18.6 C
Jalandhar
Wednesday, March 18, 2026
Home Blog Page 768

ਜਲੰਧਰ ਵਿੱਚ 174169 ਲਾਭਪਾਤਰੀ ਪ੍ਰਾਪਤ ਕਰਨਗੇ ਦੁੱਗਣੀ ਸਮਾਜਿਕ ਸੁਰੱਖਿਆ ਪੈਨਸ਼ਨ

ਜਲੰਧਰ, 31 ਅਗਸਤ ( ਨਿਊਜ਼ ਹੰਟ )- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੰਗਲਵਾਰ ਨੂੰ ਇਕ ਵਰਚੁਅਲ ਸਮਾਗਮ ਦੌਰਾਨ ਸੂਬੇ ਵਿੱਚ ਸਮਾਜਿਕ ਸੁਰੱਖਿਆ ਯੋਜਨਾ ਤਹਿਤ ਦੁੱਗਣੀ ਵਿੱਤੀ ਸਹਾਇਤਾ ਦੀ ਵੰਡ ਦੀ ਸ਼ੁਰੂਆਤ ਕੀਤੀ ਗਈ, ਜਿਸ ਤਹਿਤ ਜਲੰਧਰ ਵਿੱਚ ਕੁੱਲ 174169 ਲਾਭਪਾਤਰੀਆਂ ਨੂੰ ਵਧੀ ਹੋਈ ਪੈਨਸ਼ਨ ਦਾ ਲਾਭ ਮਿਲੇਗਾ ।

ਸਮਾਗਮ ਵਿੱਚ ਹਿੱਸਾ ਲੈਂਦਿਆਂ ਵਧੀਕ ਡਿਪਟੀ ਕਮਿਸ਼ਨਰ ਅਮਰਜੀਤ ਬੈਂਸ ਨੇ ਦੱਸਿਆ ਕਿ ਰਾਜ ਸਰਕਾਰ ਵੱਲੋਂ ਮਹੀਨਾਵਾਰ ਪੈਨਸ਼ਨ ਦੀ ਰਾਸ਼ੀ ਨੂੰ ਦੁੱਗਣਾ (750 ਰੁਪਏ ਤੋਂ 1500 ਰੁਪਏ) ਕਰ ਦਿੱਤਾ ਗਿਆ ਹੈ, ਜੋ ਕਿ ਜ਼ਿਲ੍ਹੇ ਵਿੱਚ ਬੁਢਾਪਾ, ਵਿਧਵਾ, ਬੇਸਹਾਰਾ ਬੱਚਿਆਂ ਅਤੇ ਦਿਵਿਆਂਗਾਂ ਵਜੋਂ ਲਾਭ ਲਈ ਦਰਜ 1.74 ਲੱਖ ਲਾਭਪਾਤਰੀਆਂ ਦੀ ਭਲਾਈ ਵਿੱਚ ਵਧੇਰੇ ਮਦਦਗਾਰ ਸਾਬਤ ਹੋਵੇਗੀ।

ਇਨ੍ਹਾਂ ਵਿੱਚੋਂ ਕੁੱਲ 116154 ਬਜ਼ੁਰਗ, 40791 ਵਿਧਵਾਵਾਂ, 6846 ਆਸ਼ਰਤ ਬੱਚੇ ਅਤੇ 10387 ਵਿਸ਼ੇਸ਼ ਲੋੜਾਂ ਵਾਲੇ ਯੋਗ ਲਾਭਪਾਤਰੀ ਵਿੱਤੀ ਸਹਾਇਤਾ ਲਈ ਸਮਾਜਿਕ ਸੁਰੱਖਿਆ ਵਿਭਾਗ ਪਾਸ ਰਜਿਸਟਰ ਹਨ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਸਮਾਜ ਦੇ ਕਮਜ਼ੋਰ ਵਰਗਾਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਇਹ ਮਹੱਤਵਪੂਰਨ ਫੈਸਲਾ ਲਿਆ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਵਧੀ ਹੋਈ ਪੈਨਸ਼ਨ ਲਾਭਪਾਤਰੀਆਂ ਨੂੰ ਹੋਰ ਸਸ਼ਕਤ ਬਣਾਉਣ ਵਿੱਚ ਸਹਾਇਕ ਸਿੱਧ ਹੋਵੇਗੀ।

ਵਧੀਕ ਡਿਪਟੀ ਕਮਿਸ਼ਨਰ ਨੇ ਸਮਾਗਮ ਦੌਰਾਨ 21 ਲਾਭਪਾਤਰੀਆਂ ਨੂੰ ਮੌਕੇ ‘ਤੇ ਹੀ ਪੈਨਸ਼ਨ ਦੇ ਚੈੱਕ ਸੌਂਪ ਕੇ ਜ਼ਿਲ੍ਹੇ ਵਿੱਚ ਦੁੱਗਣੀ ਪੈਨਸ਼ਨ ਦੀ ਵੰਡ ਦਾ ਆਗਾਜ਼ ਕੀਤਾ । ਉਨ੍ਹਾਂ ਕਿਹਾ ਕਿ ਰਾਸ਼ੀ ਵਿੱਚ ਵਾਧਾ ਕਰਨ ਦਾ ਉਦੇਸ਼ ਸਮੂਹ ਲਾਭਪਾਤਰੀਆਂ ਨੂੰ ਸਸ਼ਕਤ ਬਣਾਉਣਾ ਹੈ ਕਿਉਂਕਿ ਉਹ ਵੀ ਸਮਾਜ ਦਾ ਅਨਿੱਖੜਵਾਂ ਅੰਗ ਹਨ। ਇਹ ਸਮਾਗਮ ਜ਼ਿਲ੍ਹੇ ਭਰ ਵਿੱਚ 22 ਸਥਾਨਾਂ ‘ਤੇ ਇੱਕੋ ਸਮੇਂ ਆਯੋਜਿਤ ਕੀਤਾ ਗਿਆ ਸੀ, ਜਿੱਥੇ ਲੋਕ ਨੁਮਾਇੰਦਿਆਂ ਵੱਲੋਂ 3340 ਲਾਭਪਾਤਰੀਆਂ ਨੂੰ 50.97 ਲੱਖ ਰੁਪਏ ਦੇ ਦੁੱਗਣੇ ਪੈਨਸ਼ਨ ਲਾਭਾਂ ਦੀ ਵੰਡ ਦੀ ਸ਼ੁਰੂਆਤ ਕੀਤੀ ਗਈ ।

ਪੈਨਸ਼ਨ ਲਾਭਪਾਤਰੀ ਕਾਂਤਾ ਦੇਵੀ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਕੈਪਟਨ ਸਰਕਾਰ ਦਾ ਇਹ ਇਤਿਹਾਸਕ ਫੈਸਲਾ ਉਸ ਨੂੰ ਆਪਣੀਆਂ ਜ਼ਰੂਰਤਾਂ ਦੀ ਪੂਰਤੀ ਕਰਨ ਦੇ ਯੋਗ ਬਣਾਉਣ ਵਿੱਚ ਮਦਦਗਾਰ ਸਾਬਤ ਹੋਵੇਗਾ ।ਉਸ ਨੇ ਕਿਹਾ ਕਿ ਸੂਬਾ ਸਰਕਾਰ ਹਮੇਸ਼ਾ ਸਮਾਜ ਦੇ ਕਮਜ਼ੋਰ ਵਰਗਾਂ ਦੇ ਨਾਲ ਖੜ੍ਹੀ ਰਹੀ ਹੈ, ਖਾਸ ਕਰਕੇ ਕੋਵਿਡ-19 ਮਹਾਂਮਾਰੀ ਦੇ ਮੁਸ਼ਕਲ ਸਮੇਂ ਦੌਰਾਨ ਅਤੇ ਇਹ ਫ਼ੈਸਲਾ ਕਮਜ਼ੋਰ ਲੋਕਾਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਦੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਬੁਢਾਪਾ ਪੈਨਸ਼ਨ ਸਕੀਮ ਅਧੀਨ ਰਜਿਸਟਰ ਇਕ ਹੋਰ ਲਾਭਪਾਤਰੀ ਦੇਸ ਰਾਜ ਨੇ ਕਿਹਾ ਕਿ 1500 ਪ੍ਰਤੀ ਮਹੀਨਾ ਉਸ ਲਈ ਬਹੁਤ ਮਾਅਨੇ ਰੱਖਦਾ ਹੈ, ਜੋ ਉਸ ਦੀਆਂ ਰੋਜ਼ਾਨਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਸਹਾਇਕ ਹੋਵੇਗਾ।

ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਅਰੋੜਾ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੁਲਾਈ ਮਹੀਨੇ ਵਿੱਚ ਵਿਭਾਗ ਵੱਲੋਂ ਕੁੱਲ 4294 ਨਵੇਂ ਲਾਭਪਾਤਰੀ ਰਜਿਸਟਰ ਕੀਤੇ ਗਏ ਹਨ, ਜਿਸ ਨਾਲ ਜੂਨ 2021 ਵਿੱਚ ਕੁੱਲ ਰਜਿਸਟਰ 169875  ਲਾਭਪਾਤਰੀਆਂ ਦੀ ਗਿਣਤੀ ਜੁਲਾਈ 2021 ਵਿੱਚ 174169 ਹੋ ਗਈ । ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ 1.74 ਲੱਖ ਲਾਭਪਾਤਰੀਆਂ ਨੂੰ ਜੁਲਾਈ ਦੀ ਪੈਨਸ਼ਨ ਦੇ ਰੂਪ ਵਿੱਚ 166032500 ਰੁਪਏ ਪ੍ਰਾਪਤ ਹੋਣਗੇ, ਜੋ ਇਨ੍ਹਾਂ ਦੇ ਬੈਂਕ ਖਾਤਿਆਂ ਵਿੱਚ 24 ਘੰਟਿਆਂ ਦੇ ਅੰਦਰ ਤਬਦੀਲ ਕਰ ਦਿੱਤੇ ਜਾਣਗੇ । ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹੇ ਵਿੱਚ 297 ਸਥਾਨਾਂ ‘ਤੇ ਵੰਡ ਸਮਾਗਮ ਦਾ ਟੈਲੀਕਾਸਟ ਕੀਤਾ ਗਿਆ ਅਤੇ 55 ਅਜਿਹੇ ਸਥਾਨਾਂ ਨੂੰ ਵੈਬੀਨਾਰ ਦੇ ਮਾਧਿਅਮ ਰਾਹੀਂ ਜੋੜਿਆ ਗਿਆ। ਇਸ ਮੌਕੇ ਐਸ.ਡੀ.ਐਮ. ਹਰਪ੍ਰੀਤ ਸਿੰਘ ਅਟਵਾਲ, ਐਸ.ਡੀ.ਐਮ. ਡਾ. ਬਲਰਾਜ ਰਾਜ ਸਿੰਘ ਅਤੇ ਹੋਰ ਮੌਜੂਦ ਸਨ।

स्मार्ट सिटी प्रोजैक्ट के तहत चल रहे विकास कार्यों को समय पर पूरा करने को विश्वसनीय बनाया जाए : सांसद चौधरी संतोख सिंह

जालंधर, 31 अगस्त ( न्यूज़ हंट )- स्मार्ट सिटी प्रोजैक्ट के तहत 1984.50 करोड़ रुपये के विकास प्रोजैक्टों की समीक्षा करते हुए, जालंधर के लोकसभा सदस्य चौधरी संतोख सिंह ने मंगलवार को अधिकारियों को शहर में चल रहे विकास कार्यों को समय पर पूरा करने के निर्देश दिए, जिससे जिले के लोग लाभान्वित हो सकें।

जालंधर स्मार्ट सिटी के अधिकारियों के साथ बैठक की अध्यक्षता करते हुए जिनके साथ मेयर जगदीश राज राजा भी उपस्थित थे ने सरफेस वाटर प्रोजैक्ट, बर्लटन पार्क स्पोर्ट्स हब और क्षेत्र आधारित विकास प्रोग्राम, स्मार्ट सड़कें और अन्य प्रोजैक्टों सहित चल रहे विकास कार्यों की समीक्षा की। उन्होंने बायो माइनिंग प्रोजैक्टों, आपदा प्रबंधन गतिविधियों की योजना, एलईडी स्ट्रीट लाईटों की स्थापना  और फ्लाईओवर के नीचे ग्रीन बैल्ट विकसित करना , पार्कों और सीवेज ट्रीटमेंट प्लांटों का भी  जायजा लिया।

लोकसभा सदस्य ने अधिकारियों से इन प्रोजैक्टों को सर्वोच्च प्राथमिकता देने को कहा ताकि राज्य सरकार की जन-कल्याण और विकास  नीतियों से लोगों को जमीनी स्तर पर लाभ मिल सके। सांसद ने स्पष्ट किया कि इन प्रोजैक्टों को समय पर लागू करने में किसी भी तरह की देरी से सख्ती से निपटा जाएगा।

ਜਲੰਧਰ, 31 ਅਗਸਤ ( ਨਿਊਜ਼ ਹੰਟ )- ਪੰਜਾਬ ਸਰਕਾਰ ਦੇ ‘ਘਰ-ਘਰ ਰੋਜ਼ਗਾਰ ਮਿਸ਼ਨ’ ਤਹਿਤ ਜ਼ਿਲ੍ਹਾ ਜਲੰਧਰ ਦੇ ਵੱਧ ਤੋਂ ਵੱਧ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਜਲੰਧਰ ਵੱਲੋਂ 1 ਸਤੰਬਰ 2021 ਨੂੰ ਬੀ.ਡੀ.ਪੀ.ਓ. ਦਫ਼ਤਰ ਨਕੋਦਰ ਅਤੇ ਬੀ.ਡੀ.ਪੀ.ਓ. ਦਫ਼ਤਰ ਸ਼ਾਹਕੋਟ ਵਿਖੇ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਸੀ.ਈ.ਓ. ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਜਲੰਧਰ ਸ਼੍ਰੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਬੀ.ਡੀ.ਪੀ.ਓ. ਦਫ਼ਤਰ ਨਕੋਦਰ ਵਿਖੇ ਲਗਾਏ ਜਾ ਰਹੇ ਰੋਜ਼ਗਾਰ ਮੇਲੇ ਵਿੱਚ ਪੁਖ਼ਰਾਜ ਹੈਲਥ ਕੇਅਰ, ਐਲ.ਆਈ.ਸੀ., ਸਟਾਰ ਹੈਲਥ ਇੰਸ਼ੋਰੈਂਸ, ਹਰਬਲਾਈਫ਼ ਹੈਲਥ ਕੇਅਰ, ਆਈ.ਸੀ.ਆਈ.ਸੀ.ਆਈ. ਪਰੂਡੈਂਸ਼ੀਅਲ ਅਤੇ ਫਿਊਚਰ ਜਨਰਲੀ ਸਮੇਤ 6 ਕੰਪਨੀਆਂ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਪੁੱਜਣਗੀਆਂ ਜਦਕਿ ਬੀ.ਡੀ.ਪੀ.ਓ. ਦਫ਼ਤਰ ਸ਼ਾਹਕੋਟ ਵਿਖੇ ਲਗਾਏ ਜਾ ਰਹੇ ਰੋਜ਼ਗਾਰ ਮੇਲੇ ਵਿੱਚ ਏ-ਵਨ ਇੰਟਰਨੈਸ਼ਨਲ, ਏਜਾਲੀਲ ਹਰਬਲ, ਪੁਖਰਾਜ ਹੈਲਥ ਕੇਅਰ, ਐਲ.ਆਈ.ਸੀ., ਸਟਾਰ ਹੈਲਥ ਇੰਸ਼ੋਰੈਂਸ, ਫਿਊਚਰ ਜਨਰਲੀ ਅਤੇ ਹੈਲਥ ਹਰਬਲ ਸਮੇਤ 7 ਕੰਪਨੀਆਂ ਵੱਲੋਂ ਸ਼ਿਰਕਤ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਰੋਜ਼ਗਾਰ ਮੇਲਿਆਂ ਵਿੱਚ ਦੱਸਵੀਂ, ਬਾਰ੍ਹਵੀਂ ਅਤੇ ਗ੍ਰੈਜੂਏਸ਼ਨ ਵਿੱਦਿਅਕ ਯੋਗਤਾ ਰੱਖਣ ਵਾਲੇ ਨੌਜਵਾਨ ਰੋਜ਼ਗਾਰ ਹਿੱਤ ਹਿੱਸਾ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਲਗਾਏ ਜਾ ਰਹੇ ਰੋਜ਼ਗਾਰ ਮੇਲੇ ਜ਼ਿਲ੍ਹੇ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹਣ ਵਿੱਚ ਸਹਾਇਕ ਸਾਬਤ ਹੋਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਰੋਜ਼ਗਾਰ ਮੇਲਿਆਂ ਵਿੱਚ ਯੋਗ ਉਮੀਦਵਾਰਾਂ ਦੀ ਚੋਣ ਨਿਰਪੱਖ ਅਤੇ ਪਾਰਦਰਸ਼ੀ ਪ੍ਰਣਾਲੀ ਰਾਹੀਂ ਨਿਰੋਲ ਮੈਰਿਟ ਦੇ ਆਧਾਰ ‘ਤੇ ਕੀਤੀ ਜਾਵੇਗੀ।

ਵਧੀਕ ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਰੋਜ਼ਗਾਰ ਮੇਲਿਆਂ ਦੌਰਾਨ ਕੋਵਿਡ-19 ਮਹਾਂਮਾਰੀ ਨਾਲ ਸਬੰਧਤ ਸਮੁੱਚੀਆਂ ਹਦਾਇਤਾਂ ਤੇ ਸ਼ਰਤਾਂ ਦੀ ਪੂਰੀ ਤਰ੍ਹਾਂ ਨਾਲ ਪਾਲਣਾ ਕੀਤੀ ਜਾਵੇਗੀ। ਉਮੀਦਵਾਰਾਂ ਦੀ ਥਰਮਲ ਸਕੈਨਿੰਗ ਤੋਂ ਲੈ ਕੇ ਸੈਨੀਟੇਸ਼ਨ, ਸਮਾਜਿਕ ਦੂਰੀ ਦਾ ਪੂਰਾ ਖਿਆਲ ਰੱਖਿਆ ਜਾਵੇਗਾ।

ਉਨ੍ਹਾਂ ਨੌਜਵਾਨਾਂ ਨੂੰ ਇਨ੍ਹਾਂ ਰੋਜ਼ਗਾਰ ਮੇਲਿਆਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਨੌਜਵਾਨ ਵਧੇਰੇ ਨੌਕਰੀਆਂ ਲਈ ਵਿਭਾਗ ਦੀ ਵੈਬਸਾਈਟ www.pgrkam.com ‘ਤੇ ਰਜਿਸਟਰ ਕਰ ਸਕਦੇ ਹਨ ਅਤੇ ਹੋਰ ਜਾਣਕਾਰੀ ਲਈ ਦਫ਼ਤਰ ਦੇ ਹੈਲਪ ਲਾਈਨ ਨੰਬਰ 90569-20100 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

ਰਾਜ ਸਰਕਾਰ ਨੇ ਲੋੜਵੰਦਾਂ ਲਈ ਚਲ ਰਹੀ ਸਮਾਜਿਕ ਸੁਰੱਖਿਆ ਪੈਨਸ਼ਨ ਦੀ ਰਾਸ਼ੀ ਕੀਤੀ ਦੁੱਗਣੀ

ਪਠਾਨਕੋਟ  31 ਅਗਸਤ ( ਨਿਊਜ਼ ਹੰਟ )- ਪੰਜਾਬ ਸਰਕਾਰ ਵੱਲੋਂ 1 ਜ਼ੁਲਾਈ 2021 ਤੋਂ ਲਾਗੂ ਕੀਤੀ ਦੁੱਗਣੀ ਪੈਨਸਨ ਵੰਡਣ ਦੀ ਪ੍ਰਕਿਰਿਆ ਨੂੰ ਅੱਜ ਮੁੱਖ ਮੰਤਰੀ (ਪੰਜਾਬ) ਕੈਪਟਨ ਅਮਰਿੰਦਰ ਸਿੰਘ ਨੇ ਇਕ ਆਨਲਾਈਨ ਸਮਾਗਮ ਦੌਰਾਨ ਸੁਰੂਆਤ ਕੀਤੀ। ਇਸ ਸਬੰਧੀ ਜਿਲ੍ਹਾ ਪਠਾਨਕੋਟ ਵਿੱਚ ਵੱਖ ਵੱਖ ਸਥਾਨਾਂ ਤੇ ਵਿਸੇਸ ਸਮਾਗਮ ਆਨ ਲਾਈਨ ਕਰਵਾਏ ਗਏ। ਸਹੀਦ ਮੱਖਣ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਪਠਾਨਕੋਟ ਵਿੱਚ ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਿਕਪੁਰ ਵਿੱਖੇ ਸ੍ਰੀ ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਅਤੇ ਵੱਖ ਵੱਖ ਪੈਨਸਨਾਂ ਦੇ ਲਾਭਪਤਾਰੀਆਂ ਨੂੰ ਚੈਕ ਤਕਸੀਮ ਕੀਤੇ। ਸਹੀਦ ਮੱਖਣ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਵਿਖੇ ਜਿਲ੍ਹਾ ਪ੍ਰਸਾਸਨ ਵੱਲੋਂ ਸ੍ਰੀ ਸੰਦੀਪ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ) ਵੀ ਵਿਸ਼ੇਸ ਤੋਰ ਤੇ ਹਾਜਰ ਹੋਏ।
ਆਨਲਾਈਨ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਪਹਿਲੀ ਜ਼ੁਲਾਈ ਤੋਂ ਬਾਅਦ ਤੋਂ ਬੁਢਾਪਾ ਪੈਨਸਨ, ਵਿਧਵਾ ਪੈਨਸਨ, ਅਪੰਗਤਾ ਪੈਨਸਨ ਅਤੇ ਆਸਰਿਤ ਪੈਨਸਨ 750 ਰੁਪਏ ਦੀ ਥਾਂ ਤੇ 1500 ਰੁਪਏ ਪ੍ਰਤੀ ਮਹੀਨਾ ਮਿਲੇਗੀ। ਉਨ੍ਹਾਂ ਨੇ ਦੱਸਿਆ ਕਿ ਇਸ ਤਰਾਂ ਹਰ ਮਹੀਨੇ 400 ਕਰੋੜ ਰੁਪਏ ਅਤੇ ਹਰ ਸਾਲ 4800 ਕਰੋੜ ਰੁਪਏ ਦੀ ਰਕਮ ਸਰਕਾਰ ਪੈਨਸਨਾਂ ਦੇ ਰੂਪ ਵਿਚ ਲਾਭਪਾਤਰੀਆਂ ਨੂੰ ਭੇਜਿਆ ਕਰੇਗੀ। ਇਸ ਤੋਂ ਪਹਿਲਾਂ ਸਮਾਜਿਕ ਸੁੱਰਖਿਆ ਅਤੇ ਇਸਤਰੀ ਵਿਕਾਸ ਵਿਭਾਗ ਦੇ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ, ਮੁੱਖ ਸਕੱਤਰ ਪੰਜਾਬ ਸ੍ਰੀਮਤੀ ਵਿਨੀ ਮਹਾਜਨ ਨੇ ਵੀ ਸੰਬੋਧਨ ਕੀਤਾ।
ਇਸ ਮੋਕੇ ਤੇ ਮੁੱਖ ਮਹਿਮਾਨਾਂ ਵੱਲੋਂ ਦੱਸਿਆ ਗਿਆ ਕਿ ਕੁੱਝ ਲਾਭਪਤਾਰੀਆਂ ਨੂੰ ਚੈਕ ਰਾਹੀ ਪੈਨਸ਼ਨ ਵੰਡੀ ਗਈ ਹੈ ਜਦਕਿ ਬਾਕੀ ਸਾਰੇ ਲਾਭਪਤਾਰੀਆਂ ਨੂੰ ਜੁਲਾਈ ਮਹੀਨੇ ਦੀ ਪੈਨਸ਼ਨ ਪਹਿਲਾ ਵਾਂਗ ਆਨਲਾਈਨ ਬੈਂਕ ਖਾਤਿਆ ਰਾਹੀ ਹੀ ਮਿਲੇਗੀ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਦੀ ਪੈਨਸ਼ਨ ਯੋਜਨਾਂ ਤੋਂ ਜ਼ਿਲ੍ਹੇ ਦੇ ਕਿਸੇ ਯੋਗ ਲਾਭਪਾਤਰੀ ਨੂੰ ਵਾਂਝਾਂ ਨਹੀ ਰਹਿਣ ਦਿੱਤਾ ਜਾਵੇਗਾ।
ਇਸ ਮੌਕੇ ਜ਼ਿਲ੍ਹਾ ਸਾਮਾਜਿਕ ਸੁਰੱਖਿਆ ਅਫ਼ਸਰ ਹਰਨੇਕ ਸਿੰਘ, ਨਰਿੰਦਰ ਕੁਮਾਰ ਨਿੰਦੋਂ, ਰਾਕੇਸ ਬੱਬਲੀ ਕੌਂਸਲਰ, ਹੈਪੀ ਕੌਂਸਲਰ, ਯੁਗਲ ਕਿਸੋਰ ਕੌਂਸਲਰ, ਵਿਜੈ ਕੁਮਾਰ ਕੌਂਸਲਰ, ਰਾਮੇਸ ਸਰਮਾ ਕੌਂਸਲਰ, ਅਮਿਤ ਕੁਮਾਰ ਪਾਰਟੀ ਵਰਕਰ, ਟੇਕ ਚੰਦ ਸੈਣੀ, ਅਭਿ ਸਰਮਾ, ਪ੍ਰਿੰਸੀਪਲ ਮੀਨਮ ਸਿੱਖਾ,ਬ੍ਰਿਜ ਰਾਜ,ਰਾਜੀਵ ਮਹਿਤਾ ਸਮੇਤ ਹੋਰ ਅਧਿਕਾਰੀ ਅਤੇ ਪੈਨਸ਼ਨ ਯੋਜਨਾ ਦੇ ਚੈਕ ਲੈਣ ਆਏ ਲਾਭਪਾਤਰੀ ਹਾਜ਼ਰ ਸਨ।

ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਨਾਲ ਰਜਿਸਟਰਡ 2 ਲਾਭਪਾਤਰੀ ਨੂੰ ਉਨਾਂ ਦੇ ਘਰ ਬੇਟੀ ਪੈਦਾ ਹੋਣ ਤੇ 51-51 ਹਜਾਰ ਦੀਆਂ ਐਫ.ਡੀ.ਆਰਜ ਦਿੱਤੀਆਂ ਗਈਆ

0

ਪਠਾਨਕੋਟ 31 ਅਗਸਤ ( ਨਿਊਜ਼ ਹੰਟ )- ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਵਿਚ ਰਜਿਸਟਰਡ ਉਸਾਰੀ ਅਧੀਨ ਕੰਮ ਕਰਦੇ ਕਿਰਤੀਆਂ ਵਲੋ ਜਿਲ੍ਹਾ ਪਠਾਨਕੋਟ ਅਧੀਨ ਆਊਂਦੀ ਸਬ ਡਵੀਜਨ, ਪਠਾਨਕੋਟ ਵਿਚ ਬੋਰਡ ਦੀਆਂ ਵੱਖ-ਵੱਖ ਸਕੀਮਾਂ ਪਾਸ ਕਰਵਾਈਆਂ ਗਈਆਂ ਸਨ, ਜਿਨ੍ਹਾਂ ਵਿੱਚ 02 ਲਾਭਪਾਤਰੀ ਨੂੰ ਉਨਾਂ ਦੇ ਘਰ ਬੇਟੀ ਪੈਦਾ ਹੋਣ ਤੇ 51,000/- 51000/- ਦੀ ਐਫ.ਡੀ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਤੋ ਪ੍ਰਾਪਤ ਕਰਨ ਉਪਰੰਤ ਮਾਨਯੋਗ ਸ਼੍ਰੀ ਸੰਯਮ ਅਗਰਵਾਲ, ਡਿਪਟੀ ਕਮਿਸ਼ਨਰ, ਪਠਾਨਕੋਟ ਜੀ ਵਲੋ ਲਾਭਪਾਤਰੀਆਂ ਨੂੰ 51,000/- 51,000/- ਦੀਆਂ ਐਫ.ਡੀ.ਆਰਜ ਦਿੱਤੀਆਂ ਗਈਆ। ਇਹ ਪ੍ਰਗਟਾਵਾ ਸ੍ਰੀ ਕੁੰਵਰ ਡਾਵਰ, ਸਹਾਇਕ ਕਿਰਤ ਕਮਿਸ਼ਨਰ, ਪਠਾਨਕੋਟ ਨੇ ਕੀਤਾ।
ਉਨ੍ਹਾਂ ਦੱਸਿਆ ਕਿ ਹਰ ਉਹ ਵਿਅਕਤੀ ਜੋ ਬਤੋਰ ਰਾਜ ਮਿਸਤਰੀ/ਇੱਟਾਂ/ਸੀਮਿੰਟ ਪਕੜਾਉਣ ਵਾਲੇ ਮਜ਼ਦੂਰ, ਕਾਰਪੇਂਟਰ, ਪੇਂਟਰ, ਇਲੈਕਟਿ੍ਰਸ਼ਨ, ਪਲੰਬਰ, ਪੱਥਰ ਦੀ ਰਗੜਾਈ ਕਰਨ ਵਾਲਾ, ਪੀ.ਓ.ਪੀ.ਕਰਨ ਵਾਲੇ, ਸੜਕਾਂ ਬਣਾਉਨ ਵਾਲੇ ਉਸਾਰੀ ਕੰਮ ਨਾਲ ਸਬੰਧਤ ਕਿਰਤੀ, ਭੱਠਿਆਂ ਤੇ ਪਥੇਰ, ਕੱਚੀ ਇੱਟ ਦੀ ਭਰਾਈ ਵਾਲੇ, ਸ਼ੀਸ਼ੇ ਲਗਾਉਣ ਵਾਲੇ ਉਸਾਰੀ ਮਜ਼ਦੂਰ ਕਿਰਤ ਵਿਭਾਗ ਪਾਸ ਰਜਿਸਟਰਡ ਹੋ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਉਪਰੋਕਤ ਅਧੀਨ ਰਜਿਸਟਰਡ ਹੋਣ ਵਾਸਤੇ ਉਮਰ 18 ਤੋ 60 ਸਾਲ ਵਿਚਕਾਰ ਹੋਵੇ ਅਤੇ ਪਿਛਲੇ 12 ਮਹੀਨਿਆਂ ਦੋਰਾਨ ਪੰਜਾਬ ਰਾਜ ਵਿਚ ਘੱਟ ਤੋ ਘੱਟ 90 ਦਿਨ ਬਤੋਰ ਉਸਾਰੀ ਕਿਰਤੀ ਕੰਮ ਕੀਤਾ ਹੋਵੇ। ਉਨ੍ਹਾਂ ਵਲੋ ਇਹ ਵੀ ਦੱਸਿਆ ਗਿਆ ਕਿ ਰਜਿਸਟਰਡ ਹੋਣ ਲਈ ਕਿਰਤੀ ਆਪਣੇ ਅਤੇ ਆਪਣੀ ਫੈਮਲੀ ਦੇ ਆਧਾਰ ਕਾਰਡ, ਆਪਣੇ ਬੈਂਕ ਖਾਤੇ ਦੀ ਕਾਪੀ, ਫੈਮਲੀ ਫੋਟੋ, 27 ਨੰਬਰ ਫਾਰਮ (ਸਵੈ ਘੋਸ਼ਣਾ ਪੱਤਰ), 29 ਨੰਬਰ ਫਾਰਮ ਤਿਆਰ ਕਰਕੇ ਆਪਣੇ ਨੇੜੇ ਦੇ ਸੇਵਾ ਕੇਂਦਰ ਜਾ ਕੇ ਆਪਣੇ ਆਪ ਨੂੰ ਬਤੋਰ ਲਾਭਪਾਤਰੀ ਬੋਰਡ ਵਿਚ ਰਜਿਸਟਰਡ ਕਰਵਾ ਸਕਦਾ ਹੈ। ਜਿਸ ਲਈ ਕਿਰਤੀ ਨੂੰ 25/- ਰੁਪਏ ਇਕ ਵਾਰ ਰਜਿਸਟ੍ਰੇਸ਼ਨ ਫੀਸ ਅਤੇ 10 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ 03 ਸਾਲ ਦਾ ਇਕੱਠਾ 360 ਰੁਪਏ (ਕੁੱਲ 385/- ਰੁਪਏ) ਅੰਸ਼ਦਾਨ ਸੇਵਾ ਕੇਂਦਰ ਵਿਚ ਹੀ ਜਮ੍ਹਾਂ ਕਰਵਾਉਣਾ ਪਏਗਾ।
ਉਨ੍ਹਾਂ ਦੱਸਿਆ ਕਿ ਰਜਿਸਟਰੇਸ਼ਨ ਉਪਰੰਤ ਕਿਰਤੀ ਵੱਖ-ਵੱਖ ਭਲਾਈ ਸਕੀਮਾ ਜਿਵੇ ਕਿ ਵਜੀਫਾ ਸਕੀਮ, ਬਾਲੜੀ ਸਕੀਮ, ਸਗੁਨ ਸਕੀਮ, ਦਾਂਹ ਸੰਸਕਾਰ ਸਕੀਮ ਅਤੇ ਐਕਸਗੇ੍ਰਸੀਆ ਆਦਿਡ ਸਕੀਮਾਂ ਦਾ ਲਾਭ ਲੈ ਸਕਦਾ ਹੈ। ਇਸ ਮੋਕੇ ਤੇ ਹੋਰਨਾ ਤੋਂ ਇਲਾਵਾ ਸਰਵਸ੍ਰੀ ਮਨੋਜ ਸਰਮਾਂ ਲੇਬਰ ਇੰਨਫੋਰਸਮੈਂਟ ਅਫਸਰ ਪਠਾਨਕੋਟ, ਮੀਨਾ ਕੁਮਾਰੀ ਟੈਕਨੀਕਲ ਅਸਿਸਟੈਂਟ ਅਤੇ ਸੀਮਾ ਬਾਲਾ ਟੈਕਨੀਕਲ ਅਸਿਸਟੈਂਟ ਹਾਜਰ ਸਨ।

प्रतिभा किसी के रहमो करम की मोहताज नहीं होती: नीति तलवाड़।

होशियारपुर 31 अगस्त (न्यूज़ हंट )-  पिछले 12 साल से यह प्रयास किया है कि गली की किसी  नुक्कड़ में भी प्रतिभा छिपी बैठी हो, तो उसे निकाल कर लोगों के सामने लाया जाए, जिस से बच्चों को समाज में उन की सोच के मुताबिक आगे बढऩे का मौका मिल सके । उपरोक्त शब्द भारतीय जनता पार्टी महिला मोर्चा पंजाब की प्रदेश उपाध्यक्ष नीति तलवाड़ ने मोहल्ला नारायण नगर में  हर वर्ष जन्माष्टमी के अवसर पर मनाए जाने वाले प्रतिभा खोज दिवस की शुरूआत के अवसर पर कहे।
नीति तलवाड़ ने कहा कि बच्चों के बौध्दिक विकास के साथ साथ उन का शारीरिक व मानसिक विकास होना भी बहुत जरूरी है। उन्होने कहा कि कई बार हालातों के मद्देनकार बच्चों के अंदर छिपी हुई प्रतिभा खुल कर बाहर नहीं आ पाती, इस लिए हमें चाहिए कि समय समय पर अपने बच्चों के दिल को टटोलते हुए उन की रूचि के अनुसार उन्हे आगे बढऩे में उन की मदद करें।
नीति तलवाड़ ने नारायण नगर सेवा समिति, नटखट बाल क्लब  के सभी सदस्यों को धन्यवाद करते हुए कहा कि वो कड़ी मेहनत से अपने मोहल्ले के बच्चों को उन का लक्ष्य प्राप्त करने में उनकी मदद कर रहे हैं। उन्होने कहा कि अगर सभी लोग इसी तरह इन बच्चों को आगे बढऩे में मदद करते रहें, तो हमारे समाज से बहुत सी मुश्किलें अपने आप खत्म हो जाएंगी।
इस मौके पर कोरोना महामारी के चलते सभी नियमों का पालन करते हुए प्रतिभा खोज दिवस मनाया गया, जिस में बच्चों ने अपनी प्रतिभा का शानदार प्रदर्शन किया।
इस अवसर पर  इंडियन रैड क्रास सोसायटी के नैशनल वाईस  चेयरमैन अविनाश राय खन्ना, यूथ डिवैलपमैंट बोर्ड पंजाब के पूर्व चेयरमैन संजीव तलवाड़, रंजीव तलवाड़, राजेश बनियाल, सूरज प्रकाश सूद, जसवीर धनोता, विकास तिवाड़ी, दृष्टि तलवाड़, रजनी तलवाड़, प्रिया सैनी, मुस्कान पराशर, रमेश कुमार, वरूण सैनी, प्रीणा शर्मा, सुमित गुप्ता, राखी गुप्ता, संजीव कुमार, कृष्णा कुमारी, ऊषा किरण सूद, कुलदीप कौर, अंजना कुमारी, मनवीर तलवाड़, रणवीर तलवाड़, सीमा चौहान, रीटा कुमारी, मोनिका, नीतू विज व बड़ी संख्या में मोहल्ला वासी उपस्थित थे।

भारत में 30,941 नए COVID-19 मामले दर्ज, 24 घंटे में 350 मौतें

नई दिल्ली 31 अगस्त (न्यूज़ हंट )- भारत ने 30,941 नए सीओवीआईडी ​​​​-19 मामले दर्ज किए, जो कल की तुलना में 27.9% कम है, और पिछले 24 घंटों में 350 मौतें, कुल केसलोएड को 3,27,68,880 और कुल मृत्यु दर 4,38,560 तक पहुंच गई है। स्वास्थ्य मंत्रालय की ओर से मंगलवार (31 अगस्त, 2021) को जारी डेटा। 

देश ने पिछले 24 घंटों में 36,275 वसूली भी दर्ज की, कुल वसूली 3,19,59,680 हो गई और सक्रिय केसलोएड अब 3,70,640 है। देश में सक्रिय मामलों में 24 घंटे की अवधि में 5,684 मामलों की कमी आई है।  मंत्रालय ने कहा कि सक्रिय मामलों में कुल संक्रमण का 1.13 प्रतिशत शामिल है, जबकि राष्ट्रीय सीओवीआईडी ​​​​-19 की वसूली दर 97.53 प्रतिशत दर्ज की गई थी।

अमृतसर में फिर से कोविड -19 वैक्सीन की कमी

अमृतसर, 31 अगस्त ( न्यूज़ हंट )- जिले में कोविड-19 के टीकों की अनियमित आपूर्ति पिछले चार दिनों से निवासियों को परेशान कर रही है, क्योंकि उन्हें जैब नहीं मिल पा रहा है। स्वास्थ्य विभाग ने आंशिक रूप से आपूर्ति बहाल करने के बाद सोमवार को 4,750 लाभार्थियों का टीकाकरण किया।

जिले ने 28 अगस्त को 1,889 निवासियों और 29 अगस्त को केवल 274 लोगों को टीका लगाया था। हालांकि, जिन दिनों स्वास्थ्य विभाग के पास स्टॉक में पर्याप्त खुराक थी, दैनिक टीकाकरण के आंकड़े 20,000 के आंकड़े को भी पार कर गए थे।

निवासियों ने शिकायत की कि उनके पास यह जानने का कोई तरीका नहीं है कि किसी विशेष दिन पर इंजेक्शन उपलब्ध होंगे या नहीं और उनके पास दिन की स्थिति जानने के लिए अस्पताल या केंद्र जाने के अलावा और कोई विकल्प नहीं है। स्थानीय निवासी पवन ने कहा, “मैं पिछले तीन दिनों से राधा स्वामी सत्संग घर का दौरा कर रहा हूं और मुझे हर दिन एक ही जवाब मिलता है – कल आओ।” लोगों को इंजेक्शन लेने के लिए समय और ऊर्जा बर्बाद करनी पड़ती है।

ਪੰਜਾਬ 31 ਅਗਸਤ ( ਨਿਊਜ਼ ਹੰਟ )

ਪੰਜਾਬ ਸਰਕਾਰ ਵੱਲੋਂ ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ ਸ੍ਰੀ ਕਮਲ ਕਿਸ਼ੋਰ ਯਾਦਵ, ਆਈ.ਏ.ਐਸ. (2003) ਨੂੰ ਕਮਿਸ਼ਨਰ-ਕਮ-ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਵਜੋਂ ਰੀ-ਡੈਜਿਗਨੇਟ ਕੀਤਾ ਗਿਆ ਹੈ।

169 नए कोविड मामले, जम्मू-कश्मीर में 1 मौत

श्रीनगर, 30 अगस्त ( न्यूज़ हंट )-  रविवार को जम्मू-कश्मीर में नए मामले ठीक होने से आगे निकल गए। पिछले 24 घंटों के दौरान कुल 169 नए मामले, 103 ठीक होने और एक कोविड से संबंधित मौत की सूचना मिली।

अधिकारियों ने कहा कि 169 व्यक्तियों ने सकारात्मक परीक्षण किया, जम्मू संभाग से 24 और कश्मीर संभाग से 145, जबकि 103 रोगियों को ठीक होने के बाद अस्पतालों से छुट्टी दे दी गई, 23 जम्मू संभाग से और 80 कश्मीर संभाग से।

जम्मू संभाग में एक मरीज की मौत हो गई क्योंकि जम्मू-कश्मीर में कोविड द्वारा मारे गए लोगों की कुल संख्या बढ़कर 4,407 हो गई। काले फंगस के अब तक कुल 44 मामले सामने आ चुके हैं।