੰਧੀ ਦਿੱਤੇ ਗਏ ਟੀਚੇ ਨੂੰ ਪੂਰਾ ਕਰਦਿਆਂ ਨੌਜਵਾਨਾਂ ਨੂੰ 15000 ਤੋਂ ਵੱਧ ਨੌਕਰੀਆਂ ਪ੍ਰਦਾਨ ਕਰਨਾ ਯਕੀਨੀ ਬਣਾਇਆ ਜਾਵੇਗਾ।

ਉਨ੍ਹਾਂ ਦੱਸਿਆ ਕਿ ਰੋਜ਼ਗਾਰ ਮੇਲੇ ਵਿੱਚ ਪੁੱਜਣ ਵਾਲੇ ਨੌਜਵਾਨਾਂ ਅਤੇ ਰੋਜ਼ਗਾਰਦਾਤਾਵਾਂ ਦੇ ਬੈਠਣ ਲਈ ਢੁੱਕਵੇਂ ਪ੍ਰਬੰਧ ਕਰਨ ਤੋਂ ਇਲਾਵਾ ਰਾਹ ਦਸੇਰਾ ਹੈਲਪ ਡੈਸਕ ਵੀ ਸਥਾਪਤ ਕੀਤੇ ਜਾਣਗੇ ਤਾਂ ਜੋ ਰੋਜ਼ਗਾਰ ਹਿੱਤ ਮੇਲੇ ਵਿੱਚ ਪੁੱਜਣ ਵਾਲੇ ਨੌਜਵਾਨਾਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ ਅਤੇ ਉਨ੍ਹਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।

ਉਨ੍ਹਾਂ ਇਸ ਮੌਕੇ ਸਬੰਧਤ ਅਧਿਕਾਰੀਆਂ ਨੂੰ ਰੋਜ਼ਗਾਰ ਮੇਲੇ ਵਾਲੇ ਸਥਾਨ ‘ਤੇ ਸਮਾਜਿਕ ਦੂਰੀ, ਮਾਸਕ ਪਹਿਨਣਾ ਅਤੇ ਸੈਨੇਟਾਈਜ਼ਰ ਦੀ ਵਰਤੋਂ ਸਮੇਤ ਸਮੁੱਚੇ ਕੋਵਿਡ ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਦੀਆਂ ਹਦਾਇਤਾਂ ਵੀ ਦਿੱਤੀਆਂ। ਸ਼੍ਰੀ ਥੋਰੀ ਨੇ ਜ਼ਿਲ੍ਹੇ ਵਿੱਚ ਮੁਕਾਬਲੇ ਦੀਆਂ ਪ੍ਰੀਖਿਆਵਾਂ ਸਬੰਧੀ ਸ਼ੁਰੂ ਕੀਤੀਆਂ ਜਾਣ ਵਾਲੀਆਂ ਮੁਫ਼ਤ ਆਨਲਾਈਨ ਕੋਚਿੰਗ ਕਲਾਸਾਂ ਸਬੰਧੀ ਰੋਜ਼ਗਾਰ ਮੇਲਿਆਂ ਵਾਲੇ ਸਥਾਨ ‘ਤੇ ਜਾਗਰੂਕਤਾ ਪੈਦਾ ਕਰਨ ਦੇ ਨਿਰਦੇਸ਼ ਵੀ ਦਿੱਤੇ ਤਾਂ ਜੋ ਵੱਧ ਤੋਂ ਵੱਧ ਗਿਣਤੀ ਵਿੱਚ ਨੌਜਵਾਨ ਇਨ੍ਹਾਂ ਮੁਫ਼ਤ ਕੋਚਿੰਗ ਕਲਾਸਾਂ ਦਾ ਲਾਭ ਲੈ ਸਕਣ।

ਡਿਪਟੀ ਕਮਿਸ਼ਨਰ ਨੇ ਪੰਜਾਬ ਸਰਕਾਰ ਦੀ “ ਮੇਰਾ ਕਾਮ, ਮੇਰਾ ਮਾਨ” ਯੋਜਨਾ ਤਹਿਤ ਜ਼ਿਲ੍ਹੇ ਦੇ ਵੱਧ ਤੋਂ ਵੱਧ ਮਗਨਰੇਗਾ ਵਰਕਰਾਂ ਅਤੇ ਰਜਿਸਟਰਡ ਕਮਿਆਂ ਨੂੰ ਮੁਫ਼ਤ ਸਕਿੱਲ ਟ੍ਰੇਨਿੰਗ ਦਾ ਲਾਭ ਦਿਵਾਉਣ ਨੂੰ ਯਕੀਨੀ ਬਣਾਉਣ ਦੀਆਂ ਹਦਾਇਤਾਂ ਦਿੰਦਿਆਂ ਦੱਸਿਆ ਕਿ ਇਸ ਯੋਜਨਾ ਤਹਿਤ ਰਜਿਸਟਰਡ ਮਗਨਰੇਗਾ ਵਰਕਰਾਂ ਅਤੇ ਕਾਮਿਆਂ ਨੂੰ ਮੁਫ਼ਤ ਸਕਿੱਲ ਟ੍ਰੇਨਿੰਗ ਦਿਵਾਈ ਜਾਵੇਗੀ ਅਤੇ ਨਾਲ ਹੀ ਉਨ੍ਹਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਮਾਣਭੱਤਾ ਪੂਰੇ ਇਕ ਸਾਲ ਲਈ ਦਿੱਤਾ ਜਾਵੇਗਾ। ਉਨ੍ਹਾਂ ਅਧਿਕਾਰੀਆਂ ਨੂੰ ਇਸ ਯੋਜਨਾ ਦਾ ਲਾਭ ਲੈਣ ਲਈ ਲਾਭਪਾਤਰੀਆਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਅਤੇ ਫੋਨ ਰਾਹੀਂ ਸੰਪਰਕ ਕਰ ਕੇ ਉਨ੍ਹਾਂ ਨੂੰ ਇਸ ਸਕੀਮ ਦੀ ਪੂਰਨ ਤੌਰ ‘ਤੇ ਜਾਣਕਾਰੀ ਦੇਣ ਦੇ ਨਿਰਦੇਸ਼ ਦਿੱਤੇ ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਜਸਪ੍ਰੀਤ ਸਿੰਘ, ਸਹਾਇਕ ਕਮਿਸ਼ਨਰ ਸ਼੍ਰੀ ਹਰਦੀਪ ਸਿੰਘ, ਡਿਪਟੀ ਡਾਇਰੈਕਟਰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਸ਼੍ਰੀ ਜਸਵੰਤ ਰਾਏ ਅਤੇ ਹੋਰ ਮੌਜੂਦ ਸਨ।