Home Blog Page 857

ਜਲੰਧਰ ਨੇ ਟੀਕਾਕਰਨ ਵਿੱਚ 7 ਲੱਖ ਦਾ ਅੰਕੜਾ ਕੀਤਾ ਪਾਰ : ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ

0

ਜਲੰਧਰ, 4 ਜੁਲਾਈ 2021 ( ਨਿਊਜ਼ ਹੰਟ ) :

ਇਕ ਹੋਰ ਸਫ਼ਲਤਾ ਪ੍ਰਾਪਤ ਕਰਦਿਆਂ  ਜ਼ਿਲ੍ਹਾ ਜਲੰਧਰ ਨੇ ਯੋਗ ਲਾਭਪਾਤਰੀਆਂ ਨੂੰ 7,13,759 ਖੁਰਾਕਾਂ ਦੇ ਕੇ ਟੀਕਾਕਰਨ ਵਿਚ 7 ਲੱਖ ਦੇ ਅੰਕੜੇ ਨੂੰ ਪਾਰ ਕਰ ਲਿਆ ਹੈ।

ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ 5,77,220 ਅਤੇ 1,36,539 ਲਾਭਪਾਤਰੀਆਂ ਨੂੰ ਕੋਵਿਡ-19 ਵੈਕਸੀਨ ਦੀ ਕ੍ਰਮਵਾਰ ਪਹਿਲੀ ਅਤੇ ਦੂਜੀ ਖੁਰਾਕ ਦਿੱਤੀ ਜਾ ਚੁੱਕੀ ਹੈ । ਉਨ੍ਹਾਂ ਮੈਗਾ ਟੀਕਾਕਰਨ ਮੁਹਿੰਮ ਤਹਿਤ ਪਿਛਲੇ ਦੋ ਦਿਨਾਂ ਵਿੱਚ ਪ੍ਰਸ਼ਾਸਨ ਵੱਲੋਂ ਕੀਤੇ ਗਏ ਵਿਸ਼ੇਸ਼ ਯਤਨਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਵੱਡੀ ਗਿਣਤੀ ਵਿਚ ਲਾਭਪਾਤਰੀਆਂ ਦੇ ਟੀਕਾਕਰਨ ਲਈ ਸ਼ਨੀਵਾਰ ਨੂੰ ਲਗਭਗ 225 ਵਿਸ਼ੇਸ਼ ਮੋਬਾਈਲ ਟੀਕਾਕਰਨ ਕੈਂਪ ਲਗਾਏ ਗਏ ਸਨ।

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਬਾਕੀ ਖੁਰਾਕਾਂ ਦੇਣ ਲਈ ਐਤਵਾਰ ਨੂੰ ਕੁਝ ਕੈਂਪ ਵੀ ਲਗਾਏ ਗਏ। ਉਨ੍ਹਾਂ ਕਿਹਾ ਕਿ ਵੈਕਸੀਨ ਦਾ ਨਵਾਂ ਸਟਾਕ ਪ੍ਰਾਪਤ ਹੁੰਦਿਆਂ ਹੀ ਜ਼ਿਲ੍ਹੇ ਵਿੱਚ ਅਜਿਹੇ ਹੋਰ ਕੈਂਪ ਲਗਾਏ ਜਾਣਗੇ। ਉਨ੍ਹਾਂ ਜਲੰਧਰ ਜ਼ਿਲ੍ਹੇ ਦੇ ਲੋਕਾਂ ਦਾ ਇਨ੍ਹਾਂ ਕੈਂਪਾਂ ਵਿਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ, ਜਿਸ ਤੋਂ ਬਿਨਾਂ ਇਹ ਪ੍ਰਾਪਤੀ ਲਗਭਗ ਅਸੰਭਵ ਸੀ। ਸ਼੍ਰੀ ਥੋਰੀ ਨੇ ਇਸ ਕਾਰਜ ਵਿੱਚ ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਦੇ ਵੱਡਮੁੱਲੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਸਮੁੱਚੇ ਸਿਹਤ ਸੇਵਕਾਂ ਦੀ ਪ੍ਰਸ਼ੰਸਾ ਵੀ ਕੀਤੀ।

ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ‘ਤੇ ਦਿਵਿਆਂਗ ਵਿਅਕਤੀਆਂ ਲਈ ਵੈਕਸੀਨੇਸ਼ਨ ਕੈਂਪ ਲਗਾਇਆ

0

ਜਲੰਧਰ, 4 ਜੁਲਾਈ 2021 ( ਨਿਊਜ਼ ਹੰਟ ) :

ਡਿਪਟੀ ਕਮਿਸ਼ਨਰ, ਜਲੰਧਰ ਸ਼੍ਰੀ ਘਨਸ਼ਿਆਮ ਥੋਰੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਜਲੰਧਰ ਸ਼੍ਰੀ ਗੁਰਮਿੰਦਰ ਸਿੰਘ ਦੀ ਅਗਵਾਈ ਵਿੱਚ ਕੌਂਸਲਰ ਸ਼੍ਰੀਮਤੀ ਡੋਲੀ ਸੈਣੀ ਦੇ ਸਹਿਯੋਗ ਨਾਲ ਮਹਾਰਜਾ ਰਣਜੀਤ ਸਿੰਘ ਪਾਰਕ ਰਣਜੀਤ ਨਗਰ, ਜਲੰਧਰ ਵਿਖੇ ਦਿਵਿਆਂਗ ਵਿਅਕਤੀਆਂ ਲਈ ਵਿਸ਼ੇਸ਼ ਕੋਵਿਡ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ।

ਇਸ ਕੈਂਪ ਵਿੱਚ ਦਿਵਿਆਂਗ ਵਿਅਕਤੀਆਂ ਨੂੰ ਪਹਿਲ ਦਿੰਦੇ ਹੋਏ ਲਗਭਗ 250 ਵਿਅਕਤੀਆਂ ਨੂੰ ਕੋਵਿਡ ਵੈਕਸੀਨ ਦਾ ਟੀਕਾ ਲਗਾਇਆ ਗਿਆ। ਕੈਂਪ ਦੌਰਾਨ ਆਏ ਵਿਅਕਤੀਆਂ ਲਈ ਪਾਣੀ ਅਤੇ ਰਿਫਰੈਸ਼ਮੈਂਟ ਦਾ ਇੰਤਜ਼ਾਮ ਵੀ ਕੀਤਾ ਗਿਆ ਸੀ।

ਇਸ ਦੌਰਾਨ ਕੈਂਪ ਵਿੱਚ ਪੁੱਜੇ ਲੋਕਾਂ ਨੂੰ ਅਨੀਮੀਆਂ ਸਬੰਧੀ ਜਾਣਕਾਰੀ ਵੀ ਦਿੱਤੀ ਗਈ। ਇਸ ਮੌਕੇ ਸਮਾਜ ਸੇਵੀ ਸ਼੍ਰੀ ਰਣਜੀਤ ਸਿੰਘ ਰੰਧਾਵਾ, ਸੁਪਰਵਾਈਜ਼ਰ ਸ਼੍ਰੀਮਤੀ ਜਸਵਿੰਦਰ ਕੌਰ, ਆਂਗਣਵਾੜੀ ਵਰਕਰ ਸ਼੍ਰੀਮਤੀ ਬਲਵੀਰ ਕੌਰ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ ।

ਜ਼ਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੇ ਹਰੇਕ ਯੋਗ ਲਾਭਾਪਤਰੀ ਦਾ ਜਲਦੀ ਤੋਂ ਜਲਦੀ ਟੀਕਾਕਰਨ ਕਰਨ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ ਤਾਂ ਜੋ ਸੰਭਾਵੀ ਤੀਜੀ ਲਹਿਰ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਿਆ ਜਾ ਸਕੇ।

मैगा वैक्सीनेशन कैंप: जालंधर ने एक ही दिन में 50,000 की संख्या को किया पार, डिप्टी कमिश्नर ने एन.जी.ओज़ के प्रयत्नों की प्रशंसा की

0

जालंधर, 3 जुलाई 2021 ( न्यूज़ हंट ) :

टीकाकरण की एक अन्य प्राप्ति की तरफ बढते हुए जालंधर ज़िला प्रशासन की तरफ से आज लगभग 225 कैंप लगा कर देहाती और शहरी दोनों क्षेत्रों के लाभपातरियों को कवर करते हुए एक ही दिन में कोविड -19 टीकों की 50,000 से अधिक ख़ुराकें दी गई, जिसमें देहाती क्षेत्र में दी गई 23,000 ख़ुराकें भी शामिल है। कैंप अभी भी जारी थे और देर शाम तक टीकाकरण के 65,000 हज़ार के आंकड़े को पार होने की उम्मीद है।

टीकाकरण अभियान को बड़े स्तर पर सफल बनाने के लिए सामाजिक और धार्मिक संस्थानों के प्रयत्नों की प्रशंसा करते हुए डिप्टी कमिश्नर घनश्याम थोरी ने कहा कि संक्रमण की रोकथाम के लिए टीकाकरण समय की आवश्यकता है। उन्होनें कहा कि सभी लाभपातरियों को टीका लगाने के लिए अलग -अलग स्थानों पर लगभग 750 वैक्सीनेटर और अन्य स्टाफ सदस्यों को तैनात किया गया था। थोरी ने 50,000 से अधिक ख़ुराकें देने के लिए सामाजिक, धार्मिक और अन्य संस्थानों की तरफ से निभाई भूमिका की भी प्रशंसा की। उन्होनें कहा कि यह प्राप्ति हमारी टीमें को योग्य लाभपातरियों को कवर करने के लिए नए जोश और उत्साह के साथ काम करने की प्रेरणा देगी।

उन्होनें कहा,”50,000 से अधिक ख़ुराकों के साथ ज़िला प्रशासन की तरफ से अब तक 6,90,893 ख़ुराकें दी गई है, जिनमें क्रमवार 5,62,813 पहली और 1,28,080 दूसरी ख़ुराक शामिल है। डिप्टी कमिश्नर ने कहा कि सभी योग्य लाभापातरियों का टीकाकरण सुनिश्चित बनाने के लिए जिले में इस प्रकार के अन्य कैंप भी लगाए जाएंगे। उन्होनें कोविड -19 को फैलने से रोकने के लिए इस काम में लोगों के सहयोग की माँग की ,क्योंकि सामुहिक टीकाकरण ही इस बरसाती बीमारी का एक मात्र हल है।

श्री थोरी ने अधिक से अधिक लोगों का टीकाकरण करने के लिए प्रशासन की वचनबद्धता को दोहराया, जिससे कोविड -19 महामारी की संभावित तीसरी लहर के साथ प्रभावशाली ढंग से निपटा जा सके। उन्होनें कहा कि वैक्सीन का नया स्टाक आने पर इस तरह के और कैंप लगाए जाएंगे।

मुख्यमंत्री तथा सरकारिया बताएं कि किन नियमों के तहत रेत तथा बजरी निकालने के लिए 200 फीट तक की खुदाई की अनुमति है: सरदार सुखबीर सिंह बादल

0

मुकेरियां 03 जुलाई 2021 ( न्यूज़ हंट ) :

शिरोमणी अकाली दल के अध्यक्ष सरदार सुखबीर सिंह बादल ने आज मुख्यमंत्री कैप्टन अमरिंदर सिंह और खनन विभाग के मंत्री सुखबिंदर सिंह सरकारिया से कहा है कि वे खुलासा करें कि किन नियमों के तहत रेत तथा बजरी निकालने के लिए 200 फुट तक खुदाई की अनुमति दी गई है, जिसमें कई गांवों की जमीन शामिल है, में रेत तथा बजरी माफिया तथा जिला पुलिस और खनन विभाग की मिलीभगत ने क्षेत्र को तबाह कर दिया है।

सरदार सुखबीर सिंह बादल धामीयां, संधवाल तथा ब्रींगाली गांवों में खनन माफिया द्वारा खाइयां खोदे जाने के कारण वाहनों की आवाजाही पर प्रतिबंध होने के कारण कई किलोमीटर तक पैदा चलना पड़ा। सरदार सुखबीर सिंह बादल ने कहा कि ‘इस तरह के हथकंडे शिरोमणी अकाली दल को रेत माफिया को उजागर करने से नही रोक सकते, जिनके सिरे मुख्यमंत्री तथा आॅल इंडिया कांग्रेस कमेटी (एआईसीसी) तक पहुंच हैं। उन्होने खुलासा किया कि भले ही यहां माफिया ने दस से ज्यादा गांवों को तबाह करके रख दिया है, फिर भी सरकार को उनकी चिंता नही है। ‘ आज भी स्थानीय पुलिस ने अवैध रेत माफिया को पहले ही उनकी यात्रा के बारे में सूचित कर उन्हे भागने का अवसर प्रदान किया’। उन्होने कहा कि माफिया ने यह सुनिश्चित करने के लिए कि हम उस जगह तक न पहुंचे, जहां अवैध खनन किया जा रहा है, वहां खाइयां खोदी हुई थी। यहां तक कि उन्होने कच्ची सड़क खोदकर क्षेत्र से बाहर निकलने से रोकने की कोशिश की’।

अकाली दल अध्यक्ष ने कहा कि यह बेहद दुर्भाग्यपूर्ण है कि भले ही नियमों में दस फीट तक तक अनुमति दी हुई है, लेकिन रेत माफिया ने 200 फुट तक खुदाई की गई है, जिसके कारण जमीन के रिसाव के कारण एक झील भी बन गई है। मौके पर इकटठे हुए एनजीओज् तथा ग्रामीणों ने खुलासा किया क स्थानीय विधायक इंदूबाला व पुलिस  व खनन विभाग की सक्रिय मिलीभगत से कांग्रेस विधायक दर्शन बराड़ के बेटे गुरजंट सिंह द्वारा अवैध खनन व पत्थर तोड़ने का काम किया जा रहा है। उन्होने जिक्र किया कि एसएसपी नवजोत सिंह महल माफिया को सरंक्षण प्रदान कर रहे हैं।

सरदार  बादल से बातचीत कर गुरु नानक वेल्फेयर सोसायटी के अध्यक्ष कृपाल सिंह गेरा से बातचीत करते हुए कहा कि सोसायटी काफी समय से माफिया के खिलाफ शिकायत कर रही है, परंतु स्थानीय पुलिस तथा प्रशासन ने इनके खिलाफ कार्रवाई करने से इंकार कर दिया है। मौके पर मौजूद लोगों ने खुलासा किया कि अवैध खनन के कारण उनकी जमीन तबाह हो गई है, यहां तक कि कच्ची सड़क जो एक गांव से दूसरे गांव में लगती थी को भी खत्म कर दिया गया है। एक शिकायतकर्ता बीबी सुरिंदर कौर ने खुलासा किया कि  उनकी 25 एकड़ की जमीन माफिया द्वारा गैर कानूनी ढंग से रेता निकाला है।

स्थानीय ट्रक ड्राइवरों के साथ साथ पड़ोसी हिमाचल प्रदेश से भी लोग माफिया के खिलाफ शिकायत की कि माफिया उनसे ‘ गुंडा टैक्स’ वसूल कर रहा है। हिमाचल के आॅपरेटरों ने कहा कि इस तथ्य के बावजूद कि यह मामला हिमाचल के मुख्यमंत्री ने उठाया था, इसके खिलाफ कोई कार्रवाई नही की गई, कि उनसे हिमाचल से पंजाब में रेता बजरी लाने के लिए प्रति ट्रक 10 हजार रूपये गुंडा टैक्स वसूला जाता |

ਵਿਧਾਨ ਸਭਾ ਖੇਤਰ ਉੜਮੁੜ ਦੇ ਪਿੰਡ ਮੂਨਕ ਕਲਾਂ ਅਤੇ ਮੂਨਕ ਖੁਰਦ ’ਚ ਲਗਾਇਆ ਗਿਆ ਵਿਸ਼ੇਸ਼ ਵੋਟਰ ਜਾਗਰੂਕਤਾ ਕੈਂਪ : ਪ੍ਰਦੀਪ ਸਿੰਘ ਢਿਲੋਂ

0

ਹੁਸ਼ਿਆਰਪੁਰ, 3 ਜੁਲਾਈ 2021 ( ਨਿਊਜ਼ ਹੰਟ ) :

ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਅਪਨੀਤ ਰਿਆਤ ਦੇ ਨਿਰਦੇਸ਼ਾਂ ’ਤੇ ਜ਼ਿਲ੍ਹੇ ਵਿੱਚ ਵੋਟਰਾਂ ਨੂੰ ਜਾਗਰੂਕ ਕਰਨ ਅਤੇ 18 ਸਾਲ ਵਾਲੇ ਨੌਜਵਾਨਾਂ ਨੂੰ ਵੋਟ ਪਾਉਣ ਦੇ ਪ੍ਰਤੀ ਉਤਸ਼ਾਹਤ ਕਰਨ ਦੇ ਉਦੇਸ਼ ਨਾਲ ਵਿਧਾਨ ਸਭਾ ਖੇਤਰ ਉੜਮੁੜ-41 ਦੇ ਪਿੰਡ ਮੂਨਕ ਕਲਾਂ ਅਤੇ ਮੂਨਕ ਖੁਰਦ ਵਿੱਚ ਵੋਟਰ ਜਾਗਰੂਕਤਾ ਦੇ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ।
ਜਾਣਕਾਰੀ ਦਿੰਦੇ ਹੋਏ ਉੜਮੁੜ-41 ਦੇ ਚੋਣ ਰਜਿਸਟ੍ਰੇਸ਼ਨ ਅਫ਼ਸਰ ਪ੍ਰਦੀਪ ਸਿੰਘ ਢਿਲੋਂ ਨੇ ਦੱਸਿਆ ਕਿ ਕੈਂਪ ਦੇ ਦੌਰਾਨ ਸੁਪਰਵਾਈਜਰ ਜਸਦੀਪ ਸਿੰਘ, ਬੀ.ਐਲ.ਓ ਬੂਥ ਨੰਬਰ 94 ਗੁਰਦਿਆਲ ਸਿੰਘ, ਬੂਥ ਨੰਬਰ 95 ਦੇ ਬੀ.ਐਲ.ਓ ਵਿਸ਼ਾਲ ਚੌਧਰੀ, ਬੂਥ ਨੰਬਰ 96 ਦੇ ਬੀ.ਐਲ.ਓ ਮਨਿੰਦਰ ਕੌਰ ਅਤੇ ਬੂਥ ਨੰਬਰ 97 ਦੇ ਬੀ.ਐਲ.ਓ ਗੁਰਦੀਪ ਸਿੰਘ ਅਤੇ ਸਵੀਪ ਨੋਡਲ ਅਫ਼ਸਰ ਦਕਸ਼ ਸੋਹਲ ਨੇ ਲੋਕਾਂ ਨੂੰ ਵੋਟ ਬਣਾਉਣ ਦੇ ਪ੍ਰਤੀ ਜਾਗਰੂਕ ਕੀਤਾ। ਇਸ ਮੌਕੇ ’ਤੇ ਸਾਰੇ ਅਧਿਕਾਰੀਆਂ ਨੇ ਕਿਹਾ ਕਿ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਹਰ ਵਿਅਕਤੀ ਦੇ ਲਈ ਵੋਟ ਬਣਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿੱਚ ਵਿਸ਼ੇਸ਼ ਯਤਨਾ ਨਾਲ ਲੋਕਾਂ ਨੂੰ ਵੋਟ ਬਣਾਉਣਦੇ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ’ਤੇ ਯੋਗ ਉਮੀਦਵਾਰਾਂ ਦੇ ਵੋਟ ਸਬੰਧੀ ਫਾਰਮ ਭਰ ਕੇ ਦਸਤਾਵੇਜ ਰਾਹੀਂ ਵੋਟ ਬਣਾਉਣ ਦੀ ਪ੍ਰਕ੍ਰਿਆ ਨੂੰ ਅਮਲੀ ਜਾਮਾ ਪਹਿਨਾਇਆ ਗਿਆ।

ਪੰਜਾਬ 3 ਜੁਲਾਈ 2021 ( ਨਿਊਜ਼ ਹੰਟ )

0

ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਅੱਜ ਸਵੇਰੇ 8 ਵਜੇ ਸਰਵਿਸੇਜ਼ ਕਲੱਬ ਹੁਸ਼ਿਆਰਪੁਰ ਵਿਖੇ ਕੋਵਿਸ਼ਿਲਡ ਦੀ ਦੂਜੀ ਡੋਜ਼ ਲਗਵਾ ਕੇ ਜ਼ਿਲ੍ਹੇ ਵਿਚ ਮੈਗਾ ਕੈਂਪਾ ਦੀ ਸ਼ੁਰੂਆਤ ਕਰਵਾਈ। ਇਸ ਦੌਰਾਨ ਉਨ੍ਹਾਂ ਨਾਲ ਜ਼ਿਲ੍ਹਾ ਟੀਕਾਕਰਣ ਅਫ਼ਸਰ ਡਾ. ਸੀਮਾ ਗਰਗ ਵੀ ਮੌਜੂਦ ਸਨ।

ਸ਼ਹਿਰ ਦੀ ਹਰੇਕ ਵਾਰਡ ਵਿਚ ਲਗਾਏ ਜਾਣਗੇ ਕੋਰੋਨਾ ਤੋਂ ਬਚਾਅ ਦੇ ਟੀਕੇ-ਸੋਨੀ

0

ਅੰਮਿ੍ਰਤਸਰ, 3 ਜੁਲਾਈ 2021 ( ਨਿਊਜ਼ ਹੰਟ ) :

ਕੈਬਨਿਟ ਮੰਤਰੀ ਸ੍ਰੀ ਓ ਪੀ ਸੋਨੀ ਨੇ ਕੇਂਦਰੀ ਹਲਕੇ ਦੀਆਂ ਵਾਰਡਾਂ ਵਿਚ ਲਗਾਏ ਗਏ ਕਰੋਨਾ ਦੇ ਟੀਕਾਕਰਨ ਕੈਂਪਾਂ ਦਾ ਉਦਘਾਟਨ ਕਰਦੇ ਕਿਹਾ ਕਿ ਅਸੀਂ ਸ਼ਹਿਰ ਦੀ ਹਰੇਕ ਵਾਰਡ ਵਿਚ ਕਰੋਨਾ ਤੋਂ ਬਚਾਅ ਲਈ ਟੀਕਾਕਰਨ ਕੈਂਪ ਲਗਾ ਰਹੇ ਹਾਂ, ਪਰ ਇਸ ਦਾ ਸਹੀ ਲਾਭ ਤਾਂ ਹੀ ਹੋਵੇਗਾ, ਜੇਕਰ ਆਪਾਂ ਸਾਰੇ ਸੁਹਿਰਦਤਾ ਨਾਲ ਇੰਨਾਂ ਕੈਂਪਾਂ ਦਾ ਲਾਹਾ ਲਈਏ। ਅੱਜ ਵਾਰਡ ਨੰਬਰ 48 ਦੇ ਰਾਮਾਨੰਦ ਬਾਗ ਅਤੇ ਵਾਰਡ ਨੰਬਰ 49 ਦੇ ਕੱਟੜਾ ਸ਼ੇਰ ਸਿੰਘ ਵਿਖੇ ਲਗਾਏ ਗਏ ਕਰੋਨਾ ਟੀਕਾਕਰਨ ਕੈਂਪਾਂ ਦੀ ਸ਼ੁਰੂਆਤ ਕਰਦੇ ਸ੍ਰੀ ਸੋਨੀ ਨੇ ਕਿਹਾ ਕਿ ਕਰੋਨਾ ਤੋਂ ਬਚਾਅ ਦਾ ਇਕੋ-ਇਕ ਸਾਧਨ ਅਜੇ ਤੱਕ ਵਿਸ਼ਵ ਕੋਲ ਆਇਆ ਹੈ, ਜੋ ਕਿ ਵੈਕਸੀਨ। ਇਸ ਲਈ ਪੰਜਾਬ ਸਰਕਾਰ ਆਪਣੇ ਹਰੇਕ ਨਾਗਰਿਕ ਨੂੰ ਇਹ ਟੀਕਾ ਲਗਾਉਣ ਦਾ ਯਤਨ ਕਰ ਰਹੀ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਦੋਂ ਵੀ ਮੌਕਾ ਮਿਲੇ ਕਰੋਨਾ ਤੋਂ ਬਚਾਅ ਲਈ ਟੀਕਾ ਜ਼ਰੂਰ ਲਗਾਉਣ। ਉਨਾਂ ਦੱਸਿਆ ਕਿ ਅੱਜ ਅੰਮਿ੍ਰਤਸਰ ਜਿਲ੍ਹੇ ਵਿਚ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਆਪਣੀ ਟੀਮ ਨਾਲ 250 ਤੋਂ ਵੱਧ ਥਾਵਾਂ ਉਤੇ ਟੀਕਾਕਰਨ ਕੈਂਪ ਲਗਾਏ ਹਨ। ਉਨਾਂ ਕਰੋਨਾ ਸੰਕਟ ਵਿਚ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਵੀ ਸਰਾਹਨਾ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਵਿਕਾਸ ਸੋਨੀ ਕੌਂਸਲਰ, ਚੇਅਰਮੈਨ ਸ੍ਰੀ ਸੰਜੀਵ ਅਰੋੜਾ, ਸ੍ਰੀ ਸੁਨੀਲ ਕੁਮਾਰ ਕੌਂਟੀ, ਸ੍ਰੀ ਇਕਬਾਲ ਸਿੰਘ, ਸ੍ਰੀ ਮਨਮੋਹਨ ਕੁੰਦਰਾ, ਅੰਜੂ ਅਰੋੜਾ, ਸ੍ਰੀ ਰਿੰਕੂ ਮਹੇਸ਼ਵਰੀ ਆਦਿ ਪਤਵੰਤੇ ਵੀ ਹਾਜ਼ਰ ਸਨ।

ਸ਼ਹਿਰ ਵਿਚ ਇਸ ਵਾਰ ਨਹੀਂ ਰਹੇਗੀ ਪੀਣ ਵਾਲੇ ਪਾਣੀ ਦੀ ਕਮੀ-ਸੋਨੀ

0

ਅੰਮਿ੍ਰਤਸਰ, 3 ਜੁਲਾਈ 2021 ( ਨਿਊਜ਼ ਹੰਟ ) :

ਕੈਬਨਿਟ ਮੰਤਰੀ ਸ੍ਰੀ ਓ ਪੀ ਸੋਨੀ ਨੇ ਅੰਮਿ੍ਰਤਸਰ ਸ਼ਹਿਰ ਵਿਚ ਚੱਲ ਰਹੇ ਪ੍ਰਾਜੈਕਟਾਂ ਦਾ ਵੇਰਵਾ ਆਪਣੇ ਇਲਾਕਾ ਵਾਸੀਆਂ ਨਾਲ ਸਾਂਝਾ ਕਰਦੇ ਦੱਸਿਆ ਕਿ ਸ਼ਹਿਰ ਵਿਚ ਜਿੱਥੇ ਨਵੇਂ ਟਿਊਬਵੈਲ ਲਗਾਏ ਜਾ ਰਹੇ ਹਨ, ਉਥੇ ਨਵੀਂ ਪਾਇਪ ਲਾਈਨ ਵੀ ਵਿਛਾਈ ਜਾ ਰਹੀ ਹੈ, ਜੋ ਕਿ ਨਵੀਆਂ ਕਾਲੋਨੀਆਂ ਵਿਚ ਵੱਸਦੇ ਲੋਕਾਂ ਨੂੰ ਪੀਣ ਲਈ ਪਾਣੀ ਮੁਹੱਈਆ ਕਰਵਾਏਗੀ। ਅੱਜ ਝਬਾਲ ਰੋਡ ਤੋਂ ਲੈ ਕੇ ਪਿੰਡ ਇਬਨ ਸੂਏ ਤੱਕ 2 ਕਰੋੜ ਦੀ ਲਾਗਤ ਪੈਣ ਵਾਲੇ ਪਾਈਪ ਦੀ ਸ਼ੁਰੂਆਤ ਕਰਦੇ ਸ੍ਰੀ ਸੋਨੀ ਨੇ ਦੱਸਿਆ ਕਿ ਇਸ ਪਾਈਪ ਲਾਈਨ ਨਾਲ ਹੀ ਆਨੰਦ ਵਿਹਾਰ, ਡਰੀਮ ਸਿਟੀ, ਵਾਹਿਗੁਰੂ ਸਿਟੀ, ਦਸ਼ਮੇਸ਼ ਵਿਹਾਰ, ਬਾਬਾ ਦੀਪ ਸਿੰਘ ਕਲੋਨੀ, ਠਾਕੁਰ ਇਨਕਲੇਵ, ਸ਼ਿਵਾ ਵਿਹਾਰ, ਸਤਨਾਮ ਨਗਰ ਅਤੇ ਰੋਡ ਦੇ ਨਾਲ-ਨਾਲ ਲਗਦੇ ਕਲੋਨੀ ਅਤੇ ਇਲਾਕਿਆਂ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸੁਵਿਧਾ ਮਿਲੇਗੀ। ਇਸ ਮੌਕੇ ਉਨਾਂ ਨੌ ਗਜੀਆਂ ਪਾਰਕ ਜੋ ਕਿ 15 ਲੱਖ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ, ਦੀ ਵੀ ਟੱਕ ਲਗਾ ਕੇ ਸ਼ੁਰੂਆਤ ਕੀਤੀ। ਉਨਾਂ ਕਿਹਾ ਕਿ ਸ਼ਹਿਰੀ ਖੇਤਰ ਵਿਚ ਇਹ ਪਾਰਕ ਲੋਕਾਂ ਦੀ ਸਾਹ ਰਾਗ ਹਨ, ਜਿੱਥੇ ਬੱਚਿਆਂ ਨੂੰ ਖੇਡਣ ਅਤੇ ਵੱਡਿਆਂ ਨੂੰ ਸੈਰ ਲਈ ਥਾਂ ਮਿਲਦਾ ਹੈ। ਉਨਾਂ ਇਲਾਕਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਇੰਨਾਂ ਪਾਰਕਾਂ ਦੀ ਸਾਫ-ਸਫਾਈ ਵੱਲ ਆਪ ਵੀ ਧਿਆਨ ਦੇਣ, ਤਾਂ ਜੋ ਇਹ ਪਾਰਕ ਇਲਾਕੇ ਦੀ ਸ਼ਾਨ ਬਣੇ ਰਹਿਣ। ਇਸ ਮੌਕੇ ਸ੍ਰੀ ਸੋਨੀ ਨਾਲ ਸ੍ਰੀ ਵਿਕਾਸ ਸੋਨੀ ਕੌਂਸਲਰ, ਚੇਅਰਮੈਨ ਮਹੇਸ਼ ਖੰਨਾ, ਪਰਮਜੀਤ ਸਿੰਘ ਚੋਪੜਾ, ਲਖਵਿੰਦਰ ਸਿੰਘ ਲੱਖਾ, ਸਿਮਰ ਲਖਨਪਾਲ ਹੈਪੀ, ਭੱਪਾ ਪ੍ਰਧਾਨ, ਚੌਧਰ ਪਰਿਵਾਰ, ਬੰਟੀ ਪ੍ਰਧਾਨ, ਸਾਭੀ ਪ੍ਰਧਾਨ, ਕੁਲਦੀਪ ਸਿੰਘ, ਕੰਵਲਜੀਤ ਸਿੰਘ ਗੋਲਡੀ, ਨੈਪੀ ਲਖਨਪਾਲ, ਰਿਤੇਸ਼ ਮੌਜ, ਸਾਹਿਲ ਅਰੋੜਾ ਹਾਜ਼ਰ ਸਨ।

ਰਈਆ-ਖਡੂਰ ਸਾਹਿਬ ਸੜਕ ਦਾ ਨਾਮ ਸ਼ਹੀਦ ਸੰਤ ਸਿੰਘ ਲਿੱਦੜ ਦੇ ਨਾਮ ’ਤੇ ਰੱਖਿਆ : ਵਿਜੈ ਇੰਦਰ ਸਿੰਗਲਾ

0
ਅੰਮ੍ਰਿਤਸਰ, 3 ਜੁਲਾਈ 2021 ( ਨਿਊਜ਼ ਹੰਟ ) :
ਲੋਕ ਨਿਰਮਾਣ ਮੰਤਰੀ ਪੰਜਾਬ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਸੂਬਾ ਸਰਕਾਰ ਨੇ ਰਈਆ ਨੂੰ ਖਡੂਰ ਸਾਹਿਬ ਨਾਲ ਜੋੜਨ ਵਾਲੀ ਸੜਕ ਦਾ ਨਾਮ ਸਾਬਕਾ ਵਿਧਾਇਕ ਸ਼ਹੀਦ ਸੰਤ ਸਿੰਘ ਲਿੱਧੜ ਦੇ ਨਾਮ ’ਤੇ ਰੱਖਣ ਦਾ ਫੈਸਲਾ ਕੀਤਾ ਹੈ, ਜਿਹਨਾਂ ਨੇ ਪੰਜਾਬ ਵਿੱਚ ਮੁੜ ਸੁਖਾਵੇਂ ਹਾਲਾਤ ਬਹਾਲ ਕਰਨ ਲਈ ਆਪਣੀ ਜਾਨ ਵਾਰ ਦਿੱਤੀ ਸੀ। ਕੈਬਨਿਟ ਮੰਤਰੀ ਨੇ ਦੱਸਿਆ ਕਿ ਸਾਬਕਾ ਵਿਧਾਇਕ ਦੇ ਨਾਮ ‘ਤੇ ਬਣਾਈ ਗਈ ਇਹ ਸੜਕ ਰੱਈਆ ਨੂੰ ਜਲਾਲਾਬਾਦ ਹੁੰਦੇ ਹੋਏ ਖਡੂਰ ਸਾਹਿਬ ਨਾਲ ਜੋੜਦੀ ਹੈ।
ਜ਼ਿਕਰਯੋਗ ਹੈ ਕਿ ਸੰਤ ਸਿੰਘ ਲਿੱਧੜ ਬਿਆਸ ਹਲਕੇ ਤੋਂ ਦੋ ਵਾਰ ਪੰਜਾਬ ਵਿਧਾਨ ਸਭਾ ਦੇ ਮੈਂਬਰ ਰਹੇ ਸਨ ਅਤੇ ਉਹ ਇਲਾਕੇ ਦੇ ਪ੍ਰਸਿੱਧ ਸਮਾਜ ਸੇਵਕ ਵੀ ਸਨ।
ਸ੍ਰੀ ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ ਅਗਵਾਈ ਵਿੱਚ ਪੰਜਾਬ ਸਰਕਾਰ ਲੋਕਾਂ ਨੂੰ ਬਿਹਤਰ ਸੜਕੀ ਸੰਪਰਕ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਨਿਰਧਾਰਤ ਟੀਚਿਆਂ ਦੀ ਪ੍ਰਾਪਤੀ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨਾਂ ਕਿਹਾ ਕਿ ਸਾਡੀ ਸਰਕਾਰ ਨੇ ਸੜਕੀ ਸੰਪਰਕ ਨੂੰ ਹੋਰ ਬਿਹਤਰ ਬਣਾਉਣ ਲਈ ਬਹੁਤ ਸਾਰੇ ਪ੍ਰਾਜੈਕਟ ਮੁਕੰਮਲ ਕੀਤੇ ਹਨ, ਜਿਨਾਂ ਵਿੱਚ ਕੌਮੀ ਰਾਜਮਾਰਗਾਂ, ਮੁੱਖ ਜ਼ਿਲਾ ਸੜਕਾਂ, ਹੋਰ ਜ਼ਿਲਾ ਸੜਕਾਂ ਅਤੇ ਨਵੇਂ ਪੁਲਾਂ ਦਾ ਨਿਰਮਾਣ ਸ਼ਾਮਲ ਹੈ। ਉਨਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਵਸਨੀਕਾਂ, ਸੈਲਾਨੀਆਂ ਅਤੇ ਨਿਵੇਸ਼ਕਾਂ ਦੀ ਬਜ਼ਾਰਾਂ, ਸਿਹਤ ਕੇਂਦਰਾਂ, ਸਿੱਖਿਆ ਸਹੂਲਤਾਂ ਆਦਿ ਤੱਕ ਸੁਖਾਲੀ ਪਹੁੰਚ ਬਣਾਉਣ ਲਈ ਨਿਰੰਤਰ ਚੰਗੀਆਂ ਤੇ ਟਿਕਾਊ ਸੜਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ।
ਸ੍ਰੀ ਸਿੰਗਲਾ ਨੇ ਦੱਸਿਆ ਕਿ ਮੌਜੂਦਾ ਬਜਟ ਵਿੱਚ ਸੜਕਾਂ ਅਤੇ ਪੁਲਾਂ ਲਈ 2,449 ਕਰੋੜ ਰੁਪਏ ਦੀ ਰਾਸ਼ੀ ਰੱਖੀ ਗਈ ਹੈ, ਜਿਸ ਵਿੱਚੋਂ ਸਾਲ 2021-22 ਦੌਰਾਨ 575 ਕਰੋੜ ਰੁਪਏ 560 ਕਿਲੋਮੀਟਰ ਲੰਬਾਈ ਵਾਲੀਆਂ ਸੜਕਾਂ ਅਤੇ ਪੁਲਾਂ ਦੇ ਨਵੀਨੀਕਰਨ, ਨਿਰਮਾਣ ਅਤੇ ਮੁਰੰਮਤ ਲਈ ਰੱਖੇ ਗਏ ਹਨ । ਉਹਨਾਂ ਅੱਗੇ ਕਿਹਾ ਕਿ ਨਾਬਾਰਡ ਦੇ ਸਹਿਯੋਗ ਨਾਲ 124 ਪੇਂਡੂ ਸੜਕਾਂ ਅਤੇ 13 ਪੁਲਾਂ ਦੇ ਨਵੀਨੀਕਰਨ ਲਈ 160 ਕਰੋੜ ਰੁਪਏ ਦੀ ਤਜਵੀਜ ਰੱਖੀ ਗਈ ਹੈ। ਉਨਾਂ ਕਿਹਾ ਕਿ ਕੁੱਲ 477 ਕਿਲੋਮੀਟਰ ਦੇ ਕੌਮੀ ਰਾਜਮਾਰਗਾਂ ਵਿੱਚੋਂ 289 ਕਿਲੋਮੀਟਰ ਲੰਬਾਈ ਦੀਆਂ ਸੜਕਾਂ ਨੂੰ ਅਪਗ੍ਰੇਡ / 4-ਮਾਰਗੀ ਬਣਾਉਣ ਅਤੇ 4 ਆਰ.ਓ.ਬੀਜ਼ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਬਾਕੀ ਰਹਿੰਦੇ ਕੰਮ ਜਾਰੀ ਹਨ। ਉਨਾਂ ਕਿਹਾ ਕਿ ਇਸ ਪ੍ਰਾਜੈਕਟ ਉੱਤੇ 4,062 ਕਰੋੜ ਰੁਪਏ ਦੀ ਲਾਗਤ ਆਈ ਹੈ।

कोविड-19 के दौरान पुलिस के प्रति लोगों का विश्वास बढ़ा: प्रिंसीपल रजनी तलवाड़।

0

होशियारपुर 3 जुलाई 2021 (न्यूज़ हंट ):

कानून व्यवस्था को ठीक रखने के लिए सख्त एवं अनुशासन में रहने वाली पुलिस कोविड-19 के दौरान अलग भूमिका में नकार आई, जिस से आम लोगों का पुलिस पर विश्वास बढ़ा  है। उपरोक्त शब्द सैनी सभा सीनियर माडल स्कूल, बहादुरपुर की प्रिंसीपल श्री मति रजनी तलवाड़ ने कोरोना महामारी में पुलिस दवारा लोगों की सुरक्षा के प्रति निभाई जा रही भू्मिका के मद्देनकार थाना सिटी के मुख्य अधिकारी व स्टाफ को सम्मानित करने के अवसर पर कहे।
रजनी तलवाड़ ने कहा कि कोरोना के दौरान जब एक न दिखने वाला दुश्मन लोगों को मौत के मुँह में ले जा रहा था, तब पंजाब पुलिस के मुलाजिम अपनी जान की परवाह किए बिना हम लोगों को समझा कर हमारी रक्षा करने का दायित्व पूरा कर रहे थे।
उन्होने कहा कि सैनी सभा स्कूल के बच्चों को स्कूल के अध्यापक रोजाना अपने कोरोना योध्दाओं के किस्से सुनाते हैं, जिस से प्रभावित हो कर बच्चों ने अपने हाथों से स्मृति चिन्ह बना कर इन नायकों को सम्मानित किया है।
इस मौके पर थाना सिटी के मुख्य अधिकारी तलविंदर कुमार ने कहा कि जब समाज एवं पुलिस के रिश्ते बेहतर बनते हैं, तो बहुत सी मुश्किलों का हल अपने आप ही निकल आता है। उन्होने इस प्यार के लिए बच्चों का धन्यवाद करते हुए अच्छे नागरिक बनने के लिए प्रेरित किया।
इस अवसर पर थाना सिटी के सब इंस्पैक्टर जगजीत सिंह, ए.एस.आई. गुरबख्श लाल, आशा, दीपक, सैनी सभा स्कूल की अध्यापिकाएं पूजा, प्रिया व स्कूल के बच्चे मनीषा सैनी, जसप्रीत, शमीम, विशाल सैनी, शमशिदा भी उपस्थित थे।