23 C
Jalandhar
Monday, March 30, 2026
Home Blog Page 675

ਕਰੋਨਾ ਦੀ ਮੋਜੂਦਾ ਸਥਿਤੀ ਨੂੰ ਲੈ ਕੇ ਅੱਜ ਤੋ ਚੋਥੀ ਜਮਾਤ ਤੱਕ ਸਾਰੇ ਸਕੂਲ ਅਤੇ ਆਂਗਣਵਾੜੀ ਸੈਂਟਰ ਰਹਿਣਗੇ ਬੰਦ, ਆਨ ਲਾਈਨ ਪੜਾਈ ਕਰਵਾਈ ਜਾ ਸਕਦੀ ਹੈ

ਪਠਾਨਕੋਟ, 3 ਜਨਵਰੀ (ਨਿਊਜ਼ ਹੰਟ)- ਪਿਛਲੇ ਦਿਨ੍ਹਾਂ ਦੋਰਾਨ ਜਿਲ੍ਹਾ ਪਠਾਨਕੋਟ ਵਿੱਚ ਕਰੋਨਾ ਪਾਜੀਟਿਵ ਮਾਮਲਿਆਂ ਵਿੱਚ ਵਾਧਾ ਹੋਇਆ ਹੈ ਜਿਸ ਚਲਦਿਆਂ ਜਿਲ੍ਹਾ ਪਠਾਨਕੋਟ ਲਈ ਨਵੀਆਂ ਗਾਈਡ ਲਾਈਨ ਜਾਰੀ ਕੀਤੀਆਂ ਗਈਆਂ ਹਨ, ਜਿਲ੍ਹਾ ਪਠਾਨਕੋਟ ਦੀ ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਨ੍ਹਾਂ ਗਾਈਡਲਾਈਨ ਦੀ ਪਾਲਣਾ ਕਰਕੇ ਜਿਲ੍ਹਾ ਪ੍ਰਸਾਸਨ ਦਾ ਸਹਿਯੋਗ ਦਿਓ ਤਾਂ ਜੋ ਜਿਲ੍ਹਾ ਪਠਾਨਕੋਟ ਦੇ ਲੋਕਾਂ ਨੂੰ ਕਰੋਨਾ ਪਾਜੀਟਿਵ ਹੋਣ ਤੋਂ ਸੁਰੱਖਿਅਤ ਰੱਖਿਆ ਜਾ ਸਕੇ। ਇਹ ਪ੍ਰਗਟਾਵਾ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸਨਰ ਪਠਾਨਕੋਟ ਨੇ ਅੱਜ ਜਿਲ੍ਹਾਂ ਨਿਵਾਸੀਆਂ ਨਾਲ ਆਨ ਲਾਈਨ ਹੋ ਕੇ ਕੀਤਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਅਸੀਂ ਪਹਿਲਾ ਅਪਣਾ ਸਹਿਯੋਗ ਦੇ ਕੇ ਕਰੋਨਾ ਮਹਾਮਾਰੀ ਤੇ ਜਿੱਤ ਹਾਂਸਲ ਕੀਤੀ ਸੀ ਹੁਣ ਵੀ ਕਰੋਨਾ ਪਾਜੀਟਿਵ ਕੇਸਾਂ ਵਿੱਚ ਵਾਧਾ ਹੋਇਆ ਹੈ ਅਤੇ ਸਾਡੀ ਜਿਮ੍ਹੇਵਾਰੀ ਬਣਦੀ ਹੈ ਕਿ ਅਸੀਂ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕਰੀਏ ਤਾਂ ਜੋ ਫਿਰ ਤੋਂ ਕਰੋਨਾ ਮਹਾਂਮਾਰੀ ਤੇ ਜਿੱਤ ਪ੍ਰਾਪਤ ਕੀਤੀ ਜਾ ਸਕੇ।

ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸਨਰ ਪਠਾਨਕੋਟ ਨੇ ਕਿਹਾ ਕਿ ਪਿਛਲੇ ਦੋ ਸਾਲ ਬਹੁਤ ਹੀ ਚੁਨੋਤੀ ਪੂਰਨ ਰਹੇ ਸਨ ਪਰ ਆਪ ਜੀ ਦੇ ਸਹਿਯੋਗ ਨਾਲ ਅਸੀਂ ਕਰੋਨਾਂ ਦੀ ਪਹਿਲੀ ਲਹਿਰ ਅਤੇ ਦੂਸਰੀ ਲਹਿਰ ਤੇ ਜਿੱਤ ਪ੍ਰਾਪਤ ਕੀਤੀ ਗਈ , ਇਸ ਦੋਰਾਨ ਜਨਤਾ ਦੇ ਸਹਿਯੋਗ ਨਾਲ ਕਿਸੇ ਵੀ ਗੰਭੀਰ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਿਆ ਉਸ ਲਈ ਜਿਲ੍ਹਾ ਪ੍ਰਸਾਸਨ ਜਨਤਾ ਦਾ ਧੰਨਵਾਦੀ ਹੈ। ਉਨ੍ਹਾਂ ਕਿਹਾ ਕਿ ਹੁਣ ਜਦੋਂ ਅਸੀਂ ਨਵੇਂ ਸਾਲ ਵਿੱਚ ਪਹੁੰਚੇ ਹਾਂ ਤਾਂ ਇਸ ਬੀਮਾਰੀ ਨੇ ਫਿਰ ਤੋਂ ਦਸਤਕ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਿਲ੍ਹਾਂ ਪਠਾਨਕੋਟ ਵਿੱਚ ਪਿਛਲੇ ਦਿਨ੍ਹਾਂ ਦੋਰਾਨ ਜਿਲ੍ਹੇ ਅੰਦਰ ਕਰੋਨਾ ਪਾਜੀਟਿਵ ਕੇਸਾਂ ਵਿੱਚ ਵਾਧਾ ਹੋਇਆ ਹੈ।

ਉਨ੍ਹਾਂ ਕਿਹਾ ਕਿ ਅਗਰ 25 ਦਸੰਬਰ ਤੋਂ 2 ਜਨਵਰੀ ਤੱਕ ਗੱਲ ਕੀਤੀ ਜਾਵੇ ਤਾਂ 25 ਦਸੰਬਰ ਨੂੰ 21 , 26 ਦਸੰਬਰ ਨੂੰੰ 15, 27 ਦਸੰਬਰ ਨੂੰ 14 , 28 ਦਸੰਬਰ ਨੂੰ 12 ,29 ਦਸੰਬਰ ਨੂੰ 26 , 30 ਦਸੰਬਰ ਨੂੰ 46, 31 ਦਸੰਬਰ ਨੂੰ 37 , 1 ਜਨਵਰੀ 2022 ਨੂੰ 53 ਅਤੇ 2 ਜਨਵਰੀ 2022 ਨੂੰ 78 ਕਰੋਨਾ ਪਾਜੀਟਿਵ ਦੇ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਜਿਲ੍ਹਾ ਪਠਾਨਕੋਟ ਦੀ ਗੱਲ ਕਰੀਏ ਤਾਂ ਕਰੋਨਾ ਪਾਜੀਟਿਵ ਮਾਮਲੇ ਵੱਧ ਰਹੇ ਹਨ, ਭਾਵੇ ਕਿ ਇਕੱਲੇ ਪਠਾਨਕੋਟ ਹੀ ਨਹੀਂ ਪੂਰੇ ਪੰਜਾਬ ਅੰਦਰ ਕਰੋਨਾ ਪਾਜੀਟਿਵ ਮਾਮਲਿਆਂ ਵਿੱਚ ਵਾਧਾ ਹੋ ਰਿਹਾ ਹੈ।

ਉਨ੍ਹਾਂ ਕਿਹਾ ਕਿ ਮਾਹਿਰਾਂ ਦਾ ਕਹਿਣਾ ਹੈ ਕਿ ਉਮੀਕਰੋਨ ਬਹੁਤ ਤੇਜੀ ਨਾਲ ਫੈਲਦਾ ਹੈ ਭਾਵੇ ਕਿ ਇਸ ਦੀ ਗੰਭੀਰਤਾ ਘੱਟ ਹੈ ਅਤੇ ਹੁਣ ਤੱਕ ਪੰਜਾਬ ਵਿੱਚ ਹੀ ਦੋ ਮਾਮਲੇ ਸਾਹਮਣੇ ਆਏ ਹਨ । ਉਨ੍ਹਾਂ ਕਿਹਾ ਕਿ ਇਸ ਸਮੇਂ ਸਥਿਤੀ ਇਹ ਹੈ ਸਾਨੂੰ ਜਾਗਰੂਕ ਹੋਣ ਦੀ ਲੋੜ ਹੈ ਤਾਂ ਜੋ ਤੀਸਰੀ ਲਹਿਰ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਜਿਲ੍ਹਾ ਪ੍ਰਸਾਸਨ ਵੱਲੋਂ ਮਰੋਨਾ ਦੀ ਤੀਸਰੀ ਲਹਿਰ ਤੇ ਜਿੱਤ ਪ੍ਰਾਪਤ ਕਰਨ ਲਈ ਸਾਰੀਆਂ ਤਿਆਰੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਵਿੱਚ 152 ਆਕਸੀਜਨ ਦੇ ਬੈਡ ਤਿਆਰ ਹਨ ਅਤੇ 72 ਹੋਰ ਤਿਆਰ ਕੀਤੇ ਜਾ ਰਹੇ ਹਾਂ। ਪ੍ਰਾਈਵੇਟ ਹਸਪਤਾਲਾਂ ਵਿੱਚ ਲੈਵਲ 2 ਦੇ 297 ਅਤੇ ਲੈਵਲ 3 ਦੇ 54 ਬੈਡ ਹਨ। ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਵਿੱਚ ਵੀ ਆਕਸੀਜਨ ਪਲਾਟ ਤਿਆਰ ਕਰ ਲਿਆ ਗਿਆ ਹੈ ਅਤੇ ਸਾਰੇ ਬੈਡ ਆਕਸੀਜਨ ਪਲਾਟ ਨਾਲ ਕਨੈਕਟ ਕੀਤੇ ਗਏ ਹਨ।

ਉਨ੍ਹਾਂ ਕਿਹਾ ਕਿ ਉਪਰੋਕਤ ਹਾਲਾਤ ਨੂੰ ਦੇਖਦਿਆਂ ਹੋਇਆ ਅੱਜ ਤੋਂ ਜਿਲ੍ਹਾ ਪਠਾਨਕੋਟ ਅੰਦਰ ਚੋਥੀ ਕਲਾਸ ਤੱਕ ਸਾਰੇ ਸਕੂਲ ਅਤੇ ਆਂਗਨਵਾੜੀ ਸੈਂਟਰ ਬੰਦ ਰਹਿਣਗੇ, ਚੋਥੀ ਕਲਾਸ ਤੱਕ ਕੇਵਲ ਆਨ ਲਾਈਨ ਕਲਾਸਾਂ ਦੇ ਮਾਧਿਅਮ ਨਾਲ ਹੀ ਪੜਾਈ ਜਾਂ ਹੋਰ ਗਤੀਵਿਧੀਆਂ ਕਰਵਾਈਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕਰੋਨਾ ਮਹਾਂਮਾਰੀ ਨੂੰ ਲੈ ਕੇ ਪਹਿਲਾ ਜਾਰੀ ਕੀਤੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦਿਆਂ ਹੁਣ ਬਾਰ, ਸਿਨੇਮਾ, ਰੇਸਟੋਰੇਂਟ,ਕੋਚਿੰਗ ਸੈਂਟਰ, ਜਿਮ, ਮੋਲ, ਮਿਊਜੀਅਮ, ਸਪਾ ਵਿੱਚ ਕੰਮ ਕਰਨ ਵਾਲੇ ਸਾਰੇ ਸਟਾਫ ਨੂੰ ਕਰੋਨਾ ਤੋਂ ਬਚਾਓ ਲਈ ਪਹਿਲਾ ਦੋ ਡੋਜ ਲੱਗ ਗਈਆਂ ਹੋਣ ਜਾਂ ਕਰਮਚਾਰੀ ਨੂੰ ਚਾਰ ਹਫਤੇ ਪਹਿਲਾ ਪਹਿਲੀ ਡੋਜ ਲੱਗੀ ਹੋਈ ਹੋਵੇ। ਉਨ੍ਹਾਂ ਕਿਹਾ ਕਿ ਉਪਰੋਕਤ ਸਾਰੇ ਅਦਾਰਿਆਂ ਨੂੰ ਅਪੀਲ ਹੈ ਕਿ ਬੁੱਧਵਾਰ ਤੱਕ ਸਾਰੇ ਸਟਾਫ ਨੂੰ ਉਪਰੋਕਤ ਹਦਾਇਤਾਂ ਅਨੁਸਾਰ ਵੈਕਸੀਨੇਟਡ ਹੋਣਾ ਚਾਹੀਦਾ ਹੈ ਜਿਸ ਸਟਾਫ ਨੂੰ ਵੈਕਸੀਨੇਸਨ ਨਹੀਂ ਲੱਗੀ ਤਰੁੰਤ ਵੈਕਸੀਨੇਟ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਜਿਲ੍ਹਾ ਪ੍ਰਸਾਸਨ ਵੱਲੋਂ ਉਪਰੋਕਤ ਅਦਾਰਿਆਂ ਚੋਂ ਚੈਕਿੰਗ ਕੀਤੀ ਜਾਵੇਗੀ ਜਿਸ ਦੋਰਾਨ ਅਗਰ ਕੋਈ ਦਿੱਤੀਆਂ ਹਦਾਇਤਾਂ ਦੀ ਪਾਲਣਾ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਉਨ੍ਹਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਸਾਡਾ ਉਦੇਸ ਕਿਸੇ ਨੂੰ ਵੀ ਤੰਗ ਪ੍ਰੇਸਾਨ ਕਰਨਾ ਨਹੀਂ ਹੈ ਅਸੀਂ ਸਾਰੇ ਜਾਗਰੂਕ ਰਹੀਏ, ਉਨ੍ਹਾਂ ਕਿਹਾ ਕਿ ਸਾਨੂੰ ਕਰੋਨਾਂ ਦੀ ਇਸ ਲਹਿਰ ਦੋਰਾਨ ਵੀ ਜਨਤਾ ਦਾ ਸਹਿਯੋਗ ਚਾਹੀਦਾ ਹੈ। ਸਾਰੇ ਜਿਮ੍ਹੇਵਾਰ ਬਣੋਂ ਜਿੱਥੇ ਵੀ ਲੋਕਾਂ ਦੀ ਭੀੜ ਜਿਆਦਾ ਹੁੰਦਾ ਹੈ ਤਾਂ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਲੋਕਾਂ ਨੂੰ ਦੋ ਖੁਰਾਕਾਂ ਲੱਗੀਆਂ ਹੋਣ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਾਰੇ ਕਾਲਜ, ਕੋਚਿੰਗ ਸੈਂਟਰ ਅਤੇ ਹੋਰ ਤਰ੍ਹਾਂ ਦੇ ਸਿੱਖਿਅਤ ਅਦਾਰਿਆਂ ਵਿੱਚ ਕੰਮ ਕਰਨ ਵਾਲੇ ਸਾਰੇ ਸਟਾਫ ਨੂੰ ਵੀ ਪਹਿਲੀਆਂ ਦੋ ਖੁਰਾਕਾਂ ਲੱਗੀਆਂ ਹੋਣ , ਇਨ੍ਹਾਂ ਅਦਾਰਿਆਂ ਦੀ ਵੀ ਬੁੱਧਵਾਰ ਤੋਂ ਬਾਅਦ ਚੈਕਿੰਗ ਸੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ 15 ਜਨਵਰੀ ਤੋਂ ਸਾਰੀਆਂ ਜਨਤਕ ਸਥਾਨਾਂ ਤੇ ਇੱਕ ਲਾਗੂ ਕੀਤਾ ਜਾਵੇਗਾ ਕਿ ਲੋਕਾਂ ਨੂੰ ਵੈਕਸੀਨੇਸਨ ਦੀ ਦੂਸਰੀ ਡੋਜ ਲੱਗੀ ਹੋਈ ਹੋਵੇ। ਉਨ੍ਹਾਂ ਕਿਹਾ ਕਿ ਸਰਕਾਰੀ ਦਫਤਰਾਂ ਅੰਦਰ ਵੀ ਕੇਵਲ ਉਨ੍ਹਾਂ ਲੋਕਾਂ ਨੂੰ ਹੀ ਆਉਂਣ ਦੀ ਆਗਿਆ ਹੋਵੇਗੀ ਜਿਸ ਨੂੰ ਕਰੋਨਾ ਤੋਂ ਬਚਾਓ ਲਈ ਦੋ ਖੁਰਾਕਾਂ ਲੱਗੀਆਂ ਹੋਣਗੀਆਂ।

ਉਨ੍ਹਾਂ ਕਿਹਾ ਕਿ 15 ਸਾਲ ਤੋਂ ਲੈ ਕੇ 18 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਵੀ ਵੈਕਸੀਨੇਟ ਕਰਨ ਲਈ ਜਿਲ੍ਹਾ ਪਠਾਨਕੋਟ ਅੰਦਰ ਟੀਕਾਕਰਨ ਕੀਤਾ ਜਾ ਰਿਹਾ ਹੈੇ। ਉਨ੍ਹਾਂ ਦੱਸਿਆ ਕਿ ਜਿਲ੍ਹਾ ਪਠਾਨਕੋਟ ਅੰਦਰ ਵੈਟਨਰੀ ਹਸਪਤਾਲ ਨਜਦੀਕ ਸਿਵਲ ਹਸਪਤਾਲ, ਸੀ.ਐਚ.ਸੀ. ਘਰੋਟਾ, ਸੀ.ਐਚ.ਸੀ. ਨਰੋਟ ਜੈਮਲ ਸਿੰਘ, ਸੀ.ਐਚ.ਸੀ. ਬੁੰਗਲ ਬੰਧਾਨੀ , ਰਣਜੀਤ ਸਾਗਰ ਡੈਮ ਹਸਪਤਾਲ ਅਤੇ ਰਾਧਾ ਸਵਾਮੀ ਸੰਤਸੰਗ ਘਰ ਪਠਾਨਕੋਟ ਵਿਖੇ 6 ਸਥਾਨਾਂ ਤੇ ਲੋਕਾਂ ਨੂੰ ਕਰੋਨਾ ਤੋਂ ਬਚਾਓ ਲਈ ਵੈਕਸੀਨੇਟ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਹਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਹੁਣ ਫਿਰ ਤੋਂ ਮਾਸਕ ਪਾਉਂਣਾ ਜਰੂਰੀ ਕਰ ਦਿੱਤਾ ਗਿਆ ਹੈ ਲੋਕਾਂ ਨੂੰ ਚਾਹੀਦਾ ਹੈ ਕਿ ਮਾਸਕ ਪਾ ਕੇ ਰੱਖੋ, ਹੱਥਾਂ ਨੂੰ ਸਾਬਣ ਨਾਲ ਬਾਰ ਬਾਰ ਧੋਵੋਂ ਅਤੇ ਸੈਨੀਟਾਈਜ ਕਰੋ ਅਤੇ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕਰੋ। ਉਨ੍ਹਾਂ ਕਿਹਾ ਕਿ ਅਪਣੀ ਅਤੇ ਦੂਸਰਿਆਂ ਦੀ ਸੁਰੱਖਿਆ ਲਈ ਜਾਗਰੂਥ ਹੋਣ ਦੀ ਲੋਕ ਹੈ ਆਓ ਸਾਰੇ ਮਿਲ ਕੇ ਜਿਲ੍ਹਾ ਪ੍ਰਸਾਸਨ ਦਾ ਸਹਿਯੋਗ ਕਰੀਏ।

ਨਵੇਂ ਸਾਲ ਦਾ ਸ਼ੁਭਆਰੰਭ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਕੀਤਾ

ਪਠਾਨਕੋਟ, 3 ਜਨਵਰੀ (ਨਿਊਜ਼ ਹੰਟ)- ਜ਼ਿਲ੍ਹਾ ਪਠਾਨਕੋਟ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈੈਕਸ ਮਲਿਕਪੁਰ ਪਠਾਨਕੋਟ ਵਿਖੇ ਸਾਲ 2022 ਦੇ ਆਰੰਭ ’ਤੇ ਨਵੇਂ ਸਾਲ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ। ਜਿਸ ਅਧੀਨ ਅੱਜ ਸਵੇਰੇ ਡਿਪਟੀ ਕਮਿਸਨਰ ਦਫਤਰ ਦੇ ਸਟਾਫ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਡੀ.ਸੀ ਕੰਪਾਉਂਡ ਵਿਖੇ ਅਤੇ ਜਿਲ੍ਹਾ ਆਯੂਰਵੈਦਿਕ ਵਿਭਾਗ ਵੱਲੋਂ ਅਪਣੇ ਦਫਤਰ ਵਿਖੇ ਸੁਖਮਨੀ ਸਾਹਿਬ ਜੀ ਦੇ ਪਾਠ ਰੱਖੇ ਗਏ। ਇਸ ਮੋਕੇ ਤੇ ਜਿਲ੍ਹਾ ਅਧਿਕਾਰੀਆਂ ਨੇ ਸਿਰਕਤ ਕੀਤੀ, ਡਿਪਟੀ ਕਮਿਸਨਰ ਸ੍ਰੀ ਸੰਯਮ ਅਗਰਵਾਲ, ਗੁਰਸਿਮਰਨ ਸਿੰਘ ਢਿੱਲੋਂ ਐਸ.ਡੀ.ਐਮ. ਪਠਾਨਕੋਟ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸ਼ਰ ਪਠਾਨਕੋਟ, ਗੁਰਦੀਪ ਸਫਰੀ, ਸੰਜੀਵ ਪਠਾਨਿਆ, ਬਲਜੀਤ ਸਿੰਘ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ। ਇਸ ਤੋਂ ਇਲਾਵਾ ਜਿਲ੍ਹਾ ਆਯੂਰਵੈਦਿਕ ਵਿਭਾਗ ਵੱਲੋਂ ਜਿਲ੍ਹਾ ਆਯੂਰਵੈਦਿਕ ਅਤੇ ਜੂਨਾਨੀ ਅਫਸਰ ਡਾ. ਨਰੇਸ ਕੁਮਾਰ ਮਾਹੀ, ਡਾ. ਵਿਪਨ ਸਿੰਘ, ਡਾ. ਜਤਿੰਦਰ, ਡਾ. ਜਤਿਨ , ਸੰਦੀਪ ਠਾਕੁਰ, ਅਭਿਸੇਕ ਸਰਮਾ, ਜਤਿਨ ਸਰਮਾ ਅਤੇ ਅੰਕੁਸ ਸਰਮਾ ਤੋਂ ਇਲਾਵਾ ਹੋਰ ਅਧਿਕਾਰੀ ਹਾਜਰ ਸਨ।

ਬਾਅਦ ਦੁਪਿਹਰ ਧਾਰਮਿਕ ਸਮਾਗਮ ਦੋਰਾਨ ਰੱਖੇ ਗਏ ਸ੍ਰੀ ਸੁਖਮਨੀ ਸਾਹਿਬ ਜੀ ਪਾਠ ਦੇ ਭੋਗ ਪਾਏ ਗਏ ਕੀਰਤਨ ਦਰਵਾਰ ਵੀ ਸਜਾਏ ਗਏ ਅਤੇ ਸਰਵੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਇਸ ਮੋਕੇ ਤੇ ਗੁਰੂ ਜੀ ਦੇ ਅਟੁੱਟ ਲੰਗਰ ਵੀ ਚਲਾਏ ਗਏ।

Reitrates commitment to accord top priority to people’s issues

Jalandhar, January 3 (News Hunt)- New Regional Passport Officer (RPO) Mr. Sat Pal today assumed office at Jalandhar office. After taking charge, Mr. Sat Pal said that that new initiatives would be taken to ensure good, responsive and transparent administration.

He also said that the Regional Passport Office caters to need of applicants from Jalandhar, Hoshiarpur, Shaheed Bhagat Singh Nagar, Kapurthala, Pathankot, Moga, Gurdaspur, districts and Police district Batala adding that every effort would be made to facilitate the people from these districts. He reiterated his commitment to according top priority to issues of people visiting his office through time-bound redressal of their applications. Mr. Sat Pal said that people could contact him at email- rpo.jalandhar@mea.gov.in or could contact on 0181-2242114 or 0181-2242115 for their works.

डिप्टी कमिशनर के नेतृत्व में विरसा विहार जालंधर में डांस विभाग की शुरुआत

जालंधर, 3 जनवरी (न्यूज़ हंट)- डिप्टी कमिशनर -कम -चेयरमैन ज़िला कल्चरल एंड लिटरेरी सोसायटी घनश्याम थोरी के नेतृत्व में सोमवार को विरसा विहार जालंधर में डांस विभाग की शुरुआत की गई।

इस मौके मुख्य मेहमान डा. संतोष व्यास हैड आफ डिपार्टमैंट (डांस) ए.पी.जे. कालेज जालंधर ने डांस विभाग का उद्घाटन करते हुए कहा कि डांस सीखने के इच्छुकों के लिए यह सुनहरी मौका है, जो कि इन मुफ़्त क्लासों को ज्वाईन करके अपने शौक को पूरा कर सकते है। इस मौके डा. रंजना प्रोफ़ैसर ए.पी.जे. कालेज जालंधर ने विशेष मेहमान के तौर पर शिरकत की।

इस बारे में और ज्यादा जानकारी देते हुए जीओजी जालंधर के प्रमुख मेजर जनरल (सेवामुक्त) बलविन्दर सिंह ने बताया कि 7जनवरी, 2022 तक मुफ़्त डांस क्लासें लगाई जा रही है और रैगुलर डांस क्लासें 10 जनवरी से शुरू हो रही है। उन्होंने बताया कि इन क्लासों में क्लासिकल डांस, भंगड़ा और हिप -हॉप सिखाया जाएगा।

उन्होंने आगे बताया कि अगले हफ़्ते से विरसा विहार में संगीत की क्लासें भी शुरू की जा रही हैं।

बलविन्दर सिंह, जो कि सोसायटी के मीत प्रधान भी है, ने कहा कि कोई भी इच्छुक डांस सीखने के लिए विरसा विहार की दूसरी मंजिल में डांस विभाग में संपर्क कर सकता है। इस मौके प्रसिद कलाकार वासु देव विशवास, कैप्टन आई.एस. धामी सचिव और अन्य मौजूद थे।

Bengal govt announces fresh Covid curbs: Educational institutes closed, ban on movement of people after 10 pm

India 2 January (News Hunt)- In view of the rising Covid-19 cases, the West Bengal government on Sunday announced fresh restrictions, including closing down educational institutions, entertainment parks and tourist places. It also prohibited the movement of people and banned public gatherings of any kind between 10 pm and 5 am.

The order also stated that marketplaces, cinema halls, shopping malls and restaurants will be allowed to operate with 50% seating capacity till 10 pm daily. Moreover, local trains and the Kolkata Metro can also operate with 50% capacity.

State Chief Secretary H K Dwivedi also announced that flights from Mumbai and Delhi will be allowed to land in the state on Mondays and Fridays from January 5.

ਪੰਜਾਬ 2 ਜਨਵਰੀ (ਨਿਊਜ਼ ਹੰਟ)

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਸਬੰਧੀ ਫਾਈਲ ਭਾਜਪਾ ਦੇ ਦਬਾਅ ਹੇਠ ਦੱਬੀ ਰੱਖਣ ਲਈ ਰਾਜਪਾਲ ਪੰਜਾਬ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਨੌਜਵਾਨਾਂ ਲਈ ਨੌਕਰੀਆਂ ਯਕੀਨੀ ਬਣਾਉਣ ਹਿੱਤ ਰੋਜ਼ਗਾਰ ਗਰੰਟੀ ਸਕੀਮ ਅਸਲ ਅਰਥਾਂ ’ਚ ਲਾਗੂ ਕੀਤੀ ਜਾਵੇਗੀ। ਮੁੱਖ ਮੰਤਰੀ ਚੰਨੀ ਨੇ ਡਰੱਗ ਮਾਫੀਏ ਦੇ ਵੱਡੇ ਮਗਰਮੱਛਾਂ ਨੂੰ ਦਬੋਚਣ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਦੁਹਰਾਈ। ਬੇਅਦਬੀ ਮਾਮਲੇ ਵਿੱਚ ਚੱਲ ਰਹੀ ਪੜਤਾਲ ਜਲਦ ਹੀ ਸਿੱਟਾ ਪੂਰਨ ਮੁਕਾਮ ’ਤੇ ਪਹੁੰਚੇਗੀ। ਇਸ ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਬੇਅਦਬੀ ਮਾਮਲੇ ’ਚ ਸ਼੍ਰੋਮਣੀ ਕਮੇਟੀ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

ਪੰਜਾਬ 2 ਜਨਵਰੀ (ਨਿਊਜ਼ ਹੰਟ)

ਸੂਬੇ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਅਤੇ ਰੋਜ਼ਗਾਰ ਉਤਪਤੀ ਨੂੰ ਵਧਾਉਣ ਦੇ ਮੱਦੇਨਜ਼ਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਪੰਜਾਬ ਕੈਬਨਿਟ ਨੇ ਨਵੇਂ ਮੈਗਾ ਅਤੇ ਅਲਟਰਾ ਮੈਗਾ ਪ੍ਰੋਜੈਕਟਾਂ ਲਈ ਪ੍ਰੋਤਸਾਹਨ ਦੇ ਵਿਸ਼ੇਸ਼ ਪੈਕੇਜ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਤਾਂ ਜੋ ਸੂਬੇ ਭਰ ’ਚ ਇਨਾਂ ਪ੍ਰੋਜੈਕਟਾਂ ਲਈ ਵੱਡੇ ਪੱਧਰ ‘ਤੇ ਨਿਵੇਸ਼ ਆਕਰਸ਼ਿਤ ਕੀਤਾ ਜਾ ਸਕੇ। ਕੈਬਨਿਟ ਨੇ ਗਊਸ਼ਾਲਾਵਾਂ ਦੇ ਬਿਜਲੀ ਬਿੱਲਾਂ ਦੇ ਸਾਰੇ ਬਕਾਏ ਮੁਆਫ ਕਰਨ ਨੂੰ ਵੀ ਪ੍ਰਵਾਨਗੀ ਦਿੱਤੀ।

15 से 18 वर्ष आयु वर्ग का टीकाकरण आज से, ज़िले में करीब 1.10 लाख बच्चों को लगेगी वैक्सीन: घनश्याम थोरी

जालंधर, 2 जनवरी (न्यूज़ हंट)- कोविड से बचाव के लिए जालंधर में 15 से 18 वर्ष आयु वर्ग के बच्चों के 3जनवरी सोमवार से शुरू होने वाले टीकाकरण के लिए सभी प्रबंध पूरे कर लिए गए है,जिसके अंतर्गत ज़िले के करीब 1लाख 10 हज़ार बच्चों को वैक्सीन लगाई जायेगी।

स्वास्थ्य विभाग के आधिकारियों के साथ इस विशेष टीकाकरण अभियान सम्बन्धित बैठक की अध्यक्षता करते हुए डिप्टी कमिशनर ने बताया कि इस आयु वर्ग के बच्चों को को -वैक्सीन लगाई जायेगी, जिसके लिए जालंधर में 4साईटें निर्धारित की गई है,जिनमें ई.ऐस.आई. डिस्पेंसरी नं. 1और 3, श्री महांवीर जैन स्कूल विजय नगर (शक्ति नगर), अरबन प्राइमरी हैल्थ सैंटर गढ़ा और अरबन प्राइमरी हैल्थ सैंटर मकसूदा शामिल हैं। जबकि ब्लाक स्तर पर ऐस.ऐम.ओज को बच्चों के वैकसीनेशन के लिए ज़रुरी प्रबंध करने के निर्देश दिए गए है ।उन्होंने बताया कि इस आयु वर्ग का कोई भी बच्चा टीकाकरण साइट पर जा कर मौके पर रजिस्ट्रेशन करवा सकता है, जिसके लिए उसके पास उसका आधार कार्ड या कोई भी फोटो पहचान पत्र होना ज़रूरी है।

डिप्टी कमिशनर ने जानकारी देते हुए बताया कि सरकार के आदेशों अनुसार 10 जनवरी से ज़िले में बूस्टर डोज़ भी लगनी शुरू हो रही है। उन्होंने बताया कि यह ख़ुराक चुनाव में ड्यूटी निभाने वाले स्टाफ, हैल्थ और फ़्रंट लाईन वर्करों सहित सह रोगों से पीडित 60 साल से अधिक आयु के मरीज़ों को दी जायेगी।

डिप्टी कमिशनर ने कहा कि सामाजिक हित में और बच्चों की सुरक्षा को यकीनी बनाने के लिए उनका टीकाकरण करवाना बेहद ज़रूरी है। उन्होंने योग्य लाभपातरी बच्चों को जल्द से जल्द टीकाकरण करवाने की अपील की ,जिससे इस महामारी को फैलने से रोका जा सके। उन्होंने माँ -बाप को भी अपील की कि वह अपने बच्चों को टीकाकरण करवाने के लिए प्रेरित करे।

इससे पहले मुख्य सचिव अनिरुद्ध तिवाड़ी के साथ वीडियो कान्फ़्रेंस के द्वारा हुई बैठक में हिस्सा लेते हुए डिप्टी कमिशनर ने बताया कि ज़िले में कोविड वैक्सीन की रोज़ की 6000 ख़ुराक लगाई जा रही हैं। उन्होंने बताया कि अब तक करीब 93 प्रतिशत योग्य लाभपातरियों की तरफ से पहली और करीब 61 प्रतिशत लाभपातरियों की तरफ से वैक्सीन की दूसरी ख़ुराक लगवायी की जा चुकी है।

इस अवसर पर अतिरिक्त डिप्टी कमिशनर (विकास) जसप्रीत सिंह, अतिरिक्त डिप्टी कमिशनर (शहरी विकास) हिमांशु जैन, सिवल सर्जन डा. रणजीत सिंह और अन्य मौजूद थे

52 Fresh Omicron Cases in Rajasthan

Rajasthan 1 January (News Hunt)- Rajasthan recorded 52 fresh Omicron cases on Saturday, which took the tally of cases of the new variant of the coronavirus to 121 in the state, an official said. Of the new Omicron cases, 38 were reported from Jaipur, three each form Pratapgarh, Sirohi and Bikaner, two from Jodhpur and one each from Ajmer, Sikar and Bhilwara, according to a health department spokesperson. Nine of these infected persons have returned from abroad, four persons came in contact with foreign travellers while 12 persons have returned from travel to other states, the spokesperson said, adding that two have been traced through contact history. Omicron patients are being isolated at a special ward at the RUHS Hospital.